Fri, 18 October 2019
Your Visitor Number :-   1832196
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਸ਼ਰਾਬ ਸਮੇਤ ਕਾਬੂ ਗੱਡੀ ਪੁਲੀਸ ਵੱਲੋਂ ਬਿਨਾਂ ਕਾਨੂੰਨੀ ਕਾਰਵਾਈ ਛੱਡੀ

Posted on:- 20-04-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਲੋਕ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਵਲੋਂ ਮਾਹਿਲਪੁਰ -ਹੁਸ਼ਿਆਰਪੁਰ ਰੋਡ ਤੇ ਥਾਣਾ ਮਾਹਿਲਪੁਰ ਦੀ ਪੁਲੀਸ ਦੇ ਮੁਲਾਜ਼ਮਾਂ ਦੀ ਸਹਾਇਤਾ ਨਾਲ ਬੀਤੀ ਸ਼ਾਮ ਵਾਹਨਾ ਦੀ ਤਲਾਸ਼ੀ ਲੈਣ ਦੀ ਮੁਹਿੰਮ ਤਹਿਤ ਇੱਕ ਸਫਾਰੀ ਗੱਡੀ ਨੂੰ ਰੋਕਕੇ ਉਸ ਵਿੱਚੋਂ ਤਿਨ ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਪ੍ਰੰਤੂ ਪੁਲੀਸ ਅਤੇ ਪ੍ਰਸ਼ਾਨਿਕ ਅਧਿਕਾਰੀਆਂ ਨੂੰ ਉਸ ਵਕਤ ਉਕਤ ਫੜੀ ਗਈ ਸ਼ਰਾਬ ਮੁਸੀਬਤ ਬਣ ਗਈ ਜਦ ਉਹਨਾਂ ਨੂੰ ਉਚ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੇ ਭਾਰੀ ਦਬਾਅ ਕਾਰਨ ਬਿਨਾ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਉਕਤ ਗੱਡੀ ਸ਼ਰਾਬ ਦੀਆਂ ਪੇਟੀਆਂ ਸਮੇਤ ਛੱਡਣੀ ਪੈ ਗਈ।

ਸੀ ਪੀ ਆਈ (ਐਮ) ਆਗੂਆਂ ਕਾਮਰੇਡ ਤਰਸੇਮ ਸਿੰਘ ਜੱਸੋਵਾਲ, ਕਾਮਰੇਡ ਹਰਦਿਆਲ ਸਿੰਘ ਅਤੇ ਕਾਮਰੇਡ ਜਗਦੀਸ਼ ਸਿੰਘ ਚੋਹਕਾ ਵਲੋਂ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਉਕਤ ਕਾਰਵਾਈ ਦੀ ਨਿਖੇਧੀ ਕਰਦਿਆਂ ਆਖਿਆ ਕਿ ਪੁਲੀਸ ਅਤੇ ਅਫਸਰਸ਼ਾਹੀ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਗੁਲਾਮ ਬਣਕੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਗਰੀਬ ਜਾਂ ਨਾ ਸਿਆਸੀ ਪਹੁੰਚ ਰੱਖਣ ਵਾਲਾ ਵਿਆਕਤੀ ਪੁਲੀਸ ਦੇ ਇਸ ਤਰ੍ਹਾਂ ਧੱਕੇ ਚੜ੍ਹ ਜਾਂਦਾ ਤਾਂ ਪੁਲੀਸ ਨੇ ਤੁਰੰਤ ਬਿਨਾਂ ਕਿਸੇ ਦੀ ਸੁਣਿਆਂ ਉਸ ਵਿਰੁੱਧ ਕੇਸ ਦਰਜ ਕਰ ਦੇਣਾ ਸੀ। ਉਹਨਾਂ ਉਕਤ ਮਾਮਲੇ ਵਿੱਚ ਪੰਜਾਬ ਦੇ ਉਚ ਚੋਣ ਕਮਿਸ਼ਨਰ ਤੋਂ ਥਾਣਾ ਮਾਹਿਲਪੁਰ ਦੀ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਕਿਹੜੇ ਕਾਰਨ ਹਨ ਕਿ ਉਹਨਾਂ ਨੂੰ ਗੱਡੀ ਸਮੇਤ ਫੜੀ ਸ਼ਰਾਬ ਥਾਣੇ ਅੰਦਰੋਂ ਬਿਨਾਂ ਕੋਈ ਕੇਸ ਦਰਜ ਕੀਤਿਆਂ ਛੱਡਣੀ ਪਈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਮਾਹਿਲਪੁਰ ਹੁਸ਼ਿਆਰਪੁਰ ਰੋਡ ਤੇ ਚੋਣਾ ਦੇ ਮੱਦੇਨਜ਼ਰ ਵਾਹਨਾਂ ਦੀ ਪੁਲੀਸ ਦੀ ਸਹਾਇਤਾ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਮਾਹਿਲਪੁਰ ਸ਼ਹਿਰ ਵਲੋਂ ਹੁਸ਼ਿਆਰਪੁਰ ਵਲ ਨੂੰ ਜਾ ਰਹੀ ਸਫਾਰੀ ਗੱਡੀ (ਪੀ ਬੀ 13 ਐਕਸ 5800) ਮੁਲਾਜ਼ਮਾਂ ਵੱਲੋਂ ਤਲਾਸ਼ੀ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਉਕਤ ਗੱਡੀ ਅੰਦਰੋਂ ਸ਼ਰਾਬ ਦੀਆਂ ਦੋ ਅਤੇ ਇੱਕ ਪੇਟੀ ਬੀਅਰ ਬਰਾਮਦ ਹੋਈ। ਉਕਤ ਗੱਡੀ ਵਿੱਚ ਸਵਾਰ ਲੋਕਾਂ ਵੱਲੋਂ ਤਲਾਸ਼ੀ ਲੈਣ ਵਾਲੇ ਮੁਲਾਜ਼ਮਾਂ ਨੂੰ ਆਪਣੀ ਉਚ ਪਹੁੰਚ ਬਾਰੇ ਦੱਸਕੇ ਡਰਾਉਣ ਧਮਕਾਉਣ ਅਤੇ ਆਪਣੇ ਮੁਬਾਇਲ ਫੋਨਾਂ ਤੇ ਫੋਨ ਕਰਕੇ ਮੁਲਾਜਮਾਂ ਨਾਲ ਗੱਲ ਕਰਨ ਲਈ ਦਬਾਅ ਪਾਇਆ ਗਿਆ ਪ੍ਰੰਤੂ ਮੌਕੇ ’ਤੇ ਮੌਜੂਦ ਪੱਤਰਕਾਰਾਂ ਕਰਕੇ ਤਹਿਸੀਲਦਾਰ ਨੇ ਉਹਨਾਂ ਦੀ ਕੋਈ ਨਹੀਂ ਸੁਣੀ ਅਤੇ ਥਾਣਾ ਮਾਹਿਲਪੁਰ ਦੇ ਪੁਲੀਸ ਨੂੰ ਸੱਦਕੇ ਉਕਤ ਗੱਡੀ ਪੁਲੀਸ ਹਵਾਲੇ ਕਰ ਦਿੱਤੀ। ਗੱਡੀ ਵਿੱਚ ਸਵਾਰ ਲੋਕ ਕਹਿ ਰਹੇ ਸਨ ਕਿ ਉਹ ਵਿਆਹ ਤੋਂ ਆ ਰਹੇ ਹਨ ਤੇ ਉਕਤ ਸ਼ਰਾਬ ਦਾ ਉਹਨਾਂ ਕੋਲ ਪਰਮਿਟ ਹੈ। ਇਸ ਮੌਕੇ ਐਸ ਐਚ ਓ ਸੁਲੱਖਣ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ । ਉਕਤ ਸ਼ਰਾਬ ਦਾ ਪਰਮਿਟ ਪੈਲਿਸ ਦਾ ਹੈ ਨਾ ਕਿ ਗੱਡੀ ਵਿੱਚ ਰੱਖਕੇ ਹੋਰ ਕਿਤੇ ਲਿਜਾਉਣ ਦਾ। ਪੁਲੀਸ ਦੀ ਮੌਕੇ ਤੇ ਦਿਖਾਈ ਸਖਤੀ ਉਸ ਵਕਤ ਨਰਮ ਪੈ ਗਈ ਜਦ ਗੱਡੀ ਮਾਲਕ ਆਪਣੀ ਪਹੁੰਚ ਨਾਲ ਥਾਣੇ ਵਿੱਚੋਂ ਗੱਡੀ ਸ਼ਰਾਬ ਸਮੇਤ ਬਿਨਾ ਕਾਨੂੰਨੀ ਕਾਰਵਾਈ ਹੋਣ ਤੋਂ ਪਹਿਲਾਂ ਹੀ ਛਡਵਾਕੇ ਲੈ ਗਏ।

ਇਸ ਸਬੰਧ ਵਿੱਚ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਕਹਿਣ ਸੀ ਕਿ ਉਹਨਾਂ ਤਾਂ ਸ਼ਰਾਬ ਸਮੇਤ ਗੱਡੀ ਕਾਬੂ ਕਰਕੇ ਕਾਰਵਾਈ ਲਈ ਥਾਣਾ ਮਾਹਿਲਪੁਰ ਦੀ ਪੁਲੀਸ ਹਵਾਲੇ ਕਰ ਦਿੱਤੀ ਸੀ। ਉਹ ਗੱਡੀ ਛੱਡਣ ਜਾਂ ਕਾਰਵਾਈ ਕਿਓ ਨਹੀਂ ਹੋਈ ਬਾਰੇ ਕੁੱਝ ਨਹੀਂ ਕਹਿ ਸਕਦੇ। ਦੂਸਰੇ ਪਾਸੇ ਪੁਲੀਸ ਦਾ ਕਹਿਣ ਸੀ ਕਿ ਗੱਡੀ ਵਾਲਿਆਂ ਕੋਲ ਉਕਤ ਸ਼ਰਾਬ ਦਾ ਪਰਮਿਟ ਸੀ ਤੇ ਉਹ ਸਾਰੇ ਸਬੂਤ ਦਿਖਾਕੇ ਗੱਡੀ ਲੈ ਗਏ। ਇਸ ਮਾਮਲੇ ਵਿੱਚ ਕਿਸੇ ਉਚ ਸਿਆਸੀ ਆਗੂ ਦੀ ਕੋਈ ਪਹੁੰਚ ਨਹੀਂ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ