Wed, 24 April 2024
Your Visitor Number :-   6996185
SuhisaverSuhisaver Suhisaver

ਦਸਤਾਰ ਸਜਾਓ ਲਹਿਰ ਵੱਲੋਂ "ਨਾ ਜਾਈਂ ਮਸਤਾਂ ਦੇ ਵਿਹੜੇ" ਲੇਖ ਦੀਆਂ ਵੰਡੀਆਂ ਇੱਕ ਲੱਖ ਕਾਪੀਆਂ

Posted on:- 16-03-2014

ਮਾਨਸਾ: ਜੇ ਗੱਲ ਲੀਕ ਤੋਂ ਹਟਕੇ ਲੋਕ ਮੁੱਦਿਆਂ ਦੀ ਕੀਤੀ ਜਾਵੇ ਤਾਂ ਲੋਕ ਉਸ ਨੂੰ ਪਸੰਦ ਵੀ ਕਰਦੇ ਹਨ ਅਤੇ ਉਸ ਵੱਲ ਵਿਸ਼ੇਸ਼ ਧਿਆਨ ਵੀ ਦਿੰਦੇ ਹਨ। ਅਜਿਹਾ ਹੀ ਕੁਝ ਹੋਇਆ ਜਦੋਂ ਪ੍ਰਵਾਸੀ ਲੇਖਕ ਕਰਨ ਬਰਾੜ ਦਾ ਲਿਖਿਆ ਲੇਖ ‘ਨਾ ਜਾਈਂ ਮਸਤਾਂ ਦੇ ਵਿਹੜੇ, ਚਿਲਮ ਫੜਾ ਦੇਣਗੇ ਬੀਬਾ’ ਪਾਠਕਾਂ ਦੇ ਮਨਾਂ ਉੱਪਰ ਡੂੰਘੀ ਛਾਪ ਛੱਡ ਗਿਆ ਅਤੇ ਇਹ ਪੂਰੇ ਪੰਜਾਬ ਵਿਚ ਇੱਕ ਲੋਕ ਲਹਿਰ ਬਣ ਕੇ ਉੱਭਰਿਆ। ਜਿਸ ਵਿਚ ਲੇਖਕ ਨੇ ਜਿੱਥੇ ਪੰਜਾਬ ਦੇ ਲੋਕਾਂ ਵਿਚ ਮਸਤਾਂ ਦੇ ਵਧ ਰਹੇ ਪ੍ਰਭਾਵ ਦੀ ਗੱਲ ਕੀਤੀ ਹੈ ਉੱਥੇ ਪੰਜਾਬ ਦੇ ਨੌਜਵਾਨਾਂ ਵਿਚ ਮਸਤਾਂ ਨੂੰ ਦੇਖ ਦੇਖ ਨਸ਼ਿਆਂ ਦੇ  ਵਧ ਰਹੇ ਰੁਝਾਨ ਪ੍ਰਤੀ ਚਿੰਤਾ ਵੀ ਜ਼ਾਹਿਰ ਕੀਤੀ ਹੈ।

ਇਸ ਲੇਖ ਨੂੰ ਪੜ੍ਹਨ ਉਪਰੰਤ ਸੂਝਵਾਨ ਪਾਠਕਾਂ ਵੱਲੋਂ ਇਸ ਨੂੰ ਪੰਜਾਬ ਦੀ ਨਸ਼ਿਆਂ ਵਿਚ ਡੁੱਬ ਰਹੀ ਜਵਾਨੀ ਅਤੇ ਮਸਤਪੁਣੇ ਦੇ ਵੱਧ ਰਹੇ ਪ੍ਰਭਾਵ ਪ੍ਰਤੀ ਆਸ ਦੀ ਕਿਰਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਦਸਤਾਰ ਸਜਾਓ ਲਹਿਰ ਦੇ ਤੇਜਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਅਸੀਂ ਆਪਣੀ ਲਹਿਰ ਵੱਲੋਂ ਇਸ ਲੇਖ ਦੀਆਂ ਪਿਛਲੇ ਦਿਨੀਂ ਇੱਕ ਲੱਖ ਕਾਪੀਆਂ ਵੰਡ ਚੁੱਕੇ ਹਾਂ। ਇਸ ਤਰ੍ਹਾਂ ਦੇ ਸਮਾਜ ਨੂੰ ਸੇਧ ਦੇਣ ਵਾਲੇ ਮਸਤਾਂ ਖ਼ਿਲਾਫ਼ ਹੋਰ ਲੇਖ ਲਿਖੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿਚ ਜਾਗਰੂਕਤਾ ਆ ਸਕੇ। ਅਸੀਂ ਕਰਨ ਬਰਾੜ ਤੋਂ ਆਸ ਕਰਦੇ ਹਨ ਕਿ ਉਹ ਇਸੇ ਤਰ੍ਹਾਂ ਲੋਕ ਮੁੱਦਿਆਂ ਬਾਰੇ ਲਿਖਦੇ ਰਹਿਣਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ