Sat, 23 September 2017
Your Visitor Number :-   1088082
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਸ਼ਰਾਬ ਠੇਕਿਆਂ ਵਿਰੁੱਧ ਫੁੱਟਿਆ ਲੋਕਾਂ ਦਾ ਰੋਹ

Posted on:- 17-04-2017

suhisaver

-ਵਰਕਰਜ਼ ਸੋਸ਼ਲਿਸਟ ਪਾਰਟੀ

ਦੇਸ਼ ਭਰ 'ਚ ਬੁਰਜੁਆ ਸਰਕਾਰਾਂ ਦੀ ਸ਼ਰਾਬ ਨੀਤੀ ਲੋਕਾਂ ਵੱਲੋਂ ਸਿੱਧੀ ਚੁਣੌਤੀ ਦੇ ਘੇਰੇ 'ਚ ਆ ਗਈ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ, ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ 'ਚ ਸ਼ਰਾਬ ਦੀਆਂ ਦੁਕਾਨਾਂ ਵਿਰੁੱਧ ਅੰਦੋਲਨ ਹਿੰਸਕ ਹੋ ਗਏ ਹਨ। ਔਰਤਾਂ ਦੀ ਅਗਵਾਈ ਵਾਲੇ ਇਹ ਅੰਦੋਲਨ ਸ਼ਰਾਬ ਦੀਆਂ ਦੁਕਾਨਾਂ ਨੂੰ ਢਾਹੁਣ 'ਤੇ ਫੋਕਸ ਹਨ। ਸ਼ਰਾਬ ਦੀਆਂ ਦੁਕਾਨਾਂ ਵਿਰੁੱਧ ਜਦੋਂ-ਕਦੋਂ ਅਜਿਹੇ ਅੰਦੋਲਨ ਹੁੰਦੇ ਰਹੇ ਹਨ ਪਰ ਬੁਰਜੁਆ ਸਰਕਾਰਾਂ ਇਹਨਾਂ ਦੀ ਅਣਦੇਖੀ ਕਰਕੇ ਆਪਣੀ ਸ਼ਰਾਬੀ ਨੀਤੀ ਨੂੰ ਲਾਗੂ ਕਰਦੀਆਂ ਹਨ।

ਵੱਧ ਤੋਂ ਵੱਧ ਠੇਕੇ ਖੋਲਦੇ ਜਾਣ ਦੀ ਸਰਕਾਰੀ ਸ਼ਰਾਬ ਨੀਤੀ ਦੇ ਬੇਹੱਦ ਮਾਰੂ ਨਤੀਜੇ ਮੂਹਰੇ ਆਏ ਹਨ। ਪਰਿਵਾਰਾਂ, ਖਾਸ ਤੌਰ 'ਤੇ ਗਰੀਬ, ਕਿਰਤੀ ਪਰਿਵਾਰਾਂ 'ਚ ਪੂਰਸ਼ਾਂ 'ਚ ਸ਼ਰਾਬ ਦੀ ਲੱਤ ਨੇ ਪਰਿਵਾਰ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਬੇਹੱਦ ਸੀਮੀਤ ਆਰਥਿਕ ਸਾਧਨਾਂ ਤੋਂ ਵੀ ਵਾਂਝਿਆ ਕਰ ਦਿੱਤਾ ਹੈ। ਵੱਧ, ਘਟੀਆ, ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਇਲਾਵਾ ਸ਼ਰਾਬ ਪੀ ਕੇ ਸੜਕਾਂ 'ਤੇ ਗੱਡੀ ਚਲਾਉਣ ਅਤੇ ਦੁਰਘਟਨਾ ਕਰਨ ਵਾਲੇ, ਅਤੇ ਦੂਜੇ ਵਿਭਿੰਨ ਅਪਰਾਧ ਕਰਨ ਵਾਲਿਆਂ ਦੇ ਕਾਰਨ, ਮੌਤਾਂ ਅਤੇ ਸ਼ਿਕਾਰਾਂ ਦੀ ਗਿਣਤੀ ਤੇਜ਼ੀ ਨਾਲ਼ ਵੱਧਦੀ ਚੱਲੀ ਜਾ ਰਹੀ ਹੈ।

ਸ਼ਰਾਬ ਦੇ ਠੇਕਿਆਂ ਵਿਰੁੱਧ ਔਰਤਾਂ ਦਾ ਇਹ ਅੰਦੋਲਨ ਪੂਰੀ ਤਰ੍ਹਾਂ ਆਪ-ਮੁਹਾਰਾ ਹੈ। ਇਹ ਪੂੰਜੀਵਾਦੀ ਸਰਕਾਰਾਂ ਦੀਆਂ ਲੁਟੇਰੀਆਂ, ਮੁਨਾਫ਼ਾਖੋਰ ਨੀਤੀਆਂ ਵਿਰੁੱਧ ਕਿਰਤੀਆਂ ਲੋਕਾਂ ਦੇ ਸਭ ਤੋਂ ਗਰੀਬ ਹਿੱਸਿਆਂ ਦਾ ਵਿਦਰੋਅ ਹੈ।

ਬੁਰਜੁਆ ਸਰਕਾਰਾਂ ਨੇ, ਸ਼ਰਾਬ ਦੀ ਪੈਦਾਵਾਰ ਅਤੇ ਵੰਡ 'ਤੇ ਏਕਾਧਿਕਾਰ ਸਥਾਪਿਤ ਕਰਕੇ, ਸ਼ਰਾਬ ਦੇ ਗੋਰਖ਼ਧੰਦੇ ਨੂੰ ਆਮ ਆਦਮੀ ਦੀ ਲੁੱਟ ਦਾ ਸਥਾਈ ਔਜ਼ਾਰ ਬਣਾ ਲਿਆ ਹੈ। ਕਿਰਤੀ ਲੋਕਾਂ ਦੀ ਸਿਹਤ ਅਤੇ ਸਮੁੱਚੇ ਪਰਿਵਾਰਾਂ ਨੂੰ ਤਬਾਹ ਕਰਕੇ ਇਹ ਸਰਕਾਰਾਂ ਕਿਰਤੀ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਨਿਚੋੜ ਕੇ ਆਪਣੇ ਖਜਾਨੇ ਭਰ ਰਹੀਆਂ ਹਨ। ਸਭ ਤੋਂ ਵੱਧ ਐਕਸਾਈਜ਼ ਡਿਊਟੀ ਸ਼ਰਾਬ 'ਤੇ ਹੀ ਵਸੂਲੀ ਜਾ ਰਹੀਆਂ ਹਨ।

ਸ਼ਰਾਬ ਵੇਚਣ ਅਤੇ ਪਰੋਸਣ 'ਚ ਸਰਕਾਰਾਂ ਦੀ ਰੂਚੀ ਇਸ ਕਦਰ ਹੈ ਕਿ ਹਾਲ ਹੀ 'ਚ ਸੂਪਰੀਮ ਕੋਰਟ ਦੁਆਰਾ ਕੌਮੀ ਅਤੇ ਰਾਜ ਮਾਰਗਾਂ 'ਤੇ ਸ਼ਰਾਬ ਠੇਕਿਆਂ ਨੂੰ ਬੰਦ ਕਰ ਦਿੱਤੇ ਜਾਣ ਦੇ ਆਦੇਸ਼ ਮਗਰੋਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਕਈ ਹੋਰ ਰਾਜ ਸਰਕਾਰਾਂ ਨੇ ਇਹਨਾਂ ਠੇਕਿਆਂ ਨੂੰ ਬਚਾਉਣ ਲਈ, ਸੂਪਰੀਮ ਕੋਰਟ ਦੇ ਆਦੇਸ਼ ਨੂੰ ਟਿੱਚ ਜਾਣਦੇ ਹੋਏ, ਰਾਜ-ਮਾਰਗਾਂ ਨੂੰ ਹੀ ਅਨੁਸੂਚੀ ਤੋਂ ਹਟਾ ਕੇ, ਨਗਰ-ਮਾਰਗਾਂ 'ਚ ਬਦਲ ਦਿੱਤਾ ਹੈ, ਤਾਂ ਕਿ ਠੇਕੇ ਕਾਇਮ ਰਹਿ ਸਕਣ।

ਇਹਨਾਂ ਸਾਰੇ ਪ੍ਰਦੇਸ਼ਾਂ 'ਚ ਭਾਜਪਾ ਦੀ ਅਗਵਾਈ ਵਾਲੀ ਦੱਖਣਪੰਥੀ ਸਰਕਾਰਾਂ ਹਨ ਜਿਹਨਾਂ ਦੀ ਥੋਥੀ ਨੈਤਿਕਤਾ ਅਤੇ ਅਸਲੀ ਪ੍ਰਾਥਮਿਕਤਾਵਾਂ ਦੀ ਪੋਲ ਸ਼ਰਾਬ ਵਿਰੋਧੀ ਅੰਦੋਲਨ ਨੇ ਖੋਲ੍ਹ ਕੇ ਰੱਖ ਦਿੱਤੀ ਹੈ।

ਸ਼ਰਾਬ ਦੇ ਇਹ ਠੇਕੇ, ਜ਼ਿਆਦਾਤਰ ਸ਼ਾਸਨ-ਪ੍ਰਸ਼ਾਸਨ 'ਚ ਮੌਜੂਦ ਪ੍ਰਭਾਵਸ਼ਾਲੀ ਆਗੂਆਂ, ਅਫਸਰਾਂ ਦੇ ਹੀ ਬੇਨਾਮੀ ਅਦਾਰੇ ਹਨ। ਸੱਤਾ ਅਤੇ ਸ਼ਰਾਬ ਠੇਕੇਦਾਰਾਂ ਦਰਮਿਆਨ ਇਸ ਸਿੱਧੇ ਗਠਜੋੜ ਦੇ ਚਲਦੇ ਦੇਸ਼ ਭਰ 'ਚ ਬਕਾਇਦਾ ਇੱਕ ਮਾਫੀਆ ਜਥੇਬੰਦ ਹੋ ਚੁੱਕਿਆ ਹੈ, ਜਿਸਦਾ ਸੱਤਾ ਦੀਆਂ ਗਲੀਆਂ 'ਚ ਅੰਦਰ ਤੱਕ ਪ੍ਰਭਾਵੀ ਦਖਲ ਹੈ। 1981 'ਚ ਜਨਤਾ ਪਾਰਟੀ ਦੀ ਸਰਕਾਰ ਡੇਗਣ 'ਚ ਮੀਕਿੰਸ ਦੀ ਭੂਮਿਕਾ ਤੋਂ ਲੈ ਕੇ ਯੂਨਾਇਟੇਡ ਸਪਿਰਿਟ ਦੇ ਮਾਲਿਕ ਵਿਜੈ ਮਾਲਿਆ ਦੀ ਰਾਜਸਭਾ ਮੈਂਬਰਸ਼ਿਪ ਨੂੰ ਕਈ ਬੁਰਜੁਆ ਪਾਰਟੀਆਂ ਦੀ ਹਿਮਾਇਤ ਅਤੇ ਉਸਨੂੰ ਭਾਰਤ ਤੋਂ ਨੱਠਾਉਣ 'ਚ ਭਾਜਪਾ ਆਗੂਆਂ ਦੁਆਰਾ ਸਿੱਧੀ ਮਦਦ ਇਸਦੇ ਸੱਪਸ਼ਟ ਪ੍ਰਮਾਣ ਹਨ।

ਜਿਵੇਂ-ਜਿਵੇਂ ਸ਼ਰਾਬ ਵਿਰੁੱਧ ਅੰਦੋਲਨ ਤਿੱਖਾ ਹੋਇਆ ਹੈ ਸ਼ਰਕਾਰਾਂ ਨੰਗੀਆਂ ਹੋ ਕੇ ਜ਼ਬਰ 'ਤੇ ਉੱਤਰ ਰਹੀਆਂ ਹਨ। ਇਸ ਵਾਰ ਅੰਦੋਲਨ ਇੱਕੋ ਵੇਲ਼ੇ ਕਈ ਰਾਜਾਂ 'ਚ ਸਰਗਰਮ ਹੋਇਆ ਹੈ ਅਤੇ ਸ਼ੁਰੂਆਤ ਤੋਂ ਹੀ ਇਸਨੇ ਸਿੱਧੀ ਕਾਰਵਾਈ ਦਾ ਰਾਹ ਫੜਿਆ ਹੈ। ਧਰਨੇ-ਪ੍ਰਦਰਸ਼ਨਾਂ ਦੀ ਜਗ੍ਹਾਂ ਸਿੱਧੇ ਸ਼ਰਾਬ ਦੇ ਠੇਕਿਆਂ 'ਤੇ ਹਮਲਾ।

ਸ਼ਰਾਬ ਠੇਕਿਆਂ 'ਤੇ ਔਰਤਾਂ ਦੇ ਸ਼ੁਰੂਆਤੀ ਹਮਲਿਆਂ ਨੇ ਸਰਕਾਰਾਂ ਨੂੰ ਹੈਰਾਨਕੁੰਨ ਸਥਿਤੀ 'ਚ ਪਾ ਦਿੱਤਾ ਹੈ । ਪਰ ਇਸ ਮਗਰੋਂ ਸਰਕਾਰਾਂ ਲੱਕ ਸਿੱਧਾ ਕਰਕੇ ਜ਼ਬਰ ਵੱਲ ਵੱਧੀਆਂ ਹਨ।

6 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਅੰਦੋਲਨਕਾਰੀਆਂ ਨੂੰ ਕਾਨੂੰਨ ਹੱਥ 'ਚ ਨਾ ਲੈਣ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਨਾਲ਼ ਹੀ ਮੁੱਕਦਮੇ ਦਰਜ ਕਰਨ ਅਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ 'ਚ, ਇੱਕਲੇ ਉੱਤਰ ਪ੍ਰਦੇਸ਼ 'ਚ ਹੀ, ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦਰਜਨਾਂ ਮੁੱਕਦਮੇ ਦਰਜ ਕੀਤੇ ਗਏ ਹਨ। ਕਈ ਗ੍ਰਿਫ਼ਤਾਰੀਆਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਕੀਤੀਆਂ ਗਈਆਂ ਹਨ। ਬਜ਼ੁਰਗ ਅਜਾਦੀ ਘੁਲਾਟੀਏ ਚਿਮਨ ਲਾਲ ਨੂੰ ਆਗਰਾ 'ਚ ਸ਼ਰਾਬ ਠੇਕਿਆਂ ਵਿਰੁੱਧ ਆਤਮਦਾਹ ਦੀ ਧਮਕੀ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੂਰੇ ਰਾਜ 'ਚ ਪੁਲਿਸ ਨੇ ਅਲਰਟ ਐਲਾਨ ਦਿੱਤਾ ਹੈ। ਪ੍ਰਦਰਸ਼ਨਾਂ ਦੀ ਵੀਡਿਊਗ੍ਰਾਫ਼ੀ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
 
ਇਸ ਸਭ ਨੂੰ ਅਣਦੇਖਿਆ ਕਰਦੇ, ਅੰਦੋਲਨਕਾਰੀ ਔਰਤਾਂ, ਜੋ ਸਰਕਾਰ ਦੀ ਘਟੀਆ ਸ਼ਰਾਬ ਨੀਤੀ ਦੀ ਸਭ ਤੋਂ ਵੱਧ ਸ਼ਿਕਾਰ ਹਨ, ਸ਼ਰਾਬ ਠੇਕਿਆਂ ਵਿਰੁੱਧ ਆਪਣੀ ਮੁੰਹਿਮ ਜ਼ਾਰੀ ਰੱਖੇ ਹੋਏ ਹਨ। ਯੋਗੀ ਆਦਿਤਿਆਨਥ ਦੀ ਚੇਤਾਵਨੀ ਦੇ ਤੁਰੰਤ ਮਗਰੋਂ ਬਦਾਯੂੰ ਜਿਲ੍ਹੇ ਦੇ ਪਰਸੀਆ ਪਿੰਡ 'ਚ ਔਰਤਾਂ ਨੇ ਸ਼ਰਾਬ ਠੇਕੇਦਾਰ ਅਤੇ ਉਸਦੀ ਕਾਰੀਦਿੰਆਂ ਨੂੰ ਖਦੇੜਦੇ ਹੋਏ ਠੇਕੇ ਨੂੰ ਤੋੜ ਸੁੱਟਿਆ। ਉੱਤਰ ਪ੍ਰਦੇਸ਼ 'ਚ ਬਰੇਲੀ, ਲਖਨਊ, ਆਗਰਾ, ਵਾਰਾਣਸੀ ਅਤੇ ਮੁਰਾਦਾਬਾਦ ਜਿਲ੍ਹੇ ਅੰਦੋਲਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਇੱਕਲੇ ਬਰੇਲੀ 'ਚ 22 ਠੇਕੇ ਤੋੜ ਦਿੱਤੇ ਗਏ ਹਨ। ਲਖਨਊ ਅਤੇ ਆਗਰਾ 'ਚ 18 ਵਾਰਣਸੀ 'ਚ 15, ਮੇਰਠ 'ਚ 13, ਕਾਨਪੁਰ 'ਚ 9 ਅਤੇ ਗੋਰਖਪੁਰ 'ਚ 2 ਠੇਕੇ ਤੋੜੇ ਗਏ ਹਨ।

ਅੰਦੋਲਨ ਦਾ ਸਭ ਤੋਂ ਜਿਆਦਾ ਅਸਰ ਮੱਧਪ੍ਰਦੇਸ਼ 'ਚ ਹੈ ਜਿੱਥੇ ਸੈਂਕੜਿਆਂ ਦੀ ਤਦਾਦ 'ਚ ਜਮਾਂ ਹੋ ਕੇ ਔਰਤਾਂ ਅਤੇ ਬੱਚੇ ਸ਼ਰਾਬ ਠੇਕਿਆਂ ਨੂੰ ਢੇਰੀ ਕਰ ਰਹੇ ਹਨ। ਹਰਿਆਣਾ ਅਤੇ ਪੰਜਾਬ 'ਚ ਵੀ ਅੰਦੋਲਨ ਫ਼ੈਲ ਰਿਹਾ ਹੈ।

ਇੱਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਅਤੇ ਇੱਕ ਰਾਜ ਤੋਂ ਦੂਜੇ ਰਾਜ ਹੁੰਦਾ ਹੋਇਆ ਅੰਦੋਲਨ ਤੇਜ਼ੀ ਨਾਲ਼ ਫ਼ੈਲ ਰਿਹਾ ਹੈ। ਅਜਿਹੇ ਹੀ ਅੰਦੋਲਨ ਦੇ ਚਲਦੇ ਬਿਹਾਰ ਸਰਕਾਰ ਨੂੰ ਆਨਨ-ਫਾਨਨ 'ਚ ਇਸ ਵਰ੍ਹੇ ਫਰਵਰੀ 'ਚ ਪ੍ਰਦੇਸ਼ ਭਰ 'ਚ ਸ਼ਰਾਬ 'ਤੇ ਪਾਬੰਦੀ ਲਗਾਉਣੀ ਪਈ ਸੀ। ਡਗਮਗਾਉਂਦੇ ਹੋਏ, ਪਹਿਲੇ 2 ਫਰਵਰੀ ਨੂੰ ਦੇਸੀ ਸ਼ਰਾਬ 'ਤੇ ਪਾਬੰਦੀ ਲਗਾਈ ਗਈ ਪਰ ਅੰਦੋਲਨ ਨਹੀਂ ਰੁੱਕਿਆ ਤਾਂ ਸਾਰੀ ਸ਼ਰਾਬੀ 'ਤੇ ਪਾਬੰਦੀ ਲਗਾਉਣੀ ਪਈ।
 
ਝੂਠੀ ਅਤੇ ਗੰਦੀ ਨੈਤਿਕਤਾ ਝਾੜਨ ਵਾਲੇ ਭਗਵਾ ਗਊ-ਰੱਖਿਅਕਾਂ ਦੀਆਂ ਸਰਕਾਰਾਂ ਸ਼ਰਾਬ ਦੇ ਇਸ ਕਾਰੋਬਾਰ ਨੂੰ ਸੁਰੱਖਿਆ ਦੇਣ ਅਤੇ ਵਿਕਸਿਤ ਕਰਨ 'ਚ ਸਭ ਤੋਂ ਅੱਗੇ ਹਨ।

ਸ਼ਰਾਬ ਦੇ ਇਹ ਸ਼ੈਤਾਨ ਕਾਰੋਬਾਰ ਚਲਾ ਕੇ ਪੂੰਜੀਵਾਦੀ ਸਰਕਾਰਾਂ ਕਿਰਤੀ ਲੋਕਾਂ ਨੂੰ ਰੱਜ ਕੇ ਲੁੱਟਦੀਆਂ ਹਨ ਅਤੇ ਆਪਣੀਆਂ ਜੇਬਾਂ ਭਰਦੀਆਂ ਹਨ। ਸਰਮਾਏਦਾਰੀ ਜਿਹਨਾਂ ਅਣਗਿਣਤੀ ਸਮਾਜਿਕ, ਪਰਿਵਾਰਿਕ ਕੁੰਠਾਵਾਂ ਨੂੰ ਜਨਮ ਦਿੰਦੀ ਹੈ ਅਤੇ ਜਿਸ ਕਿਸਮ ਦੇ ਸਮਾਜਿਕ ਅਲਗਾਵ ਪੈਦਾ ਕਰਦੀ ਹੈ ਉਸ ਸਭ ਦਰਮਿਆਨ ਹਤਾਸ਼ਾ, ਘੁਟਨ ਅਤੇ ਬੇਚੈਨੀ ਨਾਲ਼ ਘਿਰੀ ਵਸੋਂ ਦੀ ਵੱਡੀ ਗਿਣਤੀ, ਇਸ ਤੋਂ ਫੌਰੀ ਛੁਟਕਾਰਾ ਪਾਉਣ ਲਈ, ਨਸ਼ੇ ਦਾ ਸਹਾਰਾ ਲੈਂਦੀ ਹੈ। ਪੂੰਜੀਵਾਦੀ ਸਮਾਜਾਂ 'ਚ ਧਰਮ ਅਤੇ ਸ਼ਰਾਬ ਇੱਕ ਹੀ ਭੂਮਿਕਾ ਅਦਾ ਕਰਦੇ ਹਨ।

ਸ਼ਰਾਬ ਦੇ ਵਪਾਰ 'ਚ ਵੀ ਬੁਰਜੁਆ ਰਾਜ, ਕਰਾਂ ਦਾ ਜ਼ਬਰਦਸਤ ਬੋਝ ਲੱਦ ਕੇ, ਵਧੀਆ ਸ਼ਰਾਬ ਨੂੰ ਤਾਂ ਕਿਰਤੀ ਲੋਕਾਂ ਦੀ ਪਕੜ ਤੋਂ ਬਾਹਰ ਰੱਖਦਾ ਹੈ, ਸਭ ਤੋਂ ਘਟੀਆ ਸ਼ਰਾਬ ਲਈ ਵੀ ਉਸਨੂੰ ਨਿਚੋੜ ਲੈਂਦਾ ਹੈ ਅਤੇ ਇਸ ਲੁੱਟ ਨਾਲ਼ ਆਪਣੇ ਖਜਾਨੇ ਭਰਦਾ ਹੈ। ਇਹ ਘਟੀਆ ਕਾਰੋਬਾਰ, ਸਾਰੀਆਂ ਪੂੰਜੀਵਾਦੀ ਸਰਕਾਰਾਂ ਦੀ ਆਮਦਨ ਦਾ ਪ੍ਰਮੁੱਖ ਸਰੋਤ ਹੈ।
ਪੂੰਜੀਵਾਦੀ ਸਰਕਾਰਾਂ, ਲੋਕਾਂ ਲਈ ਖਾਣ-ਪੀਣ ਵਰਗੀਆਂ ਬੁਨਿਆਦੀ ਸੁਵਿਧਾਵਾਂ ਤੱਕ ਦਾ ਪ੍ਰਬੰਧ ਸੁਚਾਰੂ ਨਹੀਂ ਕਰ ਸਕਦੀਆਂ ਪਰ ਹਰ ਗਲੀ-ਨੁੱਕੜ 'ਤੇ, ਅਣਗਿਣਤ ਜਗ੍ਹਾਂ 'ਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਲੋਕਾਂ ਦੇ ਅੰਦੋਲਨਾਂ ਦੇ ਦਬਾਅ 'ਚ ਦੁਕਾਨਾਂ ਸਿਰਫ਼ ਅਸਥਾਈ ਰੂਪ ਨਾਲ਼ ਹੀ ਹਟਾਈਆਂ ਜਾਂਦੀਆਂ ਹਨ ਪਰ ਉਹ ਫਿਰ ਖੁੱਲ ਜਾਂਦੀਆਂ ਹਨ। ਸ਼ਰਾਬ ਠੇਕਿਆਂ ਦੇ ਇਸ ਜਾਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕਲੇ ਕਾਨਪੁਰ 'ਚ ਵੀ 720८ ਦੁਕਾਨਾਂ ਹਨ। ਇਹ ਸਾਰੀਆਂ ਦੁਕਾਨਾਂ ਹੁਣ ਅੰਦੋਲਨ ਦੇ ਚਲਦੇ ਬੰਦ ਹਨ।

ਭਾਰਤ ਵਰਗੇ ਦੇਸ਼ਾਂ 'ਚ ਜਿੱਥੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਦਲਿਤ-ਦਮਿਤ ਹੈ ਅਤੇ ਉਸ ਕੋਲ਼ ਸੱਭਿਆਚਾਰ ਦਾ ਉਹ ਘੱਟੋ-ਘੱਟ ਪੱਧਰ ਵੀ ਮੌਜੂਦ ਨਹੀਂ ਹੈ ਜਿਸ ਨੂੰ ਵਿਕਸਿਤ ਦੇਸ਼ਾਂ ਨੇ ਦੋ ਸਦੀ ਪਹਿਲੇ ਹੀ ਹਾਸਿਲ ਕਰ ਲਿਆ ਸੀ, ਸ਼ਰਾਬ ਦੀ ਖੁੱਲੀ ਵੰਡ ਮਾਰੂ ਨੀਤਜੇ ਸਾਹਮਣੇ ਲਿਆਈ ਹੈ, ਜਿਸ ਵਿਰੁੱਧ ਪੀੜੀਤ ਕਿਰਤੀ ਲੋਕ, ਖਾਸ ਤੌਰ 'ਤੇ ਔਰਤਾਂ ਦਾ ਗੁੱਸਾ ਪੂਰੀ ਤਰ੍ਹਾਂ ਜ਼ਾਇਜ ਹੈ। ਜ਼ਹਿਰੀਲੀ ਸਰਾਬ ਨੀਤੀ ਦੇ ਨਾਲ਼-ਨਾਲ਼ ਇਸ ਪਿਛੜੇ ਸੱਭਿਆਚਾਰਕ ਪੱਧਰ ਲਈ ਵੀ ਭਾਰਤ ਦੇ ਬੁਰਜੁਆ ਹੁਕਮਰਾਨ ਅਤੇ ਉਹਨਾਂ ਦੇ ਕੰਟਰੋਲ 'ਚ ਵਿਸ਼ਿਸ਼ਟ, ਕੁੰਠਿਤ ਪੂੰਜੀਵਾਦੀ ਵਿਕਾਸ ਹੀ ਜਿੰਮੇਦਾਰ ਹੈ।

ਪਰ ਸ਼ਰਾਬ ਵਿਰੁੱਧ ਇਹ ਅੰਦੋਲਨ, ਕਿਰਤੀ ਲੋਕਾਂ ਨੂੰ ਉਹਨਾਂ ਭੈੜੇ ਨਤੀਜਿਆਂ ਤੋਂ ਛੁੱਟਕਾਰਾ ਨਹੀਂ ਦਿਵਾ ਸਕਦਾ ਜਿਹਨਾਂ ਨੂੰ ਸਰਮਾਏਦਾਰੀ ਦੀ ਸਮੁੱਚੀ ਵਿਵਸਥਾ ਆਪਣੀ ਸਮੁੱਚਤਾ 'ਚ ਕਿਰਤੀ ਲੋਕਾਂ ਉੱਪਰ ਜ਼ਬਰ ਲੱਦਦੀ ਹੈ। ਇਹ ਕੁੰਠਾਵਾਂ ਅਤੇ ਮਾਯੂਸੀ ਵਾਲੀਆਂ ਜੀਵਨ ਸਥਿਤੀਆਂ ਸਿਰਫ਼ ਸ਼ਰਾਬ ਦੇ ਠੇਕੇ ਤੋੜ ਦੇਣ ਨਾਲ਼ ਗਾਇਬ ਨਹੀਂ ਹੋ ਜਾਏਗੀ ਸਗੋਂ ਹੋਰ ਸਪਸ਼ਟ ਅਤੇ ਬੁਰੇ ਰੂਪ 'ਚ ਮੂਹਰੇ ਆਏਗੀ ਜਿਹਨਾਂ ਦਾ ਸਿਰਜਨ ਸਰਮਾਏਦਾਰੀ ਦੀ ਬਜ਼ਾਰੂ, ਅਮਾਨਵੀ, ਲੋਟੂ ਅਤੇ ਅਸੰਵੇਦਨਸ਼ੀਲ ਵਿਵਸਥਾ ਨਿਰੰਤਰ ਕਰਦੀ ਰਹਿੰਦੀ ਹੈ। ਇਹਨਾਂ ਦੇ ਚਲਦੇ, ਸ਼ਰਾਬ ਦੇ ਠੇਕੇ ਨਾ ਹੋਣ ਦੀ ਸਥਿਤੀ 'ਚ ਲੋਕ ਨਸ਼ੇ ਦੇ ਦੂਜੇ ਸਰੋਤਾਂ ਵੱਲ ਮੁੜਨਗੇ।

ਕਿਰਤੀ ਲੋਕਾਂ ਨੂੰ, ਇਹਨਾਂ ਪਾਸ਼ਵਿਕ, ਬਰਬਰ ਅਤੇ ਨਫ਼ਰਤਯੋਗ ਜੀਵਨ ਸਥਿਤੀਆਂ ਵਿਰੁੱਧ ਸੰਘਰਸ਼ ਲਈ, ਉਹਨਾਂ ਨੂੰ ਬਦਲ ਸੁੱਟਣ ਲਈ, ਲੱਕ ਸਿੱਧਾ ਕਰਨਾ ਹੋਵੇਗਾ। ਜਿਸ ਜੋਸ਼ ਅਤੇ ਉਤਸਾਹ ਨਾਲ਼ ਉਹ ਠੇਕਿਆਂ ਨੂੰ ਢੇਰੀ ਕਰਨ ਲਈ ਮੂਹਰੇ ਆ ਰਹੇ ਹਨ ਉਸੇ ਨਾਲ਼ ਉਹਨਾਂ ਨੂੰ ਸਰਮਾਏਦਾਰੀ ਦੀ ਵਿਵਸਥਾ ਨੂੰ ਵੀ ਢੇਰੀ ਕਰਨ ਲਈ ਇਨਕਲਾਬੀ ਸੰਘਰਸ਼ ਨੂੰ ਤਿੱਖਾ ਕਰਨਾ ਹੋਵੇਗਾ।

ਜਦੋਂ ਤੱਕ ਸੱਤਾ ਸਰਮਾਏਦਾਰਾਂ ਦੇ ਹੱਥ ਹੈ ਕਿਰਤੀ ਲੋਕਾਂ ਦੀ ਲੁੱਟ ਅਤੇ ਦਾਬਾ ਜ਼ਾਰੀ ਰਹੇਗਾ ਅਤੇ ਸੰਸਾਰ ਉਹਨਾਂ ਲਈ ਨਰਕ ਹੀ ਬਣਿਆ ਰਹੇਗਾ। ਇਸ ਨਰਕ 'ਚੋਂ ਨਾ ਤਾਂ ਸ਼ਰਾਬ ਅਤੇ ਨਾ ਸ਼ਰਾਬਬੰਦੀ ਹੀ ਬਾਹਰ ਕੱਢ ਸਕਦੀ ਹੈ। ਇਸ ਨਰਕ ਨੂੰ ਉਲਟਾਉਣਾ ਪਏਗਾ। ਇਨਕਲਾਬ ਵੱਲ, ਇਨਕਲਾਬੀ ਸ਼ੰਘਰਸ਼ ਵੱਲ ਵੱਧਣਾ ਹੋਵੇਗਾ, ਉਸ ਨਾਲ਼ ਜੁੜਨਾ ਹੋਵੇਗਾ।

ਪ੍ਰੋਲੇਤਾਰੀ ਅਤੇ ਕਿਰਤੀ ਲੋਕਾਂ ਦਰਮਿਆਨ ਸਰਗਰਮ ਅਤੇ ਚੇਤਨ ਤੱਤਾਂ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਉਹ ਵਰਕਰਜ਼ ਸੋਸ਼ਲਿਸਟ ਪਾਰਟੀ ਦੇ ਝੰਡੇ ਹੇਠ ਇੱਕਠੇ ਹੋਣ ਅਤੇ ਇਨਕਲਾਬ ਦੇ ਸੰਘਰਸ਼ 'ਚ ਹਿੱਸੇਦਾਰ ਬਣਨ।    

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ