Thu, 25 April 2024
Your Visitor Number :-   7000019
SuhisaverSuhisaver Suhisaver

ਗ਼ਜ਼ਲ - ਆਰ.ਬੀ.ਸੋਹਲ

Posted on:- 26-07-2015

suhisaver

ਨ੍ਹੇਰ  ਤਾਂ  ਭਾਵੇਂ  ਸਦਾ   ਰਸਤੇ   ਭੁਲਾਉਂਦੇ  ਰਹਿਣਗੇ ।
ਸੋਚ  ਦੇ ਜੁਗਨੂੰ  ਵੀ ਐਪਰ ਰਾਹ ਵਿਖਾਉਂਦੇ ਰਹਿਣਗੇ ।
 
ਸਫ਼ਰ  ਨੂੰ   ਰੱਖਣਾ ਤੂੰ   ਜਾਰੀ   ਤੋਰ  ਮੱਠੀ  ਨਾ  ਕਰੀਂ,
ਕਸ਼ਟ  ਭਾਵੇਂ   ਬੇੜੀਆਂ   ਪੈਰਾਂ  ‘ਚ  ਪਾਉਂਦੇ  ਰਹਿਣਗੇ ।
 
ਬੈਠਿਓ   ਨਾ  ਹਾਰ   ਕੇ   ਖੁੰਝਦਾ  ਹੈ  ਮੌਕਾ   ਜੇ  ਕੋਈ,
ਛੱਡਿਓ   ਨਾ   ਕੋਸ਼ਿਸ਼ਾਂ  ਮੌਕੇ   ਤਾਂ   ਆਉਂਦੇ  ਰਹਿਣਗੇ ।
 
ਕਰ  ਲਵੀਂ   ਵੱਖਰਾ  ਖੁਸ਼ੀ  ਨੂੰ  ਤੂੰ  ਗ਼ਮਾਂ  ਦੇ  ਢੇਰ  ਤੋਂ,
ਗ਼ਮ ਖੁਸ਼ੀ  ਨੂੰ ਦੱਬ ਕੇ ਪਹਿਰਾ ਵੀ ਬਿਠਾਉਂਦੇ ਰਹਿਣਗੇ ।
 
ਤਿੜਕ ਜਾਵੇ  ਦਿਲ  ਕਿਸੇ  ਦਾ  ਕਰਮ  ਐਸੇ  ਨਾ ਕਰੀਂ,
ਉਹ  ਨਹੀਂ ਤਾਂ  ਰੂਹ  ਤੇ ਖੰਜ਼ਰ ਹੀ ਚੁਬਾਉਂਦੇ ਰਹਿਣਗੇ ।
 
ਹੌਸਲਾ   ਆਪਣਾ  ਬਣਾਈ   ਵਾਂਗ  ਪਰਬਤ   ਦੇ  ਸਦਾ,
ਫਿਰ  ਨਾ  ਗ਼ਮ ਦੇ  ਹੜ੍ਹ ਕਦੇ  ਤੈਨੂੰ ਵਹਾਉਂਦੇ ਰਹਿਣਗੇ ।
 
ਤਰਸ   ਜਾਵੇਂ   ਤੂੰ  ਬਬੀਹੇ  ਵਾਂਗ  ਜਦ  ਇੱਕ  ਬੂੰਦ  ਨੂੰ,
ਦਿਲ ਦੇ ਮਹਿਰਮ ਹੀ ਸੁਆਂਤੀ ਮੀਹ ਵਰ੍ਹਾਉਂਦੇ ਰਹਿਣਗੇ ।
 
ਕਲਮ   ਸੋਹਲ    ਤੂੰ   ਚਲਾਵੀਂ   ਰੌਸ਼ਨੀ   ਦੇ   ਵਾਸਤੇ ,
ਸ਼ਿਅਰ  ਤੇਰੇ   ਫਿਰ  ਗਜ਼ਲ  ਨੂੰ ਵੀ ਸਜਾਉਂਦੇ ਰਹਿਣਗੇ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ