Sat, 20 April 2024
Your Visitor Number :-   6985814
SuhisaverSuhisaver Suhisaver

ਜਸਪ੍ਰੀਤ ਕੌਰ ਦੀਆਂ ਕੁਝ ਨਜ਼ਮਾਂ

Posted on:- 07-02-2014



1
ਓਹੋ ਰਸਤਾ
ਮੈ ਸਦਕੇ ਜਾਵਾ ਤੇਰੇ ਰਾਸਤੇ,
ਲੱਗਦਾ ਬਣਿਆ ਮੇਰੇ ਵਾਸਤੇ,
ਆਈ ਜਾਈ ਦਾ ਸੀ ਏਹੀ ਆਸ ਤੇ,
ਮਿਲੂ ਸੱਜਣ ਏਹੀ ਰਾਹ ਖਾਸ ਤੇ !
ਉਬੜ ਖਾਬੜ ਨੇ ਕਰਾਏ ਅਹਿਸਾਸ ਨੇ,
ਏਹੇ ਰਸਤੇ ਔਖੇ ਕਰਨੇ ਪਾਸ ਨੇ,
ਜੋ ਬਣੇ ਰਹੇ ਤੇਰੇ ਹਿੰਮਤੀ ਦਾਸ ਨੇ,
ਠੋਕਰਾਂ ਆਉਂਦੀਆ ਉਹਨਾਂ ਦੇ ਰਾਸ ਨੇ !
ਦਿਲ ਆਇਆ ਏ ਗੋਰੇ ਮਾਸ ਤੇ,
ਆ ਮਿਲੂ ਕਾਲੇ ਤੇਰੇ ਲਿਬਾਸ ਤੇ,
ਓਹਦਾ ਨਾਂ ਲਿਖਿਆ ਏ ਹਰ ਸਾਸ ਤੇ,
ਨਾਲੇ ਜਪੀਦਾ ਸੁਆਸ ਸੁਆਸ ਤੇ !
ਲੱਗਦਾ ਤੇਰੀ ਦਿਲੋਂ ਕੀਤੀ ਅਰਦਾਸ ਨੇ,
ਮੇਰੀ ਰੋਜ ਆ ਕੇ ਲਾਈ ਕਲਾਸ ਨੇ,
ਪੱਕੇ ਈ ਹੋਗੇ ਹੁਣ ਏਥੇ ਨਿਵਾਸ ਨੇ,
ਦੀਦਾਰ ਕਰਾਤੇ ਪਿਆਰੀ ਲੱਗੀ ਪਿਆਸ ਨੇ


2

ਹੁਣ ਤਾਂ ਜਿੱਤਦੀ ਅਮੀਰੀ,
ਹਾਰ ਕਿਉਂ ਗਈ ਮਾਲਕਾ,
ਕਿਸੇ ਲਈ ਕੀਤੀ ਫ਼ਕੀਰੀ,
ਹਾਰ ਕਿਉਂ ਗਈ ਮਾਲਕਾ !

ਭਾਵੇਂ ਪਿਆਰ ਦੀ ਗੱਲ ਕਰਲੋ, ਭਾਵੇਂ ਰਾਜਨੀਤੀ ਦੀ,
ਜਿੱਤ ਕਿਉਂ ਗਈ ਮਾਲਕਾ,
ਦੋਵੇਂ ਪਾਸੇ ਸੁੰਘਾਈ ਬੂਟੀ ਸ਼ਾਹੀ, ਰਿਸ਼ਵਤਖੋਰੀ,
ਜਿੱਤ ਕਿਉਂ ਗਈ ਮਾਲਕਾ !

ਖ਼ਤਮ ਕਿੱਦਾ ਹੋਊ ਗਰੀਬੀ ਭਾਰਤ ਦੇਸ਼ ਮਹਾਨ ਦੀ,
ਮੁੱਕੂ ਕਿਵੇਂ ਮਾਲਕਾ,
ਜੇ ਨਾ ਰੁਕੀ ਨਿਤੀ ਬਾੜ ਖੇਤ ਨੂੰ ਖਾਣ ਦੀ,
ਮੁੱਕੂ ਕਿਵੇਂ ਮਾਲਕਾ !

ਕੌਣ ਪਾਊ ਮੁੱਲ ਜਿਹਨਾਂ ਖੇਡੀ ਖੇਲ ਪਿਆਰ ਦੀ,
ਓਹੋ ਬਾਜੀ ਜਿੱਤ ਕੇ ਵੀ ਹਾਰੂ ਮਾਲਕਾ,
ਪਿਆਰ ਦੇ ਵੱਸ ਹੋਣ ਵਾਲਾ ਜੇ ਤੋੜੇ ਪੀਂਘ ਜਜ਼ਬਾਤ ਦੀ,
ਓਹੋ ਬਾਜੀ ਜਿੱਤ ਕੇ ਵੀ ਹਾਰੂ ਮਾਲਕਾ !


3
ਮੂਰਖਤਾ ਦੀ ਅਸਫ਼ਲਤਾ

ਦੀਵਾ ਬੁਝਿਆ,
ਬੈਠਾ ਸੀ ਹਨੇਰੇ ਵਿੱਚ,
ਜਿੱਥੇ ਰੌਸ਼ਨੀ ਦੇ ਆਉਣ ਦੀ,
ਕੋਈ ਉਮੀਦ ਨਹੀਂ,
ਜਿੱਥੇ ਹਵਾ ਦੇ ਆਉਣ ਦਾ
ਕੋਈ ਰਸਤਾ ਨਹੀਂ !
ਧੋਤਾ ਸੀ ਪਾਣੀ' ਚ,
ਸ਼ਾਇਦ ਪਤਾ ਨਹੀਂ ਸੀ,
ਕੌਂਣ ਹੈ ਸਕਾਉਣ ਵਾਲਾ,
ਧੁੱਪ ਹੈ ਜਾਂ ਹਨੇਰਾ,
ਕੌਣ ਹੈ ਬਾਲਣ ਵਾਲਾ,
ਤੇਲ ਹੈ ਜਾਂ ਪਾਣੀ !
ਜਗਿਆ ਸੀ ਉਮੀਦ ਲੈ ਕੇ,
ਰੌਸ਼ਨ ਕਰੇਗਾ ਜਹਾਨ,
ਪਰ ਨਾ ਸਮਝ ਦੀ ਪਹਿਲੀ ਕੋਸ਼ਿਸ਼ ਨੇ,
ਸਾਥ ਨਾ ਦਿੱਤਾ ਤਜਰਬੇਕਾਰ ਦੀ ਤਰਾਂ,
ਚਾਨਣ ਤਾਂ ਵੰਡਣਾ ਸੀ ਚੁਫੇਰੇ,
ਪਰ ਆਪ ਹੀ ਖ਼ਤਮ ਹੋ ਗਿਆ ਹਨੇਰੇ' ਚ !
ਕੋਈ ਨਾ ਆ ਸਕਿਆ,
ਜਿੱਥੇ ਓਹੋਂ ਗੁੰਮ ਸੀ,
ਨਾ ਈ ਰਸਤਾ ਦਿਖਾ ਸਕਿਆ,
ਰਹਿਣਾ ਚਾਹੁੰਦਾ ਚੁੱਪ ਸੀ,
ਇਸੇ ਗੂੰਗੇਪਣ ਨੇ ਮਿੱਟੀ ਕਰਤਾ,
ਕਹਿਣ ਨੂੰ ਬਹੁਤ ਕੁਛ ਸੀ ਓਦੇ ਪੱਲੇ !
 

4
ਅੰਦਰੀ ਤੇ ਬਾਹਰੀ ਫਰਕ

ਮੂੰਹ ਦੇਖ ਕੇ ਕੋਈ ਨੀ ਪੜ ਸਕਦਾ ਕਿਸੇ ਦੇ ਦਰਦਾਂ ਨੂੰ,
ਦਿਲ ਦੀਆਂ ਗੱਲਾਂ ਬੱਸ ਓਹੀ ਦਿਲ ਹੀ ਜਾਣਦਾ !
ਖੌਰੇ ਕਿਸ ਗੱਲ ਕਰਕੇ ਕੀਦੇ ਦਿਲ ਤੇ ਹੈ ਸੱਟ ਵੱਜਦੀ,
ਤਾਂ ਹੀ ਕਹਿੰਦੇ ਥੋੜਾ ਬੋਲਣਾ ਹੈ ਨਿਯਮ ਇਮਾਨ ਦਾ !
 
ਦੇਖੇ ਤੇ ਲੱਗੇ ਭਾਂਵੇ ਸਾਊ ਸ਼ਰੀਫ ਬੰਦਾ ਜੀ,
ਪਰ ਓਹੋ ਹੁੰਦਾ ਵਿਹਲਾ ਮਨ ਘਰ ਸ਼ੈਤਾਨ ਦਾ !
ਓਹਨੇ ਤਾਂ ਪਾਈਆਂ ਹੁੰਦੀਆ ਅੰਬਰੀ ਪੀਘਾਂ ਵੀ,
ਲੋਂਕੀ ਦੱਸਦੇ ਬੱਸ ਹਲ ਜਮੀਨ ਤੇ ਵਾਣਦਾ !
 
ਜੀਂਹਨਾ ਰਾਹਾਂ ਤੇ ਨਾ ਤੁਰਨ ਦੀ ਮਾਪੇ ਗੱਲ ਕਰਦੇ,
ਓਹੋ ਬਣਿਆ ਹੁੰਦਾ ਰਾਹੀ ਪਹਿਲਾਂ ਹੀ ਓਹਨਾਂ ਰਾਹਾਂ ਦਾ !
ਓਹਨਾਂ ਰਾਹਾਂ ਦੇ ਕੰਡੇ ਜਦ ਜਖ਼ਮੀ ਕਰਦੇ ਪੈਰਾਂ ਨੂੰ,
ਫਿਰ ਆਉਂਦਾ ਪਰਖ ਕਰਨਾ ਇਹਨਾਂ ਰਾਹਾਂ ਦਾ !
 
ਕਦੇ ਕਿਸੇ ਨੂੰ ਆਪਣੇ ਤੋਂ ਛੋਟਾ ਨਾ ਹੀ ਕਹੀਏ ਜੀ,
ਹੋ ਸਕਦੈ ਕਦੇ ਬਣਜੇ ਓਹੀ ਸਿਰਾ ਪਹਾੜ ਦਾ !
ਨੀਵੇ ਰਹੀਏ ਮੰਦਾ ਬੋਲ ਨਾ ਕਿਸੇ ਨੂੰ ਕਹੀਏ ਜੀ,
ਰੱਬ ਵਸਦਾ ਹਰ ਅੰਦਰ ਦਿਲ ਤੋੜੀ ਨਾ ਇਨਸਾਨ ਦਾ !
 
ਜਿੰਨੇ ਮਰਜੀ ਵੱਡੇ ਹੋਈਏ ਘਰ ਆਪਣੇ ਜੀ,
ਹੋਰ ਨੂੰ ਆਪਣੇ ਅੱਗੇ ਨੀਵਾਂ ਨਈ ਦਿਖਾਈਦਾ !
ਜੇ ਰੰਕ ਤੋਂ ਰਾਜਾ ਵੀ ਕੋਈ ਬਣ ਜਾਵੇ,
ਭੁੱਲੀਏ ਨਾ ਰੱਬ ਰਾਜੇ ਤੋਂ ਰੰਕ ਵੀ ਬਣਾਂਵਦਾ !

5

ਮੌਂਸਮ ਦਾ ਨਜ਼ਾਰਾ
ਮੌਂਸਮ ਠੰਡ ਦਾ ਤੇ ਨਿੱਘੀ ਨਿੱਘੀ ਧੁੱਪ,
ਮਨ ਬੈਠਾ ਬੜੇ ਬੋਲ ਬੋਲਦਾ,
ਬੰਦ ਬੁੱਲਾਂ'ਚ ਜੁਬ਼ਾਨ ਬੈਠੀ ਚੁੱਪ !
ਅੱਖਾਂ ਨੂੰ ਬੜੇ ਸੋਹਣੇ ਲੱਗਦੇ ਉੱਗੇ ਲਾਲ ਗੁਲਾਬੀ ਫੁੱਲ,
ਖਿੜੇ ਨੇ ਵਿੱਚ ਕਿਆਰੀਆ ਦੇ,
ਰਸ ਬੈਠੇ ਚੂਸਦੇ ਭੌਂਰੇ ਛੁਪ ਛੁਪ !
ਵੱਜੇ ਸੰਗੀਤ ਮਨ ਮੋਹੇ ਆਸੇ ਪਾਸੇ,
ਕੰਨਾਂ ਨੂੰ ਬੜੀ ਸੋਹਣੀ ਲੱਗਦੀ,
ਜਦ ਪੰਛੀਆਂ ਦੀ ਚੀਂ ਚੀਂ ਨਾ ਹੁੰਦੀ ਚੁੱਪ !
ਬਾਹਾਂ ਤੇ ਲੂੰ ਕੰਡੇ ਉੱਠਦੇ,
ਜਦ ਸੂਰਜ ਬੱਦਲਾਂ ਓਹਲੇ ਲੁਕਦਾ,
ਠੰਡੀ ਹਵਾ ਤੇ ਉੱਤੋਂ ਹਨੇਰ ਘੁੱਪ !


6

ਟਾਹਣੀ ਤੋਂ ਤੋੜ ਕੇ ਫੁੱਲ ਜਦ ਕਿਸੇ ਭੁੱਜੇ ਸੱਟਿਆ,
ਓਹੋ ਰੋਂਦਾ ਰੋਂਦਾ ਉੱਠਿਆ ਮੈਂਨੂੰ ਸਾਰਾ ਹਾਲ ਵੀ ਦੱਸਿਆ,
ਕਹਿੰਦਾ ਕਿਉਂ ਨੀ ਦੁਨੀਆ ਜਰਦੀ ਕਿਸੇ ਦੀਆ ਖੁਸ਼ੀਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋਂੜ ਕੇ ਪੈਂਰਾਂ ਵਿੱਚ ਕਿਉਂ ਸੁਟਿੱਆ.....
 
ਕੋਈ ਬਣਾਈ ਫਿਰਦਾ ਤੋੜ ਕੇ ਮੈਂਨੂੰ ਹੀਰ ਦੀ ਗਾਨੀ,
ਕੋਈ ਵਾਲਾਂ ਚ ਸਜਾਵੇ ਕੋਈ ਦੇਵੇ ਪਿਆਰ ਨਿਸ਼ਾਨੀ,
ਮੇਰੇ ਤੇ ਕੀ ਬੀਤਦੀ ਇਹੇ ਕਿਸੇ ਨਾ ਪੁੱਛਿਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਂਰਾਂ ਵਿੱਚ ਕਿਉਂ ਸੁੱਟਿਆ....
 
ਕਿਸੇ ਦੀ ਨੇ ਸੁੰਘਿਆ ਮੈਂਨੂੰ ਬੁੱਲਾਂ ਨਾਲ ਲਾਇਆ,
ਕਿਸੇ ਦੀ ਨੇ ਅੰਨੇ ਵਾ ਵਘਾ ਕੇ ਸੁੱਟਿਆ,
ਏਹੇ ਦੁਨੀਆ ਐਨੀ ਬੇਦਰਦੀ ਕਿਉਂ ਦੱਸ ਓਏ ਮਿੱਠਿਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਂਰਾਂ ਵਿੱਚ ਕਿਉਂ ਸੁੱਟਿਆ....
 
ਦੁਨੀਆ ਚ ਜਿਹਨਾ ਵੀ ਆਪਣੀ ਖੁਸ਼ਬੋਂ ਨੂੰ ਵੰਡਿਆ,
ਲੋਕਾਂ ਤਾਂ ਓਸ ਖੁਸ਼ਬੋਂ ਨੂੰ ਈ ਖਤਮ ਕਰ ਸੁੱਟਿਆ,
ਏਥੇ ਲਾਲਚੀ ਲੋਭੀ ਨਾ ਸਮਝਣ ਕਿਸੇ ਦੀਆ ਪੀੜਾਂ,
ਬੱਸ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਰਾਂ ਵਿੱਚ ਈ ਸੁੱਟਿਆ...

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ