Fri, 23 June 2017
Your Visitor Number :-   1051444
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਤਕਦੀਰਾਂ - ਮਨਦੀਪ ਗਿੱਲ ਧੜਾਕ

Posted on:- 05-05-2017

ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ ,
ਜਿਹੜੇ ਲੜਾਉਂਦੇ ਰਹਿੰਦੇ ਨੇ ਨਿੱਤ ਹੀ ਤਦਬੀਰਾਂ ਨੂੰ ।

ਦੁੱਖ-ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ ,
ਰੋਣ ਵਾਲਿਆਂ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ ।

ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿੱਥੇ ਲੈ ਕੇ ਜਾਵੇਂਗਾ ,
ਨਾਲ ਨੀ ਕੋਈ ਲੈ ਜਾਂਦਾ ਇਥੇ ਬਣਾਈਆਂ ਜਗੀਰਾਂ ਨੂੰ ।

ਅੱਜ ਵੀ ਡੋਲ੍ਹੋ ਤੋਰੇ ਜਾਂਦੇ ਨੇ, ਨਾਲ ਵਿਦੇਸ਼ੀ ਬੁੱਢਿਆਂ ਦੇ ,
ਕਦੋਂ ਮਿਲੇਗੀ ਫ਼ੈਸਲੇ ਦੀ ਅਜ਼ਾਦੀ ਦੇਸ ਦੀਆਂ ਹੀਰਾਂ ਨੂੰ ।

ਨਾ  ਲਾਵੇ ਕੋਈ ਤ੍ਰਿਵੇਣੀ, ਟਾਹਲੀ, ਅੰਬ ਤੇ ਜਾਮਣ  ਨੂੰ ,
ਫਿਰ ਕਿੱਥੋਂ ਛਾਂ ਲੱਭਣੀ ਹੈ, ਰਾਹ ਚਲਦੇ ਰਾਹਗੀਰਾਂ ਨੂੰ ।

ਕੌਣ ਚਲਦਾ ਹੁਣ ਪੀਰ-ਪੈਗਬਰਾਂ ਦੀਆਂ ਸਿੱਖਿਆਵਾਂ ’ਤੇ ,
ਲੋਕੀਂ ਪੂਜਦੇ  ਨੇ ਪੱਥਰ ਦੀਆਂ ਮੂਰਤਾਂ ਤੇ ਤਸਵੀਰਾਂ ਨੂੰ ।
     
               ਸੰਪਰਕ: +91 99881 11134

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ