Sat, 23 September 2017
Your Visitor Number :-   1088084
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਬੰਤ ਸਿੰਘ ਝੱਬਰ : ਆਮ ਆਦਮੀ ਪਾਰਟੀ ਅਤੇ ਦਲਿਤ –ਜਗਸੀਰ ਜੀਦਾ

Posted on:- 17-01-2017

suhisaver

ਬੰਤ ਸਿੰਘ ਝੱਬਰ ਨੂੰ ਹੁਣ  ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ।  ਇਕ ਵਾਰੀ ਇਹ ਮਹਿਸੂਸ ਹੋਇਆ ਕਿ   ਆਮ ਆਦਮੀ ਪਾਰਟੀ ਸੱਚੀ ਕੀ ਦਲਿਤਾਂ ਦੀ  ਹਮਦਰਦ  ਹੈ ?

ਬੰਤ ਸਿੰਘ ਝੱਬਰ ਪੰਜਾਬ ਦੇ ਦਲਿਤ ਵਰਗ ਦਾ ਪ੍ਰਤੀਕ ਹੈ ?

ਆਮ ਆਦਮੀ ਪਾਰਟੀ ਨੇ  ਆਪਣੀ  ਬੁੱਕਲ ਦਾ ਨਿੱਘ ਦੇਣ  ਲਈ  ਪਾਰਟੀ  ਵਿੱਚ ਸ਼ਾਮਲ  ਕੀਤਾ ਹੈ ?

ਚੇਤੰਨ ਲੋਕਾਂ ਦੇ ਜ਼ਿਹਨ 'ਚ ਹੋਵੇਗਾ  ਬੰਤ ਸਿੰਘ ਝੱਬਰ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਝੱਬਰ ਦੇ ਵਿਹੜੇ ਵਾਲੇ  ਕਿਰਤੀ ਲੋਕਾਂ ਦਾ ਜਾਇਆ ਹੈ ।

ਲਗਭਗ  ਇੱਕ ਦਹਾਕਾ ਪਹਿਲਾਂ ਪਿੰਡ ਦੇ  ਹੀ ਵੱਡੇ  ਘਰਾਂ ਦੀ  ਜਾਤੀਵਾਦ ਹੰਕਾਰੀ,  ਖਾਸ ਕਰਕੇ  ਜੱਟਵਦ  ਦੇ ਖਿਲਾਫ  ਸਵੈਮਾਣ ਦੇ ਨਾਲ  ਮੜਕ ਨਾਲ ਚੱਲਣ ਵਾਲਾਂ ਸੀ ਬੰਤ ਸਿੰਘ ਝੱਬਰ  ।

ਇਹ ਗੱਲ ਪਿੰਡ ਦੇ  ਉਹਨਾਂ  ਲੋਕ ਦੇ ਹਜਮ ਨਹੀਂ ਸੀ ਆਉਂਦੀ । ਉਹਨਾਂ  ਲੋਕਾਂ ਨੂੰ  ਫੁੱਟੀ  ਅੱਖ ਨਾਲ ਨਹੀਂ ਭਾਉਂਦੀ  ਕਿ ਬੰਤ ਸਿਘ  ਝੱਬਰ ਵਰਗਾਂ  ਪਿੰਡ ਦਾ  ਕੋਈ ਕੰਮੀ ਕੰਮੀਨ  ਪਿੰਡ ਵਿੱਚ  ਇਸ ਤਰ੍ਹਾਂ  ਰੜਕ ਮੜਕ ਨਾਲ  ਤੁਰੇ ।
ਬੰਤ ਸਿੰਘ ਝੱਬਰ  ਧੀਆਂ ਦਾ ਬਾਪ ਸੀ ।

ਪਿੰਡ ਦੇ ਜੱਟਵਾਦੀ ਮਾਨਸਿਕਤਾ ਗਰੀਬ ਲੋਕਾਂ ਦੀਆਂ ਧੀ ਭੈਣਾਂ  ਤੇ ਮੈਲੀ ਅੱਖ ਰੱਖਣਾ  ਆਪਣਾ  ਜਨਮ ਸਿੱਧ ਜੱਦੀ ਪੁਸਤੀ  ਅਧਿਕਾਰ  ਸਮਝਦੀ ਹੈ ।

   ਬੰਤ ਸਿੰਘ ਦਾ ਇਹ ਮਾਮਲੇ ਵਿੱਚ ਉਹਨਾਂ ਦੇ  ਪਿੰਡ ਦੇ  ਲੋਕਾਂ ਵਿੱਚ  ਇਸ ਤਰ੍ਹਾਂ  ਇਕ ਸਮਾਂ  ਪਹਿਲਾਂ ਤਰਾਰ ਹੋਇਆ ਸੀ।     
     

ਪਿੰਡ  ਝੱਬਰ ਦੇ  ਬੰਤ  ਨੂੰਇੱਕ ਰਾਤ ਪਿੰਡ ਖੇਤਾਂ ਵਿੱਚ  ਘੇਰ ਲਿਆ । ਉਹਨਾਂ ਨੇ  ਬੰਤ  ਝੱਬਰ  ਨੂੰ ਕੁੱਟ  ਕੁੱਟ ਕੇ  ਨਲਕੇ ਦੀਆਂ  ਹੱਥੀਆਂ ਹੈਂਡਲਾਂ ਨਾਲ  ਦੋਵੇਂ  ਲੱਤਾਂ  ਦੋਹੇ ਬਾਹਾਂ  ਪੱਕੇ  ਖਾਲ ਦੀ ਵੱਟ ਤੇ   ਰੱਖਕੇ  ਚੂਰ ਕਰ ਦਿੱਤੀਆਂ ਗਈਆਂ ਸਨ ।
  ਜਨਵਰੀ ਮਹੀਨੇ  ਦੀ ਕੜਕਦੀ ਠੰਡੀ  ਰਾਤ ਤੜਫਦਾ ਰਿਹਾ । ਹਮਲਾਵਾਰਾਂ ਨੇ ਬੰਤ ਨੂੰ ਚੁੱਕਣ ਲਈ  ਉਹਦੇ ਹਿਮਾਇਤੀਆਂ  ਨੂੰ  ਰਾਤ  ਸੁਨੇਹਾ ਦਿੱਤਾ   ।  
 

ਬੰਤ ਸਿੰਘ ਝੱਬਰ ਨੂੰ ਪਿੰਡ ਦੇ ਹਮਦਰਦ  ਲੋਕਾਂ ੳਸ ਨੂੰ  ਚੁੱਕਿਆ । ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਿਆ ।ਹਸਪਤਾਲ ਵਾਲਿਆਂ  ਸਿਰ ਫੇਰ ਦਿੱਤਾ । ਥਾਣੇ  ਵਾਲਿਆਂ ਕੋਈ  ਕਾਰਵਾਈ ਨਹੀਂ ਕੀਤੀ  ।
        
ਲਾਲ ਝੰਡੇ  ਵਾਲੇ  (ਸੀ ਪੀ ਆਈ  ਐੱਮ ਐੱਲ  ਲਿਬਰੇਸ਼ਨ ) ਪਹੁੰਚੇ ਉਹਨਾਂ  ਨੇ  ਬੰਤ ਸਿੰਘ  ਝੱਬਰ ਨੂੰ  ਪੀ ਜੀ ਆਈ  ਚੰਡੀਗੜ੍ਹ  ਭਰਤੀ ਕਰਾਇਆ  ਗਿਆ  ।

ਬੰਤ ਸਿੰਘ ਝੱਬਰ ਦੇ ਲੱਤਾਂ ਬਾਹਾਂ ਵਿੱਚ  ਖੂਨ ਜੰਮ  ਚੁੱਕਾ ਸੀ।  ਗੈਗਰੀਨ ਫੈਲ ਗਈ ਸੀ।  ਡਾਕਟਰਾਂ ਨੇ  ਫੈਸਲਾ ਕੀਤਾ ਕਿ  ਬੰਤ ਸਿੰਘ ਝੱਬਰ ਨੂੰ ਜੇ ਬਚਾਉਣਾ ਤਾਂ ਉਸ ਦੀਆਂ ਦੋਹੇ ਬਾਹਾਂ  ਕੱਟਣੀਆਂ ਪੈਣਗੀਆਂ । ਕੱਟ ਦਿੱਤੀਆਂ ਗਈਆਂ ।   ਸਿਰਫ ਇੱਕ  ਲੱਤ ਬਚੀ ਹੈ ਉਹ ਵੀ ਅਪੰਗ ਹੀ ਹੈ ।

ਲਾਲ ਝੰਡੇ ਵਾਲਿਆਂ   ਨੇ ਬੰਤ ਸਿੰਘ ਝੱਬਰ ਨੂੰ  ਅਖਬਾਰਾਂ   ਟੀ ਵੀ  ਰਾਹੀਂ   ਲੋਕਾਂ ਦੇ  ਅੱਗੇ  ਲਿਆਂਦਾ ।
 
ਮੀਡੀਆ ਦੀਆਂ  ਰਿਪੋਰਟਾਂ ਵਿੱਚ  ਆਉਣ ਕਰਕੇ   ਇਹ ਗੱਲ  ਦੇਸ ਵਿਦੇਸ਼ਾਂ ਵਿੱਚ  ਅੱਗ ਵਾਂਗ ਫੈਲ ਗਈ ।
ਇਕ  ਵਾਰੀ  ਫਿਰ  ਪਿੰਡ ਵਿੱਚ ਦਲਿਤਾਂ ਦੇ  ਦਾਬੇ ਜਾਤ ਹੰਕਾਰ ਦਾ ਅਹਿਮ  ਮੁੱਦਾ  ਉਭਾਰਿਆ ।।

ਬੰਤ ਸਿੰਘ ਝੱਬਰ ਦੇ  ਹਮਲਾਵਰਾਂ ਨੂੰ  ਲਾਲ ਝੰਡੇ ਦੀ ਅਗਵਾਈ ਹੇਠ   ਵਿਰੋਧ ਕਾਰਨ ਹੀ ਜੇਲ੍ਹ ਦੀਆਂ  ਸੀਖਾਂ ਪਿੱਛੇ ਬੰਦ ਕਰਨ ਲਈ ਮਜਬੂਰ ਕਰਨਾ ਪਿਆ ਸੀ।
ਕਹਿੰਦੇ ਹਨ ਪਹਿਲਾਂ  ਬੰਤ ਸਿੰਘ ਚਮਕੀਲਾ  ਗਾਉਂਦਾ ਸੀ  ਉਦਾਸੀ ਗਾਉਣ  ਲੱਗ ਗਿਆ ਸੀ ।
   
ਇਥੇ ਮਾਣ ਨਾਲ ਇਹ ਗੱਲ ਜ਼ਿਕਰਯੋਗ ਹੈ ਇਸੇ ਝੱਬਰ ਪਿੰਡ  ਦੇ ਕਿਸਾਨ ਜਥੇਬੰਦੀ  ਦੇ ਪਿੰਡ  ਇੰਦਰਜੀਤ ਸਿੰਘ ਝੱਬਰ ਦਾ ਬੇਟਾ ਵੀ ਬੰਤ  ਸਿੰਘ ਝੱਬਰ ਨੂੰ ਦੇ  ਹਮਲੇ  ਵਾਲਿਆਂ  ਵਿੱਚ ਸ਼ਾਮਲ ਸੀ।
ਸਦਕੇ ਜਾਈਏ  ਇਸ  ਇੰਦਰਜੀਤ ਸਿੰਘ ਦੇ  ਉਸ ਨੇ ਆਪਣੇ ਪੁੱਤਰ ਨੂੰ  ਜੇਲ੍ਹ ਦੀਆਂ ਸੀਖਾਂ ਵਿੱਚ  ਭੇਜਿਆ  ਤੇ ਮਿਸਾਲ ਕਾਇਮ ਕੀਤੀ ।

ਨਾਟਕਕਾਰ ਅਜਮੇਰ ਔਲਖ  ਨੇ ਇਸੇ ਤੇ ਨਾਟਕ  ਲਿਖਿਆ ਖੇਡਿਆ  "ਐਸੇ ਜਨ ਵਿਰਲੇ ਸੰਸਾਰ "।

ਨਾਟਕਕਾਰ ਗੁਰਸ਼ਰਨ ਸਿੰਘ ਨੇ ਵੀ ਬੰਤ ਸਿੰਘ ਝੱਬਰ  ਬੋਲਦਾ ਤੇ  ਇਕ ਨਾਟਕ  ਪਿੰਡ  ਪਿੰਡ  ਖੇਡਿਆ  ।

  "ਜੱਟ ਦੀ ਜੂਨ  ਬੁਰੀ ਤੇ ਅਸੀਂ  ਗੁਲਾਮ ਹਾਂ ਜੱਟਾਂ  ਦੇ  "       
ਸੀਰੀ ਪਾਲੀ ਰਲਦੇ ਸਦੀਆਂ ਤੋਂ  ਅਸੀਂ ਆਏ ।
ਸੰਗਤ  ਪੰਗਤ  ਵਾਲੇ  ਗੁਰ ਸਿੱਖਾਂ  ਦੇ ਘਰ  ਅੰਦਰ
ਕੌਲੇ ਖੁਰਲੀਆਂ ਉਤੇ  ਮੂਧੇ  ਪਏ ਟਿਕਾਏ ।

ਮੇਰਾ ਇਕ ਗੀਤ  ਵੀ ਬੰਤ ਸਿੰਘ ਝੱਬਰ ਦੇ ਦਰਦ ਦੀ ਉਪਜ ਹੀ ਹੈ ।
                 
ਬੰਤ ਸਿਘ ਨੂੰ ਚੁੱਕਣ ਵਾਲੇ ਲਾਲ ਝੰਡੇ  ਵਾਲੇ  ਬੰਤ ਸਿੰਘ  ਵਰਗਿਆਂ ਦੇ ਦਰਦਾਂ ਦੀ ਸਿਆਸੀ ਮਸਲਿਆਂ  ਨੂੰ  ਲੈਕੇ ਘੋਲ ਦੀ ਲੜਾਈ   ਲੜ ਰਹੇ ਹਨ  । ਦਲਿਤਾਂ   ਲਈ   ਪਲਾਟਾਂ ਦੀ ਲੜਾਈ ਦਾ ਘੋਲ  ਪਿੰਡਾਂ ਵਿੱਚ ਮਾਨਸਾ  ਬਠਿੰਡਾ ਬਰਨਾਲਾ  ਸੰਗਰੂਰ ਆਦਿ ਜ਼ਿਲਿਆਂ ਚ ਇਕ ਵੱਖਰੀ ਕਿਸਮ ਦੀ ਮਿਸਾਲ ਹੈ।
ਠੀਕ ਹੈ  ਕਿਸੇ ਦੇ  ਮਤਭੇਦ ਹੋਣ  ਵੱਖਰੀ  ਗੱਲ ਹੈ
ਬੰਤ ਸਿੰਘ ਝੱਬਰ  ਲਿਬਰੇਸ਼ਨ ਵਾਲਿਆਂ ਨਾਲ  ਰੁਸ ਗਿਆ ਹੈ । ਨੀਤੀਆਂ ਨਾਲ  ਮਤਭੇਦ ਨਹੀਂ ਹਨ ।

ਲਿਬਰੇਸ਼ਨ ਦੇ ਸਾਥੀਆਂ ਦੀ  ਸੋਚ ਬੰਤ ਸਿੰਘ ਵਰਗਿਆਂ ਦੀ ਜਮਾਤ ਤੇ ਜਾਤ ਦੀ ਲੜਾਈ  ਅਪਣੀਆਂ ਸਮਰੱਥਾ  ਸ਼ਕਤੀ ਨੂੰ  ਅਰਪਿਤ ਕਰਦੀ  ਰਹੀ ਹੈ  ਕਰਦੀ ਰਹੇਗੀ  ।ਇਹ ਮੇਰਾ  ਯਕੀਨ ਹੈ  ।

ਆਮ ਆਦਮੀ ਪਾਰਟੀ ਦਾ ਦਲਿਤ  ਅਜੰਡਾ  ਸ਼ੱਕ ਦੇ ਘੇਰੇ ਵਿੱਚ ਕੈਦ ਹੈ । ਬੰਤ ਸਿੰਘ ਝੱਬਰ ਨੂੰ ਭੁਲੇਖਾ ਹੈ ਕਿ ਆਮ ਆਦਮੀ ਪਾਰਟੀ ਵਾਲੇ  ਦਲਿਤਾਂ ਦੇ  ਦੁੱਖ ਸੁੱਖ ਦੇ  ਸਰੀਕ ਹਨ । ਦਲਿਤ ਦੀ ਪੀੜ ਹਰਨ ਵਾਲੇ ਹਨ।  

ਪੰਜਾਬ ਵਿੱਚ  ਜਿਥੇ  ਦਲਿਤਾਂ ਤੇ ਨਿੱਤ ਦਿਨ ਅਤਿਆਚਾਰ ਦੀਆਂ  ਹਿਰਦੇਵਦਿਕ ਇਕ ਤੌ ਇਕ ਘਟਨਾਵਾਂ  ਵਾਪਰ ਚੁੱਕੀਆਂ ਹਨ। । ਬੰਤ ਸਿੰਘ ਝੱਬਰ ਤੋਂ  ਲੈ ਅਬੋਹਰ ਦੇ  ਭੀਮ ਟਾਂਕਦੀਆ ਲੱਤਾ  ਬਾਹਾਂ  ਵੱਢੀਆਂ ਜਾਂਦੀਆਂ ਹਨ  । ਮਾਨਸਾ ਜ਼ਿਲ੍ਹੇ ਵਿੱਚ  ਇੱਕ  ਪਿੰਡ ਘਰਾਗਣਾਂ ਦਲਿਤਾਂ ਦਾ ਨੌਜਵਾਨ ਪੁੱਤ  ਤੜਫ ਕੇ  ਲੱਤ ਵੱਢਣ ਕਰਕੇ  ਮਰਿਆ ਹੈ ।            
ਦਲਿਤ  ਜਾਤੀਵਾਦ ਜਲੀਲਤਾਂ ਦਾ ਕਲੰਕਿਤ ਪੀੜਾਂ ਸਹਿ ਰਹੇ ਹਨ ।  ਦਲਿਤਾਂ ਲਈ  ਕਦੀ  ਹਾਂ ਦਾ ਨਾਹਰਾ  ਆਮ ਆਦਮੀ ਪਾਰਟੀ ਸਮੇਤ  ਕਿਸੇ ਨੇ ਵੀ ਨਹੀਂ  ਮਾਰਿਆ  ਸੀ । ਭਲਾ ਕਿਉਂ ?

ਸਗੋਂ  ਉਹ ਦਲਿਤਾਂ ਦੀਆ ਰਾਖਵੀਆਂ  ਸੀਟਾਂ ਤੇ ਜਿੱਤੇ ਹੋਏ  ਐਮ ਐਲ ਏ  ਤੇ ਐਮ ਪੀ  ਵੀ ਬੁਲ ਸੀ ਲੈਂਦੇ ਹਨ ।        
ਪਿਛਲੇ  ਲੰਬੇ ਸਮੇਂ ਤੋਂ  ਸੰਗਰੂਰ ਜ਼ਿਲ੍ਹੇ  ਅੰਦਰ ਪੰਚਾਇਤੀ ਜ਼ਮੀਨਾਂ ਵਿੱਚੋਂ ਬਣਦੀ  ਆਪਣੇ ਹਿੱਸੇ ਦੀ ਜ਼ਮੀਨ ਦੀ ਮੰਗ ਕਰਦੇ ਹਨ ।  ਦਲਿਤਾਂ ਨੂੰ  ਸਰਕਾਰ ਦੀ ਸਹਿਮਤੀ ਤੇ ਪੁਲਿਸ  ਗਠਜੋੜਾਂ ਤੇ ਗੁੰਡਾ ਗਰਦੀ ਦਾ ਸ਼ਿਕਾਰ ਹੋਏ ਪਿੰਡ  ਜਲੂਰ ਦੇ ਦਲਿਤ  ਵਿਹੜੇ ਵਿੱਚ  ਮਚਾਇਆਂ ਤਾਂਡਵ ਨੰਗਾ  ਨਾਚ ਸਾਡੇ ਦੇਸ਼ ਦੇ  ਹਾਕਮਾਂ ਤੇ ਲੋਕਾਂ ਨੇ ਅਖਬਾਰਾਂ ਦੀਆ ਸੁਰਖੀਆਂ ਵਿੱਚ ਸਭ ਨੇ ਪੜਿਆ ਹੀ ਹੈ।  
      

ਖੱਬੇ ਪੱਖੀ ਵਿਚਾਰਧਾਰਾ ਤੇ ਲੇਖਕਾਂ ਬੁੱਧੀਜੀਵੀ ਕਲਾਂਕਾਰਾਂ   ਨਾਟਕਕਾਰਾਂ  ਨੇ ਹਾਂ ਦਾ ਨਾਰਾ ਮਾਰਿਆ ਸੀ  ।ਜਮਹੂਰੀ  ਅਧਿਕਾਰ ਸਭਾ ਪੰਜਾਬ ਨੇ ਵੀ ਜ਼ਿਕਰਯੋਗ ਪਾਇਆ ਹੈ ।

ਆਮ ਆਦਮੀ ਪਾਰਟੀ ਪਾਰਟੀ ਦੇ ਸਿਆਸੀ ਕਾਰਕੁੰਨ  ਦਲਿਤਾਂ ਦੇ  ਇਸ ਇਸੂ ਨੂੰ  ਚਿਮਟੇ ਨਾਲ ਨਹੀਂ ਸੂਇਆ ।

ਪੰਜਾਬ ਵਿੱਚ ਪੂਰਾ ਸਰਗਰਮ ਸੰਗਰੂਰ ਦਾ ਆਪ ਦਾ ਐਮ ਪੀ  ਮਾਣਯੋਗ  ਭਗਵੰਤ ਮਾਨ  ਜੋ ਕਹਿਦੇ ਗੱਲ ਨੂੰ  ਥੱਲੇ ਨਹੀਂ  ਡਿੱਗਣ ਦਿੰਦਾ  ।ਉਹ ਵੀ ਚੁੱਪ  ਗੜੁਪ ਹੋਇਆ ਰਿਹਾ  । ਉਹ  ਇਸ ਵੇਲੇ ਕੰਨ ਲਪੇਟੀ ਫਿਰਦਾ ਹੈ  ਭਲਾ ਕਿਉਂ ??          
 ਦਰਅਸਲ ਆਮ ਪਾਰਟੀ ਵੀ ਕੋਈ ਖਾਸ ਲੋਕਾਂ ਦੀ  ਪਾਰਟੀ ਹੈ ।
ਜੋ ਵੋਟਾਂ ਦੀ ਖੇਡ ਚੋ ਦਾਅ ਲਾਉਣ ਵਾਲਿਆਂ ਦੀ  ਪਾਰਟੀ ਹੈ ਇਹਨਾਂ ਦਾ ਰਵਾਇਤੀ ਪਾਰਟੀਆਂ ਵਰਗਾਂ  ਹੀ ਟੀਮ ਵਰਕ ਹੈ।
ਉੰਨੀ ਇੱਕੀ ਦਾ ਫਰਕ ਮੰਨਿਆ ਜਾ ਸਕਦਾ ਹੈ ।

ਬੰਤ ਸਿੰਘ ਝੱਬਰ ਨੂੰ  ਬੁੱਕਲ ਵਿੱਚ  ਲੈਣਾ ਇਹਨਾਂ ਦੀ  ਦਲਿਤਾਂ ਦੇ ਵੋਟਬੈਕ ਦੀ  ਵਟਤ ਕਰਨਾ  ਹੀ ਹੈ ।

ਦੁਆਬੇ ਦੇ ਦਲਿਤ  ਲੋਕਾਂ ਵੱਲ ਅੱਜਕਲ  ਚੋਣ ਪ੍ਰਚਾਰ ਲਈ  ਬੰਤ ਸਿੰਘ ਝੱਬਰ ਨੂੰ  ਵੋਟ ਬੈਂਕ ਕੈਸ਼ ਕਰਨ ਲੈ ਜਾਇਆ ਜਾ ਰਿਹਾ ਹੈ । ਆਮ ਆਦਮੀ ਪਾਰਟੀ ਦਾ ਦਲਿਤ ਅਜੰਡਾ ਵੀ ਵੋਟ  ਛਲਾਵਾ ਹੀ ਹੈ ।     

ਦਲਿਤਾਂ ਦੇ ਦਰਦਾਂ ਦੀ ਬੁਨਿਆਦ ਇਸ  ਸਮਾਜ ਵਿੱਚ ਆਰਥਿਕ  ਸੋਮਿਆਂ ਦੀ ਕਾਣੀ ਵੰਡ ਤੇ ਨਾ ਬਰਾਬਰ ਦਾ ਸਮਾਜ ਹੈ ।
ਇਸ  ਲਈ   ਲੜਾਈ ਦਾ  ਕਾਰਜ  ਇਨਕਲਾਬੀ  ਵਿਚਾਰਧਾਰਾ ਵਾਲੇ ਪਰੋਗਰਾਮ ਵਾਲੇ ਹੀ ਮਹਿਸੂਸ  ਕਰਕੇ ਅਮਲਾਂ ਨੂੰ ਸੰਜੀਦਗੀ ਨਾਲ  ਲੜਾਈ ਅੱਗੇ  ਤੋਰ ਸਕਦੇ ਹਨ।
  ਬੰਤ ਸਿੰਘ ਝੱਬਰ ਦੀ  ਹੋਂਦ  ਲਾਲ ਝੰਡੇ ਕਰਕੇ  ਹੀ ਬਚੀ ਰਹੀ ਸੀ ।
             
ਉਹਦੇ  ਘਰ ਤੇ ਲਗਿਆ  ਲਾਲ ਝੰਡਾ ਬੁਲੰਦ ਸੁਨੇਹੇ ਸੁਪਨੇ ਦਾ ਪ੍ਰਤੀਕ  ਜਾਪਦਾ ਸੀ ।     
ਬੰਤ ਸਿੰਘ ਝੱਬਰ ਦਾ ਲਾਲ ਝੰਡੇ ਨਾਲ  ਰੋਸ ਸੀ  ਕਿ ਉਹਦੇ ਘਰ ਦੇ ਨਾਲ  ਆ ਰਿਹਾ ਥਾਂ  ਦਾ ਰੌਲਾ  ਸੀ ਕਾਮਰੇਡ ਨੇ  ਉਸ ਦੀ ਮਦਦ ਕਿਉਂ  ਨਹੀ ਸੀ  ਕਰਦੇ ।   

 ਆਮ ਆਦਮੀ ਪਾਰਟੀ ਵਿੱਚ ਉਸ ਨੂੰ  ਸਾਮਲ ਕੀਤਾ ਗਿਆ ਹੈ  ਉਸ  ਦਿਨ ਹੀ  ਉਸ ਤੇ ਹਮਲਾ ਕਰਨ ਵਾਲੇ ਵੀ  ਆਮ ਆਦਮੀ ਪਾਰਟੀ ਨੇ  ਸ਼ਾਮਲ  ਕੀਤੇ ਹਨ । ਇਸ ਮੌਕੇ  ਬੰਤ ਸਿੰਘ ਝੱਬਰ ਨੂੰ ਵੀ  ਪਤਾ ਸੀ  । ਕਿਹਾ ਜਾਂਦਾ ਹੈ  ਕਿ  ਅੰਦਰ ਖਾਤੇ  ਆਮ ਆਦਮੀ ਪਾਰਟੀ  ਵਾਲਿਆਂ ਨੇ  ਲੋਕਲ ਪੱਧਰ  ਸਮਝੌਤਾ ਤਹਿ  ਹੋ ਗਿਆ ਸੀ ।
ਫੇਰ ਜਦੋਂ  ਮੀਡੀਏ  ਵਿੱਚ  ਇਹ ਆਇਆ ਤਾ ਕੇਜਰੀ ਵਾਲ ਸਾਹਿਬ ਨੇ ਮਾਫੀ  ਮੰਗ  ਲਈ ਹੈ ।     

ਬੰਤ ਸਿੰਘ ਝੱਬਰ ਨੂੰ  ਬਚਾਉਣ  ਵਾਲੇ ਲਾਲ ਝੰਡੇ ਨੂੰ  ਨਮੋਸ਼ੀ ਨਹੀਂ  ਸਗੋਂ  ਮਾਣ ਹੈ ।

ਉਹ ਇਕ ਕਿਰਤੀ ਲੋਕਾਂ ਦੀ ਜ਼ਿੰਦਗੀ ਦੇ  ਇਤਿਹਾਸ ਵਿੱਚ  ਇਕ ਨਿਵੇਕਲੀ  ਇਤਿਹਾਸਕ ਮਿਸਾਲੀ  ਪਿਰਤਪਾਈ ਹੈ ।

ਬੰਤ ਸਿੰਘ ਝੱਬਰ  ਨੇ ਲਾਲ ਝੰਡੇ ਵਲ ਪਿੱਠ ਕਰ ਲਈ ਹੈ।  ਪਰ ਲਾਲ ਝੰਡੇ ਵਾਲੇ ਕਿਰਤੀਆਂ ਵਲ ਪਿੱਠ ਨਹੀਂ ਕਰਦੇ  ।  

            ਈ-ਮੇਲ: [email protected]


Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ