Sun, 18 February 2018
Your Visitor Number :-   1142583
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਭਾਰਤੀ ਫ਼ੌਜੀਆਂ ਦੀਆਂ 'ਮੌਤਾਂ' ਉੱਪਰ ਹੋ ਰਿਹਾ ਪਾਖੰਡ -ਗੁਰਪ੍ਰੀਤ ਸਿੰਘ

Posted on:- 11-11-2016

suhisaver

ਭਾਰਤੀ ਲੀਡਰਸ਼ਿੱਪ ਅਤੇ ਬੁੱਧੀਜੀਵੀ ਵਰਗ ਦਾ ਇੱਕ ਹਿੱਸਾ ਹਾਲ ਹੀ `ਚ  ਕਸ਼ਮੀਰ ਵਿੱਚ ਫੌਜੀ ਬੇਸ ਉੱਤੇ  ਹੋਏ ਹਮਲੇ 'ਚ 19 ਫੌਜੀਆਂ ਦੀ ਹੋਈ ਮੌਤ 'ਤੇ ਹੰਝੂ ਵਹਾ ਰਿਹਾ ਹੈ , ਅਠਾਰਾਂ ਸਤੰਬਰ   ਦੇ ਹਮਲੇ (ਜਿਸ ਵਿੱਚ ਚਾਰ ਅੱਤਵਾਦੀ ਮਾਰੇ ਗਏ ਸਨ) ਦਾ ਦੋਸ਼ ਪਾਕਿਸਤਾਨ ਅਧਾਰਤ ਦਹਿਸ਼ਤੀ ਗਰੁੱਪਾਂ 'ਤੇ ਲਾਇਆ ਗਿਆ । ਭਾਰਤ ਸਰਕਾਰ ਲਗਾਤਾਰ ਇਹ ਦਾਅਵਾ ਕਰਦੀ ਰਹੀ  ਹੈ ਕਿ ਜੋ ਵਿਦਰੋਹੀ ਕਸ਼ਮੀਰ 'ਚ ਖੁਦ-ਮੁਖਤਿਆਰੀ ਦੇ ਅਧਿਕਾਰ ਲਈ ਲੜ ਰਹੇ ਹਨ, ਉਨ੍ਹਾਂ ਨੂੰ ਸਰਹੱਦੋਂ ਪਾਰ ਪਾਕਿਸਤਾਨੀ ਏਜੰਸੀਆਂ ਦੀ ਪੁਸ਼ਤਪਨਾਹੀ ਮਿਲੀ ਹੋਈ ਹੈ,ਉਦੋਂ ਤੋਂ ਹੀ ਭਾਰਤ ਸਰਕਾਰ ਨੇ ਨਾ ਸਿਰਫ ਸਰਹੱਦ ਨੇੜਲੇ  ਕਥਿਤ ਅੱਤਵਾਦੀਆਂ ਦੇ ਕੈਂਪਾਂ ’ਤੇ ਸਰਜੀਕਲ ਹਮਲੇ ਕੀਤੇ ਬਲਕਿ  ਕੌਮਾਂਤਰੀ  ਪੱਧਰ `ਤੇ  ਵੀ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਲਈ ਆਪਣੇ ਦਬਾਅ ਨੂੰ ਹੋਰ ਵਧਾਇਆ  । ਇਸੇ ਕਰਕੇ ਹੀ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਅੱਤਵਾਦ ਦੀ ਮਾਂ ਦੱਸਿਆ  ।

 ਪਿੱਛੇ ਨਾ ਰਹਿੰਦੇ ਹੋਏ  ਸਰਕਾਰ- ਪੱਖੀ  ਮੀਡੀਆ ਅਤੇ ਭਾਰਤੀ ਫਿਲਮ ਉਦਯੋਗ ਨਾਲ ਜੁੜੇ ਕੁਝ ਖਾਸ ਸਿਤਾਰਿਆਂ ਨੇ ਦੇਸ਼  ਵਿੱਚ ਪਾਕਿਸਤਾਨ ਖ਼ਿਲਾਫ਼ ਨਫ਼ਰਤ  ਦਾ ਮਾਹੌਲ ਬਣਾ ਦਿੱਤਾ । ਭਾਰਤੀ ਫਿਲਮ ਨਿਰਮਾਤਾਵਾਂ `ਤੇ   ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪਾਕਿਸਤਾਨੀ ਕਲਾਕਾਰਾਂ ਨੂੰ ਆਪਣੀਆਂ ਫ਼ਿਲਮਾਂ `ਚ ਕੰਮ ਨਾ ਦੇਣ  । ਅਖੌਤੀ ਰਾਸ਼ਟਰਵਾਦੀ ਵਿਰੋਧੀ ਵਿਚਾਰਾਂ ਨੂੰ ਸੁਣਨ ਲਈ ਤਿਆਰ ਨਹੀਂ  । ਜੋ ਇਸ ਪਾਖੰਡ ਵਿਰੁੱਧ ਆਵਾਜ਼ ਉਠਾਉਂਦਾ ਹੈ ਉਸਨੂੰ ਇੰਤਹਾਪਸੰਦ ਗਰੁੱਪਾਂ ਦੇ ਗੁੱਸੇ  ਦਾ ਸ਼ਿਕਾਰ ਹੋਣਾ ਪੈ ਰਿਹਾ ਹੈ  । ਸਵਾਲ ਉਠਾਉਣ ਵਾਲੇ ਨੂੰ ਦੇਸ਼ਧ੍ਰੋਹੀ ਗਰਦਾਨਿਆ ਜਾ ਰਿਹਾ ਹੈ  ।

ਬੇਸ਼ੱਕ ਪਾਕਿਸਤਾਨ ਇਸਲਾਮਿਕ  ਕੱਟੜਵਾਦ  ਦਾ ਸਮਰਥਨ ਕਰਨ ਲਈ ਜ਼ਿੰਮੇਵਾਰ ਹੈ ਅਤੇ ਸ਼ੀਤ ਯੁੱਧ ਦੇ ਦੌਰਾਨ ਅਮਰੀਕਾ ਦੇ ਇਸ਼ਾਰੇ ‘ਤੇ ਰੂਸ ਨਾਲ ਨਿਪਟਣ ਲਈ ਤਾਲਿਬਾਨ ਦੀ ਸਿਰਜਣਾ ਵਿੱਚ ਵੀ ਸਹਾਈ ਰਿਹਾ ਸੀ, ਪਰ ਭਾਰਤ ਦੀ ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ  ਹਮਲੇ  ਤੋਂ  ਬਾਅਦ  ਹੀ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ  ਦੌਰਾਨ ਵੋਟਰਾਂ ਨੂੰ  ਆਕਰਸ਼ਿਤ ਕਰਨ ਲਈ  ਜੰਗ ਦਾ ਪਾਗਲਪਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਇਹ ਨਹੀਂ ਭੁੱਲਣਾ ਚਾਹੀਦਾ ਕਿ ਕਸ਼ਮੀਰ ਖੇਤਰ ਵਿੱਚ ਸਰਗਰਮ ਇਸਲਾਮੀ ਕੱਟੜਵਾਦੀਆਂ  ਹੱਥੋਂ ਪਾਕਿਸਤਾਨੀ ਫੌਜੀ ਅਤੇ ਨਾਗਰਿਕ ਵੀ ਮਾਰੇ ਜਾਂਦੇ ਹਨ ।

ਵੱਡਾ ਸਵਾਲ  ਜੇਕਰ ਅਸੀਂ ਇਹ ਮੰਨੀਏ ਕਿ ਭਾਰਤੀ ਲੀਡਰਸ਼ਿਪ ਅਤੇ ਮੀਡੀਆ   ਜਾਂ ਉਨ੍ਹਾਂ ਦੇ ਫਿਲਮ ਉਦਯੋਗ ਦੇ ਸਮਰਥਨ-ਕਰਤਾਵਾਂ ਦੁਆਰਾ ਸਾਨੂੰ ਜੋ ਕੁਝ ਵੀ ਪਰੋਸਿਆ ਜਾਂਦਾ ਹੈ,ਅਜਿਹਾ ਗੁੱਸਾ ਅਤੇ ਦੇਸ਼ ਪ੍ਰੇਮ ਉਸ ਸਮੇਂ ਕਿਉਂ ਨਹੀਂ ਦਿਖਾਇਆ ਗਿਆ ਜਦੋਂ 1984 ਦੇ ਦੌਰਾਨ ਕਈ ਸਿੱਖ ਸਿਪਾਹੀਆਂ ਨੂੰ ਸਿੱਖ  ਕਤਲੇਆਮ ਸਮੇਂ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ?। ਨਵੰਬਰ 1984 ਦੇ ਪਹਿਲੇ ਹਫ਼ਤੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ  ਕਾਂਗਰਸ ਪਾਰਟੀ ਦੇ ਆਗੂਆਂ ਦੀ ਅਗਵਾਈ ਵਿੱਚ ਭੀੜ ਨੇ ਹਜ਼ਾਰਾਂ ਹੀ ਬੇਦੋਸ਼ੇ ਸਿੱਖਾਂ ਨੂੰ ਕਤਲ ਕੀਤਾ । ਰੇਲਗੱਡੀਆਂ ਵਿੱਚ ਸਫ਼ਰ ਕਰ ਰਹੇ ਵਰਦੀਧਾਰੀ ਸਿੱਖ ਸਿਪਾਹੀ ਵੀ ਨਹੀਂ ਬਖ੍ਸ਼ੇ ਗਏ । ਉਦੋਂ ਕਿਸੇ  ਫਿਲਮ ਅਭਿਨੇਤਾ ਜਾਂ  ਆਗੂ ਨੇ ਸਿੱਖ ਸਿਪਾਹੀਆਂ ਦੇ ਹੋਏ ਅਜਿਹੇ ਨਿਰਾਦਰ ਉੱਪਰ ਕੋਈ ਗੁੱਸਾ ਜ਼ਾਹਿਰ ਨਹੀਂ ਕੀਤਾ,ਉਹ ਵੀ ਦੇਸ਼ ਦੀ ਸੁਰੱਖਿਆ ਲਈ ਸੇਵਾ ਨਿਭਾ ਰਹੇ ਸਨ ?

ਕੋਈ ਇਹ ਤਰਕ ਦੇ ਸਕਦਾ ਹੈ ਕਿ ਇਹ ਇੱਕ ਪੁਰਾਣੀ ਗੱਲ ਹੈ ਅਤੇ ਬੀ.ਜੇ.ਪੀ ਉਦੋਂ ਸੱਤਾ ਵਿੱਚ ਨਹੀਂ ਸੀ ਉਸ ਉੱਪਰ ਦੋਸ਼ ਨਹੀਂ ਲਗਾਇਆ ਜਾ ਸਕਦਾ,ਪਰ ਸਮੂਹਿਕ ਤੌਰ’ਤੇ ਇਹ ਰਾਸ਼ਟਰਦੀ ਚੇਤਨਾ ਨੂੰ ਦਰਸਾਉਂਦਾ ਹੈ ਜਿਸ ਨੂੰ ਧਰਮ-ਨਿਰਪੱਖਤਾ ਅਤੇ ਸਮਾਵੇਸ਼ ਦੇ ਅਸੂਲਾਂ ’ਤੇ ਬਣਾਇਆ ਗਿਆ ਸੀ ।

ਹੁਣ ਚੋਣਵੀਂ  ਦੇਸ਼ ਭਗਤੀ ਨੂੰ ਸਮਝਣ ਲਈ ਇੱਕ ਤਾਜ਼ਾ ਮਿਸਾਲ ਉੱਤੇ ਗੌਰ ਕਰੋ।   ਇਸ ਸਾਲ ਜੂਨ `ਚ ਕਸ਼ਮੀਰ ਵਿੱਚ ਇੱਕ ਨੀਮ ਫੋਰਸ ਕਾਫਲੇ ਉੱਤੇ ਹੋਏ  ਅੱਤਵਾਦੀ   ਹਮਲੇ ਵਿੱਚ ਅੱਠ ਫ਼ੌਜੀ ਮਾਰੇ ਗਏ ਸਨ ।ਉਨ੍ਹਾਂ ਵਿੱਚੋਂ ਇੱਕ ਸਿਪਾਹੀ ਵੀਰ ਸਿੰਘ ਸੀ, ਜੋ ਕਿ  ਦਲਿਤ ਜਾਂ ਕਹਿਣ ਨੂੰ ‘ਅਛੂਤ’ਸੀ,ਉਹ ਭਾਈਚਾਰਾ ਜੋ ਸਦੀਆਂ ਤੋਂ ਇਸ ਹਿੰਦੂ ਸਮਾਜ ਵਿੱਚ ਜਾਤੀ-ਆਧਾਰਿਤ ਵਿਤਕਰੇ ਦਾ ਸਾਹਮਣਾ ਕਰ ਰਿਹਾ ਹੈ। ਜਦੋਂ ਵੀਰ ਸਿੰਘ ਦੀ ਲਾਸ਼ ਨੂੰ ਉੱਤਰ ਪ੍ਰਦੇਸ਼'ਚ ਉਸਦੇ ਜੱਦੀ ਪਿੰਡ ਸਸਕਾਰ ਲਈ ਲਿਜਾਇਆ ਗਿਆ,ਤਾਂ ਅਖੌਤੀ ਉੱਚ ਜਾਤੀ  ਦੇ   ਲੋਕਾਂ ਨੇ ਅੰਤਿਮ ਸੰਸਕਾਰ ਲਈ ਉਸ ਦੇ ਪਰਿਵਾਰ ਨੂੰ ਜਨਤਕ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ । ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਜਗ੍ਹਾ ਮਿਲੀ   । ਉਸ ਸਮੇਂ ਵੀ ਕੌਮ ਨੂੰ ਕੋਈ ਗੁੱਸਾ ਨਹੀਂ ਆਇਆ ।

ਵੈਸੇ ਵੀ ਜਿਸ ਤਰੀਕੇ ਨਾਲ ਸਿਆਸੀ ਲੀਡਰਸ਼ਿਪ ਅਤੇ ਬੁੱਧੀਜੀਵੀ ਵਰਗ ਭਾਰਤੀ ਫ਼ੌਜੀਆਂ ਨੂੰ ਅਮਰ ਗਰਦਾਨ ਦੇ ਹਨ ਇਹ ਸਮੱਸਿਆ-ਜਨਕ ਹੈ ।ਉਰੀ ਹਮਲੇ ਤੋਂ ਪਹਿਲਾਂ ਭਾਰਤੀ ਫੌਜਾਂ ਦੇ ਹੱਥੋਂ 80 ਤੋਂ ਜ਼ਿਆਦਾ ਕਸ਼ਮੀਰੀ ਨਾਗਰਿਕ ਮਾਰੇ ਗਏ ਸਨ । ਉਹ ਇੱਕ ਖਾੜਕੂ ਦੀ ਮੌਤ (ਕਥਿਤ ਤੌਰ ’ਤੇ ਉਹ ਇੱਕ ਸੋਚੀ ਸਮਝੀ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ) ਦੇ ਵਿਰੋਧ ਵਿੱਚ ਉੱਠੇ ਰੋਸ ਦੇ ਦੌਰਾਨ ਮਾਰੇ ਗਏ ਸਨ।  ਬਹੁਤ ਸਾਰੇ ਕਸ਼ਮੀਰੀ ਸੈਨਿਕ ਗੋਲੀਬਾਰੀ   ਵਿੱਚ ਆਪਣੀਆਂ ਅੱਖਾਂ ਗਵਾ ਚੁੱਕੇ ਹਨ  25 ਸਾਲ ਪਹਿਲਾਂ ਭਾਰਤੀ ਸਿਪਾਹੀਆਂ ਨੇ ਦੋ ਕਸ਼ਮੀਰੀ ਪਿੰਡਾਂ(ਕੁਨਾਨ ਅਤੇ ਪੋਸ਼ਪੋਰਾ) 'ਤੇ ਇੱਕ ਛਾਪੇ ਦੌਰਾਨ ਸੌ ਤੋਂ ਵੱਧ ਔਰਤਾਂ ਨਾਲ ਬਲਾਤਕਾਰ ਕੀਤਾ ਸੀ ,  1991 ਦੀ ਬਦਨਾਮ ਫੌਜੀ ਕਾਰਵਾਈ ਦੌਰਾਨ ਮਰਦਾਂ ਨੂੰ ਔਰਤਾਂ ਤੋਂ ਵੱਖ ਕੀਤਾ ਗਿਆ,ਫਿਰ ਸਿਪਾਹੀਆਂ ਨੇ ਔਰਤਾਂ,ਨਾਬਾਲਗਾਂ ਅਤੇ ਬਜ਼ੁਰਗਾਂ ਨਾਲ ਵੀ ਬੇਰਹਿਮੀ ਨਾਲ ਬਲਾਤਕਾਰ ਕੀਤਾ ਸੀ। ਹੁਣ ਤੱਕ ਕੁਨਾਨ ਅਤੇ ਪੋਸ਼ਪੋਰਾ ਦੇ ਸ਼ਿਕਾਰ ਲੋਕਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ ਹੈ। ਉਹ ਜੋ 19 ਸਿਪਾਹੀਆਂ ਦੀ ਮੌਤ ’ਤੇ ਦੁੱਖੀ ਹਨ ਉਨ੍ਹਾਂ ਨੂੰ ਆਪਣੇ ਆਪ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਅਜਿਹਾ ਰੋਹ ਉਹਨਾਂ ਨਾਗਰਿਕਾਂ ਲਈ ਕਿਉਂ ਨਹੀਂ ਦਿਖਾਇਆ ਗਿਆ ਜਿਨ੍ਹਾਂ ਨੂੰ ਸਿਪਾਹੀਆਂ ਨੇ ਮਾਰਿਆ ਜਾਂ ਜਿਨ੍ਹਾਂ ਨਾਲ ਬਲਾਤਕਾਰ ਕੀਤੇ ਹਨ?ਕੀ ਸਿਰਫ਼ ਫੌਜ ਹੀ ਕੌਮੀ ਹਿੱਤ ਦੀ ਪਹਿਰੇਦਾਰ ਹੈ? ਕੀ ਕੌਮੀ ਹਿੱਤ ਕਿਸੇ ਵੀ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਅਤੇ ਮਾਣ ਤੋਂ ਵੱਧ ਜ਼ਰੂਰੀ ਹੈ? ਅਤੇ ਸਿਰਫ਼ ਪਾਕਿਸਤਾਨ ਨੂੰ ਹੀ ਅੱਤਵਾਦ ਦਾ ਜਨਮ ਦਾਤਾ ਕਿਉਂ ਕਿਹਾ ਜਾਵੇ ਜਦਕਿ ਭਾਜਪਾ ਸਰਕਾਰ ਵੀ ਹਿੰਦੂ ਰਾਸ਼ਟਰਵਾਦ ਦੇ ਨਾਮ ’ਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਹਿੰਸਾ ਕਰਨ ਵਾਲਿਆਂ ਦਾ ਬਚਾਅ ਕਰ ਰਹੀ ਹੈ?ਉਨ੍ਹਾਂ ਵਿੱਚ ਉਹ ਵੀ ਸ਼ਾਮਿਲ ਹਨ ਜਿਨ੍ਹਾਂ ਨੇ 2007 ਵਿੱਚ ਸਮਝੌਤਾ ਰੇਲ (ਜੋ ਭਾਰਤ ਅਤੇ ਪਾਕਿਸਤਾਨ ਨੂੰ ਜੋੜਦੀ ਹੈ)ਵਿੱਚ ਬੰਬ ਧਮਾਕੇ ਕੀਤੇ ਸਨ ਜਿਸ ਵਿੱਚ 68 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਪਾਕਿਸਤਾਨੀ ਸਨ  ।ਇੱਥੇ ਕੋਈ ਵੀ ਰੋਹ ਕਿਉਂ ਨਹੀਂ ਹੈ?ਜਦੋਂ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਵਿੱਚ ਨੱਥੂ ਰਾਮ ਗੋਡਸੇ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ ਸੀ।ਇਸ ਅੱਤਵਾਦ ਦੇ ਇਹ ਦੋਹਰੇ ਮਿਆਰ ਕਿਉਂ ?ਜੇਕਰ ਕੌਮੀ ਹਿੱਤਾਂ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਤਾਂ ਕਿਰਪਾ ਕਰਕੇ ਮੇਰਾ ਨਾਮ ਵੀ ਦੇਸ਼-ਵਿਰੋਧੀ ਨਾਗਰਿਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।
 
ਅਨੁਵਾਦਕ:ਸਚਿੰਦਰਪਾਲ‘ਪਾਲੀ’
ਸੰਪਰਕ: +91 98145 07116

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ