Sat, 02 March 2024
Your Visitor Number :-   6880426
SuhisaverSuhisaver Suhisaver

ਵਕਤ - ਵਿਸ਼ਵਜੀਤ ਸਿੰਘ

Posted on:- 26-09-2012

suhisaver

 “ਪੀ ਲੈਣ ਦਿਓ ਪਾਪਾ ਮੈਨੂੰ ਪੀ ਲੈਣ ਦਿਓ..” ਰਾਜਵੀਰ ਆਪਣੇ ਪਿਤਾ ਨੂੰ ਇਹ ਗੱਲ ਰੋ-ਰੋ ਕੇ ਕਹਿ ਰਿਹਾ ਸੀ । ਉਹਦੇ ਪਿਤਾ ਉਸ ਨੂੰ ਰੋਕਣ ਦੀ ਕੋਸ਼ਿਸ ਕਰ ਰਹੇ ਸਨ । ਰਾਜਵੀਰ ਪੂਰੀ ਤਰ੍ਹਾਂ ਨਸ਼ਿਆਂ ’ਚ ਡੁੱਬ ਚੁੱਕਿਆ ਸੀ, ਇਹ ਤਾਂ ਹੋਣਾ ਹੀ ਸੀ, ਜਦੋਂ ਮਾਪਿਆਂ  ਉਸ ਨੂੰ ਸਹੀ ਵਕਤ ’ਤੇ ਸੰਭਾਲਿਆ ਨਹੀਂ...

                    
ਇਹ ਗੱਲ ਉਦੋਂ ਦੀ ਹੈ, ਜਦੋਂ ਰਾਜਵੀਰ ਨਵੇਂ-ਨਵੇਂ ਚਾਵਾਂ ਨਾਲ ਕਾਲਜ ਲੱਗਿਆ ਸੀ । ਉਸਦੇ ਪਿਤਾ ਸੁਰਜੀਤ ਸਿੰਘ ਨੇ ਉਸ ਨੂੰ ਨਵੇਂ ਕੱਪੜੇ ਤੇ ਨਵਾਂ ਮੋਟਰਸਾਇਕਲ ਲੈ ਕੇ ਦਿੱਤਾ । ਉਹ ਕਾਲਜ ਗਿਆ ਅਤੇ ਉੱਥੇ ਉਹਨੇ ਨਵੇਂ ਦੋਸਤ ਬਣਾਏ। ਹੌਲੀ-ਹੌਲੀ ਸਮਾਂ ਅੱਗੇ ਵਧਦਾ ਗਿਆ। ਸੁਰਜੀਤ ਸਿੰਘ ਆਪ ਖੇਤੀ ਦੇ ਰੁਝੇਵਿਆਂ ’ਚ ਰਾਜਵੀਰ ਵੱਲ ਜ਼ਿਆਦਾ ਧਿਆਨ ਨਹੀਂ ਦੇ ਸਕਿਆ। ਰਾਜਵੀਰ ਰੋਜ਼ ਆਪਣੇ ਪਿਤਾ ਤੋਂ ਪੈਸੇ ਲੈ ਜਾਂਦਾ ਅਤੇ ਸੁਰਜੀਤ ਵੀ ਕੋਈ ਸਵਾਲ-ਜਵਾਬ ਨਾ ਕਰਦਾ, ਇਹ ਸੋਚ ਕੇ, ਕਿ ਚਲੋ ਕਾਲਜ ਵਿੱਚ ਲੋੜ ਪਈ ਰਹਿੰਦੀ ਹੈ। ਸ਼ੁਰੂ ਸ਼ੁਰੂ ਵਿਚ ਰਾਜਵੀਰ ਕੰਟੀਨ ਵਿੱਚ ਪਾਰਟੀਆਂ ਕਰ ਰੋਜ਼ ਪੈਸੇ ਉਡਾਉਂਦਾ ਅਤੇ ਦੋਸਤਾਂ ਨਾਲ ਐਸ਼ ਕਰਦਾ ਪਰ ਹੌਲੀ ਹੌਲੀ ਰਾਜਵੀਰ ਗ਼ਲਤ ਦੋਸਤਾਂ ਦੀ ਸੰਗਤ ਵਿਚ ਪੈ ਗਿਆ।ਚੰਗੇ ਦੋਸਤਾਂ ਨੇ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਸਭ ਨਾਕਾਮ। ਹੁਣ ਰਾਜਵੀਰ ਘਰੋਂ ਜ਼ਿਆਦਾ ਪੈਸੇ ਮੰਗਣ ਲੱਗ ਪਿਆ ਸੀ ਅਤੇ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਰਾਤ ਨੂੰ ਆਕੇ ਮਾਂ ਨਾਲ ਝਗੜਦਾ। ਰਾਜਵੀਰ ਇੱਕ ਕੁੜੀ ਨੂੰ ਚਾਹੁਣ ਲੱਗ ਪਿਆ ਸੀ, ਪਰ ਜਦ ਉਸ ਨੂੰ ਰਾਜਵੀਰ ਦੇ ਏਨੇ ਨਸ਼ੇ ਕਰਨ ਬਾਰੇ ਪਤਾ ਲਗਿਆ ਤਾਂ ਉਹ ਉਹਨੂੰ ਛੱਡ ਕੇ ਚਲੀ ਗਈ। ਉਹ ਹੁਣ ਹਰ ਤਰ੍ਹਾਂ ਦੇ ਨਸ਼ੇ ਕਰਨ ਲੱਗ ਪਿਆ ਸੀ। ਉਹ ਸਾਰਾ ਦਿਨ ਨਸ਼ੇ ਵਿੱਚ ਡੁੱਬਿਆ ਰਹਿੰਦਾ। ਉਸ ਦਾ ਬਾਪ ਉਸ ਨੂੰ ਹਸਪਤਾਲ ਲੈਕੇ ਗਿਆ, ਪਰ ਉਹ ਭੱਜ ਕੇ ਘਰੇ ਆ ਗਿਆ। ਅੱਜ ਉਹ ਘਰ ਵਿੱਚ ਬੈਠਾ ਤੜਪ ਰਿਹਾ ਸੀ ਅਤੇ ਆਪਣੇ ਬਾਪ ਨੂੰ ਕਹਿ ਰਿਹਾ ਸੀ ਕੀ ਬਾਪੁ ਨਸ਼ਾ ਲਿਆ ਦੇ...
                           

ਉਸ ਦਾ ਬਾਪ ਉਸ ਦੀ ਹਾਲਤ ਵੱਲ ਬੇਬਸ ਭਰੀਆਂ ਨਿਗਾਹਾਂ ਨਾਲ ਵੇਖ ਰਿਹਾ ਸੀ ਅਤੇ ਅੱਥਰੂਆਂ ਦੀ ਬਰਸਾਤ ਵਿੱਚ ਭਿੱਜ ਗਿਆ ਸੀ ਅਤੇ ਆਪਣੇ ਆਪ ਨੂੰ ਕੋਸਦੇ ਹੋਏ ਕਹਿ ਰਿਹਾ ਸੀ ਕਿ ਕਾਸ਼ ਉਹ ਆਪਣੇ ਪੁੱਤਰ ਨੂੰ ਵਕਤ ਤੇ ਸੰਭਾਲ ਲੈਂਦਾ ਤਾਂ ਅੱਜ ਆਹ ਦਿਨ ਨਾ ਵੇਖਣਾ ਪੈਂਦਾ।

ਸੰਪਰਕ: 97809 66297

Comments

Jagjit Singh

Punjab di ehi kahaani Aa kisaan Maa piyo bachiya nu paise de de Chandigarh parhan bhejde Aa te bache nasheya Ch doob jande Aa....

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ