Fri, 19 April 2024
Your Visitor Number :-   6985100
SuhisaverSuhisaver Suhisaver

ਬਲਜਿੰਦਰ ਮਾਨ ਦੀਆਂ ਦੋ ਰਚਨਾਵਾਂ

Posted on:- 18-10-2014



ਜਗ ਰੁਸ਼ਨਾਈਏ

ਗਿਆਨ ਦੇ ਚਿਰਾਗਾਂ ਨਾਲ ਜਗ ਰੁਸ਼ਨਾਈਏ
ਹੁਣ ਸ਼ੋਰ ਤੋਂ ਬਗੈਰ ਦੀਵਾਲੀ ਨੂੰ ਮਨਾਈਏ।

ਪਤੇ ਵਾਲੀ ਗਲ ਹੁੰਦੀ ਜ਼ਿੰਦਗੀ ਦਾ ਗਹਿਣਾ
ਰਾਮ ਦਾ ਸੁਨੇਹਾ ਸਦਾ ਹੁਕਮ ‘ਚ ਰਹਿਣਾ।
ਬੰਦੀਛੋੜ ਗੁਰੂ ਅੱਗੇ ਸੀਸ ਨੂੰ ਝੁਕਾਈਏ….

ਬੱਤੀਆਂ ਜਗਾਕੇ ਟੌਹਰ ਨਾ ਦਿਖਾਈ ਜਾਵੇ
ਪਾਣੀ ਅਤੇ ਬਿਜਲੀ ਰੋਜ਼ ਹੀ ਬਚਾਈ ਜਾਵੇ।
ਪ੍ਰਦੂਸ਼ਣ ਬਗੈਰ ਦੀਵਾਲੀ ਰੱਜ ਕੇ ਮਨਾਈਏ....

ਲੱਖਾਂ ਤੇ ਕਰੋੜਾਂ ਦੇ ਨਾ ਫੂਕੀਏ ਪਟਾਕੇ
ਰੁੱਖਾਂ ਨੂੰ ਲਗਾਈਏ ਜੋ ਜੀਵਨ ਦੇ ਰਾਖੇ।
ਬੱਚਤਾਂ ਦੀ ਕਿਰਤ ਗਰੀਬਾਂ ਲੇਖੇ ਲਾਈਏ….

ਸਾਫ ਤੇ ਸਫਾਈ ਜ਼ੰਦਗੀ ਦੇ ਅੰਗ ਹੋਣ
ਸੋਹਣੇ ਮੋਹਣੇ ਬਾਲ ਕਦੇ ਨਾ ਅਪੰਗ ਹੋਣ
ਜੂਹੇਬਾਜ਼ਾਂ ਵਲ ਕਦੀ ਮੂੰਹ ਨਾ ਘੁਮਾਈਏ….

ਮੁਹੱਬਤਾਂ ਦੇ ‘ਮਾਨਾ’ ਅਜ ਬਾਲ਼ ਦੇ ਚਿਰਾਗ ਤੂੰ
ਸੁਹਣਾ ਪਿੰਡ ਮਹਿਮਦਵਾਲ ਕਰਦੇ ਅਬਾਦ ਤੂੰ।
ਸਾਦਗੀ ਦੀ ਜੋਤ ਨਾਲ ਜਗ ਚਮਕਾਈਏ…

***

ਚਿਰਾਗ

ਭਾਗਾਂ ਵਾਲੇ ਕਰਨ ਚਿਰਾਗ
ਮਿਹਨਤ ਦੇ ਨਾਲ ਜਾਗਣ ਭਾਗ
ਬੰਦਾ ਸਭ ਕੁਝ ਕਰ ਸਕਦਾ ਹੈ
ਹਿੰਮਤ ਦਾ ਜੇ ਗਾਵੇ ਰਾਗ।

ਅਓ ਸਭ ਲਈ ਬਾਲ਼ੀਏ ਦੀਵੇ
ਖੁਸ਼ੀਆਂ ਦੇ ਵਿਚ ਹੋਈਏ ਖੀਵੇ
ਸਭ ਪ੍ਰਦੂਸ਼ਣ ਦੂਰ ਭਜਾਈਏ
ਹਰ ਕੋਈ ਨਿਰਮਲ ਜਲ ਨੂੰ ਪੀਵੇ।

ਲੋੜਵੰਦਾਂ ਦੇ ਕੰਮ ਆਈਏ
ਉਨਾਂ ਨਾਲ ਆੜੀਆਂ ਪਾਈਏ
ਕਾਣੀ ਵੰਡ ਕਰੇ ਨਾ ਕੋਈ
ਸਬਕ ਰਾਮ ਦਾ ਸਭ ਸਿਖਾਈਏ।

ਵਿਚ ਦਿਮਾਗ ਜੋ ਭਰਿਆ ਹਨੇਰਾ
ਕਰ ਲੈ ਉਥੇ ਅਜ ਸਵੇਰਾ
ਕੰਮ ਗਿਆਨ ਦੀ ਸ਼ਕਤੀ ਕਰਦੀ
ਹੋ ਨਾ ਜਾਵੇ ਸਾਨੂੰ ਅਵੇਰਾ।

ਪਕਵਾਨ ਸਾਰੇ ਘਰ ਬਣਾਈਏ
ਸਭ ਨੂੰ ਵੰਡਕੇ ਮਿਲਕੇ ਖਾਈਏ
ਪਟਾਕਿਆਂ ਤੋਂ ਹੁਣ ਕਰੀਏ ਤੋਬਾ
‘ਮਾਨ’ ਕਦੇ ਨਾ ਸ਼ੋਰ ਮਚਾਈਏ।


ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ