Fri, 19 April 2024
Your Visitor Number :-   6983660
SuhisaverSuhisaver Suhisaver

ਮਾਂ –ਐੱਸ. ਸੁਰਿੰਦਰ

Posted on:- 23-05-2015

suhisaver

ਮਾਂ ਦੀ ਸੂਰਤ ਸਾਰੇ ਜੱਗ ਤੋਂ ਪਿਆਰੀ ਹੈ ,
ਮਾਂ ਦੀ ਸੀਰਤ ਸਾਰੇ ਜੱਗ ਤੋਂ ਨਿਆਰੀ ਹੈ ।
ਮਾਂ ਨੂੰ ਤੱਕ ਕੇ ਦਰਸ਼ ਖੁਦਾ ਦਾ ਹੋ ਜਾਂਦਾ ,
ਸਾਰੀ ਦੁਨੀਆਂ ਮਾਂ ਉੱਤੋਂ ਬਲਿਹਾਰੀ ਹੈ ।
ਮਾਂ ਦੀ ਸੂਰਤ. . .

ਮਾਂ ਦੀ ਝੋਲੀ ਪਿਆਰ ਖੁਦਾ ਨੇ ਭਰ ਦਿੱਤਾ ,
ਮਾਂ ਮਮਤਾ ਨੇ ਜੱਗ ਨੂੰ ਰੋਸ਼ਨ ਕਰ ਦਿੱਤਾ ,
ਮਾਂ ਦੀ ਸ਼ੋਭਾ ਲਿਖਦਾ ਜਗਤ ਲਿਖਾਰੀ ਹੈ ।
ਮਾਂ ਦੀ ਸੂਰਤ. . .

ਮਾਂ ਦੇ ਕਦਮਾਂ ਥੱਲੇ ਜੰਨਤ ਵੱਸਦੀ ਹੈ ,
ਮਾਂ ਜਦ ਕਰੇ ਦੁਆ ਪੀੜ੍ਹਾ ਨੱਸਦੀ ਹੈ ,
ਮਾਂ ਦੀ ਰਹਿਮਤ ਤੋਂ ਕੌਣ ਇਨਕਾਰੀ ਹੈ ।
ਮਾਂ ਦੀ ਸੂਰਤ. . .

ਮਾਂ ਦਾ ਕਰਜ਼ਾ ਕੋਈ ਵੀ ਨਾ ਲਾਹ ਸਕਦਾ ,
ਮਾਂ ਦਾ ਰੁਤਬਾ ਕੋਈ ਵੀ ਨਾ ਪਾ ਸਕਦਾ ,
ਸੁਰਿੰਦਰ ਮਾਂ ਦੇ ਨੂਰ ਮਹਿਕ ਖਿਲਾਰੀ ਹੈ ।
ਮਾਂ ਦੀ ਸੂਰਤ. . .

ਸੰਪਰਕ: 0039 328 0437353

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ