Wed, 18 July 2018
Your Visitor Number :-   1435602
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਅੱਜ ਵੀ ਔਰਤ - ਬਿੰਦਰ ਜਾਨ ਏ ਸਾਹਿਤ

Posted on:- 05-08-2015

suhisaver

ਸਦੀ ਇੱਕੀਵੀਂ ਚਲਦੀ  ਭਾਵੇਂ
ਅਜੇ ਵੀ ਪਿੱਛੇ ਰਹਿੰਦੀ ਔਰਤ

ਲੱਖਾਂ ਦਿਲ ਵਿੱਚ ਦਰਦ ਸਮੋਏ
ਮੂੰਹੋਂ ਨਾ ਕੁਝ  ਕਹਿੰਦੀ ਔਰਤ

ਅਵਲਾ,ਧੋਖੇਬਾਜ਼,ਬਾਂਝ,ਵੈਸ਼ਿਆ
ਬੋਲ ਸੀਨੇ ’ਤੇ  ਸਹਿੰਦੀ ਔਰਤ

ਮਜਬੂਰੀ ਦਾ ਚੁੱਕਣ  ਫਾਈਦਾ
ਵੇਖੀ ਡਿਗਦੀ ਢਹਿੰਦੀ ਔਰਤ

ਪਤੀ ਨੂੰ ਪਲਕਾ ਉੱਤੇ ਬਿਠਾਵੇ
ਫੇਰ ਵੀ ਮਨ ਤੋਂ ਲ਼ਹਿਦੀ ਔਰਤ

ਮਹੀਂਵਾਲ ਉਸ ਪਾਰ ਕਿਨਾਰੇ
ਵਿੱਚ ਝਨਾ ਦੇ ਵਹਿੰਦੀ ਔਰਤ

ਸੁੰਨੇ ਵਿਹੜੇ  ਰੰਗ  ਲਗਾਉਂਦੀ
ਬਣ ਹੱਥਾਂ ਦੀ ਮਹਿੰਦੀ ਔਰਤ

ਲੁਟਦੀ,ਰੁਲਦੀ,ਜਲ਼ਦੀ,ਵਿਕਦੀ
ਕੋਠਿਆਂ ਉੱਤੇ  ਬਹਿੰਦੀ ਔਰਤ

ਦਰਦ ਹੰਢਾ ਕੇ ਦੀਪ ਜਗਾਉਂਦੀ
ਜਾਨ ਮੌਤ ਨਾਲ ਖਹਿਦੀ ਔਰਤ
 
ਸੰਪਰਕ: 0039 327 8159218

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ