Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਪਛਤਾ ਨਾ ਖ਼ੁਦਾ -ਅੰਮ੍ਰਿਤਪਾਲ ਸਿੰਘ ਸੰਧੂ ਬਾੜੀਆਂ

Posted on:- 13-07-2017

suhisaver

ਜਦੋਂ ਘਰੋਂ ਤੁਰਦਾ ਹੈ ਪੁੱਤਰ
ਪਰਾਇਆ ਸਮਝਦੀ ਹੈ ਉਸਨੂੰ ਹਰ ਮਾਂ
ਐਸੀ ਹੈ ਇਕ ਥਾਂ
ਕਸ਼ਮੀਰ ਹੈ ਜਿਸਦਾ ਨਾਂ

ਕਿਉਂਕਿ ਉੱਥੋਂ ਦੇ ਲੋਕ ਸੋਚਦੇ ਨੇ
ਜਦੋਂ ਪੈਰ ਪੁੱਟਦੇ ਘਰੋਂ ਬਾਹਰ
ਕਿਸੇ ਗੋਲੀ ,ਬੰਬ ,ਗਰਨੇਡ ਉੱਤੇ
ਉਹਨਾ ਦਾ ਨਾਮ ਨਾ ਲਿਖਿਆ ਹੋਵੇ

ਕਿੰਨੀ ਮਾੜੀ ਏ ਸਾਡੀ ਤਕਦੀਰ
ਉੱਥੋਂ ਦੇ ਲੋਕ ਸੋਚਦੇ ਨੇ
ਪਰ ਮੈਂ ਕਹਿਣਾ ਹਾਂ ਉਹਨਾਂ ਲੋਕਾਂ ਨੂੰ
ਕਿਉਂ ਹੁੰਦੇ ਹੋ ਦਿਲਗੀਰ
ਪੂਰੀ ਦੁਨੀਆਂ ਬਣਨ ਲੱਗੀ ਏ ਕਸ਼ਮੀਰ

ਦੂਜੇ ਚੌਥੇ ਟੀ.ਵੀ ਦੇ ਨਿਊਜ ਚੈਨਲਾਂ ਤੇ ਚੀਕ ਚਿਹਾੜਾ
ਅਖਬਾਰਾ ਦੇ ਫਰੰਟ ਪੇਜ ਤੇ ਖੂਨ ਸੰਗ ਲੱਥ ਪੱਥ ਲਾਸ਼ਾਂ ਦਿਸਦੀਆਂ

ਕਿਸੇ ਨੂੰ ਪਤਾ ਨਹੀਂ ਹੁੰਦਾ ਕਿੰਨੀਆ ਤੇ ਕਿਸਦੀਆਂ
ਪਰ ਜਿੱਥੇ ਇਨਸਾਨੀਅਤ ਜ਼ਿੰਦਾ ਹੈ
ਲੈਂਦੀ ਹੈ ਸਿਸਕੀਆਂ

ਮਰਨ ਤੋਂ ਪਹਿਲਾਂ ਅਣਿਆਈ ਮੌਤੇ ਮਰ ਜਾਂਦੇ ਨੇ ਬੱਚੇ ਜਾਂ
ਬੱਚਿਆਂ ਦੀਆਂ ਮਾਵਾਂ ਸਿਰੋਂ ਉੱਠ ਜਾਂਦੀਆ ਠੰਡੀਆਂ ਛਾਵਾਂ
ਵੀਰਾਂ ਦੀਆਂ ਭੈਣਾ ,ਭੈਣਾ ਦੇ ਵੀਰ
ਕਿਉਂ ਹੁੰਦੇ ਹੋ ਦਿਲਗੀਰ
ਪੂਰੀ ਦੁਨੀਆਂ ਬਣਨ ਲੱਗੀ ਕਸ਼ਮੀਰ

ਜਿੱਥੇ ਦਿਲ ਕਰਦਾ ਰੱਖ ਦਿੰਦੇ ਵਿਸਫੋਟਕ
ਤੇ ਦੇਖਦੇ ਨੇ ਮੌਤ ਦਾ ਨੰਗਾ ਨਾਚ
ਖਬਰੇ ਮਜਲੂਮਾ ਦੀ ਮੌਤ ਵਿੱਚ
ਕਿਸ ਤਰ੍ਹਾਂ ਦੀ ਜ਼ਿੰਦਗੀ ਲੱਭਦੇ ਨੇ
ਇਨ੍ਹਾਂ ਲੋਕਾਂ ਨੂੰ ਰੋਜ਼ ਦੇਖ ਖੁਦਾ ਸੋਚਦਾ
ਜੇ ਨਾ ਬਣਾਉਂਦਾ ਇਨਸਾਨ ਤਾਂ ਹੋਣੀਆਂ ਨਹੀਂ ਸੀ ਖੋਜਾਂ
ਜੇ ਖੋਜਾਂ ਨਾ ਹੁੰਦੀਆ
ਤਾਂ ਬਣਨੇ ਨਹੀਂ ਸੀ ਹਥਿਆਰ
ਜੇ ਹਥਿਆਰ ਨਾ ਹੁੰਦੇ
ਤਾਂ ਨਹੀਂ ਮਚਣੀ ਸੀ ਤਬਾਹੀ

ਇਸੇ ਤਬਾਹੀ ਨੂੰ ਦੇਖਕੇ
ਪਛਤਾਉਂਦੀ ਖੁਦਾਈ
ਮੈਂ ਤਾਂ ਕਹਿਣਾ
ਬਹੁਤਾ ਪਛਤਾ ਨਾ ਖੁਦਾ ਚੱਲ ਇੰਝ ਕਰ
ਜਾਂ ਤਾਂ ਦੁਨੀਆਂ ਚੋਂ ਮਿਟਾ ਦੇ ਹੈਵਾਨੀਅਤ ਸਾਰੀ
ਜਾਂ ਫਿਰ ਇਸ ਦੀ ਕਰ ਢਾਹ ਕੇ ਮੁੜ ਉਸਾਰੀ

ਸੰਪਰਕ: +91 94649 29718

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ