Thu, 18 April 2024
Your Visitor Number :-   6981172
SuhisaverSuhisaver Suhisaver

ਬਿੱਲੀਆਂ ਦੇ ਰੰਗ – ਗੁਰਸੇਵਕ

Posted on:- 20-12-2015

suhisaver

ਤੁਸੀਂ ਹਾਲੇ ਵੀ
ਇਸ ਗੱਲ `ਤੇ ਝਗੜ ਰਹੇ ਹੋ !

ਕਿ ਸਾਡੀਆਂ ਕਿਰਤਾਂ ਦੇ
ਪਵਿੱਤਰ ਦੁੱਧ ਦੀ ਰਖਵਾਲੀਂ
ਕਿਹੜੀ ਬਿੱਲੀ ਕਰੇ ?

ਚਿੱਟੀ
ਨੀਲੀ
ਕੇਸਰੀ
ਲਾਲ

ਜਾਂ ਕਈ ਹਰ ਡੱਬ-ਖੜੱਬੀ ?
ਤੁਸੀਂ ਕਿੱਥੇ ਫਿਰਦੇ ਹੋ !

ਲੋਕ ਤਾਂ ਇਹਨਾਂ ਬਿੱਲੀਆਂ ਦੇ
ਗਲ਼ ਬੰਨਣ ਲਈ
ਟੱਲੀਆਂ ਚੁੱਕੀ ਫਿਰਦੇ ਨੇ।

ਸੁਣਿਆ ਹੈ ਕਿ ਲੋਕਾਂ ਨੂੰ
ਚੂਹੇ ਸਮਝਣ ਵਾਲੀਆਂ ਇਹਨਾਂ ਬਿੱਲੀਆਂ ਤੋਂ
ਉਹ ਆਪਣੀਆਂ ਕਿਰਤਾਂ ਦੇ
ਪਵਿੱਤਰ ਦੁੱਧ ਦੀ ਰਖਵਾਲੀ
ਆਪ ਕਰਨਾ ਚਾਹੁੰਦੇ ਨੇ।

ਤੁਸੀਂ ਹਾਲੇ ਵੀ
ਬਿੱਲੀਆਂ ਦੇ ਰੰਗਾਂ `ਚ
ਉਲਝੇ ਫਿਰਦੇ ਹੋ !

ਸੰਪਰਕ: +91 98144 82510    

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ