Tue, 22 October 2019
Your Visitor Number :-   1836674
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਹੋਲੀ -ਮਲਕੀਅਤ ਸਿੰਘ “ਸੁਹਲ”

Posted on:- 24-02-2015

suhisaver

ਰੰਗਾਂ ਭਰਿਆ ਹਰ ਘਰ ਵਿਹੜਾ, ਸਭ ਨੇ ਖੇਡੀ ਹੋਲੀ।
ਭੰਗੜਾ ਪਉਂਦੇ ਨੱਚਦੇ ਗਉਂਦੇ, ਢੋਲ ਵਜਾਉਂਦੇ ਢੋਲੀ।

ਖੁਸ਼ੀਆਂ ਦਾ ਤਿਉਹਾਰ ਪਿਆਰਾ ਸਭ ਨੂੰ ਚੰਗਾ ਲੱਗੇ,
ਹਰ ਟੋਲੀ ਦੇ ਰੰਗ ਨਿਆਰੇ, ਨੀਲੇ, ਪੀਲੇ ਤੇ ਬੱਗੇ।

ਨਵੀਂ ਵਿਆਹੀ ਵਹੁਟੀ ਤੇ, ਜਦ ਭਰ ਮਾਰੀ ਪਚਕਾਰੀ,
ਦਿਉਰ ਬੜਾ ਟੁੱਟ ਪੈਣਾ,ਮੈਨੂੰ ਰੰਗ ਗਿਆ ਕਈ ਵਾਰੀ।

ਲੁਕਣ-ਮੀਚੀ ਖੇਡ ਕੇ ਉਹਨੂੰ, ਕਰ ਲਿਆ ਮੈਂ ਕਾਬੂ,
ਡੱਬ-ਖੜੱਬਾ ਦਿਉਰ ਨੂੰ ਕੀਤਾ, ਜਿਉਂ ਬੰਬੇ ਦਾ ਬਾਬੂ।

ਚੋਰੀ ਚੋਰੀ ਨਣਦ ਮੇਰੀ ਨੇ, ਮੇਰਾ ਭੂਤ ਬਣਾਇਆ,
ਮੈਂ ਵੀ ਉਹਨੂੰ ਫੜਕੇ ਅੜੀਓ,ਰੰਗਾਂ ਨਾਲ ਸਜਾਇਆ।

ਹੋਲੀ ਖੇਡ ਕੇ ਸਾਡੇ ਘਰ ਦਾ,ਹੋਇਆ ਰੰਗਲਾ ਵਿਹੜਾ
ਦਰਾਣੀ ਅਤੇ ਜਠਾਣੀ ਰੰਗੀ, ਦਸੋ! ਬਚਿਆ ਕਿਹੜਾ।

ਜੱਟ ਨਸ਼ੇ ਵਿਚ ਝੂਮਣ ਲਗਾ, ਕਹਿੰਦਾ ਆਈ ਹੋਲੀ,
ਮੈਂ ਹੈ ਪਉਣਾ ਅੱਜ ਭੰਗੜਾ, ਜੱਟੀ ਪਾਊਗੀ ਬੋਲੀ।

ਚਾਚਾ ਚਾਚੀ,ਤਾਇਆ ਤਾਈ, ਬੰਨ੍ਹਿਆ ਰੰਗ ਨਿਆਰਾ,
ਵਢੀ ਭਾਬੀ ਰੰਗਣ ਚੜ੍ਹਿਆ, ਵੇ਼ਖੋ ਛੱੜਾ ਵਿਚਾਰਾ।

ਅੱਜ! ਬਾਪੂ ਨੇ ਵੀ ਬੇਬੇ ਰੰਗੀ, ਐਸਾ ਰੰਗ ਚੜਾਇਆ,
ਸਾਰਾ ਟੱਬਰ ਬਾਪੂ ਜੀ ਦਾ, ਹੋਇਆ ਦੂਣ ਸਵਾਇਆ।

ਸਾਂਝਾਂ ਦਾ ਤਿਉਹਾਰ ਏ ਹੋਲੀ ਰਲਕੇ ਖੁਸ਼ੀ ਮਨਾਈਏ
ਮਿੱਤਰਤਾ ਦਾ ਰੰਗ ਚੜ੍ਹਾ ਕੇ, ਸਾਂਝੀਵਾਲ ਸਦਾਈਏ।

“ਸੁਹਲ” ਦਿਲਾਂ ਦੇ ਨੇੜੇ ਹੋ ਕੇ,ਸਭ ਨੂੰ ਗਲ ਲਗਾਉ,
ਹੋਲੀ ਦੇ ਨੇ ਰੰਗ ਨਿਆਰੇ, ਗੀਤ ਹੋਲੀ ਦੇ ਗਾਉ।

ਸੰਪਰਕ: +91 98728 48610

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ