Fri, 19 April 2024
Your Visitor Number :-   6982709
SuhisaverSuhisaver Suhisaver

ਸਮਾਰਟ ਫੋਨ ਦੇ ਜਾਲ ਵਿੱਚ ਫਸਿਆ ਮਨੁੱਖ -ਭੁਪਿੰਦਰ ਸਿੰਘ ਬੱਤਰਾ (ਡਾ.)

Posted on:- 13-10-2014

suhisaver

ਸਮੇਂ ਦੇ ਤੇਜ਼ ਗੇੜ ਨਾਲ ਅੱਜ ਮੀਡੀਆ ਤਕਨਾਲੋਜੀ ਦੇ ਖੇਤਰ ਵਿੱਚ ਵੀ ਵੱਡੀ ਤੋਂ ਵੱਡੀ ਕਾਢ ਆਪਣੀ ਸ਼ਾਨ-ਓ-ਸ਼ੌਕਤ ਗੁਆ ਰਹੀ ਹੈ। ਟੈਲੀਗ੍ਰਾਫ਼, ਟੈਲੀਫ਼ੋਨ, ਪ੍ਰਿੰਟ ਮੀਡੀਆ, ਰੇਡੀਓ, ਟੀ.ਵੀ. ਅਤੇ ਫ਼ਿਲਮਾਂ ਤੋਂ ਬਾਅਦ ਜਿਸ ਨਵੀਂ ਤਕਨਾਲੋਜੀ ਨੇ ਦਸਤਕ ਦਿੱਤੀ ਹੈ, ਉਸ ਨੂੰ ਅਸੀਂ ਨਿਊ ਮੀਡੀਆ ਕਹਿਣ ਲੱਗੇ ਹਾਂ। ਅੱਜ ਮੀਡੀਆ ਨੇ ਸੰਚਾਰ ਦੇ ਖੇਤਰ ਵਿੱਚ ਉਹ ਕੁਝ ਕਰ ਕੇ ਵਿਖਾ ਦਿੱਤਾ ਹੈ, ਜਿਸ ਬਾਰੇ ਮਨੁੱਖ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ। ਜੇ ਨਵੇਂ ਮੀਡੀਆ ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਅਜਿਹਾ ਮੀਡੀਆ ਜੋ ਕਿਸੇ ਵੀ ਸਮੇਂ, ਕਿਸੇ ਵੀ ਜਗ੍ਹਾ, ਕਿਸੇ ਡਿਜ਼ੀਟਲ ਉਪਕਰਣ ਰਾਹੀਂ ਤੁਹਾਡੇ ਮਨਚਾਹੇ ਸਵਾਲਾਂ, ਮਨਚਾਹੀ ਆਡੀਓ-ਵੀਡੀਓ ਅਤੇ ਮਨਚਾਹੇ ਵਿਸ਼ਾ-ਵਸਤੂ ਦੀ ਪੂਰਤੀ ਕਰਦਾ ਹੋਵੇ। ਸਾਇੰਸ ਨੇ ਅਜਿਹਾ ਉਪਕਰਣ ਸਮਾਜ ਨੂੰ ਸਮਾਰਟ ਫੋਨ ਦੇ ਰੂਪ ਵਿੱਚ ਦਿੱਤਾ ਹੈ।



ਸਮਾਰਟ ਫੋਨ ਨੂੰ ਜੇਕਰ ਜਾਦੂ ਦੀ ਡੱਬੀ ਜਾਂ ਕਹਾਵਤ ਅਨੁਸਾਰ ਇਹ ਕਹਿ ਲਿਆ ਜਾਵੇ ਕਿ ਸਮਾਰਟ ਫੋਨ ਇੱਕ ਅਜਿਹਾ ਜਿੰਨ ਹੈ, ਜਿਸ ਨੂੰ ਆਵਾਜ਼ ਮਾਰੋ ਤਾਂ ਸੈਕਿੰਟਾਂ ਵਿੱਚ ਉਹ ਦੁਨੀਆਂ ਭਰ ਦੀ ਹਰ ਸ਼ੈਅ ਸਕਰੀਨ ’ਤੇ ਤੁਹਾਡੇ ਸਾਹਮਣੇ ਪੇਸ਼ ਕਰ ਦੇਵੇਗਾ। ਸ਼ੁਰੂ-ਸ਼ੁਰੂ ਵਿੱਚ ਇੰਟਰਨੈੱਟ ਦੀ ਵਰਤੋਂ ਕੰਪਿਊਟਰ-ਲੈਪਟਾਪ ਰਾਹੀਂ ਹੁੰਦੀ ਸੀ ਪਰ ਨਵੀਂ ਤਕਨਾਲੋਜੀ ਦੇ ਆਉਣ ਨਾਲ ਇਸ ਦੀ ਵਰਤੋਂ ਆਈ ਪੈਡ ਮੋਬਾਈਲ ਆਦਿ ਰਾਹੀਂ ਜ਼ਿਆਦਾ ਹੋਣ ਲੱਗ ਪਈ। ਮੋਬਾਈਲ ਹਰ ਸਮੇਂ ਜੇਬ ਵਿੱਚ ਹੋਣ ਕਰ ਕੇ ਇੰਟਰਨੈੱਟ ਦੀ ਵਰਤੋਂ ਕਰਨਾ ਆਸਾਨ ਹੋ ਗਿਆ ਹੈ। ਅੱਜ ਮੋਬਾਈਲ ਵਿੱਚ ਹਰ ਕਿਸਮ ਦੀਆਂ ਐਪਲੀਕੇਸ਼ਨਜ਼ ਆ ਰਹੀਆਂ ਹਨ। ਇਸ ਲਈ ਹਰ ਤਕਨਾਲੋਜੀ ਨਾਲ ਪੂਰੀ ਤਰ੍ਹਾਂ ਲੈੱਸ ਮੋਬਾਈਲ ਨੂੰ ਸਮਾਰਟ ਫੋਨ ਕਿਹਾ ਜਾਣ ਲੱਗ ਪਿਆ ਹੈ। ਸਮਾਰਟ ਫੋਨ ਵਿੱਚ ਲਿਖਤੀ ਮੈਸਿਜ, ਆਡੀਓ/ ਵੀਡੀਓ ਮੈਸਿਜ, ਸਟਿਲ ਫੋਟੋ ਅਤੇ ਵੀਡੀਓ ਰਿਕਾਰਡਿੰਗ ਦੇ ਨਾਲ-ਨਾਲ ਟੀ. ਵੀ. ਚੈਨਲ ਅਤੇ ਫ਼ਿਲਮਾਂ ਨੂੰ ਵੇਖਣ ਵਾਸਤੇ ਭਰਪੂਰ ਫੀਚਰ ਦਿੱਤੇ ਗਏ ਹਨ।

ਸਮਾਰਟ ਫੋਨ ਵਰਤੋਂਕਾਰ ਕਿਸੇ ਪੱਤਰਕਾਰ ਤੋਂ ਘੱਟ ਨਹੀਂ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕੋਈ ਘਟਨਾ ਵਾਪਰ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਖ਼ਬਰ/ਤਸਵੀਰ ਲੋਕਾਂ ਕੋਲ ਇੰਟਰਨੈੱਟ ਰਾਹੀਂ ਸਿੱਧੀ ਹੀ ਵੱਟਸ ਐਪ, ਫੇਸਬੁੱਕ, ਟਵਿੱਟਰ, ਈ-ਮੇਲ ਆਦਿ ਰਾਹੀਂ ਪਹੁੰਚ ਜਾਂਦੀ ਹੈ। ਇਸ ਨਵੇਂ ਮੀਡੀਆ ਨੇ ਸਾਡੇ ਟੀ.ਵੀ ਚੈਨਲਾਂ, ਰੇਡੀਓ, ਅਖ਼ਬਾਰਾਂ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ। ਸ਼ਾਇਦ ਇਸੇ ਕਾਰਨ ਹੀ ਟੀ. ਵੀ. ਚੈਨਲਾਂ ਅਤੇ ਵੱਡੇ ਅਖ਼ਬਾਰਾਂ ਨੇ ਨਾਗਰਿਕ ਪੱਤਰਕਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ।

ਅੱਜ ਮੋਬਾਈਲ ਉੱਪਰ ਨਿਰਭਰਤਾ ਏਨੀ ਵਧ ਗਈ ਹੈ ਕਿ ਜੇ ਕਿਸੇ ਦਿਨ ਫੋਨ ਘਰ ਰਹਿ ਜਾਵੇ ਤਾਂ ਸਮਾਂ ਲੰਘਉਣਾ ਮੁਸ਼ਕਲ ਹੋ ਜਾਂਦਾ ਹੈ। ਤੁਸੀਂ ਆਪਣੇ ਆਲ਼ੇ-ਦੁਆਲ਼ੇ ਸੜਕ ਉੱਪਰ ਅਕਸਰ ਦੇਖਦੇ ਹੋ ਕਿ ਕੋਈ ਨਾ ਕੋਈ ਮੁੰਡਾ-ਕੁੜੀ ਟੇਢੀ ਗਰਦਨ ਕਰ ਕੇ ਸਕੂਟਰ/ਮੋਟਰ ਸਾਈਕਲ ਚਲਾ ਰਿਹਾ ਹੁੰਦਾ ਹੈ ਧਿਆਨ ਨਾਲ ਦੇਖਣ ’ਤੇ ਹੀ ਪਤਾ ਲਗਦਾ ਹੈ ਕਿ ਉਹ ਤਾਂ ਮੋਬਾਈਲ ਫੋਨ ’ਤੇ ਗੱਲਾਂ ਕਰ ਰਿਹਾ ਹੈ। ਸਾਰਾ ਦਿਨ ਚੈਟਿੰਗ, ਗਾਣੇ, ਵੀਡੀਓ, ਮੈਸੇਜ, ਚੁਟਕਲੇ, ਕਾਰਟੂਨ, ਵੀਡੀਓ ਪ੍ਰਾਪਤ ਕਰਨ ਅਤੇ ਭੇਜਣ ਵਿੱਚ ਹੀ ਸਾਡਾ ਨੌਜਵਾਨ ਤਾਂ ਕੀ ਅੱਧਖੜ ਉਮਰ ਵਾਲੇ ਵੀ ਘੱਟ ਨਹੀਂ। ਏ.ਸੀ. ਨੀਲਸਨ ਦੀ ਸਮਾਜਿਕ ਮੀਡੀਆ ਰਿਪੋਰਟ 2012 ਅਨੁਸਾਰ ਦੇਸ਼ ਵਿੱਚ 82 ਫ਼ੀਸਦੀ ਕਾਲਜ ਦੇ ਵਿਦਿਆਰਥੀ ਸਮਾਜਿਕ ਮੀਡੀਆ ਦੇ ਵਰਤੋਂਕਾਰ ਹਨ। ਭਾਰਤ ਵਾਸੀ ਔਸਤਨ ਲਗਪਗ 30 ਮਿੰਟ ਹਰ ਰੋਜ਼ ਸਮਾਜਿਕ ਮੀਡੀਆ ਦੀ ਵਰਤੋਂ ਕਰਦੇ ਹਨ। ਸਮਾਰਟ ਫੋਨ ਕਾਰਨ ਮੀਡੀਆ ਦੀ ਵਰਤੋਂ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਅੱਜ ਮਹਿੰਗੇ ਤੋਂ ਮਹਿੰਗਾ ਫੋਨ ਰੱਖਣਾ ਸਟੇਟਸ ਦੀ ਨਿਸ਼ਾਨੀ ਬਣਦਾ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਹਿੰਗੇ ਫੋਨ ਰੱਖਣ ਦੇ ਸ਼ੌਕ ਨੇ ਮਾਪਿਆਂ ਲਈ ਕਈ ਪਰੇਸ਼ਾਨੀਆਂ ਪੈਦਾ ਕਰ ਦਿੱਤੀਆਂ ਹਨ। ਮਾਪੇ ਅੱਜ ਬੱਚਿਆਂ ਅੱਗੇ ਬੇਵੱਸ ਦਿਖਾਈ ਦੇ ਰਹੇ ਹਨ।

ਸਮਾਰਟ ਫੋਨ ਨੇ ਅਧਿਆਪਕ ਦੀ ਮਹੱਤਤਾ ਘਟਾ ਦਿੱਤੀ ਹੈ। ਵਿਦਿਆਰਥੀ ਹਰੇਕ ਸਵਾਲ ਦੇ ਜਵਾਬ ਵਿੱਚ ਜਿੱਥੇ ਕੁਝ ਸਾਲ ਪਹਿਲਾਂ ਅਧਿਆਪਕ ਉੱਪਰ ਨਿਰਭਰ ਰਹਿੰਦੇ ਸਨ, ਹੁਣ ਉਨ੍ਹਾਂ ਦਾ ਅਧਿਆਪਕ ਸਮਾਰਟ ਫੋਨ ਬਣ ਗਿਆ ਹੈ। ਸਮਾਰਟ ਫੋਨ ਕੁਝ ਸੈਕਿੰਟਾਂ ਵਿੱਚ ਹੀ ਉਨ੍ਹਾਂ ਦੇ ਹਰ ਸੁਆਲਾਂ ਦੇ ਜਵਾਬ ਦੇ ਦਿੰਦਾ ਹੈ। ਹਰੇਕ ਵਿਸ਼ੇ ਦੇ ਵਿਦਿਆਰਥੀਆਂ ਨੂੰ ਇੰਟਰਨੈੱਟ ਰਾਹੀਂ ਪੜ੍ਹਨ ਲਈ ਨੋਟਿਸ ਮਿਲ ਜਾਂਦੇ ਹਨ। ਹੁਣ ਵਿਦਿਆਰਥੀ ਦਾ ਧਿਆਨ ਕਲਾਸ ਰੂਮ ਵਿੱਚ ਅਧਿਆਪਕ ਵੱਲ ਘੱਟ ਅਤੇ ਸਮਾਰਟ ਫੋਨ ਵੱਲ ਵਧੇਰੇ ਹੁੰਦਾ ਹੈ। ਇਹੀ ਹਾਲ ਕਿਤਾਬਾਂ ਦਾ ਹੋ ਰਿਹਾ ਹੈ। ਕਿਤਾਬ ਜਦੋਂ ਮਾਰਕੀਟ ਵਿੱਚ ਪਹੁੰਚਦੀ ਹੈ ਤਾਂ ਉਸ ਵਿਚਲੀ ਜਾਣਕਾਰੀ ਕਾਫ਼ੀ ਪੁਰਾਣੀ ਹੋ ਚੁੱਕੀ ਹੁੰਦੀ ਹੈ। ਅੱਜ ਅਧਿਆਪਕ ਵੀ ਆਪਣੇ ਵਿਸ਼ੇ ਨਾਲ ਸਬੰਧਤ ਨਵੀਂ ਜਾਣਕਾਰੀ ਲਈ ਇੰਟਰਨੈੱਟ ਉੱਪਰ ਨਿਰਭਰ ਹੈ। ਹਰੇਕ ਕਿਸਮ ਦੀ ਜਾਣਕਾਰੀ ਦਾ ਸਰੋਤ ਚਾਹੇ ਉਹ ਅਧਿਆਪਕ ਹੈ ਜਾਂ ਵਿਦਿਆਰਥੀ ਸਮਾਰਟ ਫੋਨ ’ਤੇ ਹੀ ਨਿਰਭਰ ਹੁੰਦਾ ਜਾ ਰਿਹਾ ਹੈ। ਅੱਜ ਦੀ ਇੰਟਰਨੈੱਟ ਦੁਨੀਆਂ ਨੇ ਅਧਿਆਪਕ ਨੂੰ ਉਸ ਦੀ ਭੂਮਿਕਾ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸਮਾਰਟ ਫੋਨ ’ਤੇ ਵਿਸ਼ਵ ਦਾ ਹਰ ਐਨਸਾਈਕਲੋਪੀਡੀਆ ਉਪਲਬਧ ਹੈ। ਵਿਦਿਆਰਥੀ ਨੇ ਕੋਈ ਮਾਡਲ ਸਮਝਣਾ ਹੋਵੇ, ਘਰੇਲੂ ਸੁਆਣੀ ਨੇ ਕੋਈ ਡਿਸ਼ ਬਣਾਉਣੀ ਹੋਵੇ, ਕਿਸੇ ਮਰੀਜ਼ ਨੇ ਦਵਾਈਆਂ ਦੇ ਨਾਂਹ-ਪੱਖੀ ਪ੍ਰਭਾਵ ਵੇਖਣੇ ਹੋਣ, ਕਿਸੇ ਨੇ ਕੋਈ ਚੀਜ਼ ਖ਼ਰੀਦਣੀ ਹੋਵੇ, ਰੇਲ ਟਿਕਟ, ਜਹਾਜ਼ ਦੀ ਟਿਕਟ ਜਾਂ ਕਿਸੇ ਵੱਡੇ ਸ਼ਹਿਰ ਵਿੱਚ ਕਿਸੇ ਦੇ ਘਰ ਦਾ ਰਸਤਾ ਲੱਭਣਾ ਹੋਵੇ ਇਹ ਸਮਾਰਟ ਫੋਨ ਹਰ ਜ਼ਰੂਰਤ ਸੈਕਿੰਟਾਂ ’ਚ ਪੂਰੀ ਕਰਦਾ ਹੈ।

ਇਸ ਨਵੀਂ ਤਕਨਾਲੋਜੀ ਨੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇੱਕ ਪਰਿਵਾਰ ਵਾਂਗ ਨੇੜੇ ਲਿਆ ਦਿੱਤਾ ਹੈ। ਅੱਜ ਬਹੁਤ ਸਾਰੀਆਂ ਪੰਜਾਬੀ ਵੈੱਬ-ਸਾਈਟਸ ਹਨ,ਜਿਨ੍ਹਾਂ ’ਤੇ ਪੰਜਾਬੀ ਸਿੱਖਣ ਤੋਂ ਲੈ ਕੇ ਪੰਜਾਬੀ ਸਭਿਆਚਾਰ, ਧਰਮ, ਇਤਿਹਾਸ, ਫਿਲਾਸਫੀ ਆਦਿ ਹਰ ਕਿਸਮ ਦੇ ਵਿਸ਼ੇ ਨਾਲ ਸਬੰਧਤ ਸਾਫਟਵੇਅਰ/ ਐਪਲੀਕੇਸ਼ਨਜ਼ ਮੋਬਾਇਲ ’ਤੇ ਉਪਲਬਧ ਹਨ। ਪੂਰੇ ਵਿਸ਼ਵ ਵਿੱਚ ਵਸੇ 12 ਕਰੋੜ ਦੇ ਕਰੀਬ ਪੰਜਾਬੀਆਂ ਨੂੰ ਇਸ ਨਵੇਂ ਮੀਡੀਆ ਨੇ ਇੱਕ ਜੁਟ ਕਰ ਦਿੱਤਾ ਹੈ। ਕਿਸ ਮੁਲਕ ਵਿੱਚ ਪੰਜਾਬੀ ਕੀ ਮੱਲਾਂ ਮਾਰ ਰਹੇ ਹਨ, ਉਨ੍ਹਾਂ ਦੇ ਮੌਜੂਦਾ ਹਾਲਤ ਨੂੰ ਜਾਣਨਾ ਹੁਣ ਸੈਕਿੰਟਾਂ ਦੀ ਖੇਡ ਬਣ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਵੈੱਬਸਾਈਟ ’ਪੰਜਾਬੀ ਪੀਡੀਆ’ ਰਾਹੀਂ ਪੰਜਾਬੀ ਭਾਸ਼ਾ ਵਿੱਚ ਹਰ ਕਿਸਮ ਦੀ ਸਮਗਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਭਾਸ਼ਾ ਵਿੱਚ ਹਰੇਕ ਕਿਸਮ ਦੀ ਸਮੱਗਰੀ ਨੂੰ ਵਿਸ਼ਵਕੋਸ਼ ਦੀ ਤਰ੍ਹਾਂ ਪੰਜਾਬੀਆਂ ਨੂੰ ਮੁਹੱਈਆ ਕਰਵਾਉਣਾ ਬਹੁਤ ਹੀ ਵੱਡਾ ਅਤੇ ਸ਼ਲਾਘਾਯੋਗ ਕਦਮ ਹੈ।

ਨਵੇਂ ਮੀਡੀਆ ਨੇ ਜਿੱਥੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ, ਉੱਥੇ ਇਸ ਨੇ ਸਮਾਜ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਕਰਨ ਦੇ ਨਾਲ ਮਨੁੱਖ ਦੀ ਸਿਰਦਰਦੀ ਵੀ ਵਧਾ ਦਿੱਤੀ ਹੈ। ਮਿਸਾਲ ਦੇ ਤੌਰ ’ਤੇ ਜੇਕਰ ਕੋਈ ਮਰੀਜ਼ ਆਪਣੀ ਮਰਜ਼ ਬਾਰੇ ਦਵਾਈਆਂ ਦੇ ਸਾਈਡ ਇਫੈਕਟਸ ਨੈੱਟ ਉੱਪਰ ਵੇਖਦਾ ਹੈ ਤਾਂ ਉਹ ਇੱਕ ਨਵੇਂ ਵਹਿਮ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਉਹ ਦਵਾਈ ਖਾਵੇ ਜਾਂ ਨਾ ਠੀਕ ਹੋਣ ਦੀ ਬਜਾਇ ਉਹ ਨਵੀਂ ਬੀਮਾਰੀ ਸਹੇੜ ਲੈਂਦਾ ਹੈ।
ਅਮਰੀਕੀ ਲੇਖਕ ਨਿਕੋਲਸ ਨੇ ਕਿਹਾ ਹੈ ਕਿ ਜਿੱਥੇ ਇੰਟਰਨੈੱਟ ਸਾਡੀ ਤੇਜ਼ੀ ਨਾਲ ਪੜ੍ਹਨ ਅਤੇ ਪਰਖਣ ਦੀ ਸਮਰੱਥਾ ਵਧਾਉਂਦਾ ਹੈ, ਉੱਥੇ ਧਿਆਨਬੱਧ ਅਤੇ ਇੱਕ ਚਿੱਤ ਹੋਣ ਦੀ ਸਾਡੀ ਬੌਧਿਕ ਸਮਰੱਥਾ ਨੂੰ ਘੱਟ ਵੀ ਕਰਦਾ ਹੈ। ਮੋਬਾਈਲ ਦੀ ਵਰਤੋਂ ਨੇ ਸਾਡੀਆਂ ਚੰਗੀਆਂ ਆਦਤਾਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਹੈ। ਮਿਸਾਲ ਦੇ ਤੌਰ ’ਤੇ ਜਦੋਂ ਮੋਬਾਈਲ ਫੋਨ ਨਹੀਂ ਸਨ ਤਾਂ ਸਾਡੀ ਯਾਦ ਸ਼ਕਤੀ ਏਨੀ ਕੁ ਤੇਜ਼ ਸੀ ਕਿ ਅਸੀਂ ਆਪਣੇ ਦੋਸਤਾਂ/ਰਿਸ਼ਤੇਦਾਰਾਂ ਦੇ ਫੋਨ ਨੰਬਰ ਮੂੰਹ ਜ਼ਬਾਨੀ ਯਾਦ ਰੱਖਦੇ ਸੀ ਪਰ ਹੁਣ ਮੋਬਾਈਲ ਇੰਟਰਨੈੱਟ ’ਤੇ ਵਧੇਰੇ ਨਿਰਭਰ ਹੋਣ ਕਰਕੇ ਸਾਨੂੰ ਆਪਣਾ ਵੀ ਮੋਬਾਈਲ ਨੰਬਰ ਵੀ ਭੁੱਲ ਗਿਆ ਹੈ। ਹਰੇਕ ਕਿਸਮ ਦੀ ਜਾਣਕਾਰੀ ਲਈ ਅਸੀਂ ਮੋਬਾਇਲ ਉੱਪਰ ਨਿਰਭਰ ਹੋ ਗਏ ਹਾਂ। ਅਸੀਂ ਕੁਝ ਵੀ ਯਾਦ ਰੱਖਣ ਦੀ ਲੋੜ ਨਹੀਂ ਸਮਝਦੇ। ਇੰਟਰਨੈੱਟ ’ਤੇ ਨਿਰਭਰ ਹੋਣ ਕਾਰਨ ਯਾਦ ਸ਼ਕਤੀ ਦੇ ਕਮਜ਼ੋਰ ਹੋਣ ਦੀ ਪੁਸ਼ਟੀ ਅਮਰੀਕੀ ਲੇਖਕ ਨਿਕੋਲਸ ਨੇ ਵੀ ਕੀਤੀ ਹੈ।


ਸਮਾਰਟ ਫ਼ੋਨ/ਆਈ ਪੈਡ ਬਗੈਰਾ ਦੀ ਵਰਤੋਂ ਨੇ ਸਾਡੀ ਪਰੰਪਰਾਗਤ ਕਿਤਾਬਾਂ/ ਮੈਗਜ਼ੀਨ ਪੜ੍ਹਨ ਦੀ ਆਦਤ ਨੂੰ ਵੀ ਢਾਹ ਲਾਈ ਹੈ। 2008 ਵਿੱਚ ਇੱਕ ਅਮਰੀਕਨ ਮੈਗਜ਼ੀਨ ’ਦ ਐਟਲਾਂਟਿਕ’ ਵਿੱਚ ਪ੍ਰਕਾਸ਼ਤ ਇੱਕ ਲੇਖ ਵਿੱਚ ਉਕਤ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇੰਟਰਨੈੱਟ ’ਤੇ ਸੰਖੇਪ ਵਿੱਚ ਹੀ ਪੜ੍ਹਿਆ ਜਾ ਸਕਦਾ ਹੈ। ਲਗਾਤਾਰ ਵਿਸ਼ੇ ਉੱਪਰ ਧਿਆਨ ਕੇਂਦਰਤ ਕਰਨਾ ਮੁਸ਼ਕਲ ਹੈ। ਇਸ ਤੋਂ ਇਲਾਵਾ ਦਫ਼ਤਰਾਂ/ਫੈਕਟਰੀਆਂ ਦੇ ਕੰਮ-ਕਾਜ ਨੂੰ ਵੀ ਇਸ ਨਵੀਂ ਤਕਨਾਲੋਜੀ ਨੇ ਪ੍ਰਭਾਵਿਤ ਕੀਤਾ ਹੈ। ਅੱਜ ਤਕਰੀਬਨ ਸਾਰੇ ਦਫ਼ਤਰਾਂ/ਫੈਕਟਰੀਆਂ ਵਿੱਚ ਸਮਾਜਿਕ ਸੋਸ਼ਲ ਨੈੱਟਵਰਕਿੰਗ ਵੱੈਬਸਾਈਟਸ ਉੱਪਰ ਰੋਕ ਲਾ ਦਿੱਤੀ ਗਈ ਹੈ। ਇੰਟਰਨੈੱਟ ਦੀ ਵਰਤੋਂ ਦੀ ਆਦਤ ਨੇ ਉਤਪਾਦਨ ਸਮਰੱਥਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੰਪਿਊਟਰ/ਮੋਬਾਇਲ ਫੋਨ ਦੀ ਵਰਤੋਂ ਨੇ ਸਾਡੀ ਰਵਾਇਤੀ ਸੁੰਦਰ ਲਿਖਣ ਦੀ ਆਦਤ ਨੂੰ ਵੀ ਖ਼ਤਮ ਕਰ ਦਿੱਤਾ ਹੈ। ਬੱਚੇ ਲਿਖਣ ਦੀ ਆਦਤ ਤੋਂ ਦੂਰ ਹੁੰਦੇ ਜਾ ਰਹੇ ਹਨ ਕਿਉਂਕਿ ਬਚਪਨ ਤੋਂ ਹੀ ਬੱਚਿਆਂ ਨੂੰ ਕੰਪਿਊਟਰ ਸਿਖਾਉਣ ਦੀ ਰਵਾਇਤ ਸ਼ੁਰੂ ਹੋ ਗਈ ਹੈ। ਬੱਚੇ ਲਿਖਣ ਦੀ ਜਾਚ ਭੁਲਦੇ ਜਾ ਰਹੇ ਹਨ। ਸਾਰਾ ਕੁਝ ਕੀ-ਪੈਡ, ਟੱਚ ਸਕਰੀਨ ਅਤੇ ਮਾਊਸ ਰਾਹੀਂ ਕਰਨ ਦੀ ਆਦਤ ਪੈਂਦੀ ਜਾ ਰਹੀ ਹੈ। ਸਾਡੀ ਸਿਰਜਣਾਤਮਕ ਸੋਚ ਖ਼ਤਮ ਹੁੰਦੀ ਜਾ ਰਹੀ ਹੈ।

ਅੱਜ ਲਗਪਗ ਹਰੇਕ ਘਰ ਦੇ ਵਿੱਚ ਅੱਧੀ-ਅੱਧੀ ਰਾਤ ਤਕ ਆਪੋ-ਆਪਣੇ ਕਮਰਿਆਂ ਵਿੱਚ ਬੱਚੇ ਸਮਾਰਟ ਫੋਨ ਨਾਲ ਚਿੰਬੜੇ ਨਜ਼ਰ ਆਉਂਦੇ ਹਨ। ਮਾਵਾਂ ਚਾਹ, ਰੋਟੀ ਆਦਿ ਲਈ ਅਵਾਜ਼ਾਂ ਮਾਰਦੀਆਂ ਅਤੇ ਕਲਪਦੀਆਂ ਵੇਖੀਆਂ ਜਾ ਸਕਦੀਆਂ ਹਨ। ਬੱਚੇ ਇੰਟਰਨੈੱਟ/ ਫੇਸਬੁੱਕ/ਵਟਸ ਐਪ ਦੇ ਏਨੇ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਮਾਂ ਬਾਪ ਦੀ ਕੋਈ ਗੱਲ ਛੇਤੀ ਕਿਤੇ ਸੁਣਾਈ ਨਹੀਂ ਦਿੰਦੀ। ਬੱਚਿਆਂ ਦੀਆਂ ਅਜਿਹੀਆਂ ਆਦਤਾਂ ਨੇ ਕਈ ਕਿਸਮ ਦੀਆਂ ਸਿਹਤ ਸਮੱਸਿਆਵਾਂ ਵੀ ਪੈਦਾ ਕਰ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਵਿਦਿਆਰਥੀਆਂ ਉੱਤੇ ਕੀਤੇ ਗਏ ਸਰਵੇਖਣ ਤੋਂ ਵੀ ਉਕਤ ਗੱਲ ਦੀ ਪੁਸ਼ਟੀ ਹੁੰਦੀ ਹੈ ਅਤੇ 80 ਫ਼ੀਸਦੀ ਵਿਦਿਆਰਥੀਆਂ ਨੇ ਮੰਨਿਆ ਹੈ ਕਿ ਉਹ ਹਰ ਰੋਜ਼ ਰਾਤ ਇੱਕ ਵਜੇ ਤਕ ਮੋਬਾਈਲ ਉੱਪਰ ਚੈਟਿੰਗ, ਤਸਵੀਰਾਂ ਤੇ ਵੀਡੀਓ ਦਾ ਆਦਾਨ-ਪ੍ਰਦਾਨ ਕਰਦੇ ਹਨ। 70 ਫ਼ੀਸਦੀ ਵਿਦਿਆਰਥੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਉੱਠਣ ਵਿੱਚ ਦਿੱਕਤ ਆਉਂਦੀ ਹੈ ਤੇ ਉਹ ਅਕਸਰ ਕਲਾਸ ਰੂਮ ਵਿੱਚ ਦੇਰੀ ਨਾਲ  ਪਹੁੰਚਦੇ ਹਨ।

ਸੋਸ਼ਲ ਮੀਡੀਆ ਅਤੇ ਨਵੇਂ ਮੀਡੀਆ ਦੀ ਦੁਰਵਰਤੋਂ ਨਾਲ ਸਾਡਾ ਨਿੱਜਤਾ ਦਾ ਅਧਿਕਾਰ ਖ਼ਤਮ ਹੁੰਦਾ ਜਾ ਰਿਹਾ ਹੈ। ਪੰਜਾਬੀ ਟ੍ਰਿਬਿਊਨ ਵਿੱਚ 19 ਜਨਵਰੀ ਨੂੰ ਪ੍ਰਕਾਸ਼ਤ ਸੰਪਾਦਕੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸ਼ਸ਼ੀ ਥਰੂਰ ਅਤੇ ਸੁਨੰਦਾ ਵੱਲੋਂ ਫੇਸਬੁੱਕ ’ਤੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਪਰਿਵਾਰਕ ਜੀਵਨ ਖ਼ੁਸ਼ਹਾਲ ਹੈ ਪਰ ਅਣਅਧਿਕਾਰਤ ਟਵੀਟਾਂ ਨਾਲ ਉਹ ਬਹੁਤ ਪਰੇਸ਼ਾਨ ਹਨ। ਟਵਿੱਟਰ ਉੱਤੇ ਆਏ ਦਿਨ ਸੰਦੇਸ਼ਾਂ ਨੇ ਸਸ਼ੀ ਥਰੂਰ ਅਤੇ ਪਕਿਸਤਾਨੀ ਮਹਿਲਾ ਪੱਤਰਕਾਰ ਮਿਹਰ ਤਰਾਰ ਦੇ ਸਬੰਧਾਂ ਨੂੰ ਵੀ ਜੱਗ-ਜ਼ਾਹਰ ਕਰ ਦਿੱਤਾ, ਜਿਸ ਕਾਰਨ ਥਰੂਰ ਦੀ ਪਤਨੀ ਸੁਨੰਦਾ ਦੀ ਮੌਤ ਨੇ ਰਾਜਸੀ ਹਲਕਿਆਂ ਵਿੱਚ ਭੁਚਾਲ ਲੈ ਆਂਦਾ ਹੈ।

ਸਮਾਰਟ ਫੋਨ ਦੇ ਆਉਣ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਆਸਾਨ ਹੋ ਗਈ ਹੈ। ਸਮਾਰਟ ਫੋਨ ਸਾਡੇ ਪਰੰਪਰਾਗਤ ਮੀਡੀਆ ਨਾਲੋਂ ਕਿਤੇ ਵਧੇਰੇ ਸ਼ਕਤੀਸ਼ਾਲੀ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਮਿਸਾਲ ਦੇ ਤੌਰ ’ਤੇ ਸਮਾਜਿਕ ਮੀਡੀਆ ਨੇ ਟਿਊਨੇਸ਼ੀਆ ਅਤੇ ਮਿਸਰ ਵਿੱਚ ਤਾਨਾਸ਼ਾਹਾਂ ਦਾ ਤਖ਼ਤਾ ਪਲਟਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਦੀ ਸੁਚੱਜੀ ਵਰਤੋਂ ਜਿੱਥੇ ਸਮਾਜ ਲਈ ਵਰਦਾਨ ਸਾਬਤ ਹੋਈ ਹੈ, ਉੱਥੇ ਇਸ ਦੀ ਦੁਰਵਰਤੋਂ ਸਮਾਜ ਲਈ ਨਿੱਤ-ਨਵੀਆਂ ਪਰੇਸ਼ਾਨੀਆ ਵੀ ਪੈਦਾ ਕਰ ਰਹੀ ਹੈ।

ਸੰਪਰਕ: +91 98785 99885

Comments

Jamwhosync

Cialis Senza Ricetta Svizzera https://viacialisns.com/# - cheap cialis generic online Levitra Onset Of Action <a href=https://viacialisns.com/#>buy cialis in canada</a> Affective Propecia Doses

rfrxNUDD

<a href=https://propec.homes>propecia hair growth</a> reported the development of calluses and tenderness on plantar skin within the first month of vemurafenib therapy 12

Security Code (required)



Can't read the image? click here to refresh.

Name (required)

Leave a comment... (required)





ਸੂਚਨਾ-ਤਕਨਾਲੋਜੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ