Tue, 23 April 2024
Your Visitor Number :-   6994394
SuhisaverSuhisaver Suhisaver

10 ਸਾਲ ਦੀ ਉਮਰ ’ਚ ਦੋ ਬਾਲ ਪੁਸਤਕਾਂ ਲਿਖਣ ਵਾਲੀ ਬੱਚੀ ਸੁਖਚੰਚਲ ਕੌਰ ਨੱਨੂੰ

Posted on:- 20-02-2015

suhisaver

- ਸ਼ਿਵ ਕੁਮਾਰ ਬਾਵਾ

ਸੁਖਚੰਚਲ ਕੌਰ ਨੱਨੂੰ ਇਕ ਅਜਿਹੀ ਬੱਚੀ ਹੈ ਜਿਸਨੇ ਆਪਣੇ ਹੈਰਾਨਕੁੰਨ ਕਾਰਨਾਮਿਆਂ ਨਾਲ ਅਮਿੱਟ ਪੰਜਾਬੀ ਬਾਲ ਸਾਹਿਤ ਜਗਤ ਅਤੇ ਚਿੱਤਰਕਾਰੀ ਵਿਚ ਅਮਿੱਟ ਪੈੜ ਪਾਈ ਹੈ। ।ਅੱਠ ਸਾਲ ਦਾ ਬੱਚਾ ਤਾਂ ਅਜੇ ਸੁਰਤ ਹੀ ਸੰਭਾਲ ਰਿਹਾ ਹੁੰਦਾ ਹੈ ਪ੍ਰੰਤੂ ਜੇਕਰ ਐਨੀ ਉਮਰ ਵਿੱਚ ਕੋਈ ਬੱਚਾ ਕਹਾਣੀਆਂ ਲਿਖਕੇ ਪੁਸਤਕ ਛਪਵਾ ਲਵੇ ਤਾਂ ਇਸ ਪ੍ਰਾਪਤੀ ਨੂੰ ਆਮ ਤੋਂ ਲੈ ਕੇ ਖਾਸ ਤੱਕ ਵਿਚਾਰਿਆ ਜਾਣਾ ਲਾਜ਼ਮੀ ਬਣਦਾ ਹੈ।

ਇਹ ਕਾਰਨਾਮਾ ਕੀਤਾ ਹੈ ਬਲਾਕ ਮਾਹਿਲਪੁਰ ਦੇ ਪਿੰਡ ਪਰਸੋਵਾਲ ਵਿੱਚ ਵਸਦੀ ਆਰਟਿਸਟ ਕੁਲਵਿੰਦਰ ਕੌਰ ਰੁਹਾਨੀ ਦੀ ਬੇਟੀ ਸੁਖਚੰਚਲ ਕੌਰ ਨੱਨੂ ਨੇ,ਜਿਸਨੇ 10 ਸਾਲ ਦੀ ਉਮਰ ਵਿੱਚ ਆਪਣੀਆਂ ਦੋ ਬਾਲ ਪੁਸਤਕਾਂ ਬਾਲ ਸਾਹਿਤ ਦੀ ਝੋਲੀ ਵਿਚ ਪਾ ਕੇ ਆਪਣੀ ਸਾਹਿਤ ਜਗਤ ਵਿਚ ਵੱਖਰੀ ਪਹਿਚਾਣ ਕਾਇ ਕੀਤੀ ਹੈ। ਉਸਨੇ ਪਹਿਲੀ ਪੁਸਤਕ ‘ ਨੱਨੂੰ ਦਾ ਬਗੀਚਾ’ ਅੱਠ ਸਾਲ ਦੀ ਉਮਰ ਵਿਚ ਲਿਖੀ ਅਤ ਹੁਣ ਦੂਸਰੀ ਪੁਸਤਕ ‘ ਸੁਰਮੇ ਰੰਗੀ ਬਿੱਲੀ ਅਤੇ ਵੱਛੇ ਦੀ ਦੋਸਤੀ ’ ਲਿਖ ਦਿੱਤੀ ਹੈ।

ਨੱਨੂੰ ਕੋਲ ਕਲਾ ਦਾ ਅਥਾਹ ਭੰਡਾਰ ਹੈ । ਇਸੇ ਕਰਕੇ ਉਸਨੇ ਦੋਵਾਂ ਪੁਸਤਕਾਂ ਵਿੱਚ ਹਰ ਕਹਾਣੀ ਨਾਲ ਚਿੱਤਰ ਵੀ ਖੁਦ ਹੀ ਉਲੀਕੇ ਹਨ। ਉਸਦੀ ਪਹਿਲੀਪੁਸਤਕ ਵਿਚ ਅੱਠ ਅਤੇ ਦੂਸਰੀ ਵਿਚ 10 ਅਜਿਹੀਆਂ ਬਾਲ ਕਹਾਣੀਆਂ ਅਤੇ ਚਿੱਤਰ ਹਨ ਜਿਹਨਾਂ ਨੂੰ ਪੜ੍ਹ ਅਤੇ ਦੇਖਕੇ ਪਾਠਕ ਕਿਤਾਬ ਨੂੰ ਪੂਰੀ ਪੜ੍ਹੇ ਬਿਨਾ ਨਹੀਂ ਛੱਡ ਸਕਦਾ।

ਤੋਤਲੀਆਂ ਗੱਲਾਂ ਦੇ ਨਾਲ ਉਹ ਆਪਣੇ ਆਲੇ ਦੁਆਲੇ ਬਾਰੇ ਸਿੱਧ ਸੁਭਾਅ ਹੀ ਕਹਾਣੀ ਘੜ੍ਹ ਲੈਂਦੀ ਹੈ, ਜਿਸਦੇ ਅੰਤ ਵਿੱਚ ਉਹ ਇਹ ਲਿਖਣਾ ਨਹੀਂ ਭੁਲਦੀ ਕਿ ਮੈਂਨੂੰ ਇਹ ਸਿੱਖਿਆ ਮਿਲੀ। ਇਸ ਤੋਂ ਇਹ ਭਾਵ ਨਿਕਲਦਾ ਹੈ ਕਿ ਉਹ ਕਹਾਣੀਆਂ ਦੀ ਰਚਨਾਂ ਕਿਸੇ ਵਾਸਤੇ ਨਹੀਂ ਸਗੋਂ ਖੁਦ ਨੂੰ ਸਿੱਖਿਆ ਅਤੇ ਮਨੌਰੰਜਨ ਦੇਣ ਲਈ ਕਰਦੀ ਹੈ। ਨੱਨੂੰ ਨੂੰ ਇਸ ਪ੍ਰਾਪਤੀ ਵੱਲ ਤੋਰਨ ਵਿੱਚ ਉਸਦੀ ਆਰਟਿਸਟ ਅਤੇ ਲੇਖਕ ਮਾਂ ਕੁਲਵਿੰਦਰ ਕੌਰ ਰੁਹਾਨੀ ਦਾ ਬਹੁਤ ਯੋਗਦਾਨ ਹੈ ਜੋ ਇਕ ਅਧਿਆਪਕਾ ਦੇ ਨਾਲ ਨਾਲ ‘ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਸਮੇਤ ਰੋਜਾਨਾ ਅਖਬਾਰਾਂ ਲਈ ਪਿੱਛਲੇ ਕਈ ਸਾਲਾਂ ਤੋਂ ਚਿੱਤਰਕਾਰੀ ਅਤੇ ਲੇਖ ਲਿਖਣ ਦੀਆਂ ਸੇਵਾਵਾਂ ਦੇ ਰਹੀ ਹੈ ।

ਉਹ ਖੁਦ ਵੀ ਕਹਾਣੀ ਅਤੇ ਕਵਿਤਾ ਦੀ ਸਿਰਜਣਾ ਕਰਦੀ ਰਹਿੰਦੀ ਹੈ। ਇਸ ਖੇਤਰ ਵਿੱਚ ਉਸਨੂੰ ਅਤੇ ਨੱਨੂੰ ਨੂੰ ਪ੍ਰੇਰਤ ਕਰਨ ਵਿੱਚ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਵਿਸ਼ੇਸ਼ ਉਪਰਾਲੇ ਕੀਤੇ ਹਨ। ਨੱਨੂੰ ਦਾ ਬਗੀਚਾ ਅਤੇ ਸੁਰਮੇ ਰੰਗੀ ਬਿੱਲੀ ਅਤੇ ਵੱਛੇ ਦੀ ਦੋਸਤੀ ਪੁਸਤਕ ਨੂੰ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਵਲੋਂ ਕਲਾਤਮਿਕ ਢੰਗ ਨਾਲ ਬਹੁਰੰਗੀ ਅਤੇ ਸੁਚਿੱਤਰ ਰੂਪ ਵਿੱਚ ਪ੍ਰਕਾਸ਼ਤ ਕਰਕੇ ਇਕ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਪੰਜਾਬੀ ਬਾਲ ਸਾਹਿਤ ਵਿੱਚ ਇਹ ਬੱਚੀ ਐਨੀ ਛੌਟੀ ਉਮਰ ਵਿੱਚ ਸਾਹਿਤ ਸਿਰਜਣ ਦੇ ਖੇਤਰ ਵਿੱਚ ਕੀਰਤੀਮਾਨ ਸਥਾਪਿਤ ਕਰ ਗਈ ਹੈ। ਉਸਦੇ ਸਕੂਲ ਸੇਂਟ ਜੋਸਫ ਕਾਨਵੈਂਟ ਹੁਸ਼ਿਆਰਪੁਰ ਦੀ ਪਿ੍ਰੰਸੀਪਲ ਸਿਸਟਰ ਹਿਬਾ ਸਮੇਤ ਸਮੁੱਚੇ ਸਕੂਲ ਸਟਾਫ ਨੂੰ ਉਸਦੀ ਇਸ ਪ੍ਰਾਪਤੀ ਤੇ ਮਾਣ ਹੈ। ਸਿਸਟਰ ਹਿਬ ਕਹਿ ਰਹੀ ਹੈ ਕਿ ਕਹਾਣੀਆਂ ਨਾਲ ਬਣੇ ਚਿੱਤਰ ਉਸਦੇ ਸੁਹਜ ਕਲਾਕਾਰ ਹੋਣ ਦੀ ਹਾਮੀ ਭਰਦੇ ਹਨ।

ਉਘੇ ਬਾਲ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਦਰਸ਼ਨ ਸਿੰਘ ਆਸ਼ਟ, ਅਵਤਾਰ ਸਿੰਘ ਸੰਧੂ, ਬਾਲ ਗਾਇਕ ਕਮਲਜੀਤ ਨੀਲੋਂ ਅਤੇ ਪ੍ਰੋ ਬਲਦੇਵ ਸਿੰਘ ਬੱਲੀ ਦਾ ਉਕਤ ਬੱਚੀ ਬਾਰੇ ਕਹਿਣ ਹੈ ਕਿ ਜਿਹੜੀਆਂ ਲੜਕੀਆਂ ਨੂੰ ਸਾਡਾ ਸਮਾਜ ਦੁਰਕਾਰ ਰਿਹਾ ਹੈ ਉਹ ਆਪਣੇ ਮਾਪਿਆਂ, ਸਮਾਜ ਅਤੇ ਦੇਸ਼ ਕੌਮ ਲਈ ਮਾਣ ਬਣ ਰਹੀਆਂ ਹਨ। ਇਹ ਬੱਚੀ ਇਕ ਦਿਨ ਵਿਸ਼ਵ ਦੀ ਮਹਾਨ ਲੇਖਕਾ ਬਣੇਗੀ ।

ਇਸ ਇਤਿਹਾਸਕ ਘਟਨਾ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਲੜਕੀਆਂ ਦੇ ਪਾਲਣ ਪੋਸ਼ਣ ਵਿਚ ਕੋਈ ਦੂਈ ਦੁਵੈਤ ਨਾ ਵਰਤੀ ਜਾਵੇ। ਨੱਨੂੰ ਦੇ ਨਾਨਾ ਕੈਪਟਨ ਬਖਸ਼ੀਸ਼ ਸਿੰਘ ਅਤੇ ਨਾਨੀ ਸੁਰਜੀਤ ਕੌਰ ਨੇ ਉਸਨੂੰ ਨਿਵੇਕਲਾ ਘਰੇਲੂ ਮਹੌਲ ਦੇ ਕੇ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਚੀ ਉਡਾਰੀ ਮਾਰਨ ਲਈ ਤਕੜੇ ਖੰਭ ਪ੍ਰਦਾਨ ਕੀਤੇ ਹਨ, ਜਿਹਨਾਂ ਸਦਕਾ ਉਹ ਕਦੀਂ ਕਹਾਣੀ ਲਿਖਦੀ ਹੈ, ਕਦੀਂ ਚਿੱਤਰਕਾਰੀ ਕਰਦੀ ਹੈ ਤੇ ਕਦੀਂ ਡਾਂਸ ਮੁਕਾਬਲੇ ਵੀ ਜਿੱਤ ਜਾਂਦੀ ਹੈ। ਇਸ ਤਰ੍ਹਾਂ ਉਹ ਇਕ ਤਿੱਤਲੀ ਵਾਂਗ ਰੰਗ ਬਰੰਗੇ ਫੁੱਲਾਂ ਤੇ ਉਡਾਰੀ ਮਾਰਦੀ ਆਪਣੀਆਂ ਹਾਨਣਾਂ ਨਾਲੋਂ ਕਿੱਤੇ ਉਚੀ ਤੇ ਅਗਾਂਹ ਚਲੀ ਜਾਂਦੀ ਹੈ। ਉਸਦੀ ਮਾਤਾ ਕੁਲਵਿੰਦਰ ਕੌਰ ਰੁਹਾਨੀ ਦਾ ਕਹਿਣਾ ਹੈ ਕਿ ਉਸਦੀ ਬੱਚੀ ਉਸਦੇ ਜੀਵਨ ਦੀ ਇਕ ਸੁਨਿਹਰੀ ਆਸ ਹੈ। ਅੱਜ ਕੱਲ੍ਹ ਉਹ ਸੇਂਟ ਜੋਸਫ ਕਾਨਵੈਂਟ ਸਕੂਲ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿੱਚ ਪੰਜਵੀਂ ਜ੍ਰਮਾਤ ਦੀ ਹੋਣਹਾਰ ਵਿਦਿਆਰਥਣ ਹੈ। ਉਘੇ ਵਿਗਿਆਨੀ ਅਤੇ ਬਾਲ ਸਾਹਿਤ ਲੇਖਕ ਡਾ ਫਕੀਰ ਚੰਦ ਸ਼ੁਕਲਾ ਨੇ ਉਸਨੂੰ ਸ਼ਾਬਾਸ਼ ਦਿੰਦਿਆਂ ਬਾਲ ਸਾਹਿਤ ਦੀ ਨਵੀਂ ਕਰੂੰਬਲ ਲਿਖਿਆ ਹੈ।

ਉਹ ਇਹ ਗੱਲ ਦਾਅਵੇ ਨਾਲ ਕਹਿੰਦੇ ਹਨ ਕਿ ਸੁਖਚੰਚਲ ਕੌਰ ਇੱਕ ਪ੍ਰਤਿਭਾਵਾਨ ਬਾਲੜੀ ਹੈ ਜੋ ਲੇਖਿਕਾ ਦੇ ਨਾਲ ਨਾਲ ਚਿੱਤਰਕਾਰੀ ਵਿੱਚ ਵੀ ਆਪਣਾ ਨਿਵੇਕਲੀ ਪਛਾਣ ਬਣਾ ਰਹੀ ਹੈ। ਇਸੇ ਕਰਕੇ ਉਸਦੀ ਤਪੱਸਿਆ ਅਤੇ ਕਲਾ ਪ੍ਰਤੀ ਸਮਰਪਣ ਦੀ ਭਾਵਨਾ ਇਕ ਦਿਨ ਇਸ ਬੱਚੀ ਦਾ ਨਾਮ ਚਿੱਤਰਕਲਾ ਅਤੇ ਸਾਹਿਤ ਦੇ ਅਰਸ਼ ਤੇ ਧਰੁਵ ਤਾਰੇ ਵਾਂਗ ਚਮਕਾ ਦੇਵੇਗੀ।ਉਸਦੀ ਦੂਸਰੀ ਪੁਸਤਕ ਸੁਰਮੇ ਰੰਗੀ ਬਿੱਲੀ ਅਤੇ ਵੱਛੇ ਦੀ ਦੋਸਤੀ ਪ੍ਰੋ ਬਲਦੇਵ ਸਿੰਘ ਬੱਲੀ, ਜੋਗਾ ਸਿੰਘ ਬਾਠੁੱਲਾ,ਬਲਜਿੰਦਰ ਮਾਨ, ਗੁਰਮੀਤ ਕੌਰ ਬੈਂਸ,ਬੱਗਾ ਸਿੰਘ ਆਰਟਿਸਟ ਅਤੇ ਲੇਖਕਾ ਕੁਲਵਿੰਦਰ ਕੌਰ ਰੁਹਾਨੀ ਨੇ ਰਿਲੀਜ ਕੀਤੀ ।

ਸੰਪਰਕ: +91 95029 54007

Comments

Bhupinder singh baba Bakala

ES BACHI DI HOSHLA AFZAYI KARAN WALE V TARIF DE KABAL NE..........

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ