Mon, 26 February 2024
Your Visitor Number :-   6870121
SuhisaverSuhisaver Suhisaver

ਮਾਨੁਸ਼ੀ - ਰਘਬੀਰ ਸਿੰਘ

Posted on:- 27-01-2013

suhisaver

ਦਿੱਲੀ ਵਿਚ ਹੋਏ ਇਕ ਮੁਟਿਆਰ ਦੇ ਸਮੂਹਿਕ ਬਲਾਤਕਾਰ ਨੇ ਸਮੁਚੇ ਦੇਸ਼ ਦੀ ਆਤਮਾ ਨੂੰ  ਝੂਣ ਕੇ ਰੱਖ ਦਿੱਤਾ ਹੈ। ਚਲਦੀ ਬੱਸ ਵਿਚ ਇਸ ਮੁਟਿਆਰ ਨਾਲ ਜੋ ਕੁਝ ਵਾਪਰਿਆ ਓਹ ਏਨਾ ਭਿਆਨਕ ਸੀ ਕਿ ਉਸਦੇ ਮਾਨਸਿਕ ਸੰਤਾਪ ਤੋਂ ਮੁਕਤ ਹੋ ਸਕਣ ਦੀ ਗੱਲ ਤਾਂ ਦੂਰ, ਵੱਡੇ ਤੋਂ ਵੱਡਾ ਡਾਕਟਰੀ ਇਲਾਜ ਉਸਦੀ ਜਿੰਦ ਨਾ ਬਚਾ ਸਕਿਆ। ਇਸ ਮਹਾਂ ਘਿਰਣਤ ਅਪਰਾਧ ਦਾ ਦੇਸ਼ ਦੀਆਂ ਸੀਮਾਵਾਂ ਤੋਂ ਪਾਰ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਜ਼ਿਕਰ ਹੋਇਆ ਹੈ ਜਿਸਨੇ ਸਭਿਅਕ ਹੋਣ ਦੇ ਸਾਡੇ ਦਾਅਵਿਆਂ ਉੱਤੇ ਵੱਡਾ ਪ੍ਰਸ਼੍ਨ -ਚਿੰਨ੍ਹ ਲਾਇਆ ਹੈ।

ਇਹ ਸਭ ਦਾਅਵੇ ਫਜ਼ੂਲ ਹਨ ਕਿ ਸਾਡੀ ਸੰਸਕ੍ਰਿਤੀ ਬਹੁਤ ਸ੍ਰੇਸ਼ਟ ਹੈ ਅਤੇ ਇਸ ਵਿਚ ਔਰਤ ਨੂੰ ਬਹੁਤ ਸਤਿਕਾਰ ਹਾਸਲ ਹੈ। ਰਿਸ਼ੀਆਂ ਮੁਨੀਆਂ ਦੀ ਕਹੀ ਜਾਂਦੀ ਇਸ ਧਰਤੀ ਉੱਤੇ ਔਰਤ ਨਾਲ ਔਰਤ ਹੋਣ ਵਜੋਂ ਕੀਤੀ ਗਈ ਵਧੀਕੀ ਦੇ ਪ੍ਰਮਾਣਾਂ ਦੀ ਕੋਈ ਕਮੀ ਨਹੀਂ। ਇਤਿਹਾਸ ਤੇ ਗ੍ਰੰਥਾਂ ਵਿਚ ਮਿਲੀਆਂ ਇਸ ਭਾਵ ਦੀਆਂ ਅਣਗਿਣਤ ਮਿਸਾਲਾਂ ਤੋਂ ਅੱਖਾਂ ਮੀਟ ਕੇ ਅਸੀਂ ਆਪਣੇ ਬਾਰੇ ਬਹੁਤ ਮਿਥ ਪਾਲ਼ ਰੱਖੇ ਹਨ | ਔਰਤ  ਦਾ ਮਾਣ ਸਤਿਕਾਰ ਤਾਂ ਬਹੁਤ ਪਿੱਛੇ ਰਹਿ ਜਾਂਦਾ ਹੈ, ਸਾਡੇ ਦੇਸ਼ ਵਿਚ ਹੁਣ ਤਕ ਵੀ ਇਸਨੂੰ ਇਸਦਾ ਬਰਾਬਰੀ ਵਾਲਾ ਇਨਸਾਨੀ ਹੱਕ ਪ੍ਰਾਪਤ ਨਹੀਂ ਹੋ ਸਕਿਆ।
            
ਭੂਪਵਾਦੀ ਵਿਵਸਥਾ ਦਾ ਮੁੱਲ -ਵਿਧਾਨ ਹੀ ਅਜਿਹਾ ਸੀ ਕਿ ਇਸ ਵਿਚ ਔਰਤ, ਭਾਵੇਂ ਓਹ ਕਿਸੇ ਵੀ ਹੈਸੀਅਤ ਵਿਚ ਹੋਵੇ, ਮਰਦ ਦੇ ਟਾਕਰੇ ਹੀਣੀ ਸੀ। ਅੱਜ ਦੀ ਪੂੰਜੀਵਾਦੀ ਵਿਵਸਥਾ ਨੂੰ ਆਪਣੇ ਸਾਂਸਕ੍ਰਿਤਕ ਮੁਹਾਵਰੇ ਅਨੁਸਾਰ ਅਸੀਂ ਕਲਜੁਗ ਆਖਕੇ ਨਿੰਦਦੇ ਹਾਂ ਪਰ ਇਸਨੇ ਵਿਕਸਤ ਸੰਸਾਰ ਵਿਚ ਔਰਤ ਨੂੰ ਪਹਿਲਾਂ ਨਾਲੋਂ ਕਾਫੀ ਬਿਹਤਰ ਸਥਿਤੀ ਵਿਚ ਲੈ ਆਂਦਾ ਹੈ |ਜਦਕਿ  ਸਾਡੇ ਦੇਸ਼ ਵਿਚ ਸਮਾਨਤਾ ਦੀ ਸੰਵਿਧਾਨਕ ਜ਼ਾਮਨੀ ਅਤੇ ਤਰੱਕੀ ਦੇ ਦਾਅਵਿਆਂ ਦੇ ਬਾਵਜੂਦ  ਜਾਤੀਪਾਤੀ ਹਉਂ ਅਤੇ ਔਰਤ ਦੇ ਅਪਮਾਨ ਦੀ ਕੋਹੜ ਵਾਲੀ ਬਿਰਤੀ ਵਿਚ ਕੋਈ ਕਮੀ ਨਹੀਂ ਆਈ।

ਅਸੀਂ  ਹਾਲੇ ਵੀ ਅਜਿਹੀਆਂ ਕਦਰਾਂ -ਕੀਮਤਾਂ ਦਾ ਪ੍ਰਚਾਰ -ਪ੍ਰਸਾਰ ਕਰਨ ਤੋਂ ਨਹੀਂ ਕਰਦੇ ਜੋ ਸਿਧੇ ਤੌਰ `ਤੇ ਜਾਤਪਾਤੀ ਹੈਂਕੜ ਤੇ ਔਰਤ ਦੀ ਨਿਰਾਦਰੀ ਦੇ ਰੁਝਾਨ ਪ੍ਰੋਤਸਾਹਨ ਦਿੰਦੀਆਂ ਹਨ| ਮਰਦਾਵੀਂ ਹਉਂ, ਜਾਤਪਾਤੀ ਹੈਂਕੜ ਅਤੇ ਸੱਤਾ ਦੀ ਧੌਂਸ ਦਾ ਸ਼ਿਕਾਰ ਲੋਕ -ਔਰਤ -ਮਰਦ -ਜਿਸ ਮਾਨਸਿਕ ਸੰਤਾਪ ਵਿਚੋਂ ਗੁਜ਼ਰਦੇ ਹਨ , ਉਸ ਦਾ ਅੰਦਾਜ਼ਾ ਤਾਂ ਸੰਤਾਪ ਭੋਗਣ ਵਾਲਿਆਂ ਨੂੰ ਹੀ  ਹੁੰਦਾ ਹੈ | ਪਰ ਬਲਾਤਕਾਰ ਵਰਗੇ ਜਿਸ ਤਰ੍ਹਾਂ ਦੇ ਸਰੀਰਕ ਸੰਤਾਪ ਵਾਲੇ ਅਪਰਾਧ ਦੀ ਦਿੱਲੀ ਦੀ ਇਹ ਮੁਟਿਆਰ ਸ਼ਿਕਾਰ ਹੋਈ , ਉਸਦੀ ਭਿਆਨਕਤਾ ਜੱਗ ਜ਼ਾਹਰ ਹੈ।

ਕਿਸੀ ਵੀ ਅਪਰਾਧੀ ਦੀ ਸੈਕਸੂਅਲ ਪ੍ਰਵਿਰਤੀ ਕੀ ਹੈ ,ਇਸ ਨਾਲ ਕਿਸੇ ਹੋਰ ਦਾ ਕੋਈ ਸਰੋਕਾਰ ਨਹੀਂ ,ਪਰ ਅਜਿਹੀ ਪ੍ਰਵਿਰਤੀ ਜਦੋਂ ਕਿਸੇ ਦੂਜੇ ਵਿਆਕਤੀ ਦੇ ਸਰੀਰ ਨਾਲ ਖਿਲਵਾੜ ਕਰਦੀ ਹੈ ਤਾਂ ਇਹ ਇਕ ਭਿਅੰਕਰ ਅਪਰਾਧ ਹੈ , ਜਿਸਦੀ ਕੋਈ ਤਲਾਫੀ ਨਹੀਂ ਹੋ ਸਕਦੀ | ਸੋਚਣ ਸਮਝਣ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚਲਾ ਅਪਰਾਧ ਕੋਈ ਵਿਕੋਲਿਤਰੀ ਘਟਨਾ ਨਹੀਂ, ਇਹ ਤਾਂ ਉਸ ਕੋਹੜ ਦਾ ਚਿੰਨ੍ਹ ਮਾਤਰ ਹੈ ਜੋ ਸਾਡੇ ਸਮਾਜ ਨੂੰ ਚੁੰਬੜਿਆ ਹੋਇਆ ਹੈ |
              
ਸਾਹਿਤ -ਸਿਰਜਣਾ ਨਾਅਰੇਬਾਜ਼ੀ ਨਹੀਂ,ਪਰ ਇਸਦਾ ਮਨੋਰਥ ਅਵੱਸ਼ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ | ਬਿਨਾਂ ਉੱਚੀ ਸੁਰ ਵਿਚ ਨਾਅਰਾ ਲਾਇਆਂ ਵੀ ਸਾਹਿਤ -ਸਿਰਜਣਾ ਨੇ ਸਮਾਜ ਨੂੰ ਬਿਹਤਰ ਬਣਾਉਣ ਵਾਲੇ ਵੱਡੇ ਕਾਰਜ ਕੀਤੇ ਹਨ | ਅੱਜ ਦੇ ਪ੍ਰਸੰਗ ਵਿਚ ਲੋੜ ਹੈ ਕਿ ਸਾਡੇ ਲੇਖਕ ਆਪਣੀ ਇਸ ਜ਼ਿਮੇਵਾਰੀ ਨੂੰ ਸਮਝਣ |
                
`ਸਿਰਜਣਾ ` ਦੇ ਅੰਕ 167 (ਜਨਵਰੀ -ਮਾਰਚ 2013 ) ਦੀ ਸੰਪਾਦਕੀ

Comments

Gurmeet Sandhu

ਬਹੁਤ ਸੰਵੇਦਨਾ ਭਰਪੂਰ ਸੰਪਾਦਕੀ .........

Rajinder

Bahut sohna likhiaa Raghveer g

Rajinder Aatish

Behatreen....

shashi pal samundra

Ikk ajiha sachch jihnun kise ve " sadi sanskriti " vgaira jheena fazzol lafafebajeean nal jhuthlaya nahin ja sakda ! main ih Sirjana vich vi Parh liya se, pr ethey parhna vi changa laggia hai. Ih vadh ton vadh lokan nal share hona chaheenda hai

ਅਵਤਾਰ ਸਿਧੂ

Windows LiveWindows Live™ Hotmail (35) Messenger (0) SkyDrive MSN ▼ avtar sidhu profile | sign out Hotmail Inbox (35) More actions for inbox Show/hide foldersFolders More actions for folders Junk (3) Drafts (5) Sent Deleted (1) angle New folder Show/hide quick viewsQuick views More actions for quick views Documents Flagged (30) Photos New category Show/hide messengerMessenger More Messenger actions Want to chat via Messenger from your inbox? Just add friends. Sign out of Messenger Home Contacts Calendar New | Reply Reply all Forward | Delete Junk Sweep ▼ Mark as ▼ Move to ▼ Categories ▼ | Print [Refresh] Help Options ▼ Previous message Next message | Back to messages FW: ਸਭਿਆਚਾਰਕ ਇਨਕਲਾਬ ---ਸ਼ੁਰੁਆਤ‏ 4 messages | 0 unread | Show all [Mark this message as unread] [Delete this message] [Keep this message at the top of your inbox] 25/12/2012 Reply ▼ kamal gill To avtar sidhu excellent thanks a million if there is any thing to edit please do thanks again 2012/12/25 avtar sidhu <[email protected]> [Mark this message as unread] [Delete this message] [Keep this message at the top of your inbox] 25/12/2012 Show avtar sidhu [email protected] ਦਸਿਓ ਕਿਵੇਂ ਆ ...ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰੁਂਗਾ .... [Mark this message as unread] [Delete this message] [Keep this message at the top of your inbox] 25/12/2012 Show avtar sidhu ਬਾਈ ਜੀ ਅਧੀ ਕੁ ਟਾਇਪ ਕੀਤੀ ਦੇਖੋ ਕਿਵੇਂ ..ਆ ਜਦ ਪੂਰੀ ਹੋਗੀ ਫੇਸ੍ਬ੍ਕ ਤੇ ਜਾਏਗੀ ... [Mark this message as unread] [Delete this message] [Unflag this message] 25/12/2012 Reply ▼ a sidhu To avtar sidhu ਵਲੋਂ ਕਮਲ ਗਿੱਲ ....".I am ashamed to be Indian..." ਮੈਨੂੰ ਆਪਨੇ ਆਪ ਨੂੰ ਭਾਰਤੀ ਕਹਿੰਦਿਆਂ ਸ਼ਰਮ ਆਉਂਦੀ ਹੇ ,ਇਹ ਗਲ ਕਾਫੀ ਭਾਰਤੀਆਂ ਨੇ ਸਵੀਕਾਰ ਕਰ ਲਈ ਹੇ ! ਕਿਉਂ ?ਹੁਣ ਜਦੋਂ ਕਿਸੇ ਮੁਲਕ ਦੀ ਰਾਜਧਾਨੀ ਵਿਚ ਕਿਸੇ ਉਚ ਵਰਗ ਦੀ ਕੁੜੀ ਨਾਲ ਰੇਪ ਹੋਇਆ ! ਉਸ ਨੂੰ ਕੁੱਟ ਮਾਰ ਕੇ ਬੱਸ ਵਿਚੋਂ ਬਾਹਰ ਸੁੱਟ ਦਿਤਾ ਗਿਆ ! ਤਮਾਸ਼ਬੀਨ ਲੋਕਾਂ ਨੇ ਬਲਾਤਕਾਰੀਆਂ ਨੂੰ ਕੁੱਟਣਾ /ਫੜਣਾ ਤਾਂ ਕੀ ,ਕੁੜੀ ਤੇ ਚਾਦਰ ਵੀ ਨਾ ਪਾਈ !ਹੁਣ ਇਹਨਾ ਤ੍ਮਾਸ੍ਬੀਨਾ ਚ ਬਾਪ ਵੀ ਹੋਣਗੇ, ਭਰਾ ਵੀ ਹੋਣਗੇ ਤੇ ਪਤੀ ਵੀ ਹੋਣਗੇ !ਹੁਣ ਜਦੋਂ ਦੇਸ਼ ਦੀ ਜਨਤਾ ਦਾ ਸਭਿਆਚਾਰ ਹੀ ਖੱਸੀ ਹੇ ਤਾਂ ਕੀ ਆਸ ਕਰੋਗੇ !ਇਹੋ ਲੋਕ ਘਰ ਜਾ ਕੇ ਆਪਣੀ ਮਾਂ ਨੂੰ ਭੈਣ ਨੂੰ ਧੀ ਨੂੰ ਕੇਹੜੀਆਂ ਨਜ਼ਰਾਂ ਨਾਲ ਦੇਖਣਗੇ ?ਰੇਪ ੧੯੪੭ ਚ ਜਿਸ ਪੈਮਾਨੇ ਤੇ ਹੋਏ ਆਜ਼ਾਦੀ ਤੋਂ ਬਾਅਦ ਦੇ 65 ਸਾਲਾਂ ਦਲਿਤਾਂ ਨਾਲ, ਘੱਟ ਗਿਣਤੀਆਂ ਨਾਲ ਆਦੀਵਾਸੀਆਂ ਨਾਲ ਹੋਏ ,ਤੇ ਹੋ ਰਹੇ ਹਨ ,ਤੇ ਵਧ ਰਹੇ ਹਨ ! ਰੇਪ ਕਰਨ ਵਾਲਿਆਂ ਦਾ ਵਡਾ ਹਿਸਾ ਉਚ ਜਾਤਾਂ ਦੇ ਮਰਦਾਂ ਦਾ , ਫੌਜੀ/ਨੀਮ ਫੌਜੀ ,ਪੋਲੀਸ ਫੋਰਸ ਦਾ ਹੁੰਦਾ ਹੇ ! ਜੇ ਰੇਪ ਕਰਨ ਵਾਲੇ ਆਪਣੀ ਹੀ ਜਾਤ ਵਿਚ ਰੇਪ ਕਰਨ ਤਾਂ ਇਹ ਕਨੁਨੀ /ਗੈਰ੍ ਕਨੁਨੀ ਤਰੀਕੇ ਨਾਲ ਹੂੰਝ ਕੇ ਪਰਦੇ ਹੇਠ ਕਰ ਦਿੱਤੇ ਜਾਂਦੇ ਹਨ! ਜੇ ਰੇਪ ਕਰਨ ਵਾਲਾ ਉਚੀ ਜਾਤ ਦਾ ਹੇ ਤੇ ਔਰਤ ਨੀਵੀਂ ਜਾਤ ਦੀ ਹੈ,ਤਾਂ ਕੋਈ ਵੀ ਸੁਣਵਾਈ ਨਹੀਂ ! ਬਹੁਤੇ ਜਿਆਦਾ ਕੇਸਾਂ ਵਿਚ ਨੀਵੀਂ ਜਾਤੀ /ਘੱਟ ਗਿਣਤੀਆਂ ਦੀਆਂ ਔਰਤਾਂ ਨੂੰ ਜਾਨ ਵੀ ਗਵਾਉਣੀ ਪੈਂਦੀ ਹੈ!ਤਕਰੀਬਨ 90% ਕੇਸ ਤਾਂ ਰਿਪੋਰਟ ਹੀ ਨਹੀਂ ਹੁੰਦੇ ਕਿਉਂਕੇ ਭਾਰਤੀ ਸਭਿਆਚਾਰ ਵਿਚ , ਇਹ ਇਜੱਤ ਮਿੱਟੀ ਚ ਰਲਾਉਣ ਵਾਲੀ ਗਲ ਹੇ ! ਗਰੀਬ ਦੀ ਇਜੱਤ ਹੁੰਦੀ ਹੀ ਨਹੀਂ ! ਅਮੀਰ ਨੂੰ ਇਜੱਤ ਨਾਲ ਕੋਈ ਫਰਕ ਨਹੀਂ ਪੇਂਦਾ ,ਉਹ ਪੈਸੇ ਨਾਲ ਖਰੀਦ ਸਕਦੇ ਹਨ ! ਮਧ ਵਰਗ ,ਇਸ ਸੜੇ ਬੋਧਿਕ ,ਮਾਨਸਕ ਸਮਾਜ਼ ਚ ਡਰ ਡਰ ਕੇ ਜਿੰਦਗੀ ਬਿਤਾਉਣ ਨਾਲ ਇਜੱਤ ਨੂੰ ਜਾਨ ਤੋਂ ਵੀ ਵਧ ਮਹਤਤਾ ਦਿੰਦੇ ਹਨ ! ਘਟੋ ਘਟ ਪਿਛਲੇ 10 ਸਾਲਾਂ ਚ ਔਰਤਾਂ ਨੂੰ ਭਾਰਤ ਦੇ ਕਈ ਸ਼ਹਿਰਾਂ ਚ ਸ਼ਰੇਆਮ ਜਲੀਲ ਕੀਤਾ ਗਿਆ! ਤਮਾਸ਼ਬੀਨ ਭਾਰਤੀਆਂ ਨੇ ਅਨੰਦ ਮਾਣਿਆ! ਸਰਕਾਰਾਂ,ਰਾਜਨੀਤਕ ,ਤੇ ਸਮਾਜਿਕ ਲੀਡਰਾਂ ਨੇ ਕੁਝ ਨਾ ਕਿਹਾ ! ਪੋਲੀਸ ਦੀ ਤਾਂ ਗਲ ਕਰਨੀ ਵੀ ਸ਼ਰਮਨਾਕ ਹੈ! ਧਾਰਮਿਕ ਗੁਰੂਆਂ ,ਡੇਰੇ ਦੇ ਬਾਬੇ ਤਾਂ ਵੈਸੇ ਹੀ ਅੰਨੇ ਹੋਏ ਬੇਠੇ ਹਨ ਵਿਚਾਰੇ ! ਉਹਨਾ ਨੂੰ ਤਾਂ ਆਪਨੇ ਡੇਰਿਆਂ ਚ , ਚੁਗਿਰਦੇ ਚ ਦੇਸ਼ ਵਿਚ ਹੁੰਦੀ ਮਾਂ ,ਭੈਣ ,ਧੀ ਦੀ ਬੇਪਦੀ ਨਹੀਂ ਵਿਖਦੀ ! ਉਹ ਵਿਚਾਰੇ ਰੱਬ ਨੂੰ ਕੀ ਵੇਖ ਲੇਣਗੇ! ਉਹ ਸ਼ਾਇਦ ਭੁਲ ਗਏ ਹਨ ਕਿ ਉਹ ਵੀ ਕਿਸੇ ਮਾਂ ,ਭੈਣ ,ਧੀ ਦੀ ਕੁਖ ਚੋਂ ਪੇਦਾ ਹੋਏ ਹਨ!

Gurnaam Gill

We should try to find underlying reasons fist and then act accordingly...... ??....!!

Parandeep Kainth

Dr.Raghbir Singh Sirjna my Great Scholar Uncle---------i Really Proud of him-all the time i follow his Experience----

avtar singh billing

very touching editorial. every sensible editor should follow suit to shake these inhuman beasts .

Sayaka

Great article but it didn't have evrnithyeg-I didn't find the kitchen sink!

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ