Sun, 20 October 2019
Your Visitor Number :-   1834321
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਰਾਸ਼ਟਰੀ ਵੈਟਰਨ ਖੇਡਾਂ ’ਚ ਮਨਜੀਤ ਸਿੰਘ ਹੰਦੋਵਾਲ ਕਲਾਂ ਨੇ ਸੋਨ ਤਗਮਾ ਜਿੱਤਿਆ

Posted on:- 01-03-2014

-ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਰਾਸ਼ਟਰੀ ਵੈਟਰਨ ਐਥਲੀਟ ਮਨਜੀਤ ਸਿੰਘ ਹੰਦੋਵਾਲ ਕਲਾਂ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕ ਚੈਪੀਅਨਸ਼ਿਪ ਜੋ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ (ਰਾਜਸਥਾਨ) ਵਿਖੇ 20 ਤੋਂ 23 ਫਰਵਰੀ ਤੱਕ ਕਰਵਾਈ ਗਈ ਵਿੱਚ 800 ਮੀਟਰ ਦੌੜ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਮਨਜੀਤ ਸਿੰਘ ਹੰਦੋਵਾਲ ਕਲਾਂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡੋਲੀ (ਹੁਸ਼ਿਆਰਪੁਰ) ਲਾਇਬ੍ਰੇਰੀਅਨ ਵਜੋਂ ਸੇਵਾ ਨਿਭਾਅ ਰਿਹਾ ਹੈ ਨੇ ਦੱਸਿਆ ਕਿ ਉਸਨੇ ਉਕਤ ਦੌੜ 35 ਤੋਂ 40 ਸਾਲ ਵਰਗ ਦੇ ਮੁਕਾਬਲੇ ਵਿੱਚ 2ਮਿੰਟ 13 ਸਕਿੰਟ ਦਾ ਸਮਾਂ ਲੈ ਕੇ ਪੂਰੀ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ।

ਇਸ ਤੋਂ ਪਹਿਲਾਂ ਮਨਜੀਤ ਸਿੰਘ ਨੇ ਪੰਜਾਬ ਮਾਸਟਰਜ ਐਥਲੈਟਿਕ ਚੈਪੀਅਨਸ਼ਿਪ ਮਸਤੂਆਣਾ ਸਾਹਿਬ ਵਿਖੇ ਵੀ 400 ਅਤੇ 1500 ਮੀਟਰ ਦੋੜ ਮੁਕਾਬਲੇ ਵਿੱਚੋਂ ਸੋਨੇ ਅਤੇ ਚਾਂਦੀ ਦਾ ਤਗਮਾ ਜਿੱਤ ਚੁੱਕਾ ਹੈ। ਮਨਜੀਤ ਸਿੰਘ ਵਲੋਂ ਰਾਸ਼ਟਰੀ ਮਾਸਟਰਜ ਖੇਡਾਂ ਵਿੱਚ ਸੋਨ ਤਗਮਾ ਜਿੱਤਣ ’ਤੇ ਡੀ ਈ ਓ (ਸ) ਹੁਸ਼ਿਆਰਪੁਰ ਸ੍ਰੀਮਤੀ ਸੁਖਵਿੰਦਰ ਕੌਰ ,ਪਿ੍ਰੰਸੀਪਲ ਸੀਮਾ ਰਾਣੀ ਬੁੱਧੀਰਾਜਾ, ਮੈਨੇਜ਼ਰ ਹਰਭਜਨ ਸਿੰਘ ਗੁਰਦੁਆਰਾ ਸ਼ਹੀਦਾਂ ਲੱਧੇਵਾਲ , ਸਾਬਕਾ ਸਰਪੰਚ ਨਿਰਮਲ ਸਿੰਘ ਹੰਦੋਵਾਲ ਕਲਾਂ, ਪਰਮਜੀਤ ਸਿੰਘ, ਅਨਿਲ ਕੁਮਾਰ, ਲੱਕੀ ਬਾੜੀਆਂ, ਸਨੀ ਮੁੱਗੋਵਾਲ, ਬਲਬੀਰ ਸਿੰਘ ਮੰਡੇਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡੋਲੀ ਦੇ ਸਮੂਹ ਸਟਾਫ ਵਲੋਂ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ