Fri, 19 April 2024
Your Visitor Number :-   6984871
SuhisaverSuhisaver Suhisaver

ਹਰ ਕਸ਼ਮੀਰੀ - ਯੋਧ ਸਿੰਘ

Posted on:- 16-09-2016

suhisaver

ਹਰ ਕਸ਼ਮੀਰੀ ਦੇ ਦਿਲ ’ਤੇ ਇੱਕ ਪੱਥਰ ਹੈ ਭਾਰਾ ,
ਬਾਰੂਦੀ ਪਰਤਾਂ ਦੇ ਥੱਲੇ, ਰਹੇ ਤੈਰਦਾ ਹੈ ਸ਼ਿਕਾਰਾ ।

ਕਿੰਨੇ  ਕੂ ਵਿੰਨੇ  ਗਏ  ਨੇ, ਕੀ ਚਿਨਾਰਾਂ ਦੀ ਗਿਣਤੀ ?
ਕਿੰਨਾ ਕੂ ਟੁੱਟ ਚੁਕਿਆ ਹੈ, ਇਹਦੇ  ਅੰਬਰ ਦਾ ਤਾਰਾ ?

ਕਿਹਨਾਂ ਸੀ ਤਪਾਈ ਇਹ ਸਾਰੀ ਸਾਜ਼ਿਸ਼ ਦੀ ਭੱਠੀ ?
ਸੁਣੇ ਕਿਹੜੀ  ਅਦਾਲਤ ਅੰਤ ਮਾਜਰਾ ਇਹ ਸਾਰਾ ।

ਮਾਰੂ ਹਥਿਆਰਾਂ  ਆਸਰੇ ਕਿੱਥੇ ਦਿਲ ਗਏ ਨੇ ਜਿੱਤੇ ?
ਤਾਰੀਖ ਨੇ ਬੜੀ ਵਾਰ ਹੀ ਕੀਤਾ ਇਸਦਾ ਹੈ ਨਿਤਾਰਾ ।

ਜਿਹਲਮ ਦੇ  ਪਾਣੀਆਂ ਦੇ ਸੀਨੇ ਅੰਦਰਲਾ ਗੀਤ ਕਹੇ ,
"ਖਾਮੋਸ਼ ਪਰਬਤੋ ਤੁਸੀਂ ਬੋਲੋ ਕੌਣ ਮਿੱਤਰ ਅੱਜ ਪਿਆਰਾ "?

ਜੁਗਰਾਫੀਏ ਆਪਣੇ ਦਾ ਹੀ  ਮੁਲ ਤਾਰ ਰਿਹਾ  ਕਸ਼ਮੀਰੀ ,
ਛਾਤਰ ਸੌਦਾਗਰ  ਜੱਗ ਦਾ ਖਲਾਰੀ ਬੈਠਾ  ਹੈ  ਪਸਾਰਾ ।

ਕੌਮਾਂ ਦੀ ਆਜ਼ਾਦੀ ਮੁਕਤੀ ਦੇ ਮਸਲੇ  ਪੇਚੀਦਾ   ਨਹੀਂ ,
ਪੇਚੀਦਾ ਹੈ ਜੰਗਬਾਜ਼ਾਂ ਦਾ ਖਤਰਨਾਕ ਤੰਤਰ ਹੀ ਸਾਰਾ ।

ਕਿਸੇ   ਨੂੰ  ਨਹੀਂ  ਹੈ   ਚਿੰਤਾ ਕਸ਼ਮੀਰ ਦੇ ਡੁਲੑਦੇ ਲਹੂ ਦੀ ,
ਘਰ   ਆਪਣੇ  ਵਧਾਉਣ  ਬਚਾਉਣ  ਦਾ   ਪੱਜ ਸਾਰਾ ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ