Tue, 16 April 2024
Your Visitor Number :-   6976655
SuhisaverSuhisaver Suhisaver

ਬਿੰਦਰ ਜਾਨ-ਏ-ਸਾਹਿਤ ਦੀਆਂ ਦੋ ਰਚਨਾਵਾਂ

Posted on:- 27-09-2014



ਮੈਂ ਮੜੀਆਂ ਦਾ ਜਗਦਾ ਦੀਵਾ
ਰਾਹਵਾਂ ਰੌਸ਼ਨ ਕਰਦਾ ਹਾਂ

ਮੋਏ ਮੁਸਾਫ਼ਿਰਾਂ ਦੇ ਅਫਸਾਨੇ
ਰਾਤਾਂ ਜਾਗ ਕੇ ਪੜਦਾ ਹਾਂ

ਪੁੱਤ ਜਵਾਨ ਦੀ ਰਾਖ ਸੁਲਗਦੀ
ਰੋਂਦੀਆਂ ਮਾਂਵਾਂ ਜਰਦਾ ਹਾਂ

ਭੁੱਖ ਗਰੀਬੀ ਦੀਆਂ ਸਤਾਈਆਂ
ਲਾਸ਼ਾਂ ਦੇ ਨਾਲ ਸੜਦਾ ਹਾਂ

ਅਵਲਾ ਤੱਕ ਅਧਵਾਟੇ ਮੋਈ
ਹਟਕੋਰੇ ਮੈਂ ਭਰਦਾ ਹਾਂ

ਮਝਹਵੀ ਰੰਗਤ ਮੌਤ ਦੇ ਮੰਜ਼ਰ
ਤੱਕ ਕੇ ਮੈਂ ਵੀ ਮਰਦਾ ਹਾਂ

ਪਿੱਠ ਮੋੜ ਕੇ ਘਰ ਸਭ ਤੁਰਗੇ
ਪਰ ਮੈਂ ਸਦਾ ਹੀ ਖੜਦਾ ਹਾਂ

ਰੌਸ਼ਨੀ ਮੇਰੀ ਨੀਵ ਉਮੀਦ ਦੀ
ਤੁਫਾਨਾਂ ਨਾਲ ਲੜਦਾ ਹਾਂ

ਸਵਰਗ ਨਰਕ ਮੈ ਤੱਕਦਾ ਇਥੇ
ਹੋਰ ਨਾ ਤੱਕਾਂ ਡਰਦਾ ਹਾਂ

***  

ਪੋਣ ਪੂਰੇ ਦੀ ਬੱਦਲ ਕਾਲੇ
ਜਜ਼ਬਾਤਾਂ ਨੂੰ ਕਿੰਝ ਸਭਾਲੇ

ਸੁਰਖ ਸਵੇਰਾ ਮਹਿਕਾਂ ਵੰਡੇ
ਲੱਭਣ ਨਾ ਹੁਣ ਸੱਜਣ ਭਾਲੇ

ਆਪਣੇ ਸੀਨੇ ਤੇ ਹੱਥ ਰਖਕੇ
ਰੀਝ ਜੋ ਪਣਪੀ ਕਿਵੇਂ ਟਾਲੇ

ਫੁੱਲ ਤੱਕਾਂ ਜਦ ਪੈਣ ਭੁਲੇਖੇ
ਨੈਣ ਮੇਰੇ ਨਿੱਤ ਪੈਂਦੇ ਕਾਹਲੇ

ਕਿੰਝ ਫੋਲਾਂ ਮੇਰੇ ਮਨ ਦੇ ਪੰਨੇ
ਸਮਝਦੇ ਨਾਹੀ ਹੁਸਨਾਂ ਵਾਲੇ

ਨੈਣਾਂ ਦੀ ਸਮਝਣ ਨਾ ਭਾਸ਼ਾ
ਜੀਭ ਸਾਡੀ ਨੂੰ ਲੱਗਗੇ ਤਾਲੇ

ਮੌਤ ਮੇਰੀ ਤੇ ਆਣਾ ਓਸ ਨੇ
ਇਕ ਉਮੀਦ ਜੀ ਰੱਖੀ ਹਾਲੇ


ਸੰਪਰਕ: 003 942 899 610

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ