Wed, 18 July 2018
Your Visitor Number :-   1435598
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਕਿੱਦਾਂ ਭੁਲਾ ਸਕਦਾ -ਰੋਬਿਨ ਕੁਮਾਰ

Posted on:- 23-02-2016

suhisaver

ਕਿੱਦਾਂ ਭੁਲਾ ਸਕਦਾ ਹਾਂ ਉਹ ਦਿਨ ਮੈਂ,
ਜਿਸ ਦਿਨ ਤੂੰ ਮੈਨੂੰ ਛੱਡਿਆ ਸੀ।
ਨਹੀਂ ਹੋ ਸਕਦੇ ਅਸੀਂ ਇਕ ਕਦੀ ਵੀ,
ਇਹ ਕਹਿ ਕੇ ਦਿਲ ਚੋਂ ਕੱਢਿਆ ਸੀ।

ਅੱਜ ਵੀ ਯਾਦ ਉਹ ਦਿਨ ਮੈਨੂੰ,
ਜਦ ਮੈਂ ਆਪਣਾ ਪਿਆਰ ਜਤਾਇਆ ਸੀ।
ਮੈਨੂੰ ਵੀ ਤੇਰੇ ਨਾਲ਼ ਪਿਆਰ ਏ,
ਤੂੰ ਕਹਿ ਕੇ ਗਲ਼ ਨਾਲ਼ ਲਾਇਆ ਸੀ।

ਅੱਜ ਵੇਖਿਆ ਤੈਨੂੰ ਜਦ ਫਿਰ ਓਸ ਮੋੜ 'ਤੇ,
ਜਿੱਥੇ ਹਰ ਵਾਰੀ ਮਿਲ਼ਦੇ ਸੀ।
ਰੱਬ ਵੀ ਨਹੀਂ ਸੀ ਸਮਝ ਸਕਿਆ
ਐਸੇ ਮਾਮਲੇ ਦਿਲ ਦੇ ਸੀ।

ਪਰ ਪਤਾ ਨਹੀਂ ਹੁਣ ਪਿਆਰ ਸਾਡੇ ਨੂੰ,
ਕਿਸ ਦੀ ਨਜ਼ਰ ਲਗ ਗਈ ਏ।
ਨਹੀਂ ਜਾਂਦੀ ਸੀ ਜੋ ਦੂਰ ਇਕ ਪਲ ਵੀ,
ਅੱਜ ਓਹੀ ਮੈਨੂੰ ਛੱਡ ਗਈ ਏ।

ਅੱਖੀਆਂ ਵਿੱਚ ਉਦਾਸੀ ਮੇਰੀ,
ਤੇ ਮੁਸਕਾਨ ਓਦੋਂ ਹੀ ਭੁੱਲ ਗਈ ਸੀ।
ਜਦ ਰੋਂਦੇ ਨੂੰ ਤੂੰ ਮੈਨੂੰ ਛੱਡ ਕੇ,
ਕਿਸੇ ਹੋਰ ਦੇ ਉਤੇ ਡੁੱਲ੍ਹ ਗਈ ਸੀ।

ਸੱਚੀ ਓਸ ਦਿਨ ਰੋਇਆ ਬਹੁਤ ਮੈਂ,
ਜਿਸ ਦਿਨ ਤੂੰ ਮੈਨੂੰ ਛੱਡਿਆ ਸੀ।
ਨਹੀਂ ਹੋ ਸਕਦੇ ਅਸੀਂ ਇਕ ਕਦੀ ਵੀ,
ਇਹ ਕਹਿ ਕੇ ਦਿਲ ’ਚੋਂ ਕੱਢਿਆ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ