Tue, 16 July 2024
Your Visitor Number :-   7189856
SuhisaverSuhisaver Suhisaver

ਅਮਿਤੋਜ : ਗੁਆਚੀ ਪੁਸ਼ਤ ਦਾ ਪ੍ਰਵਚਨ -ਗੁਰਬਚਨ

Posted on:- 30-03-2012

suhisaver

ਅਮਿਤੋਜ ਚੰਡੀਗੜ ਦੇ ਪੰਜਾਬੀ ਵਿਭਾਗ ’ਚ 1969 ’ਚ ਆਇਆ ਤੇ ਕੁੜੀਆਂ ਦਾ ਚਹੇਤਾ ਬਣ ਗਿਆ। ਉਹਦਾ ਚਿਹਰਾ ਅਭਿਨੈ ਕਰਦਾ। ਹਮਦਰਦੀ ਮੰਗਦਾ। ਸ਼ਿਕਾਇਤ ਕਰਦਾ, ਸ਼ਿਵ ਕੁਮਾਰ ਵਾਂਗ। ਇੰਜ ਲਗਦਾ ਜਿਵੇਂ ਜ਼ਿੰਦਗੀ ਉਹਨੂੰ ਤੰਗ ਕਰ ਰਹੀ ਹੈ।

ਉਦੋਂ ਮੈਂ ਯੂਨੀਵਰਸਟੀ ਦੇ ਤਿੰਨ ਨੰਬਰ ਹੋਸਟਲ ਦੀ ਡੋਰਮਿੱਟਰੀ ’ਚ ਰਹਿੰਦਾ ਸੀ। ਉਹ ਮੇਰੇ ਕਮਰੇ ’ਚ ਆ ਕੇ ਰਹਿਣ ਲੱਗਾ। ਮੇਰੇ ਕਮਰੇ ’ਚ ਇਕ ਵਾਧੂ ਬੈੱਡ ਸੀ। ਗਰਮੀ ਦੀਆਂ ਛੁੱਟੀਆਂ ਕਰਕੇ ਯੂਨੀਵਰਸਟੀ ਬੰਦ ਸੀ। ਅਮਿਤੋਜ ਦੇ ਆਉਣ ਨਾਲ ਰੌਣਕ ਹੋ ਗਈ। ਉਹ ਜਲੰਧਰੋਂ ਆਇਆ ਸੀ, ਜਿੱਥੇ ਉਹ ਸ਼ਮੀਮ ਦੇ ਨਾਂ ਹੇਠ ਕਵਿਤਾ ਲਿਖਦਾ। ਉਹਦੇ ਕਰਕੇ ਅਮਰਜੀਤ ਚੰਦਨ ਵੀ ਆ ਜਾਂਦਾ।

ਸਾਡੇ ਦੋਨਾਂ ਵਿਚਕਾਰ ਅਨੇੜਤਾ ਵਰਗੀ ਨੇੜਤਾ ਸੀ। ਉਹ ਬੋਲਦਾ ਘੱਟ, ਅਕਸਰ ਚੁੱਪ ਰਹਿੰਦਾ। ਮੈਨੂੰ ਉਹਦੀ ਚੁੱਪ ਜਾਅਲੀ ਲੱਗਦੀ, ਜਿਵੇਂ ਮੀਸਨੇ ਬੰਦੇ ਦੀ ਹੁੰਦੀ ਹੈ। ਮੈਂ ਦਿੱਲੀ ਤੋਂ ਚੰਡੀਗੜ੍ਹ ਹਰ ਹਫ਼ਤੇ ਗੇੜਾ ਮਾਰਦਾ। ਡੋਰਮਿੱਟਰੀ ਅਜੇ ਵੀ ਮੇਰੇ ਨਾਂ ’ਤੇ ਚੱਲੀ ਜਾ ਰਹੀ ਸੀ। ਮੈਂ ਉੱਥੇ ਰਹਿੰਦਾ। ਅਮਿਤੋਜ ਜਲੰਧਰ ’ਚ ਕਵਿਤਾ ਲਿਖਦਾ ਆਇਆ ਸੀ। ਚੰਡੀਗੜ੍ਹ ’ਚ ਉਹਨੇ ਨਵੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ। ਬੜੀ ਸਮਾਰਟ ਕਵਿਤਾ ਸੀ ਇਹ। ਇਹਦੀ ਲੈਅ ’ਚ ਅਨੂਠੀ ਊਰਜਾ ਸੀ। ਇਹ ਊਰਜਾ ਸਮਕਾਲੀ ਅਮਾਨਵੀ ਸਥਿਤੀ ਨਾਲ  ਮੂਕ -ਟਕਰਾਓ ਤੋਂ ਪੈਦਾ ਹੋਈ ਸੀ। ਇਹਦੀ ਕਾਵਿ-ਭਾਸ਼ਾ ’ਚ ਤਾਜ਼ਗੀ ਸੀ, ਇਸ ਭਾਸ਼ਾ ’ਚ ਉਹਦੇ ਅੰਤਹ ਦੀ ਛਾਪ ਸੀ। ਮੈਂ ਇਹਨੂੰ ਸਮਾਰਟ ਕਵਿਤਾ ਕਹਿੰਦਾ। ਉਹਦਾ ਕੱਦਕਾਠ, ਜੁੱਸਾ, ਚਿਹਰਾ, ਸਭ ਸਮਾਰਟ ਸੀ। ਉਹ ਐੱਮ. ਏ. ਪੰਜਾਬੀ ਕਰ ਰਹੀਆਂ ਕੁੜੀਆਂ ਨੂੰ ਕਵਿਤਾ ਸੁਣਾਂਦਾ। ਉਹ ਪ੍ਰਭਾਵਿਤ ਹੁੰਦੀਆਂ। ਇੱਕ ਬੜੀ ਸੁਨੱਖੀ ਕੁੜੀ ਸੀ ਇੰਦਰਜੀਤ। ਉਹ ਹੱਸਦੀ ਤਾਂ ਖਿੜੇ ਡੇਲੀਏ ਵਰਗਾ ਮੂੰਹ ਲੱਗਦਾ। ਉਹ ਅਮਿਤੋਜ ਨੂੰ ਮੁਹੱਬਤ ਦੇ ਨਾਲ ਤਰਸ ਮੁਹੱਈਆ ਕਰਦੀ। ਉਹਨੂੰ ਫੀਸ ਲਈ ਪੈਸੇ ਦੇਂਦੀ, ਜੀਹਦੀ ਉਹ ਸ਼ਰਾਬ ਪੀ ਲੈਂਦਾ। ਇੰਦਰਜੀਤ ਦੀ ਕਿਸੇ ਮੁੰਡੇ ਨਾਲ ਆਸ਼ਨਾਈ ਰਹਿ ਚੁੱਕੀ ਸੀ। ਮੁੰਡਾ ਪੁਲਿਸ ’ਚ ਭਰਤੀ ਹੋ ਕੇ ਚਲਾ ਗਿਆ ਸੀ। ਘਰ ਵਾਲਿਆਂ ਉਹਦੀ ਮਰਜ਼ੀ ਦੇ ਖਿਲਾਫ਼ ਵਿਆਹ ਕਰ ਦਿੱਤਾ। ਉਹ ਰੇਲਵੇ ਸਟੇਸ਼ਨ ਦੇ ਬਾਹਰ ਨਵੇਂ ਬਣੇ ਖਾਵੰਦ ਨੂੰ ਚਕਮਾ ਦੇ ਕੇ ਦੌੜ ਗਈ। ਭਰਾਵਾਂ ਨੇ ਉਹਦੇ ’ਤੇ ਤਸ਼ੱਦਦ ਕੀਤਾ, ਉਹ ਅੜ ਗਈ। ਹੁਣ ਪੜਣ ਲੱਗ ਪਈ ਸੀ। ਕਿੰਨਾ ਕੁਝ ਵਾਪਰ ਚੁੱਕਾ ਸੀ ਉਹਦੇ ਨਾਲ। ਤਦ ਮੈਂ ਦਿੱਲੀ ਜਾਣ ਤੋਂ ਪਹਿਲਾਂ ਯੂਨੀਵਰਸਟੀ ਦੇ ਅੰਗਰੇਜ਼ੀ ਵਿਭਾਗ ’ਚ ਆਰਜ਼ੀ ਲੈਕਚਰਾਰ ਲੱਗਾ ਹੋਇਆ ਸੀ। ਮੈਂ ਇੰਦਰਜੀਤ ਨੂੰ ਮਿਲਦਾ। ਮੇਰਾ ਦਿਲ ਕਰਦਾ ਇਹ ਕੁੜੀ ਮੇਰੀ ਦੋਸਤ ਬਣ ਜਾਵੇ। ਉਹਨੇ ਕਿਹਾ, ਬੜੀ ਦੇਰ ਹੋ ਚੁੱਕੀ ਹੈ, ਸ੍ਰੀ ਲੇਟ ਲਤੀਫ਼। ਮੈਂ ਦਿੱਲੀ ਚਲਾ ਗਿਆ। ਡੋਰਮਿੱਟਰੀ ਵਿਸ਼ਵਾਨਾਥ ਤਿਵਾੜੀ ਨੇ ਅਮਿਤੋਜ ਨੂੰ ਅਲਾੱਟ ਕਰ ਦਿੱਤੀ। ਤਿਵਾੜੀ ਹੋਸਟਲ ਨੰਬਰ ਤਿੰਨ ਦਾ ਵਾਰਡਨ ਸੀ ਤੇ ਯੂਨੀਵਰਸਟੀ ਦੇ ਪੰਜਾਬੀ ਵਿਭਾਗ ’ਚ ਰੀਡਰ।

ਸਹੂਲਤਾਂ ਦੀ ਖ਼ਾਤਰ ਅਮਿਤੋਜ ਨੇ ਵਿਸ਼ਵਾਨਾਥ ਤਿਵਾੜੀ ਦਾ ਪੱਲਾ ਘੁੱਟ ਕੇ ਫੜ ਲਿਆ। ਤਿਵਾੜੀ ਦੀ ਲੀਡਰੀ ਜ਼ਹੀਨ ਯੁਵਕਾਂ ਨੂੰ ਨਿਕਟ ਰੱਖ ਕੇ ਵੱਧ ਚਮਕਦੀ ਸੀ। ਉਹਨੇ ਅਮਿਤੋਜ ਕੋਲੋਂ ‘ਮਾਡਰਨ’ ਕਵਿਤਾ ਲਿਖਣ ਦੇ ਗੁਰ ਸਿੱਖੇ। ਤਿਵਾੜੀ ਕਵਿਤਾ ਲਿਖ ਕੇ ਅਮਿਤੋਜ ਨੂੰ ਕਹਿੰਦਾ, ‘‘ਇਹਦੇ ’ਚ ਆਧੁਨਿਕਤਾ ਪਾ ਦੇ’’।  ਅਮਿਤੋਜ ਲਈ ਏਨੀ ਕੁ ਸੇਵਾ ਮਾਮੂਲੀ ਗੱਲ ਸੀ। ਕਵਿਤਾ ਉਹਦੇ ਹੱਡਾਂ ’ਚ ਧੱਸੀ ਹੋਈ ਸੀ। ਉਹ ਦੇਰ ਤੱਕ ਤਿਵਾੜੀ ਦੀ ‘ਯੂਥ ਬ੍ਰਿਗੇਡ’ ਦਾ ਹੀਰੋ ਬਣਿਆ ਰਿਹਾ। ਇਹ ਰਿਸ਼ਤਾ ਕਾਇਮ ਇਸ ਕਰਕੇ ਜਾਰੀ ਰਿਹਾ ਕਿ ਅਮਿਤੋਜ ਮੂੰਹ ਬੰਦ ਰੱਖਦਾ, ਤੇ ਅਸੀਂ ਤਿਵਾੜੀ ਦੇ ਟੁੱਲਿਆਂ ਦਾ ਮਜ਼ਾਕ ਉੜਾਂਦੇ, ਜੀਹਦਾ ਤਿਵਾੜੀ ਨੂੰ ਪਤਾ ਸੀ। ਅਮਿਤੋਜ ਦਾਰੂ ਪੀਣ ਲੱਗੇ ਉੱਚੀ ਜਿਹੀ ਕੋਈ ਡਾਇਲਾਗ ਬੋਲਦਾ। ਅਸੀਂ ਕਹਿੰਦੇ, ‘‘ਦੇਖੋ, ਇਹ ਤਾਂ ਬੋਲਦਾ ਵੀ ਹੈ।’’ ਪਿਛਾਂਹ ਪਿੰਡ ਤੋਂ ਆਇਆ ਹੋਣ ਕਰਕੇ, ਜਿਵੇਂ ਕਿ ਨਿੱਕੀ ਥਾਂ ਤੋਂ ਵੱਡੀ ਥਾਂ ਪੁੱਜਣ ਵਾਲੇ ਯੁਵਕ ਕਰਦੇ ਹਨ, ਉਹਨੂੰ ਸਹਿਮ ਸੀ ਮਾੜੇ ਚੰਗੇ ਬੋਲ ਮੂੰਹ ’ਚੋਂ ਨਿਕਲਣ ਨਾਲ ਭਵਿੱਖ ਖਰਾਬ ਹੋ ਸਕਦਾ ਹੈ। ਮੇਰਾ ਸਿਲਸਿਲਾ ਉਲਟ ਇਸ ਕਰਕੇ ਵੀ ਸੀ ਕਿ ਮੈਂ ਪੰਜਾਬੀ ਅਕਾਦਮਿਕਤਾ ਦਾ ਹਿੱਸਾ ਨਹੀਂ ਸੀ। ਮੈਂ ਕਿਸੇ ਤੋਂ ਨੌਕਰੀ ਨਹੀਂ ਸੀ ਲੈਣੀ, ਨਾ ਪੰਜਾਬੀ ਦੇ ਮਹਾਂਰਥੀਆਂ ਨਾਲ ਪੀਐੱਚ ਡੀ ਕਰਨੀ ਸੀ।

ਅਮਿਤੋਜ ਦੀ ਕਵਿਤਾ ਪੜ ਕੇ ਲੱਗਦਾ ਜਿਵੇਂ ਉਹ ‘ਵਿਕਟਮ’ ਕੰਪਲੈਕਸ ਦਾ ਸ਼ਿਕਾਰ ਹੋਵੇ; ਜਿਵੇਂ ਉਹਨੂੰ ਸਮਝ ਨਾ ਆ ਰਹੀ ਹੋਵੇ ਉਹ ਕੀ ਹੈ, ਉਹਦੇ ਨਾਲ ਕੀ ਹੋ ਰਿਹਾ ਹੈ। ਜੋ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ। ਉਹ ਨਾ ਜ਼ਿੰਦਗੀ ਅਤੇ ਨਾ ਕਿਤਾਬਾਂ ਦਾ ਗਹਿਰਾਈ ਨਾਲ ਅਧਿਐਨ ਕਰਦਾ। ਉਹਦੇ ਲਈ ਸੰਸਾਰ ਬੇਦਰਦੀ ਤੇ ਨਿਰਮਰਮਤਾ ਦਾ ਆਲਮ ਸੀ, ਇਸ ਕਰਕੇ ਓਪਰਾ ਸੀ। ਉਹਦੀ ਆੜੀ ਨਿੱਕੇ ਜਿਹੇ ਦਾਇਰੇ ਦੇ ਬੰਦਿਆਂ ਨਾਲ ਹੁੰਦੀ, ਜੋ ਜਲੰਧਰ ’ਚ ਉਹਦੇ ਨਾਲ ਸਨ। ਸਭਨਾਂ ਨੇ ਸ਼ਾਮ ਨੂੰ ਬੋਤਲ ’ਚ ਜਾ ਪ੍ਰਸਥਾਣ ਕਰਨਾ ਹੁੰਦਾ। ਸ਼ਰਾਬ ਦਾ ਸੇਵਨ ਦਿਨੇ ਵੀ ਹੋਣ ਲੱਗ ਪਿਆ ਸੀ। ਇਹ ਸਿਲਸਿਲਾ ਅਮੋੜ ਸੀ। ਇਸ ਵਿਚ ਹੀ ਖੁਦ-ਫ਼ਰੇਬੀ ਜਿਹਾ ਸਕੂਨ ਸੀ, ਚੜਤ ਸੀ। ਦਾਰੂ ਜ਼ਿੰਦਗੀ ਦਾ ਅੱਵਲ ਮਕਸਦ ਬਣ ਗਿਆ। ਬਾਕੀ ਸਭ ਰਹਿੰਦ-ਖੂੰਹਦ ਸੀ।

ਉਹਨੂੰ ਸੀਮਤ ਰਹਿਣਾ ਚੰਗਾ ਲੱਗਦਾ। ਉਹ ਸੁੰਘੜਿਆ ਹੋਇਆ ਸੀ, ਇਸ ਵਿਚ ਹੀ ਕਾਇਮ ਸੀ। ਸੰਤੁਸ਼ਟ ਕਦੇ ਵੀ ਦਿਖਾਈ ਨਹੀਂ ਸੀ ਦੇਂਦਾ। ਉਹਦੀ ਕਵਿਤਾ ’ਚ ਤ੍ਰਾਸਦ ਰੀਂਗ (angst)ਦੇ ਬੀਜ ਸਨ; ਉਹਦੇ ਬੋਲਾਂ ’ਚ ਇਹ ਰੀਂਗ ਦਿਖਾਈ ਦੇਂਦੀ। ਤ੍ਰਾਸਦ ਰੀਂਗ ਸ਼ਿਵ ਕੁਮਾਰ ਦੇ ਮਾਮਲੇ ’ਚ ਰੁੱਦਨੀ ਬਣ ਜਾਂਦੀ ਸੀ। ਕੁੜੀਆਂ ਸੋਚਦੀਆਂ ਇਹ ਬੰਦਾ ਸਾਡੇ ਵਾਂਗ ‘ਵਿਕਟਮ’ ਹੈ। ਉਹ ਅਮਿਤੋਜ ’ਤੇ ਮੋਹਿਤ ਹੁੰਦੀਆਂ, ਜਿਵੇਂ ਸ਼ਿਵ ’ਤੇ ਮੋਹਿਤ ਹੋਣ ਲਈ ਤਿਆਰ ਸਨ। ਕੁੜੀਆਂ ਲਈ ਖਿੱਚ ਦਾ ਕਾਰਣ ਦੋਨਾਂ ਦੀ ਸੁਨੱਖੀ ਦਿੱਖ ਸੀ। ਕਾਵਿਕਾਰੀ ਸੋਨੇ ’ਤੇ ਸੁਹਾਗੇ ਵਾਂਗ ਸੀ। ਅੱਲੜ ਕੁੜੀਆਂ ਦੀਆਂ ਨਿਗਾਹਾਂ ਨੇ ਦੋਨਾਂ ਕਵੀਆਂ ਨੂੰ ਵਿਅਕਤਿਗਤ ਵਿਕਾਸ ਤੋਂ ਉਖੇੜ ਦਿੱਤਾ। ਉਹ ‘ਛਿੰਦੇ ਪੁੱਤ’ ਬਣੇ ਰਹੇ। ਅਵਚੇਤਨੀ ਤੈਹ ’ਚ ‘ਮਾਂ-ਲੋਰੀ’ ਲਈ ਤੜਪ ਸੀ ਜਿਸ ਨੂੰ ਮਨੋਵਿਗਿਆਨ ‘ਕੁੱਖ-ਮੋਹ’ (incest feeling ) ਕਹਿੰਦਾ ਹੈ। ਵਿਹਾਰਕ ਸੰਸਾਰ ਤਲਖ਼ੀ ਦਾ ਪ੍ਰਵਚਨ ਹੈ, ਪਰਾਈ ਧਿਰ ਦਾ ਮੁਹਾਜ਼। ਤਾਂਘ ਮਾਂ ਦੀ ਕੁੱਖ ’ਚ ਮੌਜੂਦ ਅਨੰਤ ਸੁੱਖ ਦੀ ਹੈ। ਸ਼ਿਵ ਕੁਮਾਰ ਦੀ ਕਵਿਤਾ ਦੀਆਂ ਤੈਹਾਂ ’ਚੋਂ ਜੋ ਨਾਦ ਸੁਣਾਈ ਦੇਂਦਾ ਉਹ ਮਾਂ-ਕੁੱਖ ਲਈ ਤੜਪ ਦਾ ਪਰਤੌ ਹੈ। ਇਸੇ ਤਰ੍ਹਾਂ ਦਾ ਹੀ ਸਿਲਸਿਲਾ  (ਪਿਛਾਂਹ ਪਿੰਡ ਦੀ ਖਿੱਚ ਤੇ ਜਾਲੰਧਰ ਦੀ ਆੜੀਆਂ ਨਾਲ ਸ਼ਰਾਬ-ਨੋਸ਼ੀ ਆਦਿ ਦੀ ਲਿਲਕ) ਅਮਿਤੋਜ ਨੂੰ ਉਲਟਾਈ ਫਿਰਦਾ।

ਸੰਵੇਦਨੀ ਪੁਸ਼ਤ ਕੋਲ ਪਾਸ਼ ਵਰਗਾ ਆਕ੍ਰੋਸ਼ ਵੀ ਸੀ। ਅਮਿਤੋਜ ਦੇ ਮਾਮਲੇ ’ਚ ਇਸ ਆਕ੍ਰੋਸ਼ ਦੀ ਧੁੱਸ ਅੰਤਰ-ਯੁੱਧ ਵਾਲੀ ਸੀ। ਉਹ ਅੰਤਰ-ਯੁੱਧ ਦੀ ਸਥਿਤੀ ’ਚ ਰਹਿੰਦਾ। ਜਾਂ ਅਜਿਹੀ ਸਥਿਤੀ ਦਾ ਮੁਲੰਮਾ ਪਹਿਣ ਰੱਖਦਾ। ਉਹਨੂੰ ਜਾਅਲੀਪਣ ਹੰਢਾਣਾ ਆ ਗਿਆ ਸੀ। ਉਹਦੀ ਮਨਜੀਤ ਟਿਵਾਣਾ ਨਾਲ ਆਸ਼ਨਾਈ ਦਾ ਆਲਮ ਵੀ ਜਾਅਲੀ ਪੱਧਰ ਦਾ ਸੀ। ਉਹਦੇ ਕੋਲ ਚਿੰਤਨ ਜਾਂ ਦ੍ਰਿਸ਼ਟੀ ਤੋਂ ਸਥਿਤੀ ਦੀ ਨਿਰਖ ਪਰਖ ਕਰਨ ਦੀ ਸਮਰਥਾ ਹੋ ਵੀ ਨਹੀਂ ਸੀ ਸਕਦੀ। ਨਾ ਉਹਦੇ ’ਚ ਅਜਿਹੀ ਕੋਈ ਤਾਂਘ ਸੀ। ਅਲਪ ਸਥੂਲਤਾ ’ਚ ਹੀ ਉਹਨੂੰ ਰਾਹਤ ਮਿਲਦੀ ਸੀ, ਕਿਉਂਕਿ ਇਹਦੇ ਨਾਲ ਹੀ ਉਹਦੀ ਸੁਰ ਮਿਲਦੀ ਸੀ। ਉਹਨੇ ਕਵਿਤਾ ਨੂੰ ਵੀ ਸੰਜੀਦਗੀ ਨਾਲ ਨਹੀਂ ਲਿਆ।

ਇਹ ਪੁਸ਼ਤ ਆਪਣੇ ਆਪ ਨੂੰ ਅਸਤਿਤਵੀ ਤੌਰ ’ਤੇ ਪੀੜਤ ਮੰਨਦੀ ਪਰ ਇਹਦੇ ਚਿੱਤ ’ਚ ਇਸ ਤੋਂ ਵੱਧ ਕੋਈ ਵਿਚਾਰ ਪੈਦਾ ਨਹੀਂ ਸਨ ਹੋ ਰਹੇ। ਅਮਿਤੋਜ ਨਿੱਜ ਦੁਆਲੇ ਰੁਮਾਂਸੀ ਜਾਲ ਬੁਨਣ ’ਚ ਮਾਹਿਰ ਹੋ ਚੁੱਕਾ ਸੀ। ਇਹ ਉਹਦਾ ਸਵੈ-ਸੁਰੱਖਿਆ ਵਾਲਾ ਸੰਦ ਸੀ। ਹੋਰਾਂ ’ਤੇ ਪ੍ਰਭਾਵ ਪਾਉਣ ਦਾ ਤਰੀਕਾ ਵੀ ਸੀ। ਮੈਨੂੰ ਲੱਗਦਾ ਇਸ ਯੁਵਕ ’ਚ ਸੰਭਾਵਨਾਵਾਂ ਹਨ ਪਰ ਉਹਦਾ ਵਿਕਾਸ ਰੁੱਕ ਚੁੱਕਾ ਹੈ। ਵਿਕਾਸ ਤਦ ਹੁੰਦਾ ਜੇ ਉਹਦੇ ’ਚ ਵਿਸ਼ਵ ਗਿਆਨ ਜਾਂ ਰਚਨਾਤਮਿਕਤਾ ਦੇ ਅਪਾਰ ਵਿਸਤਾਰਾਂ ਨੂੰ ਸਮਝਣ ਦੀ ਤਾਂਘ ਹੁੰਦੀ। ਨਾ ਉਹ ਸ਼ਿਵ ਕੁਮਾਰ ਦਾ ਪਿੱਛਲੱਗ ਬਣ ਸਕਿਆ, ਨਾ ਸੁਰਜੀਤ ਪਾਤਰ ਦੀ ਸੰਵੇਦਨਾ ਦਾ ਹਮਸਫ਼ਰ। ਉਹ ਇਹਨਾਂ ਦੋਨਾਂ ਦੇ ਵਿਚ-ਵਿਚਾਲੇ ਖੜਾ ਰਿਹਾ। ਉਹਦੇ ’ਚ ਕਵਿਤਾ ਬਨਾਣ ਦੀ ਅਦੁੱਤੀ ਯੋਗਤਾ ਸੀ; ਤੇ ਇਹ ਕਵਿਤਾ ਸਿੱਧੀ ਉਸ ਯੁੱਗ ’ਚ ਪੈਦਾ ਹੋਣ ਵਾਲੇ ਉੱਖੜੇਵੇਂ ਦੀ ਉਪਜ ਸੀ ਜਿਸ ਯੁੱਗ ਤੋਂ ਉਹ ਟੁੱਟਾ ਹੋਇਆ ਮਹਿਸੂਸ ਕਰਦਾ ਸੀ। ਉਹ ਆਪਣੀ ਬੇਚਾਰਗੀ ਪ੍ਰਸਤੁਤ ਕਰਦਾ। ਕਾਹਦੀ ਬੇਚਾਰਗੀ ਸੀ ਉਹਨੂੰ? ਜਾਂ ਇਹ ਕੋਈ ਮੁਲੰਮਾ ਸੀ?  

ਵੀਹਵੀਂ ਸਦੀ ’ਚ ਦੋ ਤਰ੍ਹਾਂ ਦੇ ਕਾਵਿ ਵਿਅਕਤੀਤਵ ਦਿਸਦੇ ਹਨ: ਇਕ, ਬੌਧਿਕੀ/ਚਿੰਤਕੀ, ਸੰਦੇਹੀ। ਦੂਜੀ ਕਿਸਮ ਪੀੜਤ ਕਵੀਆਂ ਦੀ ਹੈ ਜਿਨ੍ਹਾਂ ਦੀ ਰਚਨਾਤਿਮਕਤਾ ਦੁਖ/ਦਰਦ ਤੋਂ ਉਪਜਦੀ ਹੈ। ਇਹ ਦੁੱਖ/ਦਰਦ ਜਿਵੇਂ ਧੁਰ ਅਸਤਿਤਵ ‘ਚ ਖੁੱਭਾ ਹੋਇਆ ਹੈ। ਦੂਜੀ ਤਰਾਂ ਦੇ ਕਵੀ ਪਾਪੂਲਰ ਕਿਸਮ ਦੀ ਸਾਹਿਤਕਾਰੀ ’ਚ ਘਟਨਾ ਬਣਦੇ ਰਹੇ ਹਨ। ਦੁਰਘਟਨਾ ਵੀ ਬਣੇ।  ਪਹਿਲੀ ਕਿਸਮ ਦੇ ਕਵੀ ਬਹੁਤ ਘਟ ਹਨ, ਜਿੰਨੇ ਹਨ ਉਨਾਂ ਕਰਕੇ ਪੰਜਾਬੀ ਕਵਿਤਾ ’ਚ ਗਤੀ ਪ੍ਰਗਟ ਹੁੰਦੀ ਹੈ। ਅਮਿਤੋਜ ਦਾ ਲੇਖਾ ਇਨਾਂ ਦੋਨਾਂ ਦੇ ਵਿਚ-ਵਿਚਾਲੇ ਵਾਲਾ ਸੀ। ਇਹਦਾ ਪਤਾ ਉਹਦੀ ਕਾਵਿ ਭਾਸ਼ਾ ਤੋਂ ਲੱਗਦਾ ਹੈ। ਪਿੰਡ ਤੇ ਨਗਰ ਦੀ ਦੁਵੱਲ ’ਚ ਸੰਤਾਪੀ ਸੰਵੇਦਨਾ, ਜਿਵੇਂ ਦੇਸੀ ਆਧੁਨਿਕਤਾ ਦੀ ਆਭਾ ਹੁੰਦੀ ਹੈ, ਜਾਂ ਜਿਵੇਂ ਸ. ਸ. ਮੀਸ਼ਾ ਕਵਿਤਾ ਲਿਖਦਾ ਸੀ, ਉਹਤੋਂ ਅਗਲੇ ਪੜਾਅ ਦੀ ਬਾਤ ਪਾਉਂਦੀ ਸੀ ਇਹ ਕਵਿਤਾ। ਇਹ ਕਵਿਤਾ ਦਸਦੀ ਹੈ ਕਿ ਅਮਿਤੋਜ ਜ਼ਿੰਦਗੀ ਦੇ ਅੰਤਰ-ਵਿਰੋਧਾਂ ’ਤੇ ਨਿਸ਼ਾਨ ਲਗਾਣ ਦਾ ਯਤਨ ਕਰਦਾ ਰਿਹਾ। ਉਹਦੀ ਕਵਿਤਾ ਚੋਂ ਭਾਸ਼ਕ ਕਸ਼ਮਕਸ਼ ਦੀ ਝਲਕ ਮਿਲਦੀ। ਇਸ ਕਵਿਤਾ ’ਚ ਸੰਵਾਦੀ ਗੁਣ ਹਨ।  (ਇਹੀ ਕਾਰਣ ਹੈ ਕਿ ਅਮਿਤੋਜ ਨੇ ਪਾਸ਼ ਨੂੰ ਪ੍ਰਭਾਵਿਤ ਕੀਤਾ।) ਇਹ ਕਵਿਤਾ ਸੁਨੱਖੀ ਹੈ  : ਨਵ-ਨੋਕੀਲੀ, ਚੁਸਤ, ‘ਸ਼ਾਰਪ’।  ਇਹਦੇ ਵਿਚ ਨਾਟਕੀਅਤਾ ਹੁੰਦੀ। ਇਹ ਸਿਲਸਿਲਾ ਕਾਇਮ ਰਹਿੰਦਾ ਜੇ ਸ਼ਬਦ-ਤਾਕਤ ਦਾ ਪੱਲਾ ਫੜੀ ਰੱਖਦਾ। ਹੋਇਆ ਉਲਟ। ਉਹਦੀ ਵਜੂਦੀ ‘ਘੜੀ ਰੁੱਕ ਗਈ। ਕਵਿਤਾ ਮੁੱਕ ਗਈ। ਸ਼ਰਾਬ ਉਹਦੇ ਹੋਣੇ ਦੇ ਖੋਲਾਂ ਨੂੰ ਭਰਨ ਲੱਗੀ। ਸੁਨੱਖਾ ਜਿਸਮ ਬਚਿਆ ਜੋ ਸ਼ੀਸ਼ੀ ’ਚ  ਗੁਆਚਾ ਖੁਰ/ਭੁਰ ਗਿਆ।
ਉਹਨੇ ਘੱਟ ਲਿਖਿਆ ਪਰ ਜਿੰਨਾ ਲਿਖਿਆ ਉਹਦੀ ਵੱਖਰੀ ਪਛਾਣ ਬਣ ਗਈ।
ਉਹ ਚੰਡੀਗੜ ਤੋਂ ਬਾਅਦ ਜਲੰਧਰ ਚਲਾ ਜਾਂਦਾ ਹੈ, ਆਪਣੇ ਪਿੰਡ। ਜਾਲੰਧਰ ਸ਼ਹਿਰ ਦੀ ਮੁਖ਼ਤਸਰ ਜ਼ਿੰਦਗੀ ਉਹਦਾ ਅੰਤਿਮ ਟਿਕਾਣਾ ਬਣ ਜਾਂਦੀ ਹੈ। ਸੰਵੇਦਨੀ ਮਨੁੱਖ ਮਿੱਥੀ ਹੋਈ ਸਰਹੱਦ ਅੰਦਰ ਕਿਵੇਂ ਖੁਸ਼ ਰਹਿ ਸਕਦਾ ਹੈ? ਕਿਵੇਂ ਫੈਲ ਸਕਦਾ ਹੈ?

ਸ਼ਰਾਬ ਅਮਿਤੋਜ ਦੇ ਨਿੱਜੀ ਫੈਲਾਅ ਦਾ ਇੱਕੋ ਇੱਕ ਜ਼ਰੀਆ ਬਣੀ। ਨਾਮੁਰਾਦ ਜ਼ੱਰੀਆ। ਚੰਡੀਗੜ ’ਚ ਉਹਦੀ ਮਹਿਫ਼ਲ ’ਚ ਸ਼ੌਕੀਨ ਸਿੰਘ ਪੱਤਰਕਾਰ ਹੁੰਦਾ। ਦੋਨਾਂ ਦੀ ਘਣੀ ਨੇੜਤਾ ਸੀ। ਉਹ ਦਿੱਲੀ ਪਬਲਿਸ਼ਰ ਬਲਵੰਤ ਕੋਲ ਜਾਂਦਾ। ਉੱਥੇ ਸ਼ਾਮ ਨੂੰ ਦਾਰੂ ਦੀ ਮਹਿਫ਼ਲ ’ਚ ਸੁਤਿੰਦਰ ਸਿੰਘ ਨੂਰ ਹੁੰਦਾ। ਤਦ ਅਮਿਤੋਜ ਪੀਐੱਚ. ਡੀ. ਦਾ ਥੀਸਸ ਲਿਖ ਰਿਹਾ ਸੀ।

ਚੰਡੀਗੜ ’ਚ ਅਮਿਤੋਜ ਦੀ ਮਨਜੀਤ ਟਿਵਾਣਾ ਨਾਲ ਜੋ ‘ਮੁਹੱਬਤ’ ਵਰਗੀ ਕ੍ਰੀੜਾ ਸੀ ਉਹ ਜਾਅਲੀ ਸਮਿਆਂ ਦਾ ਪ੍ਰਵਚਨ ਬਣੀ ਦਿੱਸਦੀ। ਜਾਅਲੀਪਣ ਨੇ ਦੋਨਾਂ ਨੂੰ ਇਕ ਦੂਜੇ ਦੇ ਨੇੜੇ ਖਿੱਚ ਰੱਖਿਆ ਸੀ। ਬੜਾ ਕੁਝ ਨਿਆਰਾ/ਨਾਟਕੀ ਤੇ ਗ਼ੈਰ-ਨਾਰਮਲ ਵਾਪਰਦਾ ਦਿਖਾਈ ਦੇਂਦਾ।  

ਬੇਸ਼ੱਕ ਸ਼ਰਾਬ ਤੇ ਕਲਾਕਾਰ ਦਾ ਗਹਿਰਾ ਨਾਤਾ ਹੈ। ਇਹ ਵਕਤੀ ਸਬੱਬ ਹੈ, ਸਨਸਨੀ। ਅਜਿਹੀ ਸਥਿਤੀ ’ਚ ਸਵੈ ਤੋਂ ਪਾਰ ਨਾਲ ‘ਰਿਲੇਟ’ ਹੋਣ ਦਾ ਯੰਤਰ ਟੁੱਟ ਜਾਂਦਾ ਹੈ। ਬੰਦਾ ਪੈਰਾਸਾਈਟ ਬਣ ਜਾਂਦਾ ਹੈ। ਅਜਿਹੀ ਸਥਿਤੀ ’ਚ ਉਹਦਾ ਹਰ ਐਲਾਨ ਭਰਮ ਜਾਪਦਾ ਹੈ। ਕਵਿਤਾ ਸੁਨਾਣ ਤੋਂ ਪਹਿਲਾਂ ਸ਼ਿਵ ਕੁਮਾਰ ਸ਼ਰਾਬ ਨਾਲ ਧੁੱਤ ਹੁੰਦਾ। ਧੁੱਤ ਚਿਹਰਾ ਮੰਚ/ਮਾਈਕ ਅੱਗੇ ਰੋਂਦੂ ਹੋ ਜਾਂਦਾ। (ਇਕ ਵੇਰ ਦਿੱਲੀ ਦੇ ਇੰਪੀਰੀਅਲ ਹੋਟਲ ‘ਚ ਹੋਏ ਹਿੰਦੀ-ਉਰਦੂ-ਪੰਜਾਬੀ ਦੇ ਕਵੀ ਦਰਬਾਰ ‘ਚ ਸ਼ਿਵ ਕਵਿਤਾ ਸੁਨਾਣ ਲੱਗਾ ਤਾਂ ਦਿੱਲੀ ਦੇ ਕੁਝ ਤੇਜ਼-ਤਰਾਰ ਲੇਖਕਾਂ ਨੇ ਇਕੋ ਸਾਹੇ ਕਿਹਾ: ‘ਦੇਖੋ, ਯੇਹ ਕੈਸਾ ਰੋਤਾ ਹੈ।)

ਪੰਜਾਬੀ ਸਾਹਿਤਕਾਰੀ ਦੇ ਇਹ ਛਿੰਦੇ ਪੁਤ ਕਿੰਨਾ ਕੁਝ ਪ੍ਰਾਪਤ ਕਰਕੇ ਵੀ ਅਸੰਤੁਸ਼ਟ, ਗ਼ੈਰ-ਜ਼ਿੰਮੇਵਾਰ, ਸਾਹਸਹੀਣ ਰਹੇ। ਅਬੌਧਿਕ ਮਿਡਲ ਕਲਾਸ ਦਾ ਇਹੀ ਆਲਮ ਹੈ। ਇਹ ਜਮਾਤ ਕਾਇਰ ਹੁੰਦੀ ਹੈ। ਇਹ ਮਿਹਨਤ ਕਰਨਾ ਨਹੀਂ ਚਾਹੁੰਦੀ। ਨਾ ਇਹ ਸਥਿਤੀ ਦੇ ‘ਸੱਚ’ ਨਾਲ ਟਕਰਾਣਾ ਚਾਹੁੰਦੀ ਹੈ। ਜੋ ਇਹਨੂੰ ਪ੍ਰਾਪਤ ਹੁੰਦਾ ਉਹਨੂੰ ਰੱਬੀ ਹੱਕ ਸਮਝਦੀ ਹੈ। ‘ਹੋਰ+ਹੋਰ ਦੀ ਤਾਂਘ ਨਾਲ ਸੰਤਾਪੀ ਰਹਿੰਦੀ ਹੈ। ਅੱਯਾਸ਼ੀ ਨੂੰ ਇਹ ‘ਬੋਹੇਮੀਅਨ’ ਜੀਵਨ ਸ਼ੈਲੀ ਕਹਿੰਦੀ ਹੈ। ਪ੍ਰਸਪੈਕਟਿਵ ਤੋਂ ਸੱਖਣੀ ਹੋਣ ਕਰਕੇ ਇਹ ਕਿਸੇ ਸਥਿਤੀ ਨੂੰ ਸੁਆਲ/ਸੰਦੇਹ ਰਾਹੀਂ ਨਹੀਂ ਤੱਕਦੀ। ਇਹਨੂੰ ਆਪਣੇ ਆਪ ’ਤੇ ਕਦੇ ਸ਼ੱਕ ਨਹੀਂ ਹੁੰਦਾ। ਪੰਜਾਬੀ ਸਾਹਿਤਕਾਰੀ ’ਚ ਅਨੰਤ ਨਾਂ ਹਨ ਜਿਨ੍ਹਾਂ ਦਾ ਇਹ ਖਾਸਾ ਹੈ। ਇਹ ਕਵੀ ਸਿਆਸੀ ਤੌਰ ’ਤੇ ਬੇਫ਼ਿਕਰੇ, ਨਿੱਜ ਦੇ ਰੁਮਾਂਸ ’ਚ ਫਾਥੇ, ਲਕਸ਼ਹੀਣ ਰਹੇ। ਤੁਰ ਗਏ।

ਇਸ ਗੁਆਚੀ ਪੁਸ਼ਤ ਲਈ ਜ਼ਿੰਦਗੀ ਸਨਸਨੀਆਂ ਦੀ ਆਬਸ਼ਾਰ ਹੈ। ਕਵਿਤਾ ਸਨਸਨੀ ਹੈ। ਕਈਆਂ ਲਈ ਮੰਚ ਸਨਸਨੀ ਹੈ। ਕੁਝ ਇਕਨਾਂ ਲਈ ਇਨਾਮ/ਐਵਾਰਡ ਸਨਮਾਨੀ ਹੈ।

ਤਦ ਸੁਆਲ ਪੈਦਾ ਹੁੰਦਾ ਹੈ : ਇਹ ਪੁਸ਼ਤ ਜ਼ਿੰਦਗੀ ਤੋਂ ਕੀ ਚਾਹੁੰਦੀ ਰਹੀ ਹੈ? ਇਹ  ਜ਼ਿੰਮੇਵਾਰੀ ਜਾਂ ਪ੍ਰਤਿਬੱਧਤਾ ਅਤੇ ਕਿਸੇ ਤਰਾਂ ਦੀ ਜਵਾਬਦੇਈ ਤੋਂ ਉਪਰ ਹੋਣ ਦਾ ਭਰਮ ਕਿਉਂ ਪਾਲਦੀ ਰਹੀ ਹੈ? ਕਵਿਤਾ ਨੂੰ ਇਹ ਸਨਸਨੀ ਦਾ ਜ਼ੱਰੀਆ ਕਿਉਂ ਮੰਨਦੀ ਰਹੀ ਹੈ? ਇਹ ਪੁਸ਼ਤ ਅੰਦਰੋਂ ਏਨੀ ਖਾਲੀ ਕਿਉਂ ਹੈ?

ਇਹ ਆਲਮ ‘ਆਊਟਸਾਈਡਰ’ ਬੰਦੇ ਵਰਗਾ ਨਹੀਂ ਹੈ, ਜਿਵੇਂ ਪੱਛਮੀ ਪੂੰਜੀ ਕਲਚਰ ਨੇ ਲੇਖਕਾਂ/ਕਲਾਕਾਰਾਂ ਨੂੰ ‘ਆਊਟ ਸਾਈਡਰ’ ਬਣਾਇਆ। ਕਵੀ/ਕਲਾਕਾਰ ਜਦ ‘ਆਊਟ ਸਾਈਡਰ’ ਹੁੰਦਾ ਤਾਂ ਉਹਦਾ ਕਰਤਾਰੀ ਤੇਜੱਸਵ ਮੱਘਣ ਲੱਗ ਪੈਂਦਾ। ਉਹ ਮੌਣ ਅਵਸਥਾ ’ਚ ਵੀ ਸਥੂਲ ਸਥਿਤੀ ਨਾਲ ਟਕਰਾਂਦਾ। ਇਹਦਾ ਪਤਾ ਵਾਨ ਗਾਗ ਦੀਆਂ ਕਲਾ-ਕ੍ਰਿਤੀਆਂ, ਕਾਫ਼ਕਾ ਦੇ ਨਾਵਲਾਂ, ਪਾਸ਼ ਦੀ ਖਲਲੀ ਸੁਰ, ਬਾਵਾ ਬਲਵੰਤ ਦੀ ਚਿੰਤਨੀ ਕਵਿਤਾ ਤੋਂ ਲੱਗਦਾ। ‘ਆਉਟ ਸਾਈਡਰ’ ਕਲਾਕਾਰ ’ਚ ‘ਸਮਝੋਤਾ’ ਸ਼ਬਦ ਨਹੀਂ ਹੁੰਦਾ। ਨਾ ਅਲਪ/ਲਘੂ ਸਨਸਨੀਆਂ ’ਚ ਆਸਥਾ ਹੁੰਦੀ ਹੈ।  

    ਇਕ ਸੁਆਲ ਹੈ: ਪੰਜਾਬੀ ‘ਚ ਜਿਨ੍ਹਾਂ ਯੁਵਕਾਂ ‘ਚ ਕਰਤਾਰੀ ਚਿਣਗ ਹੁੰਦੀ ਹੈ ਉਹ ਕਵਿਤਾ ਵਲ ਹੀ ਕਿਉਂ ਪਰਤਦੇ ਹਨ? ਸੰਵਾਦੀ ਪਿੜ ’ਚ ਉਹ ਦਾਖਲ ਕਿਉਂ ਨਹੀਂ ਹੁੰਦੇ? ਉਹ ‘ਕੰਮ’ ਤੋਂ ਕਿਉਂ ਕਤਰਾਂਦੇ ਹਨ?
                    
(ਗੁਰਬਚਨ ਪੰਜਾਬੀ ਦੇ ਨਾਮਵਰ ਵਾਰਤਕ ਲੇਖਕ , ਬੇਬਾਕ ਟਿਪਣੀਕਾਰ,ਆਲੋਚਕ ਤੇ ਸੁਪ੍ਰਸਿੱਧ ਅਦਬੀ ਪਰਚੇ 'ਫ਼ਿਲਹਾਲ' ਦੇ ਸੰਪਾਦਕ ਹਨ |)
ਸੰਪਰਕ: 98725 06926

Comments

Harvinder Sidhu

Gurbachan deeaa.n 2 kitaabaa.n hune aaiyaa.n ne--TABSARAA te IHH VI NE SIKANDER...

Gurpreet Kaur

sab ton sohni gal eh lagi ..ki eh amitoj bare likhya gya....

Swaran Singh

Very thought-provoking.

jasvir manguwal

Amitoj was very good poet i read his book.

joginder batth

gurbachn is gurbacan. main amitoj nu nahi janda eh meri surti ton pahiala de kavi han par main gurbachan nu jaroor janda ha. behad jaheen budhi jivi akhad, chtirkari kala da parkhu. is parkhu ne mainu vi vaan gaag asl DUTCH NAAM van khoh kionki holand di bhasha vich g nu kh bolia janda hai dian kalakrita vikhaun ate samjhaun vala gurbachan hi hai. asl vich gurbachan anterrashtri budhijivi hai jo ki badkismati naal amritsar vich janmia. us nu gusa hai ki punjabi banda us dian likhta nu samjda nahi hai jo samjhda hai oh daang lai ke gurbachan de magar pai janda hai. gurbachan lai punjabi vich likhia janda sahit bhut hi third digri da hai te bai gurbachan dia likhtan adhia ku alpbudhi punjabi pathkan lekhka nu samaj aundian han adhe ku tan gurbachan is kar ke nidi jande han ki us dian uchpai dian likhtan ohna de samaj nahi aundia jinah de samaj aundian ohna de gurbhan ne apni likhat vich gite seke hunde han meri najar vich gurbachan bhut hi siana, lathmaar, ate puvade pau bhudi jivi hai. muaf karna gurbachan da pathak joginder batth holland

Dhido Gill

ਬਹੁਤ ਸੋਹਣਾ ਲੇਖ ਆ.....ਗੁਰਬਚਨ ਨੇ ਪੰਜਾਬੀ ਨੂੰ ਬਹੁਤ ਨਵੇਂ ਸ਼ਬਦ ਦਿੱਤੇ ਹਨ

Gurdip Bhamra

ਅਮਿਤੋਜ ਬਾਰੇ ਲਿਖਿਆ ਗੁਰਬਚਨ ਦਾ ਬਹੁਤ ਹੀ ਪਿਆਰਾ ਲੇਖ, ਧੂਹ ਪਾਉਣ ਵਾਲਾ ਤੇ ਬਹੁਤ ਕੁਝ ਦ੍ਰਿਸ਼ਟੀਮਾਨ ਕਰਾਉਣ ਵਾਲਾ ਲੇਖ- ਮੁਬਾਰਕਾਂ ਗੁਰਬਚਨ ਜੀ

vinod mittal

changa laggya sir g ne sohnian gallan kittian ne . . swaal v changa a . . .sochan wali gall a . . .

DR Ranju Singh

MUBARAQ HOVE :)

Surjit Mand

ਸੋਹਣਾ ਲਿਖਿਆ ਹੈ ....ਪਸੰਦ ਆਇਆ

jasbir kalravi

u have done good job...I allways try to read about him....thx

Malkit Singh Gill

ਕਮਾਲ ਦੀ ਜਾਣਕਾਰੀ , ਹਰ ਪਹਿਲੂ ਤੋਂ ਬਹੁਤ ਵਧੀਆ

DALJINDER

do not know where is my comment just made error in security code

Avtar Sidhu

IT TOOK ME SOME TIME TO TYPE IN PUNJABI ABOUT THIS ..LIKE DALJINDER..I DO NOT KNOW WHAT HAPPEN

ਗੋਵਰਧਨ ਗੱਬੀ

ਸਾਡੇ ਕੋਲ ਹੈ ਗੁਰਬਚਨ ਸਮੇਤ ਹੈ ਕਿੰਨੇ ਲੇਖਕ ਜਿਹਨਾਂ ਨੂੰ ਪੰਜਾਬੀ ਿਲਖਣੀ ਆਉਂਦੀ ਹੈ। ਿੲਹ ਗੁਰਬਚਨ ਹੀ ਹੈ ਜਿਹੜਾ ਸ਼ਬਦਾਂ ਦਾ ਨਾਪਤੌਲ ਤੇ ਚਅਨ ਸੰਪੂਰਨਤਾ ਨਾਲ ਕਰਦਾ ਹੈ। ਅਮੀਤੋਜ਼ ਉਪਰ ਲਿਖਣਾ ਗੁਰਬਚਨ ਦੇ ਹਿੱਸੇ ਹੀ ਆਉਣਾ ਚਾਹੀਦਾ ਸੀ...ਗੁਰਬਚਨ ਜੀ ਮੁਬਾਰਕਾਂ

Chacha Daljinder Mangat

Chacha Daljinder Mangat ਮੈ ਇਥੇ ਸਿਰਫ ਅਮਿਤੋਜ ਵਾਰੇ ਜਾਣੀ ਓਸਦੀ ਕਵਿਤਾ ਵਾਰੇ ਗਲ ਕਰਨੀ ਚਹਾਂਗਾ,ਓਹ ਵੀ ਇਕ ਕਵਿਤਾ "ਇਕ ਜੰਗੀ ਕੇਦੀ ਦਾ ਪੇਗਾਮ ,ਨਾ ਮੇਰੇ ਕੋਲ ਗੁਰਬਚਨ ਵਰਗੇ ਭਾਰੇ ਸ਼ਬਦ ਹਨ ਨਾ ਅਕਲ ,ਮੈ ਪੰਜਾਬੀ ਵੀ ਬਹੁਤ ਔਖੀ ਸਿਖੀ ਹੇ ,ਇਸ ਕਰਕੇ ਮੇਰੀ ਗਰਾਮਰ ਜਾਂ ਲਿਖਣ ਢੰਗ ਵਲ ਜਾਣ ਦੀ ਗਲ ਨਹੀ ਬਣਦੀ.ਸਿਕੇ ਦੇ ਦੋ ਪ...ਾਸੇ ਹੁੰਦੇ ਨੇ .ਗੁਰਬਚਨ ਨੇ ਇਕ ਪਾਸਾ ਦੇਖਿਆ ਹੇ ਦੂਜਾ ਨਹੀ ,ਓਹ ਓਸਦੀ ਸ਼ਰਾਬ ਅਤੇ ਓਸਦੀ ਮਨਜੀਤ ਨਾਲ ਸ੍ਬੰਦਾ ਦੀ ਗਲ ਕਰਦਾ ਹੇ ,ਓਹ ਵੀ ਜਿਮੇ ਕਿਸੇ ਦੀ ਚੁਗਲੀ ਜਾਂ ਪਿਠ ਪਿਛੇ ਗਲ ਕਰਨ ਵਾਂਗ ,,ਓਹ ਕਿਤੇ ਇਹ ਸਾਬਤ ਨੀ ਕਰਦਾ ਕੀ ਓਸਨੂ ਸ਼ਰਾਬ ਦੀ ਕਿਓਂ ਆਦਤ ਸੀ ਜਾਂ ਕਿਓਂ ਅਮਿਤੋਜ ਨੂੰ ਜਲੰਦਰ ਦਾ ਹੇਰਵਾ ਹਰ ਵਕਤ ਰਹੰਦਾ ਸੀ ,ਕਿਤੇ ਵੀ ਗੁਰਬਚਨ ਨੇ ਓਸਦੀ ਕਵਿਤਾ ਦੀ ਇਕ ਲਾਇਨ ਵੀ ਨਹੀ ਲਿਖੀ ,ਨਾ ਤਾਂ ਇਹ ਲੇਖ "ਰੇਖਾ ਚਿਤਰ ਬਣ ਸਕਿਆ ਨਾ ,ਕਿਸੇ ਦੀ ਲੇਖਣੀ ਵਾਰੇ ਸਮ੍ਖਿਆ ,ਸਿਰਫ ਇਕ ਚੁਗਲੀ ਹੋ ਨਿਬੜਿਆ ਹੇ ,ਜਿਸਨੂ ਮੈ ਇਕ ਮਹਾਨ ਚੁਗਲੀ ਦਾ ਨਾ ਦਿੰਦਾ ਹਾਂ" ਅਮਿਤੋਜ ਨੂੰ ਕਵਿਤਾ ਲਿਖਣ ਲੀ ,ਸ਼ਬਦਾਂ ਦੀ ਤਲਾਸ਼ ਨਹੀ ਹੇ ,ਓਹ ਆਪਣੀ ਕਵਿਤਾ ਚ ਸ਼ਬਦ ਲਿਖ ਦਾ ਨਹੀ ,ਸ਼ਬਦ ਆਪਣੇ ਆਪ ਆਉਂਦੇ ਹਨ,ਜਿਮੇ ਕੋਈ ਚੰਗੀ ਅਤੇ ਮਹਾਰਥ ਰਖਣ ਵਾਲਾ ਪੀੜੀ ਬੁਣਦਾ ਹੇ ,ਅਤੇ ਗੁਰਬਚਨ ਓਸ ਪੀੜੀ ਦੇ ਖਤਮ ਹੋਣ ਤੋਂ ਪ੍ਹੇਲਨ ਹੀ ਓਸ ਚ ਨੁਕਸ਼ ਕਢਦਾ ਹੇ ,ਓਸਦੀਆਂ ਜਨੀ ਅਮਿਤੋਜ ਦੀ ਇਕ ਕਵਿਤਾ ਜਿਸਦਾ ਮੈ ਓਪਰ ਨਾ ਲਿਆ ਹੇ ਕਾਫੀ ਹੇ ਓਸਦੀ ਲਿਖਣ ਵਾਰੇ ,ਜੇ ਆਪਨ ਜਿਮੇ ਗੁਰਬਚਨ ਨੇ ਅਮਿਤੋਜ ਨਾਲ ਕੀਤੀ ਹੇ ,ਮੈ ਪੰਜਾਬੀ ਦੇ ਮਹਾਨ ਗੀਤ ਜਾਂ ਗ਼ਜਲ ਲਿਖਣ ਵਾਲੇ ਲੋਕਾਂ ਦੇ ਨਾ ਅਤੇ ਕਰਾਤੁਤਨ ਵਾਰੇ ਲਿਖਣ ਲਗਾਂ," ਓਹ ਚੁਗ੍ਲੀਨ ਦੀ ਕਾਫੀ ਬੜਾ ਮਹਾਨ ਗਰੰਥ ਬਣ ਸਕਦਾ ਹੇ

Malkit Singh Gill

ਅਮਿਤੋਜ ਬਾਰੇ ਭਰਪੂਰ ਜਾਣਕਾਰੀ ,ਡੂੰਘਾਈ ਤੱਕ

manjit indira

aam vang Gurbachan ne tikkha likhia hai . Bakhsda tan oh kise nu vi nahi ... marhian gallan hi chete rahidian ne akser . Fer bhala Gurbachan da ki dosh ... Kash eh tikkha +tive vi ho sake . Fir vi tikkhi kalam nu salam ... ???

Jag GoodDo

ਡਾ:ਗੁਰਬਚਨ ਵਲੋਂ ਅਮਿਤੋਜ ਤੇ ਜੋ ਵੀ ਆਲੋਚਨਾਤਮਿਕ ਲੇਖ਼ ਲਿਖਿਆ ਹੈ,ਉਹ ਪੰਜਾਬੀ ਸਾਹਿਤ ਦੇ ਖ਼ਰਗੋਸ਼ ਜਿਹੇ ਕਵੀ ਦੇ ਸੋਨੇ ਵਿਚ ਮ੍ਹੜਕੇ ਮਾਰਿਆ ਜ਼ਹਿਰ ਭਿੱਜਿਆ ਤੀਰ ਹੈ॥ ਡਾ:ਗੁਰਬਚਨ, ਅਮਿਤੋਜ ਨੂੰ ਓਨਾਂ ਕੁ ਹੀ ਜਾਣਦਾ ਹੈ ਜਿਨਾਂ ਕੋਈ ਵੀ ਆਸ਼ਕ ਆਪਣੀ ਇਕ-ਤਰਫਾ ਐਲਾਨੀ ਮਸ਼ੂਕ ਦੇ ਨਵੇਂ ਦਿਲ ਜਾਨੀ ਤੇ ਮਸ਼ੂ...ਕ ਵਲੋਂ ਸਵਿਕਾਰਤ ਪ੍ਰੇਮੀ ਨੂੰ॥ਡਾ:ਸਾਹਿਬ ਦਾ ਅਮਿਤੋਜ ਨਾਲ ਸਿਰਫ ਉਹੀ ਰਿਸ਼ਤਾ ਰਿਹਾ ਹੈ ਜੋ ਕਿਸੇ ਵੀ ਯੂਨੀਵਰਸਟੀ ਵਿਚ ਸੀਨੀਅਰ ਦਾ ਜੂਨੀਅਰ ਨਾਲ ਹੁੰਦਾ ਹੈ॥ਡਾ:ਗੁਰਬਚਨ ਉਹਨਾਂ ਤੇਜ਼ ਤਰਾਰ ਵਿਆਕਤੀਆਂ ਵਿਚੋਂ ਜਾਪਦਾ ਹੈ ਜੋ ਪੰਜਾਬ ਯੂਨੀ:ਵਿਚ ਦਾਖ਼ਲਾ ਲੈਣ ਨੂੰ ਹੀ ਇਕ ਕੁਆਲੀਫੀਕੇਸ਼ਨ ਵਜੋਂ ਵਰਤਕੇ ਨਵੇਂ ਆਏ ਪੇਂਡੂ ਤੇ ਭੋਲ਼ੇ-ਭਾਲ਼ੇ ਵਿਦਿਆਰਥੀਆਂ ਤੇ ਰੋਅਬ ਜਮਾਉਂਦੇ ਰਹੇ- ਜੋ ਕਿ ਅਮਿਤੋਜ ਨੇਂ ਕਦੇ ਵੀ ਸਵਿਕਾਰ ਨਹੀਂ ਸੀ ਕੀਤਾ॥ਲੰਬੀ ਗੱਲ ਮੁੱਕਦੀ:ਮੈਂ ਡਾ:ਗੁਰਬਚਨ ਦੀ ਹਰ ਟਿੱਪਣੀ ਤੇ ਹਵਾਲਾ ਮੇਰੇ ਯੂਨੀ:ਜਾਣ ਤੋਂ ਪਹਿਲਾਂ ਦੀਆਂ ਘਟਨਾਵਾਂ ਨਾਲ ਜੋੜਕੇ ਸੱਚ ਮੰਨ ਕਬੂਲ ਕਰ ਲੈਂਦਾ ਜੇਕਰ ਅਮਿਤੋਜ ਦੇ ਆਖ਼ਰੀ ਦਿਨ ੨੪ ਸੈਕਟਰ ਵਾਲੇ ਫਲੈਟ ਵਿਚ ਜਾਂ ਪੀ.ਯੂ.ਕੈਂਪਸ ਵਿਚ ਸਾਡੇ ਨਾਲ ਨਾਂ ਬੀਤੇ ਹੁੰਦੇ॥(ਜਗ਼ਾ ਦੀ ਕਮੀ ਹੈ,ਪਰ ਕਿਸੇ ਵੀ ਸਵਾਲ ਲਈ ਮੇਰਾ ਦਰ ਖੁੱਲਾ ਹੈ॥

Daljit S Boparai

ਅਮਿਤੋਜ ਬਾਰੇ ਐਨਾ ਵੀ ਡੂੰਘਾ ਨਹੀ ਲਿਖਿਆ ਕਿ ਟੋਆ ਹੀ ਪੈ ਜਾਵੇ | ਦਰਅਸਲ ਗੁਰਬਚਨ ਸਵਰਗੀ ਕਵੀ ਦੇ ਮੋਢਿਆਂ ਤੋਂ ਦੀ ਚਲਾ ਕਿ ਜਿਆਦਾਤਰ ਆਪਣੇ ਬਾਰੇ ਹੀ ਦੱਸਣਾ ਚਾਹੁੰਦਾ ਏ ਉਹ ਕਿਨੇ ਕੁ ਪਾਣੀ ਚ ਹੈ | ਜੋਗਿੰਦਰ ਬਾਠ ਉਸਨੂੰ ਪੰਜਾਬੀ ਸਾਹਿਤ ਦਾ ਟੌਪਰ ਮੰਨਦਾ ਹੇ , ਇਹੋ ਜੇ ਟੌਪਰ ਹੋਰ ਵੀ ਕਈ ਨੇ ਜਿਹੜੇ ਔਖੇ ਤੇ ਭਾਰੀ ਸ਼ਬਦ ਵਰਤਣ ਨੂੰ ਆਪਣੀ ਵਿਦਵਤਾ ਸਮਝੀ ਬੈਠੇ ਨੇ

raman sharma

joginder batth de soch lagda garbachen tak he hai......

gsg

This bs doesn't make any sense

CoreyRouse

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Spompaf

Strenuous exercise marathon running feverhematuria is generally harmless. https://newfasttadalafil.com/ - Cialis <a href=https://newfasttadalafil.com/>is generic cialis available</a> acheter viagra paris en antony Ebvord chondro cartilage achondroplasia This is an inherited condition in which the bones of the arms and legs fail to grow to normal size because of a defect in cartilage and bone formation. https://newfasttadalafil.com/ - Cialis Jbuwgi James Simpson discovered chloroform was an anesthetic in see p.

unressCef

identified early histopathologic evidence of coronary artery microcirculatory endothelial damage in an animal model of anthracycline cardiotoxicity 104. <a href=http://tamoxifenolvadex.com/>tamoxifen and uterine cancer</a> Balloon-injury studies are commonly performed in rodents, particularly rats, to investigate mechanisms of vascular injury.

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ