Mon, 21 January 2019
Your Visitor Number :-   1579359
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਵਧਦੀ ਆਬਾਦੀ ਹਕੀਕਤ ਕਿ ਹਊਆ ?: ਇੱਕ ਪ੍ਰਤੀਕਰਮ - ਇਕਬਾਲ

Posted on:- 30-08-2012

suhisaver

ਪਿਛਲੇ ਦਿਨਾਂ ਵਿੱਚ ਦੋ ਲੇਖ ਵਧਦੀ ਆਬਾਦੀ ਦੀ ਸਮੱਸਿਆ ਬਾਰੇ ਲਗਾਤਾਰ ਤਰਤੀਬਵਾਰ ‘ਵਧਦੀ ਅਬਾਦੀ ਦੀ ਸਮੱਸਿਆ’ (ਗੁਰਚਰਨ ਸਿੰਘ), ‘ਵਧਦੀ ਅਬਾਦੀ ਦਾ ਸੰਕਟ’ (ਗੁਰਦਿਆਲ ਸਿੰਘ) ਦੀ ਕਲਮ ਤੋਂ ਪੰਜਾਬੀ ਟ੍ਰਿਬਿਊਨ ਤੋਂ ਪੜ੍ਹੇ | ਦੋਵਾਂ ਵਿਦਵਾਨਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਸਹਿਤ ਇਸ ਵਿਸ਼ੇ ’ਤੇ ਕਲਮ ਚਲਾਈ ਹੈ | ਗੁਰਚਰਨ ਸਿੰਘ ਜੀ ਆਪਣੇ ਲੇਖ ਦੀ ਸ਼ੁਰੂਆਤ “ਕਿਸੇ ਵੀ ਚੀਜ਼ ਦਾ ਬੇਤਹਾਸ਼ਾ ਵਾਧਾ ਕੁਦਰਤ ਦੇ ਕਾਨੂੰਨਾਂ ਦੇ ਖ਼ਿਲਾਫ਼ ਹੈ” ਨਾਲ ਕੀਤੀ ਹੈ ਤੇ ਡਾਇਨਾਸੋਰ ਦੇ ਖਾਤਮੇਂ ਲਈ ਦੱਸੇ ਪੁਰਾਤਤਵ ਵਿਗਿਆਨੀਆਂ ਦੇ ਦੋ ਕਾਰਨਾਂ ਵਿੱਚੋਂ ਬਿਨਾ ਕੋਈ ਵਾਜਬ ਦਲੀਲ ਦਿੱਤੇ ‘ਉਲਕਾਪਿੰਡ ਡਿੱਗਣ ਵਾਲੇ ਤੱਥ’ ਨੂੰ ਆਪਣੇ ਵੱਲੋਂ ਖਾਰਜ਼ ਕਰਦੇ ਹੋਏ, ਆਪਣੀ ਸਹੂਲਤ ਤੇ ਵਿਸ਼ੇ ਦੀ ਮਜ਼ਬੂਤੀ ਹਿੱਤ ਦੂਜਾ ਕਾਰਨ ‘ਗਿਣਤੀ ਵਿੱਚ ਬੇ-ਤਹਾਸ਼ਾ ਵਾਧੇ ਕਾਰਨ ਧਰਤੀ ਤੇ ਖਾਣ ਪੀਣ ਦੇ ਸਾਰੇ ਸਮਾਨ ਨੂੰ ਚਟੱਮ ਕਰਨ ਵਾਲੇ ਤੱਥ’ ਦੇ ਹੱਕ ਵਿੱਚ ਕੋਈ ਗਵਾਹੀ ਨਾ ਦੇਕੇ ਉਸ ਨੂੰ ਸਹੀ ਮੰਨਕੇ ਆਪਣੇ ਲੇਖ ਦਾ ਮੁੱਢ ਬੰਨ੍ਹਿਆ ਹੈ |



ਗੁਰਦਿਆਲ ਸਿੰਘ ਜੀ ਨੇ ਮਨੁੱਖੀ ਵੱਸੋਂ ਦੇ ਵਾਧੇ ਦਾ ਅੰਕੜਾ ਦਿੱਤਾ ਹੈ ਕਿ “ਆਬਾਦੀ ਦਾ ਵਾਧਾ ਪਿਛਲੇ 65 ਸਾਲਾਂ ਵਿੱਚ ਸਾਢੇ ਤਿੰਨ ਗੁਣਾਂ ਹੋ ਗਿਆ ਹੈ” ਸਾਡੇ ਦੇਸ਼ ਵਿੱਚ ਇਹਨਾਂ 65 ਸਾਲਾਂ ਵਿੱਚ ਅਨਾਜ ਕਿੰਨੇ ਗੁਣਾ ਵੱਧ ਪੈਦਾ ਹੋਣ ਲੱਗਿਆ ਹੈ ? ਇਹ ਜਾਣੇ ਬਿਨ੍ਹਾ ਆਬਾਦੀ ਦੇ ਵਾਧੇ ਦੀ ਗੱਲ ਕਰਨੀ ਅਧੂਰੀ ਲੱਗਦੀ ਹੈ | ਇਸਦਾ ਅੰਦਾਜਾ ਸਿਰਫ ਕਣਕ ਨੂੰ ਅਧਾਰ ਮੰਨ ਕੇ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1948 ਵਿੱਚ ਇੱਕ ਹੈਕਟੇਅਰ ਵਿੱਚੋਂ ਔਸਤ 0.8 ਟਨ  ਕਣਕ ਪੈਦਾ ਹੁੰਦੀ ਸੀ ਜੋ ਕਿ 2011 ਵਿੱਚ ਵਧਕੇ ਔਸਤ 5.45 ਟਨ ਪੈਦਾ ਹੋਣ ਲੱਗੀ ਮਤਲਬ ਕਿ ਅਨਾਜ (ਕਣਕ) ਦੀ ਉਪਜ ਵਿੱਚ  6.8 ਗੁਣਾ ਵਾਧਾ ਹੋ ਗਿਆ | ਆਦਮੀ ਨੇ ਆਪਣੀ ਆਬਾਦੀ ਤੋਂ ਕਣਕ ਦਾ ਝਾੜ ਤਕਰੀਬਨ ਦੋ ਗੁਣਾ ਵੱਧ ਪੈਦਾ ਕਰ ਲਿਆ ਹੈ, ਪਰ ਕਣਕ ਜਾਂ ਆਦਮੀ ਆਪਣੇ ਵਾਧੇ ਕਾਰਨ ਡਾਇਨਾਸੋਰਾਂ ਦੀ ਤਰ੍ਹਾਂ ਹਾਲੇ ਤੱਕ ਮਰੇ ਨਹੀਂ ਨਾ ਹੀ ਅਜਿਹੇ “ਕੁਦਰਤੀ” ਆਫਤ ਅਕਾਲ ਆਦਿ ਕਾਰਨ ਮਰ ਜਾਣ ਦੇ ਕੋਈ ਆਸਾਰ ਨਜ਼ਰ ਆ ਰਹੇ ਹਨ |

ਮਨੁੱਖ ਕੋਲ ਖਾਣ ਲਈ 64 ਸਾਲ ਪਹਿਲਾਂ ਤੋਂ ਅੱਜ ਅਨਾਜ ਦਾ ਦੁੱਗਣਾ ਭੰਡਾਰ ਹੈ | ਇਸਦਾ ਖੂਬਸੂਰਤ ਇਸ਼ਾਰਾ ਗੁਰਚਰਨ ਸਿੰਘ ਆਪਣੇ ਲੇਖ ਵਿੱਚ ਇਉਂ ਕਰਦੇ ਹਨ : “ਇਸ ਵੇਲੇ ਸਮੱਸਿਆ ਇਹ ਨਹੀਂ ਕਿ ਸਾਡੇ ਇੱਥੇ ਥਾਂ ਦੀ ਘਾਟ ਜਾਂ ਅੰਨ ਦੀ ਤੋਟ ਹੈ। ਸਮੱਸਿਆ ਇਹ ਵੀ ਨਹੀਂ ਕਿ ਸਿਹਤ ਸਹੂਲਤਾਂ ਚੰਗੀਆਂ ਨਹੀਂ ਜਾਂ ਇੱਥੇ ਧਨ ਦੀ ਘਾਟ ਹੈ।” ਆਬਾਦੀ ਸਿਰਫ 3.5 ਗੁਣਾ ਵਧੀ ਹੈ, ਇਸ ਹਿਸਾਬ ਨਾਲ ਤਾਂ 1948 ਨਾਲੋਂ ਭੁੱਖਮਰੀ ਅੱਧੀ ਰਹਿਣੀ ਚਾਹੀਦੀ ਸੀ, ਪਰ ਅੱਜ ਪ੍ਰਤੀ ਦਿਨ ਤਕਰੀਬਨ 10,000 ਬੱਚਾ ਭੁੱਖ ਜਾਂ ਕੁਪੋਸ਼ਣ ਨਾਲ ਹੀ ਮਰ ਕਿਉਂ ਜਾਂਦਾ ਹੈ? ਅਨਾਜ ਦਾ ਅੰਦਾਜਾ ਪ੍ਰਤੱਖ ਤੌਰ ’ਤੇ ਦਿਖ ਰਹੇ  ਗੋਦਾਮਾਂ ਵਿੱਚ ਸੰਭਾਲ ਦੀ ਘਾਟ ਕਾਰਨ ਸੜ ਰਹੇ ਅਨਾਜ ਤੋਂ ਲਗਾਇਆ ਜਾ ਸਕਦਾ ਜੋ ਅਖੀਰ ਸ਼ਰਾਬ ਬਣਾਉਣ ਦੇ ਕੰਮ ਆਵੇਗਾ |



ਆਖਣ ਦਾ ਅਰਥ ਭੁੱਖਮਰੀ ਦਾ ਕਾਰਨ ਅਨਾਜ ਦੀ ਕਮੀਂ ਨਹੀਂ ਕੋਈ ਹੋਰ ਹੈ ਜੋ ਆਬਾਦੀ ਦੇ ਵਾਧੇ ਦੀ ਆੜ ਵਿੱਚ ਛੁਪਾਇਆ ਜਾ ਰਿਹਾ ਹੈ | ਜਦ ਇਹ ਅਨਾਜ ਪਿਆ ਸੜ ਰਿਹਾ ਹੈ ਤਾਂ ਇਸਨੂੰ ਭੁੱਖੇ ਮਰਦੇ ਲੋਕਾਂ ਵਿੱਚ ਸੁਪ੍ਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੰਡਿਆ ਕਿਉਂ ਨਹੀਂ ਜਾਂਦਾ ? “ਸਤਿਕਾਰਯੋਗ” ਪ੍ਰਧਾਨ ਮੰਤਰੀ ਦਾ ਆਖਣਾ ਹੈ ਕਿ “ਇਸ ਤਰ੍ਹਾਂ ਕਰਨ ਨਾਲ ਭਾਰਤੀ ਕਿਸਾਨਾਂ ਨੂੰ ਉਤਪਾਦਕਤਾ ਵਧਾਉਣ ਲਈ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ |” ਸਿੱਧੜ ਤੋਂ ਸਿੱਧੜ ਬੰਦਾ ਵੀ ਇਸੇ ਗੱਲ ਨੂੰ ਥੋੜਾ ਵਿਚਾਰੇ ਤਾਂ ਉਹ ਠਾਹ ਦੇਣੇ ਇਸ ਨਤੀਜੇ ਤੇ ਪਹੁੰਚੇਗਾ ਕਿ ਅਨਾਜ ਦੀ ਘਾਟ ਕਾਰਨ ਭੁੱਖਮਰੀ ਨਹੀਂ, ਲੋਕਾਂ ਕੋਲ ਐਨੇ ਪੈਸੇ ਨਹੀਂ ਕਿ ਉਹ ਅਨਾਜ ਖਰੀਦ ਸਕਣ | ਦੂਜੇ ਬੰਨੇ ਇਸੇ ਅਨਾਜ ਨੂੰ ਐਨੀ ਵੱਧ ਮਾਤਰਾ ਵਿੱਚ ਪੈਦਾ ਕਰਕੇ ਦੇਸ਼ ਦੇ ਖ਼ਜ਼ਾਨੇ ਵਿੱਚ ਇਹ ਅਨਾਜ ਭੰਡਾਰ ਕਰਨ ਵਾਲਾ ਮਜ਼ਦੂਰ/ਕਿਸਾਨ/ਕਾਮਾ ਲੱਖਾਂ ਦੀ ਤਦਾਦ ਵਿੱਚ ਖੁਦਕੁਸ਼ੀਆਂ ਕਰ ਰਿਹਾ ਹੈ (ਇਹ ਵਿਸ਼ਾ ਅਲਗ ਚਰਚਾ ਤੇ ਸਪੇਸ ਦੀ ਮੰਗ ਕਰਦਾ) ਆਪਾਂ ਸਿਧ-ਪਧਰੇ ਜਿਹੇ ਢੰਗ ਨਾਲ ਇਸੇ ਵਿਸ਼ੇ ’ਤੇ ਪਰਤਦੇ ਹੋਏ ਗੱਲ ਇੱਕ ਆਮ ਜਿਹੇ ਸਵਾਲ ਨਾਲ ਸ਼ੁਰੂ ਕਰਦੇ ਹਾਂ ਕਿ ਜੋ ਕਿਸੇ ਵੀ ਦੇਸ਼ ਵਾਸੀਆਂ ਦੀਆਂ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਹਨ “ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਸਹੂਲਤਾਂ” ਕੀ ਇਹ ਸਾਡੇ  ਦੇਸ਼ ਦੇ ਵਾਸੀ ਕੋਲ ਪੂਰੀਆਂ ਹਨ ? ਉੱਤਰ ਹੈ ਬਿਲਕੁਲ ਵੀ ਨਹੀਂ (ਗੁਰਚਰਨ ਸਿੰਘ ਜੀ ਮੁਤਾਬਿਕ ਪੂਰੀਆਂ ਹਨ) | ਗੁਰਦਿਆਲ ਸਿੰਘ ਜੀ ਇਸ ਗੱਲ ਨੂੰ ਇਸ ਢੰਗ ਨਾਲ ਆਪਣੇ ਲੇਖ ਵਿੱਚ ਅੰਕਿਤ ਕਰਦੇ ਹਨ :

“ਅੱਧੀ ਤੋਂ ਵੱਧ ਆਬਾਦੀ ਭੁੱਖ ਨਾਲ (ਜਾਂ ਤੰਗੀ-ਤੁਰਸ਼ੀ ਨਾਲ) ਨਰਕ ਭੋਗ ਰਹੀ ਹੈ। ਪੜ੍ਹੇ-ਲਿਖੇ ਕਰੋੜਾਂ ਨੌਜਵਾਨ ਬੇਕਾਰ ਹਨ। ਗਰੀਬੀ ਦੀ ਰੇਖਾ ਤੋਂ ਹੇਠ ਰਹਿਣ ਵਾਲੇ ਚਾਲੀ-ਪੰਜਾਹ ਕਰੋੜ ਲੋਕਾਂ ਕੋਲ ਨਾ ਸਿਰ ਢਕਣ ਜੋਗੀ ਛੱਤ ਹੈ ਨਾ ਤਨ ਦੇ ਕੱਪੜੇ ਤੇ ਨਾ ਦੋ ਡੰਗ ਦੀ ਰੁੱਖੀ-ਸੁੱਖੀ ਰੋਟੀ। ਸਾਰੇ ਦੇਸ਼ ਦਾ ਹਵਾ ਪਾਣੀ ਦੂਸ਼ਿਤ ਹੈ। ਹਰ ਆਏ ਦਿਨ ਵਧ ਰਹੀ ਮਹਿੰਗਾਈ ਨੇ ਤੰਗੀ-ਤੁਰਸ਼ੀ ਨਾਲ ਗੁਜ਼ਾਰਾ ਕਰਨ ਵਾਲੀ ਅੱਧੀ ਆਬਾਦੀ ਦਾ ਲੱਕ ਤੋੜ ਦਿੱਤਾ ਹੈ।”

ਦੇਸ਼ ਦੀ 70% ਆਬਾਦੀ 20 ਰੁਪਏ ਪ੍ਰਤੀ ਦਿਨ ’ਤੇ ਗੁਜ਼ਾਰਾ ਕਰ ਰਹੀ ਹੈ ਐਨੇ ਪੈਸੇ ਵਿੱਚ ਅੱਜ ਦੀ ਮਹਿੰਗਾਈ ਵਿੱਚ ਇੱਕ ਡੰਗ ਦੀ ਰੋਟੀ ਵੀ ਨਹੀਂ ਮਿਲ ਸਕਦੀ, ਆਰਥਿਕਤਾ ਦੇ ਸਿੱਧੇ ਜਿਹੇ ਸਿਧਾਂਤ ਮੁਤਾਬਿਕ ਵੀ ਹੋਣਾ ਇਹ ਚਾਹੀਦਾ ਸੀ ਕਿ ਜੇ ਉਪਜ ਵਧੇ (ਆਬਾਦੀ (ਖਪਤਕਾਰ) ਦੇ ਅਨੁਪਾਤ ਵਿੱਚ) ਤਾਂ ਰੇਟ ਘਟਣਾ ਚਾਹੀਦਾ ਹੈ ਕਣਕ ਆਬਾਦੀ ਦੇ ਵਾਧੇ ਤੋਂ ਦੁੱਗਣੀ ਪੈਦਾ ਹੋ ਰਹੀ ਹੈ ਇੰਝ ਹੀ ਬਾਕੀ ਅਨਾਜ ਦਾ ਹਾਲ ਹੈ ਫਿਰ ਇਹ ਮਹਿੰਗੀ ਕਿਉਂ ਹੋ ਗਈ ? ਜੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਤਾਂ ਅਨਾਜ ਜਾਂ ਹੋਰ ਸਾਰੀਆਂ ਹੀ ਚੀਜ਼ਾਂ ਪੈਦਾ ਕਰਨ ਵਾਲੀ ਮਜਦੂਰ ਤੇ ਕਿਸਾਨ ਜਮਾਤ ਆਤਮ-ਹੱਤਿਆ ਦੇ ਰਾਹ ਨਾ ਪਈ ਹੁੰਦੀ, ਇਹ ਬੱਚੇ ਜੋ ਮਰ ਰਹੇ ਹਨ ਨਾ ਮਰਦੇ ਹੁੰਦੇ |

ਸਿਹਤ ਸਹੂਲਤ ਲਈ ਡਾਕਟਰਾਂ ਦੀ ਕਮੀਂ ਨਹੀਂ ਡਾਕਟਰੀ ਦੀ ਪੜ੍ਹਾਈ ਲਈ ਥਾਂ ਥਾਂ ਪ੍ਰਾਈਵੇਟ ਮੈਡੀਕਲ ਕਾਲਜ ਵੱਡੀ ਤਦਾਦ ਵਿੱਚ ਖੋਲ੍ਹੇ ਗਏ ਹਨ ਜਿਥੋਂ ਲੋੜ ਤੋਂ ਵਧ ਡਾਕਟਰ ਪੈਦਾ ਹੋ ਰਹੇ ਹਨ ਪਰ ਡਾਕਟਰੀ ਦੇ ਕੰਮ ਨੂੰ ਮੁਨਾਫਾ ਕੁੱਟਣ ਵਾਲਾ ਬਿਜਨਸ ਬਣਾ ਦੇਣ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀਂ ਹੈ ਪ੍ਰਾਈਵੇਟ ਹਸਪਤਾਲ ਧੜਾਧੜ ਖੁੱਲ੍ਹ ਰਹੇ ਹਨ, ਜਿੰਨਾ ਤੱਕ ਪਹੁੰਚ ਕਰਨਾ ਇਸ 70% ਆਬਾਦੀ ਲਈ ਕਿਵੇਂ ਵੀ ਸੰਭਵ ਨਹੀਂ | ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਸਰਕਾਰ ਲੁਕੇ ਰੂਪ ਵਿੱਚ ਮਾਲਥਸ ਦੇ ਸਿਧਾਂਤ ’ਤੇ ਕੰਮ ਕਰ ਰਹੀ ਨਜ਼ਰ ਆ ਰਹੀ ਹੈ ਜੋ ਆਖਦਾ ਹੈ “ਗਰੀਬੀ ਦੂਰ ਕਰਨ ਲਈ ਹੇਠਲੇ 20% ਗਰੀਬ ਲੋਕ ਮਾਰ ਦੇਣੇ ਚਾਹੀਦੇ ਹਨ ਜਾਂ ਇਹਨਾਂ ਦਾ ਇਲਾਜ਼ ਨਾ ਕਰੋ ਗੰਦੀਆਂ ਬਸਤੀਆਂ ਵਿੱਚ ਤਾੜੀ ਰੱਖੋ ਇਹ ਆਪੇ ਮਰ ਮਰਾ ਜਾਣਗੇ |” 

ਗੁਰਚਰਨ ਜੀ ਅੱਗੇ ਲਿਖਦੇ ਹਨ “...ਲੋੜਾਂ ਸਿਰਫ਼ ਰੋਟੀ, ਕੱਪੜਾ, ਮਕਾਨ ਅਤੇ ਸਿਹਤ ਸਹੂਲਤਾਂ ਤੱਕ ਹੀ ਸੀਮਤ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਮਨੁੱਖ ਦੀਆਂ ਹੋਰ ਵੀ ਬਹੁਤ ਸਾਰੀਆਂ ਲੋੜਾਂ ਹਨ ਜਾਂ ਇੰਜ ਕਹਿ ਲਈਏ ਕਿ ਪੂੰਜੀਵਾਦੀ ਸਮਾਜ ਨੇ ਉਸ ਲਈ ਇਹ ਲੋੜਾਂ ਪੈਦਾ ਕਰ ਦਿੱਤੀਆਂ ਹਨ, ਜਿਨ੍ਹਾਂ ਬਗ਼ੈਰ ਉਹ ਜੀਵਨ ਦਾ ਕਿਆਸ ਹੀ ਨਹੀਂ ਕਰ ਸਕਦਾ। ਇਨ੍ਹਾਂ ’ਚ ਸ਼ਾਮਲ ਹਨ- ਬਿਜਲੀ, ਗੱਡੀਆਂ, ਇੰਟਰਨੈੱਟ ਸਹੂਲਤਾਂ, ਫਲਾਈਓਵਰ, ਵੱਡੇ ਤੇ ਖੁੱਲ੍ਹੇ ਬਾਜ਼ਾਰ, ਚੌੜੀਆਂ-ਖੁੱਲ੍ਹੀਆਂ ਸੜਕਾਂ, ਘਰ ਅਤੇ ਦਫ਼ਤਰੀ ਬਿਲਡਿੰਗਾਂ, ਰੇਲਵੇ ਲਾਈਨਾਂ, ਬਿਜਲੀ ਘਰ, ਸਟੇਸ਼ਨ, ਹਵਾਈ ਅਤੇ ਬੱਸ ਅੱਡੇ, ਸੀਵਰੇਜ, ਗੰਦੇ ਨਾਲੇ, ਨਾਲੀਆਂ ਅਤੇ ਇਨ੍ਹਾਂ ਦੇ ਗੰਦੇ ਪਾਣੀ ਨੂੰ ਸਮੇਟਣ ਲਈ ਥਾਵਾਂ, ਫੈਕਟਰੀਆਂ, ਕਾਰਖਾਨੇ, ਮਿੱਲਾਂ, ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨ ਆਦਿ। ਜਿੰਨੀ ਕਿਸੇ ਦੇਸ਼ ਦੀ ਅਬਾਦੀ ਜ਼ਿਆਦਾ ਹੋਵੇਗੀ ਓਨੇ ਹੀ ਇਹ ਸਾਧਨ ਵੱਧ ਪੈਦਾ ਕਰਨੇ ਪੈਣਗੇ ਅਤੇ ਜਿੰਨੇ ਇਹ ਸਾਰੇ ਸਾਧਨ ਵੱਧ ਪੈਦਾ ਕੀਤੇ ਜਾਣਗੇ ਓਨਾ ਹੀ ਅਸੀਂ ਜੀਵਨ ਅਤੇ ਕੁਦਰਤੀ ਸਾਧਨਾਂ ਦਾ ਖਾਤਮਾ ਕਰ ਦੇਵਾਂਗੇ। ਸਾਡੇ ਕੋਲ ਖਣਿਜ ਤੇਲ, ਕੋਲਾ ਅਤੇ ਪਾਣੀ ਦੀ ਬਹੁਤ ਸੀਮਤ ਮਾਤਰਾ ਹੈ।”

ਬਿਜਲੀ (ਜਿਸਦਾ ਰੇਟ ਪ੍ਰਤੀ ਯੂਨਿਟ 5 ਰੁਪਏ ਤੋਂ ਉੱਪਰ ਹੈ (ਘਰੇਲੂ ਖਪਤ ਲਈ) ਜਦਕਿ ਹੁਣੇ ਹੋਏ “ਕੋਲੇ ਦੇ ਘਪਲੇ” ਰਾਹੀਂ ਸਾਫ਼ ਹੋ ਗਿਆ ਹੈ ਕਿ ਜੇ ਸਰਕਾਰ ਇਸਦੀ ਸੁਚੱਜੀ ਵਰਤੋਂ ਲੋਕ ਹਿੱਤ ਲਈ ਖੁਦ ਕਰੇ ਤਾਂ ਬਿਜਲੀ ਦੀ ਕਮੀਂ ਦੇਸ਼ ਲਈ ਕਦੇ ਆਵੇਗੀ ਹੀ ਨਹੀਂ ਕੋਲਾ ਦੇਸ਼ ਦੀ ਸਾਂਝੀ ਸੰਪਤੀ ਹੈ ਜਿਸਦਾ ਫਾਇਦਾ ਪੂਰੀ ਜਨਤਾ ਨੂੰ ਮਿਲਣਾ ਚਾਹੀਦਾ ਹੈ ਪਰ ਮਿਲਦਾ ਲੈਂਡ-ਲਾਰਡ ਨੂੰ ਹੀ ਹੈ ਉਹ ਵੀ ਨੋਟਾਂ ਦੇ ਗੱਫਿਆਂ ਦੇ ਰੂਪ ਵਿੱਚ), ਗੱਡੀਆਂ ਕਿਨੇ ਪ੍ਰਤੀਸ਼ਤ ਲੋਕਾਂ ਦੀ ਲੋੜ ਹੈ ? ਕਿਉਂਕਿ ਇਹ ਗਰੀਬ ਆਬਾਦੀ ਤਾਂ ਸਾਈਕਲ ਖਰੀਦਣ ਦੀ ਹੈਸੀਅਤ ਵਿੱਚ ਵੀ ਨਹੀਂ ਰਹੀ | ਸਾਇਕਲਾਂ ਲਈ ਕਿਸੇ ਫਲਾਈਓਵਰ ਬਣਾਉਣ ਦੀ ਲੋੜ ਸ਼ਾਇਦ ਹੀ ਪਵੇ | ਇੰਟਰਨੈੱਟ ਸਹੂਲਤਾਂ, ਫਲਾਈਓਵਰ, ਵੱਡੇ ਤੇ ਖੁੱਲ੍ਹੇ ਬਾਜ਼ਾਰ ਜਿਸਨੇ 20 ਰੁਪਏ ਦਾ ਸਮਾਨ ਖਰੀਦਣਾ ਹੈ, ਉਸਨੂੰ ਚੌੜੇ ਖੁੱਲੇ ਬਾਜਾਰਾਂ ਦੀ ਕਿੰਨੀ ਕੁ ਲੋੜ ਹੈ ਸੋਚਿਆ ਜਾ ਸਕਦਾ ਹੈ ਕਿ ਇਸ ਘਿਸੇ ਕੱਪੜੇ ਪਾਈ ਅਧੇ ਨੰਗੇ ਆਦਮੀਂ ਨੂੰ ਕੋਈ ਇਹਨਾਂ ਸ਼ਾਨਦਾਰ ਬਾਜਾਰਾਂ ਵਿੱਚ ਵੜਨ ਦੀ ਆਗਿਆ ਦੇਵੇਗਾ ? ਦਫ਼ਤਰੀ ਬਿਲਡਿੰਗਾਂ, ਬਿਜਲੀ ਘਰ, ਹਵਾਈ ਅੱਡੇ, ਆਦਿ । ਕੀ ਇਹਨਾਂ ਦੀ ਵਰਤੋਂ 20 ਰੁਪਏ ਕਮਾਉਣ ਵਾਲੀ 70% ਆਬਾਦੀ ਸਿਧੇ ਰੂਪ ਵਿੱਚ ਰੋਜਾਨਾ ਕਰ ਰਹੀ ਹੈ ? ਜਦ ਲੋਕ ਭੁੱਖੇ ਮਰ ਰਹੇ ਹੋਣ (ਯਾਦ ਰਹੇ ਅਨਾਜ ਦੀ ਘਾਟ ਕਾਰਨ ਨਹੀਂ ਉਹ ਤਾਂ ਸੜ ਰਿਹਾ ਹੈ) ਤਾਂ ਬਾਕੀ ਇਹ ਇਜ਼ਾਦ ਕੀਤੀਆਂ ਮੰਗਾਂ ਉਠਾਉਣ ਵਾਲੇ ਲੋਕ ਕੌਣ ਹਨ ? ਕੁਝ ਸੀਵਰੇਜ, ਬੱਸ ਅੱਡੇ, ਸਟੇਸ਼ਨ  ਵਰਗੀਆਂ ਹੋਰ ਮੰਗਾਂ ਜੋ ਮੈਂ ਗੁਰਚਰਨ ਜੀ ਦੀ ਲਿਖਤ ਵਿਚੋਂ ਛੱਡ ਦਿੱਤੀਆਂ ਹਨ ਉਹਨਾਂ ਲਈ ਇਹ ਗਰੀਬ ਲੋਕ ਸਿਰਫ 20 ਵਿੱਚ ਖਰੀਦੀਆਂ ਖਾਣ ਦੀਆਂ ਚੀਜਾਂ ਰਾਹੀ ਹੀ ਐਨਾ ਕੁ ਟੈਕਸ ਸਰਕਾਰ ਨੂੰ ਭੁਗਤਾ ਦਿੰਦੇ ਹਨ ਕਿ ਉਹ ਆਰਾਮ ਨਾਲ ਇਹ ਸਹੂਲਤਾਂ ਲੋਕਾਂ ਨੂੰ ਦੇ ਸਕਦੀ ਹੈ | ਕਾਰਖਾਨੇ ਫੈਕਟਰੀਆਂ ਵਿੱਚ ਅੰਨੇ ਵਾਹ 16-18 ਘੰਟੇ ਕੰਮ ਕਰਨ ਵੀ ਗਰੀਬ ਜਮਾਤ ਵਿਚੋਂ ਆਉਂਦੇ ਹਨ ਜਿੰਨਾ ਲਈ ਫੈਕਟਰੀ ਵਿੱਚ ਸਾਫ਼ ਹਵਾ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੁੰਦਾ | ਏਸੀ ਦਫਤਰ ਆਮ ਆਦਮੀ ਲਈ ਨਹੀਂ ਸਿਰਫ ਇਹਨਾਂ ਲੋਕਾਂ ਦੀ ਕਿਰਤ ਚੂਸਣ ਵਾਲੇ ਮਾਲਕਾਂ ਲਈ ਬਣਦੇ ਹਨ | ਇਹ ਵੀ ਜਾਂਚ ਕਰਾਕੇ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਸੀਵਰੇਜ ਆਦਿ ਦੀਆਂ ਸਹੂਲਤਾਂ ਹੁਣ ਤੱਕ ਕਿੰਨੀਆਂ ਮਿਲੀਆਂ ਹਨ ? ਤੇ ਉਹਨਾਂ ਦਾ ਦਿੱਤਾ ਟੈਕਸ ਕਿੱਧਰ ਚਲਾ ਜਾਂਦਾ ਹੈ ?

ਇਹ ਮੰਗਾਂ ਕਿਰਤੀ ਜਮਾਤ ਦੀਆਂ ਤਾਂ ਨਹੀਂ, ‘ਉੱਚ ਮੱਧ ਵਰਗ’ ਅਤੇ ‘ਧਨਾਡਾਂ’ ਦੀਆਂ ਨੇ (ਕਿਉਂਕਿ ਭੁੱਖੇ ਨੂੰ ਮੈਟਰੋ ਦੇ ਸਫਰ ਸੁਫ਼ਨੇ ਵੀ ਨਹੀਂ ਆਉਂਦੇ ਹੁੰਦੇ, ਫਲਾਈਓਵਰ ਤੇ ਗੱਡੀ ਦੀ ਗੇੜੀ ਦੇ ਤਾਂ ਕੀ ਆਉਣੇ ਹਨ) ਫਲਾਈਓਵਰ, ਮੈਟਰੋ ਰੇਲਵੇ ਲਾਈਨ ਬਣਾਉਣ ਵੇਲੇ ਮਜਦੂਰ ਨੂੰ ਦੋ ਦਿਹਾੜੀ ਦਾ ਕੰਮ ਮਿਲ ਸਕਦਾ ਹੈ (ਰੋਟੀ ਜੋਗੇ ਪੈਸੇ ਤੇ ਕਿਉਂਕਿ ਬੇਰੁਜ਼ਗਾਰਾਂ ਦੀ ਫੌਜ਼ ਪੂੰਜੀਵਾਦੀ ਤੰਤਰ ਉਜਰਤ ਘਟਾਉਣ ਲਈ ਹੀ ਰਖਦਾ ਹੈ) ਰੋਟੀ ਖਰੀਦਣ ਲਈ ਇਨ੍ਹਾਂ ਫਲਾਈਓਵਰਾਂ ਉੱਪਰੋਂ ਲੰਘੇਗਾ ਤਾਂ ਕਦੇ ਮਜਬੂਰੀ ਬੱਸ ਸਾਈਕਲ ’ਤੇ ਸੋ ਥੱਕੇ ਟੁੱਟੇ ਭੁੱਖਣ-ਭਾਣੇ ਨੂੰ ਹੋਰ ਕਸਰਤ ਕਰਨੀ ਪਵੇਗੀ | | ਬੱਸ ਅੱਡੇ ਸੋਹਣੇ ਬਣਾਉਣ ਨਾਲ ਕੀ ਸਾਬਿਤ ਕਰਨਾ ਹੈ ? ਜੋ ਰੋਜੀ/ਘਰ ਵਿਹੂਣੇ ਹਨ ਉਹਨਾਂ ਨੇ ਇਹ ਸੋਹਣੇ ਹਵਾਈ ਜਾਂ ਬੱਸ ਅੱਡਿਆਂ ਨੂੰ ਕੀ ਚੱਟਣਾ ਹੈ ? ਉਸ ਕੋਲ ਤਾਂ ਬੱਸ ਟਿਕਟ ਦੇ ਪੈਸੇ ਤੱਕ ਨਹੀਂ |

ਪਾਣੀ ਤੱਕ ਗਰੀਬਾਂ ਨੂੰ ਮੁਫਤ (ਘੱਟ ਕੀਮਤ ਤੇ) ਜੇ ਮਿਲਦਾ ਹੈ ਤਾਂ ਇਸਤੇ ਕਾਟਾ ਵੱਜਣ ਵਾਲਾ ਹੀ ਹੈ ਸਸਤੀ ਗੈਸ ਤੇ ਵੱਜਣ ਜਾ ਰਹੇ ਕਾਟੇ ਦੀ ਤਰਾਂ ਹੀ,| ਪਾਣੀ ਪਾਣੀ ਕੂਕਕੇ ਸਰਕਾਰ ਦੇਸ ਦਾ ਸਾਰਾ ਪਾਣੀ ਕਿਸੇ ਕੰਪਨੀ ਨੂੰ ਠੇਕੇ ਤੇ ਦੇਣ ਦੇ ਰੌਂਅ ਵਿੱਚ ਹੈ | ਪਾਣੀ ਦੀ ਕਮੀਂ ਗਰੀਬਾਂ ਸਿਰ ਨਾ ਪਾ ਦੇਣਾ, ਇਸ ਲਈ ਇੱਕ ਤਥ ਪੀਣ ਵਾਲਾ ਪਾਣੀ ਲੈਂਡ-ਲਾਰਡ ਘਰਾਨੇ ਖਰਾਬ ਕਰ ਰਹੇ ਨੇ ਕਿਉਂਕਿ ਕਾਰਖਾਨਿਆਂ ਦੀ ਜਹਿਰੀਲੀ  ਗੰਦਗੀ ਨਦੀਆਂ ਵਿੱਚ ਪ੍ਰਦੂਸ਼ਣ ਬੋਰਡ ਨਾਲ ਗੰਢ-ਤੁੱਪ ਕਰਕੇ ਗਰੀਬ ਨਹੀਂ ਸੁੱਟ ਰਹੇ | ਗੁਰਚਰਨ ਸਿੰਘ ਜੀ ਦਾ ਡੂੰਘੇ ਪਾਣੀ ਦਾ ਅਸ਼ੁਧ ਹੋਣ ਵਾਲਾ ਤਰਕ ਕੋਈ ਦਮ ਨਹੀਂ ਰਖਦਾ ਹਾਲਤ ਉਲਟ ਹੈ ਕਿ ਡੂੰਘੇ ਪਾਣੀ ਹੀ ਪੀਣਯੋਗ ਨਿੱਕਲ ਰਹੇ ਹਨ ਉੱਪਰਲੀਆਂ ਪੱਤਣਾ ਦੇ ਪਾਣੀ ਹਰੀ ਕ੍ਰਾਂਤੀ ਦੇ ਨਾਮ ਤੇ ਕੰਪਨੀਆਂ ਅਤੇ ਸਰਕਾਰੀ ਸਿਫਾਰਸ਼ਾਂ ਨਾਲ ਖੇਤਾਂ ਵਿੱਚ ਪੈਣ ਵਾਲੀ ਬੇ-ਥਾਹ ਪੈਸਟੀਸਾਈਡ ਨੇ ਅਤੇ ਕਾਰਖਾਨਿਆਂ ਦੇ ਪਾਣੀ ਚ ਮਿਲੇ ਜਹਿਰੀਲੇ ਗੰਦ ਨੇ ਤਹਿਸ ਨਹਿਸ ਕਰ ਦਿੱਤੇ ਹਨ  ਇਸ ਬਾਬਤ ਕਿਸੇ ਬੋਰ ਲਗਾਉਣ ਵਾਲੇ ਆਮ ਮਜਦੂਰ ਨਾਲ ਹੀ ਗੱਲ ਕਰਕੇ ਦੇਖੀ ਜਾ ਸਕਦੀ ਹੈ | ਇਹ ਨੁਕਤਾ ਗਹਿਰੇ ਘਟੀਆ ਪਾਣੀ ਵਾਲਾ ਗੁਰਚਰਨ ਸਿੰਘ ਨੇ ਸਤਿਆਮੇਵ ਜਯਤੇ ਵਿਚੋਂ ਸੁਣਿਆਂ ਲਗਦਾ ਹੈ ਜੋ ਰਿਲਾਇੰਸ ਵਰਗੇ ਧਨਾਡ ਲੋਕ ਉਛਾਲ ਰਹੇ ਹਨ | ਰੋਟੀ ਕੱਪੜਾ ਮਕਾਨ ਸਿਹਤ ਵਿਦਿਆ ਵਰਗੀਆਂ ਸਹੂਲਤਾਂ ਸਰਕਾਰ ਨੇ ਆਪਣੇ ਦੇਸ਼ ਵਾਸੀਆਂ ਲਈ ਮੁਹਈਆ ਕਰਾਉਣੀਆਂ ਹੁੰਦੀਆਂ ਨੇ | ਪਰ ਸਰਕਾਰ ਦਾ ਸਾਰਾ ਜ਼ੋਰ ਵੱਡੇ ਧਨਾਡਾਂ ਨੂੰ ਟੈਕਸ ਵਿਚੋਂ ਛੋਟਾਂ ਦੇਣ ਤੇ ਅਤੇ ਪਬਲਿਕ ਸੈਕਟਰ ਜੋ ਪਬਲਿਕ ਦੇ ਪੈਸੇ ਨਾਲ ਖੜ੍ਹਾ ਕੀਤਾ ਗਿਆ ਸੀ ਨੂੰ ਨੀਲਾਮ ਕਰਨ ਤੇ ਲੱਗਿਆ ਹੋਇਆ ਹੈ | ਇਹ ਗਰੀਬੀ ਅਮੀਰੀ ਦੇ ਵਧ ਚੁੱਕੇ ਪਾੜੇ ਲਈ ਵੱਸੋਂ ਨਹੀਂ ਸਰਕਾਰ ਦੀ ਬਾਂਦਰ ਵੰਡ ਜ਼ਿੰਮੇਵਾਰ ਹੈ | ਜਿਸਨੂੰ ਵੱਸੋਂ ਦੀ ਸਮੱਸਿਆ ਦੇ ਨਾਮ ਹੇਠ ਲਕੋਇਆ ਜਾ ਰਿਹਾ ਹੈ |

ਭੱਠਿਆਂ ਦੀ ਜ਼ਰੂਰਤ ਇੱਟਾਂ ਥੱਪਣ ਦੇ ਕਾਰੋਬਾਰ ਲਈ ਗਰੀਬ ਜਨਤਾ ਨੂੰ ਹੋ ਸਕਦੀ ਹੈ ਪਰ ਇੱਟਾਂ ਦੀ ਜ਼ਰੂਰਤ ਤਰਪਾਲਾਂ ਹੇਠ ਦਿਨ ਕੱਟੀ ਕਰਨ ਵਾਲਿਆਂ ਨੂੰ ਜਾਂ ਇੱਕ ਕਮਰੀ ਉਸਾਰkkekeਕੇ ਮੁਰਗਿਆਂ ਵਾਂਗ 25-30 ਤੜੇ ਰਹਿਣ ਵਾਲੇ ਮਜਦੂਰਾਂ ਨੂੰ ਬਹੁਤੀ ਨਹੀਂ, ਵੱਡੀਆਂ ਬਿਲਡਿੰਗਾਂ ਦਿਆਂ ਮਾਲਕਾਂ ਨੂੰ ਹੈ | ਇੱਕ ਸਿਰਫ ਛੇ ਜੀਆਂ ਦੇ ਪਰਿਵਾਰ ਵੱਲੋਂ ਆਪਣੇ ਲਈ ਪਾਈ ਛੱਬੀ ਮੰਜਿਲੀ  ਕੋਠੀ ਨੂੰ ਇਹਨਾਂ ਇੱਟਾਂ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੋ ਗਰੀਬਾਂ ਦੀ ਜਰੂਰਤ ਬਣਾਕੇ ਪੇਸ਼ ਕੀਤੀ ਜਾ ਰਹੀ ਹੈ | ਭੱਠਿਆਂ ਦੇ ਧੂਏਂ ਦਾ ਪ੍ਰਦੂਸ਼ਣ ਵੀ 80% ਤੋਂ ਵਧ ਇਹਨਾਂ ਚੰਦ ਕੁ ਅਮੀਰਾਂ ਦੇ ਖਾਤੇ ਹੀ ਪੈਂਦਾ ਹੈ |

ਗੁਰਦਿਆਲ ਸਿੰਘ ਜੀ ਦਾ ਮੁੱਖ ਮੁੱਦਾ ਸਾਖਰਤਾ ਨੂੰ ਲੈਕੇ ਹੈ ਕਿ ਅਨਪੜ੍ਹ ਲੋਕ ਆਬਾਦੀ ਵਧਾ ਰਹੇ ਹਨ, ਪਰ ਉਹ ਇਹ ਨਹੀਂ ਦਸਦੇ  ਕਿ ਅਨਪੜ੍ਹ ਹਨ ਹੀ ਕਿਉਂ ? ਅਧਿਆਪਕ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ ਨੌਕਰੀਆਂ ਲਈ ਲੇਲ੍ਹੜੀਆਂ ਕਢਦੇ ਸਰਕਾਰ ਦੇ “ਨਿਆਂ ਤੰਤਰ” ਤੋਂ ਡੰਡੇ ਖਾਂਦੇ ਨਜ਼ਰ ਆ ਰਹੇ ਹਨ | ਹਾਲਤ ਇੱਥੇ ਵੀ ਉਹੀ ਹੈ ਕਿ ਵਿੱਦਿਆ ਦਾ ਪਬਲਿਕ ਸੈਕਟਰ ਖਤਮ ਕੀਤਾ ਜਾ ਰਿਹਾ ਹੈ ਤੇ ਪ੍ਰਾਈਵੇਟ ਸੈਕਟਰ ਨੂੰ ਚੰਮ ਦੀਆਂ ਚਲਾਉਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ | ਉੱਚ ਵਿੱਦਿਆ ਦੀ ਗੱਲ ਤਾਂ ਦੂਰ ਪ੍ਰਾਇਮਰੀ ਵਿੱਦਿਆ ਹੀ ਲੋਕਾਂ ਦੀਆਂ ਜੇਬਾਂ ਬੜੇ ਹੀ ਸੋਹਣੇ ਸੋਹਣੇ ਨਾਵਾਂ ਦੇ ਸਕੂਲਾਂ ਵਿੱਚ ਕੱਟਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਮਤਲਬ ਕਿ ਵਿੱਦਿਆ ਅੱਜ ਪਰਉਪਕਾਰੀ ਨਹੀਂ ਜੇਬ ਭਾਰੀ ਕਰਨ ਦਾ ਸਾਧਨ ਹੈ ਜਿਸ ਕਾਰਨ ਇਹ ਬਹੁਤ ਘੱਟ ਲੋਕਾਂ ਤੱਕ ਪਹੁੰਚ ਰਹੀ ਹੈ ਅਤੇ ਦਸਵੀਂ ਤੱਕ ਨਾ ਫੀਸ-ਨਾ ਫੇਲ੍ਹ ਦਾ ਫਾਰਮੂਲਾ ਵੀ ਲੋਕਾਂ ਨੂੰ “ਪੜ੍ਹੇ-ਲਿਖੇ ਅਨਪੜ੍ਹ” ਬਣਾਉਣ ਲਈ ਵਰਤਿਆ ਜਾ ਰਿਹਾ ਹੈ |

ਗੁਰਦਿਆਲ ਸਿੰਘ ਜੀ ਦੇ ਬੋਲ ਵੀ ਪੜ੍ਹ ਲੈਣੇ ਚਾਹੀਦੇ ਹਨ : “ਦੇਸ਼ ਵਿਚ ਵਧ ਰਹੀ ਆਬਾਦੀ ਤੇ ਘਟ ਰਹੇ ਸਾਧਨਾਂ, ਮਹਿੰਗਾਈ, ਡਾਕਟਰੀ ਸਹੂਲਤਾਂ, ਪਾਣੀ, ਬਿਜਲੀ, ਅਨਪੜ੍ਹਤਾ ਤੇ ਦੂਸ਼ਿਤ ਹੋ ਰਹੇ ਵਾਤਾਵਰਣ ’ਤੇ (ਜੋ ਵਧਦੀ ਆਬਾਦੀ ਕਾਰਨ ਹੀ ਸੰਕਟ ਬਣ ਰਿਹਾ ਹੈ) ਕੋਈ ਇਕ ਸ਼ਬਦ ਵੀ ਗੰਭੀਰਤਾ ਨਾਲ ਨਹੀਂ ਬੋਲਦਾ।”

ਆਬਾਦੀ ਦੇ ਨਿਯੰਤਰਣ ਲਈ ਗੁਰਦਿਆਲ ਸਿੰਘ ਜੀ ਚੀਨ ਵਰਗੇ ਸਖਤ ਕਾਨੂੰਨ ਦੀ ਮੰਗ ਕਰ ਰਹੇ ਹਨ ਪਰ ਮੰਗ ਪੂੰਜੀਵਾਦੀ ਸਰਕਾਰ ਤੋਂ ਰਹੇ ਹਨ, ਉਹ ਕਾਨੂੰਨ ਤਦ ਬਣਿਆ ਸੀ ਜਦ ਉੱਥੇ ਸਮਾਜਵਾਦੀ ਇਨਕਲਾਬ ਹੋ ਚੁੱਕਿਆ ਸੀ ਤੇ ਇਹ ਕਿਸੇ ਤੇ ਡੰਡੇ ਨਾਲ ਲੱਦੇ ਜਾਣ (ਜਿਵੇਂ ਕਿ ਗੁਰਦਿਆਲ ਸਿੰਘ ਜੀ ਦਾ ਭਰਮ ਹੈ) ਨਾਲੋਂ ਸਭਿਆਚਾਰਕ ਇਨਕਲਾਬ ਦਾ ਹੀ ਇੱਕ ਕਦਮ ਸੀ | ਵੱਧ ਆਬਾਦੀ ਤੇ ਸਰਮਾਏਦਾਰੀ ਬਾਰੇ ਗੁਰਚਰਨ ਸਿੰਘ ਸੋਹਣਾ ਪਰ ਪੇਤਲੀ ਸਮਝ ਵਿਚੋਂ ਲਿਖਦੇ ਹਨ “ਵਿਚਾਰਨ ਵਾਲੀ ਗੱਲ ਇਹ ਹੈ ਕਿ ਵਧੀ ਹੋਈ ਅਬਾਦੀ ਹਮੇਸ਼ਾਂ ਸਰਮਾਏਦਾਰ ਧਿਰ ਲਈ ਫ਼ਾਇਦੇਮੰਦ ਸਾਬਤ ਹੁੰਦੀ ਹੈ। ਜਿੰਨੀ ਜ਼ਿਆਦਾ ਅਬਾਦੀ ਓਨੀ ਵੱਡੀ ਮੰਗ ਮਤਲਬ ਓਨੀ ਵੱਡੀ ਮੰਡੀ। ਜਦੋਂ ਮੰਡੀ ਦੀ ਮੰਗ ਜ਼ਿਆਦਾ ਹੋਵੇਗੀ ਤਾਂ ਇਸ ਦਾ ਫ਼ਾਇਦਾ ਸਿੱਧਾ ਸਰਮਾਏਦਾਰ ਨੂੰ ਹੋਵੇਗਾ। ਉਸ ਨੂੰ ਲੇਬਰ ਸਸਤੀ ਮਿਲੇਗੀ ਅਤੇ ਤਿਆਰ ਕੀਤੇ ਮਾਲ ਦੀ ਮੰਗ ਵੀ ਵਧੇਗੀ।” ਬੇਰੁਜ਼ਗਾਰੀ ਅਤੇ ਨੰਗ-ਭੁੱਖ ਨਾਲ ਘੁਲਦੀ ਆਬਾਦੀ ਦਾ ਬੇ-ਤਹਾਸ਼ਾ ਵਾਧਾ ਕਦੇ ਵੀ ਪੂੰਜੀਵਾਦੀ ਲੋਟੂ ਤੰਤਰ ਨੂੰ ਸਿਰ ਪਰਨੇ ਕਰ ਸਕਦਾ ਹੈ, ਕਿਸੇ ਬਗਾਬਤ ਰਾਹੀਂ ਜੋ ਕੋਈ ਠੋਸ ਨਤੀਜੇ ਨਹੀਂ ਕਢ਼ ਸਕਦੀ ਅਤੇ ਕਿਸੇ ਇਨਕਲਾਬ ਰਾਹੀਂ ਵੀ, ਪੂੰਜੀਵਾਦੀ ਲੋਟੂ ਤੰਤਰ ਦਾ ਇਹੋ ਡਰ “ਆਬਾਦੀ ਆਬਾਦੀ” ਕੂਕਦਾ ਰਹਿੰਦਾ ਹੈ ਅਤੇ ਵਿੱਚ ਵਿਚਾਲੇ ਲਟਕਦੇ ਮੱਧ ਵਰਗ ਨੂੰ ਇਸੇ ਦੀ “ਡੋਜ਼” ਚੜਦੀ ਹੈ |

ਲੇਖ ਦੇ ਅੰਤ ਵਿੱਚ ਗੁਰਚਰਨ ਸਿੰਘ ਸਰਮਾਏਦਾਰੀ ਸੰਸਦ ਅੱਗੇ ਹੀ ਇਹਨਾਂ ਲਫਜ਼ਾਂ ਵਿੱਚ ਗਿੜਗਿੜਾ ਰਹੇ ਨਜ਼ਰ ਆਉਂਦੇ ਹਨ : “ਸਾਡੇ ਦੇਸ਼ ਦੀ ਵਧ ਰਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਕੁਝ ਖ਼ਾਸ ਕਾਨੂੰਨ ਪਾਸ ਕਰਨ ਦੀ ਲੋੜ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼ਾਸਨ  ਕਰਦੀਆਂ ਸ਼ਕਤੀਆਂ ਇਸ ਲਈ ਸੁਹਿਰਦ ਹੋਣ।”  ਖਾਸ ਕਾਨੂਨ ਲਾਗੂ ਕਰਨ ਤੋਂ ਪਹਿਲਾਂ (ਚੀਨ ਦੀ ਤਰਜ਼ ਤੇ) ਸਭ ਲਈ ਰੁਜ਼ਗਾਰ ਦਾ ਪ੍ਰਬੰਧ ਜ਼ਰੂਰੀ ਹੈ | ਸਰਮਾਏਦਾਰ ਦੀ ਸੱਤਾ ਤੋਂ ਸੁਹਿਰਦ ਹੋਣ ਦੀ ਆਸ ਕੋਈ “ਭੋਲਾ ਪੰਛੀ” ਹੀ ਕਰ ਸਕਦਾ ਹੈ |

ਛੋਟਾ ਜਿਹਾ ਤਰਕ ਹੀ ਇਸ ਆਬਾਦੀ ਦੀ ਗੰਭੀਰ ਸਮੱਸਿਆ ਦੇ ਪਾਏ ਨਕਾਬ ਨੂੰ ਲੀਰਾਂ ਕਰ ਸਕਦਾ ਹੈ ਉਹ ਇਹ ਕਿ ਅੱਜ ਸਾਰੀ ਦੁਨੀਆਂ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੈ ਭਾਰਤ ਵੀ ਇਸ ਵਿੱਚ ਸ਼ਾਮਿਲ ਹੈ ਆਰਥਿਕ ਮੰਦਵਾੜੇ ਦਾ ਸਿਧਾ ਜਿਹਾ ਅਰਥ ਹੀ ਇਹ ਹੁੰਦਾ ਹੈ ਕਿ ਉਤਪਾਦਨ ਜ਼ਰੂਰਤ ਤੋਂ ਜ਼ਿਆਦਾ ਵਧ ਜਾਂਦਾ ਹੈ ਤੇ ਲੋਕਾਂ ਦੀ ਖਰੀਦ ਸ਼ਕਤੀ ਘੱਟ ਹੋ ਜਾਂਦੀ ਹੈ | ਇਹ ਖਰੀਦ ਸ਼ਕਤੀ ਘਟਣ ਦਾ ਕਾਰਨ ਲੋਕਾਂ ਦਾ ਕਾਹਿਲ ਹੋਣਾ ਨਹੀਂ ਹੁੰਦਾ ਤੇ ਨਾ ਹੀ ਆਬਾਦੀ ਦਾ ਵਧ ਹੋਣਾ ਹੁੰਦਾ ਹੈ, ਸਗੋਂ ਇਸਦਾ ਕਾਰਨ ਦੇਸ਼ ਦੀ ਸਾਰੀ ਪੂੰਜੀ ਦਾ ਕੁਝ ਹੱਥਾਂ ਵਿੱਚ ਇੱਕਠਾ ਹੋਣਾ ਹੁੰਦਾ ਹੈ | ਆਉਣ ਵਾਲੇ ਦਿਨਾਂ ਵਿੱਚ ਇਹ ਕੇਂਦਰੀਕਰਨ ਹੋਰ ਵਧੇਗਾ ਤੇ ਆਬਾਦੀ ਵਰਗੇ ਭਰਮ ਹੋਰ ਜ਼ੋਰ ਸ਼ੋਰ ਨਾਲ ਪ੍ਰਚਾਰੇ ਜਾਣਗੇ | ਭਾਰਤ ਵਿੱਚ ਕਿਸੇ ਵੀ ਚੀਜ ਦੀ, ਆਬਾਦੀ ਦੇ ਅਨੁਪਾਤ ਵਿੱਚ ਕੋਈ ਵੀ ਕਮੀਂ ਨਹੀਂ | ਉਤਪਾਦਨ ਦਾ ਵਧ ਹੋਣਾ ਖਪਤ ਦਾ ਘੱਟ ਹੋਣਾ ਹੀ ਹਮੇਸ਼ਾ ਆਰਥਿਕ ਮੰਦਵਾੜੇ ਦਾ ਕਾਰਨ ਹੁੰਦਾ ਹੈ ਨਾ ਕਿ ਚੀਜ਼ਾਂ ਦਾ ਘੱਟ ਹੋਣਾ | ਮਸਲੇ ਹਨ, ਮਸਲਿਆਂ ਦੀ ਗਲਤ ਨਿਸ਼ਾਨਦੇਹੀ ਗਲਤ ਹੱਲ ਅੱਗੇ ਲੈਕੇ ਆਵੇਗੀ ਹੋ ਸਕਦੈ ਅਸੀਂ ਬਿਮਾਰੀ ਮਾਰਨ ਦੇ ਯਤਨ ਵਿੱਚ ਬੀਮਾਰ ਹੀ ਮਾਰ ਦੇਣ ਦੀ ਸਲਾਹ ਦੇ ਬੈਠੀਏ |

ਅਸਲ ਸਰੂਪ : ਦੁਨੀਆਂ ਦੀ ਵੱਸੋਂ ’ਚ ਸਲਾਨਾ ਵਾਧੇ ਦੀ ਦਰ ਪਿਛਲੇ 40-45 ਸਾਲਾਂ ਤੋਂ ਲਗਾਤਾਰ ਘਟੀ ਹੈ 1965 ਵਿੱਚ ਸਲਾਨਾ ਵਸੋਂ ਵਿੱਚ ਵਾਧੇ ਦੀ ਦਰ ਤਕਰੀਬਨ 2.1 ਪ੍ਰਤੀਸ਼ਤ ਸੀ, ਜਿਹੜੀ ਘਟਕੇ ਮਹਿਜ 1.14 ਪ੍ਰਤੀਸ਼ਤ ਰਹਿ ਗਈ ਹੈ | ਭਾਰਤ ਵਿੱਚ ਇਹ ਦਰ ਸੰਨ 1986 ਵਿੱਚ 2.16 ਪ੍ਰਤੀਸ਼ਤ ਹੋਇਆ ਕਰਦੀ ਸੀ, ਜਿਹੜੀ ਘੱਟ ਕੇ ਸੰਨ 2008 ‘ਚ 1.34 ਹੋ ਗਈ (ਵਰਲਡ ਬੈਂਕ ਡੇਵੇਲਪਮਿੰਟ ਇੰਡੀਕੇਟਰਸ) ਇਸ ਡਾਟੇ ਨੂੰ ਦੇਖਦੇ ਹੋਏ ਸੋਚਿਆ ਜਾ ਸਕਦਾ ਹੈ ਕਿ ਜੋ ਆਬਾਦੀ ਵਾਧਾ ਆਏ ਸਾਲ ਘਟ ਹੀ ਰਿਹਾ ਹੈ ਉਸਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਨਾ ਹਊਆ ਹੈ ਜਾਂ ਹਕੀਕਤ ?

Comments

jasmeet singh

gudail singh aapne aap nu marxwadi dasde ne .........

charanjit mannsupi

ਹੁਣ ਤਾਂ ਅੰਬਾਨੀਆਂ ਹਵਾ ਵੀ ਮੱਲੀ ਕਦੋਂ ਤਕ ਗੁਰਬਤਾਂ ਨੂੰ ਸਾਹ ਆਉਣਾ

Prof. HS Dimple

ਇਕਬਾਲ ਜੀ, ਤੁਹਾਡਾ ਲੇਖ ਪੜ੍ਹ ਕੇ ਡਾ: ਮਨਮੋਹਣ ਸਿੰਘ ਦੀ ਨਵ-ਉਦਾਰਵਾਦੀ ਨੀਤੀ ਦੇ ਹੋਰ ਪਾਜ ਸਾਹਮਣੇ ਆਏ ਹਨ। ਮੈਂ ਤੁਹਾਡੀ ਕਲਮ ਨੂੰ ਸੈਲਿਊਟ ਕਰਦਾ ਹਾਂ। ਬਹੁਤ ਦੇਰ ਬਾਅਦ ਤੁਹਾਡਾ ਲੇਖ ਪੜ੍ਹਿਆ ਅਤੇ ਇਕ ਵਾਰ ਫਿਰ ਲੂੰ-ਕੰਡੇ ਖੜ੍ਹੇ ਹੋ ਗਏ। ਜੇਕਰ ਤੁਹਾਡੇ ਵਰਗੇ ਚਿੰਤਕ ਦੇਸ਼ ਦੇ ਹਾਕਮਾਂ ਦੇ ਸਲਾਹਕਾਰ ਹੁੰਦੇ ਤਾਂ ਗਰੀਬੀ, ਅਨਪੜ੍ਹਤਾ, ਅਗਿਆਨਤਾ ਅਤੇ "ਆਬਾਦੀ" ਜਿਹੀਆਂ ਸਮੱਸਿਆਵਾਂ ਨਾ ਰਹਿੰਦੀਆਂ। "ਆਬਾਦੀ" ਨੂੰ ਮੈਂ ਕੌਮਿਆਂ ਵਿਚ ਲਿਖਿਆ ਹੈ। ਬੇਸ਼ਕ, ਬਿਨਾਂ ਸ਼ੱਕ, ਆਬਾਦੀ-ਆਬਾਦੀ ਕੂਕਣ ਵਾਲਾ ਪੂੰਜੀਵਾਦੀ ਢਾਂਚਾ ਅਤਿ-ਗਰੀਬਾਂ ਤੋਂ ਹੀ ਡਰਦਾ ਹੈ, ਜੋ ਇਨਕਲਾਬ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਕੋਲ ਖੋਹੇ ਜਾਣ ਲਈ ਕੁਝ ਨਹੀਂ। ਮੱਧ-ਵਰਗੀ ਤਾਂ ਵਿਚਾਰਾ "ਦੋ ਪਿੜਾਂ ਵਿਚਕਾਰ ਪਿਸਦਾ" ਵੀ ਹੈ, ਪਰ ਚੀਕ ਮਾਰਣੋਂ ਵੀ ਤਰਸਦਾ ਹੈ, ਕਿ ਜੋ ਮਿਲਦੈ ਊਹੀ ਨਾ ਖੁੱਸ ਜਾਵੇ। ਨੌਕਰੀ ਜੇ ਹੈ, ਤਾਂ ਲਹਿ ਨਾ ਜਾਵੇ। ਸਰਕਾਰੀ ਸਹੂਲਤ, ਜੇ ਕੋਈ ਹੈ, ਤਾਂ ਖਤਮ ਨਾ ਹੋ ਜਾਵੇ। ਬਾਕੀ, ਜਲ ਨੀਤੀ 2012 ਤਾਂ ਅਜੇ ਚੰਗੀ ਤਰ੍ਹਾਂ ਜਨ-ਸੰਚਾਰ ਸਾਧਨਾਂ ਨੇ ਵੀ ਨਹੀਂ ਦੱਸੀ, ਇਕਬਾਲ ਜੀ ਨੇ ਉਸ ਤੇ ਵੀ ਟਿੱਪਣੀ ਕਰ ਦਿੱਤੀ। ਤੁਹਾਡੇ ਵਰਗੇ ਚੇਤਨ ਇਨਸਾਨ ਹੀ ਸਾਡੇ ਆਦਰਸ਼ ਹਨ, ਇਕਬਾਲ ਜੀ! ਤੁਹਾਡੇ ਇਕ ਇਕ ਅੱਖਰ ਨਾਲ ਸਹਿਮਤੀ ਜਤਾਉਂਦਾ ਹੋਇਆ, ਆਪਣਾ ਸਲਾਮ ਪੇਸ਼ ਕਰਦਾ ਹਾਂ। ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ! ਤੁਹਾਡਾ ਛੋਟਾ ਜਿਹਾ ਵੀਰ (ਜੇ ਤੁਸੀਂ ਆਗਿਆ ਦਵੋ!)

Jaskaran

Kamaal !

Avtar baee

ਇਕਬਾਲ ਦੀਆਂ ਟਿਪਣੀਆਂ ਗਹੁ ਨਾਲ ਪੜ੍ਹਨ ਅਤੇ ਵਿਚਾਰਨ ਦੀ ਲੋੜ ਹੈ...ਬਹੁਤ ਖੂਬ

dhanwant bath

sohna laikh hai g...baitahasha vad rahi abadi v 1 masla hai per veer iqbaal dian kahian galla v dhian mangdian hun....

Jas Brar

bal veer bahut sohna likhia .. tusi bahut kush ankadian sahit pesh karke ik sulzi hoi kalam da pargtaawa keeta ... lokan de jeewan padhar nu ucha chukia ja sakda eh tusi sabit keeta ke abadi wadh hai per ehni vi vadh nahi ke asi es abadi da dhidd na bhar sakie ........ per ki abadi da wadhna sachmuch ik samsia nahi ? uhna de lekh de adhar te galat ne samsia layi .... per ki Family planing nahi honi chahidi ? ki bache kudrat di den samaz ke 8-10 kar laine chahide ne? ... ki wadhadi abadi da asin edan dhidd kad tak bhar sakange ... main ajj di gall nahi karda tuhade lekh nu pard ke mainu eh te saaf ho gaya ke eh ajj hall ho sakdi hai per kall ki hovega je abadi edan hi wadhdi gayi ? main Australia ch raihna ethe di total abadi Punjab naalon vi ghat hai te khetarfall India tonh dugna har banda raz ke saunda har bande de layi satkaar hai .. ik banda marda te sarkaar nu hathan pairan di pai jaandi hai lokan di kadar hai .... jad kise cheez di bahutaat hundi hai taan kadar ghat jaandi hai ..... wadh abadi ne laber compition lianda je labour limited hai taan rate apne aap wadhega .... 10,000 di abadi ch je 1 hospital hai te uthe 10 bande di emrgancy hai taan sehat sahooltan wadhia raingian te je banda uthe 1 lakh ho jave fir 10 bed te kidan set hou ?

sukhjinder

ਇਕਬਾਲ ਜੀ ਤੁਹਾਡਾ ਲੇਖ ਇਕ ਪ੍ਰਤੀਕਰਮ ਹੀ ਨਹੀਂ ਸਗੋਂ ਪਰਤ ਦਰ ਪਰਤ ਸਰਮਾਏਦਾਰੀ ਦਾ ਪਾਜ ਉਘੇੜਦਾ ਹੈ ! ਧੰਨਵਾਦ ਜੀ

ਇਕਬਾਲ

ਜਸ ਵੀਰੇ ਬੜੇ ਹੀ ਰਫ਼ ਤਰੀਕੇ ਨਾਲ ਤੁਸੀਂ ਇਹ ਲੇਖ ਪੜ੍ਹਿਆ ਕਿਉਂਕਿ ਤੁਹਾਡੇ ਦਿੱਤੇ ਵਿਚਾਰਾਂ ਵਿਚੋਂ ਮੈਨੂੰ ਉਹ ਕੁਝ ਨਹੀਂ ਮਿਲਿਆ ਜਿਸਦਾ ਮੈਂ ਉੱਤਰ ਦੇਵਾਂ | ਬਹੁਤਾਤ ਹਮੇਸ਼ਾ ਕਿਸੇ ਹੋਰ ਚੀਜ ਦੇ ਨਾਲ ਤੁਲਨਾਤਮਿਕ ਹੁੰਦੀ ਹੈ, ਨਹੀਂ ਅਸੀਂ ਕਿਸ ਚੀਜ ਨੂੰ ਬਹੁਤਾਤ ਕਹਾਂਗੇ ? ਤੁਸੀਂ 10.000 ਜਾਂ 1 ਲੱਖ ਦਾ ਅੰਕੜਾ ਚੁੱਕ ਰਹੇ ਹੋ ਉਹ ਕਿਸੇ ਤੁਲਨਾ ਵਿੱਚ ਹੀ ਚੁੱਕੋਗੇ ਨਾ ? ਅੱਜ ਹਿੰਦੋਸਤਾਨ ਵਿੱਚ ਕਿੰਨੇ M.D. ਡਾਕਟਰ ਹਨ ? 10,000 ਵੇਲੇ ਕਿੰਨੇ ਸਨ ? ਤੁਲਨਾ ਦੇ ਅਧਾਰ 'ਤੇ ਸਵਾਲ ਕਰੋ .... ਹਰ ਗੱਲ ਦਾ ਜਵਾਬ ਇੰਝ ਹੀ ਲਭਣਾ ਪਵੇਗਾ |

Jas Brar

Iqbaal veer ji main tuhade har tark naaal saihmat haan .. per mera swal te sirf ihi si ke ki Abadi nu control nahi rakhna chahida ? tusi theek kiha kiha ke main lekh nu jaldi ch pardia c te shahid kise jga te merian akhan te dimaag da taalmel na baitha hove .... India abadi ch No.1 Mann ja riha ki eh bahut shaan di gall hai ? haaan tuhade vichar ik state walon keete ja rahe parchaar te theek dukde ne sarkaar apni asflta layi bahane banaondi hai ude hisaab naal koi shakk nahi ke main tuhade naal saihmat na howaan ... main virodhi hon de bawzood vi tuhade naal chalan layi mazboor haan ... per main te Family planoing karni chahidi hai jaan nahi ki abadi nu control rakhan chahida ja nahi te tuhadi apni rai mangi c ? ke tusi khud is baare ki sochde ho .. dhanwaad dost

ਇਕਬਾਲ

ਜਸ ਵੀਰੇ ਗੱਲ ਸਹਿਮਤੀ ਜਾਂ ਨਾ ਸਹਿਮਤੀ ਦੀ ਨਹੀਂ ਮੁੱਦਿਆਂ ਨੂੰ ਤੈਹਾਂ ਤੱਕ ਫਰੋਲਣ ਦੀ ਹੈ ਮੇਰੀ ਤੌਫੀਕ ਮੁਤਾਬਿਕ ਮੈਂ ਜ਼ੋਰ ਲਗਾਇਆ ਇਸ ਤੋਂ ਅੱਗੇ ਕੋਈ ਹੋਰ ਦੋਸਤ ਇਸੇ ਗੱਲ ਨੂੰ ਅੱਗੇ ਤੋਰੇਗਾ ਮਸਲਨ ਤੁਸੀਂ ਹੀ ਤੋਰ ਰਹੇ ਹੋ | ਮੈਨੂੰ ਦੁੱਖ ਹੋਇਆ ਜਦ ਗੁਰਚਰਨ ਨੂਰਪੁਰ ਜੀ ਨੇ ਆਲੋਚਨਾ ਨੂੰ ਪਰਸਨਲ ਅਟੈਕ ਦੀ ਤਰਾਂ ਲਿਆ ਕਿਉਂਕਿ ਮੈਂ ਉਸ ਵੀਰ ਨੂੰ ਕਦੇ ਮਿਲਿਆ ਤੱਕ ਨਹੀਂ ਨਾ ਹੀ ਮੇਰੀ ਕੋਈ ਦੁਸ਼ਮਣੀ ਹੈ ਅਸੀਂ ਕੁਝ ਐਸੀਆਂ ਗੱਲਾਂ ਸਿੱਖੀ ਬੈਠੇ ਹਾਂ ਕੀ ਉਹ ਸਾਡਾ ਖਹਿੜਾ ਹੀ ਨਹੀਂ ਛੱਡ ਰਹੀਆਂ ਜਿਵੇਂ ਕੀ ਕਿਸੇ ਨੂੰ ਬੁਰਾ ਨਹੀਂ ਆਖਣਾ ਜਾਂ ਸਭ ਨਾਲ ਪਿਆਰ ਨਾਲ ਹੀ ਪੇਸ਼ ਆਉਣਾ ਹੈ (ਮੈਂ ਇਹ ਗੱਲਾਂ ਇਸ ਜਗਾਹ ਇਸ ਲਈ ਲਿਖ ਰਿਹਾ ਹਾਂ ਕਿ ਗੁਰਚਰਨ ਵੀਰ ਤੇ ਬਾਕੀ ਦੋਸਤਾਂ ਨੂੰ ਅਸੀਂ ਇੱਕ ਨਵੀਂ ਪਿਰਤ ਗਲਤ ਵਿਚਾਰ ਦੀ ਕਠੋਰ ਆਲੋਚਨਾ ਤੱਕ ਲਿਆ ਸਕੀਏ ਤੇ ਰੋਗ ਦੀ ਸਹੀ ਨਬ੍ਜ਼ ਤੇ ਹੱਥ ਧਰ ਸਕੀਏ | ਹੁਣ ਆਬਾਦੀ ਯਕਦਮ ਘਟਾਉਣ ਦਾ ਫਾਰਮੂਲਾ ਸਿਰਫ ਮਾਲਥਸ ਦਾ ਸਿਧਾਂਤ ਹੈ ਜਿਸਨੂੰ ਕੋਈ ਵੀ ਜੀਵਨ ਨੂੰ ਮੁਹੱਬਤ ਕਰਨ ਵਾਲਾ ਨਹੀਂ ਮੰਨ ਸਕੇਗਾ | ਆਬਾਦੀ ਜਿਵੇਂ ਵਧੀ ਹੈ ਉਸੇ ਹੀ ਰਫਤਾਰ ਨਾਲ ਘਟੇਗੀ ਕਰੜੇ ਕਾਨੂਨ ਅਸੀਂ ਜਬਰਦਸਤੀ ਨਹੀਂ ਲੱਦ ਸਕਾਂਗੇ ਜਾਂ ਇਉਂ ਕਹੋ ਕਿ ਲੱਦਣ ਤੋਂ ਪਹਿਲਾਂ ਉਸ ਲਈ ਜ਼ਮੀਨ ਤਿਆਰ ਕਰਨੀ ਪਵੇਗੀ ਉਹ ਹੈ ਹਰੇਕ ਲਈ ਰੋਜਗਾਰ (ਇਹ ਚੀਨ ਦੇ ਵਿੱਚ ਕਰਕੇ ਦੇਖਿਆ ਜਾ ਚੁੱਕਾ ਹੈ ਤੇ ਸਫਲ ਵੀ ਹੋਇਆ ਹੈ) ਚੀਨ ਦੀ ਆਬਾਦੀ ਨਿਯਤ੍ਰਣ ਵਿੱਚ ਆ ਗਈ ਭਾਰਤ ਤਾਂ ਬਹੁਤ ਛੋਟਾ ਦੇਸ਼ ਹੈ ਮਸਲਾ ਹੈ ਕਿ ਇਸ ਸਿਸਟਮ ਵਿੱਚ ਇਸ ਤਰਾਂ ਦੀ ਸੁਹਿਰਦਤਾ ਨਹੀਂ ਹੋ ਸਕਦੀ ਕਿਉਂਕਿ ਇਹ ਮੰਗ ਤੇ ਨਹੀਂ ਮੁਨਾਫੇ ਤੇ ਖੜ੍ਹਾ ਹੈ | ਇਸੇ ਗੱਲ ਤੇ ਸਾਰੇ ਲੇਖ ਵਿੱਚ ਜ਼ੋਰ ਦਿੱਤਾ ਗਿਆ ਹੈ | ਕੋਈ ਮੂਰਖ ਹੋਵੇਗਾ ਜੋ ਆਬਾਦੀ ਦੇ ਵਧਣ ਦੇ ਹੱਕ ਵਿੱਚ ਹੋਵੇਗਾ ਆਬਾਦੀ ਕਰਮ ਅਨੁਸਾਰ ਘਟਣ ਲੱਗੀ ਹੈ ਇਸ ਸਿਸਟਮ ਦੀ ਬਦੌਲਤ ਅਸੀਂ ਉਸ ਢੰਗ ਨਾਲ ਕੰਮ ਨਹੀਂ ਕਰ ਪਾ ਰਹੇ ਜੇਹਾ ਚੀਨ ਵਿੱਚ ਹੋਇਆ ਲੋਕਾਂ ਨੂੰ ਦੋਸ਼ੀ ਨਾ ਗਰਦਾਨਿਆ ਜਾਵੇ ਜਿਵੇਂ ਕਿ ਇਸ ਹਊਏ ਵਿੱਚ ਹੋ ਰਿਹਾ ਸਮੱਸਿਆ ਦੀਆਂ ਪਰਤਾਂ ਫਰੋਲੋ ਰਲਕੇ ਸਾਂਝਾ ਹੱਲ ਵੀ ਕਢ਼ ਲਵਾਂਗੇ ਪਰ ਇਹ ਗੱਲਾਂ ਛਡਣੀਆਂ ਪੈਣੀਆਂ ਕਿ ਕਿਸੇ ਵਿਚਾਰ ਖਿਲਾਫ਼ ਨਹੀਂ ਬੋਲਣਾ ਫਿਰ ਅਸੀਂ ਇੱਕ ਚੱਕਰਵਿਊ ਵਿੱਚ ਘੁਮਾਂਗੇ |

Jas Brar

Meri te Dost har than te panga laina hunda apni samzdaari khilarni hundi hai changa lagda jad kayi dost tok ke sach dikhaonde jis naal meri jaankaari ch wada hunda .. per har virodh ik bhaichare waali boli ch hona chahida ... pyar naal apna pakh rakhna chahida te agle da sunn-na chahida .. asi sab ik manzil de rahi haan per asin hamesha apne apne raah te haq jataonde lardi jaane haan te manzil uthe hi khardi hai .. uh kainda mera rasta sahi eh kainda mera rasta sahi hai so asin mainzil layi nahi rastian lai hi lard rahe haan ...... je gusa kadna te hukmraana te kado apne naal chalan wale rahian naal te pyar naal gall karo ... jo vi dost ithe bhais karde ne .. bhawein uh dharmik ne te bhawein nastik ne sabh nu ik swaal karke dekh lao .. ki tusi chaune ho ke saanjhiwalta aawe ki tusi chaune ho ameer gareeb iko jihe ho jan .. shaihd 80% da jwaab han howega .. per uh apne rastian te wande kahrde ne ..... Manzil door nahi raahi Manzil tonh anzaan ne uh te raahan nu hi manzil samzi baithe ne ...

lasix

<a href=http://furosemide-diuretics.info#1287>lasix</a> Cialis pilules sont largement gratuits de 30 comprimes sont tres frequentes. http://furosemide-diuretics.info#31186 - lasix Cialis pilules sont largement disponibles sur un certain nombre de sites en de sante. http://furosemide-diuretics.info#20754 - lasix Cialis pilules sont largement disponibles sur un certain plusieurs qui souffre de ligne.

unliqualt

Headquartered in Chicago, the AOA’s mission is to advance the philosophy of osteopathic medicine by promoting excellence in education, research, and the delivery of quality, cost-effective health care within a distinct, unified profession. prezzo viagra in farmacia <a href=http://xpeditiononline.com/2012journal/2012day4.html>viagra drug store best buys</a> viagra free <a href=http://xpeditiononline.com/manyara.html>q buy viagra online</a> viagra pills free <a href=http://naturebytheyard.com/buy-viagra-on-the-internet/>buy viagra on the internet</a> when will viagra become generic <a href=http://www.uhsaa.org/viagra-soft-tabs-low-cialis-erect/>viagra soft tabs low cialis erect</a> when was viagra realesed in australia <a href=http://www.lionstrainrides.com/photo-gallery/2007/2-uncategorised/27-gift-cert>viagra india prices</a> viagra for sale in usa counter <a href=http://www.enchantedforestxc.com/viagra-cialas-comparison/>viagra cialas comparison</a> drinking with viagra <a href=http://www.courtrights.com/ebay-bidding-buy-viagra/>ebay bidding buy viagra</a> viagra alternatives injections <a href=http://malteserugbyleague.com/news/1?start=174>viagra vs generic viagra</a> renova viagra denavir zyban <a href=http://www.coffeechemistry.com/viagra-online-toronto-canada/>viagra online toronto canada</a> viagra with out a perscription <a href=http://www.cmhacc.org/purchase-viagra-soft-tabs/>purchase viagra soft tabs</a> viagra specs <a href=http://www.cmhacc.org/cheap-viagra-ads/>cheap viagra ads</a> cheapest viagra homepage <a href=http://www.jfsa-cleveland.org/viagra-cod/>viagra cod</a> viagra schoolboys <a href=http://www.catchingrainfw.org/index.php?option=com_svmap&layout=business&business=82&name=2828-easton-ridge-place>cheap kamagra generic viagra videos</a> viagra made in india <a href=http://www.coffeechemistry.com/foreign-pharmacy-viagra/>foreign pharmacy viagra</a> when was viagra created <a href=http://www.enchantedforestxc.com/silagra-generic-viagra-cialis-cumwithuscom/>silagra generic viagra cialis cumwithuscom</a> planta viagra <a href=http://aosis.org/generic-viagra-pay-online-check/>generic viagra pay online check</a> viagra women wiki <a href=http://www.amez.org/cialis-viagra-softabs/>cialis viagra softabs</a> viagra acts alone <a href=http://www.stcharles.org/order-viagra-prescription/>order viagra prescription</a> cheep viagra <a href=http://www.catchingrainfw.org/index.php?option=com_svmap&layout=business&business=10&name=4206-arlington-avenue>viagra generic oregon</a> watermelon with men works like viagra <a href=http://www.poblib.org/is-generic-viagra-fda-approved/>is generic viagra fda approved</a> legitimate viagra online <a href=http://www.nychesskids.com/viagra-online-canadian-pharmacy/>viagra online canadian pharmacy</a> viagra fakes <a href=http://www.cavilam.net/genuine-viagra-cheap/>genuine viagra cheap</a> viagra allopurinol metformin vytorin memory loss <a href=http://www.uhsaa.org/2-50-mg-viagra/>2 50 mg viagra</a> peruvian viagra frog juice <a href=http://alltogether.swe.org/viagra-most-recognized-brand/>viagra most recognized brand</a> viagra sex <a href=http://cpda.com/generic-cialis-free-viagra/>generic cialis free viagra</a> Poor hygiene (especially improper hand washing) often spread the disease from person to person. However, the use of potassium chloride injection in pediatric patients to treat potassium deficiency states when oral replacement therapy is not feasible is referenced in the medical literature. cialis fast shipment <a href=http://www.mwtca.org/online-apotheke-cialis/>online apotheke cialis</a> cialis howard lahti loading yahoo rogers <a href=http://www.capapa.net/generic-cialis-absolute-lowest-price/>generic cialis absolute lowest price</a> cialis eckert <a href=http://www.nursingresources.com/once-daily-cialis-cost/>once daily cialis cost</a> fda cialis bathtubs <a href=http://www.tenwebstreet.com/cialis-brand-name/>cialis brand name</a> free samples of cialis for women <a href=http://www.tmd56.org/buy-cialis-online-cheap-pharmacy-here/>buy cialis online cheap pharmacy here</a> cialis at costco <a href=http://www.tmb.com/cialis-soft-2-day-delivery/>cialis soft 2 day delivery</a> cialis in mumbai <a href=http://avow.org/mastercard-generic-cialis/>mastercard generic cialis</a> generic cialis from india buying <a href=http://www.kristinnoelle.com/compare-viagra-vs-cialis/>compare viagra vs cialis</a> compare levitra cialis versus viagra <a href=http://www.axiomfitness.com/http-alexcastelli.com-discount-cialis-generic.html/>http alexcastelli.com discount cialis generic.html</a> cialis court <a href=http://thebiggamehunter.com/buy-cialis-online-rss-feed/>buy cialis online rss feed</a> canada cialis generic <a href=http://www.tmd56.org/genaric-cialis/>genaric cialis</a> instructions for cialis <a href=http://www.tmd56.org/tadalafil-generic-cialis/>tadalafil generic cialis</a> uk cialis supplier <a href=http://www.improvedge.com/cialis-ususal-dosage/>cialis ususal dosage</a> lowest price for brand cialis <a href=http://avow.org/cheapest-generic-viagra-cialis-pills/>cheapest generic viagra cialis pills</a> cialis use for ms patients <a href=http://www.tmb.com/cialis-link-online-axe-cc/>cialis link online axe cc</a> stop cialis email <a href=http://www.nursingresources.com/cheap-cialis-generic-mastercard/>cheap cialis generic mastercard</a> cialis professional information <a href=http://www.capapa.net/order-generic-cialis-softtabs-online/>order generic cialis softtabs online</a> cialis reccomendation <a href=http://www.capapa.net/order-cialis/>order cialis</a> viagra taken with cialis <a href=http://www.tenwebstreet.com/cialis-overnight-new-york/>cialis overnight new york</a> viagra cialis buying guide <a href=http://thebiggamehunter.com/cialis-pills-coupon/>cialis pills coupon</a> cialis pain forum <a href=http://www.tenwebstreet.com/cialis-30-day-trial/>cialis 30 day trial</a> a href viagra cialis levitra a <a href=http://ecojesuit.com/how-to-take-cialis-pills/>how to take cialis pills</a> cialis after prostate removal <a href=http://www.tenwebstreet.com/buy-cialis-cialis/>buy cialis cialis</a> blue cross health cialis <a href=http://www.improvedge.com/buy-now-cialis/>buy now cialis</a> what does cialis cost <a href=http://www.tmd56.org/cialis-pills-without-a-prescription/>cialis pills without a prescription</a> To effectively stretch it is necessary to heat the lateral thigh with hydrocollator packs for twenty minutes. Previous PageGlossaryViewer Comments &amp; ReviewsLiver Blood Tests - Helped With Your DiagnosisThe eMedicineHealth physician editors ask:Please describe how Liver Blood Tests has helped in your diagnosis.

Michaelskync

kamagra oral jelly for sale in usa <a href="https://www.kamagrajellyk.com/">kamagra 100mg</a> kamagra jelly amazon <a href="https://www.kamagrajellyk.com/">buy kamagra</a> reviews kamagra gold

ThomasHauch

generic cialis made in usa <a href="http://am-lion.ru/core/skachat-anketu-dlya-trudoustroystva-na-rabotu-obrazets.html">http://am-lion.ru/core/skachat-anketu-dlya-trudoustroystva-na-rabotu-obrazets.html</a> generic cialis india pharmacy <a href="http://am-lion.ru/core/dan-balan-ft-tany-vander-and-brasco-lendo-calendo-skachat.html">http://am-lion.ru/core/dan-balan-ft-tany-vander-and-brasco-lendo-calendo-skachat.html</a> walgreen cialis price without insurance http://am-lion.ru/core/skachat-svetlana-averochkina-ne-prozhit-bez-tebya-skachat.html cialis 40 mg professional for sale

Randallpox

price comparison with cialis and viagra <a href="http://praim-studio.ru/86b7/skachat-igri-na-telefon-android-42.html">http://praim-studio.ru/86b7/skachat-igri-na-telefon-android-42.html</a> cialis professional online canadian pharmacy <a href="http://praim-studio.ru/86b7/reshebnik-k-sborniku-zadach-po-kursu-matematicheskogo-analiza-berman-skachat.html">http://praim-studio.ru/86b7/reshebnik-k-sborniku-zadach-po-kursu-matematicheskogo-analiza-berman-skachat.html</a> preço cialis generico brasil http://praim-studio.ru/86b7/skachat-knigu-45-tatuirovok-menedzhera-chitat-onlayn.html viagra vs. cialis cost

Floydinolo

side effects from cialis 5mg <a href="http://www.air-dome.msk.ru/assets/skachat-dlya-android-gta-chaynataun-vars.html">скачать для андроид гта чайнатаун варс</a> stendra vs viagra cialis levitra <a href="http://www.air-dome.msk.ru/assets/skachat-nastolnaya-kniga-uchitelya-himii-9-klass-gabrielyan-os.html">скачать настольная книга учителя химии 9 класс габриелян о.с</a> low cost viagra cialis online http://www.air-dome.msk.ru/assets/s-g-igumnov-stropalshik-proizvodstvo-stropalnih-rabot-skachat.html comprar cialis generico sin receta en españa

MichaelCal

kamagra 100mg oral jelly ebay <a href="https://www.kamagraukonl.com/">kamagra</a> kamagra 100mg oral jelly suppliers indianapolis indiana <a href="https://www.kamagraukonl.com/">kamagra</a> kamagra soft / chewable 100 mg

StevenGer

viagra and cialis dosage <a href="http://viagrapipls.com/">viagra</a> viagra going generic date usa <a href="http://viagrapipls.com/">generic viagra</a> female viagra pills 100 mg each

CharlesLok

how does fildena work <a href="http://fildenaonl.com/">sildenafil citrate</a> fildena 50 canada <a href="http://fildenaonl.com/">buy fildena</a> buy fildena 100 cheap india

WilliamJem

kamagra oral jelly for sale in usa illegally <a href="https://www.kamagraukonl.com/">kamagra</a> kamagra jelly sale <a href="https://www.kamagraukonl.com/">п»їkamagra uk</a> kamagra oral jelly for sale in usa il

Jamesinelo

sildenafil citrate dosing <a href="http://sildenafilcitratepw.com/">buy sildenafil</a> sildenafil citrate chewable tablets 100 mg <a href="http://sildenafilcitratepw.com/">buy sildenafil citrate</a> sildenafil citrate does what

Robertslota

viagra generico farmacia espaГ±a <a href="http://viagrapipls.com/">buy viagra</a> viagra woman commercial blue dress <a href="http://viagrapipls.com/">buy viagra</a> buy viagra best price

Davidnaivy

buy fildena 100 online in usa <a href="http://fildenaonl.com/">buy sildenafil citrate</a> fildena 100 reviews <a href="http://fildenaonl.com/">fildena</a> does fildena work

PhillipGab

kamagra kopen waar <a href="https://www.kamagraukonl.com/">п»їkamagra uk</a> kamagra oral jelly made in india <a href="https://www.kamagraukonl.com/">п»їkamagra uk</a> kamagra 100mg reviews

Josephtax

sildenafil citrate dosage recommendations <a href="http://sildenafilcitratepw.com/">buy sildenafil</a> lowest price on sildenafil citrate <a href="http://sildenafilcitratepw.com/">sildenafil citrate</a> maximum dosage for sildenafil citrate

Thomashaump

female viagra pranks <a href="http://viagrapipls.com/">generic viagra</a> cheapest price on generic viagra <a href="http://viagrapipls.com/">viagra generic</a> viagra generico preço ultrafarma

DelbertHar

fildena 100 mg direction <a href="http://fildenaonl.com/">buy sildenafil citrate</a> fildena do they work <a href="http://fildenaonl.com/">fildena 100mg</a> fildena do they work

GeorgeRucky

kamagra kopen rotterdam winkel <a href="https://www.kamagraukonl.com/">buy kamagra uk</a> kamagra jelly india <a href="https://www.kamagraukonl.com/">п»їkamagra uk</a> kamagra oral jelly cvs

ThomasGow

sildenafil citrate usa <a href="http://sildenafilcitratepw.com/">sildenafil citrate</a> nizagara sildenafil citrate tablets 100 mg <a href="http://sildenafilcitratepw.com/">sildenafil</a> what is sildenafil citrate 20 mg used for

Vincentdus

kamagra website reviews uk <a href="https://www.kamagraukonl.com/">buy kamagra uk</a> kamagra jelly <a href="https://www.kamagraukonl.com/">kamagra</a> kamagra jelly amazon

Oliveredush

other names for generic viagra <a href="http://viagrapipls.com/">viagra</a> cialis vs viagra <a href="http://viagrapipls.com/">viagra</a> Г© necessГЎrio receita para comprar viagra

Andrewinano

fildena 150mg/100mg/50mg/25mgcheap fidena otc <a href="http://fildenaonl.com/">fildena</a> fildena work <a href="http://fildenaonl.com/">fildena</a> how does fildena work

CharlesZeDdy

cost of sildenafil citrate 100mg <a href="http://sildenafilcitratepw.com/">buy sildenafil</a> lowest price ever sildenafil citrate 100mg <a href="http://sildenafilcitratepw.com/">buy sildenafil</a> sildenafil citrate 100mg tablet vs viagra

Jamesmex

buy cheap generic viagra co uk kamagra oral jelly 100mg <a href="https://www.kamagraukonl.com/">kamagra</a> kamagra 100 mg green tablets <a href="https://www.kamagraukonl.com/">buy kamagra uk</a> cost of kamagra

Randycor

viagra coupons 75 off printable 2017 <a href="http://viagrapipls.com/">generic viagra</a> viagra commercial woman blue dress <a href="http://viagrapipls.com/">viagra</a> viagra cialis generico on line

DonnieBok

fildena 100 reviews is it safe <a href="http://fildenaonl.com/">buy sildenafil citrate</a> fildena 50 review <a href="http://fildenaonl.com/">fildena</a> fildena 100 for sale

Randymef

sildenafil citrate maximum safe dosage <a href="http://sildenafilcitratepw.com/">buy sildenafil citrate</a> sildenafil citrate tablets ip 100 mg india <a href="http://sildenafilcitratepw.com/">buy sildenafil citrate</a> sildenafil citrate 100mg reviews

Miguelmes

kamagra oral jelly kaufen <a href="https://www.kamagraukonl.com/">kamagra</a> kamagra oral jelly review australia <a href="https://www.kamagraukonl.com/">п»їkamagra uk</a> kamagra jelly india

RobertVah

2016 viagra singles commercials <a href="http://viagrapipls.com/">viagra generic</a> female viagra generic name <a href="http://viagrapipls.com/">viagra</a> viagra cialis levitra comparison chart

Thomasnix

fildena 150 mg extra power order <a href="http://fildenaonl.com/">fildena</a> fildena 50 <a href="http://fildenaonl.com/">fildena</a> fildena 100 cheap

TristanHoops

generic sildenafil citrate 20 mg cost <a href="http://sildenafilcitratepw.com/">buy sildenafil</a> sildenafil citrate 100mg cost <a href="http://sildenafilcitratepw.com/">buy sildenafil citrate</a> sildenafil citrate usp

Emorysausa

kamagra oral jelly kaufen per nachnahme <a href="https://www.kamagraukonl.com/">п»їkamagra uk</a> kamagra jelly use <a href="https://www.kamagraukonl.com/">buy kamagra uk</a> kamagra oral jelly reviews

Blakeunsek

viagra vs. cialis vs. levitra which is best <a href="http://viagrapipls.com/">generic viagra</a> what are the effects of viagra on women <a href="http://viagrapipls.com/">viagra</a> generic viagra names

GlennOwnen

fildena 100 mg softgel capsule <a href="http://fildenaonl.com/">buy sildenafil citrate</a> fildena 100 mg fruit chew <a href="http://fildenaonl.com/">buy sildenafil citrate</a> fildena 100 online

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ