Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਆਮ ਲੋਕਾਂ ਦਾ, ਗੁਰੂ ਦਾ ਅਤੇ ਲੋਕ ਸੰਘਰਸ ਦੇ ਜਰਨੈਲ ਦਾ ਕਾਤਲ ਬਣਿਆ ਮੂਰਖਾਂ ਦਾ ਸਰਦਾਰ ਕੇਜਰੀਵਾਲ - ਗੁਰਚਰਨ ਸਿੰਘ ਪੱਖੋਕਲਾਂ

Posted on:- 24-12-2016

suhisaver

2012-13 ਵਿੱਚ ਸਰਕਾਰਾਂ ਦੀ ਲੁੱਟ ਦੇ ਖਿਲਾਫ ਬਣੇ ਲੋਕ ਰੋਹ ਨੂੰ ਦਿੱਲੀ ਦੇ ਵਿੱਚੋਂ ਚਲਾਏ ਜਾ ਰਹੇ ਕਾਰਪੋਰੇਟ ਘਰਾਣਿਆਂ ਦੇ ਬੰਦਿਆਂ ਨੇ ਵਰਤਣ ਅਤੇ ਤਬਾਹ ਕਰਨ ਲਈ ਆਪਣੇ ਏਜੰਟਾਂ ਨੂੰ ਸਿਸਕੇਰ ਕੇ ਇੱਕ ਤਾਣਾ ਬਾਣਾ ਬੁਣਿਆਂ। ਇਸ ਸਮੇਂ  ਕੁਝ ਸਰਕਾਰੀ ਨੌਕਰੀਆਂ ਛੱਡ ਚੁੱਕੇ ਅਤੇ ਸੋਸ਼ਲ ਵਰਕ ਦੇ ਨਾਂ ਤੇ ਸਰਕਾਰਾਂ ਤੋਂ ਕਰੋੜਾਂ ਲੈਕੇ ਐਨ ਜੀ ਓ ਭਾਵ ਸਮਾਜ ਸੇਵਾ ਦੇ ਸੰਗਠਨ ਚਲਾਉਣ ਵਾਲੇ ਲੋਕਾਂ ਨੂੰ ਸਿਸਕੇਰਿਆ ਗਿਆ। ਇਹਨਾਂ ਦਲਾਲਾਂ ਨੇ ਆਪਣੀ ਕਾਰਸਤਾਨੀ ਲਈ ਮਹਾਰਾਸਟਰ ਦੇ ਇੱਕ ਤਿਆਗੀ ਲੋਕ ਸੰਘਰਸ ਲੜਨ ਵਾਲੇ ਬੰਦੇ ਜਿਸਨੇ ਰਾਜਸੱਤਾ ਦੇ ਅੱਠ ਮੰਤਰੀ ਅਤੇ ਅਨੇਕਾਂ ਭਰਿਸ਼ਟ ਅਫਸਰਾਂ ਨੂੰ ਆਪਣੇ ਨੈਤਿਕ ਤਾਕਤ ਨਾਲ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਚੁਣਿਆ ਜੋ ਕਿ ਅੰਨਾਂ ਹਜਾਰੇ ਸੀ। ਫਿਰਕਾਪ੍ਰਸਤ ਕਾਰਪੋਰੇਟ ਰਾਮਦੇਵ ਉਰਫ ਸਲਵਾਰ ਬਾਬਾ ਨੇ ਵੀ ਇਸ ਅੰਨਾਂ ਹਜਾਰੇ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦਿੱਲੀ ਵਿੱਚ ਕੀਤੀ 25 ਲੱਖ ਲੋਕਾਂ ਦੀ ਰੈਲੀ ਵਿੱਚ ਬੁਲਾਇਆਂ ਸੀ।

ਮੀਡੀਆਂ ਵਿੱਚ ਲਾਈਵ ਦਿਖਾਈ ਗਈ ਇਸ ਰੈਲੀ ਵਿੱਚੋਂ ਹੀ ਅੰਨਾਂ ਹਜਾਰੇ ਦੇ ਇਹ ਕੀਤੇ ਕੰਮ ਲੋਕਾਂ ਦੇ ਅਤੇ ਕਾਰਪੋਰੇਟ ਦਲਾਲਾਂ ਨੂੰ ਪਤਾ ਲੱਗੇ ਸਨ। ਰਾਮਦੇਵ ਦੇ ਦੁਬਾਰਾ ਵਰਤਣ ਤੋਂ ਪਹਿਲਾਂ ਹੀ ਇਹ ਕੇਜਰੀਵਾਲ ਟੋਲਾ ਅੰਨਾਂ ਹਜਾਰੇ ਨੂੰ ਆਪਣੇ ਜਾਲ ਦਾ ਹਿੱਸਾ ਬਨਾਉਣ ਵਿੱਚ ਸਫਲ ਹੋ ਗਿਆ ਅਤੇ ਰਾਮਦੇਵ ਟੋਲੇ ਦੇ ਨਾਲ ਫਰਕ ਪਵਾਉਣ ਵਿੱਚ ਵੀ ਸਫਲ ਹੋ ਗਿਆ ਸੀ। ਦਿੱਲੀ ਦੇ ਵਿੱਚ ਭਰਿਸ਼ਟ ਤੰਤਰ ਦੇ ਖਿਲਾਫ ਦੇਣ ਵਾਲੇ ਧਰਨੇਂ ਸਮੇਂ ਸਰਕਾਰਾਂ ਅਤੇ ਕਾਰਪੋਰੇਟ ਦਲਾਲ ਟੋਲੇ ਦੀ ਆਸ ਤੋਂ ਵੱਧ ਲੋਕ ਹਮਾਇਤ  ਮਿਲਣ ਤੇ ਇਹ ਸੰਘਰਸ ਦਾ ਪਰਤੀਕ ਬਣਕੇ ਰਾਜਸੱਤਾ ਲਈ ਖਤਰਾ ਬਣ ਗਿਆ ਸੀ। ਇਸ ਲੋਕ ਮੰਚ ਨੂੰ ਚਲਾਉਣ ਵਾਲੀ ਜੁੰਡਲੀ  ਜੋ ਸਰਕਾਰੀ ਲਾਬੀ ਅਤੇ ਉਸਦੀ ਦੂਸਰੀ ਆਪੋਜੀਸਨ ਵਿਰੋਧੀ ਗੁੱਟ ਤੋਂ ਵੀ ਬਾਗੀ ਹੋਣ ਦਾ ਦਮ ਭਰਨ ਦੀ ਲਾਲਚੀ ਹੋ ਗਈ।

ਇਸ ਸੰਘਰਸ਼ ਦੌਰਾਨ ਲੱਖਾਂ ਲੋਕਾਂ ਦੀ ਹਮਾਇਤ ਨੂੰ ਸਰਕਾਰੀ ਨੀਤੀਆਂ ਬਦਲਾਉਣ ਦੀ ਥਾਂ ਆਪਣੇ ਨਿੱਜੀ ਹਿੱਤਾਂ ,ਲਾਲਚਾਂ, ਸਿਆਸੀ ਭੁੱਖਾਂ ਦੀ ਪੂਰਤੀ ਕਰਨ ਦੀਆਂ ਸਲਾਹਾਂ ਹੋਣ ਲੱਗੀਆਂ। ਫਕੀਰ ਤਿਆਗੀ ਰੂਹ ਅੰਨਾਂ ਹਜਾਰੇ ਨਵੇਂ ਜਮਾਨੇ ਦੇ ਨਵੇਂ ਠੱਗਾਂ ਤੋਂ ਅਣਜਾਣ ਆਪਣਾਂ ਤਪ, ਆਪਣੀ ਜ਼ਿੰਦਗੀ ਵੀ ਦਾਅ ਤੇ ਲਾਉਣ ਤੋਂ ਗੁਰੇਜ ਨਹੀਂ ਕਰ ਰਿਹਾ ਸੀ। ਲੋਕ ਰੋਹ ਭਰਿਸ਼ਟ ਤੰਤਰ ਨੂੰ ਜੜੌਂ ਉਖੇੜਨ ਲਈ ਅਰਾਜਕ ਹੋਣ ਵੱਲ ਜਾਣ ਲਈ ਤਿਆਰ ਬੈਠਾ ਸੀ। ਇਸ ਰੋਹ ਨੂੰ ਦੇਖਕੇ ਬੇਈਮਾਨ ਦਲਾਲ ਘਬਰਾ ਰਹੇ ਸਨ ਅਤੇ ਇਸਦਾ ਫਾਇਦਾ ਲੈਣ ਲਈ ਸੌਦੇਬਾਜ਼ੀਆਂ ਕਰ ਰਹੇ ਸਨ। ਇਸ ਸੌਦੇਬਾਜ਼ੀ ਦਾ ਇਨਾਮ ਹੀ ਸੀ ਕਿ ਇਹ ਲਾਲਚੀ ਜੁੰਡਲੀ ਨੇ ਲੋਕਪਾਲ ਦੇ ਡਰਾਮੇ ਨਾਲ ਜੇਲਾਂ ਵਿੱਚ ਜਾਣ ਦੀ ਥਾਂ ਦਿੱਲੀ ਦੀ ਰਾਜਸੱਤਾ ਦੀ ਕੁਰਸੀ ਤੇ ਬੈਠਣ ਦਾ ਲੁਤਫ ਹਾਸਲ ਕਰ ਲਿਆ। ਇਸ ਦਿੱਲੀ ਦੇ ਗੁਲਾਮ ਤਖਤ ਤੇ ਬੈਠਣ ਤੱਕ ਜੋ ਗਦਾਰੀਆਂ ਬੇਈਮਾਨੀਆਂ ਕੀਤੀਆਂ ਗਈਆਂ ਦੇ ਭੇਤ ਸਾਹਮਣੇ ਆਉਣ ਲਈ ਅਣਗਿਣਤ ਲਿਖਤਾਂ ਅਤੇ ਲੰਬੇ ਸਮੇਂ ਲੱਗਣਗੇ।
                          
ਲੋਕ ਰੋਹ ਅਤੇ ਦਰਵੇਸ਼ ਅੰਨੇ ਹਜਾਰੇ ਨਾਲ ਗਦਾਰੀ ਕਰਨ ਵਾਲੇ ਟੋਲੇ ਨੇਂ ਸਾਰੇ ਭਰਿਸ਼ਟਾਚਾਰ ਵਿਰੋਧੀ ਸੰਘਰਸ਼ ਨੂੰ ਲੋਕਪਾਲ ਨਾਂ ਦੇ ਰਾਜਸੱਤਾ ਦੇ ਗੁਲਾਮ ਜਿੰਨ ਨੂੰ ਸਮਝੌਤੇ ਰੂਪ ਵਿੱਚ ਬੋਤਲ ਵਿੱਚ ਪਾਕੇ ਰੱਖ ਦਿੱਤਾ। ਇਸਤੋਂ ਬਾਅਦ ਅੰਨਾਂ ਹਜਾਰੇ ਨੂੰ ਬੇਅਕਲਾ ਗਰਦਾਨਕੇ ਆਪਣੀ ਸਿਆਸੀ ਇਛਾਵਾਂ ਦੀ ਪੂਰਤੀ ਵਾਲਾ ਮਦਾਰੀ ਦਾ ਪਿਟਾਰਾ ਖੋਲ ਲਿਆ। ਇਸ ਜਾਦੂ ਦੀ ਕੁਰਸੀ ਉਪਰ ਬੈਠਣ ਲਈ ਵੱਖਰੇ ਧਰਨੇ, ਨਕਲੀ ਮਰਨ ਵਰਤ ਕਰਕੇ ਸਿਧਾਂਤਵਾਦੀ ਜੁਝਾਰੂ ਲੋਕਾਂ ਨੂੰ ਗੁੰਮਰਾਹ ਕਰਕੇ ਅੰਨਾਂ ਨਾਲੋਂ ਤੋੜਕੇ ਆਪਣੇ ਨਾਲ ਜੋੜਿਆਂ ਗਿਆ। ਇਹ ਬਲੀ ਦੇ ਬਕਰੇ ਬੁੱਚੜਾਂ ਨੇ ਵਕਤ ਆਂਉਣ ਤੇ ਝਟਕਾ ਦਿੱਤੇ ਜਦ ਇਹਨਾਂ ਦਾ ਦਿੱਲੀ ਦੀ ਅਰਧ ਸੂਬਾ ਸਟੇਟ ਦੀ ਗੱਦੀ ਤੇ ਪੂਰਾ ਕਬਜਾ ਹੋ ਗਿਆ। ਇਹ ਜੁੰਡਲੀ ਨੇ ਘੱਟ ਗਿਣਤੀ ਦੇ ਸਮੇਂ ਵੀ ਕਾਂਗਰਸ ਜਾਂ ਬੇਈਮਾਨ ਗਰਦਾਨੀਆਂ ਸਿਆਸੀ ਪਾਰਟੀਆਂ ਨਾਲ ਸਮਝੌਤਾ ਕਰਕੇ ਆਪਣੀਆਂ ਆਪਣੇ ਬੱਚਿਆਂ ਦੀਆਂ ਸਮਝੌਤਾ ਨਾਂ ਕਰਨ ਦੀਆਂ ਕਸਮਾਂ ਤੋੜ ਕੇ ਆਪਣੀ ਅਸਲੀ ਔਕਾਤ ਦਿਖਾਉਣੀ ਸੁਰੂ ਕਰ ਦਿੱਤੀ ਸੀ। ਗਿਰਗਿਟ ਵਾਂਗ ਰੰਗ ਬਦਲਦੇ ਇਸ ਟੋਲੇ ਨੂੰ ਅੰਨਾਂ ਹਜਾਰੇ ਅਤੇ ਇਮਾਨਦਾਰ ਸੱਚੇ ਲੋਕ ਦੇਖਦੇ ਹੀ ਰਹਿ ਗਏ।
                                 
ਅਸਲ ਵਿੱਚ ਇਸ ਗੁਪਤ ਰੂਪ ਵਿੱਚ ਲੁਟੇਰੇ ਸਿਸਟਮ ਲਈ ਕੰਮ ਕਰਦੇ ਇਹ ਲੋਕ , ਲੋਕ ਹਿੱਤਾਂ ਅਤੇ ਅੰਨੇ ਹਜਾਰੇ ਵਰਗੇ ਲੋਕ ਪੱਖੀ ਲੋਕਾਂ ਦੇ ਕਾਤਲ ਸਾਬਤ ਹੋ ਰਹੇ ਸਨ ਜਿਹਨਾਂ ਆਪਣੇ ਲਾਲਚਾਂ ਅਤੇ ਅੰਤਰ ਰਾਸਟਰੀ ਅਕਾਵਾਂ ਲਈ ਇਹ ਘਿਨਾਉਣਾਂ ਗਦਾਰੀ ਭਰਿਆ ਕਾਰਨਾਮਾ ਕੀਤਾ। ਵਿਵਸਥਾ ਪਰੀਵਰਤਨ ਲਈ ਲੋਕ ਰੋਹ ਪਰਚੰਡ ਹੋਣ ਤੇ ਹੀ ਸਰਕਾਰਾਂ ਤੇ ਦਬਾਅ ਬਣਦਾ ਹੈ। ਸਰਕਾਰਾਂ ਤੇ ਲੋਕ ਰੋਹ ਜਦ ਦਬਾਅ ਬਣ ਜਾਂਦਾ ਹੈ ਤਦ ਸਰਕਾਰਾਂ ਬਨਾਉਣ ਵਾਲੇ ਕਾਰਪੋਰੇਟ ਘਰਾਣੇ ਆਪਣੀ ਮੌਤ ਦੇਖਣ ਲੱਗਦੇ ਹਨ ਜਿਸਨੂੰ ਟਾਲਣ ਲਈ ਉਹ ਕਿਸੇ ਵੀ ਸਰਕਰ ਨੂੰ ਕੁਝ ਫੈਸਲੇ ਲੋਕ ਹਿੱਤ ਵਿੱਚ ਲੈਣ ਦੀ ਇਜਾਜਤ ਦਿੰਦੇ ਹਨ। ਗਦਾਰ ਲੋਕ ਹਮੇਸਾਂ ਕਾਰਪੋਰੇਟਾਂ ਨਾਲ ਸੌਦੇਬਾਜ਼ੀ ਕਰਕੇ ਇਹ ਕੁਝ ਫੈਸਲੇ ਲੈਣ ਤੋਂ ਰੋਕਕੇ ਕੁਰਸੀ ਦੇ ਸੁੱਖ ਮਾਨਣ ਦਾ ਲਾਲਚ ਪੂਰਾ ਕਰਨ ਲਈ ਸੌਦੇਬਾਜ਼ੀ ਕਰਦੇ ਹਨ ਅਤੇ ਇਸਦੀ ਕੀਮਤ ਵਜੋ ਲੋਕ ਰੋਹ ਖੁੰਡਾਂ ਕਰਵਾਉਣ ਦੇ ਲਈ ਆਪਣੀ ਗਦਾਰੀ ਨੂੰ ਪੇਸ਼ ਕਰਦੇ ਹਨ। ਕੇਜਰੀਵਾਲ ਜੁੰਡਲੀ ਨੇ ਇਹੋ ਕੀਤਾ ਹੈ। ਕਾਰਪੋਰੇਟ ਮੀਡੀਆਂ ਨੇ ਅਸਲੀ ਦੁਸਮਣ ਅੰਨਾਂ ਹਜਾਰੇ ਨੂੰ ਗਲਤ ਗਰਦਾਨ ਕੇ ਅਸਲੀ ਗਦਾਰ ਕੇਜਰੀਵਾਲ ਨੂੰ ਵੱਡਾ ਯੋਧਾ ਬਣਾਕਿ ਪੇਸ਼ ਕੀਤਾ ਹੈ। ਕਾਰਪੋਰੇਟ ਘਰਾਣਿਆਂ ਦੀ ਮੋਦੀ ਲਹਿਰ ਵਿੱਚ ਕੇਜਰੀਵਾਲ ਦੀ ਬੇੜੀ ਦੇ ਦੇਸ਼ ਵਿੱਚ ਦਿੱਲੀ ਸਮੇਤ ਕਿਧਰੇ ਪੈਰ ਨਹੀਂ ਲੱਗੇ ਸਨ। ਪੰਜਾਬ ਦੇ ਲੋਕ ਜੋ ਹਵਾਵਾਂ ਦੇ ਉਲਟ ਚਲ ਸਕਦੇ ਹਨ ਨੇਂ ਕੇਜਰੀਵਾਲ ਦੀ ਬੇੜੀ ਨੂੰ ਚਾਰ ਕੁ ਮਲਾਹ ਦੇ ਦਿੱਤੇ ਸਨ ਜਿਹਨਾਂ ਦੇ ਸਹਾਰੇ ਦਿੱਲੀ ਵਿੱਚ ਦੁਬਾਰਾ ਰਾਜਗੱਦੀ ਤੇ ਕਾਬਜ ਕਰਨਾਂ ਸਰਕਾਰਾਂ ਦੀ ਮਜਬੂਰੀ ਬਣ ਗਿਆਂ ਸੀ। ਦਿੱਲੀ ਦੇ ਵਿੱਚ ਆਪਣੇ ਸਾਰੇ ਵਾਅਦੇ ਤੋੜਕੇ ਹੁਣ ਇਹ ਗਿਰਗਿਟ ਟੋਲਾ ਆਪਣੇ ਸਾਰੇ ਰੰਗ ਦਿਖਾ ਚੁੱਕਿਆ ਹੈ। ਲੋਕ ਵੀ ਸਮਝ ਚੁੱਕੇ ਹਨ ਕਿ ਸਿਸਟਮ ਬਦਲੇ ਬਿਨਾਂ ਕੋਈ ਬੰਦਾਂ ਕੁਝ ਨਹੀਂ ਕਰ ਸਕਦਾ। ਲੋਕ ਇਛਾਵਾਂ ਅਤੇ ਵਾਅਦੇ ਪੂਰੇ ਨਾਂ ਕਰ ਸਕਣ ਕਰਕੇ ਆਪਣੀ ਚਮੜੀ ਲੋਕ ਰੋਹ ਤੋਂ ਬਚਾਉਣ ਲਈ ਮੋਦੀ ਮੋਦੀ ਕਰਦਾ ਕੇਜਰੀ ਲਾਣਾਂ ਆਪਣੀ ਕਾਵਾਂ ਰੌਲੀ ਪਾ ਰਿਹਾ ਹੈ। ਇਹ ਟੋਲਾ ਆਪਣੀ ਮੌਤ ਭਜਾਉਣ ਲਈ ਹੁਣ ਫਿਰ ਪੰਜਾਬ ਦੇ ਲੋਕਾਂ ਵਿੱਚੋਂ ਮੂਰਖ ਗਦਾਰ ਲੋਕਾਂ ਤੇ ਟੇਕ ਰੱਖਕੇ ਬਚਣਾਂ ਲੋਚਦਾ ਹੈ। ਪੰਜਾਬ ਦੇ ਇਮਾਨਦਾਰ ਪੁੱਤਾਂ ਦੀ ਕੁਰਬਾਨੀ ਦੇਣ ਤੋਂ ਬਾਅਦ ਇਸਦੀ ਟੇਕ ਮੂਰਖ ਜਾਂ ਅਣਜਾਣ ਲੋਕਾਂ ਤੇ ਹੀ ਹੈ ਕਿਉਂਕਿ ਇਸ ਟੋਲੇ ਦੀ ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਸਾਂਝ ਹੀ ਨਹੀਂ, ਗੁਰੂਆਂ ਪੀਰਾਂ ਫਕੀਰਾਂ ਵਾਲੀ ਸਾਂਝ ਤਾਂ ਦੂਰ ਦੀ ਗਲ ਹੈ। ਪੰਜਾਬ ਦੀ ਜਿੰਦ ਜਾਨ ਪਾਣੀਆਂ ਤੇ ਵੀ ਸਪੱਸਟ ਨੀਤੀ ਅਪਨਾਉਣ ਤੋਂ ਇਨਕਾਰ ਕਰਨ ਵਾਲਾ ਪੰਜਾਬੀ ਆਗੂ ਵਿਹੂਣਾਂ ਟੋਲਾ ਸੱਤਾ ਵਿੱਚ ਆਉਣ ਤੇ ਕੀ ਕਰ ਸਕਦਾ ਹੈ ਦਾ ਫੈਸਲਾ ਸਮਾਂ ਹੀ ਕਰੇਗਾ।
                          
ਸਿਆਣੇ ਇਮਾਨਦਾਰ ਸੱਚੇ ਲੋਕ ਕੁਝ ਵੀ ਨ੍ਹੀਂ ਭੁੱਲਦੇ ਹੁੰਦੇ ਪਰ ਮੂਰਖ, ਲਾਲਚੀ, ਗਦਾਰ, ਬੇਈਮਾਨ ਲੋਕ ਕੁਝ ਵੀ ਯਾਦ ਨਹੀਂ ਰੱਖਦੇ ਹੁੰਦੇ। ਆਪਣੇ ਬੱਚਿਆਂ ਦੀਆਂ ਕਸਮਾਂ ਭੁੱਲ ਜਾਣ ਵਾਲੇ, ਸਿਸਟਮ ਬਦਲਣ ਦੀ ਥਾਂ ਲਾਲਚਾਂ ਦੀਆਂ ਬੁਰਕੀਆਂ ਪਾਉਣ ਵਾਲੇ, ਸਿਧਾਂਤ ਦੀ ਥਾਂ ਬੰਦਿਆਂ ਦੀ ਗੁਲਾਮੀ ਚਾਹੁਣ ਵਾਲੇ, ਜਰਨੈਲ ਨੂੰ ਮਾਰਕੇ ਖੁਦ ਜਰਨੈਲ ਬਣਨ ਦੀ ਇੱਛਾ ਵਾਲੇ, ਸੰਗੀ ਸਾਥੀਆਂ ਨੂੰ ਨਾਲ ਲੈਕੇ ਜੂਝਣ ਦੀ ਥਾਂ ਉਹਨਾਂ ਦਾ ਸਤਿਆਨਾਸ ਕਰਨ ਵਾਲੇ ਟੋਲੇ ਪਿੱਛੇ ਅਣਜਾਣ ਮੂਰਖ ਲੋਕ ਹੀ ਤੁਰ ਸਕਦੇ ਹਨ। ਭੇਢਾਂ ਕਦੇ ਬੁੱਚੜਾਂ ਦੀ ਪਛਾਣ ਨ੍ਹੀਂ ਕਰ ਸਕਦੀਆਂ ਹੁੰਦੀਆਂ। ਜਿਬਾਹ ਕਰਨ ਵਾਲਿਆਂ ਨੂੰ ਸੇਰਾਂ ਦੀ ਨਹੀਂ ਭੇਢਾ ਦੀ ਹੀ ਲੋੜ ਹੁੰਦੀ ਹੈ। ਮਹਾਰਾਸਟਰ ਵਾਸੀ ਅੰਨਾਂ ਹਜਾਰੇ ਦੇ ਸੂਬੇ ਵਿੱਚ ਵਿਚਰਨ ਵਾਲੇ ਬੰਦੇ ਬਹਾਦਰ ਨੂੰ ਦਿੱਲੀ ਤਖਤ ਤੋਂ ਸਰਕਾਰੀ ਤਨਖਾਹਾਂ ਲੈਣ ਵਾਲਿਆਂ ਨੇ ਬਦਨਾਮ ਕਰਕੇ ਪੰਜਾਬ ਤੇ ਕਬਜਾ ਕਰ ਲਿਆ ਸੀ, ਅਜ ਫਿਰ ਪੰਜਾਬ ਦਾ ਇਤਿਹਾਸ ਉਸ ਮੋੜ ਤੇ ਖੜਾ ਹੈ , ਜਦੋਂ ਦਿੱਲੀ ਦਰਬਾਰ ਦੇ ਦਲਾਲਾਂ ਨੂੰ ਅਸਲੀ ਪੰਜਾਬੀ ਸਮਾਜ ਸੇਵੀ ਲੋਕ ਹਿੱਤਾਂ ਨੂੰ ਪਰਣਾਇਆ ਹੋਇਆ ਦਲਜੀਤ ਸਿੰਘ ਅੱਖਾਂ ਦਾ ਡਾਕਟਰ , ਲੋਕ ਹਿੱਤਾਂ ਲਈ ਸਮਰਪਣ ਭਾਵ ਨਾਲ ਸੇਵਾ ਕਰਨ ਵਾਲਾ ਧਰਮਵੀਰ ਗਾਂਧੀ ਅਤੇ ਇਸ ਤਰਾਂ ਦੇ ਹੋਰ ਲੋਕ ਬੁਰੇ ਲਗਣ ਲੱਗ ਪਏ ਹਨ।  ਅਣਜਾਣ  ਪੰਜਾਬੀ ਪੰਜਾਬ ਨੂੰ ਕਤਲ ਕਰਨ ਲਈ ਬਣਾਏ ਜਾ ਰਹੇ ਕੁਹਾੜੇ ਦੇ ਦਸਤਾ ਬਣਨ ਨੂੰ ਕਾਹਲੇ ਪਏ ਹੋਏ ਹਨ । ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਜਦ ਵੀ ਗਿਆਨ ਅਵਸਥਾ ਵਿੱਚ ਆਵੇਗਾ ਤਦ ਹੀ ਉਸਨੂੰ ਸਮਝ ਆ ਜਾਵੇਗੀ ਕਿ ਆਪਣਾਂ ਮਾਰੂ ਤਾਂ ਛਾਵੇਂ ਸੁਟੂ ਬਿਗਾਨੇ ਤਾਂ ਲਾਸਾਂ ਤੇ ਕੱਫਣ ਵੀ ਨ੍ਹੀ ਪਾਉਂਦੇ ਹੁੰਦੇ। ਸਿਆਣੇ ਲੋਕ ਇਲਾਜ ਲਈ ਵੈਦ ਦੀ ਭਾਲ ਕਰਦੇ ਹਨ ਮੂਰਖ ਲੋਕ ਬੁੱਚੜਾਂ ਕੋਲ ਜਾ ਖੜਦੇ ਹਨ। ਸਿਆਣੇ ਵਿਦਵਾਨ ਲੋਕਾਂ ਦੀ ਵੀ ਪਛਾਣ ਹੁੰਦੀ ਹੈ ਕਿ ਰੋਗੀ ਨੂੰ ਕਿਸੇ ਇਲਾਜ ਕਰਨ ਵਾਲੇ ਦੀ ਦੱਸ ਪਾਉਣ ਅਤੇ ਉਸਦੀ ਪਛਾਣ ਵੀ ਦਸਣ ਪਰ ਕੱਚਘਰੜ ਅਰਧ ਗਿਆਨੀ ਲੋਕ ਦੱਸ ਪਾਉਂਦੇ ਹਨ ਕਿ ਜੇ ਪਹਿਲੇ ਦੋ ਤੋਂ ਠੀਕ ਨਹੀ ਹੋਇਆ ਤਾਂ ਤੀਜੇ ਕੋਲ ਚਲਾ ਜਾ ਇਹੋ ਜਿਹੇ ਮੂਰਖ ਸਲਾਹਕਾਰਾਂ ਤੋਂ ਬਚਣ ਦੀ ਲੋੜ ਹਮੇਸ਼ਾਂ ਹੁੰਦੀ ਹੈ। ਪੰਜਾਬ ਦਾ ਭਵਿੱਖ ਵੀ ਵੈਦ ਅਤੇ ਬੁੱਚੜ ਕੋਲ ਜਾਣ ਦੀ ਅਵਸਥਾ ਉੱਪਰ ਟਿਕ ਚੁੱਕਿਆ ਹੈ ਆਉ ਦੁਆ ਕਰੀਏ ਕਿ ਪੰਜਾਬ ਦੀ ਹੋਣੀ ਵਿੱਚ ਕੋਈ ਵੈਦ ਦੀ ਦਸ ਪਾ ਦੇਵੇ ।

ਸੰਪਰਕ: +91 94177 27245

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ