Tue, 17 October 2017
Your Visitor Number :-   1096560
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਜੀਐਸਟੀ: ਇੱਕ ਦੇਸ਼, ਇੱਕ ਮੰਡੀ ਅਤੇ ਇੱਕ ਟੈਕਸ ਛੋਟਿਆਂ ਲਈ ਆਫ਼ਤ - ਮੋਹਨ ਸਿੰਘ

Posted on:- 15-07-2017

suhisaver

ਮੋਦੀ ਸਰਕਾਰ ਨੇ 30 ਜੂਨ ਦੀ ਅੱਧੀ ਰਾਤ ਨੂੰ ਵਸਤਾਂ ਅਤੇ ਸੇਵਾਵਾਂ ਟੈਕਸ (ਜੀਐਸਟੀ)  ਦਾ ਸਮਾਰੋਹ ਸ਼ਾਨੋ ਸ਼ੌਕਤ ਨਾਲ ਮਨਾਇਆ ਹੈ। ਇਸ ਸਮੇਂ ਕਾਂਗਰਸ ਭਾਵੇਂ ਗ਼ੈਰ-ਹਾਜਰ ਸੀ ਪਰ ਜੀਐਸਟੀ ਦਾ ਸਿਹਰਾ ਲੈਣ ਲਈ ਉਹ ਵੀ ਪਿਛੇ ਨਹੀਂ ਹੈ। ਭਾਰਤੀ ਸਰਕਾਰਾਂ ਨੇ ਜੀਐਸਟੀ ਨੂੰ ਦੇਸ਼ 'ਤੇ ਮੜ੍ਹਕੇ ਰਾਜਾਂ ਦੇ ਬਚੇ ਖੁਚੇ ਸੰਘੀ ਢਾਂਚੇ ਨੂੰ ਹੋਰ ਖੋਰਾ ਲਾਇਆ ਹੈ।ਜੀਐਸਟੀ ਦਰਅਸਲ ਇਹ ਇਕ ਅਸਿੱਧਾ ਅਤੇ ਮੁੱਲ ਵਾਧਾ (ਵੈਲੂਅ ਐਡਿਡ) ਟੈਕਸ ਹੈ। ਜਿਵੇਂ ਧਾਗੇ ਤੋਂ ਕੱਪੜਾ ਬਣਨ ਸਮੇਂ ਉਸ ਵਿੱਚ ਲੇਬਰ ਅਤੇ ਹੋਰ ਸਮਾਨ ਖ਼ਪਤ ਹੋਣ ਨਾਲ ਉਸ ਦਾ ਮੁੱਲ ਵਧ ਜਾਂਦਾ ਹੈ ਅਤੇ ਟੈਕਸ ਵਧੇ ਹੋਏ ਮੁੱਲ 'ਤੇ ਲੱਗਦਾ ਹੈ।ਇਸੇ ਤਰ੍ਹਾਂ ਜਦੋਂ ਕਪੜੇ ਤੋਂ ਕਮੀਜ ਬਣਦਾ ਹੈ ਤਾਂ ਉਸ ਦੇ ਮੁੱਲ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਪਹਿਲਾਂ ਧਾਗੇ 'ਤੇ, ਫਿਰ ਕਪੜੇ 'ਤੇ ਅਤੇ ਅੱਗੇ ਫਿਰ ਕਮੀਜ 'ਤੇ ਟੈਕਸ ਲੱਗਦਾ ਹੈ।

ਇਸ ਤਰ੍ਹਾਂ ਜਿਵੇਂ ਮੁੱਲ ਵਧਦਾ ਜਾਂਦਾ ਹੈ ਤਾਂ ਉਸ ਦੇ  ਹਰ ਪੜਾਅ 'ਤੇ ਲੱਗਣ ਵਾਲੇ ਟੈਕਸ ਨੂੰ ਵੈਲਯੂ ਐਡਿਡ ਟੈਕਸ (ਵੈਟ) ਕਿਹਾ ਜਾਂਦਾ ਹੈ ਅਤੇ ਇਸ ਦੇ ਅੰਤਮ ਪੜਾਅ 'ਤੇ ਇਸ ਤੋਂ ਪਹਿਲੇ ਵਾਲੇ ਪੜਾਵਾਂ 'ਤੇ ਭੁਗਤਾਨ ਕੀਤੇ ਟੈਕਸਾਂ ਨੂੰ ਘਟਾ ਕੇ ਅੰਤਮ ਖਪਤਕਾਰ ਵੱਲੋਂ ਭੁਗਤਾਨ ਕਰਨ ਵਾਲੇ ਇਕੱਠੇ ਟੈਕਸ ਨੂੰ ਜੀਐਸਟੀ ਕਿਹਾ ਜਾਂਦਾ ਹੈ। ਇਹ ਉਤਪਾਦਕ 'ਤੇ ਨਹੀਂ ਸਗੋਂ ਖਪਤਕਾਰ ਉਪਰ ਲੱਗਦਾ ਹੈ। ਇਸ ਕਰਕੇ ਇਹ ਨਿਰਯਾਤ ਕਰਨ ਦੇਸ਼ ਜਾਂ ਰਾਜ 'ਤੇ ਨਹੀਂ ਸਗੋਂ ਆਯਾਤ ਕਰਨ ਵਾਲੇ 'ਤੇ ਲੱਗਦਾ ਹੈ।

ਇਹ ਟੈਕਸ ਉਪਰ ਟੈਕਸ ਨਹੀਂ ਲੱਗਦਾ ਸਗੋਂ ਇਸ 'ਚ ਪਹਿਲਾਂ ਲੱਗਾ ਹੋਇਆ ਟੈਕਸ ਘਟਾ ਦਿੱਤਾ ਜਾਂਦਾ ਹੈ।ਜੀਐਸਟੀ ਦੇ ਚਾਰ ਢਾਂਚੇ ਹਨ। ਪਹਿਲਾ ਰਾਜ ਸਰਕਾਰ ਵੱਲੋਂ ਲਏ ਜਾਣ ਵਾਲੇ ਜੀਐਸਟੀ ਨੂੰ (ਐਸਜੀਐਸਟੀ) ਕਿਹਾ ਜਾਂਦਾ ਹੈ, ਕੇਂਦਰੀ ਸਰਕਾਰ ਵੱਲੋਂ ਲਏ ਜਾਂਦੇ ਜੀਐਸਟੀ ਨੂੰ (ਸੀਜੀਐਸਟੀ) ਕਿਹਾ ਜਾਂਦਾ ਹੈ, ਅਲੱਗ ਅਲੱਗ ਰਾਜਾਂ ਵਿਚਕਾਰ ਹੋਣ ਵਾਲੇ ਵਪਾਰ ਨੂੰ ਯੁਕਤ (ਇੰਟੇਗਰੇਟਡ) ਜੀਐਸਟੀ (ਆਈਜੀਐਸਟੀ) ਅਤੇ ਸਾਰੇ ਜੀਐਸਟੀਆਂ ਦਾ ਹਿਸਾਬ-ਕਿਤਾਬ ਰੱਖਣ ਅਤੇ ਜੋੜਨ ਵਾਲੇ ਨੈਟਵਰਕ ਨੂੰ ਜੀਐਸਟੀਐਨ ਕਿਹਾ ਜਾਂਦਾ ਹੈ। ਇਸ ਚੌਥੇ  ਨੈਟਵਰਕ ਤੋਂ ਹੀ ਜੀਐਸਟੀ 'ਤੇ ਭੁਗਤਾਨ ਕਰਨ ਵਾਲੇ ਉਦਮੀਆਂ ਨੂੰ ਆਪਣੇ ਨੰਬਰ ਰਜਿਸਰਡ ਕਰਾਉਣੇ ਪੈਂਦੇ ਹਨ ਅਤੇ ਰਿਟੱਰਨਾਂ ਭਰਨੀਆਂ ਪੈਦੀਆਂ ਹਨ। ਜਿਥੇ ਵੈਟ ਦੀਆਂ ਤਿੰਨ ਤਿੰਨ ਮਹੀਨੇ ਬਾਅਦ ਸਾਲ 'ਚ ਚਾਰ ਰਿਟੱਰਨਾਂ ਭਰਨੀਆਂ ਪੈਂਦੀਆਂ ਸਨ, ਉਥੇ ਜੀਐਸਟੀ ਦੀਆਂ ਹਰ ਮਹੀਨੇ ਵਿੱਚ ਤਿੰਨ ਅਤੇ ਦਸੰਬਰ ਵਿੱਚ ਚਾਰ (ਇਕ ਸਾਲ ਦਾ ਕੁੱਲ ਹਿਸਾਬ ਕਿਤਾਬ ਕਰਨ ਵਾਲੀ) ਅਤੇ ਸਾਲ ਵਿੱਚ ਕੁੱਲ 37 ਰਿੱਟਰਨਾਂ ਭਰਨੀਆਂ ਪੈਦੀਆਂ ਹਨ।ਜੀਐਸਟੀ  ਟੈਕਸ ਬੋਝ ਤੋਂ ਇਲਾਵਾ ਟੈਕਸ ਦੇ ਭੁਗਤਾਨ ਕਰਨ ਦਾ ਇਕ ਗੋਰਖਧੰਦਾ ਹੈ।ਦਰਮਿਆਨੇ ਅਤੇ ਛੋਟੇ ਉਦਮੀਆਂ ਨੂੰ ਨਾਂ ਤਾਂ ਇਸ ਗੋਰਖਧੰਦੇ ਦੀ ਸਮਝ ਪੈ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਐਨੀ ਪੂੰਜੀ ਹੈ ਕਿ ਉਹ ਚਾਰਟਰ ਅਕਾਊਟੈਂਟਾਂ ਅਤੇ ਵਕੀਲਾਂ ਦੀ ਸੇਵਾ ਲੈ ਸਕਣ।ਉਧਰ ਚਾਰਟਰਡ ਅਕਾਊਟੈਂਟਾਂ ਨੇ ਜੀਐਸਟੀ ਲਾਗੂ ਹੋਣ ਨਾਲ ਵਧਦੀ ਮੰਗ ਕਾਰਨ ਛੋਟੇ ਕਾਰੋਬਾਰੀਆਂ ਲਈ 15 ਪ੍ਰਤੀਸ਼ਤ ਅਤੇ ਵੱਡੇ ਕਾਰੋਬਾਰੀਆਂ ਲਈ 30 ਪ੍ਰਤੀਸ਼ਤ ਫੀਸ ਵਧਾ ਦਿੱਤੀ ਹੈ। ਇਕ ਅੰਦਾਜੇ ਮੁਤਾਬਿਕ ਉਨ੍ਹਾਂ ਦੀ ਆਮਦਨ ਵਿੱਚ 2.3 ਅਰਬ ਡਾਲਰ (15,000 ਕਰੋੜ ਰੁਪਏ) ਦਾ ਵਾਧਾ ਹੋਵੇਗਾ।ਇਸ ਤਰ੍ਹਾਂ ਭਾਰਤ ਦੇ ਛੋਟੇ ਅਤੇ ਦਰਮਿਆਨੇ ਉਦਮੀਆਂ ਲਈ ਜੀਐਸਟੀ ਇਹ ਆਫਤ ਬਣ ਕੇ ਬਹੁੜਿਆ ਹੈ। ।

ਜੀਐਸਟੀ ਦਾ ਅਮਲ ਕਿਵੇ ਚਲਦਾ ਹੈ। ਇਕ ਵਸਤੂ ਕਈ ਪੜਾਵਾਂ ਵਿੱਚ ਲੰਘ ਕੇ ਖ਼ਪਤਕਾਰ ਕੋਲ ਪਹੁੰਚਦੀ ਹੈ। ਖਪਤ ਕਰਨ ਵਾਲੇ ਰਾਜ ਦੇ ਵਪਾਰੀ ਨੇ ਰਾਜ ਸਰਕਾਰ ਦਾ ਐਸਜੀਐਸਟੀ ਅਤੇ ਕੇਂਦਰ ਦਾ ਸੀਜੀਐਸਟੀ ਦੋਵੇਂ ਅੰਤਮ ਖ਼ਪਤਕਾਰਾਂ ਤੋਂ ਵਸੂਲਣੇ ਹਨ ਅਤੇ ਟੈਕਸ ਦੀ ਵੰਡ ਰਾਜ ਸਰਕਾਰ ਅਤੇ ਕੇਂਦਰ ਦੋਵਾਂ ਵਿੱਚਕਾਰ ਕਰਨੀ ਹੈ। ਜੇ ਇਹ ਕਾਰੋਬਾਰ 1.5 ਕਰੋੜ ਰੁਪਏ ਦੇ ਥੱਲੇ ਹੁੰਦਾ ਹੈ ਤਾਂ ਇਹ ਰਾਜ ਅਤੇ ਕੇਂਦਰ ਵਿਚਕਾਰ 90:10 ਅਤੇ ਜੇ ਇਹ ਸੌਦਾ 1.5 ਕਰੋੜ ਤੋਂ ਉਪਰ ਦਾ ਹੋਵੇ ਤਾਂ ਇਹ ਰਾਜ ਅਤੇ ਕੇਂਦਰ ਵਿਚਕਾਰ 50:50 'ਚ ਵੰਡਿਆ ਜਾਂਦਾ ਹੈ। ਪਰ ਜਦੋਂ ਇਕ ਰਾਜ ਦਾ ਹੀ ਦੂਜਾ ਖ੍ਰੀਦਨ ਵਾਲਾ ਵਪਾਰੀ ਕਿਸੇ ਉਸੇ ਰਾਜ ਵਪਾਰੀ ਨੂੰ ਵੇਚਦਾ ਹੈ ਤਾਂ ਟੈਕਸ ਦੀ ਵੰਡ ਦੀ ਪ੍ਰਕਿਰਿਆ ਗੁੰਝਲਦਾਰ ਹੋ ਜਾਂਦੀ ਹੈ। ਅੱਗੇ ਜੇ ਇਹ ਵਪਾਰ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਵੇਚਣ ਅਤੇ ਖ੍ਰੀਦਨ ਵਾਲੇ ਵਪਾਰੀਆ ਵਿਚਕਾਰ ਹੁੰਦਾ ਹੈ ਤਾਂ ਜੀਐਸਟੀ ਨੂੰ ਵੰਡਣ ਦੀ ਪ੍ਰਕਿਰਅਿਾ ਹੋਰ ਵੀ ਜ਼ਿਆਦਾ ਗੁੰਝਲਦਾਰ ਹੋ ਜਾਂਦੀ ਹੈ।  ਇਸ ਨੂੰ ਵੰਡਣ  ਲਈ ਸਰਕਾਰ ਵੱਲੋਂ ਆਈਜੀਐਸਟੀ ਲਈ ਇਕ ਸੌਫਟਵੇਅਰ ਤਿਆਰ ਕਰਵਾਇਆ ਗਿਆ ਹੈ ਜਿਸ ਨਾਲ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਆਪਸੀ ਵਪਾਰ ਸਮੇਂ ਵਸਤਾਂ ਅਤੇ ਸੇਵਾਵਾਂ 'ਤੇ ਲੱਗਣ ਵਾਲੇ ਟੈਕਸ ਨੂੰ ਨਿਯਮਤ ਅਤੇ ਇਸ ਦੀ ਵੰਡ ਕੀਤੀ ਜਾਂਦੀ ਹੈ।

ਜੀਐਸਟੀ ਕਿਸ ਹੱਦ ਤੋਂ ਸ਼ੁਰੂ ਹੁੰਦਾ ਹੈ? ਭਾਰਤ 'ਚ ਜੀਐਸਟੀ 20 ਲੱਖ ਰੁਪਏ ਸੇਲ ਵਾਲੇ ਉਦਮੀ ਅਤੇ ਉੱਤਰ-ਪੂਰਬੀ ਰਾਜਾਂ ਲਈ ਇਹ ਸੀਮਾ 10 ਲੱਖ ਹੈ। ਟੈਕਸ ਦੋ ਤਰ੍ਹਾਂ ਦੇ ਹੁੰਦੇ ਹਨ। ਸਿੱਧੇ ਟੈਕਸ ਅਤੇ ਅਸਿੱਧੇ ਟੈਕਸ। ਸਿੱਧੇ ਟੈਕਸ ਵਿਅੱਕਤੀਆਂ ਅਤੇ ਜਥੇਬੰਦੀਆਂ ਵੱਲੋਂ ਟੈਕਸ ਲਾਉਣ ਵਾਲੀ ਅਥੋਰਿਟੀ ਨੂੰ ਸਿੱਧੇ ਭੁਗਤਾਨ ਕੀਤੇ ਜਾਂਦੇ ਹਨ।ਜਿਵੇਂ ਆਮਦਨ ਟੈਕਸ। ਅਸਿੱਧੇ ਟੈਕਸ ਅਸਲ 'ਚ ਵੈਲਯੂ ਐਡਿਡ ਟੈਕਸ ਹੁੰਦੇ ਹਨ ਅਤੇ ਇਹ ਉਨ੍ਹਾਂ ਵਸਤਾਂ ਅਤੇ ਸੇਵਾਵਾਂ ਉਪਰ ਲੱਗਦੇ ਹਨ ਜਿਨ੍ਹਾਂ 'ਚ ਕਿਰਤ ਅਤੇ ਹੋਰ ਸਮਾਨ ਖ਼ਪਤ ਹੋ ਕੇ ਕੀਮਤ 'ਚ ਵਾਧਾ ਹੋ ਜਾਂਦਾ ਹੈ, ਜਿਵੇਂ ਕੇਂਦਰੀ ਇਕਸਾਈਜ ਅਤੇ ਕਸਟਮ ਡਿਊਟੀ। ਟੈਕਸ ਲਾਉਣ ਵਾਲੀ ਅਥੋਰਿਟੀ ਇਹ ਟੈਕਸ ਸਿੱਧੇ ਖ਼ਪਤਕਾਰ ਕੋਲੋਂ ਨਹੀਂ ਲੈਂਦੀ ਸਗੋਂ ਇਹ ਟੈਕਸ ਵਪਾਰੀ ਕੋਲੋਂ ਲੈਂਦੀ ਹੈ ਅਤੇ ਵਪਾਰੀ ਅੱਗੇ ਇਹ ਟੈਕਸ ਖ਼ਪਤਕਾਰ ਤੋਂ ਲੈਂਦਾ ਹੈ।ਅਸਿੱਧੇ ਟੈਕਸਾਂ ਦਾ ਬੋਝ ਅੰਤਮ ਤੌਰ 'ਤੇ ਖ਼ਪਤਕਾਰ ਉਪਰ ਪੈਂਦਾ ਹੈ।ਅਸਿੱਧੇ ਟੈਕਸ ਦਾ ਜ਼ਿਆਦਾ ਬੋਝ ਗ਼ਰੀਬ ਅਤੇ ਮੱਧ ਵਰਗ ਉਪਰ ਪੈਂਦਾ ਹੈ।ਜੀਐਸਟੀ ਅਜਿਹੀ ਹੀ ਇਕ ਅਸਿੱਧੀ ਕਰ ਪ੍ਰਣਾਲੀ ਹੈ। ਭਾਰਤ 'ਚ 22 ਫਰਵਰੀ 2016 ਨੂੰ ਅਸਿੱਧੇ ਅਤੇ ਸਿੱਧੇ ਟੈਕਸਾਂ ਦੀ ਅਨੁਪਾਤ 65:35 ਸੀ। ਜੀਐਸਟੀ ਲੱਗਣ ਨਾਲ ਇਹ ਅਨੁਪਾਤ ਹੋਰ ਵਧ ਜਾਵੇਗਾ। ਇਸ ਸਮੇਂ ਭਾਰਤ 'ਚ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਟੈਕਸਾਂ ਦੀ ਮਾਤਰਾ ਕੁੱਲ ਘਰੇਲੂ ਪੈਦਾਵਾਰ ਦੀ 16 ਪ੍ਰਤੀਸ਼ਤ ਹੈ ਜੋ ਜੀਐਸਟੀ ਨਾਲ ਦੁਗਣੀ ਹੋਣ ਦੇ ਅੰਦਾਜੇ ਹਨ। ਜੀਐਸਟੀ ਦਾ ਇਕ ਮੰਤਵ ਟੈਕਸ ਦੇਣ ਵਾਲਿਆਂ ਦਾ ਘੇਰਾ ਵਧਾਉਣਾ ਹੈ।ਜੀਐਸਟੀ ਲਾਗੂ ਹੋਣ ਨਾਲ ਭਾਰਤ ਅੰਦਰ ਹਣ ਟੈਕਸ ਨੈਟ 'ਚ 80 ਲੱਖ ਉਦਮੀ, ਇਨ੍ਹਾਂ ਵਿੱਚੋਂ 70 ਲੱਖ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਅਤੇ ਟੈਕਸ ਭਰਨ ਵਾਲਿਆਂ ਦੀ 540 ਲੱਖ ਦੀ ਗਿਣਤੀ ਨੂੰ ਜੀਐਸਟੀਐਨ 'ਚ ਨਾਂ ਰਜਿਸਟਰ ਕਰਾਉਣੇ ਪੈਣਗੇ।ਜੀਐਸਟੀ ਭਰਨ ਵਾਲਿਆਂ ਦੀਆਂ 0,5,12,18,28 ਪੰਜ ਸਲੈਬਾਂ ਬਣਾਈਆਂ ਗਈਆਂ ਹਨ।

-ਸਿਫ਼ਰ ਟੈਕਸ 'ਚ ਤਾਜ਼ਾ ਮੀਟ, ਮੱਛੀ, ਚਿਕਨ ਅੰਡੇ, ਦੁਧ, ਲੱਸੀ, ਦਹੀਂ, ਕੁਦਰਤੀ ਸ਼ਹਿਦ, ਤਾਜ਼ੇ ਫ਼ਲ ਅਤੇ ਸਬਜ਼ੀਆਂ, ਆਟਾ, ਬੇਸਨ, ਬਰੈਡ, ਪ੍ਰਸਾਦ, ਨਮਕ, ਬਿੰਦੀ, ਸਿੰਧੂਰ, ਸਟੈਂਪ, ਕੋਰਟ ਪੇਪਰ, ਪਰਿੰਟਡ ਕਿਤਾਬਾਂ, ਅਖ਼ਬਾਰ, ਵੰਗਾਂ, ਹੈਂਡਲੂਮ ਆਦਿ ਸ਼ਾਮਿਲ ਹਨ।ਇਸ ਇਲਾਵਾ ਸਾਰੀਆਂ ਵਸਤਾਂ ਅਤੇ ਸੇਵਾਵਾਂ 'ਤੇ ਵੱਖ ਵੱਖ ਸਲੈਬਾਂ 'ਤੇ5,12,18,28 ਪ੍ਰਤੀਸ਼ਤ ਜੀਐਸਟੀ ਲਗਾਇਆ ਗਿਆ ਹੈ। ਦੁਨੀਆਂ ਦੇ 160 ਦੇਸ਼ਾਂ ਵਿੱਚ ਵਿਸ਼ਵ ਬੈਂਕ ਅਤੇ ਕੌਂਮਾਤਰੀ ਮੁਦਰਾ ਕੋਸ਼  ਨੇ ਜੀਐਸਟੀ ਲਾਗੂ ਕਰਾਇਆ।

-5 ਪ੍ਰਤੀਸ਼ਤ ਜੀਐਸਟੀ ਵਾਲੀਆਂ 'ਚ ਫਿਲੇਟ ਮੱਛੀ, ਸਕਿਮਡ ਦੁੱਧ ਪਾਊਡਰ, ਬ੍ਰਾਂਡਡ ਪਨੀਰ, ਜਮਾਈਆਂ ਸਬਜ਼ੀਆਂ, ਕੌਫੀ, ਚਾਹ, ਮਸਾਲੇ, ਪਿਜ਼ਾ ਬਰੈਡ, ਰਸਕ, ਸਾਬੂਦਾਨਾ, ਮਿੱਟੀ ਦਾ ਤੇਲ, ਕੋਲਾ, ਦਵਾਈਆਂ, ਸਟੈਂਟ, ਲਾਈਫਬੋਟ ਆਦਿ;

-ਪ੍ਰਤੀਸ਼ਤ ਵਾਲੀਆਂ ਆਈਟਮਾਂ 'ਚ ਜਮਾਏ ਹੋਏ ਮੀਟ ਦੇ ਪ੍ਰੋਡੈਕਟ, ਮੱਖਣ, ਪਨੀਰ, ਘੀ, ਪੈਕ ਕੀਤੇ ਸੁਕੇ ਮੇਵੇ, ਪਸ਼ੂਆਂ ਦੀ ਚਰਬੀ, ਚਟਨੀਆਂ, ਫ਼ਲਾਂ ਦਾ ਜੂਸ, ਭੁਜੀਆ, ਨਮਕੀਨ, ਆਯੁਰਵੈਦਿਕ ਦਵਾਈਆਂ, ਟੁਥ ਪਾਊਡਰ, ਅਗਰਬੱਤੀ, ਰੰਗਦਾਰ ਕਿਤਾਬਾਂ, ਪਿਕਚਰ ਬੁਕਸ, ਛੱਤਰੀਆਂ, ਕਪੜੇ ਸਿਉਣ ਵਾਲੀਆਂ ਮਸ਼ੀਨਾਂ ਅਤੇ ਸੈਲ ਫੋਨ ਆਦਿ;

-18 ਪ੍ਰਤੀਸ਼ਤ ਜੀਐਸਟੀ 'ਚ ਫਲੇਵਰਡ ਰੀਫਾਈਨਡ ਚੀਨੀ, ਪਿਸਤਾ, ਕੌਰਨਫਲੇਕ, ਪੇਸਟਰੀਆਂ ਅਤੇ ਕੇਕ, ਸਾਂਭੀਆਂ ਹੋਈਆਂ ਸਬਜ਼ੀਆਂ, ਜੈਮ, ਸੌਸ, ਸੂਪ, ਆਈਸਕਰੀਮ, ਇਨਸਟੈਂਟ ਫੂਡ ਮਿਕਸ, ਮਿਨਰਲ ਪਾਣੀ, ਟਿਸ਼ੂ, ਲਿਫਾਫ਼ੇ, ਟੈਂਪੂਨ, ਨੋਟ ਬੁਕ, ਸਟੀਲ ਦੇ ਉਤਪਾਦ, ਪਰਿੰਟਡ ਸਰਕਟ, ਕੈਮਰਾ, ਸਪੀਕਰ ਅਤੇ ਮੌਨੀਟਰ ਆਦਿ;

-28 ਪ੍ਰਤੀਸ਼ਤ 'ਚ ਚਿਊ ਗਮ, ਸ਼ੀਰਾ, ਕੋਕੋਆ ਰੳਹ ਚਾਕਲੇਟ, ਚਾਕਲੇਟ ਨਾਲ ਕੋਟਡ ਵੈਫਲ ਅਤੇ ਵੇਫਰ, ਪਾਨ ਮਸਾਲਾ, ਸੋਢੇ, ਪੇਂਟ, ਡਿਓਡੋਰੈਂਟ, ਸ਼ੇਵਿੰਗ ਕਰੀਮ, ਆਫਟਰ ਸੇਵ, ਹੇਅਰ ਸ਼ੈਂਪੂ, ਡਾਈ, ਸਨਕਰੀਮ, ਵਾਲਪੇਪਰ, ਸੀਰਾਮੈਕ ਟਾਈਲਜ਼, ਵਾਟਰ ਹੀਟਰ, ਡਿਸ਼ਵਾਟਰ, ਵੇਇੰਗ ਮਸ਼ੀਨ, ਏਟੀਐਮ, ਵੈਂਡਿੰਗ ਮਸ਼ੀਨ, ਵੈਕੂਅਮ ਕਲੀਨਰ, ਸ਼ੇਵਰਜ਼, ਹੇਅਰ ਕਲਿਪਰਜ਼, ਆਟੋਮੌਬਾਈਲਜ਼, ਮੋਟਰਸਾੲਕਿਲ ਬਰੈਟਨ, ਜਾਤੀ ਲੋੜਾਂ ਲਈ ਏਅਰ ਕਰਾਫਟ ਯੈਚਟ ਆਦਿ ਨੂੰ ਲੱ। ਦੁਨੀਆਂ ਦੇ 160 ਦੇਸ਼ਾਂ ਵਿੱਚ ਵਿਸ਼ਵ ਬੈਂਕ ਅਤੇ ਕੌਂਮਾਤਰੀ ਕੋਸ਼  ਨੇ ਜੀਐਸਟੀ ਲਾਗੂ ਕਰਾਏ ਹਨ ਅਤੇ ਭਾਰਤ ਉਪਰ ਵੀ ਇਹ ਦਬਾਅ ਲਗਾਤਾਰ ਜਾਰੀ ਸੀ। ਹੁਣ ਭਾਰਤ ਇਨ੍ਹਾਂ ਵਿੱਚ 161ਵਾਂ ਦੇਸ਼ ਹ ਗਿਆ ਹੈ। ਪਰ ਬਾਕੀ ਸਾਰੇ ਦੇਸ਼ਾਂ 'ਚ ਭਾਰਤ ਨਾਲੋਂ ਜੀਐਸਟੀ ਘੱਟ ਹਨ। ਸਭ ਤੋਂ ਉਚੇ ਟੈਕਸ ਸਕੰਡੇਨੇਵੀਅਨ ਦੇਸ਼ਾਂ ਨਾਰਵੇ 25 ਪ੍ਰਤੀਸ਼ਤ, ਸਵੀਡਨ 25 ਪ੍ਰਤੀਸ਼ਤ  ਡੈਨਮਾਰਕ 25 ਪ੍ਰਤੀਸ਼ਤ  ਅਤੇ ਫਿਨਲੈਂਡ 24 ਪ੍ਰਤੀਸ਼ਤ ਹਨ।ਪਰ ਇਨ੍ਹਾਂ ਸਾਰੇ ਦੇਸ਼ ਪਹਿਲਾਂ ਸਮਾਜਵਾਦੀ ਸੋਵੀਅਤ ਯੂਨਅਆ ਦੇ ਗੁਆਂਢੀ ਹੋਣ ਕਰਕੇ  'ਕਲਿਆਨਕਾਰੀ' ਰਾਜ ਸਨ,ਇਸ ਕਰਕੇ ਇਨ੍ਹਾਂ ਦੇਸ਼ਾਂ ਵਿੱਚ ਸਿਹਤ ਸਹੂਲਤਾਂ, ਸਿੱਖਿਆ, ਪਾਣੀ, ਊਰਜਾ ਸਪਲਾਈ ਅਤੇ ਹੋਰ ਸਹੂਲਤਾਂ ਸਰਕਾਰਾਂ ਦਿੰਦੀਆਂ ਹਨ ਪਰ ਇਹ ਫਿਰ ਵੀ ਇਨ੍ਹਾਂ ਦੇਸ਼ਾਂ ਦੇ ਟੈਕਸ ਵੀ ਭਾਰਤ ਨਾਲੋਂ ਨੀਵੇਂ ਹਨ।  ਹੈ ਅਤੇ ਭਾਰਤ ਉਪਰ ਵੀ ਇਹ ਦਬਾਅ ਲਗਾਤਾਰ ਜਾਰੀ ਸੀ।ਯੂਪੀਏ ਸਰਕਾਰ ਵੇਲੇ ਜੀਐਸਟੀ ਦੇ ਦੇ ਮਸੌਦੇ ਵਿੱਚ ਵਧ ਤੋਂ ਵਧ ਜੀਐਸਟੀ ਦੀ ਦਰ 18 ਪ੍ਰਤੀਸ਼ਤ ਰੱਖੀ ਜਾ ਰਹੀ ਸੀ  ਪਰ ਉਸ ਸਮੇਂ ਭਾਜਪਾ ਇਸ ਨੂੰ 18 ਤੋਂ ਵੀ ਹੇਠਾਂ ਲਿਆਉਣ ਲਈ ਬਜ਼ਿਦ ਸੀ ਪਰ ਹੁਣ ਇਸ ਨੇ ਦੁਨੀਆਂ ਦੀ ਸਭ ਤੋਂ ਉੱਚੀ 28 ਪ੍ਰਤੀਸ਼ਤ ਦਰ ਰੱਖੀ ਹੈ। ਇਨ੍ਹਾਂ ਟੈਕਸਾਂ ਤੋਂ ਇਲਾਵਾ ਭਾਰਤ 'ਚ ਜੀਐਸਟੀ ਕੌਂਸਲ ਨੂੰ  ਅਲੱਗ ਅਲੱਗ ਸਪਲਾਈ 'ਤੇ ਮੁਆਵਜ਼ਾ ਸੈਸ ਲਾਉਣ ਦਾ ਅਧਿਕਾਰ ਵੀ  ਹੈ। ਕੱਚਾ ਤੇਲ, ਪੈਟਰੋਲ, ਡੀਜਲ, ਕੁਦਰਤੀ ਗੈਸ, ਜੈਟ ਈਂਧਨ, ਰੀਅਲ ਇਸਟੇਟ ਅਤੇ ਬਿਜਲੀ ਹਾਲ ਦੀ ਘੜੀ ਜੀਐਸਟੀ ਤੋਂ ਬਾਹਰ ਹਨ। ਸ਼ਰਾਬ ਨੂੰ ਜੀਐਸਟੀ  ਦੇ ਘੇਰੇ ਵਿੱਚ ਲਿਆਉਣ ਲਈ ਸੰਵਿਧਾਨ 'ਚ ਸ਼ੋਧ ਕਰਨੀ ਪਵੇਗੀ।

ਆਖਰ ਸਰਕਾਰ ਨੂੰ ਜੀਐਸਟੀ ਲਿਆਉਣ ਦੀ ਕਾਹਲ ਕਿਉਂ ਸੀ? ਦਰਅਸਲ ਭਾਰਤ ਨੂੰ ਇਕ ਗੰਭੀਰ ਸੰਕਟ ਦਰਪੇਸ਼ ਹੈ। ।ਜੀਐਸਟੀ ਲਾ ਕੇ ਦੀ ਕਿਸਾਨਾਂ ਸਿਰ ਕਰਜ਼ੇ ਦਾ ਵੱਡਾ ਬੋਝ ਹੋਣ ਕਾਰਨ ਉਹ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਤਾਂ ਅੱਕ ਕੇ ਉਹ ਵੱਡੇ ਅੰਦੋਲਨ ਕਰਕੇ ਸਰਕਾਰ ਲਈ ਚੁਣੌਤੀ ਬਣ ਰਹੇ ਹਨ।ਭਾਰਤ ਦੀ ਸਨਅਤ ਸੰਕਟ ਵਿੱਚ ਹੋਣ ਕਰਕੇ ਭਾਰਤ ਦੇ ਵੱਡੇ ਘਰਾਣਿਆਂ ਸਿਰ ਕਰਜ਼ੇ ਵਧ ਰਹੇ ਹਨ ਅਤੇ ਇਸ ਨਾਲ ਬੈਂਕਿੰਗ ਖੇਤਰ ਦੇ ਐਨਪੀਏ ਵਧ ਰਹੇ ਹਨ ਅਤੇ ਭਾਰਤ ਲਈ ਇਕ ਵਿੱਤੀ ਸੰਕਟ ਖੜ੍ਹਾ ਹੋ ਰਿਹਾ ਹੈ।ਇਸ ਵੱਡੇ ਸੰਕਟ ਨੂੰ ਟਾਲਣ ਲਈ ਮੋਦੀ 'ਮੇਕ ਇਨ ਇੰਡੀਆ' ਅਤੇ 'ਸਟੈਂਡ ਅੱਪ ਇੰਡੀਆ' ਦੇ ਨਾਅਰੇ ਲਾ ਕੇ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਭਾਰਤ 'ਚ ਪੂੰਜੀ ਨਿਵੇਸ਼ ਲਈ ਸੱਦੇ ਦੇ ਰਿਹਾ ਹੈ।ਜੂਨ ਦੇ ਦੁਜੇ ਹਫ਼ਤੇ ਦੇ ਸ਼ੁਰੂ 'ਚ ਜੀ-20 ਦੇਸ਼ਾਂ ਦੀ ਮੀਟਿੰਗ ਹੋਣੀ ਸੀ। ਇਸ ਲਈ ਮੋਦੀ ਨੂੰ ਕਾਹਲੀ ਸੀ ਕਿ ਉਹ ਇਸ ਮੀਟਿੰਗ 'ਚ ਹਾਜਰ ਸਾਮਰਾਜੀ ਦੇਸ਼ਾਂ ਨੂੰ ਦਿਖਾਵੇ ਕਿ ਜੀਐਸਟੀ ਲੱਗਣ ਨਾਲ ਭਾਰਤ ਹੁਣ ਇਕ ਇਕਹਿਰੀ ਮੰਡੀ 'ਚ ਤਬਦੀਲ ਹੋ ਗਿਆ ਹੈ। ਕਿ ਸਾਮਰਾਜੀ ਦੇਸ ਭਾਰਤ ਅੰਦਰ ਸਿੱਧਾ ਪੂੰਜੀ ਨਿਵੇਸ਼ ਆਸਾਨੀ ਨਾਲ ਕਰ ਸਕਦੇ ਹਨ। ਅਜਿਹਾ ਕਰਨ ਲਈ ਉਹ ਭਾਰਤ ਨੂੰ ਇਕ ਕੇਂਦਰੀਕ੍ਰਿਤ ਅਤੇ ਏਕਾਮਿਕ ਢਾਂਚੇ 'ਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ।ਪਹਿਲਾਂ ਉਹ ਨੋਟਬੰਦੀ ਨਾਲ ਭ੍ਰਿਸ਼ਟਾਚਾਰ, ਕਾਲੇ ਧਨ, ਜਾਅਲੀ ਕਰੰਸੀ ਅਤੇ ਅੱਤਵਾਦ ਨੂੰ ਖ਼ਤਮ ਕਰਨ ਦੇ ਦਾਅਵੇ ਕਰਦਾ ਸੀ ਪਰ ਇਸ ਦਾ ਸਿੱਟਾ ਉਲਟ ਨਿਕਲਿਆ ਹੈ।ਹੁਣ ਉਹ ਜੀਐਸਟੀ ਨਾਲ ਕੁੱਲ ਘਰੇਲੂ ਪੈਦਾਵਾਰ ਵਾਧਾ ਹੋਣ, ਸਨਅਤੀ ਆਰਥਿਕਤਾ 'ਚ ਪਾਰਦਰਸ਼ਤਾ ਆਉਣ, ਕੋਆਪਰੇਟਿਵ ਸੰਘਵਾਦ ਹੋਰ ਮਜਬੂਤ ਹੋਣ, ਟੈਕਸਾਂ ਦੇ ਇਕਸਾਰ ਹੋਣ ਨਾਲ ਸਪਲਾਈ ਚੇਨ ਮੁੜਢਾਂਚਾਗਤ ਹੋਣ, ਵਪਾਰ ਵਿੱਚ ਵਾਧਾ ਹੋਣ ਨਾਲ ਸੇਵਾਵਾਂ ਨੂੰ ਹੁਲਾਰਾ ਮਿਲਨ, ਸਿੱਧੇ ਪੂੰਜੀ ਨਿਵੇਸ਼ ਵਿੱਚ ਵੱਡਾ ਵਾਧਾ ਹੋਣ, ਵਸਤਾਂ ਸਸਤੀਆਂ ਹੋਣ, ਲੋਕਾਂ ਉਪਰ ਟੈਕਸਾਂ ਦਾ ਭਾਰ ਘੱਟ ਹੋਣ ਦੇ ਦਾਅਵੇ ਕਰ ਰਿਹਾ ਹੈ। ਪਰ ਗੱਲ ਬਿਲਕੁਲ ਇਸ ਦੇ ਉਲਟ ਹੈ।ਜੀਐਸਟੀ ਲਾਗੂ ਕਰਨ ਲਈ ਵੱਡੇ ਕਾਰਪੋਰੇਟ ਮੋਦੀ ਨਾਲ ਜਸ਼ਨ ਮਨਾ ਰਹੇ ਹਨ ਪਰ ਕਪੜਾ ਵਪਾਰੀ ਦੇਸ਼ ਵਿਆਪੀ ਅੰਦੋਲਨ ਕਰ ਰਹੇ ਹਨ, ਹਰਿਆਣੇ ਪਲਾਈਵੁਡ ਸਨਅਤਾਂ ਜੀਐਸਟੀ ਲੱਗਣ ਨਾਲ ਬੰਦ ਹੋ ਰਹੀਆਂ ਹਨ, ਕੱਚੇ ਚਮੜੇ ਵਾਲੇ ਵਪਾਰੀ ਅਤੇ ਮਜਦੂਰ ਜੀਐਸਟੀ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ। ਮੋਦੀ ਕਹਿੰਦਾ ਹੈ ਕਿ ਜੀਐਸਟੀ ਨਾ ਮਹਿੰਗਾਈ ਘਟੇਗੀ ਪਰ ਉਲਟਾ ਮਹਿੰਗਾਈ ਵਧਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ 10 ਕਰੋੜ ਰੁਪਏ ਦਾ ਸਾਲਾਨਾ ਹੋਰ ਬੋਝ ਪੈ ਗਿਆ ਹੈ।ਪੰਜਾਬ ਦੇ ਲੋਕਾਂ ਉਪਰ 5000 ਕਰੋੜ ਰੁਪਏ ਅਤੇ ਸਮੁੱਚੇ ਦੇਸ਼ ਦੇ ਲੋਕਾਂ ਉਪਰ 2 ਲੱਖ ਕਰੋੜ ਰੁਪਏ ਦੇ ਟੈਕਸਾਂ ਦਾ ਨਵਾਂ ਬੋਝ ਪੈ ਰਿਹਾ ਹੈ।ਜੀਐਸਟੀ ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਪਰ ਲੋਕਾਂ ਦੀਆਂ ਖਪਤ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧ ਗਈਆਂ ਹਨ। ਦਰਅਸਲ ਨਰਿੰਦਰ ਮੋਦੀ ਦਾ ਜੀਐਸਟੀ ਰਾਹੀ 'ਇਕ ਦੇਸ਼, ਇਕ ਮੰਡੀ ਅਤੇ ਇਕ ਟੈਕਸ' ਬਨਾਉਣ ਦਾ ਉਦੇਸ਼ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਦੀ ਮੰਡੀ ਖੋਲ੍ਹਣਾ ਹੈ। ਪਰ  ਇਸ ਨਾਲ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਦੀ ਹੋਰ ਤਬਾਹੀ ਹੋਵੇਗੀ ਅਤੇ ਜਰੱਈ ਸੰਕਟ ਹੋਰ ਵਧੇਗਾ ਤੇ ਪਹਿਲਾਂ ਹੀ ਪਿਸਿਆ ਹੋਇਆ ਮਜਦੂਰ, ਕਿਸਾਨ ਅਤੇ ਮੱਧ ਵਰਗ ਹੋਰ ਪਿਸ ਜਾਵੇਗਾ।

ਸੰਪਰਕ: +91 78883 27695

Comments

SARAH WILLIAMS

ਸਕਾਈ ਵਰਲਡ ਲੋਨ ਫਰਮ, ਅਸੀਂ ਵਿਆਜ ਦਰ 0f 3% ਤੇ ਕਰਜ਼ੇ ਦਿੰਦੇ ਹਾਂ. [email protected]   ਚੰਗਾ ਦਿਨ ਸਰ / ਮਾਮਾ ਸਵੇਰੇ ਅਸੀਂ ਇੱਕ ਪ੍ਰਾਈਵੇਟ ਕੰਪਨੀ ਹਾਂ ਅਤੇ ਅਸੀਂ ਕਰਜ਼ੇ ਦੀ ਵਿਆਜ ਦਰ ਨੂੰ ਨਿਰਧਾਰਤ ਕਰਨ ਵਿੱਚ ਘੱਟ ਵਿਆਜ ਦਰ 'ਤੇ ਪੇਸ਼ ਕਰਦੇ ਹਾਂ ਵਪਾਰ ਦੇ ਵਿਕਾਸ ਲਈ $ 1000 ਡਾਲਰ ਦੇ ਲੋਨ ਦੇ 100 ਮਿਲੀਅਨ ਦੇ ਕਰਜ਼ੇ ਦੇ ਪ੍ਰਬੰਧਾਂ ਦੇ ਵਿਚਕਾਰ: ਕਿਨਾਰੇ / ਕਾਰੋਬਾਰ ਦੀ ਵਿਸਤ੍ਰਿਤ ਮੁਕਾਬਲੇਬਾਜ਼ੀ ਅਸੀਂ ਕਈ ਪ੍ਰਕਾਰ ਦੇ ਲੋਨ ਪੇਸ਼ ਕਰਦੇ ਹਾਂ * ਨਿੱਜੀ ਕਰਜ਼ੇ (ਸੁਰੱਖਿਅਤ ਅਤੇ ਅਸੁਰੱਖਿਅਤ) * ਵਪਾਰਕ ਕਰਜ਼ੇ (ਸੁਰੱਖਿਅਤ ਅਤੇ ਅਸੁਰੱਖਿਅਤ) * ਇਕਸਾਰ ਕਰਜ਼ੇ ਲੋਨ    ਕੋਈ ਵੀ ਸ਼ੁਰੂਆਤ ਫੀਸ ਨਹੀਂ. ਅਸੀਂ ਇਸ ਵਿਗਿਆਪਨ ਨੂੰ ਪੜ੍ਹਨ ਲਈ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਵਧੇਰੇ ਜਾਣਕਾਰੀ ਅਤੇ ਪੁੱਛ-ਗਿੱਛ ਲਈ, ਅੱਜ ਸਾਨੂੰ ਈ-ਮੇਲ ਭੇਜੋ [email protected] [email protected] ਸੇਰਾਹ ਵਿਲੀਅਮਸ

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ