Sat, 08 August 2020
Your Visitor Number :-   2616003
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਮਾਈ ਸੁੰਦਰਾਂ -ਸਰੂਚੀ ਕੰਬੋਜ ਫਾਜ਼ਿਲਕਾ

Posted on:- 10-09-2016

suhisaver

"ਰੋਣ ਵਾਲਿਆਂ ਨੂੰ ਕਹੋ ਉਹਨਾਂ ਦਾ ਵੀ ਰੋਣਾ ਰੋ ਲੈਣ,
ਜਿਨ੍ਹਾਂ ਨੂੰ ਮਜਬੂਰੀ ਤੇ ਹਾਲਾਤ ਨੇ ਰੋਣ ਹੀ ਨਾ ਦਿੱਤਾ ।"


ਮਾਈ ਸੁੰਦਰਾਂ ਦੀ ਜ਼ਿੰਦਗੀ ਬੜੀ ਦੁੱਖਾਂ ਭਰੀ ਹੈ । ਸ਼ਾਇਦ ਦੁੱਖਾਂ ਨੂੰ ਉਸ ਨਾਲ ਐਨਾ ਕੁ ਪਿਆਰ ਹੋ ਗਿਆ ਸੀ ਕਿ ਇਕ ਵਾਰ ਉਸਦੇ ਵਿਹੜੇ ਆ ਵੜੇ ਤਾਂ ਮੁੜ ਕੇ ਵਾਪਸ ਜਾਣ ਦਾ ਰਾਹ ਹੀ ਭੁੱਲ ਗਏ ।ਜ਼ਿੰਦਗੀ ਨੇ ਹਮੇਸ਼ਾ ਉਸ ਨਾਲ ਵਧੀਕੀਆਂ ਹੀ ਕੀਤੀਆਂ ਸਨ । ਅਜੇ ਉਹ ਸੋਲ੍ਹਾਂ ਵਰ੍ਹਿਆਂ ਦੀ ਹੀ ਹੋਈ ਸੀ ਕਿ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ, ਤੇ ਇੱਕੀ ਵਰਿਆਂ ਤੋਂ ਪਹਿਲਾਂ ਹੀ ਉਹ ਚਾਰ ਬੱਚਿਆਂ ਦੀ ਮਾਂ ਵੀ ਬਣ ਗਈ ।ਇਕ ਦਿਨ ਅਚਾਨਕ ਪਤਾ ਚੱਲਿਆ ਕਿ ਉਸ ਦੇ ਪਤੀ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ । ਪਤੀ ਦੇ ਇਲਾਜ ਲਈ ਉਸਨੂੰ ਪਿੰਡ ਦੇ ਜਗੀਰਦਾਰ ਕੋਲੋਂ ਕੁਝ ਰੁਪਏ ਵਿਆਜ ਤੇ ਲੈਣੇ ਪਏ ਪਰ ਉਹਨਾਂ ਪੈਸਿਆਂ ਨਾਲ ਵੀ ਕੁਝ ਨਾ ਬਣਿਆ ।ਗਰੀਬ ਹੋਣ ਕਰਕੇ ਜਗੀਰਦਾਰ ਵੀ ਉਸਨੂੰ ਕਿੰਨੇ ਕੁ ਪੈਸੇ ਵਿਆਜ ’ਤੇ ਦੇ ਦਿੰਦਾ ।

ਆਖਿਰ ਉਸ ਕੋਲ ਜੋ ਛੇ ਕੁ ਕਨਾਲਾਂ ਜ਼ਮੀਨ ਦਾ ਇਕ ਟੁੱਕੜਾ ਸੀ ਉਸਨੇ ਉਹ ਜਗੀਰਦਾਰ ਕੋਲ ਗਿਰਵੀ ਰੱਖ ਦਿੱਤੀ ।ਪਰ ਅਫਸੋਸ ਕਿ ਅਪਣਾ ਸਭ ਕੁਝ ਲੁਟਾ ਦੇਣ ਦੇ ਬਾਵਜੂਦ ਵੀ ਉਹ ਆਪਣੇ ਪਤੀ ਨੂੰ ਬਚਾ ਨਾ ਸਕੀ ਤੇ ਬਾਈ ਵਰ੍ਹਿਆਂ ਦੀ ਹੁੰਦਿਆਂ ਸਾਰ ਹੀ ਉਹ ਵਿਧਵਾ ਵੀ ਹੋ ਗਈ ।ਹੁਣ ਜ਼ਿੰਦਗੀ ਉਸ ਨਾਲ ਪਹਿਲਾਂ ਨਾਲੋਂ ਵੀ ਵੱਧ ਵਧੀਕੀਆਂ ਕਰਨ ਲਈ ਉਤਾਰੂ ਸੀ, ਚਾਰ ਛੋਟੇ ਛੋਟੇ ਬੱਚੇ ਤੇ ਕਮਾਉਣ ਵਾਲੀ ਇਕ ਤੇ ਉਪਰੋਂ ਕਰਜ਼ੇ ਦੀ ਪੰਡ ।ਪਰ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਉਹ ਮੁੜ ਤੋਂ ਜਗੀਰਦਾਰ ਕੋਲ ਗਈ ਤੇ ਉਸਨੇ ਮਿੰਨਤ ਕਰਦੇ ਹੋਏ ਜਗੀਰਦਾਰ ਤੋਂ ਆਪਣੀ ਜ਼ਮੀਨ ਵਾਪਸ ਮੰਗੀ। ਉਸਦੀ ਜ਼ਮੀਨ ਦੇਣ ਦੇ ਬਦਲੇ ਜਗੀਰਦਾਰ ਨੇ ਉਸ ਉਪਰ ਦਇਆ ਵਿਖਾਉਂਦੇ ਹੋਏ ਅਪਣੀ ਜ਼ਮੀਨ ਦਾ ਸਭ ਤੋਂ ਬੇਕਾਰ ਟੁਕੜਾ ਉਹਨੂੰ ਵਿਖਾਉਂਦੇ ਹੋਏ ਕਿਹਾ ਕਿ ਅਗਰ ਜੇ ਉਹ ਉਸ ਟੁਕੜੇ ਨੂੰ ਉਪਜਾਊ ਬਣਾ ਦੇਵੇਗੀ ਤਾਂ ਉਸਦਾ ਸਾਰਾ ਕਰਜ਼ਾ ਮਾਫ਼ ਕਰ ਦੇਵੇਗਾ ਤੇ ਉਹ ਜ਼ਮੀਨ ਵੀ ਉਸਨੂੰ ਦੇ ਦੇਵੇਗਾ।

ਹੁਣ ਮਾਈ ਸੁੰਦਰਾ ਸਾਰਾ ਦਿਨ ਖੁਦ ਵੀ ਖੇਤ ਵਿਚ ਕੰਮ ਕਰਦੀ ਤੇ ਨਾਲ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਲੈ ਜਾਂਦੀ।ਇਕ ਰੁੱਖ ਦੀ ਛਾਂ ਹੇਠ ਆਪਣੇ ਚਾਰੇ ਬੱਚਿਆਂ ਨੂੰ ਬਿਠਾ ਉਹ ਪੂਰਾ ਦਿਨ ਧੁੱਪ ਵਿਚ ਭੁੱਖੀ ਭਾਣੀ ਕੰਮ ਕਰਦੀ ਰਹਿੰਦੀ।ਕਹਿੰਦੇ ਨੇ ਉਹ ਜਿਸ ਮਿੱਟੀ ਨੂੰ ਹੱਥ ਲਾਉਂਦੀ ਉਹ ਸੋਨਾ ਬਣ ਜਾਂਦੀ ਤੇ ਇਸ ਤਰ੍ਹਾਂ ਹੀ ਸੀ ਹੋਇਆ ਮਾਈ ਸੁੰਦਰਾਂ ਨੇ ਪੂਰੀ ਮਿਹਨਤ ਨਾਲ ਦਿਨ ਰਾਤ ਲਾ ਕੇ ਮਹੀਨਿਆਂ ਵਿਚ ਹੀ ਉਸ ਜ਼ਮੀਨ ਨੂੰ ਉਪਜਾਊ ਬਣਾ ਦਿੱਤਾ ।ਜਦ ਜਗੀਰਦਾਰ ਨੇ ਇਹ ਵੇਖਿਆ ਕਿ ਉਸਨੇ ਉਹ ਜ਼ਮੀਨ ਦਾ ਟੁਕੜਾ ਉਪਜਾਊ ਕਰ ਲਿਆ ਹੈ ਤਾਂ ਉਸ ਨੇ ਸੁੰਦਰਾਂ ਤੋਂ ਉਹ ਜ਼ਮੀਨ ਦਾ ਟੁਕੜਾ ਵਾਪਸ ਲੈ ਕੇ ਉਸਨੂੰ ਫਿਰ ਇਕ ਹੋਰ ਅਣਉਪਜਾਊ ਟੁਕੜਾ ਦੇ ਦਿੱਤਾ ਇਹ ਕਹਿ ਕੇ ਕਿ ਉਸਦਾ ਕਰਜਾ ਹੋਰ ਜ਼ਿਆਦਾ ਹੋ ਗਿਆ ਹੈ ਇਸ ਕਰਕੇ ਉਸਨੂੰ ਇਕ ਹੋਰ ਟੁਕੜਾ ਜ਼ਮੀਨ ਦਾ ਉਪਜਾਊ ਕਰਨਾ ਪਵੇਗਾ।

ਸਾਰਾ ਦਿਨ ਜਗੀਰਦਾਰ ਦੇ ਖੇਤ ਵਿਚ ਕੰਮ ਕਰਨ ਕਰਕੇ ਉਸ ਕੋਲ ਬੱਚਿਆਂ ਨੂੰ ਪਾਲਣ ਲਈ ਹੋਰ ਕੋਈ ਰਾਹ ਨਹੀਂ ਸੀ ਮਿਲ ਰਿਹਾ ਤਾਂ ਜੋ ਉਹ ਜਗੀਰਦਾਰ ਤੋਂ ਕੁਝ ਕੁ ਰੁਪਏ ਰਾਸ਼ਨ ਪਾਣੀ ਲਈ ਲੈ ਲੈਂਦੀ ਪਰ ਉਹਨੂੰ ਨਹੀਂ ਪਤਾ ਸੀ ਕਿ ਉਹ ਜੋ ਕੁਝ ਰੁਪਏ ਆਪਣੇ ਘਰ ਦੇ ਗੁਜ਼ਾਰੇ ਲਈ ਲੈ ਰਹੀ ਸੀ, ਉਹ ਦਿਨਾਂ ਵਿੱਚ ਹੀ ਹਜ਼ਾਰਾਂ ਰੁਪਿਆਂ ਵਿੱਚ ਤਬਦੀਲ ਹੋ ਰਹੇ ਹਨ। ਆਪਣੀ ਅਨਪੜ੍ਹਤਾ ਤੇ ਭੋਲੇਪਨ ਵਿੱਚ ਉਹ ਪਿਸੀ ਜਾ ਰਹੀ ਹੈ । ਹੁਣ ਜਦ ਬੱਚੇ ਥੋੜੇ ਵੱਡੇ ਹੋਏ ਤਾਂ ਉਹ ਉਹਨਾਂ ਨੂੰ ਪੜਾਉਣ ਦੀ ਬਜਾਏ ਉਸ ਕਰਜੇ ਨੂੰ ਉਤਾਰਨ ਲਈ ਅਪਣੇ ਨਾਲ ਖੇਤਾਂ ਵਿਚ ਲੈ ਜਾਂਦੀ ਕੰਮ ਕਰਨ ਲਈ।ਉਸਦੇ ਕੁਝ ਕੁ ਲਏ ਰੁਪਏ ਦਿਨਾਂ ਵਿੱਚ ਹਜ਼ਾਰਾਂ ਤੋਂ ਲੱਖਾਂ ਵਿਚ ਤਬਦੀਲ ਹੋ ਗਏ ਸਨ ਜਿਸਦੇ ਚਲਦੇ ਉਸਨੂੰ ਅਪਣੀ ਗਿਰਵੀ ਰੱਖੀ ਜ਼ਮੀਨ ਉਸ ਜਗੀਰਦਾਰ ਨੂੰ ਵੇਚਣੀ ਪਈ ।

ਖੁਦ ਉਹਦੀ ਬੰਜਰ ਜ਼ਮੀਨ ਉਪਜਾਊ ਬਣਾ ਕੇ ਉਸ ਨੂੰ ਦਿੰਦੀ ਰਹੀ ਤੇ ਅਖੀਰ ਖਾਲੀ ਹੱਥ ਰਹਿ ਜਾਂਦੀ । ਖੇਤ ਦੇ ਨਾਲ ਨਾਲ ਹੁਣ ਉਹ ਉਸ ਜਗੀਰਦਾਰ ਦੇ ਘਰ ਦੇ ਕੰਮ ਪੋਚਾ, ਭਾਂਡੇ ਮਾਂਜਣ ਆ ਜਾਂਦੀ ਤਾਂ ਜੋ ਕਰਜ਼ੇ ਦੀ ਰਕਮ ਉਤਾਰ ਸਕੇ।ਜੋ ਮਾਈ ਸੁੰਦਰਾਂ ਨਾਲ ਹੋਇਆ ਐਸਾ ਨਾ ਹੋਵੇ ਇਸ ਕਰਕੇ ਉਸਨੇ ਆਪਣੀਆਂ ਤਿੰਨਾਂ ਧੀਆਂ ਨੂੰ ਛੋਟੀ ਉਮਰ ਵਿੱਚ ਆਪਣੇ ਵਰਗੇ ਗਰੀਬ ਘਰ ਵਿੱਚ ਅਧੇੜ ਉਮਰ ਦੇ ਆਦਮੀਆਂ ਨਾਲ ਵਿਆਹ ਦਿੱਤਾ ਤੇ ਪੁੱਤਰ ਨੂੰ ਵੀ ਉਸ ਜਗੀਰਦਾਰ ਦੇ ਕੋਲ ਕੰਮ ਧੰਦੇ ਵਿਚ ਲਾ ਦਿੱਤਾ। ਮਾਈ ਸੁੰਦਰਾਂ ਨੇ ਅਪਣੀ ਜ਼ਿੰਦਗੀ ਅਨਪੜ੍ਹ ਹੋਣ ਕਰਕੇ ਬੀਆਬਾਨ ਬਣਾ ਲਈ ਜਾਂ ਬਣਾ ਦਿੱਤੀ । ਅਖੀਰ ਖੇਤਾਂ ਵਿੱਚ ਕੰਮ ਕਰ ਕਰ ਕੇ ਤੇ ਝਾੜੂ ਪੋਚੇ ਭਾਂਡੇ ਮਾਂਜਦਿਆਂ ਹੀ ਉਹ ਜ਼ਿੰਦਗੀ ਬਿਤਾ ਗਈ।ਇਹ ਜੋ ਮਾਈ ਸੁੰਦਰਾਂ ਨਾਲ ਵਾਪਰਿਆ ਉਹ ਬਦਕਿਸਮਤੀ ਸੀ ਜਾਂ ਗਰੀਬ ਦਾ ਖੂਨ ਚੂਸਣਾ ਸੀ ।ਧੰਨ ਹੈ ਮਾਈ ਸੁੰਦਰਾਂ ਜਿਸਨੇ ਐਨੇ ਦੁਖਾਂ ਤੇ ਮਜਬੂਰੀ ਭਰੇ ਹਾਲਾਤਾਂ ਵਿੱਚ ਕਦੇ ਮੂੰਹ ਤੋਂ ਉਫ ਤੱਕ ਨਹੀਂ ਕੀਤੀ ਤੇ "ਤੇਰਾ ਭਾਣਾ ਮੀਠਾ ਲਾਗੇ" ਗੁਰਬਾਣੀ ਦੀ ਤੁੱਕ ਨੂੰ ਮੰਨਦੀ ਹੋਈ ਜ਼ਿੰਦਗੀ ਗੁਜ਼ਾਰਦੀ ਰਹੀ ।ਸੱਚ ਹੀ ਹੈ ਜ਼ਿੰਦਗੀ ਨੂੰ ਕੋਈ ਨਹੀਂ ਸਮਝ ਸਕਦਾ ਕਿਸੇ ਲਈ ਇਹ ਫੁੱਲਾਂ ਦੀ ਸੇਜ ਤੇ ਕਿਸੇ ਲਈ ਕੰਡਿਆਂ ਦਾ ਬਿਸਤਰਾ ।ਸੋ ਜਿੰਨਾ ਹੈ ਉਨੇ ਚ ਖੁਸ਼ ਰਹੋ ।

ਸੰਪਰਕ: +91 98723 48277

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ