Mon, 30 November 2020
Your Visitor Number :-   3103120
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਗਜ਼ਲ - ਆਰ.ਬੀ.ਸੋਹਲ

Posted on:- 10-02-2015

suhisaver

ਵਿਲਕਦੇ  ਇਨਸਾਨ  ਦੀ  ਅੱਜ  ਪੀੜ  ਨਾ ਹਰਦਾ ਕੋਈ I
ਬੇਗੁਨਾਹ  ਦੇ   ਕਤਲ   ਤੋਂ  ਕਾਨੂੰਨ   ਨਾ  ਡਰਦਾ ਕੋਈ I

ਹਵਸ  ਦੇ  ਵਿਚ  ਹੋ  ਕੇ  ਅੰਨੇ  ਜਿਸਮ  ਸੁੱਟ ਤੇ ਨੋਚ ਕੇ,
ਵੇਖ  ਕੇ  ਬਸ  ਲੋਕ   ਲੰਘਦੇ  ਗੌਰ  ਨਾ  ਕਰਦਾ  ਕੋਈ I

ਮੈਂ   ਤਾਂ ਸੋਚਾਂ  ਹਰ  ਬੁਰਾਈ  ਖਤਮ ਜੜ ਤੋਂ ਕਰ ਦਿਆਂ,
ਮੇਰੀ  ਚਾਹਤ  ਦੀ   ਨਾ  ਐਪਰ  ਪੈਰਵੀ  ਕਰਦਾ  ਕੋਈ I
 
ਅੰਨੀ  ਦਾ  ਹੁਣ  ਪੀਹਣ  ਵੀ  ਤਾਂ  ਲੋਭ ਨੂੰ ਭਰਮਾ ਰਿਹਾ,
ਖੇਤ  ਨੂੰ  ਡਰ  ਵਾੜ   ਤੋਂ  ਇਨਸਾਫ਼  ਨਾ  ਕਰਦਾ ਕੋਈ I
 
ਹੁਣ ਮਿਲਾਵਟ ਖੋਰੀਆਂ ਦਾ ਮਚ ਗਿਆ ਬਸ ਕਹਿਰ ਹੈ,
ਜ਼ਾਲਮਾਂ ਦਾ  ਰੁਖ  ਨਾ  ਬਦਲੇ  ਵੇਖ  ਕੇ  ਮਰਦਾ ਕੋਈ I
 
ਤਪਸ਼ ਦਿਲ  ਵਿਚ  ਜ਼ਹਿਰ  ਅੱਖੀਂ ਲੋਕ ਤਾਂ ਰਖਦੇ ਰਹੇ,
ਜਿੰਦਗੀ ਦੀ ਔੜ  ਧਰਤੀ  ਤੇ  ਨਾ  ਹੁਣ  ਵਰ੍ਹਦਾ ਕੋਈ I

ਮਤਲਬੀ  ਭੀੜਾਂ  ਦੇ  ਅੰਦਰ  ਪਾਕ  ਰਿਸ਼ਤੇ  ਰੁਲ ਗਏ,
ਗਰਜ਼ ਦੇ  ਬਿਨ  ਪੈਰ ਵੀ ਦਹਿਲੀਜ਼ ਨਾ ਧਰਦਾ ਕੋਈ I

ਚਿਹਰਿਆਂ  ਦੀ  ਸਾਦਗੀ  ਭਰਮਾ  ਰਹੀ  ਹੈ  ਇਸ਼ਕ ਨੂੰ,
ਪਰ ਝਿਨਾ ਵਿਚ ਸੋਹਣੀਆਂ ਦੇ ਵਾਂਗ ਨਾ ਤਰਦਾ ਕੋਈ I
 
ਰੱਬ  ਤੋਂ ਸੋਹਲ  ਖੈਰ  ਸਭ  ਦੀ  ਲੋਕ  ਤਾਂ  ਮੰਗਦੇ ਰਹੇ,
ਪਰ  ਗੁਵਾਂਡੀ  ਦੀ  ਖੁਸੀ  ਵੀ  ਨਾ  ਕਦੇ  ਜ਼ਰਦਾ ਕੋਈ I

ਸੰਪਰਕ: +91 95968 98840

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ