Wed, 28 October 2020
Your Visitor Number :-   2805585
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 9 ਸਾਲਾਂ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ -ਸ਼ਿਵ ਕੁਮਾਰ ਬਾਵਾ

Posted on:- 11-03-2014

ਸੋਸ਼ਲ ਡੈਮੋਕੇ੍ਰਟਿਕ ਪਾਰਟੀ ਦੇ ਪ੍ਰਧਾਨ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਜੈ ਗੋਪਾਲ ਧੀਮਾਨ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਪ੍ਰਾਪਤ ਕਰਕੇ ਖੁਲਾਸਾ ਕੀਤਾ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪਿੱਛਲੇ 9 ਸਾਲਾਂ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਜਿਸ ਨਾਲ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸੇ ਸਮੇਂ ਦੌਰਾਨ 50 ਪ੍ਰਤੀਸ਼ਤ ਤੋਂ ਵੱਧ ਦੀ ਬਰਬਾਦੀ ਹੋਈ ਹੈ। ਉਹਨਾਂ ਪੰਜਾਬ ਅੰਦਰ ਤੰਬਾਕੂ ਉਤੇ ਟੈਕਸ ਘਟਾ ਕੇ ਸਸਤਾ ਕਰਨ ਅਤੇ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ’ ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਜਿਹੜੀ ਸਰਕਾਰ ਖੁਦ ਨੋਜਵਾਨਾ ਨੂੰ ਪੈਸੇ ਦੀ ਖਾਤਿਰ ਨਸ਼ਿਆਂ ਵਿਚ ਡਬੋ ਰਹੀ ਹੈ ਉਹ ਕਿਸ ਤਰ੍ਹਾਂ ਸਿਹਤਮੰਦ ਦੇਸ਼ ਦਾ ਨਿਰਮਾਣ ਕਰ ਸਕਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਪਣੀ ਸਰਕਾਰ ਚਲਦੀ ਰੱਖਣ ਲਈ ਦੁੱਧ, ਦਹੀਂ, ਮੱਖਣ, ਫ਼ਲ ਘਰ -ਘਰ ਪਹੁੰਚਾਉਣ ਦੀ ਥਾਂ ਸ਼ਰਾਬ ਪਿੰਡ ਪਿੰਡ ਪਹੁੰਚਾਕੇ ਲੋਕਾਂ ਨੂੰ ਨਸ਼ਿਆਂ ਵਿੱਚ ਗਰਕ ਕਰ ਦਿੱਤਾ ।

ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2005 - 06 ਵਿਚ ਜ਼ਿਲ੍ਹੇ ਅੰਦਰ 311 ਸ਼ਰਾਬ ਦੇ ਠੇਕੇ ਜੋ 71640000 ਰੁਪਏ ਦੇ ਵਿਕਰੀ ਹੋਏ, ਉਨ੍ਹਾਂ ਠੇਕਿਆਂ ਉਤੇ 56,04,000 ਲੀਟਰ ਦੇਸੀ ਸ਼ਰਾਬ ਤੇ 13,44,000 ਲੀਟਰ ਅੰਗਰੇਜੀ ਸ਼ਰਾਬ ਦੀ ਵਿਕਰੀ ਹੋਈ ਅਤੇ ਨਾਲ ਹੀ ਸ਼ਰਾਬ ਪੀਣ ਲਈ ਪੰਜਾਬ ਸਰਕਾਰ ਵਲੋਂ 127 ਸ਼ਰਾਬ ਪੀਣ ਦੇ ਅਹਾਤੇ ਜਿਨ੍ਹਾਂ ਤੋਂ 6,35,000 ਰੁਪਏ ਦੀ ਆਮਦਨ ਹੋਈ ਖੋਲੇ ਗਏ। ਸਾਲ 2006- 07 ਵਿਚ 246 ਸ਼ਰਾਬ ਦੇ ਠੇਕੇ ਜਿਨ੍ਹਾਂ ਤੋਂ 71,85,00000 ਰੁਪਏ ਆਮਦਨ ਹੋਈ ਤੇ ਉਨ੍ਹਾਂ ਠੇਕਿਆਂ ਉਤੇ 65,41,658 ਲੀਟਰ ਦੇਸੀ ਸ਼ਰਾਬ ਤੇ 23 ਲੱਖ 85 ਹਜਾਰ 248 ਲੀਟਰ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਹੋਈ ਅਤੇ 134 ਸ਼ਰਾਬ ਦੇ ਅਹਾਤੇ ਖੋਲੇ ਗਏ ਤੇ ਉਨ੍ਹਾਂ ਤੋਂ 20,50,000 ਰੁਪਏ ਆਮਦਨ ਕੀਤੀ, ਪੰਜਾਬ ਸਰਕਾਰ ਨੇ 2007- 08 ਵਿਚ 203 ਸ਼ਰਾਬ ਦੇ ਠੇਕਿਆਂ ਤੋਂ 72,62,64,163 ਰੁਪਏ ਕਮਾਏ ਅਤੇ 6344274 ਲੀਟਰ ਦੇਸੀ ਸ਼ਰਾਬ ਤੇ 2377809 ਲੀਟਰ ਅੰਗਰੇਜੀ ਸ਼ਰਾਬ ਦੀ ਵਿਕਰੀ ਹੋਈ।

118 ਸ਼ਰਾਬ ਪੀਣ ਲਈ ਅਹਾਤੇ ਬਣਾਏ ਤੇ ਉਨ੍ਹਾਂ ਤੋਂ 16,70,000 ਰੁਪਏ ਕਮਾਏ। 2008- 09 ਵਿਚ 192 ਸ਼ਰਾਬ ਦੇ ਠੇਕਿਆਂ ਤੋਂ 76,95,00000 ਲੱਖ ਰੁਪਇਆ ਕਮਾਈ ਕੀਤੀ ਤੇ 7136342 ਲੀਟਰ ਦੇਸੀ ਸ਼ਰਾਬ ਦੀ ਵਿਕਰੀ ਕੀਤੀ ਤੇ 2623666 ਲੀਟਰ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਹੋਈ ਤੇ ਸਾਲ 2009- 10 ਵਿਚ 213 ਸ਼ਰਾਬ ਦੇ ਠੇਕੇ ਤੋਂ 86,04,00000 ਰੁਪਏ ਕਮਾਏ ਤੇ 82,17,182 ਲੀਟਰ ਦੇਸੀ ਸ਼ਰਾਬ ਤੇ 3019676 ਲੀਟਰ ਅੰਗਰੇਜੀ ਸ਼ਰਾਬ ਦੀ ਵਿਕਰੀ ਕੀਤੀ ਅਤੇ 102 ਸ਼ਰਾਬ ਦੇ ਅਹਾਤੇ ਸ਼ਰਾਬ ਪੀਣ ਲਈ ਖੋਲੇ ਤੇ ਉਨ੍ਹਾਂ ਤੋਂ 14,98,000 ਰੁਪਏ ਕਮਾਏ । ਸਾਲ 2010- 11 ਵਿਚ 259 ਠੇਕਿਆਂ ਤੋਂ 102,40,00000 ਰੁਪਏ ਕਮਾਏ ਤੇ 93,30, 918 ਲੀਟਰ ਦੇਸੀ ਸ਼ਰਾਬ ਤੇ 31,30, 998 ਲੀਟਰ ਅੰਗਰੇਜ਼ੀ ਸ਼ਰਾਬ ਲੋਕਾਂ ਨੂੰ ਪਿਲਾਈ ਅਤੇ ਸ਼ਰਾਬ ਪੀਣ ਲਈ 151 ਅਹਾਤੇ ਖੋਲੇ ਤੇ 19,91,000 ਰੁਪਏ ਦੀ ਆਮਦਨ ਕੀਤੀ।

ਸਾਲ 2011- 12 ਵਿਚ 268 ਸ਼ਰਾਬ ਦੇ ਠੇਕਿਆਂ ਤੋਂ 136,51,00000 ਰੁਪਏ ਕਮਾਏ ਤੇ 9797464 ਲੀਟਰ ਦੇਸੀ ਸ਼ਰਾਬ ਤੇ 3636698 ਲੀਟਰ ਅੰਗਰੇਜੀ ਸ਼ਰਾਬ ਵਿਕਰੀ ਕੀਤੀ ਅਤੇ 155 ਸ਼ਰਾਬ ਦੇ ਅਹਾਤੇ ਖੋਲੇ ਤੇ ਉਨ੍ਹਾਂ ਤੋਂ 17,45,000 ਰੁਪਏ ਕਮਾਏ। ਸਾਲ 2012- 13 ਵਿਚ 274 ਸ਼ਰਾਬ ਦੇ ਠੇਕਿਆਂ ਤੋਂ 147,43,18000 ਰੁਪਏ ਕਮਾਏ ਤੇ 92,38,680 ਲੀਟਰ ਦੇਸੀ ਸ਼ਰਾਬ ਤੇ 38,70,256 ਲੀਟਰ ਅੰਗਰੇਜੀ ਸ਼ਰਾਬ ਵਿਕਰੀ ਕੀਤੀ ਅਤੇ ਸ਼ਰਾਬ ਪੀਣ ਲਈ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ 159 ਸ਼ਰਾਬ ਦੇ ਅਹਾਤੇ ਖੋਲੇ ਗਏ ਤੇ ਉਨ੍ਹਾਂ ਤੋਂ 21,96,000 ਰੁਪਏ ਕਮਾਏ। ਇਸੇ ਤਰ੍ਹਾਂ ਸਾਲ 2013- 14 ਵਿਚ 313 ਸ਼ਾਰਬ ਦੇ ਠੇਕਿਆਂ ਤੋਂ 156,70,71,200 ਰੁਪਏ ਕਮਾਈ ਕੀਤੀ ਤੇ 97,21,944 ਲੀਟਰ ਦੇਸੀ ਤੇ 39,65,845 ਲੀਟਰ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਕੀਤੀ ਅਤੇ ਹੁਸ਼ਿਆਰ ਪੁਰ ਦੇ ਲੋਕਾਂ ਨੇ 1ਕਰੋੜ 36 ਲੱਖ 87 ਹਜ਼ਾਰ 789 ਲੀਟਰ ਸ਼ਰਾਬ ਪੀਤੀ ਅਤੇ ਪੰਜਾਬ ਸਰਕਾਰ ਨੇ ਵਿਕਾਸ ਦੀਆਂ ਨੀਤੀਆਂ ਦੇ ਤਹਿਤ ਸ਼ਰਾਬ ਪੀਣ ਲਈ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਲੋਕਾਂ ਲਈ 114 ਸ਼ਰਾਬ ਦੇ ਅਹਾਤੇ ਖੋਲੇ ਤੇ ਉਨ੍ਹਾਂ ਤੋਂ 15, 97 ਹਜ਼ਾਰ ਰੁਪਏ ਕਮਾਏ। ਇਹ ਸਿਰਫ ਹੁਸ਼ਿਆਰਪੁਰ ਦਾ ਹਾਲ ਹੈ ਬਾਕੀ ਦੇ ਪੰਜਾਬ ਦੇ ਅੰਕੜੇ ਇਕਠੇ ਕੀਤੇ ਜਾ ਰਹੇ ਹਨ। ਉਕਤ ਅੰਕੜਿਆਂ ਵਿਚ ਚਲੰਤ , ਲੋਕਾਂ ਦੀ ਅਪਣੀ ਕੱਢੀ ਦੇਸੀ ਸ਼ਰਾਬ ਅਤੇ ਫੌਜ ਦੇ ਕੋਟੇ ਵਿਚੋਂ ਮਿਲਣ ਵਾਲੀ ਸ਼ਰਾਬ ਦਰਜ ਨਹੀਂ ਹੈ। ਇਹ ਯਕੀਨ ਹੈ ਕਿ ਲੋਕ 3 ਕਰੋੜ ਲੀਟਰ ਤੋਂ ਵੀ ਵੱਧ ਇਕ ਸਾਲ ਦੀ ਸ਼ਰਾਬ ਡਕਾਰ ਜਾਂਦੇ ਹਨ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸ਼ਰਾਬ ਨੂੰ ਪਿੰਡ ਪਿੰਡ ਪਹੁੰਚਾੳਣ ਦੀਆਂ ਨੀਤੀਆਂ ਨੇ ਪੰਜਾਬ ਨੂੰ ਗਿਆਨ ਪਖੋਂ ਹੀ ਨਹੀਂ ਸਗੋਂ ਲੋਕਾਂ ਨੂੰ ਸਰੀਰਕ ਪਖੋਂ ਵੀ ਖੋਖਲਾ ਕਰਕੇ ਰੱਖ ਦਿੱਤਾ ਹੈ ਜਿਸ ਨਾਲ ਲੱਖਾਂ ਘਰ ਤਬਾਹ , ਔਰਤਾਂ ਦੇ ਤਲਾਕ ਅਤੇ ਬੱਚਿਆਂ ਨੂੰ ਵਿਦਿਆ ਤੋਂ ਲਾਂਭੇ ਹੋਣਾ ਪਿਆ। ਉਹਨਾਂ ਦੱਸਿਆ ਕਿ ਸ਼ਰਾਬ ਸਬੰਧੀ ਬਹੁਤ ਸਾਰੇ ਖਰੀਦਦਾਰ ਅਣਜਾਣ ਹਨ। ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਦੀ ਬੋਤਲ ਲੈ ਕੇ ਬਿੱਲ ਪ੍ਰਾਪਤ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਹਰੇਕ ਸ਼ਰਾਬ ਦੀ ਬੋਤਲ, ਅੱਧਾ, ਪਾਈਆ ਉਤੇ ਉਸ ਦੀ ਕੀਮਤ ਵੀ ਲਿਖੀ ਹੁੰਦੀ ਹੈ। ਬਿੱਲ ਕੈਸ਼ ਮੀਮੋ ਸਰਕਾਰ ਵਲੋਂ ਦੇਣੀ ਲਾਜਮੀ ਬਣਦੀ ਹੈ ਪ੍ਰੰਤੂ ਇਥੇ ਕੋਈ ਠੇਕੇ ਦਾ ਕਰਿੰਦਾ ਅਜਿਹਾ ਨਹੀਂ ਕਰਦਾ।

ਆਬਕਾਰੀ ਨਿਯਮਾਂ ਅਨੁਸਾਰ ਸ਼ਰਾਬ ਦੇ ਠੇਕੇ ਤੇ ਸੇਲ ਅਤੇ ਸਟਾਕ ਰਜਿਸਟਰ ਹੋਣਾ ਲਾਜ਼ਮੀ ਹੈ ਅਗਰ ਨਹੀਂ ਤਾਂ ਉਸ ਦਾ ਚਲਾਨ ਹੋ ਸਕਦਾ ਹੈ ਅਤੇ ਆਬਕਾਰੀ ਤੇ ਕਰ 2013-14 ਦੇ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਨਿੱਜੀ ਤੋਰ ਤੇ ਸ਼ਰਾਬ ਦੀਆਂ 2 ਬੋਤਲਾਂ ਰੱਖ ਸਕਦਾ ਹੈ ਤੇ ਇਕੋ ਸਮੇਂ 2 ਹੀ ਸ਼ਰਾਬ ਦੀਆਂ ਬੋਤਲਾਂ ਖ੍ਰੀਦ ਸਕਦਾ ਹੈ। ਉਹਨਾਂ ਲੋਕਾਂ ਨੂੰ ਜਾਗਿ੍ਰਤ ਹੋਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਸਰਕਾਰ ਇਸ ਮਾਰੂ ਨਸ਼ੇ ’ਤੇ ਕਾਬੂ ਪਾਵੇ ਅਤੇ ਆਪਣੀ ਆਮਦਨ ਦੇ ਬਦਲਵੇਂ ਪ੍ਰਬੰਧ ਕਰਕੇ ਤੁਰੰਤ ਪੰਜਾਬ ਦੀ ਹੋ ਰਹੀ ਬਰਬਾਦੀ ਨੂੰ ਬਚਾਇਆ ਜਾਵੇ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ