Fri, 19 April 2024
Your Visitor Number :-   6985078
SuhisaverSuhisaver Suhisaver

ਫ਼ਾਂਸੀ -ਕਰਮਜੀਤ ਸਕਰੁੱਲਾਂਪੁਰੀ

Posted on:- 09-04-2016

suhisaver

ਹੱਸ ਕੇ ਫ਼ਾਂਸੀ ਚੜ੍ਹਨ ਵਾਲਿਆ ਸੁਣ ਸਰਦਾਰਾ ਵੇ,
ਕਾਮੇ ਕਿਰਤੀ ਲੋਕਾਂ ਦੇ ਸੱਚੇ ਦਿਲਦਾਰਾ ਵੇ,
ਗਿਰਝਾਂ ਨੋਚਣ ਤੇਰੇ ਇਨਕਲਾਬੀ ਯਤਨਾਂ ਨੂੰ ,
ਮਾਰ ਗੇੜਾ ਇਕ ਹੋਰ ਭਗਤ ਸਿਹਾਂ ਮੁੜਕੇ ਵਤਨਾਂ ਨੂੰ।

ਤੂੰ ਚਾਹੁੰਦਾ ਸੀ ਸਾਰਾ ਕੁਝ ਇਕਸਾਰ ਬਣਾਵਾਂਗੇ,
ਮਾਲਕ ਤੇ ਮਜ਼ਦੂਰਾਂ ਵਿਚਲਾ ਫ਼ਰਕ ਮਿਟਾਵਾਂਗੇ,
ਪਰ ਕਿਰਤੀ ਤਾਂ ਅੱਜ ਵੀ ਕੰਮ ਤੋਂ ਖਾਲੀ ਮੁੜਦਾ ਏ ,
ਸਾਰਾ ਹੀ ਸਰਮਾਇਆ ਇਕ ਪਾਸੇ ਨੂੰ ਰੁੜ੍ਹਦਾ ਏ।

ਓਹੀ ਜ਼ਾਤਾਂ ਪਾਤਾਂ ਓਹੀ ਝਗੜੇ ਧਰਮਾਂ ਦੇ,
ਪੜ੍ਹੇ-ਲਿਖੇ ਵੀ ਜਾਲ਼ 'ਚ ਫਸ ਗਏ ਵਹਿਮਾਂ-ਭਰਮਾਂ ਦੇ ,
ਸੰਨ ਸੰਤਾਲ਼ੀ ਵਿਚ ਤਾਂ ਮਜ਼ਹਬ  ਐਦਾਂ ਵਰਤੇ ਗਏ,
ਕੁਰਸੀਆਂ ਖਾਤਰ ਮੁਲਕ ਤੇਰੇ ਦੇ ਟੁਕੜੇ ਕਰਤੇ ਗਏ।

ਗੱਭਰੂ ਤੇਰੇ ਹਾਣੀ ਹੁਣ ਨਸ਼ਿਆਂ 'ਤੇ ਡੁੱਲ੍ਹ ਗਏ ਨੇ,
ਤੇਰੇ ਵਰਗੀ ਪੱਗ ਬੰਨ੍ਹਕੇ ਤੇਰੀ ਸੋਚ ਨੂੰ ਭੁੱਲ ਗਏ ਨੇ,
"ਕਰਮਜੀਤ" ਕੋਈ ਕਾਫ਼ਰ ਤੇਰੇ ਗੀਤ ਬਣਾਉਂਦਾ ਏ,
ਸੱਚੀਂ ਤੇਰੇ ਸੁਪਨਿਆਂ ਦਾ ਉਹ ਭਾਰਤ ਚਾਹੁੰਦਾ ਏ।

ਸੰਪਰਕ: +91 94632 89212

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ