Mon, 23 October 2017
Your Visitor Number :-   1097978
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਕੈਨੇਡਾ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਹੱਕਾਂ ਲਈ ਲਗਾਇਆ ਹਾਅ ਦਾ ਨਾਅਰਾ

Posted on:- 26-07-2017

suhisaver

ਸਰੀ:  ਕੈਨੇਡਾ ਵਿੱਚ ਲੋਕਾਂ ਨੇ ਮਿਆਂਮਾਰ ’ਚ ਰੋਹਿੰਗਿਆ ਸ਼ਰਨਾਰਥੀਆਂ ਨਾਲ ਹੋਈਆਂ ਵਧੀਕੀਆਂ ਖਿਲਾਫ ਅਤੇ ਉਨ੍ਹਾਂ ਦੇ ਹੱਕਾਂ ਲਈ ਸਰੀ ਵਿੱਚ ਪ੍ਰਦਰਸ਼ਨ ਕੀਤਾ।  ਰੋਹਿੰਗਿਆ ਸ਼ਰਨਾਰਥੀਆਂ ਦੀ ਹਮਾਇਤ ’ਚ ਸਥਾਨਕ ਹਾਲੈਂਡ ਪਾਰਕ ’ਚ ਰੈਲੀ ਕੀਤੀ ਗਈ। ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਵੱਲੋਂ ਕੀਤੀ ਗਈ ਰੈਲੀ ਦੌਰਾਨ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਮ ਪੱਤਰ ਸੌਂਪ ਕੇ ਰੋਹਿੰਗਿਆ ਮਸਲੇ ਦੇ ਹੱਲ ਲਈ ਦਖ਼ਲ ਦੇਣ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਮੰਗ ਕੀਤੀ ਕਿ ਮਿਆਂਮਾਰ ਆਗੂ ਆਂਗ ਸਾਂ ਸੂ ਕੀ ਨੂੰ ਕੈਨੇਡਾ ਵੱਲੋਂ ਦਿੱਤੀ ਗਈ ਆਨਰੇਰੀ ਸਿਟੀਜ਼ਨਸ਼ਿਪ ਵਾਪਸ ਲਈ ਜਾਵੇ। ਉਨ੍ਹਾਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ’ਤੇ ਦਬਾਅ ਪਾ ਕੇ ਰੋਹਿੰਗਿਆ ਮੁਸਲਮਾਨਾਂ ਲਈ ਆਪਣੇ ਮੁਲਕ ’ਚ ਦਰ ਖੋਲ੍ਹੇ। ਮਿਆਂਮਾਰ ਦੇ ਰਖਾਈਨ ਸੂਬੇ ਤੋਂ ਆਈ ਯਾਸਮੀਨ ਉੱਲ੍ਹਾ ਨੇ ਮਿਆਂਮਾਰ ਫ਼ੌਜ ਅਤੇ ਬੋਧੀਆਂ ਵੱਲੋਂ ਢਾਹੇ ਕਹਿਰ ਦਾ ਖ਼ੁਲਾਸਾ ਕੀਤਾ। ਇਸ ਮੌਕੇ ਖ਼ਾਲਸਾ ਏਡ ਦੇ ਹਮਾਇਤੀ ਅਤੇ ਟੀਵੀ ਬ੍ਰਾਡਕਾਸਟਰ ਹਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਰੈਲੀ ’ਚ ਆਈਏਪੀਆਈ ਸਹਿ ਸੰਸਥਾਪਕ ਗੁਰਪ੍ਰੀਤ ਸਿੰਘ, ਉੱਘੇ ਕਮਿਊਨਿਸਟ ਕਾਰਕੁਨ ਹਰਜੀਤ ਦੌਧਰੀਆ, ਪੀਪਲਜ਼ ਫਰੰਟ ਦੇ ਭੁਪਿੰਦਰ ਮੱਲ੍ਹੀ ਅਤੇ ਬੀਸੀ ਮੁਸਲਿਮ ਐਸੋਸੀਏਸ਼ਨ ਦੇ ਪ੍ਰਧਾਨ ਦਾਊਦ ਇਸਮਾਈਲ ਵੀ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ