Sat, 22 February 2020
Your Visitor Number :-   2391381
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਕੈਂਸਰ ਤੋਂ ਬਚਿਆ ਜਾ ਸਕਦਾ ਹੈ… -ਵਿਕਰਮ ਸਿੰਘ

Posted on:- 20-11-2015

suhisaver

ਹੁਣ ਤਾਂ ਸ਼ਾਇਦ ਕੋਈ ਵਿਰਲਾ ਹੀ ਬੰਦਾ ਹੋਵੇ ਜਿਸ ਨੇ ‘ਕੈਂਸਰ’ ਸ਼ਬਦ ਨਾ ਸੁਣਿਆ ਹੋਵੇ।ਪਿਛਲੇ ਕੁਝ ਕੁ ਸਾਲਾਂ ਤੋਂ ਕੈਂਸਰ ਕੇਕੜੇ ਦਿਆਂ ਪੈਰ੍ਹਾਂ ਵਾਂਗ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ।ਕੈਂਸਰ ਨੂੰ ਕਾਬੂ ਕਰਨ ਵਿੱਚ ਸਿਹਤ ਵਿਭਾਗ ਵੀ ਸੁਚੇਤ ਹੈ, ਜਿਸ ਦੀ ਤਾਜ਼ਾ ਮਿਸਾਲ ਸਮੁੱਚੇ ਪੰਜਾਬ ਵਿੱਚ ਪਹਿਲੀ ਵਾਰ ਜ਼੍ਹਿਲ੍ਹਾ ਸੰਗਰੂਰ ਵਿੱਚ ਸ਼ੁਰੂ ਹੋਇਆ ਕੈਂਸਰ ਕੰਟਰੋਲ ਅਤੇ ਸਕਰੀਨਿੰਗ ਪ੍ਰੋਗਰਾਮ ਹੈ।ਇਸ ਪ੍ਰੋਗਰਾਮ ਤਹਿਤ 30 ਤੋਂ 65 ਸਾਲ ਤੱਕ ਦੀਆਂ ਜ਼ਿਲ੍ਹੇ ਭਰ ਦੀਆਂ ਔਰਤਾਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਉਨ੍ਹਾਂ ਵਿੱਚ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਤੁਰੰਤ ਅਗਲੇਰੇ ਇਲਾਜ ਲਈ ਰੈਫਰ ਕੀਤਾ ਜਾ ਰਿਹਾ ਹੈ।ਕੈਂਸਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਸਬੰਧੀ ਨੂੰ ਜਾਣ ਕੇ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

ਕੈਂਸਰ ਦੇ ਲੱਛਣ
• ਛਾਤੀ ਵਿੱਚ ਦਰਦ ਕਰਨ ਵਾਲੀ ਵਧਦੀ ਹੋਈ ਗਿਲਟੀ।
• ਮਾਹਵਾਰੀ ਵਿੱਚ ਖ਼ੂਨ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖ਼ੂਨ ਪੈਣਾ।
• ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ।

• ਪਿਸ਼ਾਬ ਵਾਲੀ ਜਗ੍ਹਾ ਤੋਂ ਪਿਸ਼ਾਬ ਦੀ ਜਗ੍ਹਾ ਖ਼ੂਨ ਆਉਣਾ।
• ਭੁੱਖ ਨਾ ਲੱਗਣਾ ਅਤੇ ਲਗਾਤਾਰ ਵਜ਼ਨ ਦਾ ਘੱਟ ਹੋਣਾ।
• ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਓ ਆਉਣਾ।
• ਬਿਨਾਂ ਕਾਰਨ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ।

ਕੈਂਸਰ ਕਿਉਂ ਵੱਧ ਰਿਹਾ ਹੈ?

• ਲੜਕੀ ਦਾ ਛੋਟੀ ਉਮਰ ਵਿੱਚ ਵਿਆਹ ਹੋਣਾ।
• ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਨਾ ਪਿਆਉਣਾ।
• ਔਰਤਾਂ ਦਾ ਪਹਿਲਾ ਬੱਚਾ ਵੱਡੀ ਉਮਰ ਵਿੱਚ ਹੋਣਾ।
• ਖਾਣ ਵਾਲੀਆਂ ਚੀਜ਼ਾਂ ’ਤੇ ਕੀਟਨਾਸ਼ਕ ਦਵਾਈਆਂ ਦਾ ਜ਼ਿਆਦਾ ਛਿੜਕਾਓ ਕਰਨਾ।
• ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਕਰਨਾ।
• ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਹੋਣਾ।
ਕੈਂਸਰ ਕਿਵੇਂ ਕੰਟਰੋਲ ਕੀਤਾ ਜਾਵੇ?
• ਕੈਂਸਰ ਅਤੇ ਇਸਦੇ ਮੁੱਢਲੇ ਚਿੰਨ੍ਹਾ ਸਬੰਧੀ ਜਾਣਕਾਰੀ ਲਵੋ।
• ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰੋ।
• ਤੰਬਾਕੂ, ਬੀੜੀ-ਸਿਗਰੇਟ ਅਤੇ ਸ਼ਰਾਬ ਦੀ ਬਿਲਕੁਲ ਵੀ ਵਰਤੋਂ ਨਾ ਕਰੋ।
• 35 ਸਾਲ ਦੀ ਉਮਰ ਤੋਂ ਬਾਅਦ ਔਰਤ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਵਾਏ।

ਕੈਂਸਰ ਪੀੜਤਾਂ ਲਈ ਸਹੂਲਤ:

ਜੂਨ, 2011 ਵਿੱਚ ਪੰਜਾਬ ਸਰਕਾਰ ਵੱਲੋਂ ਕੈਂਸਰ ਨਾਲ ਪੀੜਤ ਵਿਅਕਤੀਆਂ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਚਲਾਈ ਗਈ ਹੈ।ਇਸ ਯੋਜਨਾ ਅਧੀਨ ਕੈਂਸਰ ਨਾਲ ਪੀੜਤ ਵਿਅਕਤੀ ਨੂੰ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।ਇਸ ਯੋਜਨਾ ਅਧੀਨ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹਸਪਤਾਲ ਨੂੰ ਕੈਂਸਰ ਨਾਲ ਪੀੜਤ ਵਿਅਕਤੀ ਦੇ ਇਲਾਜ ਲਈ ਇਹ ਰਾਸ਼ੀ ਸਿੱਧੇ ਤੌਰ ’ਤੇ ਹਸਪਤਾਲ ਦੇ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ।

ਉਹ ਹਸਪਤਾਲ/ਮੈਡੀਕਲ ਕਾਲਜ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਇਲਾਜ ਕਰਵਾਇਆ ਜਾ ਸਕਦਾ ਹੈ:
• AIIMS ਨਵੀਂ ਦਿੱਲ਼ੀ।
• ਪੀ.ਜੀ.ਆਈ. ਚੰਡੀਗੜ੍ਹ।
• ਜੀ.ਐੱਮ.ਸੀ, ਚੰਡੀਗੜ੍ਹ।
• ਓਸਵਾਲ ਹਸਪਤਾਲ, ਲੁਧਿਆਣਾ।
• ਸੀ.ਐੱਮ.ਸੀ ਲੁਧਿਆਣਾ।
• ਦਿਆਨੰਦ ਮੈਡੀਕਲ ਕਾਲਜ, ਲੁਧਿਆਣਾ।
• ਅਚਾਰਿਆ ਤੁਲਸੀ ਦਾਸ ਹਸਪਤਾਲ, ਬੀਕਾਨੇਰ (ਰਾਜਸਥਾਨ)।
• ਮੈਕਸ ਹਸਪਤਾਲ, ਬਠਿੰਡਾ।
• ਪਟੇਲ ਹਸਪਤਾਲ, ਜਲੰਧਰ।
• ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ।
• ਸਰਕਾਰੀ ਮੈਡੀਕਲ ਕਾਲਜ, ਪਟਿਆਲਾ।
• ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।
• ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰੀਸਰਚ, ਅੰਮ੍ਰਿਤਸਰ।
• ਇੰਡਸ ਸੁਪਰਸਪੈਸਿਲੀਟੀ ਹਸਪਤਾਲ, ਅਜੀਤਗੜ੍ਹ।
• ਮੈਕਸ ਹੈਲਥਕੇਅਰ, ਅਜੀਤਗੜ੍ਹ।
• ਗਰੇਸੀਅਨ ਸੁਪਰਸਪੈਸਿਲੀਟੀ ਹਸਪਤਾਲ, ਅਜੀਤਗੜ੍ਹ।
• ਹੋਮੀ ਭਾਬਾ ਕੈਂਸਰ ਹਸਪਤਾਲ, ਸੰਗਰੂਰ।

ਇੱਥੇ ਇਹ ਜ਼ਿਕਰਯੋਗ ਹੈ ਕਿ ਕੈਂਸਰ ਸਬੰਧੀ ਇਲਾਜ, ਲੱਛਣਾਂ ਅਤੇ ਬਚਾਓ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲਈ ਜਿਸ ਲਈ ਸਿਹਤ ਵਿਭਾਗ ਦਾ 24*7 ਮੈਡੀਕਲ ਹੈਲਪਲਾਈਨ ਟੋਲ ਫਰੀ ਨੰਬਰ 104 ਵੀ ਡਾਇਲ ਕੀਤਾ ਜਾ ਸਕਦਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ