Sat, 25 January 2020
Your Visitor Number :-   2268533
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਐਨ.ਆਰ.ਆਈ ਵਿਦਵਾਨ ਐੱਮ ਐੱਸ ਢਿੱਲੋਂ ਅਤੇ ਫਿਲਮਕਾਰ ਇਕਬਾਲ ਗੱਜਣ ਸਨਮਾਨਿਤ

Posted on:- 13-03-2014

suhisaver

ਪਟਿਆਲਾ: ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਮਨਜੀਤ ਸਿੰਘ ਨੇ ਕੈਨੇਡਾ ਦੇ ਉੱਘੇ ਪੰਜਾਬੀ ਵਿਦਵਾਨ ਡਾ. ਮਹਿੰਦਰ ਸਿੰਘ ਢਿੱਲੋ ਅਤੇ ਉਘੇ ਪੰਜਾਬੀ ਫਿਲਮਕਾਰ ਇਕਬਾਲ ਗੱਜਣ (ਪਟਿਆਲਾ) ਨੂੰ, ਉਨ੍ਹਾਂ ਦੀਆਂ ਸੱਭਿਆਚਾਰਕ ਸੇਵਾਵਾਂ ਬਦਲੇ ਰੋਲ ਆਫ ਆਨਰ,ਸ਼ਾਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਉਪਰੋਕਤ ਦੋਵਾਂ ਹਸਤੀਆਂ ਬਾਰੇ ਜਾਣ-ਪਛਾਣ ਕਰਾਉਦਿਆਂ ਉਘੇ ਵਿਦਵਾਨ ਡਾ ਜਗਮੇਲ ਸਿੰਘ ਭਾਠੂਆ ਨੇ ਦੱਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਡਾ. ਮਹਿੰਦਰ ਸਿੰਘ ਢਿੱਲੋ ਨੇ, ਕੈਨੇਡਾ ਦੀ ਯੂਨਵਿਰਸਿਟੀ ਵਿਨੀਪੈਗ ’ਚ ਭਾਈ ਕਾਨ੍ਹ ਸਿੰਘ ਨਾਭਾ ਅੇਵਾਰਡ ਸਥਾਪਿਤ ਕਰਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਇਤਿਹਾਸਕ ਅਤੇ ਸ਼ਲਾਘਾਯੋਗ ਉਦਮ ਕੀਤਾ ਹੈ। ਡਾ. ਢਿਲੋਂ ਵਿਨੀਪੈਗ ਯੂਨਵਿਰਸਿਟੀ ‘ਚ ਪੰਜਾਬੀ ਵਿਭਾਗ ਦੀ ਸਥਾਪਤੀ ਲਈ ਵੀ ਯਤਨਸ਼ੀਲ ਹਨ।

 ਡਾ. ਭਾਠੂਆ ਨੇ ਦੱਸਿਆ ਕਿ ਉਘੇ ਫਿਲਮਕਾਰ ਇਕਬਾਲ ਗੱਜਣ ਫਿਲਮਾਂ,ਰੰਗਮੰਚ ਤੇ ਸਾਹਿਤ ਰਾਹੀਂ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੁਚੱਜੀ ਸੇਵਾ ਲਈ ਉਮਰਭਰ ਯਤਨਸ਼ੀਲ ਰਹੇ ਹਨ,ਇਸਦੇ ਨਾਲ ਹੀ ਗੱਜਣ ਸਮਾਜ ਸੇਵੀ ਕੰਮਾਂ ਰਾਹੀ ਲੋੜਵੰਦਾਂ ਨੂੰ ਸਮਰਪਿਤ ਹਨ।

 ਇਸ ਮੌਕੇ ਡਾ.ਢਿਲੋਂ ਅਤੇ ਇਕਬਾਲ ਗੱਜਣ ਨੇ ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦੇ ਜਨਰਲ ਸਕੱਤਰ ਮੋਹਨ ਸਿੰਘ ਬੈਰੀ ਦੀ ਸਮੀਖਿਆ ਪੁਸਤਕ “ਵੰਨ ਸੁਵੰਨੇ ਰੰਗ ਸਾਹਿਤ ਦੇ”ਅਤੇ ਮਾਸਿਕ ਪੱਤ੍ਰਿਕਾ “ਵਰਤਮਾਨ ਹਿੰਦੁਸਤਾਨ” ਪ੍ਰਕਾਸ਼ਮਾਨ ਕੀਤੇ।ਇਸ ਮੌਕੇ ਹੋਰਨਾ ਤੋਂ ਇਲਾਵਾ ਸਾਹਿਤ ਸੰਮੇਲਨ ਦੇ ਮੀਤ-ਪ੍ਰਧਾਨ ਹਰਭਜਨ ਸਿੰਘ ਸਹਿਗਲ, ਵਰਤਮਾਨ ਹਿੰਦੂਸਤਾਨ ਦੇ ਸੰਪਾਦਕ ਸਰਬਸ਼ਕਤੀਮਾਨ, ਡਾ. ਰਾਜਵੰਤ ਕੌਰ ਰਾਜ,ਸੋਹਨਲਾਲ ਪਰਵਾਨਾ,ਰਘੁਵੀਰ ਸਿੰਘ,ਗੁਰਮੀਤ ਕੌਰ ਮੀਤ,ਬਿਕ੍ਰਮਜੀਤ ਸਿੰਘ,ਅਤੇ ਪਰਮਜੀਤ ਸਿੰਘ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ