Sat, 31 July 2021
Your Visitor Number :-   5123305
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਪਾਕਿ ਵੱਲੋਂ ਰਾਤ ਭਰ ਗੋਲਾਬਾਰੀ, 15 ਚੌਕੀਆਂ ਨੂੰ ਬਣਾਇਆ ਨਿਸ਼ਾਨਾ, ਤਿੰਨ ਜ਼ਖ਼ਮੀ

Posted on:- 12-10-2014

suhisaver

ਜੰਮੂ : ਪਾਕਿਸਤਾਨੀ ਫੌਜੀਆਂ ਨੇ ਕੌਮਾਂਤਰੀ ਸਰਹੱਦ 'ਤੇ ਜੰਮੂ ਖੇਤਰ ਵਿਚ ਸਾਰੀ ਰਾਤ 15 ਚੌਕੀਆਂ 'ਤੇ ਅਤੇ ਪਿੰਡਾਂ 'ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਬੀਐਸਐਫ਼ ਨੇ ਜੁਵਾਬੀ ਕਾਰਵਾਈ ਕੀਤੀ ਅਤੇ ਖ਼ਬਰਾਂ ਮਿਲਣ ਤੱਕ ਰੁਕ-ਰੁਕ ਕੇ ਗੋਲਾਬਾਰੀ ਹੋ ਰਹੀ ਸੀ।
ਬੀਐਸਐਫ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰੀ ਗੋਲਾਬਾਰੀ ਦੇ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਜ਼ਿਲ੍ਹੇ ਦੇ ਅਰਨੀਆਂ ਅਤੇ ਆਰ.ਐਸ. ਪੁਰਾ ਸੈਕਟਰਾਂ ਵਿਚ ਭਾਰੀ ਗੋਲਾਬਾਰੀ ਕੀਤੀ। 15 ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਜੰਮੂ ਦੇ ਜ਼ਿਲ੍ਹਾ ਮੈਜਿਸਟਰੇਟ ਅਜੀਤ ਕੁਮਾਰ ਸਾਹੂ ਨੇ ਦੱਸਿਆ ਕਿ ਪਾਕਿਸਤਾਨ ਨੇ ਇਨ੍ਹਾਂ ਇਲਾਕਿਆਂ ਦੇ ਕਈ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਅਰਨੀਆਂ ਸ਼ਹਿਰ ਤੋਂ ਬਿਨਾ ਕਕੂਦਾ ਕੋਠੇ, ਮਹਾਸ਼ਾ ਕੋਠੇ, ਜਾਗੋਵਾਲ, ਤੇਰਵਾ, ਚਿਗੀਆ, ਅੱਲਾ, ਸੀਅ, ਚਨਾਜ਼, ਦੇਵੀਗੜ੍ਹ ਆਦਿ ਪਿੰਡਾਂ 'ਤੇ ਭਾਰੀ ਗੋਲਾਬਾਰੀ ਕੀਤੀ। ਸੁੰਨਮਸਾਨ ਪਏ ਅਰਨੀਆਂ ਸ਼ਹਿਰ ਵਿਚ ਦਰਜਨਾ ਗੋਲੇ ਡਿੱਪੇ ਗਏ ਹਨ, ਜਦਕਿ ਸਾਂਭਾ, ਰਾਮਗੜ੍ਹ, ਹੀਰਾਨਗਰ ਅਤੇ ਕਠੂਆ ਵਿਚ ਸ਼ਾਂਤੀ ਬਰਕਰਾਰ ਰਹੀ। ਇਥੇ ਕਿਸੇ ਗੋਲਾਬਾਰੀ ਦੀ ਖ਼ਬਰ ਨਹੀਂ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ