ਸੂਹੀ ਸਵੇਰ ਮੀਡੀਆ ਦੀ ਨੌਵੀਂ ਵਰ੍ਹੇਗੰਢ ’ਤੇ ਹੋਇਆ ਸਲਾਨਾ ਸਮਾਗਮ
Posted on:- 01-03-2021
ਸੂਹੀ ਸਵੇਰ ਮੀਡੀਆ ਦੀ ਨੌਵੀਂ ਵਰ੍ਹੇਗੰਢ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਸਲਾਨਾ ਸਮਾਗਮ ’ਚ ਮੀਡੀਆ ਵਿਚ ਜਨ ਅੰਦੋਲਨਾਂ ਦੀ ਪੇਸ਼ਕਾਰੀ ਵਿਸ਼ੇ ਉੱਪਰ ਬਹੁਤ ਹੀ ਮਹੱਤਵਪੂਰਨ ਚਰਚਾ ਕਰਵਾਈ ਗਈ। ਜਿਸ ਵਿਚ ਮੁੱਖ ਬੁਲਾਰੇ ਵਜੋਂ ਸੁਪ੍ਰਿਯਾ ਸ਼ਰਮਾ ਕਾਰਜਕਾਰੀ ਸੰਪਾਦਕ ਸਕ੍ਰੋਲ ਡਾਟ ਇਨ ਅਤੇ ਮਨੀਸ਼ਾ ਪਾਂਡੇ ਕਾਰਜਕਾਰੀ ਸੰਪਾਦਕ ਨਿਊਜ਼ ਲਾਂਡਰੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੂਹੀ ਸਵੇਰ ਮੀਡੀਆ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆ ਨੂੰ ਕਹਿੰਦਿਆਂ ਮੁੱਖ ਵਿਸ਼ੇ ਬਾਰੇ ਅਤੇ ਦਿੱਤੇ ਜਾਣ ਵਾਲੇ ਜਾਣਕਾਰੀ ਦਿੱਤੀ ਅਤੇ ਮੁੱਖ ਬੁਲਾਰਿਆਂ ਦਾ ਤੁਆਰਫ਼ ਕਰਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਨੇ ਮੀਡੀਆ ਦੀ ਭੂਮਿਕਾ, ਮੀਡੀਆ ਅੰਦਰ ਆ ਰਹੀਆਂ ਤਬਦੀਲੀਆਂ ਅਤੇ ਸੱਤਾਧਾਰੀ ਧਿਰ ਦੇ ਪ੍ਰਚਾਰ ਦਾ ਟੂਲ ਬਣੇ ਮੁੱਖਧਾਰਾ ਮੀਡੀਆ ਆਦਿ ਪੱਖਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਅੱਗੇ ਪੜੋ
“ਟੂਲਕਿੱਟ” ਬਨਾਮ ਭਾਜਪਾ ਦਾ ਡਿਜੀਟਲ ਦਹਿਸ਼ਤਵਾਦ -ਬੂਟਾ ਸਿੰਘ
Posted on:- 16-02-2021
ਵਾਤਾਵਰਣ ਪ੍ਰੇਮੀ ਕਾਰਕੁੰਨ ਗਰੇਤਾ ਥਨਬਰਗ ਵੱਲੋਂ ਸੋਸ਼ਲ ਮੀਡੀਆ ਉੱਪਰ ਕੀਤੀਆਂ ਟਿੱਪਣੀਆਂ ਤੋਂ ਫਾਸ਼ਿਸ਼ਟ ਆਰ.ਐੱਸ.ਐੱਸ.-ਭਾਜਪਾ ਐਨੀ ਭੈਭੀਤ ਹੋ ਗਈ ਹੈ ਕਿ ਇਸ ਨੇ ਆਪਣੇ ਵਿਰੁੱਧ ਲੋਕ ਰਾਇ ਬਣਾਉਣ ਦੇ ਅਜੋਕੇ ਮੁੱਖ ਸਾਧਨ, ਸੋਸ਼ਲ ਮੀਡੀਆ ਨੂੰ ਬੇਅਸਰ ਕਰਨ ਲਈ ਡਿਜੀਟਲ ਦਹਿਸ਼ਤਵਾਦ ਵਿੱਢ ਦਿੱਤਾ ਹੈ। ਇਹ ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਤਿਆਰ ਕੀਤੀ ਯੁੱਧਨੀਤੀ ਦਾ ਹਿੱਸਾ ਹੈ। ਇਸੇ ਫਾਸ਼ੀਵਾਦੀ ਯੋਜਨਾ ਤਹਿਤ “ਟੂਲਕਿੱਟ” ਮਾਮਲੇ ਨੂੰ ਮੁਲਕ ਦਾ ਅਕਸ ਵਿਗਾੜਣ ਦੀ ਰਾਜਧ੍ਰੋਹੀ ਸਾਜ਼ਿਸ਼ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਮਲੇ ਦਾ ਮੁੱਖ ਸੰਦ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੈ ਜੋ ਪਾਰਲੀਮੈਂਟ ਉੱਪਰ ਕਥਿਤ ਹਮਲੇ ਦੇ ਮਾਮਲੇ ‘ਚ ਪ੍ਰੋਫੈਸਰ ਗਿਲਾਨੀ ਸਮੇਤ ਬਹੁਤ ਸਾਰੇ ਬੇਕਸੂਰ ਕਸ਼ਮੀਰੀਆਂ ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹਾਂ ਵਿਚ ਸਾੜਣ ਅਤੇ ਅਫ਼ਜ਼ਲ ਗੁਰੂ ਨੂੰ ਬਿਨਾਂ ਸਬੂਤ ਫਾਂਸੀ ‘ਤੇ ਲਟਕਾਉਣ ਦਾ ਫਰਜ਼ੀ ਕੇਸ ਤਿਆਰ ਕਰਨ ਲਈ ਬਦਨਾਮ ਹੈ।
ਸ਼ਾਹੀਨ ਬਾਗ਼, ਜੇ.ਐੱਨ.ਯੂ., ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਸੰਘਰਸ਼ਾਂ ਨੂੰ ਦਬਾਉਣ ਤੇ ਕੁਚਲਣ ਲਈ ਦਹਿਸ਼ਤਵਾਦੀ ਹਮਲੇ ਕਰਨ ਵਾਲੇ ਭਗਵੇਂ ਗੈਂਗ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਪੈਸ਼ਲ ਸੈੱਲ ਨੇ ਫਿਰਕੂ ਸਦਭਾਵਨਾ ਲਈ ਕੰਮ ਕਰਨ ਵਾਲੇ ਜਮਹੂਰੀ ਕਾਰਕੁੰਨਾਂ ਉਮਰ ਖ਼ਾਲਿਦ, ਪਿੰਜਰਾ ਤੋੜ ਮੁਹਿੰਮ ਦੀਆਂ ਆਗੂ ਨਤਾਸ਼ਾ ਅਤੇ ਵੀਰਾਂਗਣਾਂ ਨੂੰ ‘ਸਾਜ਼ਿਸ਼ਘਾੜੇ’ ਬਣਾ ਕੇ ਜੇਲ੍ਹਾਂ ਵਿਚ ਡੱਕ ਦਿੱਤਾ।
ਅੱਗੇ ਪੜੋ
ਸੂਹੀ ਸਵੇਰ ਮੀਡੀਆ ਦੀ 9ਵੀਂ ਵਰ੍ਹੇਗੰਢ 'ਤੇ ਸਲਾਨਾ ਸਮਾਗਮ 28 ਫਰਵਰੀ ਨੂੰ
Posted on:- 15-02-2021
ਸੂਹੀ ਸਵੇਰ ਮੀਡੀਆ ਦੀ 9ਵੀਂ ਵਰ੍ਹੇਗੰਢ 'ਤੇ ਸਲਾਨਾ ਸਮਾਗਮ 28 ਫਰਵਰੀ 2021, ਦਿਨ ਐਤਵਾਰ ਸਵੇਰੇ 10ਵਜੇ ਪੰਜਾਬੀ ਭਵਨ , ਲੁਧਿਆਣਾ ਵਿਖੇ ਹੋ ਰਿਹਾ ਹੈ। ਸਮਾਗਮ 'ਚ ਮੁੱਖ ਬੁਲਾਰੇ 'ਸਕਰੋਲ ਡਾਟ ਇਨ’ ਦੀ ਕਾਰਜਕਾਰੀ ਸੰਪਾਦਕ ਸੁਪ੍ਰਿਆ ਸ਼ਰਮਾ ਅਤੇ 'ਨਿਊਜ਼ ਲਾਉਂਡਰੀ' ਦੀ ਕਾਰਜਕਾਰੀ ਸੰਪਾਦਕ ਮਨੀਸ਼ਾ ਪਾਂਡੇ 'ਮੀਡੀਆ ਵਿੱਚ ਜਨ-ਅੰਦੋਲਨਾਂ ਦੀ ਪੇਸ਼ਕਾਰੀ' ਵਿਸ਼ੇ 'ਤੇ ਆਪਣੇ ਵਿਚਾਰ ਰੱਖਣਗੇ ।
ਸਮਾਗਮ 'ਚ 'ਸੂਹੀ ਸਵੇਰ ਮੀਡੀਆ ਪੁਰਸਕਾਰ 2021' ਸੀ.ਪੀ .ਐੱਸ .ਐੱਸ .(ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼ )ਸੰਸਥਾ ਨੂੰ ਦਿੱਤਾ ਜਾ ਰਿਹਾ ਹੈ ।
ਅੱਗੇ ਪੜੋ