Mon, 01 July 2024
Your Visitor Number :-   7154923
SuhisaverSuhisaver Suhisaver

ਹੈਦਰਾਬਾਦ : ਅਧਿਆਪਕ ਦੀ ਕੁੱਟਮਾਰ ਨਾਲ 6 ਸਾਲਾ ਬੱਚੇ ਦੀ ਮੌਤ

Posted on:- 10-11-2014

ਹੈਦਰਾਬਾਦ : ਨਾਲਗੋਂਡਾ ਜ਼ਿਲ੍ਹੇ ਦੇ ਪਿੰਡ ਤਿਰੂਮਲਾਗਿਰੀ ਵਿਖੇ ਪਹਿਲੀ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀ ਦੀ ਅਧਿਆਪਕ ਨੇ ਖੂਬ ਕੁੱਟਮਾਰ ਕੀਤੀ, ਜਿਸ ਕਾਰਨ ਦੂਜੇ ਦਿਨ ਹਸਪਤਾਲ ਵਿਚ ਜਾ ਕੇ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਸਕੂਲ ਦੇ ਗੇਟ ਅੱਗੇ ਬੱਚੇ ਦੀ ਲਾਸ਼ ਨੂੰ ਰੱਖ ਕੇ ਜ਼ੋਰਦਾਰ ਹੰਗਾਮਾ ਕੀਤਾ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ ਗਈ।

ਗੁੱਸੇ ਵਿਚ ਆਏ ਲੋਕ ਸਕੂਲ ਪ੍ਰਸ਼ਾਸਨ ਖਿਲਾਫ਼ ਸਖ਼ਤ ਕਰਵਾਈ ਦੀ ਮੰਗ ਕਰ ਰਹੇ ਹਨ। ਖ਼ਬਰਾਂ ਮੁਤਾਬਕ ਸਕੂਲ ਵਿਚ ਪੜ੍ਹਾਉਣ ਵਾਲੀ ਅਧਿਆਪਕਾ ਨੇ ਸ਼ਨੀਵਾਰ ਨੂੰ ਜਮਾਤ ਵਿਚ ਅੰਗਰੇਜ਼ੀ ਨਾ ਬੋਲਣ ਉਤੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਸਿਰ ਦੀਵਾਰ ਨਾਲ ਮਾਰ ਦਿੱਤਾ। ਘਰ ਪਰਤਦਿਆਂ ਹੀ ਬੱਚੇ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹੈਦਰਾਬਾਦ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਐਤਵਾਰ ਸਵੇਰੇ ਬੱਚੇ ਦੀ ਮੌਤ ਹੋ ਗਈ। ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੁੱਖੀ ਅਨੁਰਾਧਾ ਰਾਓ ਨੇ ਕਿਹਾ ਕਿ ਅਧਿਆਪਕਾ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ