Mon, 15 July 2019
Your Visitor Number :-   1767998
SuhisaverSuhisaver Suhisaver
ਕਰਨਾਟਕ: ਬਾਗ਼ੀਆਂ ਨੂੰ ਅਯੋਗ ਠਹਿਰਾਉਣ ਦੀ ਮੰਗ               ਸੀਬੀਆਈ ਵੱਲੋਂ ਚੰਡੀਗੜ੍ਹ ਸਮੇਤ ਦੇਸ਼ ਭਰ ’ਚ ਛਾਪੇ              

2050 ’ਚ ਅਬਾਦੀ ਦੇ ਮਾਮਲੇ ’ਚ ਭਾਰਤ ਦਾ ਦੁਨੀਆ ’ਚ ਹੋਵੇਗਾ ਪਹਿਲਾ ਨੰਬਰ -ਅਕੇਸ਼ ਕੁਮਾਰ

Posted on:- 14-07-2015

suhisaver

ਦੁਨੀਆ ਦੀ ਅਬਾਦੀ 7 ਬੀਲੀਅਨ ਤੋਂ ਵੀ ਵੱਧ ਹੋ ਚੁੱਕੀ ਹੈ ਤੇ ਹਰ ਅਗਲੇ ਪਲ ਨਾਲ ਇਸ ਅਬਾਦੀ ਵਿੱਚ ਹੋਰ ਇਜਾਫਾ ਹੋ ਰਿਹਾ ਹੈ। ਇਹ ਅਬਾਦੀ ਕਈ ਦੇਸ਼ਾਂ ਲਈ ਇੱਕ ਵੱਡੀ ਮੁਸੀਬਤ ਬਣ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੇਸ਼ਾਂ ਨੂੰ ਬੇਰੋਜਗਾਰੀ, ਭੁੱਖਮਰੀ ਅਤੇ ਹੋਰ ਕਈ ਸਮੱਸਿਆਵਾਂ ਨੇ ਜਕੜ ਲਿਆ ਹੈ। ਦੇਸ਼ਾਂ ਦਾ ਖੇਤਰਫਲ ਤਾਂ ਉਹੀ ਹੈ, ਪਰ ਪਿਛਲੇ ਕੁੱਝ ਦਹਾਕਿਆਂ ਤੋਂ ਅਬਾਦੀ ਵਿੱਚ ਕਾਫੀ ਵਾਧਾ ਹੋਇਆ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਤਿੰਨ ਦੇਸ਼ ਹਨ ਚੀਨ 1.34 ਬਿਲੀਅਨ, ਭਾਰਤ 1.21 ਬਿਲੀਅਨ ਤੇ ਯੂ ਐਸ ਏ 308.7 ਮਿਲੀਅਨ। ਇਹ ਤਿੰਨ ਦੇਸ਼ ਹੀ ਰੱਲ ਕੇ ਦੁਨੀਆ ਦੀ ਅਬਾਦੀ ਦਾ 40 ਫੀਸਦੀ ਹਿੱਸਾ ਸਮੇਟੇ ਬੈਠੇ ਹਨ। ਭਾਰਤ ਪਾਸ ਕੁੱਲ ਦੁਨੀਆਂ ਦੇ ਖੇਤਰਫਲ ਦਾ 2.4 ਫੀਸਦੀ ਜਦਕਿ ਅਬਾਦੀ 17.5 ਫੀਸਦੀ। ਕਈ ਦੇਸ਼ਾਂ ਦਾ ਹਾਲ ਤਾਂ ਇਹ ਹੈ ਕਿ ਖੇਤਰਫਲ ਦੇ ਹਿਸਾਬ ਨਾਲ ਉਹਨਾਂ ਦੀ ਅਬਾਦੀ ਦਾ ਅੰਤਰ ਕਈ ਗੁਣਾ ਹੈ। ਵੱਧ ਰਹੀ ਅਬਾਦੀ ਹਰ ਰੋਜ ਕਈ ਨਵੀਂ ਸਮੱਸਿਆ ਨੂੰ ਜਨਮ ਦੇ ਰਹੀ ਹੈ।         

ਭਾਰਤ ਦੀ ਅਬਾਦੀ 1901 ਵਿੱਚ 238.4 ਮੀਲੀਅਨ ਸੀ ਜੋਕਿ 110 ਸਾਲਾਂ ਵਿੱਚ ਚਾਰ ਗੁਣਾ ਤੋਂ ਵੀ ਜਿਆਦਾ ਵੱਧ ਕੇ 1210 ਮਿਲੀਅਨ ਹੋ ਗਈ ਹੈ। 2011 ਦੀ ਮਰਦਮ ਸ਼ੁਮਾਰੀ ਦੇ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ, ਉਤਰ ਪ੍ਰਦੇਸ਼ ਜਿੱਥੇ ਦੀ ਅਬਾਦੀ ਹੈ 19,95,81,447 ਤੇ ਜੇਕਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਭ ਤੋਂ ਘੱਟ ਅਬਾਦੀ ਵਾਲਾ ਰਾਜ ਹੈ ਸਿਕੱਮ। ਭਾਰਤ ਦੇ ਕੁੱਝ ਰਾਜਾਂ ਦੀ ਅਬਾਦੀ ਵਿਸ਼ਵ ਦੇ ਕੁੱਝ ਛੋਟੇ ਦੇਸ਼ਾਂ ਦੀ ਅਬਾਦੀ ਤੋਂ ਵੀ ਜ਼ਿਆਦਾ ਹੈ।

ਜਿਵੇਂ ਕਿ ਉਤਰ ਪ੍ਰਦੇਸ਼ ਦੀ ਅਬਾਦੀ ਬ੍ਰਾਜ਼ੀਲ ਤੋਂ ਜ਼ਿਆਦਾ ਹੈ। ਪਿਛਲੇ ਦਹਾਕੇ ਵਿੱਚ ਅਬਾਦੀ ਦੇ ਵੱਧਣ ਦੀ ਦਰ 17.64 ਫੀਸਦੀ ਹੈ ਜੋ ਕਿ ਸ਼ਹਿਰਾਂ ਵਿੱਚ 12.18 ਫੀਸਦੀ ਤੇ ਪਿੰਡਾਂ ਵਿੱਚ 31.80 ਫੀਸਦੀ ਹੈ। ਬਿਹਾਰ ਵਿੱਚ ਇਹ ਦਰ ਸਭ ਤੋਂ ਵੱਧ 23.90 ਫੀਸਦੀ ਰਹੀ ਹੈ ਜੱਦਕਿ ਸਭ ਤੋਂ ਘੱਟ ਨਾਗਾਲੈਂਡ ਵਿੱਚ -0.47 ਫੀਸਦੀ ਹੈ ਤੇ 4.86 ਫਿਸਦੀ ਨਾਲ ਕੇਰਲ ਦੂਜੇ ਨੰਬਰ ’ਤੇ ਆਉਂਦਾ ਹੈ। ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਧ ਘਣਤਾ ਵਾਲਾ ਪ੍ਰਾਂਤ ਹੈ ਦਿੱਲੀ ਜਿੱਥੇ ਪ੍ਰਤੀ ਵਰਗ ਕਿਲੋਮੀਟਰ 11,297 ਵਿਅਕਤੀ ਹਨ, ਜਦਕਿ ਪ੍ਰਤੀ ਵਰਗ ਕਿਲੋਮੀਟਰ 17 ਵਿਅਕਤੀਆਂ ਨਾਲ ਅਰੁਣਾਚਲ ਪ੍ਰਦੇਸ਼ ਸਭ ਤੋਂ ਘੱਟ ਘਣਤਾ ਵਾਲਾ ਪ੍ਰਾਂਤ ਹੈ।     

ਪਿਛਲੇ ਕੁੱਝ ਸਮੇਂ ਤੋਂ ਦੁਨੀਆ ਦੀ ਅਬਾਦੀ ਵਿੱਚ ਖਾਸਾ ਵਾਧਾ ਹੋਇਆ ਹੈ ਖਾਸ ਕਰ ਤੀਸਰੇ ਵਿਸ਼ਵ ਦੇ ਦੇਸ਼ਾਂ ਵਿੱਚ। ਇਹ ਸਾਰੇ ਹੀ ਦੇਸ਼ਾਂ ਲਈ ਖਾਸਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਦੁਨੀਆਂ ਦੇ ਕੁਦਰਤੀ ਸੰਸਾਧਨਾਂ ਤੇ ਭਾਰ ਵੱਧ ਰਿਹਾ ਹੈ। ਕੀੜੇ ਮਕੌੜਿਆਂ ਤੋਂ ਲੈ ਕੇ ਧਰਤੀ ਦੇ ਅਤੇ ਸਮੁੰਦਰੀ ਜੀਵ ਅਤੇ ਮਨੁੱਖ ਸਭ ਰੱਲ ਕੇ ਭੋਜਨ ਦੀ ਇੱਕ ਕੜੀ ਦਾ ਹਿੱਸਾ ਹਨ। ਸਾਡੇ ਕੁਦਰਤੀ ਸੰਸਾਧਨ ਤਾਂ ਨਿਸ਼ਚਤ ਹਨ ਪਰ ਅਬਾਦੀ ਦੇ ਵੱਧਣ ਨਾਲ ਹਰ ਜੀਵ ਦੇ ਹਿੱਸੇ ਆਉਣ ਵਾਲੇ ਸੰਸਾਧਨ ਘੱਟਦੇ ਜਾਂਦੇ ਹਨ। ਵੱਧਦੀ ਅਬਾਦੀ ਵਾਤਾਵਰਣ ’ਤੇ ਮਾੜਾ ਅਸਰ ਪਾਉਂਦੀ ਹੈ। ਦੁਨੀਆ ਦੀ ਅਬਾਦੀ ਸਿਰਫ ਜ਼ਿਆਦਾ ਹੀ ਨਹੀਂ ਹੈ ਸਗੋਂ ਇਸ ਦੀ ਵੰਡ ਵੀ ਬਹੁਤ ਹੀ ਬੇਤਰਤੀਬ ਹੈ। ਕਿਸੇ ਦੇਸ਼ ਦੀ ਅਬਾਦੀ ਤਾਂ ਉਸਦੇ ਖੇਤਰਫਲ ਤੇ ਸੰਸਾਧਨਾਂ ਦੇ ਅਨੁਪਾਤ ਵਿੱਚ ਬਹੁਤ ਜ਼ਿਆਦਾ ਹੈ ਤੇ ਕਿਸੇ ਦੇਸ਼ ਵਿੱਚ ਸੰਸਾਧਨਾਂ ਦੇ ਮੁਕਾਬਲੇ ਅਬਾਦੀ ਦਾ ਅਨੁਪਾਤ ਬਹੁਤ ਹੀ ਘੱਟ ਹੈ ਜਿਵੇਂ ਕਿ ਅਮਰੀਕਾ ਵਿੱਚ ਪ੍ਰਤੀ ਵਿਅਕਤੀ ਭੂਮੀ ਦਾ ਅਨੁਪਾਤ 30 ਏਕੜ ਹੈ, ਜਦ ਕਿ ਇਹੋ ਅਨੁਪਾਤ ਮੈਕਸੀਕੋ ਵਿੱਚ 6.6 ਏਕੜ ਹੈ। ਅਮੀਰ ਤੇ ਗਰੀਬ ਦੇਸ਼ਾਂ ਵਿੱਚ ਇਸ ਅਨੁਪਾਤ ਵਿੱਚ ਬਹੁਤ ਅੰਤਰ ਪਾਇਆ ਜਾਂਦਾ ਹੈ। ਜਦੋਂ ਕਿਸੇ ਇਲਾਕੇ ਦੀ ਅਬਾਦੀ ੳੂਥੋਂ ਦੇ ਇਲਾਕੇ ਜਾਂ ਵਾਤਾਵਰਣ ਦੇ ਸੰਭਾਲਣ ਦੀ ਤਾਕਤ ਤੋਂ ਵੀ ਵੱਧ ਜਾਂਦੀ ਹੈ ਤਾਂ ਉਸ ਨੂੰ ਅਬਾਦੀ ਦਾ ਜ਼ਿਆਦਾ ਹੋਣਾ ਕਿਹਾ ਜਾਂਦਾ ਹੈ।

ਇਹ ਸਥਿਤੀ ਜਾਂ ਤਾਂ ਅਬਾਦੀ ਦੇ ਵੱਧਣ ਨਾਲ ਤੇ ਜਾਂ ਫਿਰ ਸੰਸਾਧਨਾਂ ਦੇ ਘੱਟਣ ਨਾਲ ਪੈਦਾ ਹੋ ਸਕਦੀ ਹੈ। ਮਨੁੱਖੀ ਅਬਾਦੀ ਵਿੱਚ ਬੇਹਿਸਾਬ ਵਾਧਾ ਪ੍ਰਦੂਸ਼ਨ ਤੇ ਆਵਾਜਾਈ ਦੇ ਸਾਧਨਾਂ ਦੀ ਭੀੜ ਦਾ ਕਾਰਣ ਬਣਦਾ ਹੈ। ਤਕਨੀਕੀ ਤੇ ਆਰਥਿਕ ਬਦਲਾਅ ਇਸ ਸਥਿਤੀ ਨੂੰ ਵਿਗਾੜ ਵੀ ਸਕਦਾ ਹੈ ਤੇ ਸੁਧਾਰ ਵੀ। ਵੈਸੇ ਦੇਖਿਆ ਜਾਵੇ ਤਾਂ ਸਾਰੀ ਦੁਨੀਆ ਦੇ ਪੱਧਰ ’ਤੇ ਮਨੁੱਖੀ ਅਬਾਦੀ ਦੇ ਵੱਧਣ ਦੀ ਦਰ ਵਿੱਚ ਕਮੀ ਆਈ ਹੈ। 1962-63 ਵਿੱਚ ਆਏ ਸਾਲ 2.20 ਫੀਸਦੀ ਦੇ ਅਨੁਪਾਤ ਤੋਂ ਘੱਟ ਕੇ ਇਹ ਦਰ ਹੁਣ 1.1 ਫੀਸਦੀ ਰਹਿ ਗਈ ਹੈ। ਸੀ ਆਈ ਏ ਵਰਲਡ ਫੈਕਟਬੁਕ ਮੁਤਾਬਕ ਦੁਨੀਆ ਦੀ ਜਨਮਦਰ 1.91 ਫੀਸਦੀ ਹੈ ਤੇ ਮੌਤ ਦੀ ਦਰ 0.81 ਫੀਸਦੀ ਹੈ। ਜਿਸ ਨਾਲ ਅਬਾਦੀ ਦੇ ਵੱਧਣ ਦੀ ਦਰ 1.1 ਫੀਸਦੀ ਤੇ ਬੈਠਦੀ ਹੈ। ਜਦਕਿ ਭਾਰਤ ਵਿੱਚ ਇਹ ਦਰ 1.58 ਫੀਸਦੀ ਹੈ। ਪਿਛਲੀ ਇੱਕ ਸਦੀ ਵਿੱਚ ਦੁਨੀਆ ਦੀ ਅਬਾਦੀ ਵਿੱਚ ਖਾਸਾ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਨ ਡਾਕਟਰੀ ਸਹੂਲਤਾਂ ਵਿੱਚ ਵਾਧਾ ਤੇ ਹਰੀ ਕ੍ਰਾਂਤੀ ਸਦਕਾ ਖੇਤੀ ਦੇ ਉਦਪਾਦਨ ਵਿੱਚ ਵਾਧਾ ਹੋਣਾ ਹੈ। ਅਬਾਦੀ ਵੱਧਣ ਦੇ ਨਾਲ ਨਾਲ ਲੋਕਾਂ ਦੀ ਅੋਸਤ ਉਮਰ ਵਿੱਚ ਵੀ ਵਾਧਾ ਹੋਇਆ ਹੈ। 1960 ਵਿੱਚ ਜੋ ਅੋਸਤ ਉਮਰ 53 ਸਾਲ ਸੀ ਉਹ ਹੁਣ ਵੱਧ ਕੇ 2010 ਵਿੱਚ 69 ਸਾਲ ਹੋ ਗਈ ਹੈ। ਭਾਰਤ ਵਿੱਚ ਔਰਤਾਂ ਦੀ ਅੋਸਤ ਉਮਰ 66 ਸਾਲ ਤੇ ਮਰਦਾਂ ਦੀ 64 ਸਾਲ ਹੈ।    

2008 ਵਿੱਚ ਮਨੁੱਖੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਸ਼ਹਿਰਾਂ ਵਿੱਚ ਪਿੰਡਾਂ ਤੋਂ ਵੱਧ ਅਬਾਦੀ ਸੀ। ਇੱਕ ਅਨੁਮਾਨ ਮੁਤਾਬਕ 2050 ਵਿੱਚ ਦੁਨੀਆ ਦੀ 70 ਫੀਸਦੀ ਅਬਾਦੀ ਸ਼ਹਿਰਾਂ ਵਿੱਚ ਹੋਵੇਗੀ ਤੇ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ’ਤੇ ਆ ਜਾਵੇਗਾ।

ਸਮੱਸਿਆ ਸਿਰਫ ਅਬਾਦੀ ਦੀ ਨਹੀਂ ਇਸਦੇ ਸੰਤੁਲਨ ਦੀ ਵੀ ਹੈ। ਨੈਸ਼ਨਲ ਜਿਓਗ੍ਰਾਫਿਕ ਦੀ ਰਿਪੋਰਟ ਮੁਤਾਬਕ ਕੁੱਲ ਅਬਾਦੀ ਦਾ 5 ਫੀਸਦੀ ਹਿੱਸਾ ਕੁੱਲ ਉਰਜਾ ਦਾ 23 ਫੀਸਦੀ ਇਸਤੇਮਾਲ ਕਰਦੇ ਹਨ। 13 ਫੀਸਦੀ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਨਹੀਂ ਮਿਲਦਾ ਤੇ 38 ਫਿਸਦੀ ਨੂੰ ਟਾਇਲਟ ਦੇ ਵੀ ਸਹੀ ਪ੍ਰਬੰਧ ਪ੍ਰਾਪਤ ਨਹੀਂ ਹਨ।

ਅਸਲ ਵਿੱਚ ਸਮੱਸਿਆ ਸਿਰਫ ਅਬਾਦੀ ਦੇ ਵੱਧਣ ਹੀ ਨਹੀਂ ਹੈ ਕੁਦਰਤੀ ਸੰਸਾਧਨਾਂ ਦੇ ਇਸਤਮਾਲ ਦੇ ਸਹੀ ਪ੍ਬੰਧ ਨਾ ਹੋਣਾ ਵੀ ਹੈ ਜੋ ਕਈ ਸਮੱਸਿਆਵਾਂ ਦੀ ਜੜ੍ਹ ਹੈ। ਕਈਆਂ ਦੇਸ਼ਾਂ ਨੇ ਇਸ ਨਾਲ ਲੜਣ ਲਈ ਤਕਨੀਕਾਂ ਵਿਕਸਿਤ ਕਰ ਲਈਆਂ ਹਨ ਪਰ ਕਈ ਦੇਸ਼ ਅਜੇ ਵੀ ਪੈਸੇ ਤੇ ਵਸੀਲਿਆਂ ਦੀ ਕਮੀ ਕਾਰਨ ਬਹੁਤ ਪਿਛੜੇ ਹੋਏ ਹਨ। ਵਿਸ਼ਵ ਦੇ ਸਮੂਹ ਦੇਸ਼ਾਂ ਨੂੰ ਵੱਧ ਰਹੀ ਅਬਾਦੀ ਤੇ ਕੰਟਰੋਲ ਕਰਨ ਲਈ ਸਾਂਝੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਇਹ ਸਮੱਸਿਆ ਦਾ ਹਲ ਨਿਕਲ ਸਕੇ।

ਸੰਪਰਕ :+91 98880 31426

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ