Tue, 22 October 2019
Your Visitor Number :-   1836675
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਮਿਲਾਵਟ - ਬਿੰਦਰ ਜਾਨ ਏ ਸਾਹਿਤ

Posted on:- 09-06-2015

suhisaver

ਕਰੋ ਮਿਲਾਵਟ ਦੇਸ਼ ਵਾਸੀਓ
ਚੀਜ਼ ਕੋਈ ਨਾ ਛੱਡਿਓ
ਲੋਕ ਮਰਨ ਤੁਸੀਂ ਨੋਟ ਕਮਾਓ
ਨਿੱਤ ਜਨਾਜ਼ੇ ਕੱਢਿਓ

ਕੇਲਾ ਜ਼ਹਿਰ ਦੇ ਨਾਲ ਪਕਾਓ
ਤਰਬੁਜ਼ਾਂ ਦੇ ਟੀਕੇ ਲਾਓ
ਫਲ ਫਰੂਟ ਕਰਕੇ ਜ਼ਹਿਰੀਲੇ
ਚੇਹਰੇ ਖਾ ਕੇ ਹੋਵਣ ਨੀਲੇ
ਚਾਹ ਪਤੀ ’ਤੇ ਅਫੀਮ ਚੜਾ ਕੇ
ਅਮਲੀ ਕਰਕੇ ਛਡਿਓ
ਕਰੋ...

ਦਾਲਾਂ ਦੇ ਵਿੱਚ ਕੰਕਰ ਪਾਓ
ਸ਼ੈਂਪੂ ਦੇ ਨਾਲ ਦੁੱਧ ਬਣਾਓ
ਗੋਭੀ ਬੈਗਣ ਜ਼ਹਿਰੀਲੀ ਅਰਬੀ
ਘੀ ਦੇ ਵਿੱਚ ਮਿਲਾਓ ਚਰਬੀ
ਕੈਮੀਕਲ ਪਾਣੀ ਵਿੱਚ ਰਲਾ ਕੇ
ਪੀਣ ਦਾ ਫਾਹਾ ਵੱਢਿਓ
ਕਰੋ...

ਜੜ੍ਹੀ ਬੂਟੀਆਂ ਅਤੇ ਦਵਾਈਆਂ
ਸਭੇ ਡੁਪਲੀਕੇਟ ਬਣਾਈਆਂ
ਦੁਖ ਉਸਨੂੰ ਹੈ ਜਿਸਦਾ ਮਰਦਾ
ਮੋਜਾਂ ਬੇਈਮਾਨ ਹੈ ਕਰਦਾ
ਦੇਸ਼ ਮਹਾਨ ਦਾ ਨਾਹਰਾ ਲਾ ਕੇ
ਝੂਠ ਦੇ ਝੰਡੇ ਗੱਡੇਓ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ