Fri, 19 April 2024
Your Visitor Number :-   6985312
SuhisaverSuhisaver Suhisaver

ਅਖੌਤੀ ਬਾਬਿਆਂ ਕੋਲ ਆਮ ਲੋਕਾਂ ਦਾ ਫਸਣਾਂ ਰਾਜਸੱਤਾ ਅਤੇ ਸਮਝਦਾਰ ਲੋਕਾਂ ਦੀ ਦੇਣ - ਗੁਰਚਰਨ ਪੱਖੋਕਲਾਂ

Posted on:- 05-10-2017

ਸਿਆਣਾ ਅਖਵਾਉਂਦਾ ਵਰਗ ਜਦ ਆਮ ਲੋਕਾਂ ਨੂੰ ਮੂਰਖ ਸਿੱਧ ਕਰਕੇ ਲੋਟੂ ਪਖੰਡੀ ਲੋਕਾਂ ਬਾਬਿਆ ਕੋਲ ਆਮ ਲੋਕਾਂ ਦੇ ਜਾਣ ਨੂੰ ਗਲਤ ਸਿੱਧ ਕਰਦਾ ਹੈ ਤਦ ਅਸਲ ਵਿੱਚ ਇਹ ਸਿਆਣਾ ਵਰਗ ਆਪਣੇ ਪਾਪ ਲੁਕੋ ਰਿਹਾ ਹੁੰਦਾ ਹੇ। ਪਖੰਡੀ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਲੁਟੇਰੇ ਬੇਈਮਾਨ ,ਚੋਰ ,ਠੱਗ ਨਹੀਂ ਹੁੰਦੇ ਸਰਕਾਰਾਂ ,ਅਮੀਰਾਂ, ਲੁਟੇਰੇ, ਬੇਈਮਾਨਾਂ, ਸਿਆਣੇ ਅਖਵਾਉਂਦੇ ਵਰਗਾਂ ਦੇ ਸਤਾਏ ਹੋਏ ਹੁੰਦੇ ਹਨ। ਇਹ ਸਿਆਣੇ ਅਖਵਾਉਂਦੇ ਵਰਗਾਂ ਵਿੱਚੋ ਉਪਜੇ ਜ਼ਿਆਦਾ ਬੇਈਮਾਨ ਲੋਕਾਂ ਦੀ ਖੇਡ ਹੁੰਦੀ ਹੈ ਜਿਨ੍ਹਾਂ ਵਿੱਚ ਚਲਾਕ ਬੇਈਮਾਨ ਰਾਜਨਿਤਕਾਂ ਦਾ ਜ਼ਿਆਦਾ ਹੱਥ ਹੁੰਦਾ ਹੇ। ਅੱਜ ਕੱਲ ਰਾਜਨਿਤਕਾਂ ਨੂੰ ਹੀ ਸਿਆਣਾ ਅਖਵਾਉਂਦਾ ਵਰਗ ਜ਼ਿਆਦਾ ਸਿਆਣੇ ਸਿੱਧ ਕਰਦਾ ਹੈ ਕਿਉਂਕਿ ਉਹ ਰਾਜਸੱਤਾ ਤੇ ਬੈਠੇ ਹੋਏ ਹੁੰਦੇ ਹਨ। ਰਾਜਸੱਤਾ ਤੇ ਬੈਠੇ ਹੋਏ ਚਲਾਕ ਸਿਆਣੇ ਸਮਾਜ ਦੇ ਸਿਆਣੇ ਵਿਦਵਾਨ ਵਰਗਾਂ ਨੂੰ ਵੱਡੀਆ ਬੁਰਕੀਆਂ ਸਿੱਟਦੇ ਰਹਿੰਦੇ ਹਨ ਜਦੋਂ ਕਿ ਬਾਬਾ ਵਰਗ ਕੋਲ ਜਾਣ ਵਾਲੇ ਲੋਕ ਰਾਜਸੱਤਾ ਦੀ ਲੁੱਟ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ ਅਤੇ ਜਾਂ ਫਿਰ ਦੂਸਰੇ ਨੰਬਰ ਦੇ ਮਾਲਕ ਧਾਰਮਿਕ ਸੱਤਾ ਦੇ ਸਤਾਏ ਨਕਾਰੇ ਹੋਏ ਹੁੰਦੇ ਹਨ। ਠੱਗ ਧਾਰਮਿਕ ਸੱਤਾ ਅਤੇ ਲੁਟੇਰੀ ਰਾਜਨੀਤਕ ਸੱਤਾ ਅੱਜ ਕੱਲ ਜੱਫੀਆਂ ਪਾਕੇ ਤੁਰਦੀ ਹੈ।                       

ਅਖੌਤੀ ਗੁਲਾਮ ਸਿਆਣਾ ਅਖਵਾਉਂਦਾ ਅਮੀਰ ਅਤੇ ਵਿਦਵਾਨ ਵਰਗ ਇੰਹਨਾਂ ਦੀ ਚਾਲ ਖਿਲਾਫ ਕਦੇ ਬੋਲਦਾ ਹੀ ਨਹੀਂ ਹੁੰਦਾ। ਇਹੋ ਸਮਾਜ ਦਾ ਵੱਡਾ ਦੋਸ਼ ਹੈ ਜਿਸ ਕਾਰਨ ਆਮ ਲੋਕਾਂ ਵਿਚਲਾ ਆਮ ਵਰਗ ਨਵੇਂ ਧਰਮ ਨਵੇਂ ਬਾਬੇ ਲੱਭਦਾ ਰਾਜਸੱਤਾ ਦੇ ਗੁਪਤ ਗੁਲਾਮਾਂ ਜੋ ਪਖੰਡ ਦੇ ਸੱਚੇ ਸੁੱਚੇ ਅਖਵਾਉਂਦੇ ਡੇਰੇ ਧਾਰਮਿਕ ਸਥਾਨ ਖੋਲੀ ਬੈਠੇ ਚਲਾਕ ਲੋਕ ਹਨ ਕੋਲ ਹੀ ਜਾ ਫਸਦਾ ਹੈ।

ਜਦ ਕੋਈ ਠੱਗ ਭਰਿਸ਼ਟ ਪਖੰਡੀ ਜ਼ਿਆਦਾ ਹੀ ਅੱਤ ਚੁੱਕ ਲੈਂਦਾਂ ਹੈ ਤਦ ਉਸਨੂੰ ਪੈਦਾ ਕਰਨ ਵਾਲੀ ਰਾਜਸੱਤਾ ਉਸਨੂੰ ਖਤਮ ਕਰਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਦੀ ਹੈ। ਸਿਆਣਾ ਅਖਵਾਉਂਦਾ ਵਰਗ ਰਾਜਸੱਤਾ ਦੀਆਂ ਪਰਾਪਤੀਆਂ ਦੇ ਢੋਲ ਵਜਾਉਂਦਾ ਹੈ ਜਦੋ ਕਿ ਉਸਨੂੰ ਇਹ ਢੋਲ ਰਾਜਸੱਤਾ ਖਿਲਾਫ ਵਜਾਉਣਾ ਚਾਹੀਦਾ ਹੁੰਦਾ ਹੈ। ਆਮ ਲੋਕਾਂ ਕੋਲ ਜਾਂ ਸਥਿਤੀਆਂ ਦੇ ਹਮਸਫਰ ਹੋ ਜਾਣ ਨਾਲ ਅਮੀਰ ਬਣੇ ਆਮ ਲੋਕ ਵੀ ਗਿਆਨ ਦੀ ਘਾਟ ਕਾਰਨ ਲੁੱਟ ਪਖੰਡ ਦੀਆਂ ਦੁਕਾਨਾਂ ਦੇ ਗਾਹਕ ਬਣ ਜਾਂਦੇ ਹਨ ਕਿਉਂਕਿ ਧਰਮ ਦੇ ਅਸਲ ਸਮਾਜ ਪੱਖੀ ਫਲਸਫਿਆਂ ਉਪਰ ਵੀ ਰਾਜਸੱਤਾ ਦਾ ਕਬਜ਼ਾ ਹੋਇਆ ਹੁੰਦਾ ਹੋਣ ਕਰਕੇ ਹੀ ਵਾਪਰਦਾ ਹੈ।  ਵਰਤਮਾਨ ਸਮਿਆਂ ਵਿੱਚ ਧਾਰਮਿਕ ਸੱਤਾ ਦਾ ਲੁਟੇਰਾ ਰੂਪ ਹੀ ਭਾਰੂ ਹੈ। ਤੇਜ਼ ਰਫਤਾਰੀ ਦੇ ਯੁੱਗ ਵਿੱਚ ਮਨੁੱਖੀ ਜਾਤ ਕੋਲ ਠਹਿਰ ਕੇ ਗਿਆਨ ਹਾਸਲ ਕਰਕੇ ਜ਼ਿੰਦਗੀ ਜਿਉਣ ਦਾ ਦਸਤੂਰ ਹੀ ਗੁਆਚ ਗਿਆ ਹੈ। ਇੱਕ ਦੂਸਰੇ ਤੋਂ ਬੇਮੁੱਖ ਹੁੰਦੇ ਜਾ ਰਹੇ ਸਮਾਜ ਵਿੱਚ ਸੱਚ ਦਾ ਰਾਹ ਦਿਖਾਉਣ ਵਾਲੇ ਸੀਸ ਕਟਾਉਣ ਵਾਲੇ ਗੁਰੂ ਤੇਗ ਬਹਾਦਰ, ਸੱਚ ਧਰਮ ਦੀ ਸਿੱਖਿਆ ਦੇਣ ਲਈ ਤੱਤੀਆਂ ਤਵੀਆਂ ਤੇ ਬੈਠ ਜਾਣ ਵਾਲੇ ਗੁਰੂ ਅਰਜਨ ਦੇਵ, ਸੂਲੀਆਂ ਤੇ ਚੜ ਜਾਣ ਵਾਲੇ ਈਸਾ ਮਸੀਹ, ਹਾਥੀ ਥੱਲੇ ਸੁੱਟੇ ਜਾਣਾਂ ਸਹਿ ਜਾਣੇ ਵਾਲੇ ਕਬੀਰ, ਕਰਬਲਾ ਦੀ ਜੰਗ ਲੜਨ ਵਾਲੇ ਮੁਹੰਮਦ ਸਾਹਿਬ ਨਹੀਂ ਪੈਦਾ ਹੋ ਰਹੇ। ਕੀ ਇਸਦਾ ਇਹ ਅਰਥ ਨਹੀ ਕਿ ਹੁਣ ਆਪੂੰ ਬਣਿਆ ਸਿਆਣਾ ਵਿਦਵਾਨ ਵਰਗ ਵੀ ਅਸ਼ਲ ਵਿੱਚ ਦੋਗਲਾ ਵਰਗ ਹੀ ਹੈ।
                          
ਸੋ ਅਸਲ ਵਿੱਚ ਅਸੀਂ ਸਮਾਜ ਦੇ ਇੱਕ ਹਿੱਸੇ ਨੂੰ ਗੁੰਮਰਾਹ ਹੋਇਆ ਕਹਿਕੇ ਆਪਣੇ ਆਪ ਨੂੰ ਉੱਚਾ ਨਹੀਂ ਸਾਬਤ ਕਰ ਸਕਦੇ। ਅਸਲ ਵਿੱਚ ਆਮ ਲੋਕਾਂ ਦੀ ਲੁੱਟ ਅਖੌਤੀ ਸਿਆਣੇ ਵਰਗ ਦੀ ਮਿਹਰਬਾਨੀਆਂ ਦਾ ਹੀ ਨਤੀਜਾ ਹੈ। ਅਸ਼ਲ ਵਿਚ ਵਰਤਮਾਨ ਸਮਾਜ ਆਪਣੀਆਂ ਨਿਵਾਣਾਂ ਨੂੰ ਛੂਹ ਰਿਹਾ ਹੈ ਜਿਸ ਵਿੱਚ ਸਵਾਰਥਾਂ ਦੀ ਹਨੇਰੀ ਤੂਫਾਨੀ ਰੂਪ ਨਾਲ ਵਗ ਰਹੀ ਹੈ। ਅਣਜਾਣ ਲੋਕ ਇਸ ਵਹਿਣ ਵਿੱਚ ਤਿਣਕਿਆਂ ਦੀ ਤਰਾਂ ਉੱਡ ਰਹੇ ਹਨ ਜਾਣਕਾਰ ਅਖਵਾਉਂਦਾ ਵਰਗ ਤਾੜੀਆਂ ਮਾਰਦਾ ਸੈਤਾਨੀ ਹਾਸੇ ਹੱਸਦਿਆਂ ਖੁਸ਼ ਹੋ ਰਿਹਾ ਹੈ। ਸਮਾਜ ਦੇ ਵਿੱਚ ਪੈਦਾ ਹੋ ਰਹੇ ਵੱਡੇ ਵਿਗਾੜ ਕਦੇ ਵੀ ਇੱਕ ਵਰਗ ਦਾ ਨਤੀਜਾ ਨਹੀਂ ਹੁੰਦੇ। ਸਮਾਜ ਦੇ ਦੋਨੋਂ ਵਰਗ ਘੁੰਮਣ ਘੇਰੀਆਂ ਦੇ ਦੌਰ ਵਿੱਚ ਉਲਝੇ ਹੋਏ ਰਾਜਸੱਤਾ ਦੀ ਖੇਡ ਦੇ ਮੋਹਰੇ ਬਣੇ ਹੋਏ ਹਨ। ਬੇਈਮਾਨ ਰਾਜਸੱਤਾ ਅਤੇ ਧਰਮ ਸੱਤਾ ਸਿਆਣੇ ਅਖਵਾਉਂਦੇ ਵਰਗ ਅਤੇ ਮੂਰਖ ਗਰਦਾਨੇ ਜਾਂ ਰਹੇ ਵਰਗ ਦੋਨਾਂ ਨੂੰ ਵਾਰੋ ਵਾਰੀ ਖੁਸ਼ ਕਰਕੇ ਗੁਲਾਮੀ ਕਰਵਾਈ ਜਾ ਰਹੀ ਹੈ। ਇਹੋ ਵਰਤਮਾਨ ਸਮਾਜ ਦੀ ਹੋਣੀ ਹੈ ਜਿਸ ਵਿੱਚੋਂ ਵਿਰਲੇ ਲੋਕਾਂ ਨੂੰ ਹੀ ਨਿਕਲਣਾ ਨਸੀਬ ਹੁੰਦਾ ਹੈ ਅਤੇ ਜੋ ਤਰਸ਼ ਦੇ ਪਾਤਰ ਬਣੇ ਦੋਨਾਂ ਵਰਗਾਂ ਨੂੰ ਗਲ ਨਾਲ ਲਾਉਂਦੇ ਹਨ ਅਤੇ ਉਹ ਗੁਰੂ ਤੇਗ ਬਹਾਦਰ ਦੇ ਵਾਰਿਸ ਹੁੰਦੇ ਹਨ।

ਸੰਪਰਕ: 9417727245

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ