Sat, 20 April 2024
Your Visitor Number :-   6986668
SuhisaverSuhisaver Suhisaver

ਸੁਪਨਿਆਂ ਨੂੰ ਨਾ ਮਾਰੋ ਲੋਕੋ - ਜਸਮੇਰ ਸਿੰਘ ਲਾਲ

Posted on:- 06-06-2012

 

ਅੱਧੀ ਰਾਤੀਂ,
ਅੱਜ ਅਸਮਾਨੋਂ ,
ਇੱਕ ਹੋਰ ਸਿਤਾਰਾ ਝੜਿਆ ਵੇ !

ਫਿਰ ਕੋਈ ਸੁਪਨਾ ,
ਕਿਸੇ ਹੋਰ ਅੱਖ ’ਚੋਂ,
ਬਣ ਅੰਗਿਆਰਾ ਬਲਿਆ ਵੇ !
ਬਣ ਅੰਗਿਆਰਾ ਠਰਿਆ  ਵੇ !

ਫਿਰ ਕੋਈ ਬੱਚਾ
ਬਿਨਾਂ ਇਲਾਜੋਂ,
ਪਾਲੇ ਦੁੱਖੋਂ ,
ਠੁਰ ਠੁਰ ਕਰਦਾ ,
ਪਿਓ ਦੇ ਮੋਢੇ ,
ਮਾਂ ਦੀ ਗੋਦੀ,
ਢਿੱਡੋਂ ਖਾਲੀ,  
ਭੁੱਖਣ ਭਾਣਾਂ,
ਬਾਹਾਂ ਦੇ ਵਿੱਚ , ਮਰਿਆ ਵੇ !



ਮਾਰ ਦੁਹੱਥੜਾ ,
ਲੇਰ ਮਾਰ ਕੇ ,
ਮਾਂ ਜੋ ਪਿੱਟੀ  ,
ਧਰਤੀ ਹਿੱਲੀ ,
ਮਿੱਟੀ ਚੀਕੀ ,
ਜਾਵੇ ਦੁੱਖ ਨਾ ਜਰਿਆ ਵੇ !

ਪਿਓ ਨੇ,
ਜਦ ਇੱਕ,
ਭੁੱਬ ਜੋ ਮਾਰੀ,
ਬੱਦਲ ਗੱਜੇ,
ਬਿਜਲੀ ਚਮਕੀ,
ਸਾਰੀ ਗ਼ੁਰਬਤ, ਜਾਗ  ਖਲੋਈ ,
ਅੰਬਰ ਭਾਉ ਵਿੱਚ , ਡਰਿਆ ਵੇ !

ਨੰਗੇ ਪੈਰੀਂ ,
ਜਟੀ ਜਟੂਰੀਂ
ਖੁੱਲ੍ਹੇ ਵਾਲੀਂ,
ਪਾਟੇ  ਝੱਗੇ ,
ਪੱਲੂ ਸਿਰ ’ਤੇ ,
ਟਾਕੀਆਂ ਲੱਗੇ ,
ਸੁੱਕੀਆਂ ਬਾਹਵਾਂ ,
ਭਿੜਦੀਆਂ ਲੱਤਾਂ ,
ਟੁਰਦੇ ਪਿੰਜਰ ,
ਜਿਉਂਦੀਆਂ ਲਾਸ਼ਾਂ ,
ਬੰਨ੍ਹ ਕਤਾਰਾਂ ,
ਲੈ ਮਕਾਣਾਂ ,
ਸੁਪਨੇ ਆਏ ,
ਝੁਰਮਟ ਵਿਹੜਾ ਭਰਿਆ ਵੇ  !

ਮਾਂ ਤੱਤੜੀ ਨੇ ,ਫੂੜ੍ਹੀ ਪਾਈ !
ਫਿਰ ਉਸ ਇੱਕ,  ਅਲਾਹੁਣੀ ਗਾਈ !

ਮਾਰੋ ਵੇ, ਨਾਂ ਮਾਰੋ ਲੋਕੋ !
ਸੁਪਨਿਆਂ ਨੂੰ ਨਾਂ ਮਾਰੋ ਲੋਕੋ !

ਨਾਂ ਅੱਖਾਂ ਨੂੰ ਚੋਬ੍ਹੋ ਲੋਕੋ !
ਨਾਂ ਕੁੱਖਾਂ ਨੂੰ  ਡੋਬੋ ਲੋਕੋ !

ਨਾ ਸੁਪਨਾ
ਕੋਈ ਦੁਧੋਂ  ਵਿਲਕੇ ,

ਨਾ ਕੋਈ  ਸੁਪਨਾ ,
ਭੁੱਖਾ ਸੌਂਵੇ ,
ਨਾ ਕੋਈ ਸੁਪਨਾ,
ਠੁਰ ਠੁਰ  ਜਾਏ ,

ਨਾ ਕੋਈ ਸੁਪਨਾ,
ਬਿਨਾਂ ਇਲਾਜੋਂ,
ਹੱਥਾਂ ਦੇ ਵਿੱਚ ਕਿਰ ਕਿਰ ਜਾਏ !

ਮਾਰੋ ਵੇ, ਨਾ ਮਾਰੋ ਲੋਕੋ !
ਸੁਪਨਿਆਂ ਨੂੰ ਨਾ ਮਾਰੋ ਲੋਕੋ !

ਇਹ ਜੀਵਨ ਦੇ , ਬਾਲ ਹੁੰਦੇ ਨੇ !
ਜੀਵਨ ਦਾ ਇਹ , ਚਾਅ ਹੁੰਦੇ ਨੇ !
ਇਹ ਜੀਵਨ ਦਾ, ਰਾਹ  ਹੁੰਦੇ ਨੇ !

ਮਾਂ ਤੱਤੜੀ ਨੇ ,ਫੂੜ੍ਹੀ ਪਾਈ !
ਫਿਰ ਉਸ ਇੱਕ,  ਅਲਾਹੁਣੀ ਗਾਈ !

ਫਿਰ ਕੋਈ ਸੁਪਨਾ ,
ਕਿਸੇ ਹੋਰ ਅੱਖ ’ਚੋਂ’,
ਬਣ ਅੰਗਿਆਰਾ ਠਰਿਆ  ਵੇ !

ਅੱਧੀ ਰਾਤੀਂ,
ਅੱਜ ਅਸਮਾਨੋਂ ,
ਇੱਕ ਹੋਰ ਸਿਤਾਰਾ ਝੜਿਆ ਵੇ !

ਈ-ਮੇਲ:  [email protected]

Comments

Hardeep singh Deep

parh ke akh bhar ayee..

Hardeep Kaur

khoobsurat soch, khoobsurat lafaz, khoobsurat bianiyaa dhang te vich antaa di peerh... Rabb tuhanu tarraki bakhshe, dili dua..

kamaljit Natt

Mubarka hon tuhde supne di sohi swer de lai .is ne te sohi swer non hor sohi kar ditta .maro ve na maro loka ,supnea non maro loko .shalla sabh de supne hkikat ch badlan.

sam Bajwa

really very very Touchy !!!!

gulshan

sachmuch hee bahut sohani nazm hai ih tuhadi te kinni touching...

khushhal singh

lajwaab rachna ,,..sajda tuhadi kalam nu

Hardeep Singh

bohat Sohna likhea hai ji, bot bot Dhanwaad

Bajwa Sukhwinder

ਬਹੁਤ ਹੀ ਖੂਬਸੂਰਤ ਰਚਨਾ...

jugtar singh

ਬਹੁਤ ਹੀ ਖੂਬ

ਜਸਮੇਰ ਸਿੰਘ ਲਾਲ

ਮੇਰੀ ਇਸ ਰਚਨਾ ਨੂੰ ਪੜ੍ਹਨ ਅਤੇ ਆਪਣੇ ਵਿਚਾਰ ਲਿਖਣ ਵਾਸਤੇ ਸਾਰੇ ਦੋਸਤਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ