Fri, 19 April 2024
Your Visitor Number :-   6984979
SuhisaverSuhisaver Suhisaver

ਕੀ ‘ਭਾਈ’ ਰਾਜੋਆਣੇ ਦੇ “ਸੁਫ਼ਨੇ ਦਾ ਦੇਸ਼” ‘ਸੁਕੀਰਤ’ ਲਈ ਸੁਰੱਖਿਅਤ ਹੋਵੇਗਾ ? – ਇਕਬਾਲ

Posted on:- 07-04-2012

suhisaver ਪਿਛਲੇ ਦਿਨਾਂ ਚ ਅਸੀਂ ਬਲਵੰਤ ਸਿੰਘ ਰਾਜੋਆਣਾ ਮੁੱਦੇ `ਤੇ ਸੁਕੀਰਤ ਅਤੇ ਸਤਨਾਮ ਸਿੰਘ ਬੱਬਰ ਜਰਮਨੀ ਦੇ ਲੇਖ ਛਾਪੇ ਹਨ | ਅਦਾਰਾ ਇਸ ਵਿਸ਼ੇ ’ਤੇ `ਸੂਹੀ ਸਵੇਰ` ਦੇ ਸੱਜਣਾ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਾ ਹੈ। ਇਸੇ ਲੜੀ ਤਹਿਤ ਪੇਸ਼ ਹੈ ਇਕ਼ਬਾਲ ਦਾ ਇਹ ਲੇਖ। (ਸੰਪਾਦਕ)

 

ਸਭ ਤੋਂ ਪਹਿਲੀ ਗੱਲ ਕਿ ਭਾਰਤੀ ਸਟੇਟ ਦਾ ਖਾਸਾ ਹਿੰਦੂਤਵੀ ਹੈ, ਇਸ ਦਾ ਕਾਰਨ ਹੈ ਹਿੰਦੂਆਂ ਦੀ ਵੱਧ ਗਿਣਤੀ ਦਾ ਹੋਣਾ | ਪਰ ਇਸਦੇ ਨਾਲ ਹੀ ਇਹ ਇੱਕ ਪੂੰਜੀਵਾਦੀ ਸਟੇਟ ਵੀ ਹੈ ਜਿਸ ਕਾਰਨ ਇਸ ਹਿੰਦੂ ਗਿਣਤੀ ਵਿੱਚੋਂ ਵੀ ਵੱਧ ਗਿਣਤੀ ਮਜ਼ਦੂਰ ਜਮਾਤ ਦੀ ਹੈ, ਜੋ ਹਿੰਦੂਤਵੀ ਰਹਿ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਧੁਰਾ ਆਰਥਿਕਤਾ ਦੁਆਲੇ ਘੁੰਮਦਾ ਹੈ ਤੇ ਉਹਨਾਂ ਨੂੰ ਦੋ ਡੰਗ ਦੀ ਰੋਟੀ ਦੀ ਸੋਚ ਤੋਂ ਹੀ ਫੁਰਸਤ ਨਹੀਂ ਮਿਲਦੀ ਧਰਮ ਯੁੱਧ ਉਹਨਾਂ ਨੂੰ ਕਿੱਥੋਂ ਔੜਦਾ ਹੈ | ਇਹ ਲੋਕ 70-80% ਹਨ,  ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ-ਸਮੇਂ ’ਤੇ ਵਰਗਲਾਕੇ ਧਰਮ-ਯੁੱਧਾਂ ਦੀ ਭੱਠੀ ਚ ਝੋਕ ਦਿੱਤੀ ਜਾਂਦੀ ਹੈ |

 

ਪੰਜਾਬ ਵਿੱਚ ਹਰ ਸੂਬੇ ਦੀ ਤਰ੍ਹਾਂ ਅਲੱਗ-ਅਲੱਗ ਧਰਮਾਂ ਦੇ ਲੋਕ ਵਸਦੇ ਹਨ ਬਹੁਗਿਣਤੀ ਚ ਸਿੱਖ ਹਨ ਪਰ ਇਸ ਬਹੁਗਿਣਤੀ ਦਾ ਵੀ ਵੱਡਾ ਹਿੱਸਾ ਰਾਜ ਦੇ ਪੂੰਜੀਵਾਦੀ ਖਾਸੇ ਕਾਰਨ ਲਿਤਾੜੇ ਜਾ ਰਹੇ ਮਜ਼ਦੂਰ-ਵਰਗ ਦਾ ਹੈ | ਪੁਰਾਣੇ ਧਰਮਾਂ ਤੋਂ ਛੁੱਟ ਨਵੇਂ ਪੁੰਗਰ ਰਹੇ ਡੇਰੇ, ਜੋ ਬਿਨਾਂ ਸ਼ੱਕ ਮਨੁੱਖਤਾ ਲਈ ਪਿਛਾਖੜੀ ਹਨ, ਓਨੇ ਹੀ ਜਿੰਨਾ ਧਰਮ, ਪਰ ਪੁਰਾਣੇ ਧਰਮ ਇਸ ਡੇਰਾਵਾਦ ਦਾ ਵਿਰੋਧ ਇਸ ਲਈ ਕਰਦੇ ਹਨ ਕਿ ਇਹ ਡੇਰੇ ਇਹਨਾਂ ਦੇ ਇੱਕਠ ਨੂੰ ਖੋਰਾ ਲਾਉਂਦੇ ਹਨ ਜੋ ਕਿਸੇ ਧਰਮ ਦੀ ਰਾਜਨੀਤਿਕ ਤਾਕਤ ਹੁੰਦਾ ਹੈ ਸਿੱਖ ਧਰਮ ਇਹਨਾਂ ਡੇਰਿਆਂ ਤੋਂ ਤਾਂ ਜ਼ਿਆਦਾ ਚਿੰਤਿਤ ਹੈ ਕਿਉਂਕਿ ਇਹ ਪਹਿਲਾਂ ਹੀ ਘੱਟ ਗਿਣਤੀ ਹੈ | ਧਰਮ ਇਨਸਾਨ ਨਾਲ ਜੁੜੀ ਨਿੱਜੀ ਬਾਤ ਹੈ, ਇਹਨਾਂ ਡੇਰਿਆਂ ਦਾ ਪੁੰਗਰਨਾ ਆਮ ਵਰਤਾਰਾ ਹੈ, ਜਦ ਲਿਤਾੜੀ ਜਾਂਦੀ ਜਨਤਾ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਗਲ ਲਾਇਆ ਤਾਂ ਲੋਕ ਸਿੱਖ ਧਰਮ ਵੱਲ ਝੁਕੇ, ਹੁਣ ਲਤਾੜੇ ਲੋਕਾਂ ਨੂੰ ਲਗਦਾ ਹੈ ਕਿ ਸਿੱਖ ਧਰਮ ਵਿੱਚ ਜਾਂ ਹਿੰਦੂ ਧਰਮ ਵਿੱਚ ਉਹਨਾਂ ਨੂੰ ਬਣਦਾ ਮਾਨ-ਸਨਮਾਨ ਨਹੀਂ ਮਿਲਦਾ ਤਾਂ ਉਹਨਾਂ ਦੀ ਸ਼ਰਧਾ ਕੋਈ ਹੋਰ ਦਰ ਭਾਲ ਲੈਂਦੀ ਹੈ ਤੇ ਸਮੇਂ ਸਮੇਂ ਭਾਲਦੀ ਰਹੇਗੀ | ਹਰ ਧਰਮ ਅਤੀਤ ਵਿੱਚ ਇਵੇਂ ਹੀ ਹੋਂਦ ਵਿੱਚ ਆਇਆ ਹੈ, ਪਹਿਲਾਂ ਹਰ ਧਰਮ ਮੂਲ ਰੂਪ ਵਿੱਚ ਡੇਰਾ ਹੀ ਹੁੰਦਾ ਹੈ | ਪੰਜਾਬ ਦੇ ਇਹ ਨਵੀਨ ਡੇਰੇ ਵੀ ਆਪਣੇ ਬਹੁਤ ਗਿਣਤੀ ਵਿੱਚ ਸੱਚੇ ਸ਼ਰਧਾਲੂ ਰਖਦੇ ਹਨ (ਨਕਲ ਕਰਨ ਵਾਲਾ ਤਰਕ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਮਨੁੱਖ ਨਕਲ ਕਰ ਕਰ ਕੇ ਵਿੱਚ ਕੁਝ ਨਵਾਂ ਜੋੜਕੇ ਹੀ ਐਥੇ ਤੱਕ ਵਿਕਸਿਤ ਹੋਇਆ ਹੈ) | ਇਹਨਾਂ ਡੇਰਿਆਂ ਨੂੰ ਭਵਿੱਖ ਦੇ ਧਰਮ ਆਖਿਆ ਜਾ ਸਕਦਾ ਹੈ, ‘ਜੇ ਲੋਕ ਇਸੇ ਤਰ੍ਹਾਂ ਅੰਧ ਵਿਸ਼ਵਾਸ ਦੀ ਪੱਟੀ ਬੰਨ੍ਹ ਰੱਬ ਦੇ ਸੰਕਲਪ ਨੂੰ ਸੱਚ ਮੰਨਦੇ ਰਹੇ ਅਤੇ ਤਦ ਤੱਕ ਜਦ ਤੱਕ ਸ਼ਰਧਾ ਦਾ ਸਥਾਨ ਤਰਕ ਨਹੀਂ ਲੈ ਲੈਂਦਾ | ਜਦ ਕੋਈ ਵੀ ਧਾਰਮਿਕ ਜਨੂੰਨੀ ਆਪਣੇ ਧਰਮ ਦੇ ਪਿੱਛੇ ਕੌਮ ਲਫ਼ਜ਼ ਜ਼ਬਰਦਸਤੀ, ਬਿਨ੍ਹਾਂ ਕੌਮ ਦੀ ਪਰਿਭਾਸ਼ਾ ਜਾਣੇ (ਪਰਿਭਾਸ਼ਾ : ਸੱਭਿਆਚਾਰ, ਬੋਲੀ, ਧਰਾਤਲ ਦੀ ਸਾਂਝ} ਨੱਥੀ ਕਰ ਦਿੰਦਾ ਹੈ ਤਾਂ ਆਪਣੀ ਅਕਲ ਦਾ ਜਲੂਸ ਖੁਦ ਹੀ ਕੱਢ ਬੈਠਦਾ ਹੈ | ਪੰਜਾਬ ਦੇ ਬਾਸ਼ਿੰਦਿਆਂ ਦੀ ਕੌਮ ਪੰਜਾਬੀਅਤ ਤੇ ਸਿਰਫ ਪੰਜਾਬੀਅਤ ਹੀ ਹੋ ਸਕਦੀ ਹੈ ਨਾ ਕਿ ਕਿਸੇ ਧਰਮ ਦਾ ਨਾਮ, ਪੂਰੇ ਸੰਸਾਰ ਤੇ ਇਸ ਤੱਥ ਨੂੰ ਪਰਖਣ ਲਈ ਨਜ਼ਰ ਦੌੜਾਈ ਜਾ ਸਕਦੀ ਹੈ | ਕਿਸੇ ਵੀ ਕੌਮ ਅੰਦਰ ਆਪਣੇ ਹਰੇਕ ਅੰਦਰੂਨੀ ਮਸਲੇ ਨੂੰ ਲੈਕੇ ਸਹਿਮਤੀ ਹੋਵੇ ਇਹ ਜ਼ਰੂਰੀ ਨਹੀਂ, ਇਹ ਮਸਲਾ ਤਦ ਹੋਰ ਵੀ ਉਲਝਣ ਭਰਿਆ ਹੋ ਜਾਂਦਾ ਹੈ ਜਦ ਕਿਸੇ ਧਰਾਤਲ ਤੇ ਧਰਮ ਦੇ ਨਾਲ ਨਾਲ ਜਾਤ-ਪਾਤ ਦੇ ਵਖਰੇਵੇਂ ਹੋਂਦ ਵਿੱਚ ਹੋਣ | ਇਹ ਵਖਰੇਵਾਂ ਜਦ ਕੋਈ ਧਰਮ ਫਿਰਕੂ (ਫਾਸ਼ੀਵਾਦੀ) ਰੁੱਖ ਅਖਤਿਆਰ ਕਰ ਲੈਂਦਾ ਹੈ ਕੌਮ ਦੇ ਸੰਕਲਪ ਤੇ ਭਾਰੂ ਵਿਰੋਧਤਾਈ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਉਂਦਾ ਹੈ |

ਗੱਲ ਮੌਜੂਦਾ ਘਟਨਾਵਾਂ ਤੋਂ ਸ਼ੁਰੂ ਕਰਦੇ ਹਾਂ | ਬਲਵੰਤ ਸਿਂਘ ਰਾਜੋਆਣਾ ਪਿਛਲੇ ਤਕਰੀਬਨ 16 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਉਸਦੀ ਕੋਈ ਸਿਆਸੀ ਸਰਗਰਮੀ ਕਦੇ ਅਖਬਾਰ ਵਿੱਚ ਕਿਤੇ ਕਾਤਰ ਰੂਪ ਤੋਂ ਵੱਧ ਨਹੀਂ ਸੀ ਛਪੀ | ਉਹ ਖਾਲਿਸਤਾਨ ਪੱਖੀ ਵਿਚਾਰਧਾਰਾ ਦਾ ਮੁਦਈ ਹੈ, ਇਸ ਵਕਫੇ ਦੌਰਾਨ ਖਾਲਿਸਤਾਨ ਦੇ ਹਮਾਇਤੀਆਂ ਨੇ ਵੀ ਉਸਨੂੰ ਯਾਦ ਕੀਤਾ ਹੋਵੇਗਾ ਇਹ ਵੀ ਨਹੀਂ ਲਗਦਾ, ਜਗਤਾਰ ਸਿਂਘ ਹਵਾਰਾ ਤਾਂ ਜੇਲ੍ਹ ਵਿੱਚੋਂ ਭੱਜਣ ਕਾਰਨ ਸੁਰਖੀਆਂ ਵਿੱਚ ਰਿਹਾ | ਇਸ ਲੰਘੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਸਨੇ (ਬਲਵੰਤ ਸਿਂਘ ਰਾਜੋਆਣਾ ਨੇ) ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ), (ਖਾਲਿਸਤਾਨੀ ਜਿਸਨੂੰ ਆਪਣਾ ਵਿਰੋਧੀ ਮੰਨਦੇ ਹਨ) ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ (ਅੱਜ ਕੋਈ ਵੀ ਖਾਲਿਸਤਾਨੀ ਲੀਡਰ ਪੰਜਾਬ ਵਿੱਚੋਂ ਇੱਕ ਵੀ ਸੀਟ ਜਿੱਤਣ ਦੀ ਹਾਲਤ ਵਿੱਚ ਨਹੀਂ, ਚੋਣ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ) ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਤੋਂ ਤੁਰੰਤ ਬਾਅਦ ਜਿਸ ਦਿਨ ਪੰਜਾਬ ਸਰਕਾਰ ਦਾ ਸਹੁੰ-ਚੁੱਕ ਸਮਾਗਮ ਸੀ, ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਵਾਲੀ ਅਦਾਲਤੀ ਹੁਕਮਾਂ ਦੀ ਚਿੱਠੀ ਖੋਲੀ ਗਈ (ਜੋ 5 ਮਾਰਚ, 2012 ਨੂੰ ਭੇਜੇ ਗਏ ਸੀ... ਇਤਫਾਕ ਵੀ ਹੋ ਸਕਦਾ ਹੈ ਪਰ ਅੱਗੇ ਜਾਕੇ ਕੁਝ ਕੁਝ ਸਾਫ਼ ਹੋਵੇਗਾ) ਅੱਜ ਰਾਜੋਆਣਾ ਰਾਜੋਆਣਾ ਹੋਣ ਵਿੱਚ ਮੀਡੀਆ ਦਾ ਵੱਡਾ ਯੋਗਦਾਨ ਹੈ |
http://www.rozanaspokesman.com/fullpage.aspx?view=main&mview=Mar&dview=14&pview=1

ਇਸ ਦਿਨ ਇਹ ਖ਼ਬਰ ਫਰੰਟ ’ਤੇ ਲੱਗੀ ਬਿਲਕੁਲ ਉਸ ਦਿਨ ਜਿਸ ਦਿਨ ਸਹੁੰ ਚੁੱਕ ਸਮਾਗਮ ਸੀ ਚੱਪੜ-ਚਿੜੀ ਵਿਖੇ |

15 ਮਾਰਚ, 2012 ਦਾ ਅਖਬਾਰ
http://www.rozanaspokesman.com/fullpage.aspx?view=main&mview=Mar&dview=15&pview=13

ਇਸ ਵਿੱਚ ਬਾਦਲ ਦੀ ਸਪੋਰਟ ਕਰਨ ਤੇ ਅਕਾਲੀ ਦਲ ਮਾਨ ਵੱਲੋਂ ਅਫਸੋਸ ਲਿਖਿਆ ਪੜ੍ਹ ਸਕਦੇ ਹੋ |

16 ਮਾਰਚ, 2012 ਦੇ ਪੇਪਰ ਵਿੱਚ ਵੇਦਾਂਤੀ ਵੱਲੋਂ ਕੇਸਰੀ ਝੰਡੇ ਝੁਲਾਉਣ ਦਾ ਆਦੇਸ਼

http://www.rozanaspokesman.com/fullpage.aspx?view=main&mview=Mar&dview=16&pview=1

ਸਭ ਤੋਂ ਪਹਿਲਾਂ ਰਾਜੋਆਣਾ ਨੇ ਝੰਡੇ ਝੁਲਾਉਣ ਲਈ ਨਹੀਂ ਕਿਹਾ ਸੀ ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਹੈ, ਇਹ ਸਭ ਤੋਂ ਵੇਦਾਂਤੀ ਨੇ ਕਿਹਾ ਸੀ, ਵੇਦਾਂਤੀ ਕੌਣ ਹੈ ਇਹ ਕਿਸੇ ਤੋਂ ਨਹੀਂ ਭੁੱਲਿਆ |

17 ਮਾਰਚ, 2012
http://www.rozanaspokesman.com/fullpage.aspx?view=main&mview=Mar&dview=17&pview=1

 ਮੁੱਖ ਮੰਤਰੀ ਪ੍ਰਕਾਸ਼ ਸਿਂਘ ਵੱਲੋਂ ਫਾਂਸੀ ਰੁਕਵਾਉਣ ਦੀ ਹਰ ਸੰਭਵ ਕੋਸ਼ਿਸ਼ ਦਾ ਭਰੋਸਾ

18 ਮਾਰਚ, 2012
http://www.rozanaspokesman.com/fullpage.aspx?view=main&mview=Mar&dview=18&pview=1

ਫਰੰਟ ਪੰਨਾ ਖੁਦ ਪੜ੍ਹੋ ਜੀ ਝੰਡੇ ਕਿਵੇਂ ਪੰਜਾਬ ਵਿੱਚ ਫੈਲੇ ...
19 ਮਾਰਚ, 2012
http://www.rozanaspokesman.com/fullpage.aspx?view=main&mview=Mar&dview=19&pview=1

20 ਮਾਰਚ, 2012

http://www.rozanaspokesman.com/fullpage.aspx?view=main&mview=Mar&dview=20&pview=12

ਇਸ ਤਾਰੀਖ ਤੋਂ ਫੁੱਲ ਪੇਜ ਦਾ ਇਸ਼ਤਿਹਾਰ ਸ਼ੁਰੂ ਹੋ ਗਿਆ ਜੋ ਦਾਦੂਵਾਲ ਵੱਲੋਂ ਜਾਰੀ ਸੀ | ਬਾਅਦ ਵਿੱਚ ਮਤਲਬ ਅਗਲੇ ਦਿਨਾਂ ਵਿੱਚ ਇਹ ਇਸ਼ਤਿਹਾਰ ਕਿਸ ਵੱਲੋਂ ਜਾਰੀ ਕੀਤੇ ਤੋਂ ਬਿਨਾ ‘ਸਿਰਫ Advtdvt. ਲਿਖਕੇ’ ਛਪਦਾ ਰਿਹਾ | ਮਤਲਬ ਕਿ ਮੀਡੀਆ ਦੇ ਇੱਕ-ਦੋ ਹਿੱਸਿਆਂ ਨੇ ਰਾਜੋਆਣੇ ਦੇ ਸੰਦੇਸ਼ਾਂ ਨੂੰ ਖੂਬ ਉਛਾਲਿਆ ਜਿਵੇਂ ਗੁਜ਼ਰੇ ਵਕਤ ਵਿੱਚ ਅੰਨਾ ਹਜ਼ਾਰੇ ਨੂੰ ਤੁਲ ਦਿੱਤੀ ਸੀ | ਜਿਸ ਦਾਦੂਵਾਲ ਨੇ ਸਰੀਰ-ਦਾਨ ਕਰਨ ਵਾਲੀ ਵਸੀਅਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸੌਂਪੀ, ਉਸ ਬਾਰੇ ਦੋ ਕੁ ਦਿਨਾਂ ਬਾਅਦ ਹੀ ਰਾਜੋਆਣਾ ਦੀ ਭੈਣ ਦੇ ਵਿਚਾਰ ਬਦਲ ਗਏ ਪਤਾ ਨਹੀਂ ਕਿਉਂ ? ਹੋ ਸਕਦਾ ਹੈ ਮਾਲੀ ਇਮਦਾਦ ਸਿੱਧੀ ਰਾਜੋਆਣਾ ਦੀ ਭੈਣ ਨੂੰ ਮਿਲਣ ਲੱਗੀ ਹੋਵੇ ਤੇ ਇਹ ਇਸ਼ਤਿਹਾਰ ਉਸ ਵੱਲੋਂ ਹੋਣ (ਜਿਹਾ ਕਿ ਇੱਕ ਵੀਰ ਵੱਲੋਂ ਕੀਤੀ ਗਈ ਰਿਕਾਰਡਿੰਗ ਤੋਂ ਅੰਦਾਜਾ ਹੁੰਦਾ ਹੈ)  ਖੈਰ ! ਰਾਜ ਕਰਦੀ ਜਮਾਤ ਦਾ ਕਬਜਾ ਹੁੰਦਾ ਹੈ ਮੀਡੀਆ ਦੇ ਉੱਤੇ, ਹਰ ਕੋਈ ਇਸ ਗੱਲ ਤੋਂ ਜਾਣੂ ਹੈ | ਬਾਦਲ ਦੇ ਹੁੰਦੇ ਐਡੇ ਐਡੇ ਇਸ਼ਤਿਹਾਰ ਕਿਵੇਂ ਲਗਦੇ ਰਹੇ ਉਹ ਵੀ ਬਿਨਾਂ ਜਾਰੀ ਕਰਤਾ ਦੇ ਨਾਮ ਦੇ ? ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਰਾਜੋਆਣਾ ਨੇ ਉਸਦੀ ਵੋਟਾਂ ਵਿੱਚ ਸਪੋਰਟ ਕੀਤੀ ਸੀ | ਪਿੱਛੇ ਜਿਹੇ ਇੱਕ ਨਕਸਲੀ ਆਗੂ ਮਾਰਿਆ ਗਿਆ, ਉਸਦੀ ਨਿੱਕੀ ਜਿਹੀ ਖਬਰ ਮਸਾਂ ਇੱਕ ਦਿਨ ਛਪੀ ਸੀ, ਐਡੇ ਐਡੇ ਸੰਦੇਸ਼ ਤਾਂ ਦੂਰ ਦੀ ਗੱਲ ਆ | (ਗੋਲੀ ਮਾਰਨਾ, ਫਾਂਸੀ ਲਗਾ ਦੇਣਾ, ਕਿਸੇ ਨੂੰ ਭੁੱਖੇ ਰਹਿਕੇ ਮਰਨ ਲਈ ਮਜਬੂਰ ਕਰਨਾ ਇੱਕੋ ਗੱਲ ਹੈ ਤੇ ਅੰਕੜੇ ਹਨ ਕਿ ਦਸ ਹਜ਼ਾਰ ਬੱਚਾ ਰੋਜ਼ ਭੁੱਖ ਨਾਮ ਦੀ “ਫਾਂਸੀ” ‘ਤੇ ਟੰਗਿਆ ਜਾਂਦਾ ਹੈ, ਕਿਤੇ ਵੀ ਕੋਈ ਰੋਸ ਮਾਰਚ ਨਹੀਂ ਨਿਕਲਦਾ | ਇਹ ਮਨੁੱਖਤਾ ਦੀ ਦੁਹਾਈ ਦੇਣ ਵਾਲੇ ਰਾਸਟਰੀ ਹਿੰਦੂ ਪ੍ਰੀਸ਼ਦ ਵਾਲੇ, ਜਾਂ ਹੋਰ ਧਰਮਾਂ ਵਾਲੇ ਵਿਰੋਧ ’ਤੇ ਕਿਉਂ ਨਹੀਂ ਉੱਤਰਦੇ  ??? ਥੋੜਾ ਸਮਾਂ ਪਹਿਲਾਂ ਇੱਕ ਸਿੱਖ ਕਿਸਾਨ ਦੀ ਗੋਬਿੰਦਪੁਰਾ ਕਾਂਢ ਵਿੱਚ ਪੁਲਿਸ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ | ਉਹ ਵੀ ਤਾਂ ਹੱਕਾਂ ਲਈ ਹੀ ਜੰਗ ਕਰ ਰਿਹਾ ਸੀ ਪਰ ਕਿਸੇ ਸਿੱਖ ਜਥੇਬੰਦੀ ਨੇ ਉਸਨੂੰ ਸ਼ਹੀਦ ਨਹੀਂ ਐਲਾਨਿਆਂ, ਇਸ ਅੱਖ ਵਿਚਲੇ ਟੀਰ ਬਾਰੇ ਕੋਈ ਕੀ ਆਖੇ ?
 
ਮੁੱਦਾ ਜੋ ਹੈ ਕਿ ਜਿਸ ਦਿਨ ਪੰਜਾਬ ਸਰਕਾਰ ਸਹੁੰ ਚੁੱਕਣ ਜਾ ਰਹੀ ਤਕਰੀਬਨ ਉਸੇ  ਦਿਨ ਇਸ ਮੁੱਦੇ ਦਾ ਉੱਛਲਣਾ ਤੇ ਇੱਕ ਦਿੱਲੀ ਫੇਰੀ ਵਿੱਚ, ਜਦ ਸੈਂਟਰ ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਫਾਂਸੀ ਮਾਫ਼ ਕਰਵਾ ਲਿਆਉਣੀ “ਟਾਲ ਦੇਣੀ” (ਸਾਨੂੰ ਸਭ ਨੂੰ ਪਤਾ ਕਿ ਵਿਰੋਧੀ ਪਾਰਟੀ ਸੁਖਾਲੇ (ਛੇਤੀ ਕੀਤੇ) ਰਾਹ ਨਹੀਂ ਦਿੰਦੀ ਹੁੰਦੀ, ਕਿਉਂਕਿ ਉਸਦਾ ਮਕਸਦ ਹਰ ਹਾਲਤ ਵਿਰੋਧੀ ਧਿਰ ਨੂੰ ਖੁੱਡੇ ਲਾਈਨ ਲਾਉਣਾ ਹੁੰਦਾ ਹੈ | ਸਾਰੇ ਮੰਤਰੀ, ਕਾਨੂੰਨ ਸਟੇਟ ਦੀ ਜੇਬ ਵਿੱਚ ਹੁੰਦੇ ਆ) ਕੁਝ ਤਾਂ ਰਾਜ ਹਨ ਜੋ ਹਾਲੇ ਤੱਕ ਪਰਦੇ ਪਿੱਛੇ ਹਨ | `

ਹੁਣ ਗੱਲ ਕਰਦੇ ਹਾਂ ਅਤੀਤ ਦੀ :
ਗੋਲਡਨ ਟੈਂਪਲ ’ਤੇ ਅਟੈਕ ਤੇ ਲੱਡੂ ਕਿਉਂ ਵੰਡੇ ਗਏ ?
ਇਹ ਲੱਡੂ ਪੰਜਾਬੀ ਹਿੰਦੂਆਂ ਵੱਲੋਂ ਭਿੰਡਰਾਂਵਾਲੇ ਦੇ ਮਰਨ ‘ਤੇ ਵੰਡੇ ਗਏ ਨਾ ਕਿ ਹਰਿਮੰਦਰ ਸਾਹਿਬ ‘ਤੇ ਅਟੈਕ ਕਾਰਨ, ਕਿਉਂਕਿ ‘ਹਰਿਮੰਦਰ ਸਾਹਿਬ’ ਦਾ ਜੇਕਰ ਉਹਨਾਂ ਦੇ ਮਨ ਵਿੱਚ ਸਤਿਕਾਰ ਨਾ ਵੀ ਹੋਵੇ ਤਾਂ ਵੀ ਨੇੜੇ ਵਸਦੇ ਹਿੰਦੂਆਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ ਦੁਕਾਨਾਂ ਜੋ ਆਉਣ ਵਾਲੇ ਸ਼ਰਧਾਲੂਆਂ/ਯਾਤਰੀਆਂ ਕਾਰਨ ਚਲਦੀਆਂ ਹਨ  ਉਹ ਹਰਿਮੰਦਰ ਨੂੰ ਢਾਉਣ ਦੀ ਸੋਚ ਹੀ ਨਹੀਂ ਸੀ ਸਕਦੇ, ਪਰ ਇਹ ਸੱਚ ਹੈ ਕਿ ਲੱਡੂ ਵੰਡੇ ਗਏ, ਦੇਖਣਾ ਪਵੇਗਾ ਕਿ “ਮੈਂ 5000 ਹਿੰਦੂ ਵੱਢਾਂਗਾ” ਤੇ ਸਿੱਖਾਂ ਨੂੰ ਹਿੰਦੂਆਂ ਨੂੰ ਕਤਲ ਕਰ ਦੇਣ ਦੇ ਸੰਦੇਸ਼ ਦੇਣ ਵਾਲਾ (ਆਖਣ ਵਾਲਾ) ਇਸ ਹਮਲੇ ਵਿੱਚ ਮਾਰਿਆ ਗਿਆ ਸੀ, ਲੱਡੂ ਵੰਡਣਾ ਇੱਕ ਪ੍ਰਤੀਕਰਮ ਹੋ ਸਕਦਾ ਹੈ ਪਰ ਕਰਮ ਨਹੀਂ, ਕਿਉਂਕਿ ਹਿੰਦੂਆਂ ਦੇ ਜਿਉਣ ਦੇ ਜੁਗਾੜ (ਪੈਦਾਵਾਰੀ ਸੰਬੰਧ) ਸਿੱਖ ਜਗਤ ਨਾਲ ਜੁੜੇ ਹੋਏ ਸਨ/ਹਨ (ਇਵੇਂ ਕੋਈ ਵੀਰ ਤਰਕ ਕਰੇਗਾ ਤਾਂ ਅੱਜ ਦੇ ਸੰਬੰਧਾਂ ਦਾ ਸ਼ੀਸ਼ਾ ਦਿਖਾਇਆ ਜਾ ਸਕਦਾ ਹੈ (ਰਾਜੋਆਣਾ ਜਿਸ ਪਾਰਟੀ ਦੀ ਵੋਟਾਂ ਵਿੱਚ ਸਪੋਰਟ ਕਰਦਾ ਹੈ ਉਸਦੀ ਸੰਘ ਨਾਲ ਸ਼ਰੇਆਮ ਗਲਵਕੜੀ ਪਾਈ ਹੋਈ ਹੈ)| ਹਰਿਮੰਦਰ ‘ਤੇ ਹਮਲੇ ਦੀ ਦੋਸ਼ੀ ਸਿੱਧੇ ਤੇ ਅਸਿੱਧੇ ਰੂਪ ਵਿੱਚ ਭਾਰਤੀ ਸਟੇਟ ਹੀ ਹੈ ਕਿਉਂਕਿ ਭਿੰਡਰਾਂਵਾਲਾ ਵੀ ਉਹਨਾਂ ਦੀ ਹੀ ਅਕਾਲੀ ਦਲ ਨੂੰ ਖਤਮ ਕਰਨ ਲਈ ਕੀਤੀ ਹੋਈ ਪੈਦਾਇਸ਼ ਸੀ | ੧) ਦਲ ਖਾਲਸਾ ਦੀ ਨੀਂਹ ਅਰੋਮਾ ਹੋਟਲ ਵਿੱਚ ਰੱਖੀ ਜਿਸਦੇ ਬਿਲ ਦੇ ਪੈਸੇ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿਂਘ ਨੇ ਦਿੱਤੇ, ੨) ਚੰਦੋ ਕਲਾਂ ਵਿੱਚੋਂ ਹਰਿਆਣਾ ਪੁਲਿਸ ਦਾ ਭਿੰਡਰਾਂਵਾਲੇ ਨੂੰ ਸੁੱਰਖਿਅਤ ਮਹਿਤਾ ਚੌਂਕ ਪਹੁੰਚਾਉਣਾ, ੩) ਗਿਆਨੀ ਜ਼ੈਲ ਸਿੰਘ ਦਾ ਭਿੰਡਰਾਂਵਾਲੇ ਦੀ ਰਿਹਾਈ ਲਈ ਦਿੱਲੀ ਪਾਰਲੀਮੈਂਟ ਵਿੱਚ ਆਖਣਾ (ਜਦਕਿ ਇਹ ਕੰਮ ਅਦਾਲਤ ਦਾ ਹੁੰਦਾ ਹੈ)  ੩) ਭਿੰਡਰਾਂਵਾਲੇ ਦਾ ਰਿਹਾਈ ਦੇ ਬਾਅਦ ਦਿੱਲੀ ਵਿੱਚ ਨਜਾਇਜ਼ ਅਸਲੇ ਸਮੇਤ ਬੱਸਾਂ ਦੀਆਂ ਛੱਤਾਂ ਤੇ ਚੜ੍ਹਕੇ ਖੁੱਲਮ-ਖੁੱਲਾ ਘੁੰਮਦੇ ਰਹਿਣਾ ਕਿਸੇ ਨੇ ਗ੍ਰਿਫਤਾਰ ਨਾ ਕਰਨਾ (ਵੇਰਵੇ : ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਕਿਤਾਬ ਵਿੱਚੋਂ ਹਨ, ਜੋ ਬੀ.ਬੀ.ਸੀ. ਦੇ ਪੱਤਰਕਾਰ ਸਨ ਇਸ ਲਈ ਭਰੋਸੇਯੋਗ ਲਗਦੇ ਹਨ) ਆਖੀਰ ਉਹ (ਭਿੰਡਰਾਂਵਾਲਾ) ਤਾਕਤ ਹਾਸਿਲ ਕਰਕੇ ਭਾਰਤੀ ਸਟੇਟ ਦੇ ਖਿਲਾਫ਼ ਹੀ ਭੁਗਤਣ ਲੱਗਿਆ ਜਿਵੇਂ ਕਿ ਫਾਸ਼ੀਵਾਦ ਦਾ ਸੁਭਾਅ ਹੁੰਦਾ ਹੈ | ਬਲਿਊਸਟਾਰ ਦੇ ਆਪ੍ਰੇਸ਼ਨ ਤੋਂ ਬਹੁਤ ਦਿਨ ਪਹਿਲਾਂ ਹੀ ਹਰਿਮੰਦਰ ਸਾਹਿਬ ਵਿੱਚ ਮੋਰਚਾ-ਬੰਦੀ ਕਰ ਲਈ ਗਈ ਸੀ (ਹਰਿਮੰਦਰ ਸਾਹਿਬ ਨੂੰ ਲੜਾਈ ਲਈ ਚੁਣਨਾ ਅਜਮੇਰ ਸਿੰਘ ਲਈ ਦੂਰ-ਅੰਦੇਸ਼ੀ ਸੋਚ ਹੈ, ਪਰ ਕੋਈ ਹਰਿਮੰਦਰ ਨੂੰ ਪਿਆਰ ਕਰਨ ਵਾਲਾ ਸਿੱਖ ਇਸ ਨੂੰ ਸਹੀ ਨਹੀਂ ਆਖੇਗਾ) ਆਖਣ ਦਾ ਅਰਥ ਬਲਿਊਸਟਾਰ ਆਪ੍ਰੇਸ਼ਨ ਦੇ ਭਾਗੀਦਾਰ ਭਿੰਡਰਾਂਵਾਲਾ ਤੇ ਉਸਦੇ ਸਹਿਯੋਗੀ ਤੇ ਭਾਰਤੀ ਸਟੇਟ ਦੋਵੇਂ ਹੀ ਸਨ |

ਦਿੱਲੀ ਦਾ ਕਤਲੇਆਮ ਵੀ ਇਸ ਦੌਰ ਵਿੱਚ ਘਟੀਆਂ ਘਟਨਾਵਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ | ਇੱਥੇ ਵੀ ਨਹੀਂ ਭੁੱਲਿਆ ਜਾ ਰਿਹਾ ਕਿ ਭਾਰਤੀ ਸਟੇਟ ਦਾ ਖਾਸਾ ਹਿੰਦੂਤਵੀ ਹੈ ਪਰ ਨਾਲ ਇੱਕ ਸਵਾਲ ਜਰੂਰ ਜੁੜ ਗਿਆ ਹੈ ਕਿ ਜੇ ਇੱਕ ਸਟੇਟ ਹਿੰਦੂਤਵੀ ਫਾਸ਼ੀਵਾਦ ਦਾ ਖਾਸਾ ਰੱਖ ਸਕਦਾ ਹੈ ਤਾਂ ਪੰਜਾਬ ਵਿੱਚ ਸਿੱਖ ਫਾਸ਼ੀਵਾਦ ਦੇ ਹਾਲਾਤ ਕਦੇ ਵੀ ਨਹੀਂ ਬਣੇ ਹੋਣੇ ਇਹ ਕਿਸ ਤਰ੍ਹਾਂ ਸੋਚਿਆ ਜਾਵੇ ? ਜਦ ਸਾਡੇ ਸਾਹਮਣੇ ਕਤਲਾਂ ਦੀ ਲੰਮੀ ਲਿਸਟ ਤੇ ਪੰਜਾਬ ਤੋਂ ਉਜੜਕੇ ਪੰਜਾਬ ਤੋਂ ਬਾਹਰ ਗਏ ਹਿੰਦੂਆਂ ਦਾ ਵੇਰਵਾ ਅੱਖਾਂ ਸਾਹਵੇਂ ਹੋਵੇ |

ਨੌਜਵਾਨਾਂ ਦਾ ਖਾਓ ਬਣਿਆ ਉਹ ਸਮਾਂ ਪੰਜਾਬ ਵਿੱਚ, ਚਾਹੇ ਉਹ ਕੋਈ ਮੇਰਾ ਨਿਰਦੋਸ਼ ਸਿੱਖ ਭਰਾ ਸੀ, ਜਾਂ ਹਿੰਦੂ ਵੀਰ ਜਾਂ ਕੋਈ ਪੁਲਿਸ ਵਾਲਾ ਸੀ (ਪੰਜਾਬ ਪੁਲਿਸ ਵਿੱਚ ਵੀ ਸਿੱਖ ਹੀ ਬਹੁਤਾਤ ਵਿੱਚ ਸਨ) ਪੁਲਿਸ ਮੁਖੀ ਵੀ ਸਿੱਖ ਹੀ ਸੀ ਜਿਸਨੇ ਇਹ ਜਲਾਦਪੁਣਾ ਕੀਤਾ ਜਿਸਨੂੰ ਜਸਵੰਤ ਖਾਲੜਾ ਨੇ ਨੰਗਾ ਕਰਨ ਦਾ ਜ਼ੇਰਾ ਕੀਤਾ  | ਰਾਜੋਆਣਾ ਦੇ ਪਿਤਾ ਜੋ ਕਿ ਕਾਮਰੇਡ ਸਨ ਉਹ ਵੀ “ਖਾੜਕੂ ਸੂਰਮਿਆਂ” ਵੱਲੋਂ ਹੋਰਾਂ ਕਾਮਰੇਡਾਂ ਵਾਂਗ ਹੀ ਮਾਰੇ ਗਏ ਕਿਉਂਕਿ ਫਾਸ਼ੀਵਾਦ ਤੇ ਕਾਮਰੇਡਾਂ ਇੱਕ ਦੂਜੇ ਦੇ ਦੁਸ਼ਮਣ ਹਨ ਸਦਾ ਤੋਂ ਹੀ | ਸਰਕਾਰਾਂ ਫਾਸ਼ੀਵਾਦ ਦਾ ਸਹਾਰਾ ਲੈਕੇ ਕਾਮਰੇਡਾਂ ਨੂੰ ਸਦਾ ਤੋਂ ਖਤਮ ਕਰਦੀਆਂ ਆਇਆਂ ਹਨ |

ਜਰਮਨੀ ਜੀ ਉਤੇਜਨਾ ਵਿੱਚ “ਖਾਲਸਿਆਂ ਦਾ ਦੇਸ਼” ਬਣਾਉਣ ’ਤੇ ਉਤਾਰੂ ਹਨ/ਸਨ ਪਰ ਕੋਈ ਵੀ ਵਿਉਂਤਬੰਦੀ ਕੋਲ ਨਹੀਂ, ਭਿੰਡਰਾਂਵਾਲੇ ਦੇ ਤਕਰੀਬਨ ਸਾਰੇ ਲੈਕਚਰ ਧਿਆਨ ਨਾਲ ਸੁਣੇ ਜਾ ਸਕਦੇ ਹਨ, ਕਿਤੇ ਵੀ ਕੋਈ ਰੂਪ-ਰੇਖਾ ਨਹੀਂ ਦੱਸੀ ਗਈ, ਸਿਰਫ ਇਹ ਜ਼ਾਹਿਰ ਹੈ ਕਿ ਹਿੰਦੂ ਇੱਥੋਂ ਭੱਜ ਜਾਣ ਤੇ ਬਾਹਰਲੀਆਂ ਸਟੇਟਾਂ ਵਿੱਚੋਂ ਸਿੱਖ ਪੰਜਾਬ ਵਿੱਚ ਆ ਜਾਣ........ (ਵੇਰਵਾ ਫਿਰ ਉਸੇ ਕਿਤਾਬ ਵਿੱਚੋਂ) ਕੀ ਇਹ ਲੰਗੜਾ ਜਿਹਾ ਪੰਜਾਬ ਆਤਮ ਨਿਰਭਰ ਹੋ ਸਕਦਾ ਹੈ ? ਮਤਲਬ ਕੀ ਅਸੀਂ ਉਸ ਵੰਡ ਨੂੰ ਉਤਸ਼ਾਹਿਤ ਕਰੀਏ ਜਿੱਥੇ ਲੱਖਾਂ ਕਤਲ ਹੋਣੇ ਹੀ ਹੋਣੇ ਹਨ....(ਪੁਰਾਣੀ ਤਾਰੀਖੀ ਕੌੜੀ ਸੱਚਾਈ 1947 ਦੀ ਤਕਸੀਮ ਵਾਂਗ ) ਇਸ ਤੋਂ ਬਿਨਾਂ ਕੋਈ ਹੋਰ ਪ੍ਰਾਪਤੀ ਮੇਰਾ ਵੀਰ ਦੱਸ ਦੇਵੇ ਤਾਂ ਸ਼ੁਕਰੀਆ ............. ਸਾਨੂੰ ਹਿੰਦੂਤਵੀ ਫਾਸ਼ੀਵਾਦ ਦਾ ਵਿਰੋਧ ਕਰਨਾ ਹੀ ਚਾਹੀਦਾ ਹੈ, ਪਰ ਢੰਗ “ਹੋਰ ਧਾਰਮਿਕ ਫਾਸ਼ੀਵਾਦ” ਨਹੀਂ ਸਗੋਂ ਲੋਕ ਲਹਿਰ ਹੀ ਸਾਰਥਿਕ ਕਦਮ ਹੈ | ਇਹ ਗੱਲ ਉਂਝ ਹੀ ਹਾਸੋ ਹੀਣੀ ਹੈ ਕਿ ਹਿੰਦੂਤਵੀ ਫਾਸ਼ੀਵਾਦ ਦਾ ਮੁਕਾਬਲਾ ਭਾਰਤ ਵਿੱਚ ਕੋਈ ਹੋਰ ਧਾਰਮਿਕ ਫਾਸ਼ੀਵਾਦ ਕਰ ਸਕਦਾ ਹੈ |

ਰਹੀ ਗੱਲ ਭਾਸ਼ਾ ਦੀ... ਪੰਜਾਬੀ ਹਿੰਦੂਆਂ ਦਾ ਖੁਦ ਨੂੰ ਹਿੰਦੀ ਭਾਸ਼ੀ ਲਿਖਾਉਣ ਵੀ ਵਕਤੀ ਪ੍ਰਤੀਕਰਮ ਮਾਤਰ ਹੀ ਸੀ ਕਿਉਂਕਿ ਮਰਦਮ ਸ਼ੁਮਾਰੀ ਤਾਂ ਉਸ ਤੋਂ ਬਾਅਦ ਵੀ ਬਹੁਤ ਵੇਰ ਹੋ ਚੁੱਕੀ ਹੈ ਤੇ ਦੇਖਿਆ ਜਾ ਸਕਦਾ ਹੈ ਕਿ ਸਮੁੱਚੇ ਪੰਜਾਬੀਆਂ  ਨੇ ਆਪਣੀ ਮਾਤ ਭਾਸ਼ਾ ਕੀ ਲਿਖਾਈ ਹੈ | ਇੱਥੇ ਅਸੀਂ ਕਿਸੇ ਨੂੰ ਹਿੰਦੀ ਬੋਲਦਾ ਨਹੀਂ ਦੇਖਦੇ, ਜੇ ਦੇਖਦੇ ਹਾਂ ਤਾਂ ਉਸ ਵਿੱਚ ਉਹ ਸਾਰੇ ਹੀ ਆ ਜਾਂਦੇ ਹਨ ਜਿਨ੍ਹਾਂ ਦੇ ਬੱਚੇ ਸਟੈਂਡਰਡ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੀ.ਬੀ.ਐੱਸ.ਈ. ਦੇ ਸਿਲੇਬਸ ਵਿੱਚ ਪੜ੍ਹਦੇ ਹਨ ਜਾਂ ਜਿਨ੍ਹਾਂ ਦੇ ਸੰਬੰਧ ਕਿਸੇ ਤਰ੍ਹਾਂ ਪ੍ਰਵਾਸੀ ਮਜਦੂਰਾਂ ਨਾਲ ਜੁੜੇ ਹੋਏ ਹਨ |

“ਸੰਘਰਸ਼” ਕਲਮਾਂ ਨਹੀਂ ਇਨਸਾਨ ਕਰਦੇ ਹਨ ਜਿਨ੍ਹਾਂ ਪੰਜਾਬ ਲਈ ਲੜਨਾ ਹੈ, ਪੰਜਾਬ ਆਓ ਤੇ ਇਥੋਂ ਦੇ ਹਾਲਾਤਾਂ ਦੇ ਧੁਰ ਅੰਦਰ ਤੱਕ ਝਾਕੋ ਤੇ ਪਲਾਨਿੰਗ ਕਰੋ ਕਿ ਕਿਵੇਂ ਅਤੇ ਕੀ ਕਰਨਾ ਹੈ, ਇੱਕ ਲੋਕ ਲਹਿਰ ਉੱਸਰੇ, ਹਰ ਪੰਜਾਬੀ ਚਾਹੇਗਾ ਕਿ ਪੰਜਾਬ ਖੁਸ਼ਹਾਲ ਹੋਵੇ | ਤੱਤੇ ਨਾਅਰਿਆਂ ਨਾਲ ਮੈਦਾਨ ਫਤਹਿ ਨਹੀਂ ਹੁੰਦੇ ਤੇ ਨਾ ਹੀ ਇੱਕਲੇ ਹਥਿਆਰਾਂ ਨਾਲ | ਆਦਮੀਂ ਇੱਕ ਜਰਨਲ ਦੇ ਟੈਂਕ ਤੋਂ ਵਧ ਵੀ ਕੁਝ ਹੁੰਦਾ ਹੈ (ਬ੍ਰੈਖਤ) ਉਹ ਮੁਹੱਬਤ ਵੀ ਕਰਨਾ ਜਾਣਦਾ ਹੈ ਤੇ ਚੰਗੀ ਮਾੜੀ ਸੋਚਣਾ ਵੀ | ਲੋੜ ਉਸ 80% ਲੋਕਾਂ ਨੂੰ ਨਾਲ ਲੈਕੇ ਤੁਰਨ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਨੂੰ ਹਿੰਦੂਤਵ ਜਾਂ ਕੋਈ ਹੋਰ ਧਰਮ ਕੁਝ ਨਹੀਂ ਦਿੰਦਾ ਜੋ ਬਿਲਕੁਲ ਹਾਸ਼ੀਏ ’ਤੇ ਸੁੱਟ ਦਿੱਤੇ ਗਏ ਹਨ | ਜੇਕਰ ਅੱਜ ਸੱਚੇ ਦਿਲ ਨਾਲ ਕੋਈ ਧਿਰ ਸੋਚੇ ਪੰਜਾਬ/ਭਾਰਤ ਦੇ ਬਹੁਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਧਰਮ ਕਿਤੇ ਨਹੀਂ ਉਹ ਸਮਸਿਆਵਾਂ ਹਨ : ਬੇਰੁਜ਼ਗਾਰੀ, ਪੜ੍ਹਾਈ, ਸਿਹਤ ਸਹੂਲਤਾਂ ਵਗੈਰਾ ਵਗੈਰਾ ਜਿਨ੍ਹਾਂ ਨੂੰ ਕੋਈ ਖਾਲਿਸਤਾਨ ਜਾਂ ਹਿੰਦੂਤਵ ਨਹੀਂ ਸੁਲਝਾ ਸਕਦਾ ਸਗੋਂ ਇਹ ਧਰਮ ਯੁਧ ਇਹਨਾਂ ਸਮੱਸਿਆਵਾਂ ਨੂੰ ਅੱਖੋਂ ਪਰੋਖਾ ਕਰਨ ਦਾ ਸੰਦ ਬਣਦੇ ਹਨ ਆਖਰ ਮੁਲਖ ਸਿਰਫ ਗਲੋਬ ਤੇ ਛਪਿਆ ਨਕਸ਼ਾ ਨਹੀਂ ਹੁੰਦਾ | ਹਿੰਦੋਸਤਾਨ ਵਿੱਚ ਖਿੱਚੀ ਇੱਕ ਹੋਰ ਲ੍ਕੀਰ  ਇਹਨਾਂ ਸਮੱਸਿਆਵਾਂ ਨੂੰ ਕਿਵੇਂ ਸੁਲਝਾ ਸਕਦੀ ਹੈ ?

ਸੁਕੀਰਤ ਜੀ ਦਾ ਨੁਕਸ ਉਹੀ ਹੈ ਜੋ ਮੇਰੇ ਪੰਜਾਬੀ ਵੀਰਾਂ ਵੱਲੋਂ ਨੋਟ ਕੀਤਾ ਗਿਆ, ਉਹਨਾਂ ਦਾ ਲਿਖਿਆ ਸਟੇਟ ਦੇ ਹੱਕ ਵਿੱਚ ਹੀ ਭੁਗਤਦਾ ਹੈ | ਉਹੀ ਗਲਤੀ ਜਰਮਨੀ ਜੀ ਵੱਲੋਂ ਦਹੁਰਾ ਦਿੱਤੀ ਗਈ ਕਿਉਂਕਿ ਉਹਨਾਂ ਦੇ ਜ਼ਿਹਨ ਵਿੱਚ ਪੰਜਾਬ ਖਾਲਿਸਤਾਨ ਹੀ ਹੈ | ਇਸ ਲੇਖ ਨੂੰ ਦਿੱਤੇ ਗਏ ਸਿਰਲੇਖ ਵਿੱਚ “ਸੁਫ਼ਨੇ” ਜੋੜਿਆ ਹੈ, ਕਿਉਂਕਿ ਸੁਫਨਾ ਜ਼ਰੂਰੀ ਨਹੀਂ ਕਿ ਸੱਚਾ ਹੀ ਹੋਵੇ ਹਰ ਗਰੀਬ ਮਰ ਰਿਹਾ ਬੱਚਾ ਅਗਲੀ ਸਵੇਰ ਸ਼ਾਹੀ ਪਕਵਾਨ ਮਿਲਣ ਦੇ ਸੁਫ਼ਨੇ ਦੇਖਦਾ ਹੈ, ਕਿਉਂਕਿ ਸੁਫ਼ਨੇ ਸਾਡੀਆਂ ਅਧੂਰੀਆਂ ਖਾਹਿਸ਼ਾਂ ਹੁੰਦੇ ਹਨ ਮਨੋਵਿਗਿਆਨੀਆਂ ਦੀ ਨਜ਼ਰ ਵਿੱਚ |

ਅਸੀਂ ਦੋਹਰੇ ਮਾਪਦੰਡ ਬਣਾਕੇ ਸੋਚਦੇ ਹਾਂ ਜਦ ਹਿੰਦੂਆਂ ਨੂੰ ਬੱਸਾਂ ਵਿੱਚੋਂ ਉਤਾਰਕੇ ਮਾਰਨ ਦੀ ਗੱਲ ਆਉਂਦੀ ਹੈ (ਜਿਨ੍ਹਾਂ ਦੀ ਜ਼ਿੰਮੇਵਾਰੀ ਬਕਾਇਦਾ ਕਿਸੇ ਨਾ ਕਿਸੇ ਖਾੜਕੂ ਗਰੁੱਪ ਵੱਲੋਂ ਛਪਦੀ ਰਹੀ ਸੀ) ਤਾਂ ਅਸੀਂ ਆਖਦੇ ਹਾਂ ਕਿ ਇਹ ਸਟੇਟ ਦੇ ਕੰਮ ਸਨ ਸਿੱਖਾਂ ਨੂੰ ਬਦਨਾਮ ਕਰਨ ਲਈ ਤੇ ਜਦ ਦਿੱਲੀ ਦੇ ਕਤਲੇਆਮ ਦੀ ਗੱਲ ਆਉਂਦੀ ਹੈ ਤਾਂ ਕਦੇ ਨਹੀਂ ਆਖਦੇ ਕਿ ਇਹ ਸਟੇਟ ਦੇ ਪਾਲੇ ਹੋਏ ਗੁੰਡਿਆਂ ਦਾ ਕੰਮ ਸੀ ਕਿਉਂਕਿ ਆਮ ਹਿੰਦੂ ਅਜਿਹਾ ਕਰਨਾ ਤਾਂ ਦੂਰ, ਕਰਨ ਦੀ ਸੋਚੇਗਾ ਵੀ ਨਹੀਂ ਤੇ ਨਾ ਹੀ ਸਿੱਖ ਹਿੰਦੂਆਂ ਨੂੰ ਮਾਰਨ ਦੀ ਸੋਚ ਸਕਦਾ ਹੈ, ਦੋਵੇਂ ਥਾਂ ਹੋਈਆਂ ਮੰਦਭਾਗੀਆਂ ਘਟਨਾਵਾਂ ਫਾਸ਼ੀਵਾਦ ਦੀਆਂ ਕੀਤੀਆਂ ਹੋਈਆਂ ਸਨ, ਇਹੋ ਸੱਚ ਹੈ ਤੇ ਕਲਮਾਂ ਵਾਲਿਆਂ ਦਾ ਇਹ ਫਰਜ਼ ਹੈ ਕਿ ਦੋਵੇਂ ਵਰਤਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣ ਤੇ ਇਹਨਾਂ ਵਰਤਾਰਿਆਂ ਦੀ ਖਿਲਾਫਤ ਕਰਨ |

ਜੇ ਭਾਰਤ ਕਿਸੇ ਲਈ ਸੁਰੱਖਿਅਤ ਨਹੀਂ (ਹਿੰਦੂਤਵੀ ਹੋਣ ਕਾਰਨ) ਤਾਂ ਇਸਨੂੰ ਤੋੜਕੇ ਬਣਾਇਆ “ਸੁਫਨੇ ਵਿਚਲਾ ਕੋਈ ਹੋਰ ਦੇਸ਼” ਸਭ ਲਈ (ਸੁਕੀਰਤ ਲਈ) ਸੁਰਖਿਅਤ ਹੋਵੇਗਾ ਇਸਦੀ ਕੀ ਗਰੰਟੀ ਹੈ ? ਉਦਾਹਰਨ ਹਿੱਤ ਪਾਕਿਸਤਾਨ ਦੇ ਹਾਲਾਤ ਦੇਖੇ ਜਾ ਸਕਦੇ ਹਨ |

ਫਾਂਸੀ ਅਣਮਨੁੱਖੀ ਸਜ਼ਾ ਹੈ ਜਿਸ ਦੇ ਖਿਲਾਫ਼ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਵੇਂ ਕਿ ਕੀਤੀ ਵੀ ਗਈ ਹੈ | ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਨੂੰ ਹੁੰਦੀ ਹੈ ਜਾਂ ਕਿਸੇ ਨੂੰ ਗੋਲੀ ਮਾਰ ਦੇਣਾ ਜਾਂ ਬੰਬ ਨਾਲ ਉਡਾ ਦੇਣਾ ਵੀ ਅਣਮਨੁੱਖੀ ਕਰਮ ਹੀ ਹੈ ਤੇ ਨਿੰਦਣਯੋਗ | ਗੁਰਦਾਸਪੁਰ ਦੀ ਘਟਨਾ ਨੇ ਇੱਕ ਮਾਂ ਦੀ ਝੋਲੀ ਖਾਲੀ ਕਰ ਦਿੱਤੀ ਉਸਨੂੰ ਆਪਣੇ ਪੁੱਤਰ ਨੂੰ ਮਿਲਿਆ ਸ਼ਹੀਦ ਦਾ ਰੁਤਬਾ ਕੀ ਚੰਗਾ ਲਗਦਾ ਹੋਵੇਗਾ, ਕੁਝ ਪੈਸੇ ਦੇ ਦਿੱਤੇ ਜਾਣਗੇ ਉਹਨਾਂ ਨਾਲ ਉਸਦੇ ਘਰ ਦਾ ਬੁਝਿਆ ਚਿਰਾਗ਼ ਦੁਬਾਰਾ ਨਹੀਂ ਬਲ ਸਕਦਾ ਸੋ ਪੰਜਾਬੀ ਵੀਰੋ ਆਓ ਜਨੂਨੀ ਬਣਨ ਦੀ ਥਾਵੇਂ ਸੋਚਵਾਨ ਬਣੀਏ |

ਈ ਮੇਲ: [email protected]

ਇਸ ਵਿਸ਼ੇ ਬਾਬਤ ਆਪਣਾ ਪ੍ਰਤੀਕਰਮ ਭੇਜਣ ਲਈ ਈ-ਮੇਲ ਪਤਾ :
[email protected]
[email protected]

Comments

Shashi Samundra

Very informative & balanced article.

ਨਾਗਰਾ ਸਾਹਬ

ਇਕਬਾਲ ਜੀ ਬਹੁਤ ਬਹੁਤ ਸ਼ੁਕ੍ਰਿਯਾ ਆਪਣੇ ਵਿਚਾਰ ਦੇਣ ਲਈ ...ਮੈਨੂ ਲਗਦਾ ਹੈ ਜਿਹਨਾ ਵੀਰਾਂ ਤੇ ਭੇਣਾਂ ਦੇ ਮਨ ਵਿਚ ਕੋਈ ਵੀ ਸੰਦੇਹ ਹੋਵੇਗਾ ਓਹ ਇਸ ਲੇਖ ਨੂ ਪੜ੍ਹ ਕੇ ਜਰੂਰ ਦੂਰ ਹੋਵੇਗਾ ....ਇਸ ਨਾਜੁਕ ਮਸਲੇ ਤੇ ਆਪਣੇ ਵਿਚਾਰ ਰਖਣ ਲਈ ਆਪ ਜੀ ਦਾ ਧੰਨਵਾਦ ...

Balvir Jaswal

ਸ਼ਿਵਇੰਦਰ ਜੀ, ਲੇਖ ਦਾ ਸਿਰਲੇਖ ਹੀ ਮੈਨੂੰ ਚੰਗਾ ਨਹੀਂ ਲੱਗਾ। ਬੰਦਿਆਂ ਦੀ ਉਪਮਾ ਵਰਗਾ ਲੱਗਾ ਹੈ।

Malkit Singh Gill

ਸੁਕੀਰਤ ਅਤੇ ਸਤਨਾਮ ਸਿੰਘ ਜਰਮਨੀ ਦੇ ਲੇਖਾਂ ਦਾ ਬਹੁਤ ਹੀ ਢੁਕਵਾਂ ਜਵਾਬ , ਪੰਜਾਬ ਨੂੰ ਹੁਣ ਸਿਰਫ ਸ਼ਾਂਤੀ ਅਤੇ ਖੁਸਹਾਲੀ ਦੀ ਜਰੂਰਤ ਹੈ ।

Angrez singh

Vadiaa hai g

Raghbir Devgan

ਆਮ ਹਿੰਦੂ ਅਜਿਹਾ ਕਰਨਾ ਤਾਂ ਦੂਰ, ਕਰਨ ਦੀ ਸੋਚੇਗਾ ਵੀ ਨਹੀਂ ਤੇ ਨਾ ਹੀ ਸਿੱਖ ਹਿੰਦੂਆਂ ਨੂੰ ਮਾਰਨ ਦੀ ਸੋਚ ਸਕਦਾ ਹੈ, ਦੋਵੇਂ ਥਾਂ ਹੋਈਆਂ ਮੰਦਭਾਗੀਆਂ ਘਟਨਾਵਾਂ ਫਾਸ਼ੀਵਾਦ ਦੀਆਂ ਕੀਤੀਆਂ ਹੋਈਆਂ ਸਨ, ਇਹੋ ਸੱਚ ਹੈ ਤੇ ਕਲਮਾਂ ਵਾਲਿਆਂ ਦਾ ਇਹ ਫਰਜ਼ ਹੈ ਕਿ ਦੋਵੇਂ ਵਰਤਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣ ਤੇ ਇਹਨਾਂ ਵਰਤਾਰਿਆਂ ਦੀ ਖਿਲਾਫਤ ਕਰਨ |

avneet singh

writer saab,,tusi jis point of view nal har cheej nu dekh rae ho oh angle ee galat ae,,,badals huni da rajoana ji nal koi link nai..eh just rajoana ji nu use kr re ne apne faide lai,,,nd ohna de bahr aun de sb to jada khilaaf v ehi lok ne kyk oh ehna bare sb janhde ne te apni letter through v dassan di koshish kr re ne,,rajoana ji de baahr aun nal sb to jada khatra ee badals nd jathedaars nu he,,nd oh ta latkaa k sirf ani wah wah kra rae ne,,,using him lyk dese parties used sant bhindranwala ji...so tuhadi galla wich fact jrur najar aunda kite,,bt tusi bot galat taar jorran di koshish kiti,,nd presented in wrong way..

jasbir singh

Did not nexalite kill a man, who appeared as witness agianst Bhagt Singh. Yes, people like Sukirt, Gill, brar have a general concern in a country on whose people they have committed or supported genocide. Why Bhidrawala was threat to Hindus because he exposed them. Why communists supported attack on Darbar Sahib because many communists joined sant Jarnail Singh. Killing of Sant Jarnail Singh was easy, he said in public, If someone proves me wrong[against the proofs provided regarding atrocities on sikhs], I will cut my head in public. Many Hindus also took help from Sant Jarnail Singh, this can also be heard from his lectures. Why communists are upset over the rise of Balwant Singh Rajoana, because that brings slogans of Khalistan which are very hard to hear for them. They will call Khalistan a fundamentalist state. But even a fundamentalist state is better than a state without fundamentals[principles] . Communists are more in number than Sikhs. They call themselves supporter of poors. Every year they collect money, have they build any hospital, school, organisation like langar, inns etc. no, they will say it is not our policy. The real reason is they are ticks who only know how to suck blood, they can not share with others. 4000 lakhs poeple are killed by communist states, people like Mao who killed 70 million people are heroes and after 70 million killing, country of Mao is turning towards so called capitalist country. Sikhs had a country and a culture and thus sikhs are a nation. Muslims and Hindus killed thousands of Sikhs including sikh Gurus but when sikh raj came, did they discriminate against them?

jasbir singh

By the way, followers of Shah Jahan and Aurangzeb will justify attack on Guru sahib, because in their words, Gurus had weapons in their religious places. They will justify killing of Sikhs because they were followers or sympathizers of Gurus very similar to Communists[left wing of Hindus] who did not pay tribute to victims of genocide in parliament but pay tribute to Indira Gandhi. They did not protest against 25000 killings of innocent sikhs brought forward by Shaheed Jaswant Singh Khalra because they were relatives of Khalistanis, they did keep silence on mass graves found in Kashmir too. They claim representing 80% of labour class, not labour class because 80% is population of Hindus and left and right wing Hindus together have represented them in press through Saam, Daam, dand, Bhed. Furthermore when 57000 sikhs were arrested for Punjabi speaking state, sikhs were alighted from buses, their underwears were checked, if they were wearing Kachhehera, they were arrested. Same thing happened in 1982, where sikhs without checking any affiliation were alighted from buses, humiliated, and even killed. Therse left and right wing of Hindus never protested against this.

Gurdip

Well written article, need to look at things from new point of view..

Prem Kaul

Truth is highest of all ,,,,,,,,,,,,,,,

Harpal Singh

ਵਧੀਆ ਜਵਾਬ ਦਿੱਤਾ ਇਸ ਨਲਾਇਕ ਨੂੰ ।

Balwinderpal Khalsa

ਕਿੱਥੇ ਭਾਈ ਸਤਨਾਮ ਸਿੰਘ ਦੀ ਕੁਰਬਾਨੀ ਤੇ ਕਿੱਥੇ ਸੁਕੀਰਤ ਦਾ ਬ੍ਰਾਹਮਣਵਾਦੀ ਹਿਟਲਰ ਦੇ ਸਿਸਟਮ ਤੇ ਪਲ ਕੇ ਜਨਤਾ ਨੂੰ ਘੂਰੀਆਂ ਵਟਣਾ ? ਹੈ ਕਿਤੇ ਮੇਲ ਦੋਹਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ !

amreet dhatt

pathak veer g baut vadhiya.....tusi taa loon dita per hun gadhiya nu kun put hon da ehsas hona lazmi ah.......

Jaskaran

Truth!! Nobody can deny facts!!

k singh

agree with jasbir singh, you should write an article.

gangveer singh

bhaaji fake encounters 1 lakh ton vadd hoye c , baaki aah cvomreda ne v aapna phulka torna te khalistaani panthak loga ne v , par najayaj killings punjab lye sharmnaak ne , te kujj loga da laddu vandna us to v jyada sharamnaak

ਸੁਰਜੀਤ ਗੱਗ

ਕੱਲ੍ਹ ਨੂੰ ਕੋਈ ਉੱਠ ਕੇ ਕਹੇਗਾ ਕਿ ਮੈਂ ਬਾਦਲ ਨੂੰ ਮਾਰਨਾ ਹੈ, ਕਿਉਂਕਿ ਉਸ ਨੇ ਔਰਤ ਜ਼ਾਤ ਦਾ ਅਪਮਾਨ ਕੀਤਾ ਹੈ, ਪਿੰਡ ਜੋਰਾ ਅਬਲੂ ਦੀਆਂ ਕੁੜੀਆਂ ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਇੱਕ ਕੁੜੀ ਦੇ ਮੂੰਹ ਤੇ ਥੱਪੜ ਮਾਰਨ ਵਾਲੇ ਪਿੰਡ ਦੇ ਸਰਪੰਚ ਨੂੰ ਕੋਈ ਸਜ਼ਾ ਨਾ ਦਿਵਾ ਕੇ ਉਸ ਦੀ ਸਰਪ੍ਰਸਤੀ ਕੀਤੀ ਸੀ। ਕੋਈ ਉਸ ਨੂੰ ਮਾਰੇ ਜਾਂ ਨਾ, ਬੁੱਧੀਜੀਵੀਆਂ ਨੇ ਇਸ ਵਰਤਾਰੇ ਦੀ ਡੁੰਘਾਈ ਵਿੱਚ ਜਾਣਾ ਹੁੰਦਾ ਹੈ ਕਿ ਇਸ ਦੇ ਪਿੱਛੇ ਕਾਰਣ ਕੀ ਸੀ। ਬਲਵੰਤ ਸਿੰਘ ਰਾਜੋਆਣੇ ਨੇ ਜੋ ਕਰਨਾ ਸੀ ਕਰ ਦਿੱਤਾ। ਬੁੱਧੀਜੀਵੀ ਇਸ ਦੀ ਤਹਿ ਤੱਕ ਵੀ ਗਏ। ਮੁੱਦਾ ਫਾਂਸੀ ਦਾ ਨਹੀਂ ਸੀ। ਮੁੱਦਾ ਸੀ ਫਾਂਸੀ ਦੇ ਨਾਮ ਤੇ ਰਾਜਸੀ ਰੋਟੀਆਂ ਸੇਕਣ ਦਾ। ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਹੋਛੀ ਸਿਆਸਤ ਨੇ ਪੂਰੀ ਵਾਹ ਲਾਈ। ਲੋਕਾਂ ਨੂੰ ਮੋਹਰੇ ਵਜੋਂ ਵਰਤ ਕੇ ਚੌਧਰ ਖੱਟਣ ਵਾਲਿਆਂ ਨੇ ਚੌਧਰ ਖੱਟ ਵੀ ਲਈ। ਰੋਸ ਮਾਰਚ ਸ਼ਾਂਤਮਈ ਵੀ ਹੋ ਸਕਦਾ ਸੀ। ਕੇਸਰੀ ਪੱਗਾਂ ਬੰਨ੍ਹ ਕੇ ਮੂੰਹ ਸਿਰ ਢੱਕ ਕੇ ਮੋਟਰਸੈਕਲਾਂ ਤੇ ਨਿਕਲ ਜਾਣਾ , ਇਸ ਨੂੰ ਕੋਈ ਕੁਛ ਵੀ ਕਹੀ ਜਾਵੇ, ਸਿੱਧਾ ਪ੍ਰਭਾਵ ਦਹਿਸ਼ਤ ਫੈਲਣਾ ਹੀ ਸੀ। ਪਰ ਬਾਵਜੂਦ ਇਸ ਦੇ ਕੰਮ ਸਾਰਾ ਸੁੱਖੀਂ ਸਾਂਦੀਂ ਨਿੱਬੜ ਗਿਆ ਸੀ, ਪਰ ਸ਼ਿਵ ਸੈਨਾ ਵਾਲਿਆਂ ਨੇ ਅਪਣੀ ਕਰਤੂਤ ਖਿਲਾਰ ਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਹੀ ਅਗਲੇ ਦਿਨ ਦੁਬਾਰਾ ਪੰਜਾਬ ਬੰਦ ਦਾ ਸੱਦਾ ਦੇ ਕੇ ਬੁਝਣ ਵਾਲੀ ਤੇ ਤੇਲ ਪਾਇਆ ਹੈ। ਏਥੇ ਪੰਜਾਬ ਪੁਲਿਸ ਨਾਕਾਮ ਨਹੀਂ ਰਹੀ, ਨਾਕਾਮ ਉਹ ਪ੍ਰਸ਼ਾਸਨ ਰਿਹਾ ਹੈ ਜਿਸ ਦੀ ਸਰਪ੍ਰਸਤੀ ਪ੍ਰਕਾਸ਼ ਸਿੰਘ ਬਾਦਲ ਕਰਦੇ ਹਨ। ਪੁਲਿਸ ਨੂੰ ਅਫਸਰਾਂ ਦਾ ਹੁਕਮ ਚਾਹੀਦਾ ਹੁੰਦਾ ਹੈ ਤੇ ਅਫਸਰ ਅਪਣੀਆਂ ਬਦਲੀਆਂ ਤਰੱਕੀਆਂ ਲਈ ਗੁਲਾਮ ਹੋ ਚੁੱਕੇ ਹਨ। ਰਾਜੋਆਣੇ ਨੂੰਅਕਾਲ ਤਖਤ ਵਲੋਂ ਜਿੰਦਾ ਸ਼ਹੀਦ ਦਾ ਦਰਜਾ ਦੇਣਾ ਉਸ ਦੀ ਅਪਣੀ ਸਮਝ ਹੈ, ਉਸ ਤੇ ਕਿਸੇ ਕਾਮਰੇਡ ਜਾਂ ਨਾਸਤਿਕ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ, ਸਿੱਖਾਂ ਨੇ ਵੇਖਣਾ ਹੈ ਕਿ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਦੇਣ ਵਾਲੇ ਅਕਾਲ ਤਖਤ ਨੇ ਹੀ ਸਿੱਖਾਂ ਦੇ ਹੀ ਵਿਰੋਧ ਦੇ ਬਾਵਜੂਦ ਪਿਛਲੇ ਸਾਲ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ-ਏ-ਕੌਮ ਵੀ ਦਿੱਤਾ ਸੀ। ਇਸ ਦੇ ਬਾਰੇ ਕਿਸੇ ਨੂੰ ਵੀ ਕਿੰਤੂ ਕਰਨ ਦਾ ਅਧਿਕਾਰ ਨਹੀਂ।

Loveen Kaur Gill

(ਗੋਲੀ ਮਾਰਨਾ, ਫਾਂਸੀ ਲਗਾ ਦੇਣਾ, ਕਿਸੇ ਨੂੰ ਭੁੱਖੇ ਰਹਿਕੇ ਮਰਨ ਲਈ ਮਜਬੂਰ ਕਰਨਾ ਇੱਕੋ ਗੱਲ ਹੈ ਤੇ ਅੰਕੜੇ ਹਨ ਕਿ ਦਸ ਹਜ਼ਾਰ ਬੱਚਾ ਰੋਜ਼ ਭੁੱਖ ਨਾਮ ਦੀ “ਫਾਂਸੀ” ‘ਤੇ ਟੰਗਿਆ ਜਾਂਦਾ ਹੈ, ਕਿਤੇ ਵੀ ਕੋਈ ਰੋਸ ਮਾਰਚ ਨਹੀਂ ਨਿਕਲਦਾ | .......................))

Parminder Bolina

Parminder Bolina Truth is higheast of all ( Baba Nanak ) Now keeping in mind this Truth , who is right ? Iqbal or Jasbir . it need further clerification ..............

Darshan Singh

ਇਹ ਇਕਬਾਲ ਪਾਠਕ ਵਰਗੇ ਸਰਕਾਰੀ ਟੁਕੜ ਵੋਚ ਸੁਕੀਰਤ ਨੂੰ ਭਾਈ ਸਤਨਾਮ ਸਿੰਘ ਬਬਰ ਜਰਮਨੀ ਨਾਲ ਮਿਲਾਉਣ ਲਗ ਪਏ ਜਿਸ ਨੂੰ ਤੀਹ ਸਾਲ ਹੋ ਗਏ ਆਪਣੇ ਕੌਮੀ ਘਰ ਖਾਲਿਸਤਾਨ ਲਈ ਜਲਾਵਤਨ ਹੋਇਆ ਜਿਸ ਨੇ ਪਿਸ਼ੇ ਮੁੜ ਕੇ ਨਹੀ ਵੇਖਿਆ, ਓਹ ਕਾਮ -ਰੇਟੋ ਖਾਲਸੇ ਦੇ ਕੇਸਰੀ ਇਨਕਲਾਬ ਦਾ ਲੇਖਾ ਜੋਖਾ ਕਰਨਾ ਤੁਹਾਡੇ ਬਸ ਦਾ ਰੋਗ ਨਹੀ ਸਰਕਾਰੀ ਟੁਕੜ ਤੇ ਪਲ ਣ ਵਾਲੇ ਲੋਕ ਕਦੇ ਇਨਕਲਾਬੀ ਨੀ ਹੋ ਸਕਦੇ |

gurjit singh

ਲੇਖਕ ਜੀ! ਜਦੋਂ ਤੋਂ ਸਿਖ ਉਜੜ ਕੇ 1947 ਦੇ ਸਮੇਂ ਬਾਰਤ ੳਾਏ ਤਦੋਨ ਤੋਂ ਹੁਣ ਤਕ ਇਤਿਹਾਸ ਫੋਲ ਲਵੋ ਸਿਖਾਂ ਦੇ ਜ਼ਖਮ ਤਹਾਨੂੰ ਸਾਫ ਵਿਖਾਈ ਦੇਣਗੇ। ਕਾਮਰੇਡੀ ਸੋਚ ਵਾਲੇ ਵੀ ਬਾਰਤੀ ਸਟੇਟ ਦੇ ਹੀ ਕਰਿੰਦੇ ਬਣੇ ਪਏ ਹਨ ਇਹ ਗੱਲ ਤਾਂ ਸਾਰਾ ਜੱਗ ਜਾਣਦਾ ਹੈ

iqbal

thanks for comment

Harnam

Iqbal ji, You have mentioned the statment of Bhindranwala about killing of 5000 hinuds. But you did not mentioned that statment was just the reaction of the simmilar statment issued by the Bal Thakre against sikhs during that period. Bhindranwala was a political leader and he must had commited some mistakles but he also gave his life for his cause. You are born to be biased. You will never talk about the innocent italians kidnapped by the naxalites but 16 inocents died with the beant singh only concerns you. do not be that biased and reluctant. it will neither help Sikhs nor communists. it is different if you are drawing sallary from the Indian agencies

ਇਕਬਾਲ

@Harman ji ਇੰਝ ਦੂਸ਼ਣਬਾਜ਼ੀ ਨਾਲੋਂ ਚੰਗਾ ਇਹ ਹੈ ਕਿ ਤੁਸੀਂ ਵੀ ਮੇਰੇ ਵਾਂਗ ਆਪਣੀ ਪੂਰੀ ਗੱਲ ਸਿਲਸਿਲੇਵਾਰ ਲਿਖਕੇ "ਸੂਹੀ ਸਵੇਰ" ਨੂੰ ਦੇਵੋ ਤਾਂ ਜੋ ਸਭਿਅਕ ਚਰਚਾ ਜਾਰੀ ਰਹੇ ਕਿਸੇ ਨੂੰ ਟੁਕੜ ਬੋਚ, ਜਾਂ ਕਾਮਰੇਡ ਆਖ ਨਿੰਦਣਾ ਆਖਣਾ ਸਤੈਹੀ ਕਰਮ ਨੇ, ਮੇਰੇ ਮਨ ਵਿੱਚ ਸੁਕੀਰਤ ਜੀ ਤੇ ਸਤਨਾਮ ਜੀ ਦੇ ਲੇਖ ਪੜ੍ਹਨ ਉਪਰੰਤ ਕੁਝ ਵਿਚਾਰ ਆਏ ਜੋ ਆਪ ਸਭ ਮਿੱਤਰਾਂ ਦੀ ਨਜ਼ਰ ਕਰ ਦਿੱਤੇ ਮੇਰਾ ਕੋਈ ਦਾਅਵਾ ਨਹੀਂ ਕਿ ਇਹ ਅੰਤਿਮ ਸਚ ਹੈ | ਮੇਰੀ ਮਾਨਤਾ "ਸੌ ਵਿਚਾਰ ਆਉਣ ਦਿਓ ਸੋ ਫੁੱਲ ਖਿੜਨ ਦਿਓ" ਵਾਲੀ ਹੈ | ਤੁਸੀਂ reaction ਦੀ ਗੱਲ ਕੀਤੀ ਹੈ ਕੀ ਤੁਸੀਂ ਅਤੀਤ ਵਿੱਚ ਘਟੀਆਂ ਸਾਰੀਆਂ ਘਟਨਾਵਾਂ ਚਾਹੇ ਉਹ ਕਿਸੇ ਦੇ ਪੱਖ ਵਿੱਚ ਚਾਹੇ ਕਿਸੇ ਦੇ ਵਿਰੋਧ ਵਿੱਚ ਜਾਂਦੀਆਂ ਹੋਣ ਨੂੰ reaction ਮੰਨ ਸਕਦੇ ਹੋ ?? ਤੁਹਾਡੇ ਤੋਂ ਬਿਲਕੁਲ ਨਹੀਂ ਮੰਨਿਆ ਜਾਣਾ ਕਿਸੇ ਤੋਂ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਹਰ ਆਦਮੀਂ ਦਾ ਸੋਚਣ ਢੰਗ ਪੱਖਪਾਤੀ ਹੁੰਦਾ ਹੈ ਇਸ ਬਿਨਾਂ ਸੋਚਿਆ ਹੀ ਨਹੀਂ ਜਾ ਸਕਦਾ | ਮੈਂ ਵੀ ਕਬੂਲ ਕਰਦਾ ਹਾਂ ਕਿ ਮੈਂ ਪੱਖਪਾਤੀ ਹਾਂ ਮੈਂ ਹਮੇਸ਼ਾ ਲਿਤਾੜੀ ਜਾ ਰਹੀ ਭਾਰਤ ਦੀ 70 ਕਰੋੜ ਤੋਂ ਵਧ ਆਬਾਦੀ ਦੇ ਪੱਖ ਵਿੱਚ ਹੋਕੇ ਸੋਚਦਾ ਹਾਂ ਬਿਨਾ ਕਿਸੇ ਦਾ ਧਰਮ ਜਾਂ ਜਾਤ ਦੇਖੇ |

Dr. Suneer Thakkar

Good read! A well balanced approach; the writer has a good understanding of the past and present events.

Karamdeep

Veer Iqbal Ji, Bhaut Wadhia Wichaaar ditte ne tusi ,Sade lye navin Jaankari le ke aaye ne

geet

ik baag ko viran krne ko bus ek hi ullu kaafi hai,har shakh pe ullu baitha hai anzam-e-gulistan kya hoga..(politicization of indian politics)

geet

hakam de hak che haziri bhrni ta bi saukhi ai,gal ta tan ai j asi akhan khol dekhiye te sahi de hak che hazreen bniye...well done iqbal ji

sulekh raj

good

harjinder s.

ਇੱਕ ਲੋਕ ਲਹਿਰ ਉੱਸਰੇ, ਹਰ ਪੰਜਾਬੀ ਚਾਹੇਗਾ ਕਿ ਪੰਜਾਬ ਖੁਸ਼ਹਾਲ ਹੋਵੇ | ਤੱਤੇ ਨਾਅਰਿਆਂ ਨਾਲ ਮੈਦਾਨ ਫਤਹਿ ਨਹੀਂ ਹੁੰਦੇ ਤੇ ਨਾ ਹੀ ਇੱਕਲੇ ਹਥਿਆਰਾਂ ਨਾਲ | ਆਦਮੀਂ ਇੱਕ ਜਰਨਲ ਦੇ ਟੈਂਕ ਤੋਂ ਵਧ ਵੀ ਕੁਝ ਹੁੰਦਾ ਹੈ (ਬ੍ਰੈਖਤ) ਉਹ ਮੁਹੱਬਤ ਵੀ ਕਰਨਾ ਜਾਣਦਾ ਹੈ ਤੇ ਚੰਗੀ ਮਾੜੀ ਸੋਚਣਾ ਵੀ |...bilkul sahi a...dharam di aarh laike lokan de buniadi haqq khohe ja rahe ne...

Ravinder Singh

ਵਾਹ ਕਾਮਰੇਡ ਜੀ !! ਤੁਸੀ ਸਤਨਾਮ ਸਿੰਘ ਬਬਰ ਦੇ ਲੇਖ 'ਤੇ ਸੁਆਲ ਕੀਤਾ ਸੀ ਕਿ ਕੀ ਇਹ ਪ੍ਰਤੀਕਰਮ ਹੈ । ਇਹੀ ਸੁਆਲ ਮੁੜ ਦੁਹਰਾਇਆ ਜਾ ਸਕਦਾ ਹੈ " ਕੀ ਇਹ ਪ੍ਰਤੀਕਰਮ ਹੈ ??" ਸਤਨਾਮ ਸਿੰਘ ਬਬਰ ਜਰਮਨੀ ਰਹਿੰਦਾ ਹੈ । ਕਮਾਲ ਹੈ ਤੁਸੀ ਉਸਨੂੰ "ਜਰਮਨੀ ਜੀ " ਕਹਿਕੇ ਸੰਬੋਧਿਤ ਕਰ ਰਹੇ ਹੋ ??

Ravinder Singh

Ravinder Singh ਪਿਛਲੇ ਸਾਰੇ ਅਰਸੇ ਦੌਰਾਨ ਅਸੀਂ ਵੇਖਦੇ ਹਾਂ ਕਿ ਪੰਜਾਬੀ ਕਾਮਰੇਡਾਂ ਨੇ ਆਪਣੀ ਸਾਰੀ ਬੌਧਿਕ ਉਰਜਾ ਸਿਰਫ ਸਿੱਖਾਂ ਦਾ ਵਿਰੋਧ ਕਰਨ ਵਿਚ ਝੌਕ ਦਿਤੀ । ਭਾਰਤੀ ਸਿਸਟਮ ਜਿਹੜਾ ਨਾ-ਬਰਾਬਰੀ , ਧੱਕੇਸ਼ਾਹੀ ਅਤੇ ਜੁਲਮ 'ਤੇ ਖੜਾ ਹੈ , ਉਸ ਸਿਸਟਮ ਸਾਹਮਣੇ ਕਿਤੇ ਖੜਦੇ ਨਜਰ ਨਹੀਂ ਆਉਦੇ । ਸਿੱਖਾਂ ਪ੍ਰਤੀ ਅਜਿਹੀ ਦੁਸ਼ਮਣੀ ਇਰਖਾਂ ਅਤੇ ਸ਼ਰੀਕੇਬਾਜੀ ਵਿਚੋਂ ਪਨਪਦੀ ਹੈ । ਇਕਵਾਲ ਪਾਠਕ ਵਾਂਗ ਹੀ ਹੋਰਨਾਂ ਪੰਜਾਬੀ ਕਾਮਰੇਡਾਂ ਦਾ ਤਰਕ ਹੈ ਕਿ ਭਾਰਤ ਵਿਚ ਹਿੰਦੂ ਬਹੁਗਿਣਤੀ ਹੈ ਪਰ ਜਿਆਦਾ ਤਰ ਹਿੰਦੂ ਵੀ ਨਾ-ਬਰਾਬਰੀ ਦਾ ਸ਼ਿਕਾਰ ਹਨ । ਇਸ ਲਈ ਸਿੱਖਾਂ ਦਾ ਇਸ ਤਰਕ ਦਾ ਕੋਈ ਅਧਾਰ ਨਹੀਂ ਕਿ ਸਿਰਫ ਘੱਟ-ਗਿਣਤੀਆਂ ਦਾ ਧੱਕਾ ਹੋ ਰਿਹਾ ਹੈ । ਅਸਲ ਵਿਚ ਇਹ ਲੋਕ ਹਿੰਦੂਤਵ ਅਤੇ ਬ੍ਰਾਹਮਣਵਾਦ ਦੇ ਹਕੀਕੀ ਖਸਲਤ ਨੂੰ ਨਹੀਂ ਪਛਾਣਦੇ ਹੁੰਦੇ । ਬ੍ਰਾਹਮਣਵਾਦ ਜਾਂ ਹਿੰਦੂ ਧਰਮ ਐਲਾਨਿਆ ਤੌਰ 'ਤੇ ਇਹ ਕਹਿੰਦਾ ਹੈ ਕਿ ਮਾਨੁੱਖ ਇਕ ਬਰਾਬਰ ਨਹੀਂ ਹਨ ਅਤੇ ਜਨਮ ਤੋਂ ਹੀ ਉੱਚੇ ਨੀਵੇਂ ਹਨ । ਇਸ ਇਤਿਹਾਸਕ ਸਚਾਈ ਤੋਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਬ੍ਰਾਹਮਣ ਵਾਦ ਨੇ ਹਿੰਦੂਆਂ ਦੇ ਇਕ ਵੱਡੇ ਹਿੱਸੇ ਨੂੰ ਨੀਵਾਂ ਕਰਾਰ ਦੇਕੇ ਜਾਨਵਰਾਂ ਤੋਂ ਬਦੱਤਰ ਜਿੰਦਗੀ ਜਿਉਣ ਲਈ ਮਜਬੂਰ ਕੀਤਾ । ਅੱਜ ਵੀ ਭਾਰਤ ਵਿਚ ਸਵਰਨ ਜਾਤੀਆਂ ਹੀ ਰਾਜ ਕਰਦੀਆਂ ਹਨ ਅਤੇ ਕਰੋੜਾਂ ਭਾਰਤੀ ਭੁੱਖ-ਮਰੀ ਅਤੇ ਗਰੀਬੀ ਦਾ ਸ਼ਿਕਾਰ ਹਨ । ਪਰ ਇਸਦੇ ਨਾਲ ਹੀ , ਇਹ ਤੱਥ ਵੀ ਉਨਾਂ ਹੀ ਸੱਚ ਹੈ ਕਿ ਜਿਹੜੀ ਵਿਚਾਰਧਾਰਾ ਬ੍ਰਾਹਮਣੀ ਜਾਤ-ਪਾਤੀ ਸਿਸਟਮ ਅਤੇ ਹਿੰਦੂਤਵੀ ਸਵਰਨ ਜਾਤੀਆਂ ਦਾ ਵਿਰੋਧ ਕਰਦੀ ਹੈ , ਬ੍ਰਾਹਮਣ ਵਾਦ ਉਸਦੀ ਜੜ ਪੁਟਣ ਲਈ ਫਾਸ਼ੀਵਾਦੀ ਰੂਪ ਵਿਚ ਪ੍ਰਗਟ ਹੁੰਦਾ ਹੈ । ਸੋ, ਇਹ ਤਰਕ ਉਕਾ ਹੀ ਬੇ-ਬੁਨਿਆਦ ਹੈ ਕਿ ਕਰੋੜਾ ਹਿੰਦੂ ਵੀ ਨਾ-ਬਰਾਬਰੀ ਦਾ ਸ਼ਿਕਾਰ ਹਨ ਕਿਉਕਿ ਇਹੀ ਬ੍ਰਾਹਮਣਵਾਦ ਦੀ ਅਸਲੀ ਖਸਲਤ ਹੈ । ਬ੍ਰਾਹਮਣਵਾਦ ਨੇ ਪੱਛਮੀ ਆਰਥਿਕ ਸਿਸਟਮ ਪੂੰਜੀਵਾਦ ਅਤੇ ਪੱਛਮ ਸੰਕਲਪਾਂ ਰਾਸ਼ਟਰਵਾਦ ਅਤੇ ਨੇਸ਼ਨ ਸਟੇਟ ਨਾਲ ਚੰਗਾ ਤਾਲਮੇਲ ਬਿਠਾ ਲਿਆ ਹੈ । ਇਸ ਸਾਰੇ ਪੱਛਮੀ ਪ੍ਰੰਬਧ ਅਤੇ ਫਲਸਫੇ ਬ੍ਰਾਹਮਣਵਾਦ ਨੂੰ ਪੂਰੀ ਤਰ੍ਹਾਂ ਫਿਟ ਬੈਠਦੇ ਹਨ । ਦੂਜੀ ਮਹੱਤਵਪੂਰਨ ਗੱਲ ਸਮਝਣ ਵਾਲੀ ਇਹ ਹੈ ਕਿ ਪੰਜਾਬੀ ਕਾਮਰੇਡ ਵੱਲੋ ਪੰਜਾਬ ਅਤੇ ਦਿਲੀ ਵਿਚ ਜੋ ਕੁਝ ਵਾਪਰਿਆ ਹਿੰਦੂਤਵੀਆਂ ਨੂੰ ਪੂਰੀ ਦੋਸ਼-ਮੁਕਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਜਾਂ ਘੱਟੋ-ਘੱਟ ਹਿੰਦੂਆਂ ਨੂੰ ਦੂਜੇ ਦਰਜੇ ਦਾ ਦੋਸ਼ੀ ਗਰਦਾਨਿਆ ਜਾਦਾ ਹੈ । ਕਾਮਰੇਡ ਵੱਲੋ ਭਾਰਤੀ ਸਟੇਟ ਨੂੰ ਧਰਮ-ਨਿਰਪੇਖ , ਨਿਆ-ਅਧਾਰਿਤ ਅਤੇ ਹਿੰਦੂਆਂ ਨੂੰ ਦੋਸ਼-ਮੁਕਤ ਕਰਨ ਪਿਛੇ ਛੁਪੀ ਸਿੱਖ ਵਿਰੋਧੀ ਮਾਨਸਿਕਤਾ ਅਤੇ ਸਿਆਸਤ ਨੂੰ ਸਮਝਣ ਦੀ ਲੋੜ ਹੈ । ਅਜਿਹਾ ਇਸ ਲਈ ਕੀਤਾ ਹੈ ਤਾਜੋ ਮੌਜੂਦਾ ਸਿੱਖ ਸੰਘਰਸ਼ ਨੂੰ ਗਲਤ ਅਤੇ ਨਜਾਇਜ ਸਾਬਿਤ ਕੀਤਾ ਜਾ ਸਕੇ । ਇਹ ਬਿਲਕੁਲ ਤਰਕ-ਯੁਕਤ ਹੈ ਕਿ ਜੇਕਰ ਭਾਰਤੀ ਸਟੇਟ ਦਾ ਖਾਸਾ ਬ੍ਰਾਹਮਣਵਾਦੀ ਹੈ ਅਤੇ ਘੱਟ-ਗਿਣਤੀਆਂ 'ਤੇ ਜੁਲਮ ਅਤੇ ਅਨਿਆ ਹੋ ਰਿਹਾ ਹੈ ਤਾਂ ਸਿੱਖ ਸੰਘਰਸ਼ ਪੂਰੀ ਤਰ੍ਹਾਂ ਜਸਟੀਫਾਈ ਹੋ ਜਾਂਦਾ ਹੈ । ਸੋ, ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਨਕਾਰਨ ਲਈ ਪੰਜਾਬੀ ਕਾਮਰੇਡਾਂ ਪੂਰੀ ਢਿਠਤਾ ਅਤੇ ਬੇਸ਼ਰਮੀ ਨਾਲ ਇਹ ਕੁਫਰ ਤੋਲਦੇ ਅਤੇ ਸਾਬਿਤ ਕਰਦੇ ਹਨ ਕਿ ਭਾਰਤੀ ਸਟੇਟ ਧਰਮ-ਨਿਰਪੇਖ ਹੈ ਅਤੇ ਸਿੱਖਾਂ ਨਾਲ ਕੋਈ ਧੱਕਾ ਨਹੀਂ ਰਿਹਾ । ਇਹ ਵੀ ਵੇਖਣਯੋਗ ਹੈ ਕਿ ਅੰਰੁਧਤੀ ਰਾਏ ਦਾ ਵਿਚਾਰਧਾਰਕ ਨੁਕਤਾ-ਨਿਗਾਹ ਅਤੇ ਕਾਮਰੇਡਾਂ ਦੇ ਦ੍ਰਿਸ਼ਟੀਕੋਣ ਵਿਚ ਜਮੀਨ-ਅਸਮਾਨ ਦ ਵਖਰੇਵਾਂ ਹੈ । ਅੰਰੁਧਤੀ ਰਾਏ ਇਹ ਹਿੱਕ ਥਾਪੜ ਕੇ ਕਹਿਦੀ ਹੈ ਭਾਰਤ ਇਕ ਫਿਰਕੂ ਫਾਸ਼ਿਵਾਦੀ ਮੁਲਕ ਹੈ । ਅਤੇ ਉਹਦੀਆਂ ਲਿਖਤਾ ਭਾਰਤੀ ਸਟੇਟ ਦੇ ਕਰੂਪ ਅਤੇ ਫਿਰਕੂ ਚਿਹਰੇ ਨੂੰ ਬੇਪਰਦ ਕਰਦੀਆਂ ਹਨ । ਪੰਜਾਬੀ ਕਾਮਰੇਡਾਂ ਦੀ ਅਜਿਹੀ ਕੌਝੀ ਸੋਚ ਅਤੇ ਦੋਗਲੇਪਨ ਕਰਕੇ ਹੀ ਸਾਇਦ ਇਹਨਾਂ ਨੂੰ ਕੋਈ ਮੂੰਹ ਨਹੀ ਲਾਉਦਾ

Iqbal Pathak

Iqbal Pathak ‎Ravinder Singh ਇਕਵਾਲ ਪਾਠਕ ਵਾਂਗ ਹੀ ਹੋਰਨਾਂ ਪੰਜਾਬੀ ਕਾਮਰੇਡਾਂ ਦਾ ਤਰਕ ਹੈ ਕਿ ਭਾਰਤ ਵਿਚ ਹਿੰਦੂ ਬਹੁਗਿਣਤੀ ਹੈ ਪਰ ਜਿਆਦਾ ਤਰ ਹਿੰਦੂ ਵੀ ਨਾ-ਬਰਾਬਰੀ ਦਾ ਸ਼ਿਕਾਰ ਹਨ । ਇਸ ਲਈ ਸਿੱਖਾਂ ਦਾ ਇਸ ਤਰਕ ਦਾ ਕੋਈ ਅਧਾਰ ਨਹੀਂ ਕਿ ਸਿਰਫ ਘੱਟ-ਗਿਣਤੀਆਂ ਦਾ ਧੱਕਾ ਹੋ ਰਿਹਾ ਹੈ । ....... ਮੇਰੇ ਲੇਖ ਵਿੱਚ ਕਿੱਥੇ ਲਿਖਿਆ ਹੈ ਇਹ ?????? ਨਾ ਹੀ ਮੈਂ ਕਿਤੇ ਧਰਮ ਨਿਰਪਖ ਸ਼ਬਦ ਵਰਤਿਆ ਹੈ ਸਟੇਟ ਲਈ | ਬਲਕਿ ਮੇਰੇ ਲੇਖ ਦੀ ਤਾਂ ਪਹਿਲੀ ਲਾਈਨ ਹੀ ਸਟੇਟ ਨੂੰ ਹਿੰਦੂਤਵੀ ਆਖਦੀ ਹੈ ਵੀਰ ਵਿਰੋਧ ਹੀ ਕਰਨਾ ਹੈ ਤਾਂ ਕਰੀ ਚੱਲ ਤੇਰੇ ਐਡੇ ਵੱਡੇ ਕਮੈਂਟ ਦਾ ਮੈਂ ਆਪਣੇ ਲੇਖ ਨਾਲ ਕੋਈ ਸਰੋਕਾਰ ਨਹੀਂ ਬਣਾ ਪਾ ਰਿਹਾ | ਲੇਖ ਵਿਚੋਂ ਲਾਈਨ ਕੋਡ ਕਰਕੇ ਉਸਦੇ ਉੱਤੇ ਤਰਕ ਦੇਵੋ | ਤੁਸੀਂ ਲਿਖਿਆ ਹੈ "ਇਹ ਬਿਲਕੁਲ ਤਰਕ-ਯੁਕਤ ਹੈ ਕਿ ਜੇਕਰ ਭਾਰਤੀ ਸਟੇਟ ਦਾ ਖਾਸਾ ਬ੍ਰਾਹਮਣਵਾਦੀ ਹੈ ਅਤੇ ਘੱਟ-ਗਿਣਤੀਆਂ 'ਤੇ ਜੁਲਮ ਅਤੇ ਅਨਿਆ ਹੋ ਰਿਹਾ ਹੈ ਤਾਂ ਸਿੱਖ ਸੰਘਰਸ਼ ਪੂਰੀ ਤਰ੍ਹਾਂ ਜਸਟੀਫਾਈ ਹੋ ਜਾਂਦਾ ਹੈ । ਸੋ, ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਨਕਾਰਨ ਲਈ ਪੰਜਾਬੀ ਕਾਮਰੇਡਾਂ ਪੂਰੀ ਢਿਠਤਾ ਅਤੇ ਬੇਸ਼ਰਮੀ ਨਾਲ ਇਹ ਕੁਫਰ ਤੋਲਦੇ ਅਤੇ ਸਾਬਿਤ ਕਰਦੇ ਹਨ ਕਿ ਭਾਰਤੀ ਸਟੇਟ ਧਰਮ-ਨਿਰਪੇਖ ਹੈ ਅਤੇ ਸਿੱਖਾਂ ਨਾਲ ਕੋਈ ਧੱਕਾ ਨਹੀਂ ਰਿਹਾ ।" ਤੇ ਮੇਰੇ ਲੇਖ ਵਿੱਚ ਜੋ ਸਾਫ਼ ਸਾਫ਼ ਲਿਖਿਆ ਪੋਸਟ ਕਰ ਰਿਹਾ ਹਾਂ : ਸਾਨੂੰ ਹਿੰਦੂਤਵੀ ਫਾਸ਼ੀਵਾਦ ਦਾ ਵਿਰੋਧ ਕਰਨਾ ਹੀ ਚਾਹੀਦਾ ਹੈ, ਪਰ ਢੰਗ “ਹੋਰ ਧਾਰਮਿਕ ਫਾਸ਼ੀਵਾਦ” ਨਹੀਂ ਸਗੋਂ ਲੋਕ ਲਹਿਰ ਹੀ ਸਾਰਥਿਕ ਕਦਮ ਹੈ | ਇਹ ਗੱਲ ਉਂਝ ਹੀ ਹਾਸੋ ਹੀਣੀ ਹੈ ਕਿ ਹਿੰਦੂਤਵੀ ਫਾਸ਼ੀਵਾਦ ਦਾ ਮੁਕਾਬਲਾ ਭਾਰਤ ਵਿੱਚ ਕੋਈ ਹੋਰ ਧਾਰਮਿਕ ਫਾਸ਼ੀਵਾਦ ਕਰ ਸਕਦਾ ਹੈ | ਵੀਰ ਮੇਰੇ ਗੱਲ ਨੂੰ ਇੰਝ ਤੋੜਿਆ ਮਰੋੜਿਆ ਨਾ ਕਰ | ਕਿਹੜੇ ਧਰਮ ਦੀ "ਅਸਲ ਖਸਲਤ " ਨਾ-ਬਰਾਬਰੀ ਨੂੰ ਉਵੇਂ ਦਾ ਉਵੇਂ ਰੱਖਣ ਦੀ ਨਹੀਂ ??? ਹਰ ਧਰਮ ਦਾ ਪ੍ਰਚਾਰ ਇਹੋ ਹੈ ਕਿ ਇਹ ਨਾ ਬਰਾਬਰੀ ਕੁਦਰਤੀ ਵਰਤਾਰਾ ਹੈ ਤੁਸੀਂ ਚਾਹੁੰਦੇ ਇਹ ਹੋ ਕਿ ਮੈਂ ਹਿੰਦੂਆਂ ਨੂੰ ਭੰਡ ਕੇ ਸਿੱਖਾਂ ਦਾ ਗੁਣਗਾਨ ਕਰਾਂ .... ਹਿੰਦੂਤਵੀ ਸਟੇਟ ਨੂੰ ਤਾਂ ਹਿੰਦੂਤਵੀ ਕਹਾਂ ਪਰ ਕਿਸੇ ਸੁਫ਼ਨੇ ਵਿਚਲੀ ਖਾਲਿਸਤਾਨੀ ਸਟੇਟ ਨੂੰ ਜਮਹੂਰੀ ਸਟੇਟ ਆਖਾਂ ਮਾਫ਼ ਕਰਿਓ ਇਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ | ਇਸ ਕੰਮ ਲਈ ਤੁਹਾਡੇ ਪਾਸ ਬਹੁਤ ਪ੍ਰਚਾਰਕ ਹਨ ਉਹਨਾਂ ਨੂੰ ਬੇਨਤੀ ਕਰੋ ਤੇ ਜੇ ਇਸ ਲੇਖ ਤੇ ਚਰਚਾ ਕਰਨੀ ਹੈ ਤਾਂ ਲੇਖ ਦੇ ਦਾਇਰੇ ਵਿੱਚ ਰਹਿਕੇ ਗੱਲ ਕਰੋ ਤੇ ਦੱਸੋ ਕਿੱਥੇ ਕੀ ਗਲਤ ਲਿਖਿਆ ਗਿਆ ਹੈ ਗਲਤ ਹੋਇਆ ਤਾਂ ਮਾਫੀ ਮੰਗਾਂਗਾ | ਚੰਗਾ ਇਹ ਹੈ ਕਿ ਇਸਦੇ ਪ੍ਰਤੀਕਰਮ ਵਿੱਚ ਲੇਖ ਲਿਖ ਸੂਹੀ ਸਵੇਰ ਨੂੰ ਭੇਜ ਦੇਵੋ | ਐਵੇਂ ਕਾਮਰੇਡ ਕਾਮਰੇਡ ਨਾ ਜਪੀ ਜਾਉ|

Balwinderpal Khalsa

ਰਵਿੰਦਰ ਵੀਰੇ ਤੁਸੀਂ ਕਮਾਲ ਕਰ ਦਿਤੀ, ਏਨੇ ਵਧੀਆ ਤਰਕ ਨਾਲ ਖੋਟੀ ਮਤ ਵਾਲੇ ਤਰਕ ਸ਼ਰਮਾਉਣ ਲਈ ਮਜਬੂਰ ਕਰ ਦਿਤੇ, ਸਾਡੇ ਵੀਰਾਂ ਨੂੰ ਹੁਣ ਹੀ ਸੋਚਣ ਵੀਚਾਰਨ ਦੀ ਲੋੜ ਹੈ ਤੇ ਖੋਟੇ ਤੋਂ ਖਰਾ ਹੋਣ ਲਈ ਕਸਵਟੀ ਦੀ ਭਾਲ ਕਰਨੀ ਪਏਗੀ ਤੇ ਕਸਵੱਟੀ ਹੈ ਇਲਾਹੀ ਤਰਕ ਨਾਲ ਮਨਮੁਖ ਤਾਈ ਵਾਲੀ ਮਤ ਦਾ ਤਿਆਗ....

Ravinder Singh

Iqbab Iqbal Pathak ...ਜਦੋਂ ਮੈ ਉਪਰੋਤਕ ਕੂਮੈਂਟ ਲਿਖ ਰਿਹਾ ਸੀ , ਉਸ ਸਮੇਂ ਮੇਰੇ ਦਿਮਾਗ ਵਿਚ ਹੋਰ ਕਈ ਕਮਿਉਨਿਸਟ ਲੇਖਕਾਂ ਦੇ ਲੇਖ ਤੇ ਕਾਮਰੇਡਾਂ ਦੀਆਂ ਫੇਸਬੁੱਕ 'ਤੇ ਕੀਤੀਆਂ ਕੂਮੈਟਾਂ ਆਦਿ ਬਹੁਤ ਕੁਝ ਘੁੰਮ ਰਿਹਾ ਸੀ । ਉਪਰੋਤਕ ਟਿਪਣੀ ਸਿਰਫ ਤੁਹਾਡੇ ਲੇਖ ਨੂੰ ਸੰਬੋਧਿਤ ਨਹੀਂ ਹੈ । ਪਰ , ਕੁਝ ਮੈ ਕਿਹਾ ਉਸ 'ਤੇ ਮੈ ਅਜੇ ਵੀ ਖੜਾ ਹਾਂ । ਕਮਿਉਨਿਸਟਾਂ ਦਾ ਸਿੱਖ ਸੰਘਰਸ਼ ਪ੍ਰਤੀ ਸਟੈਂਡ ਨੂੰ ਸਮਝਣ ਲਈ ਬਹੁਤ ਤੀਖਣ ਬੁੱਧੀ ਦੀ ਲੋੜ ਨਹੀਂ ਹੈ । ਸਿੱਖ ਦੋਖੀ ਪੰਜਾਬੀ ਕਾਮਰੇਡਾਂ (ਸਾਰੇ ਨਹੀਂ ) ਦਾ ਸਿੱਖ ਮੂਵਮੈਂਟ ਪ੍ਰਤੀ ਰਵੱਈਆ ਪੂਰੀ ਨਕਾਰਤਮਕ ਹੈ । ਪੰਜਾਬੀ ਕਾਮਰੇਡ ਸਿੱਖ ਜੂਝਾਰੂਆਂ ਦੁਆਰਾ ਕੀਤੀਆਂ ਕੁਝ ਗਲਤੀਆ (ਜਿਹੜੀਆਂ ਕਿ ਆਮ ਤੌਰ 'ਤੇ ਸੰਘਰਸ਼ਸ਼ੀਲ ਧਿਰਾਂ ਨਾ-ਚਾਹੁੰਦੀਆਂ ਵੀ ਹੋ ਜਾਦੀਆਂ ਹਨ ) ਦੀ ਹੀ ਆਲੋਚਨਾ ਨਹੀਂ ਕਰਦੇ ਸਗੋ ਸਮੁੱਚੇ ਸਿੱਖ ਸੰਘਰਸ਼ ਨੂੰ ਨਕਾਰਕੇ "ਫਾਸ਼ੀਵਾਦੀ " ਕਰਨ ਦਾ ਯਤਨ ਕਰਦੇ ਹਨ । ਜਾਹਿਰ ਹੈ ਅਜਿਹਾ ਕਰਨ ਲਈ ਇਹ ਅਤਿਅੰਤ ਜਰੂਰੀ ਹੈ ਜਿਹੜੇ ਕਾਰਕ (ਬੇਇੰਨਸਾਫੀਆਂ , ਧੱਕੇਸ਼ਾਹੀਆਂ ਤੇ ਜੁਲਮ ) ਕਿਸੇ ਸੰਘਰਸ਼ ਨੂੰ ਹੱਕੀ ਕਰਾਰ ਦਿੰਦੇ ਹਨ ਊਹਨਾਂ ਨੂੰ ਖੋਰਾ ਲਾਇਆ ਜਾਵੇਂ । ਸਿੱਖ ਦੋਖੀ ਪੰਜਾਬੀ ਕਮਿਊਨਿਸਟ ਇਸ ਬਦਕਾਰ ਜਿਮੇਵਾਰੀ ਪੂਰੀ ਤਰ੍ਹਾਂ ਨਿਭਾ ਰਹੇ ਹਨ । ਸੋ, ਪੰਜਾਬੀ ਕਮਿਊਨਿਸਟ ਲੇਖਕ ਊਹਨਾਂ ਸਾਰੀਆਂ ਬੇਇੰਨਸਾਫੀਆਂ ਅਤੇ ਜੁਲਮਾਂ ਨੂੰ ਨਕਾਰਨਾ ਜਾਂ ਉਹਨਾਂ ਦੀ ਸ਼ਿਦਤ ਨੂੰ ਘਟਾਕੇ ਪੇਸ਼ ਕਰਨਾ ਹੁੰਦਾ ਹੈ ਅਤੇ ਉਹ ਅਜਿਹਾ ਕਰ ਵੀ ਰਹੇ ਹਨ । ਮਸਲਨ , ਪੰਜਾਬੀ ਹਿੰਦੂਆਂ ਵੱਲੋ ਆਪਣੀ ਹੀ ਮਾਂ-ਬੋਲੀ ਤੋਂ ਮੁਨਕਰ ਹੋਣਾ । ਇਸ ਨੂੰ ਖਚਰੇ ਦਿਮਾਗ ਆਲੇ ਕਾਮਰੇਡ ਮਹਿਜ ਪ੍ਰਤੀਕਰਮ ਦੱਸ ਰਹੇ ਹਨ । ਮਤਲਬ , ਅਸਲ ਦੋਸ਼ੀ ਹਿੰਦੂ ਨਹੀਂ ਜਿਹੜੈ ਮਾਂ-ਬੋਲੀ ਤੋਂ ਮੂੰਹ ਮੋੜਗੇ ਸਗੋ ਇਸਦਾ ਦੋਸ਼ ਵੀ ਸਿੱਖਾਂ 'ਤੇ ਆਉਦਾ ਹੈ । ਇਸ ਲਈ ਸਿੱਖ ਪਹਿਲੇ ਦਰਜੇ ਦੇ ਦੋਸ਼ੀ ਅਤੇ ਹਿੰਦੂ ਦੂਜੇ ਦਰਜੇ ਦੇ ਦੋਸ਼ੀ । (੨) ਦਿਲੀ ਦੇ ਵਹਿਸ਼ੀ ਸਿੱਖ ਕਤਲੇਆਮ ਦੇ "ਜਰਾਸੀਮ" ਭਿੰਡਰਾਵਾਲੇ ਵਰਤਾਰੇ ਵਿਚੋਂ ਲਬਣੇ । ਭਾਵ ਕਿ ਦਿਲੀ ਕਤਲੇਆਮ ਦੇ ਵੀ ਅਸਲ ਦੋਸ਼ੀ ਹਿੰਦੂ ਨਹੀਂ ਹਨ । ਅਸਲ ਦੋਸ਼ੀ ਤਾਂ ਸਿੱਖ ਜਾਂ ਭਿਡਰਾਵਾਲਾ ਤੇ ਉਸਦੇ ਸਾਥੀ ਸਨ । (੩) ਪੰਜਾਬ ਵਿਚ ਸਿੱਖ ਨਸਲਕੁਸ਼ੀ ਲਈ ਸਿੱਖ ਜੂਝਾਰੂਆਂ ਨੂੰ ਦੋਸ਼ੀ ਸਾਬਿਤ ਕਰਨਾ । ਮਤਲਬ ਇਥੇ ਵੀ ਭਾਰਤੀ ਫਿਰਕੂ ਸਟੇਟ ਦੇ ਦੋਸ਼ ਨੂੰ ਬਿਲਕੁਲ ਘਟਾਕੇ ਪੇਸ਼ ਕਰਨਾ । ਇਹ ਬਿਲਕੁਲ ਲੋਜੀਕਲ ਹੈ ਕਿ ਜੇਕਰ ਕਿਸੇ ਅਜਾਦੀ ਦੀ ਮੂਵਮੈਟ ਨੂੰ ਖੂਨੀ ਕਤਲੇਆਮ ਅਤੇ ਸਿਰਲੱਥ ਜੂਝਾਰੂਆਂ ਨੂੰ "ਫਾਸ਼ਿਵਾਦੀ " ਹੇੜਾਂ ਸਾਬਿਤ ਕਰਨਾ ਹੋਵੇ ਤਾਂ ਉਹਨਾਂ ਕਾਰਨਾਂ (ਵਿਤਕਰੇਬਾਜੀ , ਬੇਇੰਨਸਾਫੀ ਅਤੇ ਜੁਲਮ ) ਨੂੰ ਰੱਦ ਕਰਨਾ ਅਤਿ ਲੋੜੀਦਾ ਜਿਹੜੈ ਕਿਸੇ ਭਾਈਚਾਰੇ ਵਿਚ ਰੋਹ ਪੈਦਾ ਕਰ ਰਹੇ ਹਨ ਅਤੇ ਉਹਨਾਂ ਦੇ ਸੰਘਰਸ਼ ਨੂੰ ਹੱਕ-ਵਨਾਜਬ ਸਿੱਧ ਕਰਦੇ ਹਨ । ਸੋ , ਇਸ ਸੰਬਧ ਵਿਚ , ਸ਼ੈਤਾਨੀ ਦਿਮਾਗ ਪੰਜਾਬੀ ਕਾਮਰੇਡ ਪੂਰੀ ਤਨਦੇਹੀ ਨਾਲ ਬਦਕਾਰ ਭੂਮਿਕਾ ਨਿਭਾ ਰਹੇ ਹਨ । ਪੰਜਾਬੀ ਕਮਿਉਨਿਸਟਾਂ ਵੱਲੋ ਲਏ ਸਿੱਖ ਵਿਰੋਧੀ ਸਟੈਂਡ ਅਤੇ ਉਹਨਾਂ ਦੀ ਮਾਨਸਿਕਤਾ ਦਾ ਗਭੀਰ ਵਿਸ਼ੇਸ਼ਲਣ ਕਰਨ ਲਈ ਅਤੇ ਤੱਥਾਂ , ਸਬੂਤਾਂ ਸਾਹਿਤ ਪੇਸ਼ ਕਰਨ ਲਈ ਅਲਗ ਲੇਖ ਦੀ ਜਰੂਰਤ ਹੈ ।

ਇਕਬਾਲ

@ਰਵਿੰਦਰ ਵੀਰ ਆਪਣੇ ਸਾਰੇ ਹੀ ਪ੍ਰਸ਼ਨ ਇੱਕ ਵੇਰ ਰੱਖ ਦੇਵੋ ਜੀ ਤਾਂ ਕਿ ਇੱਕਠੇ ਹੀ ਜਵਾਬ ਦੇ ਦੇਵਾਂ ....ਤੁਹਾਡੀਆਂ ਗੱਲਾਂ ਵਿੱਚ ਉਤੇਜਤਾ ਹੈ ਕੋਈ ਸਵਾਲ ਵਿਰਲਾ ਵਾਂਝਾ ਹੈ .... ਨਾ ਤਾਂ ਸੁਕੀਰਤ ਕਿਤੇ ਗਿਆ ਹੈ ਨਾ ਸਤਨਾਮ ਸਿਂਘ ਜੀ ...ਵੀਰ ਮੇਰੇ ਫੇਸਬੁੱਕ ਵਾਲੇ ਕਮੈਂਟ ਕਾਪੀ ਕਰ ਦੇਵੋ ਤਾਂ ਜੋ ਮੈਨੂੰ ਜਵਾਬ ਦੇਣਾ ਆਸਾਨ ਹੋ ਜਾਵੇ |

Jaswinder Singh

ਵੀਰ ਇਕਬਾਲ ਪਾਠਕ ਜੀ, ਤੁਸੀਂ ਇਹ ਲਿਖਿਆ ਹੈ ਕਿ ਅਗਰ ਕੋਈ ਗਲਤ ਲਿਖਿਆ ਸਾਬਤ ਕਰ ਦੇਵੇ ਤਾਂ ਮੈਂ ਉਸ ਦੀ ਮੁਆਫੀ ਮੰਗਾਂਗਾ । ਸੋ ਤੁਹਾਡੀ ਪਹਿਲੀ ਗਲਤੀ ਹੈ ਕਿ ਤੁਸੀਂ {ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ} ਨੂੰ ਸੰਬੋਧਨ ਹੁੰਦਿਆ {ਜਰਮਨੀ ਜੀ} ਕਹਿਕੇ ਸੰਬੋਧਨ ਕੀਤਾ ਹੈ ਜਿੱਥੇ ਕਿ ਤੁਹਾਡੇ ਵਰਗੇ ਪੜ੍ਹੇ - ਲਿਖੇ ਸੁਲਝੇ ਹੋਏ ਲਿਖਾਰੀ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ {ਜਰਮਨੀ} ਇੱਕ ਦੇਸ਼ ਹੈ, ਇੱਕ ਮੁਲਕ ਹੈ, ਜਿਸ ਵਿੱਚ {ਸ੍ਰ: ਸਤਨਾਮ ਸਿੰਘ ਬੱਬਰ ਜੀ} ਰਹਿੰਦੇ ਹਨ । ਅਗਰ ਉਨ੍ਹਾਂ ਤੁਹਾਡੇ ਨਾਮ ਨੂੰ ਕਿਸੇ ਤਰ੍ਹਾਂ ਗਲਤ ਤਰੀਕੇ ਨਾਲ ਪੁਕਾਰਿਆ ਹੁੰਦਾ ਤਾਂ ਗੱਲ ਮੰਨਣ ਵਾਲੀ ਹੈ । ਜਦਕਿ {ਸੂਹੀ ਸਵੇਰ} ਤੇ {ਸੁਕੀਰਤ ਜੀ} ਦਾ ਲੇਖ {ਸੁਕੀਰਤ} ਦੇ ਨਾਮ ਤੇ ਛਪਿਆ ਹੈ ਫਿਰ ਵੀ ਉਨ੍ਹਾਂ ਆਪਣੀ ਲਿਖਤ ਵਿੱਚ {ਸੁਕੀਰਤ ਜੀ} ਤੋਂ ਥੱਲੇ ਕੋਈ ਸੰਬੋਧਨੀ ਸ਼ਬਦ ਨਹੀਂ ਵਰਤਿਆ । ਏਥੇ ਤੁਹਾਡੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ {ਸੁਕੀਰਤ ਜੀ} ਦਾ ਅਸਲੀ ਨਾਮ {ਸੁਕੀਰਤ ਸਿੰਘ ਅਨੰਦ} ਹੈ ਪਰ ਕਿਉਂਕਿ ਏਥੇ {ਸੂਹੀ ਸਵੇਰ} ਤੇ ਸਿਰਫ {ਸੁਕੀਰਤ} ਨਾਮ ਨਾਲ ਹੀ ਲਿਖਤ ਛਪੀ ਹੈ, ਸੋ ਉਨ੍ਹਾਂ ਨੂੰ {ਸੁਕੀਰਤ}, ਸਤਿਕਾਰ ਨਾਲ {ਸੁਕੀਰਤ ਜੀ} ਕਹਿਕੇ ਹੀ ਪੁਕਾਰਿਆ ਜਾ ਸਕਦਾ ਹੈ । ਜਿਵੇਂ ਤੁਹਾਡਾ ਫੈਸਬੁੱਕ ਤੇ ਨਾਮ {ਇਕਬਾਲ ਪਾਠਕ} ਹੈ ਪਰ ਏਥੇ ਲੇਖ {ਇਕਬਾਲ} ਦੇ ਨਾਮ ਤੇ ਛਪਿਆ ਹੈ ਪਰ ਫਿਰ ਵੀ ਤੁਸੀਂ ਆਪਣੇ ਕਾਮੈਂਟ ਦੇਣ ਵਕਤ {ਇਕਬਾਲ} ਅਤੇ {ਇਕਬਾਲ ਪਾਠਕ} ਦੋਨੋਂ ਦੀ ਵਰਤੋ ਕਰਦੇ ਹੋ ਪਰ ਇਹ ਤੁਹਾਡਾ ਨਿਜੀ ਮਾਮਲਾ ਹੈ ਪਰ ਦੂਸਰੇ ਦੇ ਸਤਿਕਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਸੋ {ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ} ਨੂੰ {ਸ੍ਰ: ਸਤਨਾਮ ਸਿੰਘ} ਜਾਂ {ਬੱਬਰ ਜੀ} ਕਹਿ ਸਕਦੇ ਸੀ ਕਿਉਂਕਿ {ਸ੍ਰ: ਸਤਨਾਮ ਸਿੰਘ} ਉਨ੍ਹਾਂ ਦਾ ਨਾਮ ਹੈ ਤੇ {ਬੱਬਰ} ਉਨ੍ਹਾਂ ਦਾ ਤਖੱਲਸ ਬਣ ਚੁੱਕਾ ਹੈ । ਫਿਰ ਦੱਸ ਦੇਵਾਂ {ਜਰਮਨੀ} ਇੱਕ ਦੇਸ਼ ਹੈ, ਜੋ ਸੱਤ ਸਮੁੰਦਰ ਪਾਰ ਯੌਰਪ ਵਿੱਚ ਪੈਂਦਾ ਹੈ । ਸੋ ਇਹ ਤੁਹਾਡੀ ਗਲਤੀ ਹੈ ਅਤੇ ਇਸ ਦੀ ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਆਸ ਹੈ ਕਿ ਤੁਸੀਂ ਮੁਆਫੀ ਮੰਗਕੇ ਅੱਗੇ ਤੋਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋਗੇ । ਸੋ ਇਸ ਗਲਤੀ ਦੀ ਮੁਆਫੀ ਮੰਗਣ ਤੋਂ ਬਾਅਦ ਲੇਖ ਵਿਚਲੀਆਂ ਇੱਕ ਤੋਂ ਬਾਅਦ ਇੱਕ ਗਲਤੀਆਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਜਾਣਗੀਆਂ । ਮੈਂ ਉਨ੍ਹਾਂ ਵੀਰਾਂ ਨੂੰ ਵੀ ਹੱਥ ਜੋੜ੍ਹਕੇ ਬੇਨਤੀ ਕਰਦਾ ਹਾਂ ਕਿ ਗਾਲ੍ਹਾਂ ਕੱਢਕੇ ਜਾਂ ਭੈੜੀ ਸ਼ਬਦਾਵਲੀ ਵਰਤਕੇ ਨਾਂ ਗੱਲ ਕਰੋ ਬਲਕਿ ਦਲੀਲ ਅਤੇ ਤੱਥਾਂ ਨਾਲ ਗੱਲ ਕਰੋ । ਇਹ ਕੋਈ ਗੈਰ ਨਹੀਂ ਹਨ ਇਹ ਵੀ ਆਪਣੇ ਹੀ ਭਟਕੇ ਹੋਏ ਪੰਜਾਬੀ ਵੀਰ ਨੇ । ਇਨ੍ਹਾਂ ਵਿਚਾਰਿਆਂ ਨੂੰ ਵਾਰ - ਵਾਰ ਦੱਸੋ ਕਿ ਪੰਜਾਬੀ ਸੂਬੇ ਅਤੇ ਖਾਲਿਸਤਾਨ ਵਿੱਚ ਕੋਈ ਬਹੁਤਾ ਫਰਕ ਨਹੀਂ, ਸਿਰਫ ਨਾਵਾਂ ਦਾ ਹੀ ਫਰਕ ਹੈ, ਬਾਕੀ ਇੱਕੋ ਹੀ ਗੱਲ ਹੈ ।

ਬਲਬੀਰ ਸਿੰਘ

ਜਸਵਿੰਦਰ ਸਿੰਘ ਜੀ, ਬਿਲਕੁੱਲ ਸਹੀ ਕਿਹਾ ਤੁਸੀਂ । ਇਕਬਾਲ ਪਾਠਕ ਨੂੰ ਸਭ ਤੋਂ ਪਹਿਲਾਂ ਇਸ ਗੱਲ ਦੀ ਮੁਆਫੀ ਮੰਗਣੀ ਚਾਹੀਦੀ ਹੈ । ਰਵਿੰਦਰ ਸਿੰਘ ਨੇ ਵੀ ਇਨ੍ਹਾਂ ਨੂੰ ਇਸ ਗੱਲ ਬਾਰੇ ਜਾਣੂ ਕਰਾਇਆ ਸੀ । ਇਕਬਾਲ ਪਾਠਕ ਨੂੰ ਬੇਜਿੱਝਕ ਇਸ ਗੱਲ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਪਰ ਦੇਖੋ ....... ?!?!?!?!

ਇਕਬਾਲ

ਆਹ ਜਿਹੜੀ """""ਗਲਤੀ""""" ਜਸਵਿੰਦਰ ਸਿਂਘ ਜੀ ਨੇ ਫੜੀ ਹੈ ਮੇਰੇ ਧਿਆਨ ਵਿੱਚ ਹੈ ਸਾਡੇ ਇੱਕ ਆਗੂ ਹੈ ਗੁਰਿੰਦਰਪਾਲ ਸਿਂਘ ਧਨੌਲਾ ਉਸਨੂੰ ਆਮ ਹੀ ਧਨੌਲਾ ਸਾਹਿਬ ਜਾਂ ਧਨੌਲਾ ਜੀ ਆਖ ਦਿੱਤਾ ਜਾਂਦਾ ਹੈ ਤੇ ਪ੍ਰਕਾਸ਼ ਸਿਂਘ ਬਾਦਲ ਨੂੰ ਬਾਦਲ ਸਾਹਿਬ ਜਾਂ ਬਾਦਲ ਜੀ ਆਮ ਹੀ ਕਿਹਾ ਜਾਂਦਾ ਜਦਕਿ ਬਾਦਲ ਉਹਨਾਂ ਦੇ ਪਿੰਡ ਦਾ ਨਾਮ ਹੈ (ਜਿਵੇਂ ਸਤਨਾਮ ਜੀ ਦਾ ਮੌਜੂਦਾ ਦੇਸ਼ ਜਰਮਨੀ ਹੈ ਜੋ ਉਹ ਮਾਣ ਨਾਲ ਆਪਣੇ ਨਾਮ ਦੇ ਪਿੱਛੇ ਵਰਤਦੇ ਹਨ ਮੈਂ ਉਸੇ ਮਾਣ ਦਾ ਸਤਿਕਾਰ ਕੀਤਾ ਹੈ) ਬਾਦਲ ਜੀ ਦਾ ਗੋਤ ਤਾਂ ਢਿੱਲੋਂ ਹੈ (ਸ਼ਾਇਦ) ਇਵੇਂ ਹੀ ਜਰਮਨੀ ਨਾਲ ਜੀ ਲਗਾਉਣਾ ਉਹਨਾਂ ਲਈ ਬਾਦਲ ਜੀ ਆਖਣ ਦੀ ਤਰਾਂ ਸਤਿਕਾਰ ਸਹਿਤ ਹੀ ਵਰਤਿਆ ਗਿਆ ਹੈ ਇੰਝ ਹੀ ਇੱਕ ਟਿੱਪਣੀ ਜੋ ਸ਼ਾਇਦ ਤੁਸੀਂ ਨਹੀਂ ਪੜ੍ਹੀ ਉਸ ਵਿੱਚ ਬਕਾਇਦਾ ਸਤਨਾਮ ਸਿਂਘ ਜੀ ਵਰਤਿਆ ਹੈ | ਸਤਿਕਾਰ ਦੇਣਾ ਸਾਡਾ ਫਰਜ਼ ਹੈ ਜਿਸ ਤੋਂ ਅਸੀਂ ਕਦੇ ਮੁੱਖ ਨਹੀਂ ਮੋੜਿਆ | ਮੈਨੂੰ ਤਾਂ ਦੋਸਤ ਫਾਟਕ ਵੀ ਆਖ ਦਿੰਦੇ ਹਨ ਪਤਾ ਹੈ ਕਿ ਇਹ ਪਿਆਰ ਕਾਰਨ ਕਿਹਾ ਗਿਆ ਹੈ ਜੇ ਉਹਨਾਂ ਦੇ ਨਾਮ ਦਾ ਆਖਰੀ ਅੱਖਰ ਬੱਬਰ ਹੁੰਦਾ ਤਾਂ ਬੱਬਰ ਜੀ ਆਖਦਾ | ਵੈਸੇ ਵੀ ਇਹ ਇਤਰਾਜ਼ ਸਤਿਨਾਮ ਜੀ ਦੇ ਕਰਨ ਵਾਲਾ ਹੈ 'ਤੂੰ ਕੌਣ ਮੈਂ ਖਾਹਮਖਾਹ' ਵਾਲੀ ਗੱਲ ਤੋਂ ਬਚਣਾ ਚਾਹੀਦਾ ਹੈ | ਉਹ ਇੱਕ ਵੇਰ ਵੀ ਇਸ਼ਾਰਾ ਤੱਕ ਕਰਨਗੇ ਮੈਂ ਸਿਰ ਨਿਵਾ ਦੇਵਾਂਗਾ ਇਸ ਲਈ ਨਹੀਂ ਕਿ ਇਹ ਕੋਈ ਗਲਤੀ ਹੈ ਇਸ ਲਈ ਕਿ ਸਾਨੂੰ ਬਜੁਰਗਾਂ ਦਾ ਸਤਿਕਾਰ ਕਰਨਾ ਵੀ ਸਿਖਾਇਆ ਹੈ ਸਾਡੇ ਅਮੀਰ ਵਿਰਸੇ ਨੇ ਤੇ ਉਸੇ ਵਿਰਸੇ ਨੇ ਗੋਸਟੀ ਕਰਨੀ ਸਿਖਾਈ ਹੈ | ਰਹੀ ਗੱਲ ਗਾਲਾਂ ਦੀ ਕੋਈ ਵੀ ਜੋ ਚਾਹੇ ਗਾਲਾਂ ਕਢ਼ ਸਕਦਾ ਹੈ ਧਮਕੀਆਂ ਦੇ ਸਕਦਾ ਹੈ ਮੇਰੇ ਲਈ ਇਹ ਕਾਇਰਤਾ ਦੀ ਨਿਸ਼ਾਨੀ ਨੇ ਤੇ ਨਾ ਹੀ ਇਹਨਾਂ ਦੀ ਕੋਈ ਪ੍ਰਵਾਹ ਹੈ ਜਿਸ ਵੀਰ ਨੇ ਸਵਾਲ ਕਰਨਾ ਹੈ ਜੀ ਸਦਕੇ ਕਰੇ ਦਲੀਲ ਦੇ ਸਕਦਾ ਹੋਇਆ ਤਾਂ ਦੇਵਾਂਗਾ ਨਹੀਂ ਸਨਿਮਰ ਮੰਨ ਲਵਾਂਗਾ ਕਿ ਮੇਰੇ ਪਾਸ ਉੱਤਰ ਨਹੀਂ | ਇੱਕ ਹੋਰ ਗੱਲ ਇਸ ਗੱਲ ਦੀ ਬਕਾਇਦਾ ਤੌਰ ਤੇ ਮਾਫੀ ਮੈਂ ਮੰਗ ਵੀ ਲਈ ਸੀ ਫੇਸ ਬੁੱਕ ਤੇ ਪਰ ਇਸ ਸ਼ਰਤ ਤੇ ਕਿ ਜੇ ਸਤਨਾਮ ਸਿਂਘ ਜੀ ਨੂੰ ਬੁਰਾ ਲੱਗਿਆ | "ਇਹ ਵੀ ਆਪਣੇ ਹੀ ਭਟਕੇ ਹੋਏ ਪੰਜਾਬੀ ਵੀਰ ਨੇ" ਇਸੇ ਗੱਲ ਨੂੰ ਮੈਂ ਵੀ ਤੁਹਾਡੀ ਤਰਾਂ ਹੀ ਖਾਲਿਸਤਾਨੀਆਂ ਬਾਬਤ ਦੇਖਦਾ ਹਾਂ ਕਿ ਭਟਕੇ ਹੋਏ ਹਨ ਆਪੇ ਵਾਪਿਸ ਆ ਜਾਣਗੇ | ਪੰਜਾਬੀ ਸੂਬਾ ਨਹੀਂ ਸੂਬੀ ਕਿਹਾ ਜਾ ਸਕਦਾ ਹੈ ਮੇਰੀ ਨਜ਼ਰ ਵਿੱਚ ਤਾਂ ਸਾਰਾ ਪਾਕਿਸਤਾਨ ਵੀ ਪੰਜਾਬ ਹੀ ਹੈ | ਜਿਨਾਹ ਤੇ ਗਾਂਧੀ ਦਾ ਬੇੜਾ ਨਾ ਬੈਠਦਾ ਉਹ ਵੀਰ ਵੀ ਇਸ ਪੰਜਾਬ ਦੇ ਵਸਨੀਕ ਹੁੰਦੇ ਪਰ ਸਿਆਸੀ ਸਮੀਕਰਨ ਹੋਰ ਹੋਣੇ ਸਨ ਫਿਰ | "ਸਤੰਬਰ 1983 ਵਿੱਚ ਹਿੰਦੂਆਂ ਦੇ ਵਿਰੁਧ ਕਿਤੇ ਜਿਆਦਾ ਵਹਿਸ਼ੀਆਨਾ ਕਾਰਵਾਈਆਂ ਦੀ ਲੜੀ ਸ਼ੁਰੂ ਹੋ ਗਈ ਸੀ ਪਹਿਲੀ ਘਟਨਾ 28 ਸਤੰਬਰ 1983 ਨੂੰ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਨੇੜੇ ਜਗਰਾਓਂ ਵਿੱਚ ਉਦੋਂ ਹੋਈ ਜਦੋਂ ਨੌਜਵਾਨ ਸਿੱਖਾਂ (ਮੇਰੀ ਮਾਨਤਾ ਹੈ ਕਿ ਇਹ ਸਿੱਖ ਨਹੀਂ ਹੋ ਸਕਦੇ ਓਹੋ ਜਿਹੇ ਬੰਦੇ ਹੋਣਗੇ ਜਿੰਨਾਂ ਵਟਵਾਰੇ ਵੇਲੇ ਜਬਰ ਜਿਨਾਹ ਕੀਤਾ ਸੀ ਮੁਸਲਮਾਨਾਂ 'ਤੇ) ਨੇ ਸਵੇਰ ਦੀ ਸੈਰ ਕਰ ਰਹੇ ਹਿੰਦੂਆਂ ਤੇ ਅੰਨ੍ਹੇ ਵਾਹ ਗੋਲੀਆਂ ਵਰ੍ਹਾ ਦਿਤੀਆਂ | ਇੱਕ ਹਫਤੇ ਬਾਅਦ ਉਹ ਹਮਲਾ ਹੋਇਆ ਜਿਸਨੇ ਇੰਦਰਾ ਗਾਂਧੀ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਕਰ ਦਿੱਤਾ 15 ਅਕਤੂਬਰ ਦੀ ਰਾਤ ਨੂੰ ਸਿੱਖਾਂ ਨੇ ਕਪੂਰਥਲਾ ਜਿਲ੍ਹੇ ਵਿੱਚ ਇੱਕ ਬੱਸ ਉਧਾਲ ਲਈ ਉਹਨਾਂ ਨੇ ਹਿੰਦੂ ਯਾਤਰੀਆਂ ਨੂੰ ਵੱਖ ਕਰ ਲਿਆ ਅਤੇ ਉਹਨਾਂ ਨੂੰ ਗੋਲੀਆਂ ਮਾਰ ਦਿਤੀਆਂ (ਵੇਰਵਾ : ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਕਿਤਾਬ) ਪੰਜਾਬ ਉਹ ਹੈ ਜੋ ਅੱਜ ਹੈ, ਖਾਲਿਸਤਾਨ ਉਹ ਹੈ ਜੋ ਇਸ ਕਿਤਾਬ ਦੇ ਵੇਰਵੇ ਵਿੱਚ ਹੈ ਫਰਕ ਦੋਸਤ ਆਪੇ ਕਰ ਲੈਣਗੇ ਕਿ ਕੌਣ ਭਟਕਿਆ ਹੋਇਆ ਹੈ | ਤੇ ਖਾਲਿਸਤਾਨ ਤੇ ਪੰਜਾਬ ਵਿੱਚ ਕੀ ਫਰਕ ਹੈ ?

ਇਕਬਾਲ

ਜੇਕਰ ਸਵਾਲ ਰੱਖਣ ਦੀ ਮੁਢਲੀ ਸ਼ਰਤ ਇਹੋ ਹੈ ਕਿ ਮੈਂ ਜਰਮਨੀ ਜੀ ਕਿਉਂ ਵਰਤਿਆ ....ਤਾਂ ਮਾਫੀ ਮੰਗਦਾ ਹਾਂ ਤਾਂ ਕਿ ਗੱਲ ਅੱਗੇ ਤੁਰੇ ....ਇੱਕ ਸ਼ਰਤ ਵੀ ਨਾਲ ਹੈ (ਕਿਉਂਕਿ ਅਧਿਕਾਰ ਤੇ ਫਰਜ਼ ਇੱਕਠੇ ਇੱਕੋ ਸਮੇਂ ਵਿੱਚ ਯਾਤਰਾ ਕਰਦੇ ਹਨ) ਸੋ ਨਾਲ ਦੀ ਨਾਲ ਕੋਈ ਹੋਰ ਸਵਾਲ ਧਮਕੀਆਂ (ਜੋ ਬਚਕਾਨਾ ਪਹੁੰਚ ਹੁੰਦੀ ਹੈ) ਦੀ ਥਾਵੇਂ ਤੁਸੀਂ ਕੀ ਕੀਤਾ ਹੈ ?? ਜੋ ਲੇਖ ਦੇ ਦਾਇਰੇ ਵਿੱਚ ਹੋਵੇ ?? ਮੈਨੂੰ ਦੁੱਖ ਹੈ ਕਿ ਇਸ ਲੇਖ ਤੇ ਪੂਰੇ ਦਾ ਪੂਰਾ ਪ੍ਰਤੀਕਰਮ ਆਉਣਾ ਤਾਂ ਦੂਰ ਕਮੈਂਟ ਵੀ ਉਹ ਨਹੀਂ ਆ ਰਹੇ ਜੋ ਉਮੀਦ ਕੀਤੀ ਸੀ | "ਰਵਿੰਦਰ ਵੀਰ" ਤਾਂ ਪੰਜਾਬੀ ਕਾਮਰੇਡ ਤੋਂ ਅੱਗੇ ਨਹੀਂ ਵਧਿਆ ....ਹਾਲਾਂਕੇ ਮੇਰੇ ਲੇਖ ਨੇ ਕਾਮਰੇਡੀ ਦੀ ਕੋਈ ਚਰਚਾ ਤੱਕ ਨਹੀਂ ਕੀਤੀ |

Jaswinder Singh

ਵੀਰ ਇਕਬਾਲ ਪਾਠਕ ਜੀ, ਜੋ ਤੁਸੀਂ ਲਿਖਿਆ ਹੈ ਕਿ ਆਹ ਜਿਹੜੀ ***ਗਲਤੀ*** ਜਸਵਿੰਦਰ ਸਿਂਘ ਜੀ ਨੇ ਫੜੀ ਹੈ ਮੇਰੇ ਧਿਆਨ ਵਿੱਚ ਹੈ । ਜੇ ਧਿਆਨ ਵਿੱਚ ਹੈ ਤਾਂ ਫਿਰ ਤੁਸੀਂ ਗਲਤੀ ਤੇ ਗਲਤੀ ਕਰਦੇ ਕਿਉਂ ਹੋ । ਤੁਹਾਡੇ ਸ਼ੈਤਾਨੀ ਦਿਮਾਗ ਦੀ ਝਲਕ ਤੁਹਾਡੇ ਲਫਜ਼ਾਂ ਵਿੱਚੋਂ ਹੀ ਮਿਲਦੀ ਹੈ । ਆਹ ਹੁਣ ਹੀ ਦੇਖ ਲਓ (ਜਿਵੇਂ ਸਤਨਾਮ ਜੀ ਦਾ ਮੌਜੂਦਾ ਦੇਸ਼ ਜਰਮਨੀ ਹੈ ਜੋ ਉਹ ਮਾਣ ਨਾਲ ਆਪਣੇ ਨਾਮ ਦੇ ਪਿੱਛੇ ਵਰਤਦੇ ਹਨ ਮੈਂ ਉਸੇ ਮਾਣ ਦਾ ਸਤਿਕਾਰ ਕੀਤਾ ਹੈ) । ਸਤਿਕਾਰ ਤੇ ਤੁਸੀਂ ਸਿੱਖਾਂ ਦਾ ਬਹੁਤ ਕਰਦੇ ਹੋ ਤੁਹਾਡੇ ਬਲਿਹਾਰੇ ਜਾਈਏ :- ਪੁਲਿਸ ਮੁਖੀ ਵੀ ਸਿੱਖ ਹੀ ਸੀ ਜਿਸਨੇ ਇਹ ਜਲਾਦਪੁਣਾ ਕੀਤਾ ਜਿਸਨੂੰ ਜਸਵੰਤ ਖਾਲੜਾ ਨੇ ਨੰਗਾ ਕਰਨ ਦਾ ਜ਼ੇਰਾ ਕੀਤਾ । ਹੁਣ ਮੈਨੂੰ ਕ੍ਰਿਪਾ ਕਰਕੇ ਸਮਝਾਓ ਕਿ ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ, ਜਿਨ੍ਹਾਂ 25.000 ਨਿਰਦੋਸ਼ ਲਵਾਰਿਸ ਕਹਿਕੇ ਮਾਰਿਆਂ ਦੀ ਰਿਪੋਰਟ ਨਸ਼ਰ ਕੀਤੀ ਤੇ ਆਪ ਵੀ ਇਸੇ ਰਿਪੋਰਟ ਦਾ ਹਿੱਸਾ ਬਣ ਗਏ । ਉਨ੍ਹਾਂ ਨੂੰ ਤੁਸੀਂ ਜਸਵੰਤ ਖਾਲੜਾ ਕਹਿਕੇ ਕਿਹੜਾ ਮਾਣ ਤੇ ਸਤਿਕਾਰ ਦਿੱਤਾ ਹੈ ? ਦੂਸਰੀ ਗੱਲ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਵਾਲੇ ਮਾਣ ਨਾਲ ਤਾਂ ਬੱਬਰ ਵੀ ਲਿਖਦੇ ਹਨ ! ਹੁਣ ਇਸ ਅੱਖ ਵਿਚਲੇ ਟੀਰ ਬਾਰੇ ਕੋਈ ਕੀ ਆਖੇ ? ਜੋ ਤੁਸੀਂ ਲਿਖਿਆ ਹੈ ਕਿ ਮੈਨੂੰ ਦੁੱਖ ਹੈ ਕਿ ਇਸ ਲੇਖ ਤੇ ਪੂਰੇ ਦਾ ਪੂਰਾ ਪ੍ਰਤੀਕਰਮ ਆਉਣਾ ਤਾਂ ਦੂਰ ਕਮੈਂਟ ਵੀ ਉਹ ਨਹੀਂ ਆ ਰਹੇ ਜੋ ਉਮੀਦ ਕੀਤੀ ਸੀ । ਤੁਹਾਨੂੰ ਦੁੱਖੀ ਨਹੀਂ ਦੇਖਣਾ ਚਾਹੁੰਦਾ ਇਸ ਲਈ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੂਰੇ ਦਾ ਪੂਰਾ ਪ੍ਰਤੀਕਰਮ ਉਨ੍ਹਾਂ ਦੀ ਵੈਬਸਾਇਟ ਤੇ ਅੱਜ ਛਪ ਚੁੱਕਾ ਹੈ ਅਤੇ ਊਮੀਦ ਹੈ ਕਿ ਤੁਹਾਨੂੰ ਵੀ ਉਨ੍ਹਾਂ ਭੇਜ ਦਿੱਤਾ ਹੋਵੇਗਾ । ਜੇ ਨਹੀਂ ਤੇ ਇਸ ਲਿੰਕ ਤੇ ਜਾ ਕੇ ਪੜ੍ਹ ਲਓ । www.sameydiawaaz.com ਵੀਰ ਜੀ, ਜਦੋਂ ਤੁਸੀਂ ਈਰਖਾਵਾਦੀ ਹੋ ਕੇ ਲਿਖੋਗੇ ਤੇ ਦੂਸਰਿਆਂ ਦੇ ਮਾਣ - ਸਤਿਕਾਰ ਨੂੰ ਅਣਗੌਲਿਆ ਕਰੋਗੇ ਤਾਂ ਜਵਾਬ ਤੁਹਾਨੂੰ ਵੀ ਉਸੇ ਤਰ੍ਹਾਂ ਦਾ ਹੀ ਆਵੇਗਾ । ਸੋ ਸ਼ੈਤਾਨੀਆਂ ਛੱਡਕੇ ਸਾਦਗੀ ਵਿੱਚ ਲਿਖੋ, ਚਾਹੇ ਉਹ ਸਿੱਖਾਂ ਦੀਆਂ ਗਲਤੀਆਂ ਹੋਣ, ਚਾਹੇ ਸ੍ਰਕਾਰ ਦੀਆਂ ਤੇ ਚਾਹੇ ਕਾਮਰੇਡਾਂ ਦੀਆਂ ਪਰ ਲਿਖੋ ਈਮਾਨਦਾਰੀ ਨਾਲ ਤੇ ਸਹੀ ਤੱਥਾਂ ਨਾਲ । ਜੇਕਰ ਤੁਹਾਨੂੰ ਕਿਸੇ ਦੇ ਧਰਮ ਦੇ ਅਸੂਲਾਂ ਬਾਰੇ ਜਾਣਕਾਰੀ ਹੀ ਨਹੀਂ ਹੈ ਤਾਂ ਤੁਹਾਨੂੰ ਕਿਸੇ ਵੀ ਧਰਮ ਤੇ ਟਿੱਪਣੀ ਕਰਨ ਤੋਂ ਪਹਿਲਾਂ ਉਸ ਧਰਮ ਬਾਰੇ ਅਤੇ ਉਸ ਧਰਮ ਦੇ ਮੁੱਢਲੇ ਅਸੂਲਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ । ਇਹ ਮੇਰੀ ਤੁਹਾਨੂੰ ਨਿਜੀ ਸਲਾਹ ਹੈ । ਮੰਨੋ ਜਾਂ ਨਾ ਮੰਨੋ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ । ਵੀਰ ਜੀ, ਜੇ ਤੁਸੀਂ ਮੇਰੇ ਨਾਮ ਨਾਲ ਜਸਵਿੰਦਰ ਸਿੰਘ ਜੀ ਲਿਖ ਸਕਦੇ ਹੋ ਤਾਂ ਫਿਰ ਬਾਕੀਆਂ ਦੇ ਨਾਮਾਂ ਨਾਲ ਸਿੰਘ ਕਿਉਂ ਨਹੀਂ ਲਿਖ ਸਕਦੇ ? ਵੀਰੇ ਮੇਰੀਆਂ ਗੱਲਾਂ ਨੂੰ ਭੜਕਾਹਟ ਸਮਝਕੇ ਜਵਾਬ ਦੇਵੇਗਾ ਤਾਂ ਇਹ ਆਪਣੇ ਦੋਨਾਂ ਲਈ ਕੋਈ ਚੰਗੀ ਸਭਿਅਕ ਗੱਲ ਨਹੀਂ ਹੋਵੇਗੀ । ਸੁਲਝੀ ਭਾਸ਼ਾ ਵਿੱਚ ਲਿਖੋਗੇ ਤਾਂ ਜਵਾਬ ਵੀ ਸੁਲਝੀ ਭਾਸ਼ਾ ਵਿੱਚ ਆਉਣਗੇ । ਤੁਸੀਂ ਸਾਨੂੰ ਏਨੇ ਵੀ ਨਾਸਮਝ ਨਾ ਸਮਝੋ ਕਿ ਅਸੀਂ ਤੁਹਾਡੀ ਲਿਖਤ ਵਿੱਚੋਂ ਆ ਰਹੀ ਕਾਮਰੇਡੀ ਹਮਕ ਨੂੰ ਸਮਝ ਨਹੀਂ ਸਕਦੇ । ਸੋ ਤੁਹਾਡੀ ਇਹ ਤਰਕ ....ਹਾਲਾਂਕੇ ਮੇਰੇ ਲੇਖ ਨੇ ਕਾਮਰੇਡੀ ਦੀ ਕੋਈ ਚਰਚਾ ਤੱਕ ਨਹੀਂ ਕੀਤੀ । ਬਿਲਕੁੱਲ ਹੀ ਗਲਤ ਹੈ । ਮੈਂ ਇਸ ਤੇ ਕੋਈ ਕਾਮੈਂਟ ਨਾ ਹੀ ਦੇਵਾਂ ਤਾਂ ਚੰਗਾਂ ਹੈ ਕਿਉਂਕਿ ਤੁਹਾਨੂੰ ਸ੍ਰ: ਸਤਨਾਮ ਸਿੰਘ ਬੱਬਰ ਜਰਮਨੀ ਵਲੋਂ ਜਵਾਬ ਮਿਲ ਗਿਆ ਹੋਵੇਗਾ ਜਾਂ ਆਉਣ ਵਾਲੇ ਦਿਨਾਂ ਵਿੱਚ ਮਿਲ ਹੀ ਜਾਵੇਗਾ । ਉਨ੍ਹਾਂ ਨੇ ਇਸ ਵਿਸ਼ੇ ਤੇ ਖੁੱਲ੍ਹ ਰੂਪ ਵਿੱਚ ਵਿਚਾਰ ਰੱਖੇ ਹਨ । ਵੀਰ ਜੀ, ਅਗਰ ਮੇਰੀ ਕਿਸੇ ਕੌੜੀ ਗੱਲ ਨੇ ਤੁਹਾਡਾ ਦਿਲ ਦੁਖਾਇਆ ਹੈ ਤਾਂ ਖਿਮਾਂ ਦਾ ਜਾਚਕ ਹਾਂ । - ਜਸਵਿੰਦਰ ਸਿੰਘ

ਇਕਬਾਲ

ਇੱਕ ਨਜ਼ਰੀਆ ਇਹ ਵੀ ਜੋ ਕਿ ਮੇਰਾ ਨਹੀਂ ਹੈ ਤੇ ਨਾ ਹੀ ਮੇਰਾ ਇਸ ਨਾਲ ਸਰੋਕਾਰ ਹੈ ਪਰ ਕੁਝ ਰਮਜਾਂ ਮਿਲਦੀਆਂ ਹਨ : http://www.panjabitoday.com/news/7192700444516

ਇਕਬਾਲ

ਜਸਵਿੰਦਰ ਸਿਂਘ ਜੀ ਸ਼ੁਕਰ ਹੈ ਮੇਰੇ ਵੱਲੋਂ ਅਚੇਤ ਰੂਪ ਵਿੱਚ ਆਪ ਜੀ ਦਾ ਪੂਰਾ ਨਾਮ ਲਿਆ ਗਿਆ ਕਿਉਂਕਿ ਮੈਂ ਜਸਵਿੰਦਰ ਜੀ ਲਿਖਿਆ ਹੁੰਦਾ ਤਾਂ ਉਸਦਾ ਅਰਥ ਇਹ ਨਹੀਂ ਸੀ ਹੋਣਾ ਕਿ ਮੇਰੀਆਂ ਭਾਵਨਾਵਾਂ ਵਿੱਚ ਕੋਈ ਫਰਕ ਪੈ ਜਾਂਦਾ .... ਖਾਲੜਾ ਜੀ ਦਾ ਜੋ ਸਨਮਾਨ ਨਹੀਂ ਕਰਦਾ ਮੈਂ ਉਸਨੂੰ ਇਨਸਾਨ ਹੀ ਨਹੀਂ ਸਮਝਦਾ ਹੁਣ ਇਹ ਨਾ ਆਖਣਾ ਕਿ ਜਸਵੰਤ ਸਿਂਘ ਖਾਲੜਾ ਜੀ ਕਿਉਂ ਨਹੀਂ ਲਿਖਿਆ ....

ਇਕਬਾਲ

ਸਤਨਾਮ ਸਿਂਘ ਜੀ ਨੇ ਗੱਲ ਅੱਗੇ ਤੋਰੀ ਹੈ ਤੇ ਜਿਸ ਸਲੀਕੇ ਨਾਲ ਤੋਰੀ ਹੈ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਮੈਂ ਉਮਰ ਵਿੱਚ ਉਹਨਾਂ ਦੇ ਬੱਚਿਆਂ ਵਰਗਾ ਹਾਂ ਮੈਨੂੰ ਉਹਨਾਂ ਵੱਲੋਂ ਵੀਰ ਜੀ ਲਿਖਣਾ ਓਪਰਾ ਲੱਗਿਆ (ਬੁਰਾ ਨਹੀਂ ਲਿਖ ਰਿਹਾ) ਉਹ ਬੇਟਾ ਆਖਕੇ ਵੀ ਸੰਬੋਧਿਤ ਹੋ ਸਕਦੇ ਹਨ | ਖੈਰ ਜੇ ਉਹੀ ਲੇਖ ਸੂਹੀ ਸਵੇਰ ਤੇ ਆ ਜਾਵੇ ਤਾਂ ਮੈਂ ਉਹਨਾਂ ਗੱਲਾਂ ਦੀਆਂ ਹੋਰ ਵੀ ਤੈਹਾਂ ਫਰੋਲਣੀਆਂ ਚਾਹਾਂਗਾ (ਜੋ ਸਤਿਨਾਮ ਸਿਂਘ ਜੀ ਨੇ ਕੀਤੀਆਂ ਹਨ) ਕਿਉਂਕਿ ਗੱਲ ਰਾਜੋਆਣੇ ਤੋਂ ਤੁਰਕੇ ਵਿਸ਼ਾਲ ਇਤਿਹਾਸ ਦੇ ਪਰਿਪੇਖ ਵਿੱਚ ਚਲੀ ਗਈ ਹੈ | ਬੇਨਤੀ ਇਹ ਵੀ ਹੈ ਕਿ ਉੱਪਰ ਦਿੱਤਾ ਪੰਜਾਬ ਟੂਡੇ ਵਾਲਾ ਲਿੰਕ ਵੀ ਵਾਚ ਲਿਆ ਜਾਵੇ ਤਾਂ ਜੋ ਤੱਥਾਂ ਦੀ ਤਸਦੀਕ ਹੋ ਸਕੇ ਤੇ ਮਸਲਾ ਰਾਜੋਆਣਾ ਦੇ ਗਿਰਦ ਹੀ ਘੁੰਮਦਾ ਰਹੇ (ਮਤਲਬ ਵਿਸ਼ੇ ਤੋਂ ਨਾ ਭਟਕ ਜਾਵੇ).. ਇੱਕ ਆਖਰੀ ਗੱਲ ਜੋ ਉਹਨਾਂ (ਸਤਿਨਾਮ ਸਿਂਘ ਜੀ) ਵੱਲੋਂ ਹਾਈਲਾਈਟ ਕੀਤੀ ਗਈ ਹੈ 'ਸੁਕੀਰਤ ਦੀ ਵਕਾਲਤ' ਇਹ ਨਿਸ਼ਾਨਦੇਹੀ ਗਲਤ ਹੋ ਗਈ ਉਹਨਾ ਤੋਂ ਸ਼ਾਇਦ ਮੇਰੇ 'ਸੁਕੀਰਤ' ਲਫ਼ਜ਼ ਨੂੰ ਉਹਨਾਂ ਵਿਅਕਤੀ ਵਿਸ਼ੇਸ਼ ਨਾਲ ਜੋੜਕੇ ਦੇਖ ਲਿਆ ਹਾਲਾਂਕਿ ਮੇਰਾ ਕੌਮੇ ਲਗਾਉਣ ਦਾ ਅਰਥ ਸੀ ਕੁਝ, ਉਦਾਹਰਣ ਦੇ ਤੌਰ 'ਤੇ : ਇਸ ਧਾਰਮਿਕ ਸਿਆਸਤ ਨਾਲ ਨਾ ਇਤਫਾਕ ਰੱਖਣ ਵਾਲੇ ਲੋਕ | ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਵਕਾਲਤ ਨਹੀਂ ਕਰ ਰਿਹਾ ਤੇ ਨਾ ਹੀ ਇਸਦੀ ਕੋਈ ਲੋੜ ਹੀ ਹੈ ਮੇਰੇ ਉੱਪਰਲੇ ਲੇਖ ਵਿੱਚ ਵੀ ਇਸ ਗੱਲ ਦੀ ਪੈੜ ਨੱਪੀ ਹੋਈ ਮਿਲੇਗੀ | ਜਿਸਨੂੰ ਸਰਸਰੀ ਸਮਝ ਲਿਆ ਗਿਆ ਸ਼ਾਇਦ |

ਇਕਬਾਲ

http://www.sameydiawaaz.com/HTML/Main.htm is lekh de SUHI SAVER te Post hon di udeek kr riha haan. jo dost S. Satnam Singh ji da likhia prtikarm uthe padhana chaahe pad sakda hai. meri mansa (chahat) hai ki gll ikko Platform te hi hove taan jo dostan de snmukh saari gll ikko vele hove. pratikarm likhn lai kujh lekh vichon code vikrna hunda hai jis di suvida uthe nahin kiunki lekh JPEG vich paaiya giya hai.

ਇਕਬਾਲ

ਮੇਰਾ ਇੱਕ ਖਦਸ਼ਾ ਹੈ ਕਿ ਮੇਰੇ ਪ੍ਰਤੀਕਰਮ ਦਾ ਪ੍ਰਤੀਕਰਮ ਇੱਕ ਧਿਰ ਵੱਲਂ ਆਪਣੀ ਸਾਈਟ ਤੇ "ਚੇਪ" ਦਿੱਤਾ ਗਿਆ ਹੈ ਬਿਨਾ ਮੇਰੇ ਚਾਹੁੰਦੇ ਹੋਏ ...ਮੈਂ ਕੀ ਆਖਿਆ ਸੀ ਉਸ ਸਾਈਟ ਤੋਂ ਗੈਰਹਾਜਿਰ ਹੈ ਇਸ ਦੇ ਪਿਛੇ ਮਨਸਾ ਕੀ ਜਮਹੂਰੀ ਹੈ ? ਜਾਂ ਫਾਸ਼ੀਵਾਦੀ ?? ਸਾਫ਼ ਸਾਫ਼ ਸਵਾਲ ਹੈ : ਹਾਲਾਂਕਿ ਅਸੂਲ ਇਹੋ ਹੈ ਕਿ ਜਿਸ ਵਿਚਾਰਾਂ ਦਾ ਅਸੀਂ ਪ੍ਰਤੀਕਰਮ ਦੇ ਰਹੇ ਹਾਂ ਉਹ ਇਮਾਨਦਾਰੀ ਨਾਲ ਉਵੇਂ ਹੀ ਬਿਨਾ ਕੱਟਣ ਦੇ ਪੇਸ਼ ਕੀਤੇ ਜਾਣ ...ਇਹ ਨਹੀਂ ਹੋਇਆ ਇਹ ਮੇਰਾ ਨਾਦਾਨ ਜਿਹਾ ਰੋਸ ਹੈ ....ਦੇਖਣਾ ਦੋਸਤਾਂ ਨੇ ਹੈ ਕਿ ਜਾਇਜ਼ ਹੈ ਕਿ ਨਹੀਂ ??

ਸਤਨਾਮ ਸਿੰਘ ਬੱਬਰ ਜ

ਬੇਟਾ ਇਕਬਾਲ ਜੀ, ਤੁਸੀਂ ਵਾਕਿਆ ਹੀ ਮੇਰੇ ਬੱਚਿਆਂ ਵਾਂਗ ਹੋ, ਤੁਹਾਡੇ ਅੰਦਰ ਕੌਮੀ ਜਜ਼ਬਾ ਹੈ, ਲੁਕਾਈ ਦਾ ਦਰਦ ਹੈ ਅਤੇ ਲੋਕਾਂ ਦੀ ਅਵਾਜ਼ ਨੂੰ ਤੁਸੀਂ ਉਜਾਗਰ ਕਰਕੇ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਯੋਗ ਹੱਲ ਲੱਭਣ ਲਈ ਪਾਰਦਰਸ਼ੀ ਸ਼ੀਸ਼ੇ ਵਾਂਗ ਸਾਫ - ਸੁਥਰੀ ਲੇਖਣੀ ਨਾਲ ਲੋਕਾਂ ਦੇ ਦਰਦ ਦੀ ਗੱਲ ਆਮ ਕਰਨੀ ਚਾਹੁੰਦੇ ਹੋ ਐਪਰ ਸ਼ਬਦਾਂ ਦੀਆਂ ਉਲਝਾਂ ਨੂੰ ਸੁਲਝਾਉਣਾ ਕਿਸੇ ਚੀਜ਼ ਦਾ ਉਲੇਖ ਕਰਨਾ ਹੁੰਦਾ ਹੈ । ਆਪ ਜੀ ਦੀ ਜਾਣਕਾਰੀ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਆਪਣਾ ਪ੍ਰਤੀਕਰਮ ਸੂਹੀ ਸਵੇਰ ਅਤੇ ਤੁਹਾਨੂੰ ਈ-ਮੇਲ ਰਾਹੀਂ ਭੇਜ ਦਿੱਤਾ ਸੀ, ਜੋ ਕਿ ਤੁਸੀਂ ਆਪਣੀ ਈ-ਮੇਲ ਰਾਹੀਂ ਸਪੱਸ਼ਟ ਕਰ ਦਿੱਤਾ ਹੈ । ਅਸੀਂ ਤੁਹਾਡੀ ਲਿਖਤ ਨੂੰ ਵੀ ਸਮੇਂ ਦੀ ਅਵਾਜ਼ ਤੇ ਹੂ-ਬਹੂ ਬਿਨਾਂ ਕਿਸੇ ਕੱਟ - ਵੱਢ ਦੇ ਛਾਪਿਆ ਹੋਇਆ ਹੈ । ਹੁਣ ਸੂਹੀ ਸਵੇਰ ਵਾਲੇ ਲਾਉਂਦੇ ਜਾਂ ਨਹੀਂ ਲਾਉਂਦੇ, ਇਹ ਸਾਡਾ ਵਿਸ਼ਾ ਨਹੀਂ । ਸਾਡੇ ਵਲੋਂ ਤੁਹਾਨੂੰ ਖੁੱਲ੍ਹਾ ਸੱਦਾ ਹੈ ਕਿ ਸਮੇਂ ਦੀ ਅਵਾਜ਼ ਤੁਹਾਡੀ ਆਪਣੀ ਹੈ ਤੇ ਇਹਦੇ ਤੇ ਆਣਕੇ ਤੁਸੀਂ ਆਪਣੇ ਵਿਚਾਰਾਂ ਦੀ ਹਮੇਸ਼ਾਂ ਤਰਜ਼ਮਾਨੀ ਕਰ ਸਕਦੇ ਹੋ ।

ਇਕਬਾਲ

ਸਤਿਕਾਰਯੋਗ ਸਤਿਨਾਮ ਸਿਂਘ ਜੀ ਆਪ ਦਾ ਦਿੱਤਾ ਸਤਿਕਾਰ ਤੇ ਜਿਸ ਤਰਾਂ ਆਪ ਜੀ ਦਾ ਗੱਲ ਰੱਖਣ ਦਾ ਸਲੀਕਾ ਹੈ ਉਹ ਮੇਰੇ ਪਾਸ ਨਹੀਂ ਇਸ ਲਈ ਆਪ ਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ .... ਮੇਰੀ ਮਨਸਾ ਸਿਰਫ ਐਨੀ ਸੀ ਕੀ ਗੱਲ ਇੱਕੋ ਹੀ ਪਲੇਟਫਾਰਮ ਤੇ ਰਹੇ ਆਪ ਜੀ ਦਾ ਪ੍ਰਤੀਕਰਮ ਸੂਹੀ ਸਵੇਰ ਤੇ ਆ ਚੁੱਕਾ ਹੈ ਤੇ ਉਸ ਉੱਪਰ ਮੈਂ ਆਪਣੇ ਵਿਚਾਰ ਵੀ ਘੱਲ ਚੁੱਕਾ ਹਾਂ ..... ਬਹੁਤੇ ਵਿਸਥਾਰ ਵਿੱਚ ਨਾ ਜਾਕੇ ਇੱਕ ਨੁਕਤਾ ਜਰੂਰ ਸਾਫ਼ ਕਰਨ ਵਾਲਾ ਮਹਿਸੂਸ ਕਰਦਾ ਹਾਂ "ਉੱਤਰ" ਭੇਜਣ ਤੋਂ ਬਾਅਦ ਵੀ ਕਿ ਸਾਨੂੰ "ਕੌਮ ਕੀ ਹੈ ਤੇ ਖੁਦ ਨੂੰ ਕੇਂਦ੍ਰਿਤ ਕਰਕੇ ਸਿਰ ਜੋੜਕੇ ਚਰਚਾ ਕਰ ਲੈਨੀ ਚਾਹੀਦੀ ਹੈ ਕਿਉਂਕਿ ਸਾਫ਼ ਨਹੀਂ ਹੋ ਪਾ ਰਹੀ ਕਿਉਂਕਿ ਸਮੇਂ ਦੇ ਨਾਲ ਕਿਸੇ ਸ਼ਬਦ ਦੇ ਅਰਥ ਵੀ ਬਦਲਦੇ ਹੋਣਗੇ ਜਾਂ ਸੁੰਗੜਦੇ ਜਾਂ ਵਿਸ਼ਾਲ ਹੁੰਦੇ ਹੋਣਗੇ ਬਾਲੀ ਦੋਸਤਾਂ ਨੂੰ ਵੀ ਸਲਾਹ ਹੈ ਕਿ ਇਸ ਮੁੱਦੇ ਤੇ ਜਰੂਰ ਤਵਜੋਂ ਦੇਣ ਵਾਲੀ ਹੈ |

kamal sidhu

iqbal pathak ji kirpa karke bhinderawale santa da naam respect naal lia jawe ,yaad rahe santa de kise adesh ja nirdesh te kise behgunah hindu sikh ja muslim nu ni maria gia .jo gall tusi 5000 hajar hindu wali kahi hai oh ta ikk sual de juab vich akhi gai c na ki ohna ne koi ajiha sandesh sikh sangat de na jaari kita c.ha santa di list vich sikhi de khilaaf challan wale lok san oh bhawe hindu hon ja sikh didnt matter. for ur kind information,aur ha santa ne baad vich 5000 hajar hindu wali gall da sapashtikarn vi ditta c..santa ne jo sewa gau ate hindus de rakhia lai kiti oh ta tusi kade apne lekh ch ni likhi.veer ji politician politician hi hunda hai te sant ta sant hi san ....so plz dont misintrpret,

Markpyday

<a href="https://elimite2.com/">buy elimite cream over the counter</a>

Marypyday

<a href="https://elimite2.com/">elimite price online</a>

Lisapyday

<a href="http://elimite2.com/">elimite cream</a>

Paulpyday

<a href="https://elimite2.com/">elimite cream</a>

Marypyday

<a href="https://elimite2.com/">elimite cream</a>

Paulpyday

<a href="https://elimite2.com/">generic elimite cream price</a>

owedehons

free casino slots online <a href="http://onlinecasinouse.com/# ">slots games </a> free casino games http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ