Thu, 18 April 2024
Your Visitor Number :-   6981431
SuhisaverSuhisaver Suhisaver

ਰੋਂਦੀ ਕਵਿਤਾ - ਬਿੰਦਰ ਜਾਨ ਏ ਸਾਹਿਤ

Posted on:- 09-09-2015

suhisaver

ਚੋਰਾਂ  ਦੇ  ਹੱਥ  ਚੌਧਰ  ਆਈ
ਚਾਰੇ ਪਾਸੇ ਵਿਚ ਮਚੀ ਦੁਹਾਈ

ਕਿਰਤੀ  ਦੇ  ਹਿਸੇ  ਦੀ  ਰੋਟੀ
ਲੋਟੂ ਟੋਲਿਆਂ  ਵੰਡ ਵੰਡ ਖਾਈ

ਨਿਰਮੋਹੀ ਅੱਜ ਦੁਨੀਆਂ ਸਾਰੀ
ਦੁਸ਼ਮਨ ਬਣਿਆ  ਭਾਈ ਭਾਈ

ਚੁਗਲਖੋਰੀ ਦਾ ਚਲਦਾ ਸਿਕਾ
ਬੇ ਦਰਦਾਂ  ਨੇ  ਧਾਕ  ਜਮਾਈ

ਡੰਗਰ ਬੱਛੇ  ਰੱਜ ਰੱਜ ਖਾਵਣ
ਧਰਮਾਂ ਦੀ ਉਹ  ਦੇਣ ਦੁਹਾਈ

ਜਿਸਮ ਵਿਕੇਦਾਂ ਵਿਚ ਬਜ਼ਾਰਾਂ
ਮਰਦ ਸਮਾਜ ਨੇ ਕੀਮਤ ਪਾਈ

ਪੁੱਤਰਾਂ ਹਿੱਸੇ  ਮਹਿਲ  ਮੁਨਾਰੇ
ਧੀ ਦੇ  ਹਿੱਸੇ  ਕੁਆ ਜਾਂ ਖਾਈ

ਰੱਬ ਦੇ ਨਾ ’ਤੇ ਝੱਲੀ  ਦੁਨੀਆਂ
ਡੇਰਿਆਂ ਸਾਧਾਂ  ਲੁੱਟ ਮਚਾਈ

ਊਚ ਨੀਚ ਦੇ ਮਸਲੇ ਅੱਜ ਵੀ
ਅਨਪੜਤਾ ਪੜਿਆਂ ’ਤੇ ਛਾਈ

ਦੇਸ ਮੇਰੇ ਨੂੰ ਲੈ ਕੇ ਵਹਿ ਗਈ
ਰਾਜਨੀਤੀ  ਕਾਲੀ  ਪਰਛਾਈ

ਦੁੱਧ ਦੇ ਦਰਿਆਵਾਂ ਨੂੰ ਭੁੱਲ ਕੇ
ਨਸ਼ੇ ਦੇ ਛੱਪੜ ਜਾਵਣ ਨਹਾਈ

ਕੋਈ ਨਾ ਸੁਣਦਾ ਤੇਰੀ ਬਿੰਦਰਾ
ਰੋਂਦੀ ਕਵਿਤਾ ਕਿਸੇ ਨਾ ਗਾਈ
     
ਸੰਪਰਕ: 0039 327 815 9218

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ