Sun, 18 February 2018
Your Visitor Number :-   1142583
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਕੁਦਰਤ ਨਾਲ਼ ਖਿਲਵਾੜ - ਬਾਲੀ ਰੇਤਗੜ੍ਹ

Posted on:- 12-11-2017

suhisaver

ਕੁਦਰਤ ਸਾਡੀ ਸਭ ਦੀ ਸਿਰਜਣਹਾਰ ਹੈ। ਪ੍ਰਕਿਰਤੀ ਜੀਵਨ ਦੀ ਕੁੱਖ ਹੈ।ਸਭ ਜੀਵ-ਜੰਤੂ,ਪਸ਼ੂ-ਜਾਨਵਰ ਅਤੇ ਮਨੁੱਖ ਦੀ ਹੋਂਦ ਪੰਜ ਮਹਾਂ  ਤੱਤਾਂ ਤੋਂ ਸਿਰਜੀ ਗਈ ਹੈ। ਪੰਜ ਤੱਤ ਮਿਲਕੇ ਹੀ ਸ਼੍ਰਿਸਟੀ ਹਨ, ਪ੍ਰਕਿਰਤੀ ਹਨ, ਕੁਦਰਤ ਹਨ। ਇਹੋ ਪੰਜ ਤੱਤ ਅੱਲਾਹੀ ਰਸ ਹਨ। ਇਹੋ ਪੰਜੇ ਤੱਤ ਭਗਵਾਨ ਹਨ„ ਰੱਬ ਹਨ। ਇਹਨਾਂ ਤੋਂ ਮੂੰਹ ਫੇਰਨ ਵਾਲਾ ਕਾਫ਼ਿਰ ਹੈ, ਅਗਿਆਨੀ ਹੈ, ਮੂਰਖ ਹੈ।ਇਹਨਾਂ ਦਾ ਵਿਨਾਸ਼ ਕਰਨ ਦੀ ਕੋਸ਼ਿਸ,ਗੰਧਲਾ ਕਰਨ ਦੀ ਕੋਸ਼ਿਸ ਕਰਨ ਵਾਲਾ ਮਹਾਂ-ਪਾਪੀ ਹੈ,ਹਤਿਆਰਾ ਹੈ।      

ਪ੍ਰਦੂਸ਼ਣ ਹਵਾ ਵਿੱਚ ਫੈਲਾਏ ਗੰਦ, ਧੂੜ, ਸ਼ੋਰ ਮਚਾਉਣ ਵਾਲੀਆਂ  ਆਵਾਜ਼ਾਂ , ਸਾੜ- ਜਲਦੇ ਈਂਧਨ ਸਦਕਾ ਪੈਦਾ ਹੋਏ ਧੂੰਏ ਦੇ ਕਾਰਣ ਫੈਲਦਾ ਹੈ।ਕੁਝ ਇਸ ਤਰ੍ਹਾਂ ਦੀਆਂ ਫੈਕਟਰੀਆਂ ਹਨ ਜਿੱਥੋਂ ਬਹੁਤ ਤੇਜ਼ ਗੰਧ ਵਾਲ਼ੀ ਬਦਬੋ ਆਉਦੀ ਰਹਿੰਦੀ ਹੈ। ਜਿਹਨਾਂ ਵਿੱਚ ਚਮੜਾ, ਮਾਸ ਨਾਲ਼ ਸਬੰਧਤ ਫੈਕਟਰੀਆਂ, ਰਸਾਇਣਕ ਕੈਮੀਕਲਾਂ ਦਾ ਉਤਪਾਦਨ ਕਰਨ ਵਾਲੇ ਉਦਯੋਗ, ਸ਼ੂਗਰ-ਸ਼ਰਾਬ ਮਿੱਲਾਂ, ਇੱਟਾਂ ਦੇ ਭੱਠੇ ਆਦਿ ਸ਼ਾਮਲ ਹਨ। ਬੋਇਲਰ ਵਿੱਚ ਚਾਵਲ ਦਾ ਛਿਲਕਾ, ਮੂੰਗਫ਼ਲੀ ਦਾ ਛਿਲਕਾ, ਗੰਨੇ ਦੀ ਪਿੜਾਈ ਤੌ. ਬਾਅਦ ਛਿਲ਼ਕਾ, ਅਰਹਰ ਦੀਆਂ ਛਟੀਆਂ ਦਾ ਟੋਕਾ ਆਦਿ ਵਰਤੋਂ ਵਿੱਚ ਲਿਆ ਕੇ ਭਾਫ਼ , ਤਾਪ ਕਈ ਵਰਤਿਆ ਜਾਂਦਾ ਹੈ।

ਇਹਨਾਂ ਸਭਨਾਂ ਸਾਧਨਾਂ ਦੀ ਵਰਤੋਂ ਸਮਾਜ, ਦੇਸ਼ ਦੀ ਤਰੱਕੀ ਲਈ ਬੜੀ ਜਰੂਰੀ ਹੈ। ਇਸ ਦਾ ਦੂਸਰਾ ਪੱਖ ਇਹਨਾਂ ਦੁਆਰਾ ਫੈਲਾਏ ਪ੍ਰਦੂਸ਼ਣ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬਾਜ਼ ਅੱਖ ਵੀ ਹੁੰਦੀ ਹੈ। ਸਰਟੀਫਿਕੇਟ ਆਦਿ ਦੀ ਪ੍ਰਕਿਰਿਆ ਵਿਚੋਂ ਦੀ ਗੁਜ਼ਰਨਾ ਹੁੰਦਾ ਹੈ।ਸਮੇਂ ਸਮੇਂ ਤੇ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ।ਭਾਂਵੇ ਰਾਜਨੀਤਕ ਸ਼ਕਤੀਵਾਨ ਲੋਕ ਸ਼ਕਤੀ ਵਰਤ ਕੇ ਜਾਂ ਧਨ ਦੇ ਜ਼ੋਰ ਨਾਲ਼ ਰਿਸ਼ਵਤ ਦੇ ਗੱਫੇ ਦੇ ਕੇ ਇਹ ਕਾਰਵਾਈਆਂ, ਚੈਕਿੰਗਾਂ ਸਿਰਫ਼ ਕਾਗਜ਼ੀ ਫਾਇਲਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਅਫਸਰ ਸਾਹਿਬਾਨ ਅੱਖਾਂ ਤੇ ਪੱਟੀ, ਮੂੰਹ ਨੂੰ ਤਾਲਾ ਤੇ ਕੰਨਾਂ ਚ ਰੂੰ ਦੇ ਕੇ ਆਉਦੇ ਜਾਂਦੇ ਰਹਿੰਦੇ ਹਨ। ਉਹ ਵਿਆਕਤੀ ਵੀ ਵਿਆਕਤੀਗਤ ਤੌਰ ਤੇ ਕੁਦਰਤ ਦੇ ਮੁਜ਼ਰਿਮ ਹਨ।

     

ਪ੍ਰਦੂਸ਼ਣ ਰਸਾਇਣਕ ਸਪਰੇਆਂ, ਡੀਜ਼ਲ, ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ, ਖੇਤੀਬਾੜੀ ਸੰਦਾਂ, ਜਰਨੇਟਰਾਂ, ਮਸ਼ੀਨਾਂ ਦੀ ਵਰਤੋਂ ਨਾਲ਼ ਜੋ ਪੈਦਾ ਹੋ ਰਿਹਾ ਹੈ। ਉਸ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ।ਇੰਨ੍ਹੀ ਵੱਡੀ ਤਾਦਾਦ ਵਿੱਚ ਫੈਲ ਰਹੇ ਹਵਾ ਵਿੱਚ ਰਸਾਇਣਕ ਜ਼ਹਿਰੀਲੇ ਧੂੰਏ ਨੂੰ ਕੀ ਰੁੱਖ਼ ਸਾਫ਼ ਕਰਨ ਦੀ ਸਮਰੱਥਾ ਰੱਖਦੇ ਹਨ। ਹਵਾ ਵਿੱਚ ਅੱਗ ਵਰਾਉਂਦੇ ਲੜਾਕੂ ਜਹਾਜ਼ਾਂ, ਦਾਗ਼ੀਆਂ ਜਾਂਦੀਆਂ ਮਿਜ਼ਾਇਲਾਂ ਦੀਆਂ ਜਵਾਲਾ-ਮੁਖੀ ਵਰਗੀਆਂ ਲਾਟਾਂ ਨੂੰ ਇਹ ਵਿਚਾਰੇ ਰੁੱਖ਼ ਕਦੋਂ ਤੱਕ ਬਰਦਾਸ਼ਤ ਕਰਨਗੇ । ਇਹ ਸਭ ਅਸੰਭਵ ਹੈ।

     

ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਦੀ ਰਾਤ, ਉਸ ਤੋਂ ਬਾਅਦ ਦੂਸਰੀ ਰਾਤ ਨੂੰ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਹੁੱਲੜਪੁਣੇ ਵਿੱਚ ਹੀ ਫੂਕ ਦਿੱਤੀ ਜਾਂਦੀ ਹੈ। ਇਸ ਨਾਲ਼ ਹਵਾ ਵਿੱਚ ਜੋ ਰਸਾਇਣਕ ਧੂੰਆਂ ਫੈਲਦਾ ਹੈ ਉਹ ਜ਼ਹਿਰ ਨਹੀਂ ਤਾਂ ਹੋਰ ਕੀ ਹੈ ? ਆਤਿਸ਼ਬਾਜੀ ਚੱਲਣ ਤੇ ਜੌ ਰਸਾਇਣਾਂ ਦੇ ਅੱਧ ਸੜੇ ਕਣ ਹਵਾ ਵਿੱਚ ਫੈਲਦੇ ਹਨ ਉਹ ਜੀਵਨ ਦੀ ਮੌਤ ਹੈ। ਬੀਮਾਰੀਆਂ ਨੂੰ ਬੁਲਾਵਾ ਹੈ।ਜਿਸ ਦੀ ਬਲੀ ਹਜ਼ਾਰਾਂ ਨਿਰਦੋਸ਼ ਬੱਚੇ ਅਤੇ ਬਜ਼ੁਰਗ ਚੜਦੇ ਹਨ।

    ਅਸੀਂ ਲੋਕ ਪ੍ਰਕਿਰਤੀ ਵਲੋਂ ਮੁੱਖ ਮੋੜ ਸਵਾਰਥੀ ਹੋ ਚੁੱਕੇ ਹਾਂ। ਆਪਣਾ ਉੱਲੂ ਸਿੱਧਾ ਕਰਨਾ ਅਸੀ ਸਿੱਖਿਆ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਸਿਖਾ ਰਹੇ ਹਾਂ। ਅਸੀਂ ਹਰ ਪੱਖੋਂ ਆਪਣੇ ਪੈਰੀਂ ਆਪ ਕੁਹਾੜੇ ਮਾਰ ਰਹੇ ਹਾਂ। ਜਿਸ ਟਾਹਣੇ ਤੇ ਬੈਠੇ ਹਾਂ ਉਸੇ ਹੀ ਟਾਹਣੇ ਤੇ ਆਰੀ ਫੇਰ ਰਹੇ ਹਾਂ। ਅਸੀਂ ਹਵਾ ਵਿੱਚ ਕਾਰਬਨ ਮੋਨੋਅਕਸਾਇਡ, ਕਾਰਬਨ ਡਾਇਅਕਸਾਇਡ ਵਰਗੀ  ਜ਼ਹਿਰ ਫੈਲਾਉਣ ਵਿੱਚ ਇੱਕ ਦੂਸਰੇ ਤੋਂ ਤੇਜ਼ ਚ੍‍ੱਲ ਰਹੇ ਹਾਂ।

        ਸੜਕਾਂ, ਨਹਿਰਾਂ, ਦਰਿਆਵਾਂ ਕਿਨਾਰਿਆਂ ਤੇ ਕੁਦਰਤੀ ਉਪਜੇ ਰੁੱਖਾਂ ਨੂੰ ਵੀ ਚੋਰੀ-ਛਿੱਪੇ ਜਾਂ ਦਾਅ-ਪੇਚ ਖੇਡ ਕੇ ਵੱਡੀ ਜਾ ਰਹੇ ਹਾਂ। ਖੇਤਾਂ ਵਿਚੋਂ ਰੁੱਖ਼ਾਂ ਦਾ ਅਸੀ ਬੀਜ਼-ਨਾਸ਼ ਕਰ ਦਿੱਤਾ ਹੈ।ਸਮਾਜ ਸੇਵੀ ਸਂਸਥਾਵਾਂ ਵੀ ਰੁੱਖ਼ ਲਾਉਣ ਦਾ ਨਾਟਕ ਜਿਹਾ ਕਰਕੇ ਅਖਵਾਰਾਂ, ਸ਼ੋਸਲ-ਮੀਡੀਆਂ ਦੀਆਂ ਸੁਰਖ਼ੀਆਂ ਬਣਨ ਤੱਕ ਸੀਮਤ ਹਨ।

      ਕੁਦਰਤੀ ਜੀਵਨ ਦੁਆਰਾ ਛੱਡੀ  ਕਾਰਬਨ-ਡਾਇਅਕਸਾਇਡ ਨੂੰ ਤਾਂ ਰੁੱਖ਼ ਆਕਸੀਜਨ ਵਿੱਚ ਬਦਲ ਕੇ ਸਾਨੂੰ ਸਾਹ ਲੈਣ ਲਈ ਸਾਫ਼ ਹਵਾ ਦੇ ਸਕਦੇ ਹਨ ਪਰ ਕੀ ਅਸੀਂ ਕਦੀ  ਸੋਚਿਆ ਹੈ ਕਿ ਇੰਨ੍ਹੀ ਵੱਡੀ ਮਾਤਰਾ ਵਿੱਚ ਫੈਲ਼ਾਏ ਜਾ ਰਹੇ ਪਰਾਲ਼ੀ ਦੇ ਧੂੰਏ ਨੂੰ ਇਹ ਨਾ-ਮਾਤਰ ਰੁੱਖ਼ ਸਾਂਭ ਸਕਣਗੇ। ਇਹਨਾਂ ਕੁੜਤੱਣ ਭਰਿਆ ਦਮ ਘੋਟੂ ਜ਼ਹਿਰੀ ਧੂੰਆਂ ਜੋ ਅਸੀਂ ਆਲਸੀ ਹੋ ਕੇ ,ਜਾਣ-ਬੁੱਝ ਕੇ,ਆਪਣੇ ਗਰੁੱਪ ਸਮੂਹਾਂ, ਜਥੇਬੰਦੀਆਂ ਦੀ ਧੌਸ ਸਦਕਾ ਫੈਲਾਅ ਰਹੇ ਹਾਂ ,ਇਸ ਦਾ ਨਤੀਜਾ ਕੀ ਨਿਕਲੇਗਾ। ਕੀ ਇਹ ਮੂਰਖਤਾ ਭਰੇ ਕਦਮ ਧਰਨ ਤੋਂ ਪਹਿਲਾਂ ਆਪਣੀ ਜ਼ਮੀਰ ,ਆਪਣੀ ਆਤਮਾ ਦੀ ਆਵਾਜ਼ ਵੀ ਸੁਣੀ ਹੈ।

    ਅਸੀਂ ਆਲਸ ਦੇ ਰੋਗ ਨਾਲ਼ ਪੀੜਤ ਹਾਂ। ਇਸ ਤੋਂ ਕੋਈ ਮੁਨਕਰ ਨਹੀ ਹੋ ਸਕਦਾ। ਜੇਕਰ ਕਦੇ 100 ਮੀਟਰ ਵੀ ਜਾਣਾ ਪਵੇ ਤਾਂ ਅਸੀਂ ਪੈਦਲ ਨਹੀਂ ਜਾਵਾਂਗੇ , ਸਾਇਕਲ ਨਹੀਂ ਚੱਕਾਂਗੇ ਬਲਿਕ ਸਕੂਟਰ, ਮੋਟਰ ਸਾਇਕਲ ਨੂੰ ਹੀ ਹੱਥ ਪਾਵਾਂਗੇ। ਇੰਨੇ ਵਿੱਚ ਹੀ ਅਸੀਂ ਬੜੀ ਭਾਰੀ ਮਾਤਰਾ ਵਿੱਚ ਜ਼ਹਿਰਲੀ ਗੈਸ ਸਾਫ਼ ਵਾਤਾਵਰਣ ਵਿੱਚ ਮਿਲਾ ਦਿੱਤੀ।

      ਖੇਤਾਂ ਵਿੱਚ ਫਸਲ਼ਾਂ ਦੀ ਕਟਾਈ ਬਾਅਦ ਕਣਕ ਦੀ ਤੂੜੀ ਬਣਾਉਣ ਤੋਂ ਬਾਅਦ ਵਾਹਣ ਵਿੱਚ ਅੱਗ ਲਾ ਕੇ , ਝੋਨੇ ਦੀ ਪਰਾਲ਼ੀ ਸਾੜ ਕੇ ਵਾਹਣ ਵਿੱਚ ਅੱਗ ਲਾ ਕੇ ਹਵਾ ਨੂੰ ਮੌਤ ਦਾ ਹਥਿਆਰ ਸੌਂਪ ਰਹੇ ਹਾਂ। ਇਹ ਘਾਤਕ ਹਥਿਆਰ ਲੈ ਕੇ ਇਹ ਤੁਹਾਡੇ ਆਪਣਿਆਂ ਤੇ ਹੀ ਵਾਰ ਕਰੇਗੀ ਇਹ ਅਸੀ ਕਦੇ ਨਹੀਂ ਸੋਚਦੇ।

     ਖੇਤਾਂ ਚੋਂ ਝੋਨੇ ਦੀ ਪਰਾਲ਼ੀ ਦਾ ਹੱਲ ਵੀ ਕਿਸਾਨ ਨੂੰ ਹੀ ਲੱਭਣਾ ਪਵੇਗਾ। ਅੱਜ ਦਾ ਕਿਸਾਨ ਗਰੀਬ ਖੇਤ ਮਜ਼ਦੂਰਾਂ ਨੂੰ ਵੀ ਆਪਣੀ ਵੱਟ ਤੇ ਨਹੀਂ ਚੜ੍ਹਨ ਦੇ ਰਿਹਾ। ਇਹ ਖੇਤ ਮਜ਼ਦੂਰ ਹੀ ਇਹੋ ਜਿਹੀ ਰਹਿੰਦ-ਖੂੰਹਦ ਤੇ ਆਪਣੇ ਘਰ ਲਵੇਰੇ ਪਾਲ ਲੈਦੇਂ ਸੀ। ਖੇਤਾਂ ਦੀਆਂ ਵੱਟਾਂ, ਫਸਲਾਂ ਚੋ ਨਦੀਨ ਕੱਢ ਕੇ ਮਸ਼ੀਨ ਰਾਹੀਂ ਕੁਤਰਦੇ ਸਮੇਂ ਪਰਾਲ਼ੀ ਆਦਿ ਦੀ ਵਰਤੋਂ ਕਰ ਲੈਂਦੇ ਸਨ। ਜਿਸ ਨਾਲ਼ ਕਿਸਾਨ ਵੀ ਨਦੀਨ ਨਾਸ਼ਕਾਂ ,ਸਪਰੇਹਾਂ ਤੇ ਪੈਸੇ ਖਰਚਣੋ ਬੱਚਦਾ ਸੀ ਅਤੇ ਪਰਾਲ਼ੀ ਦੀ ਆਫ਼ਤ ਤੋਂ ਵੀ ਕਾਫ਼ੀ ਹੱਦ ਤੱਕ ਛੁਟਕਾਰਾ ਮਿਲਦਾ ਸੀ। ਹਵਾ ਪ੍ਰਦੂਸ਼ਣ ਤੋਂ ਬੱਚਦੀ ਸੀ। ਅਗਨੀ ਭੇਟ ਹੋਣ ਤੋਂ ਉਪਜਾਊ ਧਰਤੀ ਬਚੀ ਰਹਿੰਦੀ ਸੀ।

     ਅੱਜ ਖੁੱਲ਼੍ਹੀ ਹਵਾ ਦੇ ਵਿੱਚ ਆਮ ਵਿਆਕਤੀ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਉਹ ਸਾਹ ਦੀਆਂ ਬੀਮਾਰੀਆਂ ਨਾਲ਼ ਪੀੜਤ ਹੈ। ਉਸ ਦੀ ਪਰਵਾਹ ਨਾ ਸਰਕਾਰ ਨੂੰ ਹੈ। ਨਾ ਕਿਸੇ ਮਿੱਲ, ਕਾਰਖਾਨਿਆਂ ਦੇ ਮਾਲਿਕ ਨੂੰ ਅਤੇ ਨਾ ਹੀ ਕਿਸਾਨਾਂ ਨੂੰ। ਮੁਨਾਫ਼ਾ ਲੈ ਕੇ ਇਹ ਲੋਕ ਆਪਣੀਆਂ ਜੇਬਾਂ ਭਰ ਰਹੇ ਹਨ ਪਰ ਧਰਤੀ ਦਾ ਆਮ ਬਸਿੰਦਾ, ਮਨੁੱਖ, ਜੀਵ-ਜੰਤੂ, ਪਸ਼ੂ-ਜਾਨਵਰ ਇਸ ਦੀ ਬਲੀ ਚੜ੍ਹ ਰਹੇ ਹਨ। ਵੋਟਾਂ ਦੀ ਰਾਜਨੀਤੀ ਧਰਤੀ ਲਈ  ਪ੍ਰਕਿਰਤੀ ਲਈ, ਵਾਤਾਵਰਣ ਲਈ ਦਿਨੋ-ਦਿਨ ਘਾਤਕ ,ਜਾਨਲੇਵਾ ਹੋ ਰਹੀ ਹੈ।

      ਕਿਸਾਨ ਇਹ ਚੀਕ ਚੀਕ ਕਹਿ ਰਿਹੈ ਕਿ ਅਸੀਂ ਦੇਸ਼ ਦਾ ਪੇਟ ਭਰਦੇ ਹਾਂ, ਅਸੀਂ ਜੋ ਠੀਕ ਲੱਗਦੈ ਕਰਾਂਗੇ । ਉਹਨਾਂ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀ। ਉਹ ਆਪਣੀ ਝੋਨੇ ਦੀ ਫਸਲ਼ ਦੀ ਥਾਂ ਕਿਸੇ ਹੋ ਫਸਲ਼ ਦੀ ਖੇਤੀ ਕਰਨ ਜਾਂ ਨਾ ਕਰਨ। ਇਹ ਜਿੰਮੇਵਾਰੀ ਕਿਸਾਨ ਦੀ ਹੈ । ਉਸ ਨੂੰ ਪ੍ਰਦੂਸ਼ਣ ਫੈਲਾਉਣ ਦਾ ਕੋਈ ਅਧਿਕਾਰ ਨਹੀ। ਬਨਸਪਤੀ, ਪ੍ਰਕਿਰਤੀ ਦਾ ਨਾਸ਼ ਕਰਨ ਦਾ ਕੋਈ ਹੱਕ ਨਹੀ।

       ਕਾਰੋਬਾਰ, ਕੰਮ -ਧੰਦਾਂ ਉਹ ਹੀ ਕੀਤਾ ਜਾਵੇ ਜੋ ਸਰਬਤ ਦਾ ਭਲਾ ਵੀ ਕਰੇ, ਕਿਸੇ ਨੂੰ ਉਸ ਤੋਂ ਕੋਈ ਨੁਕਸਾਨ ਨਾ ਹੋਵੇ ।ਜੇ ਕਰ ਪਾਣੀ , ਹਵਾ, ਧਰਤੀ ਸਰੁੱਖਿਅਤ ਨਹੀਂ ਤਾਂ ਜਿਹਨਾਂ ਲਈ ਅਸੀ ਦਿਨ-ਰਾਤ ਕਮਾ ਰਹੇ ਹਾਂ ਉਹ ਵੀ ਸਾਡੇ ਹੱਥਾਂ ਵਿੱਚ ਸਾਡੇ ਹੱਥੋਂ ਹੀ ਤੁਰ ਜਾਣਗੇ। ਸਾਨੂੰ ਵਰਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ। ਵਕਤ ਦੇ ਕਾਲੇ ਪੰਨੇ ਸਾਡੀਆਂ ਬੇ-ਵਕੂਫੀਆਂ ਤੇ ਹੱਸਣਗੇ।

  ਮੇਰੇ ਹੀ ਗੀਤ ਦੀਆਂ ਕੁਝ ਸਤਰਾਂ :-

ਮੈਂ ਵਿਨਾਸ਼ ਵੱਲ ਵੱਧ ਰਿਹਾਂ ਤੇਜ਼ ਤੇਜ਼ ਹਰ ਕਦਮ

ਵਿਨਾਸ਼ ਮੇਰੇ ਵੱਲ ਆ ਰਿਹੈ ,ਤੇਜ਼ ਤੇਜ਼ ਦਮਾ-ਦਮ

          ਸੰਪਰਕ: +91 94651 29168

Comments

Name (required)

Leave a comment... (required)

Security Code (required)ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ