Sun, 18 February 2018
Your Visitor Number :-   1142582
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ

Posted on:- 27-01-2018

suhisaver

-ਹਰਪ੍ਰੀਤ ਸੇਖਾ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 20 ਜਨਵਰੀ ਨੂੰ ਡੈਲਟਾ ਰੀਕਰੀਏਸ਼ਨ ਸੈਂਟਰ ਡੈਲਟਾ ਬੀ ਸੀ ਵਿੱਚ ਮਨਾਇਆ ਗਿਆ। ਇਸ ਸਮਾਗਮ ਦੌਰਾਨ ਬੀ ਸੀ ਦੇ ਪਬਿਲਕ ਸਕੂਲਾਂ ਵਿੱਚ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਨੇ ਕੀਤਾ।

ਸ਼ੁਰੂ ਵਿੱਚ ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਪਲੀ ਵਲੋਂ ਇਸ ਸਾਲ ਦੇ ਮਿੱਥੇ ਮੁੱਖ ਨਿਸ਼ਾਨੇ ਬਾਰੇ ਦੱਸਿਆ ਕਿ ਕੋਸ਼ਸ਼ ਕੀਤੀ ਜਾਵੇਗੀ ਕਿ ਸਰੀ ਵਿੱਚ ਕੁਝ ਹੋਰ ਐਲੇਮੈਂਟਰੀ ਸਕੂਲਾਂ ਵਿੱਚ ਗਰੇਡ ਪੰਜ ਤੋਂ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਸਕੇ। ਸਮਾਗਮ ਦੇ ਪਹਿਲੇ ਵਿਸ਼ੇਸ਼ ਬੁਲਾਰੇ ਜੈਗ ਖੋਸਾ, ਜੋ ਕਿ ਸਥਾਨਕ ਪੁਲਸ ਅਫਸਰ ਅਤੇ ਕਮਿਊਨਿਟੀ ਐਕਟਵਿਸਟ ਹਨ, ਨੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਘਰ ਵਿੱਚ ਬਚਪਨ ਤੋਂ ਹੀ ਪੰਜਾਬੀ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਉਨ੍ਹਾਂ ਦੇ ਆਪਣੇ ਪੇਸ਼ੇ ਵਿੱਚ ਪੰਜਾਬੀ ਦੀ ਜਾਣਕਾਰੀ ਕਿਸ ਤਰ੍ਹਾਂ ਮੱਦਦਗਾਰ ਸਾਬਤ ਹੋ ਰਹੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਨਾਲ ਨਾਲ ਆਪ ਵੀ ਅੰਗ੍ਰੇਜ਼ੀ ਸਿੱਖਣੀ ਚਾਹੀਦੀ ਹੈ ਅਤੇ ਘਰਾਂ ਵਿੱਚ ਲਾਇਬ੍ਰੇਰੀਆਂ ਬਣਾਉਣੀਆਂ ਚਾਹੀਦੀਆਂ ਹਨ। ਪੰਜਾਬੀ ਦੇ ਵਿਦਵਾਨ ਡਾ: ਸਾਧੂ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਦਾ ਸਭ ਤੋਂ ਵੱਧ ਨੁਕਸਾਨ ਸੰਪਰਦਾਇਕਤਾ ਨੇ ਕੀਤਾ ਹੈ। ਪੰਜਾਬੀ ਜ਼ਬਾਨ ਦੀ ਅਮੀਰੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਪੰਜਾਬੀ ਵਿੱਚ ਰੰਗਾਂ ਸਬੰਧੀ ਸ਼ਬਦਾਂ ਬਾਰੇ ਆਪਣੀ ਪੁਸਤਕ 'ਪੰਜਾਬੀ ਬੋਲੀ ਦੀ ਵਿਰਾਸਤ' ਵਿਚੋਂ ਇਕ ਲੰਬੀ ਸੂਚੀ ਪੜ੍ਹ ਕੇ ਸੁਣਾਈ ਜਿਸ ਨੇ ਸ੍ਰੋਤਿਆਂ ਨੂੰ ਬਹੁਤ ਪ੍ਰਭਾਵਤ ਕੀਤਾ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਅਧਿਆਪਕ ਸੁਖਵੰਤ ਹੁੰਦਲ ਨੇ ਪੰਜਾਬੀ ਵਿਕੀਪੀਡੀਆ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬੀਆਂ ਨੂੰ ਪੰਜਾਬੀ ਵਿਕੀਪੀਡੀਆ ਨੂੰ ਵਧਾਉਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।

ਸਰੀ ਸਕੂਲ ਬੋਰਡ ਤੋਂ ਗੈਰੀ ਥਿੰਦ, ਸਰੀ ਸਕੂਲ ਅਧਿਆਪਕ ਰਬਿੰਦਰ ਬੋਪਾਰਾਏ ਅਤੇ ਮਾਪਿਆਂ ਵਲੋਂ ਕੇਵਲ ਤੱਗੜ ਹੋਰਾਂ ਇਕ ਪੈਨਲ ਵਿੱਚ ਹਿੱਸਾ ਲਿਆ ਜਿਸ ਦਾ ਸੰਚਾਲਨ ਸੁਖਵੰਤ ਹੁੰਦਲ ਨੇ ਕੀਤਾ। ਇਸ ਵਿਚਾਰ ਵਟਾਂਦਰੇ ਵਿੱਚ ਮੁੱਖ ਤੌਰ ’ਤੇ ਇਸ ਗੱਲ ਬਾਰੇ ਚਰਚਾ ਹੋਈ ਕਿ ਮਾਪਿਆਂ ਨੂੰ ਕਿਸ ਤਰ੍ਹਾਂ ਉਤਸਾਹਤ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਜਮਾਤਾਂ ਵਿੱਚ ਦਾਖਲ ਕਰਵਾਉਣ।
ਪੰਜਾਬੀ ਦੀ ਪੜ੍ਹਾਈ ਨਾਲ ਸਬੰਧਤ ਗੰਭੀਰ ਮਸਲਿਆਂ ਬਾਰੇ ਚਰਚਾ ਦੇ ਨਾਲ ਨਾਲ ਸਥਾਨਕ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਅਤੇ ਪੰਜਾਬੀ ਮਸਲਿਆਂ ਬਾਰੇ ਗੱਲਬਾਤ ਵੀ ਕੀਤੀ। ਹਿੱਸਾ ਲੈਣ ਵਾਲੇ ਬੱਚੇ ਸਨ: ਅਮਨ, ਤੰਨੂ, ਮੰਨੂ, ਸੁਖਮਨ ਕੈਂਬੋ, ਮਨਜੋਤ ਸਿੰਘ, ਪ੍ਰਭਲੀਨ ਕੌਰ ਗਰੇਵਾਲ, ਸ਼ਰਨ ਸੰਧੂ, ਹਮਕੀਰਤ ਗਿੱਲ, ਤਰਨ ਪੂਨੀਆਂ, ਸਨੀ ਜਤੀ, ਸਿਮਰਤ, ਅਮਰਿਤ, ਜਸਨੂਰ, ਸਾਹਿਬ, ਰਵਲੀਨ, ਸਮਰੀਤੀ, ਅਸ਼ਮੀਨ, ਪਰਲੀਨ, ਨਵਰੀਤ ਅਤੇ ਹਰਦੀਪ ਵਿਰਕ।

ਪਲੀ ਵਲੋਂ ਗਿਆਨ ਸਿੰਘ ਥਿੰਦ ਅਤੇ ਹਰਜਿੰਦਰ ਸਾਂਗਰਾ ਨੂੰ ਕਨੇਡਾ ਵਿੱਚ ਪੰਜਾਬੀ ਦੇ ਵਿਕਾਸ ਹਿੱਤ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸ੍ਰੀ ਥਿੰਦ ਬਾਰੇ ਬੋਲਦਿਆਂ ਰੇਡੀਓ ਹੋਸਟ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦੱਸਿਆ ਕਿ ਉਹ 1953 ਵਿੱਚ ਕਨੇਡਾ ਆਏ ਸਨ ਤੇ ਉਨ੍ਹਾਂ ਨੇ ਏਥੇ ਖੁਦ ਪੰਜਾਬੀ ਸਿੱਖ ਕੇ ਵੈਨਕੂਵਰ ਦੀ ਇਤਿਹਾਸਕ ਜਥੇਬੰਦੀ ਖਾਲਸਾ ਦੀਵਾਨ ਸੁਸਾਇਟੀ ਵਾਸਤੇ ਇਕ ਅਖਬਾਰ ਸ਼ੁਰੂ ਕੀਤਾ। ਹਰਜਿੰਦਰ ਸਾਂਗਰਾ ਬਾਰੇ ਸਾਧੂ ਬਿਨਿੰਗ ਨੇ ਦੱਸਿਆ ਕਿ ਕਨੇਡਾ ਦੀ ਜੰਮਪਲ਼ ਹਰਜਿੰਦਰ ਨੇ ਖੁਦ ਪੰਜਾਬੀ ਸਿੱਖੀ, ਵੈਨਕੂਵਰ ਸੱਥ ਨਾਂ ਦੀ ਜਥੇਬੰਦੀ ਨਾਲ ਲੰਮਾ ਸਮਾਂ ਨਾਟਕ ਕੀਤੇ, ਯੂ ਬੀ ਸੀ ਵਿੱਚ ਬਾਲਗਾਂ ਨੂੰ ਪੰਜਾਬੀ ਪੜ੍ਹਾਈ ਅਤੇ ਹੁਣ ਉਹ ਲੰਮੇ ਸਮੇਂ ਤੋਂ ਵੈਨਕੂਵਰ ਵਿੱਚ ਅਧਿਆਪਕ ਹਨ ਅਤੇ ਹੋਰ ਵਿਸ਼ਿਆਂ ਦੇ ਨਾਲ ਨਾਲ ਪੰਜਾਬੀ ਵੀ ਪੜ੍ਹਾਉਂਦੇ ਹਨ।

ਪ੍ਰੋਗਰਾਮ ਦੇ ਅੰਤ ਵਿੱਚ ਬਲਵੰਤ ਸੰਘੇੜਾ ਨੇ ਹਾਜ਼ਰੀਨ ਦੇ ਨਾਲ ਨਾਲ ਪੰਜਾਬੀ ਮੀਡੀਆ, ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਬੋਰਡ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਪਲੀ ਦੇ ਮੈਂਬਰਾਂ ਪਰਵਿੰਦਰ ਧਾਰੀਵਾਲ, ਪ੍ਰਭਜੋਤ ਕੌਰ, ਰਜਿੰਦਰ ਪੰਧੇਰ, ਹਰਮਨ ਪੰਧੇਰ, ਰਣਬੀਰ ਜੌਹਲ, ਜਸ ਬਿਨਿੰਗ, ਪਾਲ ਬਿਨਿੰਗ, ਅਤੇ ਸਾਧੂ ਬਿਨਿੰਗ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਪੰਜਾਬੀ ਜਮਾਤਾਂ ਵਿੱਚ ਦਾਖਲ ਕਰਵਾਉਣ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ