Thu, 25 April 2024
Your Visitor Number :-   7000165
SuhisaverSuhisaver Suhisaver

ਸੁਪਨੇ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 22-06-2015

suhisaver

ਅੱਜ ਦੌੜ ਦੇ ਯੁੱਗ ਵਿੱਚ
ਪੈਸੇ ਦੀ ਅੰਨ੍ਹੀ ਭੁੱਖ ਲਈ
ਸਬਜ਼ਬਾਗ ਵਿਖਾ ਕੇ
ਬਣਾਏ ਸੁਪਨੇ ਸੁਪਨੇ ਨਹੀਂ
ਸੁਪਨੇ ਆਪ-ਮੁਹਾਰੇ ਆਉਂਦੈ ।

ਮੁੱਠੀ ਕੁ ਲੋਕਾਂ ਵੱਲੋਂ
ਸਾਨੂੰ ਸੁੱਤਿਆਂ ਰੱਖਣ ਲਈ
ਸਾਰੇ ਸਾਧਨ ਲੁੱਟਣ ਲਈ
ਮੱਕੜ-ਜਾਲ 'ਚ ਫਸਾ ਕੇ
ਵਿਖਾਏ ਸੁਪਨੇ ਸੁਪਨੇ ਨਹੀਂ
ਸੁਪਨੇ ਆਪ-ਮੁਹਾਰੇ ਆਉਂਦੈ ।

ਸਾਡੇ ਸੁਪਨੇ ਸੀਮਤ ਕਰਤੇ
ਵੱਡੇ ਘਰ ਲਈ ਵੱਡੇ ਲੋਨ ਦੇ
ਗੱਡੀ, ਨੱਢੀ ਜਾਂ ਆਈ ਫੋਨ ਦੇ
ਪੈੱਗ-ਸ਼ੈੱਗ ਜਾਂ ਪੱਬਾਂ-ਕਲੱਬਾਂ
ਢਾਂਚਾ ਦੇ ਬਣਾਏ ਸੁਪਨੇ ਨਹੀਂ
ਸੁਪਨੇ ਆਪ-ਮੁਹਾਰੇ ਆਉਂਦੈ ।


ਸੁਪਨੇ ਸਾਡੇ ਖੋਹ ਲਏ ਸਾਥੋਂ
ਬੱਚਿਆਂ ਨੂੰ ਪੜਾ ਨਹੀਂ ਸਕਦੇ
ਮਹਿੰਗੇ ਇਲਾਜ ਕਰਾ ਨਹੀਂ ਸਕਦੇ
ਰੱਜ ਕੇ ਰੋਟੀ ਖਾ ਨਹੀਂ ਸਕਦੇ
ਰੀਝਾਂ ਦਫਨਾ ਕੇ ਆਏ ਸੁਪਨੇ ਨਹੀਂ
ਸੁਪਨੇ ਆਪ-ਮੁਹਾਰੇ ਆਉਂਦੈ ।

ਆਪਣੇ ਸੁਪਨੇ ਆਪ ਬਚਾਈਏ
ਲੋਡ਼ ਸਮੇਂ ਦੀ ਇੱਕ ਹੋ ਜਾਈਏ
ਸੁਪਨੇ ਨੇ ਤਾਂ ਮੰਜ਼ਿਲ ਪੱਕੀ
ਸਭ ਦੇ ਭਲੇ ਲਈ ਬਦਲ ਜ਼ਰੂਰੀ
ਲਾਲਚ ਦੇ ਵਿੱਚ ਵੇਖੇ ਸੁਪਨੇ ਨਹੀਂ
ਸੁਪਨੇ ਆਪ-ਮੁਹਾਰੇ ਆਉਂਦੈ ।

                   
              ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ