Fri, 19 April 2024
Your Visitor Number :-   6985291
SuhisaverSuhisaver Suhisaver

ਭਾਈ ਇਹ ਹਸਪਤਾਲ ਹੈ ਗੁਰਦੁਆਰਾ ਨਹੀਂ !

Posted on:- 29-08-2015

suhisaver

- ਸ਼ਿਵ ਕੁਮਾਰ ਬਾਵਾ

ਐਂਬੂਲੈਂਸ ਰਾਹੀਂ ਲਿਆਂਦੀ ਗਈ ਨਾਜੁਕ ਬੱਚੀ ਨੂੰ ਦਾਖਿਲ ਕਰਨ ਦੀ ਬਜਾਏ ਅੱਧੀ ਰਾਤ ਨੂੰ ਬਾਹਰ ਕੱਢਤਾ

ਸਿਵਲ ਹਸਪਤਾਲ ਮਾਹਿਲਪੁਰ ਵਿਚ ਬੀਤੀ ਰਾਤ ਇਕ ਐ੍ਮਰਜੈਂਸੀ ਡਿਊਟੀ ਦੇ ਰਹੇ ਸੀਨੀਅਰ ਡਾਕਟਰ ਅਤੇ ਸਟਾਫ ਨਰਸ ਵਲੋਂ 10 ਵਜੇ ਦੇ ਕਰੀਬ ਗੰਭੀਰ ਹਾਲਤ ਵਿਚ ਬਿਮਾਰ ਹੋਈ ਪੋਣੇ ਤਿੰਨ ਸਾਲਾ ਬੱਚੀ ਦੇ ਬੜੀ ਬੇਰਹਿਮੀ ਨਾਲ ਦੋ ਟੀਕੇ ਲਾਏ ਗਏ ਅਤੇ ਉਸਨੂੰ ਬਿਨਾਂ ਦਾਖਲ ਕੀਤਿਆਂ ਦੇਰ ਰਾਤ ਹਸਪਤਾਲ ਵਿਚੋਂ ਉਸਦੇ ਗਰੀਬ ਬਾਪ ਨੂੰ ਇਹ ਕਹਿਕੇ ਬਾਹਰ ਕੱਢ ਦਿੱਤਾ ਕਿ ਇਹ ਹਸਪਤਾਲ ਹੈ ਗੁਰਦੁਆਰਾ ਨਹੀਂ ਹੈ। ਬੱਚੀ ਦੇ ਬਾਪ ਨੇ ਡਾਕਟਰ ਸਮੇਤ ਨਰਸ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਪ੍ਰੰਤੂ ਉਹਨਾਂ ਉਸਦੀ ਕੋਈ ਨਹੀਂ ਸੁਣੀ ਅਤੇ ਏ ਸੀ ਕਮਰੇ ਅੰਦਰ ਚਲੇ ਗਏ। ਉਹ ਸਾਰੀ ਰਾਤ ਹਸਪਤਾਲ ਦੇ ਬਾਹਰ ਆਪਣੀ ਸਖਤ ਬਿਮਾਰ ਬੱਚੀ ਨੂੰ ਲੈ ਕੇ ਬੈਠਾ ਰਿਹਾ ਜਿਸ ਸਦਕਾ ਉਸਦੀ ਹਾਲਤ ਹੋਰ ਵੀ ਖਰਾਬ ਹੋ ਗਈ । ਅੱਜ ਸਵੇਰੇ ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਨਾਲ ਗੱਲ ਕਰਨ ਤੇ ਉਸਨੂੰ ਬੱਚੀ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਉਣਾ ਪਿਆ। ਬੱਚੀ ਦੀ ਹਾਲਤ ਡਾਕਟਰਾਂ ਦੀ ਅਣਗਹਿਲੀ ਕਾਰਨ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਤਪਾਲ ਪੁੱਤਰ ਹੁਸਨ ਲਾਲ ਵਾਸੀ ਪਿੰਡ ਬਡੇਸਰੋਂ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸਦੀ ਪਤਨੀ ਆਪਣੇ ਪੇਕੇ ਪਿੰਡ ਗਈ ਹੋਈ ਸੀ ਤੇ ਰਾਤ ਜਦ ਉਹ ਆਪਣੇ ਘਰ ਪੁੱਜਾ ਤਾਂ ਉਸਦੀ ਪੌਣੋ ਤਿੰਨ ਸਾਲਾ ਲੜਕੀ ਨੂੰ ਟੱਟੀਆਂ, ਉਲਟੀਆਂ ਅਤੇ ਤੇਜ਼ ਬੁਖਾਰ ਚੜ੍ਹਿਆ ਹੋਇਆ ਸੀ। ਉਸਦੇ ਪੌਣੇ 10 ਵਜੇ ਸਿਹਤ ਹੋਰ ਵੀ ਜਿਆਦਾ ਖਰਾਬ ਹੋਈ ਤਾਂ ਉਸਨੇ 108 ਐਂਬੂਲੈਂਸ ਵਾਲੇ ਨੂੰ ਫੋਨ ਕਰਕੇ ਘਰ ਬੁਲਾ ਲਿਆ। ਐਂਬੂਲੈਂਸ ਵਾਲੇ ਦੇ ਕਹਿਣ ਤੇ ਉਹ ਬੱਚੀ ਨੂੰ ਪੂਰੇ 10 ਵਜੇ ਸਿਵਲ ਹਸਪਤਾਲ ਮਾਹਿਲਪੁਰ ਲੈ ਆਏ । ਉਹਨਾਂ ਐ੍ਮਰਜੈਂਸੀ ਡਿਊਟੀ ਦੇ ਰਹੇ ਡਾਕਟਰ ਅਤੇ ਨਰਸ ਨਾਲ ਗੱਲ ਕੀਤੀ ਤਾਂ ਉਹ ਬੜੇ ਔਖੇ ਹੋ ਕੇ ਬੋਲੇ ਕਿ ਤੈਨੂੰ ਇਸ ਵਕਤ ਇਹੋ ਹਸਪਤਾਲ ਲੱਭਾ। ਉਹਨਾਂ ਬਿਮਾਰ ਬੱਚੀ ਦੇ ਬੜੇ ਗੁੱਸੇ ਨਾਲ ਦੋ ਟੀਕੇ ਬੇਰਹਿਮੀ ਨਾਲ ਲਾਏ ਬੱਚੀ ਜ਼ੋਰ ਜ਼ੋਰ ਨਾਲ ਰੋਣ ਲੱਗ ਪਈ। ਡਾਕਟਰ ਨੇ ਬੱਚੀ ਦਾ ਨਾਮ ਤੱਕ ਨਹੀਂ ਪੁੱਛਿਆ। ਉਸ ਨੇ ਕਿਹਾ ਕਿ ਬੱਚੀ ਦੇ ਟੀਕੇ ਵਾਲੀ ਜਗ੍ਹਾ ਤੋਂ ਖੂਨ ਨਿਕਲ ਰਿਹਾ ਹੈ ਤਾਂ ਨਰਸ ਨੇ ਕਿਹਾ ਕਿ ਸਾਫ ਮੈਂ ਕਰਨਾ ਹੈ ਤੂੰ ਲੜਕੀ ਦਾ ਬਾਪ ਹੈ ਐਨਾ ਕੰਮ ਤਾਂ ਤੂੰ ਖੁਦ ਵੀ ਕਰ ਸਕਦਾ ।

ਸਤਪਾਲ ਨੇ ਦੱਸਿਆ ਕਿ ਉਹ ਉਸ ਵਕਤ ਹੱਕਾ ਬੱਕਾ ਰਹਿ ਗਿਆ ਜਦ ਨਰਸ ਅਤੇ ਹੈਲਪਰ ਉਸਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਅਰਾਮ ਕਰਨ ਚਲੇ ਗਏ ਹਨ ਤੇ ਤੂੰ ਹੁਣ ਇਥੋਂ ਚਲੇ ਜਾ। ਉਸਨੇ ਦੱਸਿਆ ਕਿ ਰਾਤ ਦੇ ਗਿਆਰਾਂ ਵਜੇ ਹੋਏ ਸਨ ਉਸਨੇ ਉਹਨਾਂ ਨੂੰ ਕਿਹਾ ਕਿ ਲੜਕੀ ਦੀ ਸਿਹਤ ਪਹਿਲਾਂ ਨਾਲੋਂ ਵੀ ਖਰਾਬ ਹੈ ਤੇ ਉਸਦਾ ਪਿੰਡ ਵੀ 18 ਕਿਲੋਮੀਟਰ ਦੀ ਦੂਰ ਹੈ ਛੇ ਉਹ ਸਵੇਰੇ ਚਲੇ ਜਾਵੇਗਾ ਪ੍ਰੰਤੂ ਤੁਸੀਂ ਹੁਣ ਲੜਕੀ ਨੂੰ ਹੋਰ ਦਵਾਈ ਦੇਣ ਦੀ ਬਜਾਏ ਸਾਨੂੰ ਇਸ ਹਾਲਤ ਵਿਚ ਘਰ ਨੂੰ ਤੋਰ ਰਹੇ ਹੋ ..?

ਸਤਪਾਲ ਨੇ ਦੱਸਿਆ ਨਰਸ ਅਤੇ ਹੈਲਪਰ ਨੇ ਸਾਨੂੰ ਦੋਹਾਂ ਨੂੰ ਐਮਰਜੈਂਸੀ ਕਮਰੇ ਵਿਚੋਂ ਮਾੜੇ ਸ਼ਬਦਾਵਲੀ ਬੋਲਦਿਆਂ ਬਾਹਰ ਤੋਰ ਦਿੱਤਾ ਅਤੇ ਆਪ ਏ ਸੀ ਕਮਰੇ ਵਿਚ ਗੱਪਾਂ ਮਾਰਨ ਲੱਗ ਪਏ । ਉਸਨੇ ਦੱਸਿਆ ਕਿ ਜੇਕਰ ਡਾਕਟਰ ਬੱਚਿਆਂ ਦਾ ਮਾਹਰ ਨਹੀਂ ਸੀ ਤਾਂ ਉਹ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੰਦਾ। ਉਹਨਾਂ ਨੇ ਤਾਂ ਲੜਕੀ ਦਾ ਨਾਮ ਵੀ ਨਹੀਂ ਪੁੱਛਿਆ ਸਗੋਂ ਊਲ ਜਲੂਲ ਬੋਲਦਿਆਂ ਦੋ ਟੀਕੇ ਲਾ ਕੇ ਬੱਚੀ ਨੂੰ ਅਤਿ ਦਾ ਤੜਪਾਇਆ ਅਤੇ ਲਹੂ ਲੁਹਾਣ ਕਰਕੇ ਬਾਹਰ ਕੱਢ ਦਿੱਤਾ। ਅੱਜ ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਨੇ ਜਦ ਇਸ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਐਸ ਐਮ ਓ ਡਾ ਓ ਪੀ ਗੋਜ਼ਰਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਉਸਦਾ ਫੋਨ ਹੀ ਨਹੀਂ ਸੁਣਿਆ। ਉਸਨੇ ਮੰਗ ਕੀਤੀ ਕਿ ਗਰੀਬ ਪਰਿਵਾਰ ਦੀ ਬੱਚੀ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਡਾਕਟਰ, ਨਰਸ ਅਤੇ ਹੋਰ ਸਟਾਫ ਮੈਂਬਰਾਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ 30 ਅਗਸਤ ਨੂੰ ਹਸਪਤਾਲ ਮੋਹਰੇ ਵਿੵਸ਼ਾਲ ਰੋਸ ਧਰਨਾ ਦੇਣਗੇ।

ਇਸ ਸਬੰਧ ਵਿਚ ਐਸ ਐਮ ਓ ਡਾ ਓ ਪੀ ਗੋਜਰਾ ਨੇ ਦੱਸਿਆ ਕਿ ਉਸਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਬੱਚੀ ਅਤੇ ਉਸਦੇ ਬਾਪ ਨਾਲ ਸਟਾਫ ਨੇ ਬਦਸਲੂਕੀ ਕੀਤੀ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ। ਉਹ ਹੁਣੇ ਹੀ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰਕੇ ਬਣਦੀ ਵਿਭਾਗੀ ਕਾਰਵਾਈ ਕਰਨਗੇ।

Comments

SgnLA

Drug information for patients. Long-Term Effects. <a href="https://prednisone4u.top">cost prednisone price</a> in USA. Some what you want to know about medicament. Read here. <a href=https://www.justiciatransparentepro.com/2020/12/abogados-penalistas-en-tijuana/#comment-3337>Best information about pills.</a> <a href=http://www.foodforfox.ir/showpost/%D8%AF%D8%A7%D8%B3%D8%AA%D8%A7%D9%86-%D8%AA%D8%B1%D8%B3%D9%86%D8%A7%DA%A9-%D9%87%D8%B1%D8%A7%D8%B3-%D8%B4%D8%A8-%D9%87%D9%86%DA%AF%D8%A7%D9%85>Actual about pills.</a> <a href=http://fast.victory.km.ua/news/44-pofikshena-oruzheyka.html>Everything information about drug.</a> 24e00ff

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ