Wed, 24 May 2017
Your Visitor Number :-   1039037
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਮੇਰੀ ਮਾਂ ਦੇ ਨਾਮ -ਗੁਰਪ੍ਰੀਤ ਡੋਨੀ

Posted on:- 17-05-2017

ਮਾਏ ਤੇਰਾ ਪੁੱਤ ਕਾਮਰੇਡਾਂ ਨਾਲਦਾ
ਤਰਕਾਂ ਨੂੰ ਪਾਲਦਾ
ਭੁਲੇਖਿਆਂ ਨੂੰ ਟਾਲਦਾ
ਜਾਣਕਾਰੀ ਓਹਨੂੰ ਯੋਧਿਆਂ ਦੇ ਖ਼ਾਬ ਦੀ
ਸੱਤਾ ਨੂੰ ਜਵਾਬ ਦੀ
ਨਾਲੇ ਇਨਕਲਾਬ ਦੀ
ਦੇਵੇਗਾ ਜਵਾਬ ਲੋਟੂ ਚਾਲ ਢਾਲ ਦਾ
ਸਾਡੇ ਬੁਰੇ ਹਾਲ ਦਾ
ਮਾਏ ਤੇਰਾ ਪੁੱਤ ਕਾਮਰੇਡਾਂ ਨਾਲਦਾ
ਤਰਕਾਂ ਨੂੰ ਪਾਲਦਾ
ਭੁਲੇਖਿਆਂ ਨੂੰ ਟਾਲਦਾ
ਚੰਗੀ ਰਾਜਨੀਤੀ ਨਾਲ ਚੱਲੂ ਲੋਕ ਜੋੜਕੇ
ਭਰਮਾਂ ਨੂੰ ਖੋਰਕੇ
ਲੋਟੂ ਹੱਥ ਤੋੜਕੇ
ਚੱਕਲੂਗਾ ਝੰਡਾ ਕਿਰਤੀ ਕਿਸਾਨ ਦਾ
ਨੀ ਮਾਏ ਰੰਗ ਲਾਲ ਦਾ
ਮਾਏ ਤੇਰਾ ਪੁੱਤ ਕਾਮਰੇਡਾਂ ਨਾਲਦਾ
ਤਰਕਾਂ ਨੂੰ ਪਾਲਦਾ
ਭੁਲੇਖਿਆਂ ਨੂੰ ਟਾਲਦਾ
ਕੰਮ ਕਰੁ ਮਾਏ ਲਹਿਰਾਂ ਵਿੱਚ ਰੁੜਕੇ

ਪਿੰਡੋ ਪਿੰਡ ਤੁਰਕੇ
ਮਿਹਨਤਾਂ ਨਾ ਜੁੜਕੇ
ਬਣਿਆ ਏ ਮਸਾਂ ਹੁਣ ਚੱਜ ਹਾਲ ਦਾ
ਹੋਕੇ 26 ਸਾਲ ਦਾ
ਮਾਏ ਤੇਰਾ ਪੁੱਤ ਕਾਮਰੇਡਾਂ ਨਾਲਦਾ
ਤਰਕਾਂ ਨੂੰ ਪਾਲਦਾ
ਭੁਲੇਖਿਆਂ ਨੂੰ ਟਾਲਦਾ
ਗੱਲ ਕਰੂ ਮਾਏ ਸਦਾ ਹੱਕ ਸੱਚ ਦੀ
ਸਾਡੇ ਟੁੱਟੇ ਲੱਕ ਦੀ
ਲੋਕਤਾ ਦੇ ਪੱਖ ਦੀ
ਖੋਲਦੁਗਾ ਭੇਤ ਢਾਂਚਿਆਂ ਦੇ ਜਾਲ਼ ਦਾ
ਕੰਮ ਜੋ ਕਮਾਲ ਦਾ
ਮਾਏ ਤੇਰਾ ਪੁੱਤ ਕਾਮਰੇਡਾਂ ਨਾਲਦਾ
ਤਰਕਾਂ ਨੂੰ ਪਾਲਦਾ
ਭੁਲੇਖਿਆਂ ਨੂੰ ਟਾਲਦਾ

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ