Sat, 31 October 2020
Your Visitor Number :-   2829756
SuhisaverSuhisaver Suhisaver
ਯੂ ਪੀ ਦੇ ਅਮੇਠੀ ਵਿਚ ਦਲਿਤ ਸਰਪੰਚ ਦੇ ਪਤੀ ਨੂੰ ਜਿਊਂਦੇ ਸਾੜਿਆ               ਫ਼ਾਰੂਕ ਅਬਦੁਲਾ ਨੂੰ ਨਮਾਜ਼ ਅਦਾ ਕਰਨ ਲਈ ਦਰਗਾਹ ਜਾਣ ਤੋਂ ਰੋਕਿਆ ਗਿਆ;ਨੈਸ਼ਨਲ ਕਾਨਫਰੰਸ ਦਾ ਦੋਸ਼               ਮੋਦੀ ਤੇ ਕਿਤਾਬ ਲਿਖਣ ਵਾਲੇ ਪੱਤਰਕਾਰ ਨੂੰ ਮੁੱਖ ਸੂਚਨਾ ਕਮਿਸ਼ਨਰ ਚੁਣਿਆ ਗਿਆ,ਵਿਰੋਧੀ ਧਿਰ ਨੇ ਜਤਾਇਆ ਸਖ਼ਤ ਇਤਰਾਜ਼               ਕਿਸਾਨਾਂ ਦਾ ਐਲਾਨ- ਜੁਰਮਾਨਾ ਭਾਵੇਂ ਇਕ ਕਰੋੜ ਕਰੋ ਜਾਂ 10 ਕਰੋੜ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਪਰਾਲੀ ਇਸੇ ਤਰ੍ਹਾਂ ਫੂਕਾਂਗੇ              

ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ 'ਚ

Posted on:- 07-12-2014

suhisaver

-ਜਸਪਾਲ ਸਿੰਘ ਜੱਸੀ

ਰਘਵੀਰ ਸਿੰਘ ਭੈਰੋਵਾਲ ਦੀ ਇਸ 'ਪੋਸਟ' ਨੂੰ 45,150 ਲੋਕਾਂ ਨੇ ਦੇਖਕੇ 750 ਖਾਤੇਦਾਰਾਂ ਵੱਲੋ 'ਟਕੋਰਾ'


ਇਹੋ ਜਿਹਿਆਂ ਕਰਕੇ ਹੀ ਸਿੱਖ ਕੌਮ ਦੀ ਬਦਨਾਮੀ ਹੁੰਦੀਆਂ...ਇਹ ਬਖਸ਼ੇ ਨਹੀਂ ਜਾਣਗੇ : ਕੁਮੈਟ


'ਮਾਸਟਰ ਜੀ' ਕੈਪਾਂ ਚ ਦੱਸਦੇ ਨੇ ਅਧਿਆਪਕਾਂ ਨੂੰ 'ਨੈਤਿਕ ਸਿੱਖਿਆ' ਦੇ 'ਗੁਰ'


ਬੁਢਲਾਡਾ: ਵਿਆਹ ਸਮਾਗਮ ਚ ਆਰਕੈਸਕਟਰਾ ਵਾਲੀ 16-17 ਸਾਲਾ ਅੱਧਨੰਗੀ ਕੁੜੀ ਦੇ ਹੱਥਾਂ ’ਚ ਹੱਥ ਪਾਕੇ ਬੇਸ਼ਰਮੀ ਨਾਲ ਨੱਚਣ ਵਾਲੇ ਅਧਿਆਪਕ ਤੇ ਅਖੰਡ ਕੀਰਤਨੀ ਜੱਥੇ ਮਾਨਸਾ ਦੇ ਇੱਕ ਆਗੂ ਦੀ ਵੀਡੀਓ ਸੋਸ਼ਲ ਮੀਡੀਆ ਦੀ ਸਾਈਟ ਫੇਸਬੁੱਕ ਉਪਰ ਅੱਜ ਕੱਲ੍ਹ ਬੇਹੱਦ ਚਰਚਾ ’ਚ ਹੈ।ਅਖੰਡ ਕੀਰਤਨੀ ਜਥੇ ਦੇ ਆਗੂ ਤੇ ਕਿੱਤੇ ਪੱਖੋਂ ਅਧਿਆਪਨ ਨਾਲ ਜੁੜੇ ਇਸ ਵਿਆਕਤੀ ਦੀ ਵੀਡੀਓ  ਰਘਵੀਰ ਸਿੰਘ ਭੈਰੋਵਾਲ ਨਾਮ ਇੱਕ ਫੇਸਬੁੱਕ ਖਾਤੇਦਾਰ ਨੇ ਮਿਤੀ 27 ਨਵੰਬਰ ਦੇ ਦਿਨ ਆਪਣੀ ਪ੍ਰੋਫਾਇਲ ’ਚ ਪੇਸਟ ਕੀਤੀ ਹੈ, ਜਿਸ ਨੂੰ ਖਬਰ ਲਿਖੇ ਜਾਣ ਤੱਕ ਦੇਖਣ ਵਾਲਿਆਂ ਦੀ ਗਿਣਤੀ 45 ਹਜ਼ਾਰ 150 ਹੈ ਤੇ  ਇਸ ਨੂੰ 750 ਫੇਸਬੁੱਕ ਖਾਤੇਦਾਰ ਆਪਣੀਆਂ ਪ੍ਰੋਫਾਇਲਾਂ ਉਪਰ ਸ਼ੇਅਰ ਕਰ ਚੁੱਕੇ ਹਨ ਅਤੇ ਲੱਗਭੱਗ ਇੰਨੇ ਹੀ ਲੋਕਾਂ ਨੇ ਇਸ ਨੂੰ ਪਸੰਦ ਕਰਕੇ ਕੁਮੈਟ ਲਿਖੇ ਹਨ।

ਮਾਨਸਾ ਜ਼ਿਲ੍ਹੇ ਦੇ ਇੱਕ ਸਰਕਾਰੀ ਸੈਕੰਡਰੀ ਸਕੂਲ ਚ ਲੈਕਚਰਾਰ ਦੇ ਅਹੁਦੇ ਉਪਰ ਤਾਇਨਾਤ ਇਹ ਅਧਿਆਪਕ, ਜਿਥੇ ਗਤਕਾ ਫੈਡਰੇਸ਼ਨ ਅਤੇ ਕੀਤਰਤਨ ਮੰਡਲ ’ਚ ਉੱਚ ਰੱਖਦੇ ਉਥੇ ਅਧਿਆਪਕਾਂ ਦੇ ਲਗਾਏ ਜਾਦੇ ਕੈਪਾਂ ਚ ਮਾਸਟਰਾਂ ਨੂੰ 'ਨੈਤਿਕ ਸਿੱਖਿਆ' ਦੇ 'ਗੁਰ' ਵੀ ਦੱਸਦੈ..।ਕਮੈਟਾਂ ’ਚ ਫੇਸਬੁੱਕ ਖਾਤੇਦਾਰ ਚਰਨਪ੍ਰੀਤ ਸਿੰਘ ਨੇ ਲਿਖਿਆ ਹੈ ਕਿ 'ਸਿੰਘਾਂ ਦੇ ਸਿਰ ਤੇ ਕਲੰਕ ਹਨ ਇਸ ਤਰਾਂ ਦੇ ਗੰਦੇ ਬੰਦੇ'। ਜਤਿੰਦਰ ਸਿੰਘ ਗਰੇਵਾਲ ਨੇ ਲਿਖਿਆ ਹੈ ਕਿ 'ਇਨ੍ਹਾਂ ਨੇ ਸਿਰਫ ਭੇਖ ਹੀ ਧਾਰਿਆ ਹੋਇਆ ਹੈ,ਸਿੱਖੀ ਦੇ ਸਿਧਾਂਤਾਂ ਤੋ ਕੋਹਾਂ ਦੂਰ ਨੇ ਇਹ ਸਿੱਖ ਜਥੇਬੰਦੀਆਂ ਦੇ ਆਗੂ ਕਹਾਉਣ ਵਾਲੇ ਲੋਕ'।ਦੀਪ ਰਾਮਗੜੀਆ ਨਾਮਕ ਖਾਤੇਦਾਰ ਲਿਖਦੈ 'ਸ਼ਰਮ ਨਾਲ ਮਰ ਜਾਣ'।

ਸੁਖਦੇਵ ਸਿੰਘ ਨੇ ਲਿਖਿਆ ਹੈ 'ਭੇਖ ਦਿਖਾਓ ਜਾਤਕੋ..ਲੋਗਨ ਕੋ ਬਸਲੀਨ..ਇਹ ਕਿਰਦਾਰ ਹੈ ਇੰਨਾਂ ਦਾ, ਨਾਲੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਗੁਰੂ ਹੀ ਨਹੀਂ ਮੰਨਦੇ, ਸਭ ਭੇਖੀ ਨੇ'।ਕੁਲਵੀਰ ਸਿੰਘ ਸੰਧੂ ਲਿਖਦੈ..'ਜਿਸ ਕੰਮ ਨੂੰ ਦੇਖਕੇ ਸ਼ਰਮ ਆਉਂਦੀ ਹੈ,ਇਹ ਲੋਕ ਕਰ ਪਤਾ ਨੀ ਕਿਵੇਂ ਲੈਂਦੇ ਆ..'। ਭਲਵਿੰਦਰ ਸਿੰਘ ਸਿੱਧੂ ਲਿਖਦੈ 'ਸ਼ਰਮ ਕਰ ਸ਼ਰਮ'।ਜਸਵੀਰ ਸਿੰਘ ਨਾਮ ਫੇਸਬੁੱਕ ਖਾਤੇਦਾਰ ਲਿਖਦੈ 'ਡਾਂਸ ਯੂਅਰ ਡਾਯਟਰ ਏਜ ਗਰਲ...ਸ਼ੇਮ ਆਨ ਯੂ..'।ਭਿੰਦਰ  ਥਿੰਦ ਲਿਖਦੈ 'ਇਹ ਤਾਂ ਧਰਮ ਦੇ ਠੇਕੇਦਾਰ ਨੇ, ਜੋ ਮਰਜ਼ੀ ਕਰ ਸਕਦੇ ਨੇ..'।ਦਿਲਬਰ ਸਹੋਤਾ ਨੇ ਇਸ ਚਰਚਿਤ ਵੀਡੀਓ ਨੂੰ ਆਪਣੀ ਪ੍ਰੋਫਾਇਲ ਚ ਪੇਸਟ ਕਰਨ ਵਾਲੇ ਰਘਵੀਰ ਸਿੰਘ ਭੈਰੋਵਾਲ ਨੂੰ ਮੁਖਾਤਿਬ ਹੁੰਦਿਆਂ  ਲਿਖਿਆ ਹੈ ਕਿ 'ਭੈਰੋਵਾਲ ਵੀਰ ਜੀ...ਅਖੰਡ ਕੀਰਤਨੀ ਨਹੀਂ..ਪਖੰਡ ਕੀਰਤਨੀ ਲਿਖਿਆ ਕਰੋ ਜੀ...'।ਇਸੇ ਕੁਮੈਟ ਉਪਰ ਪ੍ਰਤੀਕਿਰਆ ਦਿੰਦਿਆਂ ਇੱਕ ਹੋਰ ਖਾਤੇਦਾਰ ਹਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ 'ਇਹ ਬੰਦਾ ਗਲਤ ਹੋ ਸਕਦਾ ਹੈ ਪਰ ਅਖੰਡ ਕੀਰਤਨੀ ਵਾਸਤੇ ਵਰਤੇ ਉਕਤ ਸ਼ਬਦ ਗਲਤ ਹਨ'। ਵੀਡੀਓ ’ਚ ਠਰਕੀ ਅਧਿਆਪਕ ਵੱਲੋਂ ਆਪਣੀ ਬੇਟੀ ਦੀ ਉਮਰ ਦੀ ਆਰਕੈਸਟਰਾ ਵਾਲੀ ਅੱਧਨੰਗੀ ਕੁੜੀ ਦੇ ਹੱਥਾਂ ਚ ਹੱਥ ਪਾਕੇ  ਨੱਚਣ ਬਾਰੇ ਜਸਵਿੰਦਰ ਗਿੱਲ ਨਾਮਕ ਇੱਕ ਖਾਤੇਦਾਰ ਨੇ ਲਿਖਿਆ ਹੈ ਕਿ 'ਵਟਸ ਰੋਗ ਇੰਨ ਡਾਂਸ' ਤੇ ਗੁਰਮੇਲ ਬੇਗਾ ਲਿਖਦੈ 'ਬਾਈ ਜੀ ਮੈਂ ਇਸ ਇਨਸਾਨ ਨੂੰ ਜਾਣਦਾ ਹਾਂ...ਇੱਕ ਵਧੀਆ ਇਨਸਾਨ ਹੈ।ਇੱਕ ਵਧੀਆ ਅਧਿਆਪਕ ਵੀ..ਇਹ ਸਿਫਰ ਵਿਆਹ ਸਮਾਗਮ ਚ ਹੀ ਨੱਚ ਰਿਹਾ ਹੈ, ਜਿਸ ਚ ਕੁਝ ਵੀ ਗਲਤ ਨਹੀਂ ਹੈ'।ਮਨਮਿੰਦਰ ਚੰਨਾ ਨੇ ਨੱਚਣ ਵਾਲੇ ਠਰਕੀ ਅਧਿਆਪਕ ਨੂੰ ਲਾਹਣਤਾ ਪਾਉਂਦਿਆਂ ਲਿਖਿਆ ਹੈ 'ਮਾਰ-ਮਾਰ ਜੁੱਤੀਆਂ ਇਨ੍ਹਾਂ ਦਾ ਸਿਰ ਕਰ ਦੇਵੇ ਗੰਜਾ'।ਜਸ਼ਨਦੀਪ ਸਿੰਘ ਲਿਖਦੈ..'ਇਹੋ ਜਿਹਿਆ ਕਰਕੇ ਹੀ ਸਿੱਖ ਕੌਮ ਦੀ ਬਦਨਾਮੀ ਹੁੰਦੀਆਂ..ਇਹ ਬਖਸ਼ੇ ਨਹੀਂ ਜਾਣਗੇ' ਅਤੇ ਮਰਦੇ ਮੁਜਾਹਿਦ ਨਾਮਕ ਖਾਤੇਦਾਰ ਲਿਖਦੈ 'ਮੌਜਾਂ ਲੈਣਦੋ ਪਤੰਦਰਾਂ ਨੂੰ..ਇਨ੍ਹਾਂ ਨੂੰ ਚਿੱਟੀਆਂ ਦਾੜੀਆਂ ਦੀ ਸ਼ਰਮ ਸ਼ੁਰਮ ਹੈਨੀ ਭਾਊ..'।।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ