Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

``... ਅਖੇ ਵਿਦਿਆਰਥੀ ਅੰਦੋਲਨ ਕਰ ਰਹੇ ਨੇ ਤਾਂ ਦੇਸ਼ ਧ੍ਰੋਹੀ ਹੀ ਹੋਣਗੇ`` - ਪ੍ਰੋ ਅਪੂਰਵਾਨੰਦ

Posted on:- 17-04-2017

suhisaver

ਫੀਸਾਂ ਦੇ ਵਾਧੇ ਦਾ ਵਿਰੋਧ ਕਰ ਰਹੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਦੇਸ਼ ਧ੍ਰੋਹ (ਰਾਜ ਧ੍ਰੋਹ)  ਦੀ ਧਾਰਾ ਹਟਾ ਲਈ ਗਈ ਹੈ ।  ਯੂਨੀਵਰਸਿਟੀ ਪ੍ਰਸ਼ਾਸਨ ਆਖ ਰਿਹਾ ਹੈ ਕਿ ਉਸਨੇ ਵਿਦਿਆਰਥੀਆਂ  ਖ਼ਿਲਾਫ਼ ਕੁਝ ਅਜਿਹਾ ਨਹੀਂ ਕਿਹਾ ਜਿਸ ਤੋਂ  ਇਹ ਸਮਝਿਆ ਜਾਵੇ ਕਿ ਉਹ  ਦੇਸ਼ ਧ੍ਰੋਹ (ਰਾਜ ਧ੍ਰੋਹ) ਵਰਗੀ ਕਿਸੇ ਗਤੀਵਿਧੀ `ਚ ਸ਼ਾਮਿਲ ਹੋਣ । ਪੁਲਿਸ ਨੇ ਇਸਨੂੰ ਗ਼ਲਤ ਸਮਝ ਲਿਆ ।
        
 ਵਿਸ਼ਵਵਿਦਿਆਲੇ ਨੇ ਅਧਿਕਾਰੀ ਅੱਗੇ ਆਖਦੇ ਹਨ , `` ਅਸੀਂ ਤਾਂ ਸਿਰਫ ਪੁਲਿਸ ਨੂੰ ਇਹ ਦੱਸਿਆ ਸੀ ਕਿ ਵਿਦਿਆਰਥੀ ਮਨੁੱਖੀ ਸਾਧਨ ਮੰਤਰਾਲੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ । ਜੇ ਪੁਲਿਸ ਨੇ ਸਾਡੀ ਗੱਲ ਨੂੰ ਗ਼ਲਤ ਢੰਗ ਨਾਲ ਸਮਝ ਲਿਆ ਤਾਂ ਸਾਡਾ ਕੀ ਕਸੂਰ ??`` `ਜੇ ਵਿਦਿਆਰਥੀ ਨਾਅਰੇ ਲਗਾ ਰਹੇ ਨੇ ਤਾਂ ਜ਼ਰੂਰ ਦੇਸ਼ ਵਿਰੋਧੀ ਕੁਝ ਕਰ ਰਹੇ ਨੇ` ਇਹ ਧਾਰਨਾ ਪਿਛਲੇ ਸਾਲ ਜਵਾਹਰ ਲਾਲ ਨਹਿਰੂ  ਯੂਨੀਵਰਸਿਟੀ ਦੇ ਘਟਨਾਕ੍ਰਮ ਤੋਂ ਬਣ ਗਈ ਹੈ । ਉਸ ਦਿਨ ਤੋਂ ਬਾਅਦ ਹੁਣ ਤੱਕ ਸਰਕਾਰ ਦੇ ਮੰਤਰੀ , ਦਿੱਲੀ ਪੁਲਿਸ , ਪ੍ਰਸ਼ਾਸਨ ਇਸ ਗੱਲ ਦਾ ਪ੍ਰਚਾਰ ਕਰ ਰਿਹਾ ਹੈ ਕਿ ਜੇਐੱਨਯੂ ਦੇ ਵਿਦਿਆਰਥੀ ਦੇਸ਼ ਵਿਰੋਧੀ ਕਾਰਵਾਈਆਂ ਕਰਦੇ ਹਨ । ਉਸ ਤੋਂ ਪਹਿਲਾ ਹੈਦਰਾਬਾਦ ਕੇਂਦਰੀ ਵਿਸ਼ਵਵਿਦਿਆਲੇ `ਚ ਵੀ ਰੋਹਿਤ ਵੇਮੁਲਾ ਤੇ ਉਸਦੇ ਸਾਥੀਆਂ `ਤੇ ਇੱਕ ਕੇਂਦਰੀ ਮੰਤਰੀ ਨੇ ਅਜਿਹੇ ਦੋਸ਼ ਲਗਾਏ ਸਨ । ਹਾਲ ਹੀ `ਚ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ `ਚ ਵੀ ਇਹੀ ਦੋਸ਼ ਲਗਾਏ ਗਏ ਸਨ ।

ਇਸ ਮਾਹੌਲ `ਚ ਵਿਚਾਰੀ ਪੁਲਿਸ ਕੀ ਕਰੇ ? ਉਸਨੂੰ ਤਾਂ ਇਹੀ ਲਗਦਾ ਹੈ ਕਿ  ਜਿਥੇ ਵਿਦਿਆਰਥੀ ਅੰਦੋਲਨ ਕਰ ਰਹੇ ਹੋਣ ਉਥੇ ਕੋਈ ਦੇਸ਼ ਵਿਰੋਧੀ ਗਤੀਵਿਧੀ ਕਰ ਰਹੇ ਹਨ । ਇਸ ਲਈ ਸਭ ਤੋਂ ਚੰਗਾ ਇਹੀ ਹੈ ਕਿ ਉਹਨਾਂ `ਤੇ ਸੰਗੀਨ ਅਪਰਾਧਿਕ ਧਾਰਾਵਾਂ ਜੜ ਦੇਵੋ ।
       
ਕੁਝ ਸਮਾਂ ਪਹਿਲਾਂ ਵੀ ਪੰਜਾਬ ਯੂਨੀਵਰਸਿਟੀ ਪੁਲਿਸ ਛਾਉਣੀ `ਚ ਤਬਦੀਲ ਹੋ ਗਈ ਸੀ ਕਿਉਂਕਿ ਉਸਨੂੰ ਇੱਕ `ਰਾਸ਼ਟਰ ਪ੍ਰੇਮੀ`  ਜੱਥੇਬੰਦੀ ਨੇ ਜਿਤਾਇਆ ਸੀ ਕਿ ਯੂਨੀਵਰਸਿਟੀ ਅੰਦਰ ਇੱਕ `ਸੰਗੀਨ ਅਪਰਾਧੀ` ਸੀਮਾ ਅਜ਼ਾਦ ਆ ਰਹੀ ਹੈ । ਪਰ ਪੁਲਿਸ ਤੇ  ਯੂਨੀਵਰਸਿਟੀ ਪ੍ਰਸ਼ਾਸਨ ਇਹ ਗੱਲ ਨਾ ਆਖ ਸਕਿਆ ਕਿ ਸੀਮਾ ਕੋਈ ਪੇਸ਼ੇਵਰ ਅਪਰਾਧੀ ਨਹੀਂ ਹੈ ਬਲਕਿ ਇੱਕ ਆਜ਼ਾਦ ਨਾਗਰਿਕ ਹੈ ਤੇ ਕੀਤੇ ਵੀ ਜਾ ਸਕਦੀ ਹੈ । ਉਸਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਪਰ ਸਭ ਬੇਕਾਰ ਸੀਮਾ ਭੇਸ ਬਦਲ ਕੇ ਭਾਸ਼ਣ ਕਰ ਚਲਦੀ ਬਣੀ ਪੁਲਿਸ ਦੇਖਦੀ ਰਹੀ ਗਈ ।
        
ਅੱਗੇ ਵੀ ਇਸ ਪ੍ਰਸੰਗ `ਚ ਕਈ ਚਿੰਤਾਜਨਕ ਗੱਲਾਂ ਨੇ, ਫੀਸਾਂ ਦੇ ਵਾਧੇ ਨੂੰ ਇੱਕ ਤਰਕ ਨਾਲ ਜਾਇਜ਼ ਠਹਿਰਾਇਆ ਜਾ ਸਕਦਾ ਹੈ । ਆਮ ਪ੍ਰੋਗਰਾਮਾਂ ਦੀ ਫੀਸ ੨੨੦੦ ਤੋਂ ੧੦੦੦੦ ਕੀਤੀ ਜਾ ਸਕਦੀ ਸੀ । ਪਰ ਪ੍ਰਸ਼ਾਸਨ ਪਹਿਲਾ ਇਸ ਕੰਮ ਲਈ ਵਿਦਿਆਰਥੀਆਂ ਨੂੰ ਵਿਸ਼ਵਾਸ `ਚ ਲੈਂਦਾ । ਇਹ ਗੱਲ ਜੱਗਜ਼ਾਹਿਰ  ਹੈ ਕਿ ਅਦਾਰਾ ਸਾਧਨਾਂ ਦੀ ਕਮੀ ਨਾਲ ਜੂਝ ਰਿਹਾ ਹੈ । ਕੁਝ ਸਮਾਂ ਪਹਿਲਾ ਚਾਂਸਲਰ ਨੇ ਆਖ ਦਿੱਤਾ ਸੀ ਕਿ  ਜੇ ਹਾਲਤ ਇਹੀ ਰਹੀ ਤਾਂ ਸੰਸਥਾਨ ਨੂੰ ਤਾਲ਼ਾ ਲੱਗ ਸਕਦਾ ਹੈ । ਸ਼ੁਕਰ ਹੈ ਇਹ ਗੱਲ ਵਿਦਿਆਰਥੀਆਂ ਨੇ ਨਹੀਂ ਕਹੀ ਨਹੀਂ ਤਾਂ ਇਹ ਵੀ ਦੇਸ਼ ਵਿਰੋਧੀ ਗੱਲ ਹੋ ਜਾਣੀ ਸੀ । ਸਾਧਨ ਜੁਟਾਉਣ ਦੀ ਆਪਣੀ ਜੱਦੋਜਹਿਦ `ਚ ਕਿਉਂ ਨਾ ਕੁਲਪਤੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸ਼ਾਮਿਲ ਕਰ ਲੈਂਦੇ ?? ਫੀਸਾਂ ਦੇ ਵਾਧੇ ਵਾਲੀ ਗੱਲ ਵੀ ਇਸੇ ਸਿਲਸਿਲੇ ਅੱਗੇ ਲਿਜਾਈ ਜਾ ਸਕਦੀ ਸੀ ।
  
ਸਾਡੇ ਸਿਖਿਆ ਕੇਂਦਰਾਂ `ਚ ਕਿਸੇ ਪ੍ਰਕਾਰ ਦੀ ਆਪਸੀ ਗੱਲਬਾਤ ਦਾ ਕੋਈ ਮਾਹੌਲ ਨਹੀਂ ਹੈ । ਇਸ ਲਈ ਸੰਸਥਾਨ `ਚ ਚਾਪਲੂਸੀ ਤੋਂ ਬਾਅਦ ਦੁਸ਼ਮਣੀ ਵਾਲੇ  ਸਬੰਧ ਹੀ ਹੋ ਸਕਦੇ ਹਨ । ਵਿਦਿਆਰਥੀ ਅੰਦੋਲਨ ਕਰਨ ਕਈ ਉਸਦਾ ਅੰਤ ਸਦਾ ਹਿੰਸਾ ਵਾਲਾ ਹੋਵੇ ਕਈ ਇਹ ਜ਼ਰੂਰੀ ਹੈ ? ਪ੍ਰਸ਼ਾਸਨ ਕੋਈ ਅਜਿਹੀ  ਵਿਵਸਥਾ ਕਿਉਂ ਨਹੀਂ ਬਣਾ ਸਕਦਾ ਜਿਸ ਨਾਲ ਵਿਦਿਆਰਥੀਆਂ ਦੀ ਸੁਣੀ ਜਾ ਸਕੇ ? ਇਥੇ ਤਾਂ ਮਸਲਾ ਇਹੀ ਸੀ ਕਿ ਵਿਦਿਆਰਥੀ ਮੰਗ ਕਰ ਰਹੇ ਸੀ ਕਿ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਸਬੰਧਤ ਅਧਿਕਾਰੀ ਆਵੇ ਭਲਾਂ ਇਸ `ਚ ਕਈ ਮੁਸ਼ਕਿਲ ਸੀ ? ਇਹੀ ਗੱਲ ਜੇਐੱਨਯੂ `ਚ ਵੀ ਦੇਖੀ ਗਈ । ਪ੍ਰਸ਼ਾਸਨ ਆਪਣੇ -ਆਪ ਨੂੰ ਵਿਸ਼ਵਵਿਦਿਆਲੇ ਦੇ ਪ੍ਰਤੀ ਵਫ਼ਾਦਾਰ ਸਮਝਣ ਦੀ ਥਾਂ ਸਰਕਾਰ ਪ੍ਰਤੀ ਵਫ਼ਾਦਾਰ  ਸਮਝਣ ਲੱਗ ਜਾਂਦਾ ਹੈ ।ਉਸਦਾ ਵਿਵਹਾਰ ਵੀ ਸ਼ਾਸਕ ਵਾਲਾ ਬਣ ਜਾਂਦਾ ਹੈ । ਹੁਣ ਉਹ ਦਿਨ ਲੱਦ ਲਈ ਜਦੋਂ ਕੁਲਪਤੀ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਧਰਨੇ `ਤੇ ਉਹ ਖੁਦ ਬੈਠ ਜਾਂਦਾ ਸੀ ।
         
ਅੰਦੋਲਨਕਾਰੀ ਵਿਦਿਆਰਥੀਆਂ ਦੇ ਇੱਕ ਹਿੱਸੇ ਉਤੇ ਇਹ ਦੋਸ਼ ਹੈ ਕਿ ਉਹਨਾਂ ਨੇ ਪੱਥਰਬਾਜ਼ੀ ਕਰਕੇ ਪੁਲਿਸ ਨੂੰ ਲਾਠੀ ਚਲਾਉਣ ਲਈ ਉਕਸਾਇਆ । ਅਜਿਹਾ ਮੁਮਕਿਨ ਨਹੀਂ ;ਪਰ ਪੁਲਿਸ ਨੂੰ ਅਜਿਹੀ ਸਥਿਤੀ ਨਾਲ ਨਿਪਟਨ ਦੀ ਟ੍ਰੇਨਿੰਗ ਤਾਂ ਹੋਣੀ ਚਾਹੀਦੀ ਹੈ । ਮੈਨੂੰ ਹਾਲੇ ਵੀ ਪਟਨਾ ਯੂਨੀਵਰਸਿਟੀ ਦੇ ਅੱਸੀਵਿਆਂ ਦੇ ਦਿਨ ਯਾਦ ਨੇ ਜਦੋਂ ਪੁਲਿਸ ਅੰਦੋਲਨਕਾਰੀ ਵਿਦਿਆਰਥੀਆਂ ਨਾਲ ਬਿਨਾਂ ਵਧੇਰੇ ਬਲ ਦਾ ਇਸਤੇਮਾਲ ਕੀਤਿਆਂ ਪੇਸ਼ ਆ ਰਹੀ ਸੀ ।
         
ਯੂਨੀਵਰਸਿਟੀ ਪ੍ਰਸ਼ਾਸਨ ਕਈ ਹੁਣ ਵਿਦਿਆਰਥੀਆਂ  ਨਾਲ ਅੱਖ ਮਿਲਾ ਸਕੂਗਾ ? ਕਈ ਪੁਲਿਸ ਨੂੰ ਵਿਦਿਆਰਥੀਆਂ  ਤੋਂ ਮਾਫ਼ੀ ਨਹੀਂ ਮੰਗਣੀ ਚਾਹੀਦੀ ?

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ