ਨਾਰੀਵਾਦੀ ਮਰਦ -ਬਲਕਰਨ ਕੋਟ ਸ਼ਮੀਰ

Posted on:- 22-07-2020

suhisaver

ਨਾਰੀਵਾਦੀ ਮਰਦ ਅਕਸਰ
ਪਰਾਈ ਔਰਤ ਨੂੰ ਤੱਕਦਿਆਂ
ਦੂਰੋਂ ਹੀ ਆਪਣੀ ਦੁੰਬ ਹਿਲਾਉਂਦੇ
ਮੂੰਹ 'ਚ ਸੱਕਰ ਘੁਲ਼ੇ ਬੋਲਾਂ
ਦੇ ਤਰਾਜੂ ਵਿੱਚ ਰੱਖ
ਅਤਕਥਨੀ 'ਚ ਪਰੋਏ
ਵਾਕਾਂ ਨੂੰ ਤੋਲਣ ਲੱਗ ਜਾਂਦੇ ਨੇ...

 ਉਸ ਦੀਆਂ ਭੋਲੀਆਂ ਗੱਲਾਂ ਨੂੰ ਵੀ
ਅਰਸਤੂ ਦੇ ਫ਼ਲਸਫ਼ੇ ਤੋਂ ਵੱਡਾ ਦੱਸਦੇ ਨੇ...
'ਤੇ ਕਈ ਵਾਰ
ਉਸਦੀ ਮਾਮੂਲੀ ਗੱਲ ਉੱਪਰ ਵੀ
ਵੱਡੇ ਗ਼ਮਖਾਰ ਬਣਕੇ
ਗਹਿਰੀ ਚਿੰਤਾ ਜਤਾਉਣ ਲੱਗ ਜਾਂਦੇ ਨੇ।

Read More

ਜਸਪਾਲ ਦੇ ਜੀਵਨ ਦੁਖਾਂਤ ’ਤੇ ਆਧਾਰਿਤ ਫਿਲਮ ‘ ਯੇਹ ਯਾਦ ਮੇਰੇ ਅਰਮਾਨੋਂ ਕੀ’ ਰਿਲੀਜ਼

Posted on:- 22-07-2020

suhisaver

ਪਟਿਆਲਾ : ਨਸੀਰੂਦੀਨ ਅਤੇ ਉਮਪੁਰੀ ਦੇ ਐਨ.ਐਸ.ਡੀ. ਦਿੱਲੀ ਅਤੇ ਫਿਲਮ ਇੰਸਟੀਚਿਊਟ ਪੂਨਾ ਵਿਚਲੇ ਹਮ ਜਮਾਤੀ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ ਦੇ ਜੀਵਨ ਦੁਖਾਂਤ ਉਪਰ ਆਧਾਰਿਤ ਡਾਕੂਮੈਂਟਰੀ ਫਿਲਮ ‘ਯੇਹ ਯਾਦ ਮੇਰੇ ਅਰਮਾਨੋ ਕੀ” ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਅਤੇ  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਮੈਂਬਰ ਮੇਜਰ ਆਦਜਰਸਪਾਲ ਸਿੰਘ ਵਲੋਂ ਰਿਲੀਜ ਕੀਤੀ ਗਈ।   

ਸਿਆਮ ਬੈਨੇਗਲ ਦੀ ਫਿਲਮ ‘ਮੰਥਨ’ ਵਿਚ ਸਮਿਤਾ ਪਾਟਿਲ ਦੇ ਪਤੀ ਦਾ ਰੋਲ ਅਦਾ ਕਰਨ ਵਾਲੇ  ਜਸਪਾਲ, ਆਪਣੇ ਦੋਸਤ ਨਸੀਰੂਦੀਨ ਉਪਰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਕਰਕੇ ਫਿਲਮ ਇੰਡਸਟਰੀ ਮੁੰਬਈ ਚੋਂ ਬਾਹਰ ਹੋ ਗਏ ਸਨ।
    
ਮਿਊਜਿਕ ਕੇਅਰ ਦੇ ਬੈਨਰ ਹੇਠ ਯੂ-ਟਿਊਬ ਤੇ ਜਾਰੀ ਇਸ ਫਿਲਮ ਦੇ ਸੰਗੀਤਕਾਰ ਈਸਾਂਤ ਪੰਡਿਤ ਨਿਰਦੇਸ਼ਕ ਰਵਿੰਦਰ ਰਵੀ ਸਮਾਣਾ ਅਤੇ ਲੇਖਕ ਤੇ ਨਿਰਮਾਤਾ ਡਾ. ਜਗਮੇਲ ਭਾਠੂਆਂ ਅਤੇ ਡਾ. ਰਵਿੰਦਰ ਕੌਰ ਰਵੀ ਹਨ।  ਨਸੀਰੂਦੀਨ ਵਲੋਂ ਅੰਗਰੇਜ਼ੀ ਭਾਸ਼ਾ ਚ ਲਿਖੀ ਆਪਣੀ ਸਵੈਜੀਵਨੀ  ‘ਐਂਡ ਦੈੱਨ ਵਨ ਡੇ’ ਵਿਚ ਜਸਪਾਲ ਨਾਲ ਜੁੜੀਆਂ ਕੌੜੀਆਂ ਮਿੱਠੀਆਂ ਯਾਦਾਂ ਦਾ ਵਰਨਣ ਕਰਦਿਆਂ ਦੱਸਿਆ ਹੈ ਕਿ ਜਿਸ ਸਮੇਂ ਜਸਪਾਲ ਨੇ ਮੁੰਬਈ ’ਚ ਮੇਰੇ ਉਪਰ ਕਤਲਾਨਾ ਹਮਲਾ ਕੀਤਾ ਤਾਂ ਮੈਨੂੰ ਓਮ ਪੁਰੀ ਵਲੋਂ ਬਚਾਇਆ ਗਿਆ ਸੀ।

Read More

ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ

Posted on:- 19-07-2020

suhisaver

ਪ੍ਰੋਫੈਸਰ ਵਰਾਵਰਾ ਰਾਓ ਦੀ ਤੁਰੰਤ ਰਿਹਾਈ ਮੰਗੀ

ਚੰਡੀਗੜ੍ਹ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ 'ਤੇ ਭਾਜਪਾ-ਆਰਐੈੱਸਐੱਸ ਸਰਕਾਰ ਦੀ ਉੱਘੇ ਲੋਕਪੱਖੀ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਤਿਲ-ਤਿਲ ਮਾਰਨ ਦੀ ਸਾਜ਼ਿਸ਼ ਵਿਰੁੱਧ ਨਵਾਂਸ਼ਹਿਰ, ਸੰਗਰੂਰ, ਮੋਗਾ, ਪਟਿਆਲਾ, ਬਠਿੰਡਾ, ਜਲੰਧਰ, ਰਾਮਪੁਰਾ ਫੂਲ, ਮਾਨਸਾ, ਹੁਸ਼ਿਆਰਪੁਰ, ਗੁਰਦਾਸਪੁਰ, ਜਗਰਾਓਂ, ਮੁੱਲਾਂਪੁਰ ਅਤੇ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ), ਜ਼ਿਲ੍ਹਾ ਬਰਨਾਲਾ ਵਿਚ ਲਗਭਗ 30 ਥਾਵਾਂ 'ਤੇ, ਉੱਭਿਆ, ਲੌਂਗੋਂਵਾਲ, ਲਹਿਰਾਗਾਗਾ, ਨਗਰ (ਜਲੰਧਰ)ਆਦਿ ਤੋਂ ਬਿਨਾਂ ਸਿਰਸਾ (ਹਰਿਆਣਾ)ਵਿਚ ਪ੍ਰਦਰਸ਼ਨ ਕੀਤੇ ਗਏ। ਜਿਸ ਵਿਚ ਜਮਹੂਰੀ ਅਧਿਕਾਰ ਸਭਾ (ਪੰਜਾਬ), ਜਮਹੂਰੀ ਅਧਿਕਾਰ ਸਭਾ (ਹਰਿਆਣਾ), ਤਰਕਸ਼ੀਲ ਸੁਸਾਇਟੀ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ (ਹਰਿਆਣਾ), ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਇਨਕਲਾਬੀ ਕੇਂਦਰ ਪੰਜਾਬ, ਬੀ.ਕੇ.ਯੂ. (ਡਕੌਂਦਾ), ਲੋਕ ਸੰਗਰਾਮ ਮੋਰਚਾ, ਪਲਸ ਮੰਚ, ਡੀ.ਟੀ.ਐੱਫ, ਡੀ.ਐੱਮ.ਐੱਫ., ਟੈਕਨੀਕਲ ਐਂਡ ਮਕੈਨੀਕਲ ਵਰਕਰਜ਼ ਯੂਨੀਅਨ, ਵਰਗ ਚੇਤਨਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਇਨਕਲਾਬੀ ਜਮਹੂਰੀ ਮੋਰਚਾ, ਬੀ.ਕੇ.ਯੂ (ਕ੍ਰਾਂਤੀਕਾਰੀ), ਇਨਕਲਾਬੀ ਮਜ਼ਦੂਰ ਕੇਂਦਰ ਅਤੇ ਹੋਰ ਜਮਹੂਰੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਨੇ ਸ਼ਾਮਲ ਹੋ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਜਾਬਰ ਨੀਤੀਆਂ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।

Read More

ਇਕ ਪਾਠਕ ਵੱਜੋਂ ਭਗਤ ਸਿੰਘ -ਹਰਜੋਤ ਓਬਰਾਏ

Posted on:- 19-07-2020

suhisaver

ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

ਕਿਹਾ ਜਾਂਦਾ ਹੈ ਕਿ 23 ਮਾਰਚ 1931 ਨੂੰ, ਜਿਸ ਦਿਨ ਭਗਤ ਸਿੰਘ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਸੀ, ਭਗਤ ਸਿੰਘ ਨੇ ਆਪਣੇ ਵਕੀਲ ਤੋਂ ਲੈਨਿਨ ਬਾਰੇ ਕਿਤਾਬ ਲਿਆ ਕੇ ਦੇਣ ਦੀ ਮੰਗ ਕੀਤੀ ਸੀ। ਸਾਨੂੰ ਇਹ ਨਹੀਂ ਪਤਾ ਕਿ ਅਸਲ ਵਿੱਚ ਵਕੀਲ ਭਗਤ ਸਿੰਘ ਲਈ ਇਹ ਕਿਤਾਬ ਲਿਆਇਆ ਜਾਂ ਨਹੀਂ ਜਾਂ ਭਗਤ ਸਿੰਘ ਨੂੰ ਉਸ ਦੇ ਸਖਤ ਜੇਲ੍ਹਰਾਂ ਨੇ ਕਿਤਾਬ ਪੜ੍ਹਨ ਦਾ ਸਮਾਂ ਦਿੱਤਾ ਜਾਂ ਨਹੀਂ। ਸ਼ਾਇਦ ਇਹ ਕਹਾਣੀ ਇਸ ਚੀਜ਼ ਨੂੰ ਜ਼ੋਰਦਾਰ ਯਾਦ ਕਰਾਉਣ ਵਾਲੀ ਇਕ ਮਿੱਥ ਹੋਵੇ ਕਿ ਵਿਚਾਰਾਂ ਅਤੇ ਕਿਤਾਬਾਂ ਦੀ ਦੁਨੀਆ ਨਾਲ ਭਗਤ ਸਿੰਘ ਦਾ ਕਿੰਨਾ ਜ਼ਿਆਦਾ ਪਿਆਰ ਸੀ। ਆਪਣੀ ਸ਼ਹਾਦਤ ਵਾਲੇ ਦਿਨ ਤੱਕ, 23 ਸਾਲਾਂ ਤੋਂ ਕੁੱਝ ਕੁ ਮਹੀਨੇ ਵੱਧ ਉਮਰ ਵਿੱਚ, ਭਗਤ ਸਿੰਘ ਨੇ ਉੱਨੀਆਂ ਕਿਤਾਬਾਂ ਪੜ੍ਹ ਲਈਆਂ ਸਨ, ਜਿੰਨੀਆਂ ਕਿਤਾਬਾਂ ਬਹੁਤੇ ਲੋਕ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਪੜ੍ਹਦੇ। ਉਸ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਸ਼ਾਮਲ ਸਨ: ਨਾਵਲ, ਸਿਆਸਤ, ਇਤਿਹਾਸ, ਨਿਆਂ ਸ਼ਾਸਤਰ ਅਤੇ ਜੀਵ ਵਿਗਿਆਨ ਨਾਲ ਸੰਬੰਧਤ ਕਿਤਾਬਾਂ, ਬਸਤੀਵਾਦੀਆਂ ਵੱਲੋਂ ਦੂਜੇ ਲੋਕਾਂ ਦੇ ਸਭਿਆਚਾਰਾਂ ਬਾਰੇ ਲਿਖੀਆਂ ਕਿਤਾਬਾਂ, ਕਵਿਤਾ ਦੀਆਂ ਕਿਤਾਬਾਂ, ਨਾਟਕ ਅਤੇ ਫਿਲਾਸਫੀ ਨਾਲ ਸੰਬੰਧਤ ਕਿਤਾਬਾਂ।

ਉਸ ਵੱਲੋਂ ਏਨਾ ਪੜ੍ਹਨ ਦੇ ਪਿੱਛੇ ਕੀ ਸੀ? ਭਗਤ ਸਿੰਘ ਨੂੰ ਇਹ ਜੰਨੂਨ ਕਿਉਂ ਸੀ ਕਿ ਉਸ ਲਈ ਸਭ ਤੋਂ ਵੱਡੀ ਗੱਲ ਆਪਣੇ ਆਪ ਨੂੰ ਇਕ ਲਾਇਬ੍ਰੇਰੀ ਨਾਲ ਘਿਰੇ ਰੱਖਣ ਦੀ ਲੋੜ ਸੀ? ਉਸ ਦੇ ਪੜ੍ਹਨ ਦਾ ਵਿਸ਼ਾਲ ਦਾਇਰਾ ਕਲਾਸਕੀ ਸਾਹਿਤ ਤੋਂ ਲੈ ਕੇ ਉੱਚੀ ਆਧੁਨਿਕਤਾ ਤੱਕ ਫੈਲਿਆ ਹੋਇਆ ਸੀ। ਉਦਾਹਰਨ ਲਈ ਕਵਿਤਾ ਦੇ ਖੇਤਰ ਵਿੱਚ ਉਸ ਨੇ ਮਿਰਜ਼ਾ ਗਾਲਿਬ ਅਤੇ ਵਿਲੀਅਮ ਵਰਡਜ਼ਵਰਥ ਨੂੰ ਪੜ੍ਹਿਆ ਸੀ। ਸਿਆਸੀ ਕਿਤਾਬਾਂ ਦੇ ਮਾਮਲੇ ਵਿੱਚ ਉਸ ਨੇ ਰੂਸੋ ਅਤੇ ਮਾਰਕਸ ਦੋਹਾਂ ਨੂੰ ਪੜ੍ਹਿਆ ਹੋਇਆ ਸੀ। ਨਾਵਲਾਂ ਦੇ ਸੰਬੰਧ ਵਿੱਚ ਉਸ ਦੇ ਸੁਆਦ ਦੇ ਘੇਰੇ ਵਿੱਚ ਫਿਉਦਰ ਦੋਸਤੋਵਸਕੀ, ਮੈਕਸਿਮ ਗੋਰਕੀ, ਚਾਰਲਜ਼ ਡਿਕਨਜ਼, ਜੈਕ ਲੰਡਨ ਅਤੇ ਅਪਟਨ ਸਿਨਕਲੇਅਰ ਸ਼ਾਮਲ ਸਨ। ਭਗਤ ਸਿੰਘ ਦੀਆਂ ਜੇਲ੍ਹ ਦੀਆਂ ਮਸ਼ਹੂਰ ਨੋਟਬੁੱਕਾਂ ਦੇ ਪਹਿਲੇ ਸਫੇ 'ਤੇ ਕਵਿਤਾ ਦੀਆਂ ਦੋ ਟੂਕਾਂ ਉੱਕਰੀਆਂ ਹੋਈਆਂ ਹਨ: ਇਕ ਸ਼ੈਕਸਪੀਅਰ ਦੀ ਅਤੇ ਦੂਜੀ ਗਾਲਿਬ ਦੀ। (1)  ਤੁਸੀਂ ਉਸ ਦੀਆਂ ਪੜ੍ਹਨ ਦੀਆਂ ਆਦਤਾਂ ਦਾ ਰਹੱਸ ਕਿਵੇਂ ਖੋਲ੍ਹੋਗੇ?

Read More

ਪੰਜਾਬੋ ਮਾਂ ਦੀ ਬੁੱਕਲ ਵਿੱਚ ਚਾਂਦਨੀ ਹਨੇਰ ਕਿਉਂ ਢੋਵੇ...

Posted on:- 19-07-2020

suhisaver

-ਅਮਨਦੀਪ ਹਾਂਸ ਦੀ ਕਪੂਰਥਲਾ ਤੋਂ ਵਿਸ਼ੇਸ਼ ਰਿਪੋਰਟ


ਜਣੇ ਖਣੇ ਦਾ ਆਹਜੀ ਹੋਇਆ ਧੀਆਂ ਲਈ
ਧੀਆਂ ਕੋਲੋਂ ਲੁਕ ਲੁਕ ਰੋਇਆ ਧੀਆਂ ਲਈ

ਲੋਕੀ ਤੇਲ ਨੇਂ ਚੋਂਦੇ ਬਾਬਾ ਸ਼ਗਨਾਂ ਤੇ
ਮਜ਼ਦੂਰਾਂ ਨੇ ਮੁੜ੍ਹਕਾ ਚੋਇਆ ਧੀਆਂ ਲਈਂ

ਬਾਬਾ ਨਜ਼ਮੀ ਸਾਹਿਬ ਨੇ ਇਕ ਬਾਪ ਦੇ ਨਜ਼ਰੀਏ ਤੋਂ ਧੀਆਂ ਲਈ ਇਹ ਪਿਆਰ ਲਿਖਤ ਲਿਖੀ ਹੈ

ਧੀਆਂ, ਕੁੜੀਆਂ, ਬੱਚੀਆਂ ਨੂੰ ਜੇ ਕੁਝ ਲੋਕ ਬੋਝ ਆਖਦੇ ਨੇ ਅਣਮੰਨੇ ਮਨ ਨਾਲ ਸਵੀਕਾਰ ਕਰਦੇ ਨੇ, ਓਥੇ ਬਹੁਤਿਆਂ ਲਈ ਧੀਆਂ ਘਰਾਂ ਦੀ ਰੌਣਕ  ਵੀ ਨੇ ..

ਅਜਿਹੀ ਹੀ ਇਕ ਨੰਨੀ ਰੌਣਕ ਚਾਂਦਨੀ ਨਾਮ ਦੀ ਬੱਚੀ ਨਾਲ ਮਿਲਦੇ ਹਾਂ, ਜੀਹਨੇ ਅਜਿਹਾ ਦਰਦ ਹੰਢਾਇਆ ਜੋ ਪੜਨ ਸੁਣਨ ਵਾਲਿਆਂ ਨੂੰ ਬੇਚੈਨ ਕਰਕੇ ਰੱਖ ਦੇਵੇਗਾ।

ਪਰ ਪਹਿਲਾਂ ਹੀ ਦੱਸ ਦੇਈਏ ਕਿ ਦਾਸਤਾਨ ਕੁਝ ਐਸੀ ਹੈ ਕਿ ਪਾਤਰਾਂ ਦੇ ਅਸਲ ਨਾਮ ਨਹੀਂ ਦੱਸੇ ਜਾ ਸਕਦੇ।

ਆਓ, ਕਪੂਰਥਲਾ ਦੀ ਇਕ ਬਸਤੀ ਵੱਲ ਚਲਦੇ ਹਾਂ...

Read More